ਜੋਸੋਫ਼ੀਨ ਬੇਕਰ: ਇੱਕ ਨਰਤਕੀ ਅਤੇ ਜਾਸੂਸ ਦੀ ਅਸਾਧਾਰਨ ਕਹਾਣੀ ਜਿਸ ਨੂੰ ਫ਼ਰਾਂਸ ਕੌਮੀ ਨਾਇਕ ਬਣਾ ਰਿਹਾ ਹੈ

12/02/2021 1:54:38 PM

Getty Images

ਜੋਸੋਫ਼ੀਨ ਬੇਕਰ ਨੂੰ ਦੁਨੀਆ ਅੱਜ ਵੀ ਉਤੇਜਕ ਅਤੇ ਸਮੋਹਕ ਨਰਤਕੀ ਵਜੋਂ ਜਾਣਦੀ ਹੈ। ਨਾਚ ਦੀਆਂ ਪੇਸ਼ਕਾਰੀਆਂ ਦੌਰਾਨ ਉਹ ਅਮਲੀ ਰੂਪ ਵਿੱਚ ਅਣਕੱਜੇ ਹੁੰਦੇ ਸਨ।

ਅਜਿਹੇ ਵਿੱਚ ਉਨ੍ਹਾਂ ਦਾ ਨਾਂਅ ਫ਼ਰਾਂਸ ਦੇ ਸਭ ਤੋਂ ਜ਼ਿਆਦਾ ਸਨਮਾਨਤ ਅਤੇ ਸ਼੍ਰੇਸ਼ਠ ਨਾਇਕਾਂ ਵਿੱਚ ਕਿਵੇਂ ਸ਼ਾਮਲ ਹੋ ਗਿਆ?

30 ਨਵੰਬਰ ਯਾਨੀ ਮੰਗਲਵਾਰ ਨੂੰ ਜੋਸੋਫ਼ੀਨ ਬੇਕਰ ਦੀ ਯਾਦ ਵਿੱਚ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸਨਮਾਨ ਸਮਾਗਮ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿੱਚ ਤਖ਼ਤੀ ਲਗਾਈ ਗਈ।

ਇਹ ਸਭ ਕੁਝ ਉਸੀ ਜਗ੍ਹਾ ''ਤੇ ਹੋਇਆ, ਜਿੱਥੇ ਫਰਾਂਸ ਦੀ ਸੰਸਕ੍ਰਿਤੀ ਦੀਆਂ ਗੌਰਵਮਈ ਮਹਾਨ ਪਰੰਪਰਾਵਾਂ ਨੂੰ ਸੰਜੋਇਆ ਗਿਆ ਹੈ। ਇਨ੍ਹਾਂ ਵਿੱਚ ਵੋਲਟੇਅਰ ਤੋਂ ਲੈ ਕੇ ਵਿਕਟਰ ਹਿਉਗੋ ਅਤੇ ਮੇਰੀ ਕਿਊਰੀ ਤੋਂ ਲੈ ਕੇ ਜੀਨ ਜੈਕਸ ਰੂਸੋ ਤੱਕ ਸ਼ਾਮਲ ਹਨ।

ਜੋਸੋਫ਼ੀਨ ਬੇਕਰ ਤੋਂ ਪਹਿਲਾਂ ਅਜੇ ਤੱਕ ਇਹ ਸਨਮਾਨ ਸਿਰਫ਼ ਪੰਜ ਹੋਰ ਔਰਤਾਂ ਨੂੰ ਮਿਲਿਆ ਹੈ। ਇਸ ਤੋਂ ਵੀ ਵੱਧ ਕੇ ਕਿਸੇ ਸਿਆਹਫ਼ਾਮ ਔਰਤ ਨੂੰ ਇਹ ਸਨਮਾਨ ਪਹਿਲੀ ਵਾਰ ਦਿੱਤਾ ਜਾ ਰਿਹਾ ਹੈ।

