ਕਿਸਾਨ ਅੰਦੋਲਨ: ਦਿੱਲੀ ਦੀ ਇਹ ਕੁੜੀ ਸਿੰਘੂ ਬਾਰਡਰ ''''ਤੇ ਬੈਠੇ ਕਿਸਾਨਾਂ ਦੀ ਬਣੀ ''''ਲਾਡੋ ਰਾਣੀ''''

12/02/2021 8:39:38 PM

"ਕਿਸਾਨਾਂ ਦੇ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਗਏ ਇਸ ਗੱਲ ਤੋਂ ਮੈ ਬਹੁਤ ਖ਼ੁਸ਼ ਹਾਂ ਪਰ ਨਾਲ ਦੀ ਨਾਲ ਉਦਾਸ ਵੀ ਹਾਂ ਕਿ ਹੁਣ ਇਹਨਾਂ ਨੇ ਆਪੋ ਆਪਣੇ ਘਰ ਨੂੰ ਵਾਪਸ ਚਲੇ ਜਾਣਾ ਹੈ”, ਇਹ ਗੱਲ ਕਰਦਿਆਂ ਸਮ੍ਰਿਤੀ ਉਦਾਸ ਹੋ ਜਾਂਦੀ ਹੈ ਅਤੇ ਇਸ ਉਦਾਸੀ ਦੀ ਗਵਾਹੀ ਭਰਦੇ ਹਨ ਉਸ ਦੇ ਅੱਥਰੂ।"

"ਸਮ੍ਰਿਤੀ ਥੋੜ੍ਹਾ ਆਪਣੇ ਆਪ ਨੂੰ ਸੰਭਾਲਦੀ ਹੈ ਅਤੇ ਫਿਰ ਸ਼ੁਰੂ ਕਰਦੀ ਹੈ, ਰਿਸ਼ਤਾ ਥਾਂ ਨਾਲ ਨਹੀਂ ਬਲਕਿ ਬੰਦਿਆਂ ਨਾਲ ਬਣਦਾ ਹੈ ਅਤੇ ਇਹਨਾਂ ਕਿਸਾਨਾਂ ਨਾਲ ਮੇਰਾ ਦਿਲ ਤੋਂ ਰਿਸ਼ਤਾ ਕਾਇਮ ਹੋ ਗਿਆ ਹੈ", ਇਹ ਸ਼ਬਦ ਹਨ ਦਿੱਲੀ ਦੀ ਰਹਿਣ ਵਾਲੀ ਵਾਲੀ ਲੜਕੀ ਸਮ੍ਰਿਤੀ ਆਰਿਆ ਦੇ।

ਸਮ੍ਰਿਤੀ ਦਿੱਲੀ ਦੇ ਨਰੇਲਾ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਉਹ ਰੋਜ਼ਾਨਾ ਸਿੰਘੂ ਬਾਰਡਰ ਉੱਤੇ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਲੰਗਰ ਵਿਚ ਆਪਣੇ ਮਾਪਿਆਂ ਦੇ ਨਾਲ ਸੇਵਾ ਕਰਨ ਆਉਂਦੀ ਹੈ।

ਹਾਲਾਂਕਿ ਕੇਂਦਰ ਸਰਕਾਰ ਨੇ ਤਿੰਨੋ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ਪਰ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਦਿੱਲੀ ਦੇ ਪੰਜ ਬਾਰਡਰਾਂ ਉੱਤੇ ਅਜੇ ਵੀ ਜਾਰੀ ਹੈ।

ਸਮ੍ਰਿਤੀ ਦੱਸਦੀ ਹੈ ਕਿ ਉਸ ਨੂੰ ਸਿੱਖ ਕੌਮ ਬਾਰੇ ਪਹਿਲਾਂ ਥੋੜ੍ਹਾ ਬਹੁਤ ਗਿਆਨ ਸੀ ਪਰ ਪਿਛਲੇ ਇੱਕ ਸਾਲ ਦੌਰਾਨ ਨਾ ਸਿਰਫ਼ ਮੈਨੂੰ ਸਿੱਖ ਭਾਈਚਾਰੇ ਦੇ ਵਿਰਸੇ ਬਾਰੇ ਪਤਾ ਲੱਗਾ, ਸਗੋਂ ਜਿਹੜਾ ਅਨਾਜ ਉਹ ਰੋਜ਼ਾਨਾ ਖਾਂਦੇ ਹਨ, ਉਸ ਬਾਰੇ ਪਤਾ ਲੱਗਾ ਉਹ ਕਿਵੇਂ ਪੈਦਾ ਹੁੰਦਾ ਹੈ।

