ਕੋਰੋਨਾਵਾਇਰਸ : ''''ਓਮੀਕਰੋਨ'''' ਕਈ ਮੁਲਕਾਂ ਵਿਚ ਦਹਿਸ਼ਤ ਮਚਾਉਣ ਤੋਂ ਬਾਅਦ ਭਾਰਤ ਪਹੁੰਚਿਆ

12/02/2021 6:24:37 PM

Getty Images

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦੱਸਿਆ ਕਿ ਦੋ ਕੇਸਾਂ ਦੀ ਪੁਸ਼ਟੀ ਕਰਨਾਟਕ ਵਿੱਚ ਹੋਈ ਹੈ।

ਸਰਕਾਰੀ ਬੁਲਾਰੇ ਨੇ ਇਨ੍ਹਾਂ ਮਰੀਜ਼ਾਂ ਦੀ ਉਮਰ 66 ਅਤੇ 46 ਸਾਲ ਦੱਸੀ ਹੈ ਅਤੇ ਦੋਵੇਂ ਡਾਕਟਰੀ ਨਿਗਰਾਨੀ ਹੇਠ ਹਨ। ਓਮੀਕਰੋਨ ਦੇ ਭਾਰਤ ਵਿੱਚ ਪੁਸ਼ਟ ਹੋਏ ਇਹ ਪਹਿਲੇ ਕੇਸ ਹਨ।

ਬੁਲਾਰੇ ਨੇ ਦੱਸਿਆ ਕਿ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਹੀ ਓਮੀਕਰੋਨ ਨੂੰ ਉੱਚ ਲਾਗ ਦੇ ਖ਼ਤਰੇ ਵਾਲਾ ਦੱਸਿਆ ਹੋਇਆ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਨਮੂਨੇ ਜੋ ਕੋਵਿਡ-19 ਪੌਜ਼ਿਟੀਵ ਆਏ ਸਨ, ਨੂੰ ਓਮੀਕਰੋਨ ਦੀ ਜਾਂਚ ਲਈ ਲੋੜੀਂਦੀ ਜੀਨੋਮ ਸਿਕੁਇੰਸਿੰਗ ਲਈ ਭੇਜਿਆ ਗਿਆ ਹੈ।

ਇਨ੍ਹਾਂ ਨਮੂਨਿਆਂ ਵਿੱਚ ਛੇ ਦਿੱਲੀ ਤੋਂ ਅਤੇ ਛੇ ਮਹਾਰਾਸ਼ਟਰ ਤੋਂ ਹਨ, ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਬੁੱਧਵਾਰ ਨੂੰ ਭਾਰਤ ਨੇ ਉੱਚ ਖ਼ਤਰੇ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਪਾਬੰਦੀਆਂ ਦਾ ਐਲਾਨ ਕੀਤਾ ਸੀ।

ਇਨ੍ਹਾਂ ਵਿੱਚ ਬ੍ਰਿਟੇਨ, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਬੰਗਲਾਦੇਸ਼, ਹਾਂਗਕਾਂਗ ਅਤੇ ਇਜ਼ਰਾਈਲ ਤੋਂ ਆਉਣ ਵਾਲੇ ਲੋਕ ਸ਼ਾਮਲ ਸਨ।।

ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਦੀ ਹਵਾਈ ਅੱਡੇ ਉੱਪਰ ਹੀ ਜਾਂਚ ਦਾ ਐਲਾਨ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਰਿਪੋਰਟ ਆਉਣ ਤੱਕ ਉਹ ਹਵਾਈ ਅੱਡੇ ਤੋਂ ਬਾਹਰ ਨਹੀਂ ਜਾ ਸਕਣਗੇ।

ਪੌਜ਼ਟੀਵ ਨਤੀਜੇ ਵਾਲਿਆਂ ਨੂੰ ਵੱਖ ਕਰਕੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਭੇਜੇ ਜਾਣਗੇ।

ਇਹ ਵੀ ਪੜ੍ਹੋ:

  • ਭਾਰਤ ਵਿੱਚ 15 ਦਸੰਬਰ ਤੋਂ ਸ਼ੁਰੂ ਨਹੀਂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ
  • ਕੋਰੋਨਾਵਾਇਰਸ: ਕੋਵਿਡ-19 ਦਾ 50 ਵਾਰ ਤਬਦੀਲ ਹੋਇਆ ਵੇਰੀਐਂਟ ਕਿੰਨਾ ਖ਼ਤਰਨਾਕ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ
  • ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ : ਭਾਰਤ ਸਣੇ ਸੰਸਾਰ ਭਰ ’ਚ ਕਿਹੋ ਜਿਹੇ ਬਣ ਰਹੇ ਹਾਲਾਤ, ਕਿੱਥੇ ਨਹੀਂ ਜਾਣਗੀਆਂ ਭਾਰਤੀ ਫਲਾਇਟਾਂ