ਬੇਕਰ ਦਾ ਪੂਰਾ ਅਤੇ ਅਸਲੀ ਨਾਂ ਫਰੇਡਾ ਜੋਸੋਫ਼ੀਨ ਮੈਕਡੋਨਲਡ ਸੀ। ਉਹ ਮੂਲ ਰੂਪ ਤੋਂ ਅਮਰੀਕੀ ਸਨ। ਅੱਜ ਵੀ ਉਨ੍ਹਾਂ ਦਾ ਨਾਂਅ 20ਵੀਂ ਸਦੀ ਦੇ ਪਹਿਲੇ ਅੱਧ ਦੀਆਂ ਸਭ ਤੋਂ ਮਸ਼ਹੂਰ ਸਭਿਆਚਾਰਕ ਹਸਤੀਆਂ ਵਿੱਚੋਂ ਇੱਕ ਹੈ।

ਪਰ ਬੇਕਰ ਸਿਰਫ਼ ਇੱਕ ਨਰਤਕੀ ਨਹੀਂ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਇੱਕ ਨਾਇਕਾ ਵਜੋਂ ਉੱਭਰੇ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਹੋਰ ਰੂਪ ਨਾਗਰਿਕ ਅਧਿਕਾਰ ਕਾਰਕੁਨ ਦੇ ਤੌਰ ''ਤੇ ਦੁਨੀਆ ਨੇ ਦੇਖਿਆ।

ਆਪਣੇ ਪੂਰੇ ਜੀਵਨ ਦੌਰਾਨ ਬੇਕਰ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਚੁਣੌਤੀਆਂ ਨੂੰ ਪਾਰ ਵੀ ਕੀਤਾ।

ਸੰਸਕ੍ਰਿਤਕ ਚੁਣੌਤੀ ਤੋਂ ਲੈ ਕੇ ਨਸਲੀ ਭੇਦਭਾਵ ਦੀ ਚੁਣੌਤੀ…ਹਰ ਅੜਚਨ ਦਾ ਉਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ।

ਇਹ ਵੀ ਪੜ੍ਹੋ:

  • ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਇਹ ਮਕਸਦ ਦੱਸਿਆ
  • ਖੇਤੀ ਕਾਨੂੰਨ ਰੱਦ ਕਰਨ ਵਾਲੇ ''ਕਾਗਜ਼'' ''ਤੇ ਮੋਦੀ ਨੇ ਕੀ ਲਿਖਵਾਈ ਇਬਾਰਤ
  • ਓਮੀਕਰੋਨ˸ ਕੀ ਯਾਤਰਾ ਪਾਬੰਦੀਆਂ ਨਾਲ ਕੋਵਿਡ ਦਾ ਫੈਲਾਅ ਰੁਕਣ ''ਚ ਮਦਦ ਮਿਲੇਗੀ
Getty Images

ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ

ਬੇਕਰ ਦਾ ਜਨਮ 3 ਜੂਨ 1906 ਨੂੰ ਅਮਰੀਕਾ ਦੇ ਮਿਸੌਰੀ ਦੇ ਸੇਂਟ ਲੁਈਸ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਮੁਸ਼ਕਿਲਾਂ ਵਿੱਚ ਗੁਜ਼ਰਿਆ।

ਉਨ੍ਹਾਂ ਦੇ ਪਿਤਾ ਡਰੰਮ ਵਾਦਕ ਸਨ। ਜਦੋਂ ਬੇਕਰ ਕਾਫ਼ੀ ਛੋਟੀ ਸੀ, ਉਦੋਂ ਹੀ ਉਨ੍ਹਾਂ ਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ। ਇਸ ਦੇ ਬਾਅਦ ਉਨ੍ਹਾਂ ਦੀ ਮਾਂ (ਜੋ ਕਿ ਅੱਧੀ ਸਿਆਹਫ਼ਾਮ ਸੀ) ਨੇ ਆਪਣੇ ਬੱਚਿਆਂ ਨੂੰ ਪਾਲਣ ਲਈ ਕੱਪੜੇ ਧੋਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਪਰਿਵਾਰ ਦੀਆਂ ਸਥਿਤੀਆਂ ਅਜਿਹੀਆਂ ਸਨ ਕਿ ਨੰਨ੍ਹੀ ਜਿਹੀ ਬੇਕਰ ਨੂੰ ਅੱਠ ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਨੇ ਕਾਫ਼ੀ ਕੁਝ ਬਰਦਾਸ਼ਤ ਕੀਤਾ। 14 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਸੀ ਅਤੇ ਉਹ ਦੋ ਵਾਰ ਅਲੱਗ ਹੋ ਚੁੱਕੀ ਸੀ।

