ਨੋਬਲ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਉਂ ਕਿਹਾ, ‘ਭਾਰਤ ਬਹੁਤ ਦਰਦ ’ਚ ਹੈ’

12/06/2021 9:09:42 AM

Getty Images
ਅਭਿਜੀਤ ਅਹਿਮਦਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਰਚੂਅਲੀ ਸੰਬੋਧਨ ਕਰ ਰਹੇ ਸਨ

ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਹਾ ਹੈ ਕਿ ਭਾਰਤ ਵਿੱਚ ਲੋਕ ''ਬਹੁਤ ਦਰਦ'' ਵਿੱਚ ਹਨ ਅਤੇ ਆਰਥਿਕਤਾ ਅਜੇ ਵੀ 2019 ਦੇ ਪੱਧਰਾਂ ਤੋਂ ਹੇਠਾਂ ਹੈ। ਲੋਕਾਂ ਦੀਆਂ ''ਛੋਟੀਆਂ ਇੱਛਾਵਾਂ ਹੁਣ ਹੋਰ ਵੀ ਛੋਟੀਆਂ ਹੋ ਰਹੀਆਂ ਹਨ।''

ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਅਭਿਜੀਤ ਬੈਨਰਜੀ ਗੁਜਰਾਤ ਦੀ ਅਹਿਮਦਾਬਾਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਰਚੂਅਲੀ ਯੂਨੀਵਰਸਿਟੀ ਦੇ 11ਵੇਂ ਸਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਕਿਹਾ, ''''ਤੁਸੀਂ (ਵਿਦਿਆਰਥੀ) ਅਜਿਹੀ ਥਾਂ ''ਤੇ ਹੋ ਜਿੱਥੇ ਤੁਸੀਂ ਸਮਾਜ ਨੂੰ ਵਾਪਸ ਦੇ ਸਕਦੇ ਹੋ ਜੋ ਉਸ ਨੂੰ ਚਾਹੀਦਾ ਹੈ। ਅਸੀਂ ਭਾਰਤ ਵਿੱਚ ''ਅਤਿਅੰਤ ਦਰਦ'' ਦੇ ਸਮੇਂ ਵਿੱਚ ਹਾਂ।”

''''ਮੈਂ ਹਾਲ ਹੀ ਵਿੱਚ ਦਿਹਾਤੀ ਪੱਛਮੀ ਬੰਗਾਲ ''ਚ ਸਮਾਂ ਬਿਤਾਇਆ ਹੈ ਅਤੇ ਜਿਹੜੀਆਂ ਕਹਾਣੀਆਂ ਤੁਸੀਂ ਸੁਣਦੇ ਹੋ, ਤੁਸੀਂ ਜਾਣਦੇ ਹੋ, ਸਾਰੀਆਂ ਇੱਛਾਵਾਂ ਜੋ ਟੁੱਟ ਗਈਆਂ ਹਨ ਉਹ ਬਹੁਤ ਅਸਲ ਹਨ...ਛੋਟੀਆਂ ਇੱਛਾਵਾਂ ਹੁਣ ਹੋਰ ਛੋਟੀਆਂ ਹੋ ਗਈਆਂ ਹਨ।''''

''''ਮੈਨੂੰ ਲਗਦਾ ਹੈ ਕਿ ਅਸੀਂ ਬਹੁਤ ਦਰਦ ਵਾਲੇ ਪਲ ਵਿੱਚ ਹਾਂ। ਆਰਥਿਕਤਾ ਅਜੇ ਵੀ 2019 ਵਾਲੇ ਪੱਧਰ ਤੋਂ ਹੇਠਾਂ ਹੈ। ਇਹ ਸਾਨੂੰ ਨਹੀਂ ਪਤਾ ਕਿ ਕਿੰਨੀ ਹੇਠਾਂ, ਪਰ ਕਾਫ਼ੀ ਹੱਦ ਤੱਕ। ਅਤੇ ਮੈਂ ਕਿਸੇ ਨੂੰ ਇਸ ਲਈ ਗੁਨਾਹਗਾਰ ਨਹੀਂ ਕਹਿ ਰਿਹਾ, ਮੈਂ ਸਿਰਫ਼ ਦੱਸ ਰਿਹਾ ਹਾਂ।''''

ਇਹ ਵੀ ਪੜ੍ਹੋ:

  • ਓਮੀਕਰੋਨ: ਕੋਰੋਨਾਵਾਇਰਸ ਦੇ ਇਸ ਨਵੇਂ ਵੇਰੀਐਂਟ ਤੋਂ ਨਿਪਟਣ ਲਈ ਪੰਜਾਬ ''ਚ ਇੰਝ ਸਖ਼ਤੀ ਵਰਤੀ ਜਾ ਰਹੀ
  • ਇਸ ਅਫ਼ਗਾਨ ਪਰਿਵਾਰ ਨੂੰ ਇੱਕ ਔਰਤ ਨੇ ਖੁਸ਼ੀ ਨਾਲ ਫਲੈਟ ਮੁਫ਼ਤ ਵਿੱਚ ਕਿਉਂ ਦਿੱਤਾ
  • ਇਹ ਹਨ ਦੁਨੀਆ ਦੇ 5 ਸਭ ਤੋਂ ਮਹਿੰਗੇ ਤੇ ਸਸਤੇ ਸ਼ਹਿਰ

‘ਕਿਸਾਨ ਵਾਂਗ ਸਾਨੂੰ ਵੀ ਕੁਰਬਾਨੀ ਦੇਣੀ ਪੈ ਸਕਦੀ ਹੈ’

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ਼ ਅਬਦੁੱਲ੍ਹਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸੂਬੇ ਦਾ ਦਰਜਾ ਅਤੇ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵਾਂਗ ''ਕੁਰਬਾਨੀਆਂ'' ਦੇਣੀਆਂ ਪੈ ਸਕਦੀਆਂ ਹਨ।

Getty Images
ਫਾਰੁਖ਼ ਅਬਦੁੱਲ੍ਹਾ ਨੇ ਕਿਹਾ, ''''ਕਿਸਾਨਾਂ ਦੇ ਕੁਰਬਾਨੀਆਂ ਕਰਨ ''ਤੇ ਕੇਂਦਰ ਨੂੰ ਤਿੰਨ ਖੇਤੀ ਬਿੱਲ ਰੱਦ ਕਰਨੇ ਪਏ''''

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਨਸੀਮਬਾਗ ਵਿੱਚ ਪਾਰਟੀ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲ੍ਹਾ ਦੀ 116ਵੀਂ ਜਯੰਤੀ ਮੌਕੇ ਨੈਸ਼ਨਲ ਕਾਨਫਰੰਸ ਦੇ ਯੂਥ ਵਿੰਗ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਹਾਲਾਂਕਿ ਫਾਰੁਖ਼ ਅਬਦੁੱਲ੍ਹਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਿੰਸਾ ਦਾ ਸਮਰਥਨ ਨਹੀਂ ਕਰਦੀ ਹੈ।

ਫਾਰੁਖ਼ ਅਬਦੁੱਲ੍ਹਾ ਨੇ ਕਿਹਾ, ''''ਕਿਸਾਨਾਂ ਨੇ 11 ਮਹੀਨੇ ਤੱਕ ਪ੍ਰਦਰਸ਼ਨ ਕੀਤਾ, 700 ਤੋਂ ਵੱਧ ਮੌਤਾਂ ਹੋਈਆਂ। ਕਿਸਾਨਾਂ ਦੇ ਕੁਰਬਾਨੀਆਂ ਕਰਨ ''ਤੇ ਕੇਂਦਰ ਨੂੰ ਤਿੰਨ ਖੇਤੀ ਬਿੱਲ ਰੱਦ ਕਰਨੇ ਪਏ।''''

''''ਸਾਨੂੰ ਆਪਣੇ ਹੱਕ ਲੈਣ ਲਈ ਅਜਿਹੀਆਂ ਕੁਰਬਾਨੀਆਂ ਵੀ ਦੇਣੀਆਂ ਪੈ ਸਕਦੀਆਂ ਹਨ।''''

ਉਨ੍ਹਾਂ ਅੱਗੇ ਕਿਹਾ, ''''ਯਾਦ ਰੱਖੋ ਕਿ ਅਸੀਂ (ਧਾਰਾ) 370, 35 ਏ ਅਤੇ ਸੂਬੇ ਦਾ ਦਰਜਾ ਵਾਪਸ ਲੈਣ ਦਾ ਵਾਅਦਾ ਕੀਤਾ ਹੈ ਅਤੇ ਅਸੀਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪੰਜਾਬ ਵਿੱਚ ਸਰ੍ਹੋਂ ਦੇ ਰਕਬੇ ਵਿੱਚ 37.5 ਫੀਸਦੀ ਵਾਧਾ

ਸਰ੍ਹੋਂ ਦੀ ਕਾਸ਼ਤ ਅਜੇ ਵੀ ਚੱਲ ਰਹੀ ਹੈ ਪਰ ਪੰਜਾਬ ਵਿੱਚ ਇਸ ਸਾਲ ਇਸ ਦੇ ਰਕਬੇ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਹਾਲਾਂਕਿ ਇਸ ਸਾਲ ਇਸ ਦੇ ਰਕਬੇ ਵਿੱਚ ਵਾਧਾ ਹੋਇਆ ਹੈ ਪਰ ਇਸ ਫ਼ਸਲ ਹੇਠਲਾ ਰਕਬਾ ਚਾਰ ਦਹਾਕੇ ਪਹਿਲਾਂ ਦੇ ਰਕਬੇ ਬਰਾਬਰ ਨਹੀਂ ਹੈ।