ਸਮ੍ਰਿਤੀ ਮੁਤਾਬਕ ਕਿਸਾਨ ਅੰਦੋਲਨ ਤੋਂ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ, ਨਵੇਂ ਰਿਸ਼ਤਿਆਂ ਦੇ ਨਾਲ ਨਾਲ ਸਬਰ, ਸੰਤੋਖ ਅਤੇ ਏਕਤਾ ਵਿੱਚ ਕਿਵੇਂ ਰਹਿਣਾ ਹੈ, ਇਸ ਦੀ ਜਾਂਚ ਮੈਨੂੰ ਅੰਦੋਲਨ ਤੋਂ ਹਾਸਲ ਹੋਈ ਹੈ।

ਉਨ੍ਹਾਂ ਦੱਸਿਆ ਕਿ ਭੈਣ, ਮਾਸੀ ਅਤੇ ਬਾਪੂ ਜੀ ਦਾ ਪਿਆਰ ਮੈਨੂੰ ਇੱਥੋਂ ਮਿਲਿਆ ਹੈ, ਜਿਸ ਨੂੰ ਮੈ ਪੂਰੀ ਜ਼ਿੰਦਗੀ ਭੁਲਾ ਨਹੀਂ ਸਕਦੀ ਹੈ। ਸਮ੍ਰਿਤੀ ਨੇ ਦੱਸਿਆ ਇੱਕ ਆਂਟੀ ਮੈਨੂੰ ਲਾਡੋ ਰਾਣੀ ਆਖਦੀ ਹੈ, ਮੈਨੂੰ ਇਹ ਸ਼ਬਦ ਬਹੁਤ ਚੰਗਾ ਲੱਗਦਾ ਹੈ।

‘ਪੰਜਾਬ ਤੱਕ ਇਹਨਾਂ ਦੇ ਨਾਲ ਜਾਵਾਂਗੀ’

ਉਹ ਆਖਦੀ ਹੈ ਕਿ ਇਹਨਾਂ ਕਿਸਾਨਾਂ ਦੇ ਨਾਲ ਹੁਣ ਦਿਲ ਦਾ ਕੁਨੈਕਸ਼ਨ ਬਣ ਗਿਆ ਹੈ। ਇਸ ਤੋਂ ਇਲਾਵਾ ਮੱਕੀ ਦੀ ਰੋਟੀ ਕਿਵੇਂ ਤਿਆਰ ਹੁੰਦੀ ਹੈ, ਉਸ ਨੇ ਇੱਥੋਂ ਹੀ ਸਿੱਖਿਆ ਹੈ।

ਸਮ੍ਰਿਤੀ ਆਖਦੀ ਹੈ, ਜਿਸ ਦਿਨ ਕਿਸਾਨ ਘਰ ਵਾਪਸੀ ਕਰਨਗੇ ਉਹ ਟਰਾਲੀ ਦੇ ਵਿੱਚ ਪੰਜਾਬ ਤੱਕ ਇਹਨਾਂ ਦੇ ਨਾਲ ਜਾਵੇਗੀ। ਪਰ ਵਾਪਸੀ ਸਮੇਂ ਖ਼ਾਲੀ ਪਏ ਸਿੰਘੂ ਬਾਰਡਰ ਨੂੰ ਦੇਖ ਕੇ ਉਹ ਬਹੁਤ ਉਦਾਸ ਹੋਵੇਗੀ।

BBC

ਸਮ੍ਰਿਤੀ ਮੁਤਾਬਕ ਉਸ ਦਾ ਖੇਤੀ ਨਾਲ ਕੋਈ ਸਿੱਧਾ ਰਾਬਤਾ ਨਹੀਂ ਹੈ ਪਰ ਕਿਸਾਨ ਦੀ ਜ਼ਿੰਦਗੀ ਕੀ ਹੁੰਦੀ ਹੈ ਅਤੇ ਕਿਸ ਹਾਲਤ ਵਿਚ ਉਹ ਅਨਾਜ ਪੈਦਾ ਕਰਦਾ ਹੈ ਉਸ ਨੂੰ ਹੁਣ ਪਤਾ ਲੱਗਾ ਹੈ।