ਉਨ੍ਹਾਂ ਦੇ ਨਾਂ ਨਾਲ ਜੁੜਿਆ ਸਰਨੇਮ ''ਬੇਕਰ'' ਉਨ੍ਹਾਂ ਨੂੰ ਉਨ੍ਹਾਂ ਦੇ ਦੂਜੇ ਪਤੀ ਤੋਂ ਮਿਲਿਆ।

Getty Images

ਅੱਲੜ੍ਹ ਉਮਰ ਵਿੱਚ ਉਨ੍ਹਾਂ ਦੀ ਸਥਿਤੀ ਇਸ ਕਦਰ ਤਰਸਯੋਗ ਸੀ ਕਿ ਉਹ ਸੜਕਾਂ ''ਤੇ ਰਹਿਣ ਲਈ ਮਜਬੂਰ ਸੀ। ਉਹ ਕੂੜੇ ਵਿੱਚ ਸੁੱਟੇ ਭੋਜਨ ''ਤੇ ਗੁਜ਼ਾਰਾ ਕਰਦੇ ਸੀ।

ਇੱਕ ਵਾਰ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਸੇਂਟ ਲੁਈਸ ਦੀਆਂ ਸੜਕਾਂ ''ਤੇ ਘੁੰਮ ਰਹੇ ਸੀ ਅਤੇ ਜ਼ਬਰਦਸਤ ਠੰਢ ਸੀ। ਉਨ੍ਹਾਂ ਕੋਲ ਖ਼ੁਦ ਨੂੰ ਠੰਢ ਤੋਂ ਬਚਾਉਣ ਲਈ ਕੋਈ ਸਾਧਨ ਨਹੀਂ ਸੀ। ਇਸ ਲਈ ਉਨ੍ਹਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

  • 13 ਮਹੀਨਿਆਂ ਤੋਂ ਆਪਣੇ ਹੀ ਬੱਚੇ ਲਈ ਮਾਪਿਆਂ ਤੇ ਸਰਕਾਰ ਨਾਲ ਟੱਕਰ ਲੈਣ ਵਾਲੀ ਮਾਂ
  • ਇੱਕ ਭੈਣ ਜਿਸ ਨੇ ਆਪਣੀ ਪੜ੍ਹਾਈ ਛੱਡ ਕੇ ਮਤਰੇਏ ਭੈਣ-ਭਰਾ ਨੂੰ ਪਾਲਣ ਦਾ ਜ਼ਿੰਮਾ ਚੁੱਕਿਆ
  • ਅਫ਼ਗਾਨਿਸਤਾਨ˸ ਤਾਲਿਬਾਨ ਦੀਆਂ ਜ਼ੰਜੀਰਾਂ ਤੋੜ ਕੇ ਕੁੜੀਆਂ ਨੂੰ ਪੜ੍ਹਾਉਂਦੀ ਇੱਕ ਔਰਤ