ਵੇਰੀਐਂਟ ਬਾਰੇ ਨਵੀਂ ਹੋਰ ਕੀ ਜਾਣਕਾਰੀ

ਜਿਸ ਲੈਬ ਵਿੱਚ ਓਮੀਕੋਰਨ ਪਹਿਲੀ ਵਾਰ ਪਾਇਆ ਗਿਆ ਸੀ ਉੱਥੋਂ ਦੇ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਵਿਚਲੀਆਂ ਕਈ ਮਿਊਟੇਸ਼ਨਾਂ ਨਵੀਂਆਂ ਹਨ ਅਤੇ ਅਸੀਂ ਪਹਿਲਾਂ ਨਹੀਂ ਦੇਖੀਆਂ ਗਈਆਂ ਹਨ।

ਜੌਹਨਸਬਰਗ ਦੇ ਨੈਸ਼ਨਲ ਸੈਂਟਰ ਫਾਰ ਕਮਿਊਨੀਕੇਬਲ ਡਿਜ਼ੀਜ਼ ਦੇ ਪ੍ਰੋਫ਼ੈਸਰ ਐਨੀ ਵੌਂ ਗੌਟਬਰਗ ਨੇ ਕਿਹਾ ਕਿ ਕੋਰੋਨਵਾਇਰਸ ਦੇ ਜ਼ਿਆਦਾਤਰ ਵੇਰੀਐਂਟਾਂ ਵਿੱਚ 10 ਸਪਾਈਕ ਮਿਊਟੇਸ਼ਨਾਂ ਹੁੰਦੀਆਂ ਹਨ ਜਦਕਿ ਓਮੀਕੋਰਨ ਵਿੱਚ 50 ਹਨ।

ਇਸ ਲਈ ਇਹ ਫ਼ੌਰੀ ਤੌਰ ਤੇ ਦੇਖਿਆ ਗਿਆ ਕਿ ਕੁਝ ਵਿਲੱਖਣ ਵਾਇਰਸ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਅਜੇ ਚੰਗੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਹੈ ਅਤੇ ਹੋਰ ਗਹਿਰੇ ਅਧਿਐਨ ਦੀ ਲੋੜ ਹੈ।

ਹਾਲ ਹੀ ਵਿੱਚ ਸਾਹਮਣੇ ਆਏ ਇਸ ਦੇ ਨਵੇਂ ਵੇਰੀਐਂਟ ਬਾਰੇ ਸਾਇੰਸਦਾਨ ਕਹਿ ਰਹੇ ਹਨ ਕਿ ਇਸ ਵਿੱਚ 50 ਵਾਰ ਜਨੈਟਿਕ ਬਦਲਾਅ ਆ ਚੁੱਕੇ ਹਨ। ਇਨ੍ਹਾਂ 50 ਵਿੱਚੋਂ 32 ਤਾਂ ਵਾਇਰਸ ਦੇ ਸਪਾਈਕ ਪ੍ਰੋਟੀਨ ਵਿੱਚ ਆਏ ਹਨ ਜੋ ਕਿ ਵੈਕਸੀਨ ਦਾ ਮੁੱਖ ਨਿਸ਼ਾਨਾ ਹੈ।

ਫਿਰ ਵੀ ਅਸੀਂ ਕੋਰੋਨਾਵਾਇਰਸ ਦੇ B.1.1.529 ਰੂਪ ਬਾਰੇ ਕਿੰਨਾ ਜਾਣਦੇ ਹਾਂ ਅਤੇ ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ, ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।

ਇਸ ਦਿਸ਼ਾ ਵਿੱਚ ਭਾਰਤ ਦੇ ਵੱਖੋ-ਵੱਖ ਸੂਬਿਆਂ ਨੇ ਵੱਖੋ-ਵੱਖ ਨੀਤੀਆਂ ਦਾ ਐਲਾਨ ਕੀਤਾ।

ਹੁਣ ਤੱਕ ਸਾਨੂੰ ਕੀ ਪਤਾ ਹੈ?