ਸਾਇੰਸ ਵਿਸੇ ਵਿਚ ਮਾਸਟਰ ਦੀ ਡਿਗਰੀ ਹਾਸਲ ਕਰ ਚੁੱਕੀ ਸਮ੍ਰਿਤੀ ਮੁਤਾਬਕ ਜਦੋਂ ਪਿਛਲੇ ਸਾਲ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਐਲਾਨ ਹੋਇਆ ਸੀ ਤਾਂ ਉਸ ਨੇ ਇਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਇਸ ਕੰਮ ਵਿਚ ਪਰਿਵਾਰ ਨੇ ਵੀ ਉਸ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਉਹ ਸਿੰਘੂ ਬਾਰਡਰ ਉੱਤੇ ਆ ਕੇ ਲੰਗਰ ਵਿਚ ਸੇਵਾ ਕਰਨ ਲੱਗੀ।

ਪਰਿਵਾਰਕ ਰਿਸ਼ਤਾ ਬਣਿਆ

ਸਮ੍ਰਿਤੀ ਦੇ ਪਿਤਾ ਰਾਜਿੰਦਰ ਆਰਿਆ ਨੇ ਦੱਸਿਆ ਕਿ ਹੁਣ ਜਿਵੇਂ ਜਿਵੇਂ ਕਿਸਾਨਾਂ ਦੇ ਘਰ ਵਾਪਸੀ ਦੇ ਦਿਨ ਨੇੜੇ ਆਉਣ ਲੱਗੇ ਹਨ ਤਾਂ ਬੇਟੀ ਉਦਾਸ ਰਹਿਣ ਲੱਗ ਗਈ ਹੈ।

ਮੂਲ ਰੂਪ ਵਿਚ ਹਰਿਆਣਾ ਦੇ ਰਹਿਣ ਵਾਲੇ ਰਾਜਿੰਦਰ ਆਰਿਆ ਨੇ ਦੱਸਿਆ ਕਿ ਉਹ ਖ਼ੁਸ਼ ਹਨ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ।

ਜਿਸ ਲੰਗਰ ਵਿਚ ਸਮ੍ਰਿਤੀ ਆਪਣੇ ਪਰਿਵਾਰ ਨਾਲ ਸੇਵਾ ਲਈ ਆਉਂਦੀ ਹੈ ਉਹ ਮੁਹਾਲੀ ਜ਼ਿਲ੍ਹੇ ਕਈ ਪਿੰਡਾਂ ਦਾ ਸਾਂਝਾ ਲੰਗਰ ਹੈ।

ਇਸ ਦੇ ਸੇਵਾਦਾਰ ਅਮਰੀਕ ਸਿੰਘ ਚਿੱਲਾ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਪਿਛਲੇ ਸਾਲ ਆਏ ਸਨ ਤਾਂ ਸਮ੍ਰਿਤੀ ਆਪਣੀ ਮਾਂ ਦੇ ਨਾਲ ਇੱਥੇ ਆਈ ਸੀ।

ਉਸ ਸਮੇਂ ਇੱਥੇ ਕੋਈ ਪ੍ਰਬੰਧ ਨਹੀਂ ਸੀ ਸਿਰਫ਼ ਟਰਾਲੀ ਵਿਚ ਹੀ ਲੰਗਰ ਤਿਆਰ ਹੁੰਦਾ ਸੀ।

ਇਹਨਾਂ ਨੇ ਲੰਗਰ ਵਿਚ ਸੇਵਾ ਕਰਨ ਦੀ ਆਗਿਆ ਸਾਡੇ ਤੋਂ ਲਈ ਅਤੇ ਫਿਰ ਇੱਥੇ ਆਉਣਾ ਸ਼ੁਰੂ ਕਰ ਦਿੱਤਾ। ਹੁਣ ਇਸ ਪਰਿਵਾਰ ਨਾਲ ਸਾਡਾ ਪਰਿਵਾਰਕ ਰਿਸ਼ਤਾ ਬਣ ਗਿਆ ਹੈ।