ਪਰ ਉਨ੍ਹਾਂ ਵਿੱਚ ਪ੍ਰਤਿਭਾ ਸੀ ਅਤੇ ਕੁਝ ਅਨੋਖਾ ਸੀ- ਜਾਦੂ ਜਿਹਾ। ਜਿਸ ਦੇ ਬਲਬੂਤੇ ਪਹਿਲਾਂ ਉਹ ਇੱਕ ਵਾਡੇਵਿਲ (ਇੱਕ ਪ੍ਰਕਾਰ ਦੀ ਨਾਟ ਸ਼ੈਲੀ) ਗਰੁੱਪ ਨਾਲ ਜੁੜੀ ਅਤੇ ਉਸ ਦੇ ਬਾਅਦ ਇੱਕ ਡਾਂਸ ਗਰੁੱਪ ਦਾ ਹਿੱਸਾ ਬਣ ਗਏ।

ਇਸ ਡਾਂਸ ਗਰੁੱਪ ਦਾ ਨਾਂ ਸੀ - ਦਿ ਡਿਕਸੀ ਸਟੈਪਰਜ਼। ਇਸ ਡਾਂਸ ਗਰੁੱਪ ਦੀ ਬਦੌਲਤ ਉਹ ਸਾਲ 1919 ਵਿੱਚ ਨਿਊਯਾਰਕ ਜਾਣ ਲਈ ਪ੍ਰੇਰਿਤ ਹੋਈ।

ਇਸ ਦੇ ਬਾਅਦ ਉਨ੍ਹਾਂ ਦੇ ਜੀਵਨ ਵਿੱਚ ਇੱਕ ਅਹਿਮ ਮੋੜ ਆਇਆ। ਉਨ੍ਹਾਂ ਦੀ ਮੁਲਾਕਾਤ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਣ ਵਾਲੇ ਇੱਕ ਸ਼ਖ਼ਸ ਨਾਲ ਹੋਈ ਜੋ ਇੱਕ ਮੈਗਜ਼ੀਨ ਸ਼ੋਅ ਲਈ ਕਲਾਕਾਰਾਂ ਨੂੰ ਲੱਭ ਰਿਹਾ ਸੀ। ਪੈਰਿਸ ਵਿੱਚ ਇਹ ਪਹਿਲਾ ਸ਼ੋਅ ਸੀ ਜੋ ਖ਼ਾਸ ਤੌਰ ''ਤੇ ਸਿਆਹਫਾਮ ਲੋਕਾਂ ਨਾਲ ਕੀਤਾ ਜਾ ਰਿਹਾ ਸੀ।

ਹਰ ਮਹੀਨੇ ਇੱਕ ਹਜ਼ਾਰ ਡਾਲਰ ਦੇ ਵਾਅਦੇ ਨਾਲ ਬੇਕਰ ਫਰਾਂਸ ਪਹੁੰਚ ਗਏ ਜਿੱਥੋਂ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ, ਹਮੇਸ਼ਾ ਲਈ ਬਦਲ ਗਈ।

''ਦਿ ਬਨਾਨਾ ਡਾਂਸ''

ਉਹ ਅਪ੍ਰੈਲ 1926 ਦਾ ਇੱਕ ਦਿਨ ਸੀ, ਜਦੋਂ ਬੇਕਰ ਨੇ ਮਸ਼ਹੂਰ ਫੋਲਿਸ ਬਰਜਰ ਵਿੱਚ ਪੇਸ਼ਕਾਰੀ ਦਿੱਤੀ। ਉਸ ਸਮੇਂ ਉਹ ਸਿਰਫ਼ 19 ਸਾਲ ਦੇ ਸੀ।

ਉੱਥੇ ਉਨ੍ਹਾਂ ਦੇ ਅਨੋਖੇ ਸ਼ੋਅ ਨੇ ਦਰਸ਼ਕਾਂ ਨੂੰ ਅਵਾਕ ਕਰ ਦਿੱਤਾ।

Getty Images

ਉਸ ਸ਼ੋਅ ਦੌਰਾਨ ਬੇਕਰ ਨੇ ਸਿਰਫ਼ ਮੋਤੀਆਂ ਦੀ ਪੋਸ਼ਾਕ ਪਾਈ ਹੋਏ ਸੀ। ਆਪਣੇ ਉਤੇਜਕ ਡਾਂਸ ਨਾਲ ਉਨ੍ਹਾਂ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ।