ਇਸ ਨਵੇਂ ਵੇਰੀਐਂਟ ਨੂੰ B.1.1.529 ਕਿਹਾ ਜਾ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ (ਐਲਫ਼ਾ ਤੇ ਡੈਲਟਾ ਵੇਰੀਐਂਟ ਵਾਂਗ) ਇੱਕ ਗ੍ਰੀਕ ਨਾਮ ਦਿੱਤਾ ਜਾ ਸਕਦਾ ਹੈ।

ਇਸ ਨੂੰ ਬਹੁਤ ਜ਼ਿਆਦਾ ਮਿਊਟੈਂਟ ਦੱਸਿਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਇਹ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਹੈ।

ਦੱਖਣੀ ਅਫ਼ਰੀਕਾ ਵਿੱਚ ਸੈਂਟਰ ਫਾਰ ਐਪਿਡੇਮਿਕ ਰਿਸਪੌਂਸ ਐਂਡ ਇਨੋਵੇਸ਼ਨ ਦੇ ਡਾਇਰੈਕਟਰ, ਪ੍ਰੋਫੈਸਰ ਟੁਲਿਓ ਡੇ ਓਲੀਵੇਰਾ ਨੇ ਕਿਹਾ ਕਿ ਇੱਥੇ ਇੱਕ ''''ਪਰਿਵਰਤਨ ਦਾ ਅਸਾਧਾਰਨ ਸਮੂਹ'''' ਸੀ ਅਤੇ ਇਹ ਪਹਿਲਾਂ ਫੈਲੇ ਹੋਰ ਵੇਰੀਐਂਟਸ ਤੋਂ ''''ਬਹੁਤ ਵੱਖਰਾ'''' ਸੀ।

ਉਨ੍ਹਾਂ ਕਿਹਾ, ''''ਇਸ ਵੇਰੀਐਂਟ ਨੇ ਸਾਨੂੰ ਹੈਰਾਨ ਕਰ ਦਿੱਤਾ, ਇਹ ਤੇਜ਼ੀ ਨਾਲ ਵਧਿਆ ਅਤੇ ਹੋਰ ਕਈ ਸਾਰੇ ਪਰਿਵਰਤਨ ਵੀ, ਜਿਨ੍ਹਾਂ ਦੀ ਸਾਨੂੰ ਉਮੀਦ ਸੀ।''''

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਨੇ ਦੱਸਿਆ ਕਿ ਇਸ ਵਿੱਚ ਕੁੱਲ ਮਿਲਾ ਕੇ 50 ਮਿਊਟੇਸ਼ਨ ਹੋਏ ਹਨ ਅਤੇ 30 ਤੋਂ ਵੱਧ ਮਿਊਟੇਸ਼ਨ ਸਪਾਈਕ ਪ੍ਰੋਟੀਨ ਵਿੱਚ ਹੋਏ ਹਨ, ਜੋ ਕਿ ਸਰੀਰ ਦੇ ਸੈੱਲਾਂ ਤੱਕ ਪਹੁੰਚਣ ਲਈ ਵਾਇਰਸ ਦਾ ਮੁੱਖ ਸਾਧਨ ਹੈ ਅਤੇ ਜ਼ਿਆਦਾਤਰ ਵੈਕਸੀਨ ਇਸੇ ਹਿੱਸੇ ''ਤੇ ਪ੍ਰਭਾਵ ਪਾਉਂਦੀ ਹੈ।

ਰੀਸੈਪਟਰ ਬਾਈਡਿੰਗ ਡੋਮੇਨ (ਇਹ ਵਾਇਰਸ ਦਾ ਉਹ ਹਿੱਸਾ ਹੈ ਜੋ ਸਾਡੇ ਸਰੀਰ ਦੇ ਸੈੱਲਾਂ ਨਾਲ ਸਭ ਤੋਂ ਪਹਿਲਾਂ ਸੰਪਰਕ ਕਰਦਾ ਹੈ) ਇਸ ਵਿੱਚ ਹੋਰ ਜ਼ੂਮ-ਇਨ ਕਰਨ ''ਤੇ ਦੇਖਿਆ ਗਿਆ ਕਿ ਦੁਨੀਆ ਵਿੱਚ ਤਬਾਹੀ ਮਚਾਉਣ ਵਾਲੇ ਡੈਲਟਾ ਵੇਰੀਐਂਟ ਦੇ ਮੁਕਾਬਲੇ ਇਸ ਵਿੱਚ 10 ਬਦਲਾਅ ਹਨ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=RFPLB9F3CVE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8ef2d3c8-858c-48cc-9198-c59133e95e28'',''assetType'': ''STY'',''pageCounter'': ''punjabi.india.story.59504447.page'',''title'': ''ਕੋਰੋਨਾਵਾਇਰਸ : \''ਓਮੀਕਰੋਨ\'' ਕਈ ਮੁਲਕਾਂ ਵਿਚ ਦਹਿਸ਼ਤ ਮਚਾਉਣ ਤੋਂ ਬਾਅਦ ਭਾਰਤ ਪਹੁੰਚਿਆ'',''published'': ''2021-12-02T12:42:26Z'',''updated'': ''2021-12-02T12:42:26Z''});s_bbcws(''track'',''pageView'');