ਇਹ ਵੀ ਪੜ੍ਹੋ:

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਬਾਰੇ ਸੰਬੋਧਨ ਦੀਆਂ ਮੁੱਖ ਗੱਲਾਂ
  • ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ ''ਚ ਕਿਹੜੇ ਨਿਯਮ ਹਨ
  • ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ
BBC

ਅਮਰੀਕ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਰਹਿਣ ਕਰ ਕੇ ਇਸ ਦੀ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਹੈ ਪਰ ਇਹ ਹੁਣ ਸਾਡੇ ਤੋਂ ਪੰਜਾਬੀ ਵੀ ਸਿੱਖਣ ਲੱਗ ਗਈ ਹੈ।

ਅਮਰੀਕ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਕਾਨੂੰਨ ਵਾਪਸ ਹੋਏ ਹਨ ਉਸ ਦਿਨ ਤੋਂ ਇਹ ਸਾਡੇ ਤੋਂ ਵਿਛੜਣ ਕਰ ਕੇ ਇਹ ਉਦਾਸ ਹੈ ਪਰ ਸਾਡਾ ਇਸ ਪਰਿਵਾਰ ਦੇ ਨਾਲ ਰਿਸ਼ਤਾ ਉਸ ਤਰੀਕੇ ਨਾਲ ਕਾਇਮ ਹੋ ਗਿਆ, ਜਿਸ ਤਰੀਕੇ ਨਾਲ ਸਾਡੀਆਂ ਆਪਣੀਆਂ ਰਿਸ਼ਤੇਦਾਰੀਆਂ ਹਨ।

ਇਹ ਸਾਡੇ ਤਿੱਥ ਤਿਉਹਾਰਾਂ ਦੇ ਵਿਚ ਆਉਣਗੇ ਅਸੀਂ ਇਹਨਾਂ ਦੇ। ਉਨ੍ਹਾਂ ਦੱਸਿਆ ਕਿ ਉਦਾਸ ਅਸੀਂ ਵੀ ਹੋਵੇਗਾ, ਕਿਉਂਕਿ ਜੋ ਪਿਆਰ ਸਿੰਘੂ ਬਾਰਡਰ ਉੱਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਦਿੱਤਾ ਹੈ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ।

‘ਮੋਹ ਦੀਆਂ ਤੰਦਾਂ ਨਹੀਂ ਟੁੱਟ ਸਕਦੀਆਂ’

ਮੁਹਾਲੀ ਜਿਲ੍ਹੇ ਨਾਲ ਸਬੰਧਤ ਕੁਲਵੰਤ ਕੌਰ ਖ਼ਾਲਸਾ, ਜੋ ਇਸ ਸਮੇਂ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹਨ, ਆਖਦੇ ਹਨ ਇਹ ਮੋਹ ਦੀਆਂ ਤੰਦਾਂ ਹੁਣ ਟੁੱਟ ਨਹੀਂ ਸਕਦੀਆਂ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਦਿੱਲੀ ਆਵਾਂਗੇ ਤਾਂ ਨਰੇਲਾ ਵਿਖੇ ਆਰਿਆ ਪਰਿਵਾਰ ਦੇ ਘਰ ਚਾਹ ਜ਼ਰੂਰ ਪੀਤੀ ਜਾਵੇਗੀ ਅਤੇ ਜਦੋਂ ਇਹ ਪੰਜਾਬ ਆਉਣਗੇ ਤਾਂ ਇਹ ਸਾਡੇ ਕੋਲ ਆਉਣਗੇ, ਇਸ ਕਰ ਕੇ ਇਹ ਰਿਸ਼ਤਾ ਕਦੇ ਮਿਟ ਨਹੀਂ ਸਕਦਾ।

BBC
ਉਨ੍ਹਾਂ ਦੱਸਿਆ ਕਿ ਜਾਤਾਂ- ਪਾਤਾਂ ਦੇ ਸਾਰੇ ਝਗੜੇ ਇਸ ਅੰਦੋਲਨ ਨੇ ਖ਼ਤਮ ਕਰ ਦਿੱਤੇ ਹਨ -ਕੁਲਵੰਤ ਕੌਰ