ਇਸ ਡਾਂਸ ਪੇਸ਼ਕਾਰੀ ਦੇ ਪਹਿਲੇਠੇ ਸ਼ੋਅ ਵਿੱਚ ਉਸ ਰਾਤ ਬੇਕਰ ਲਈ ਦਰਸ਼ਕਾਂ ਨੇ 12 ਵਾਰ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

''ਦਿ ਬਨਾਨਾ ਡਾਂਸ'' ਨੇ ਉਨ੍ਹਾਂ ਨੂੰ ਰਾਤੋ ਰਾਤ ਸੈਲੇਬ੍ਰਿਟੀ ਬਣਾ ਦਿੱਤਾ ਸੀ।

ਉਨ੍ਹਾਂ ਨੇ ਨਾ ਸਿਰਫ਼ ਥੀਏਟਰ ਵਿੱਚ ਐਕਟਿੰਗ ਅਤੇ ਨਾਚ ਕੀਤਾ, ਬਲਕਿ ਚਾਰ ਫ਼ਿਲਮਾਂ ਵੀ ਕੀਤੀਆਂ।

ਉੁਹ ''ਮਰਮੇਡ ਆਫ ਦਿ ਟ੍ਰੌਪਿਕਸ'' (1927), ''ਜ਼ੂਜ਼ੌ'' (1934), ''ਪ੍ਰਿੰਸੈੱਸ ਟੈਮ ਟੈਮ'' (1935) ਅਤੇ ''ਫਾਸੇ ਅਲਰਟ'' (1940) ਵਿੱਚ ਨਜ਼ਰ ਆਈ। ਉਸ ਵਕਤ ਦੇ ਲਿਹਾਜ਼ ਨਾਲ ਇੱਕ ਸਿਆਹਫਾਮ ਕਲਾਕਾਰ ਦਾ ਫ਼ਿਲਮਾਂ ਵਿੱਚ ਨਜ਼ਰ ਆਉਣਾ ਕੋਈ ਆਮ ਗੱਲ ਨਹੀਂ ਸੀ।

ਇਹ ਵੀ ਪੜ੍ਹੋ:

  • ''ਬਾਹਰ ਆਏ ਕੈਦੀ ਸਾਨੂੰ ਲੱਭ ਕੇ ਮਾਰ ਦੇਣਗੇ'' ਜਾਨ ਬਚਾ ਕੇ ਭੱਜੀਆਂ ਮਹਿਲਾ ਜੱਜਾਂ ਦਾ ਦਰਦ
  • ਔਰਤਾਂ ਮਰਦਾਂ ਦੇ ਮੁਕਾਬਲੇ ਸੈਕਸ਼ੁਐਲਿਟੀ ਬਾਰੇ ਜ਼ਿਆਦਾ ਖੁੱਲ੍ਹ ਕੇ ਗੱਲ ਕਿਵੇਂ ਕਰ ਲੈਂਦੀਆਂ ਹਨ
  • ਸੈਕਸ ਵਰਕਰ ਤੋਂ ਸਮੁੰਦਰੀ ਡਾਕੂਆਂ ਦੀ ਆਗੂ ਬਣ ਕੇ ਰਾਜ ਕਰਨ ਵਾਲੀ ਚੀਨੀ ਮਹਿਲਾ
  • ਕੀ ਸਾਨੂੰ ਖੁਰਾਕੀ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ

ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਅਫ਼ਰੀਕੀ ਅਤੇ ਅਫ਼ਰੀਕੀ-ਅਮਰੀਕੀ ਅਧਿਐਨ ਲਈ ਰਿਸਰਚ ਸੈਂਟਰ ਦੇ ਨਿਰਦੇਸ਼ਕ ਅਤੇ ਜੀਵਨੀ ਲੇਖਕ ਬੇਨੇਤਾ ਜੂਲਜ ਰੋਸੇਟ ਨੇ ਬੀਬੀਸੀ ਨੂੰ ਦੱਸਿਆ, ''ਜੇਕਰ ਉਹ ਅਮਰੀਕਾ ਵਿੱਚ ਰਹਿੰਦੀ ਤਾਂ ਇੱਕ ਸਿਆਹਫਾਮ ਔਰਤ ਦੇ ਤੌਰ ''ਤੇ ਜੋ ਕੁਝ ਵੀ ਉਨ੍ਹਾਂ ਨੇ ਹਾਸਲ ਕੀਤਾ, ਉਹ ਸ਼ਾਇਦ ਹਾਸਲ ਨਹੀਂ ਕਰ ਪਾਉਂਦੀ।

ਰੋਸੇਟ ਦੇ ਮੁਤਾਬਕ, ਬੇਕਰ ਵਿੱਚ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਲਈ ਕੁਝ ਵੀ ਅਸੰਭਵ ਹੈ।

ਬਹਾਦਰ ਸੀ ਬੇਕਰ

Getty Images

ਬੇਕਰ ਸਿਰਫ਼ ਸਟੇਜ ''ਤੇ ਜਾਂ ਆਪਣੀ ਪੇਸ਼ਕਾਰੀ ਦੌਰਾਨ ਹੀ ਨਿਡਰ ਅਤੇ ਬਹਾਦਰ ਨਹੀਂ ਹੁੰਦੀ ਸੀ, ਬਲਕਿ ਉਹ ਆਪਣੀ ਜ਼ਿੰਦਗੀ ਵਿੱਚ ਵੀ ਓਨੀ ਹੀ ਬਹਾਦਰ ਸੀ।

ਬਹੁਤ ਸਾਰੇ ਲੋਕ ਉਨ੍ਹਾਂ ਨੂੰ ਫੈਸ਼ਨ ਆਈਕਨ ਦੇ ਤੌਰ ''ਤੇ ਯਾਦ ਕਰਦੇ ਹਨ, ਪਰ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੂਜੇ ਕਾਰਨਾਂ ਨਾਲ ਵੀ ਯਾਦ ਕਰਦੇ ਹਨ।

ਫਰਾਂਸ ਦੀ ਰਾਜਧਾਨੀ ਦੀਆਂ ਖੁੱਲ੍ਹੀਆਂ ਸੜਕਾਂ ''ਤੇ ਜਦੋਂ ਉਹ ਆਪਣੇ ਪਾਲਤੂ ਪਸ਼ੂ ਨਾਲ ਚੱਲਦੀ ਸੀ ਤਾ ਨਜ਼ਰਾਂ ਉਨ੍ਹਾਂ ''ਤੇ ਰੁਕ ਜਾਂਦੀਆਂ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਪਾਲਤੂ ਚੀਤਾ ਹੁੰਦਾ ਸੀ।

ਦੂਜੇ ਵਿਸ਼ਵ ਯੁੱਧ ਦੌਰਾਨ ਜਾਸੂਸੀ

ਜਦੋਂ ਦੂਜਾ ਵਿਸ਼ਵ ਯੁੱਧ ਛਿੜਿਆ ਤਾਂ ਬੇਕਰ ਨੇ ਆਪਣੀ ਕੀਮਤੀ ਪੁਸ਼ਾਕ ਨੂੰ ਛੱਡ ਦਿੱਤਾ ਅਤੇ ਵਰਦੀ ਪਹਿਨ ਲਈ।

ਲੰਬੇ ਸਮੇਂ ਤੱਕ ਚੱਲੇ ਸੰਘਰਸ਼ ਦੌਰਾਨ ਉਨ੍ਹਾਂ ਨੇ ਫਰੈਂਚ ਏਅਰ ਫੋਰਸ ਵਿਮੈਨ ਆਕਜ਼ੀਲਰੀ ਵਿੱਚ ਸੈਕਿੰਡ ਲੈਫਟੀਨੈਂਟ ਦੇ ਰੂਪ ਵਿੱਚ ਕੰਮ ਕੀਤਾ।

