ਕੰਗਨਾ ਰਣੌਤ ਨੂੰ ਕੀਰਤਪੁਰ ''''ਚ ਕਿਸਾਨਾਂ ਨੇ ਘੇਰ ਮਾਫ਼ੀ ਮੰਗਣ ਲਈ ਕਿਹਾ, ਕੰਗਨਾ ਬੋਲੀ ''''ਪੰਜਾਬ ਜ਼ਿੰਦਾਬਾਦ''''

12/03/2021 5:24:38 PM

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਪੰਜਾਬ ਦੇ ਸ੍ਰੀ ਕੀਰਤਪੁਰ ਸਾਹਿਬ ਪੁੱਜਣ ''ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਘੇਰਾ ਪਾਇਆ ਗਿਆ।

ਹਾਲਾਂਕਿ ਇਸ ਦੌਰਾਨ ਕੰਗਨਾ ਰਣੌਤ ਗੱਡੀ ਵਿੱਚੋਂ ਸਿਰ ਬਾਹਰ ਕੱਢ ਕੇ ਕਿਸਾਨ ਬੀਬੀਆਂ ਨਾਲ ਗੱਲਬਾਤ ਕਰਦੀ ਨਜ਼ਰ ਆਈ।

ਸਾਹਮਣੇ ਆਈਆਂ ਤਸਵੀਰਾਂ ''ਚ ਕੰਗਨਾ ਰਣੌਤ ''ਪੰਜਾਬ ਜ਼ਿੰਦਾਬਾਦ'' ਦਾ ਨਾਅਰਾ ਲਗਾਉਂਦੀ ਵੀ ਨਜ਼ਰ ਆਈ।

ਕੰਗਨਾ ਆਪਣੇ ਘਰ ਮੰਡੀ ਤੋਂ ਚੰਡੀਗੜ੍ਹ ਜਾ ਰਹੀ ਸੀ।

ਰੋਪੜ ਨੇੜੇ ਸ੍ਰੀ ਕੀਰਤਪੁਰ ਸਾਹਿਬ ਦੇ ਬੂੰਗਾ ਸਾਹਿਬ ਵਿੱਚ ਕਿਸਾਨਾਂ ਵੱਲੋਂ ਕੰਗਨਾ ਰਣੌਤ ਨੂੰ ਕੁਝ ਸਮੇਂ ਲਈ ਘੇਰੀ ਰੱਖਿਆ ਤੇ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਸੀ।

ਇਹ ਵੀ ਪੜ੍ਹੋ

  • ਸਿੱਧੂ ਮੂਸੇਵਾਲਾ ਦੇ ਗਨ ਕਲਚਰ ਵਾਲੇ ਗਾਣਿਆਂ ਤੇ ਚੱਲਦੇ ਕੇਸਾਂ ਬਾਰੇ ਨਵਜੋਤ ਸਿੱਧੂ ਨੇ ਕੀ ਕਿਹਾ
  • ਆਪਣੇ ਮੁਲਕ ’ਚੋਂ ਭੱਜੇ ਸ਼ਰਨਾਰਥੀਆਂ ਨੂੰ ਸ਼ਰਨ ਲੈਣ ਲਈ ਇਸ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ
  • ਓਮੀਕਰੋਨ: ਕੋਵਿਡ-19 ਦਾ 50 ਵਾਰ ਤਬਦੀਲ ਹੋਇਆ ਵੇਰੀਐਂਟ ਕਿੰਨਾ ਖ਼ਤਰਨਾਕ
BBC

ਕੰਗਨਾ ਰਣੌਤ ਨੇ ਕੀ ਕਿਹਾ?

ਜਦੋਂ ਕੰਗਨਾ ਰਣੌਤ ਨੂੰ ਭੀੜ ਵੱਲੋਂ ਘੇਰਿਆ ਹੋਇਆ ਸੀ, ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ''ਤੇ ਪਾਇਆ ਗਿਆ।

ਉਨ੍ਹਾਂ ਕਿਹਾ, "ਬਹੁਤ ਸਾਰੇ ਲੋਕ ਮੇਰੇ ਨਾਮ ''ਤੇ ਸਿਆਸਤ ਖੇਡ ਰਹੇ ਹਨ ਅਤੇ ਇਹ ਜੋ ਵੀ ਹੋ ਰਿਹਾ ਹੈ, ਉਸੇ ਸਿਆਸਤ ਦਾ ਹਿੱਸਾ ਹੈ। ਪੂਰੀ ਤਰ੍ਹਾਂ ਮੇਰੇ ਗੱਡੀ ਨੂੰ ਭੀੜ ਨੇ ਘੇਰ ਲਿਆ ਹੈ।"

"ਜੇਕਰ ਇੱਥੇ ਪੁਲਿਸ ਨਾ ਹੋਵੇ ਤਾਂ ਇੱਥੇ ਪੂਰੀ ਤਰ੍ਹਾਂ ਲੀਚਿੰਗ ਹੋਵੇ। ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।"

ਭੀੜ ਵਿੱਚੋਂ ਨਿਕਲਣ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਹੋਰ ਵੀਡੀਓ ਰਿਕਾਰਡ ਕੀਤੀ ਅਤੇ ਕਿਹਾ, "ਮੈਂ ਉੱਥੋਂ ਨਿਕਲ ਚੁੱਕੀ ਹਾਂ ਅਤੇ ਮੈਂ ਬਿਲਕੁਲ ਸੁਰੱਖਿਅਤ ਹਾਂ।"

"ਜਿਨ੍ਹਾਂ ਨੇ ਮੈਨੂੰ ਨਿਕਲਣ ''ਚ ਮਦਦ ਕੀਤੀ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਪੰਜਾਬ ਪੁਲਿਸ ਅਤੇ ਸੀਆਰਪੀਐਫ ਦਾ ਵੀ ਧੰਨਵਾਦ।"

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''46eab957-c213-44c5-9c99-9b83a539da3c'',''assetType'': ''STY'',''pageCounter'': ''punjabi.india.story.59520463.page'',''title'': ''ਕੰਗਨਾ ਰਣੌਤ ਨੂੰ ਕੀਰਤਪੁਰ \''ਚ ਕਿਸਾਨਾਂ ਨੇ ਘੇਰ ਮਾਫ਼ੀ ਮੰਗਣ ਲਈ ਕਿਹਾ, ਕੰਗਨਾ ਬੋਲੀ \''ਪੰਜਾਬ ਜ਼ਿੰਦਾਬਾਦ\'''',''published'': ''2021-12-03T11:51:29Z'',''updated'': ''2021-12-03T11:51:29Z''});s_bbcws(''track'',''pageView'');