ਕੁਲਵੰਤ ਕੌਰ ਆਖਦੀ ਹੈ ਕਿ ਅੰਦੋਲਨ ਨੇ ਬਹੁਤ ਕੁਝ ਦਿੱਤਾ ਹੈ, ਕਾਨੂੰਨ ਵਾਪਸ ਹੋ ਗਏ , ਨਵੇਂ ਰਿਸ਼ਤੇ ਬਣ ਗਏ, ਭਾਈਚਾਰਕ ਸਾਂਝ ਪੰਜਾਬ, ਹਰਿਆਣਾ, ਦਿੱਲੀ ਅਤੇ ਯੂ ਪੀ ਦੇ ਲੋਕਾਂ ਨਾਲ ਗੂੜ੍ਹੀ ਹੋ ਗਈ।

ਉਨ੍ਹਾਂ ਦੱਸਿਆ ਕਿ ਜਾਤਾਂ- ਪਾਤਾਂ ਦੇ ਸਾਰੇ ਝਗੜੇ ਇਸ ਅੰਦੋਲਨ ਨੇ ਖ਼ਤਮ ਕਰ ਦਿੱਤੇ ਹਨ, ਇਹੀ ਇਸ ਦੀ ਖ਼ੂਬਸੂਰਤੀ ਹੈ ਅਤੇ ਇਸ ਕਰ ਕੇ ਤਮਾਮ ਵਿਵਾਦਾਂ ਦੇ ਬਾਵਜੂਦ ਵੀ ਇਹ ਅੰਦੋਲਨ ਆਪਣਾ ਇੱਕ ਸਾਲ ਪੂਰਾ ਕਰ ਗਿਆ।

ਮੁਕਤਸਰ ਜਿਲੇ ਨਾਲ ਸਬੰਧਤ ਰਵਨੀਤ ਸਿੰਘ ਸਿਰਫ ਕਿਸਾਨਾਂ ਦੇ ਧਰਨਾ ਦੇਖਣ ਆਇਆ ਸੀ, ਉਸ ਸਮੇਂ ਤੋ ਉਹ ਪਿੰਡ ਵਿਚ ਘੱਟ ਸਿੰਘੂ ਬਾਰਡਰ ਉਤੇ ਜਿਆਦਾ ਰਹਿਣ ਲੱਗਾ ਗਿਆ।

ਉਹ ਆਖਦਾ ਹੈ ਕਿ ਸਾਡੀ ਜਿੱਤ ਹੋ ਗਈ, ਅਸੀਂ ਖੁਸ਼ ਹਾਂ ਪਰ ਚਿੰਤਾਂ ਇਸ ਗੱਲ ਦੀ ਵੀ ਹੈ ਕਿ ਪਿੰਡ ਦਿਲ ਕਿਵੇਂ ਲੱਗੇਗਾ।

ਇਹ ਟਿਕਰੀ, ਸਿੰਘੂ ਅਤੇ ਗਾਜੀਪੁਰ ਕਿਸਾਨਾਂ ਦੇ ਪਿੰਡ ਬਣ ਗਏ ਹਨ, ਇਸ ਕਰਕੇ ਇਥੇ ਬਤੀਤ ਕੀਤੇ ਦਿਨਾਂ ਦੀ ਬਹੁਤ ਯਾਦ ਆਵੇਗੀ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b42c95f0-52d4-4a8f-863d-9037dca4b0b9'',''assetType'': ''STY'',''pageCounter'': ''punjabi.india.story.59508067.page'',''title'': ''ਕਿਸਾਨ ਅੰਦੋਲਨ: ਦਿੱਲੀ ਦੀ ਇਹ ਕੁੜੀ ਸਿੰਘੂ ਬਾਰਡਰ \''ਤੇ ਬੈਠੇ ਕਿਸਾਨਾਂ ਦੀ ਬਣੀ \''ਲਾਡੋ ਰਾਣੀ\'''',''published'': ''2021-12-02T15:09:16Z'',''updated'': ''2021-12-02T15:09:16Z''});s_bbcws(''track'',''pageView'');