ਪਰ ਜਿਵੇਂ ਕਿ ਉਹ ਨਿਡਰ ਸੀ। ਉਨ੍ਹਾਂ ਨੇ ਆਪਣੀ ਸ਼ੋਹਰਤ ਦਾ ਫਾਇਦਾ ਉਠਾਇਆ ਅਤੇ ਜਾਸੂਸੀ ਵੀ ਕੀਤੀ।

ਆਪਣੇ ਸੰਪਰਕ ਅਤੇ ਮਿਲਣ ਵਾਲੇ ਸੱਦਿਆਂ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਦੁਸ਼ਮਣ ਸੈਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਚਾਰਲਸ ਦਿ ਗਾਲ ਵੱਲੋਂ ਲੇਜ਼ਨ ਆਫ ਆਨਰ ਅਤੇ ਮੈਡਲ ਆਫ ਰੇਸਿਸਟੈਂਸ ਨਾਲ ਸਨਮਾਨਤ ਕੀਤਾ ਗਿਆ ਸੀ।

ਨਾਗਰਿਕ ਅਧਿਕਾਰਾਂ ਲਈ ਚੁੱਕੀ ਆਵਾਜ਼

ਬੇਕਰ ਨੇ ਨਾਗਰਿਕ ਅਧਿਕਾਰਾਂ ਲਈ ਵੀ ਕੰਮ ਕੀਤਾ।

Getty Images

ਸਾਲ 1963 ਵਿੱਚ ਤਤਕਾਲੀ ਅਟਾਰਨੀ ਜਨਰਲ ਰਾਬਰਟ ਕੈਨੇਡੀ ਦੀ ਮਦਦ ਨਾਲ ਅਮਰੀਕਾ ਵਾਪਸ ਆਉਣ ਦੇ ਬਾਅਦ ਉਨ੍ਹਾਂ ਨੇ ਨਾਗਰਿਕ ਅਧਿਕਾਰ ਅੰਦੋਲਨ ਦੇ ਨੇਤਾ ਮਾਰਟਿਨ ਲੂਥਰ ਕਿੰਗ ਨਾਲ ਵਾਸ਼ਿੰਗਟਨ ਦੇ ਪ੍ਰਸਿੱਧ ਮਾਰਚ ਵਿੱਚ ਹਿੱਸਾ ਲਿਆ।

ਸੈਨਾ ਦੀ ਵਰਦੀ ਪਹਿਨੀ ਹੋਈ ਉਹ ਇਕਲੌਤੀ ਔਰਤ ਸੀ, ਜਿਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਸੀ।

ਆਖਰੀ ਸਮਾਂ

ਆਪਣੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਅਮੀਰ ਸਿਆਹਫਾਮ ਔਰਤ ਰਹੀ ਬੇਕਰ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਦੀਵਾਲੀਆ ਹੋ ਗਈ ਸੀ।

ਸਾਲ 1975 ਵਿੱਚ ਸਟਰੋਕ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਨੂੰ ਸੈਨਾ ਸਨਮਾਨ ਨਾਲ ਵਿਦਾਈ ਦਿੱਤੀ ਗਈ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''96773523-5a6a-4d1e-a569-1b47613573ad'',''assetType'': ''STY'',''pageCounter'': ''punjabi.international.story.59492857.page'',''title'': ''ਜੋਸੋਫ਼ੀਨ ਬੇਕਰ: ਇੱਕ ਨਰਤਕੀ ਅਤੇ ਜਾਸੂਸ ਦੀ ਅਸਾਧਾਰਨ ਕਹਾਣੀ ਜਿਸ ਨੂੰ ਫ਼ਰਾਂਸ ਕੌਮੀ ਨਾਇਕ ਬਣਾ ਰਿਹਾ ਹੈ'',''published'': ''2021-12-02T08:18:37Z'',''updated'': ''2021-12-02T08:18:37Z''});s_bbcws(''track'',''pageView'');