Getty Images
2000-01 ਦਰਮਿਆਨ ਇਸ ਖ਼ੇਤਰ ਵੱਲ ਰਕਬਾ ਹੋਰ ਹੇਠਾਂ ਵੱਲ ਗਿਆ ਅਤੇ 55 ਹਜ਼ਾਰ ਹੈਕਟੇਅਰ ''ਤੇ ਪਹੁੰਚ ਗਿਆ

ਖ਼ਬਰ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਅਨੁਸਾਰ ਸਰ੍ਹੋਂ ਹੇਠਲਾ ਰਕਬਾ ਪਿਛਲੇ ਸਾਲ 32 ਹਜ਼ਾਰ ਹੈਕਟੇਅਰ ਤੋਂ ਵੱਧ ਕੇ ਇਸ ਸਾਲ 44 ਹਜ਼ਾਰ ਹੈਕਟੇਅਰ ''ਤੇ ਪਹੁੰਚਿਆ ਹੈ ਅਤੇ ਇਹ ਵਾਧਾ ਲਗਭਗ 37.5 ਫੀਸਦੀ ਹੈ।

ਵਿਭਾਗ ਇਹ ਵੀ ਕਹਿੰਦਾ ਹੈ ਕਿ ਇਹ ਖ਼ੇਤਰ ਹੋਰ ਵੀ ਵੱਧ ਹੋਵੇਗਾ ਕਿਉਂਕਿ ਅਜੇ ਕਿਸਾਨ ਕਾਸ਼ਤ ਕਰ ਰਹੇ ਹਨ।

ਖ਼ਬਰ ਮੁਤਾਬਕ 1974-75 ਵਿੱਚ ਸਰ੍ਹੋਂ ਦੀ ਫ਼ਸਲ 1.80 ਲੱਖ ਹੈਕਟੇਅਰ ਰਕਬੇ ਅਧੀਨ ਸੀ ਜੋ 1987-88 ਦੌਰਾਨ 1.58 ਲੱਖ ''ਤੇ ਆ ਗਈ, ਇਸੇ ਤਰ੍ਹਾਂ 1995-96 ਵਿੱਚ ਇਹ ਰਕਬਾ 1.01 ਲੱਖ ਹੈਕਟੇਅਰ ''ਤੇ ਆ ਗਿਆ।

2000-01 ਦਰਮਿਆਨ ਇਸ ਖ਼ੇਤਰ ਵੱਲ ਰਕਬਾ ਹੋਰ ਹੇਠਾਂ ਵੱਲ ਗਿਆ ਅਤੇ 55 ਹਜ਼ਾਰ ਹੈਕਟੇਅਰ ''ਤੇ ਪਹੁੰਚ ਗਿਆ। ਇਸ ਤੋਂ ਬਾਅਦ ਤਾਂ ਲਗਾਤਾਰ ਰਕਬਾ ਹੇਠਾਂ ਜਾ ਰਿਹਾ ਹੈ।

ਪੀਏਯੂ ਲੁਧਿਆਣਾ ਦੇ ਮਾਹਰ ਕਹਿੰਦੇ ਹਨ ਕਿ ਇਸ ਵਾਰ ਇਸ ਫ਼ਸਲ ਦੇ ਬੀਜ ਦੀ ਡਿਮਾਂਡ ਕਾਫ਼ੀ ਸੀ ਪਰ ਇਹ ਬੀਜ ਚੰਗੀ ਮਾਤਰਾ ਵਿੱਚ ਨਾ ਤਾਂ ਵਿਭਾਗ ਕੋਲ ਅਤੇ ਨਾ ਹੀ ਯੂਨੀਵਰਸਿਟੀ ਕੋਲ ਉਪਲਬਧ ਸੀ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=uEdIBYalXqA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2405029d-7ac5-43fd-9ce9-97535cee6a39'',''assetType'': ''STY'',''pageCounter'': ''punjabi.india.story.59544339.page'',''title'': ''ਨੋਬਲ ਜੇਤੂ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਨੇ ਕਿਉਂ ਕਿਹਾ, ‘ਭਾਰਤ ਬਹੁਤ ਦਰਦ ’ਚ ਹੈ’'',''published'': ''2021-12-06T03:32:49Z'',''updated'': ''2021-12-06T03:32:49Z''});s_bbcws(''track'',''pageView'');