ਮੁਨੱਵਰ ਫਾਰੂਕੀ: ਕੀ ਭਾਰਤ ''''ਚ ਮਜ਼ਾਕ ਕਰਨਾ ਹੁਣ ਖ਼ਤਰਨਾਕ ਹੋ ਗਿਆ ਹੈ

12/01/2021 8:24:36 AM

ਸਟੈਂਡ-ਅੱਪ ਕਮੇਡੀਅਨ ਸੰਜੈ ਰਾਜੌਰਾ ਨੇ ਭਾਰਤ ''ਚ ਹਾਸੇ ''ਤੇ ਬਣੀ ਇੱਕ ਦਸਤਾਵੇਜ਼ੀ ਫਿਲਮ "ਆਈ ਐਮ ਔਫੈਂਡਡ" ਦੇ ਸ਼ੁਰੂਆਤੀ ਸੀਨ ''ਚ ਮਜ਼ਾਕ ਕਰਦਿਆਂ ਕਿਹਾ, "ਸਾਡੇ ਕੋਲ ਮਜ਼ਾਕ ਕਰਨ ਜਾਂ ਸਮਝਣ ਦੀ ਸਮਝ ਨਹੀਂ ਹੈ।"

ਉਸ ਦਾ ਇਹ ਵਿਚਾਰ ਸੰਭਵ ਤੌਰ ''ਤੇ ਸਹੀ ਅਤੇ ਗਲਤ ਦੋਵੇਂ ਹੀ ਤੱਥਾਂ ਨੂੰ ਦਰਸਾਉਂਦਾ ਹੈ। ਹਾਸੇ- ਮਜ਼ਾਕ ਦੀਆਂ ਗੱਲਾਂ ਨਾਲ ਭਾਰਤੀਆਂ ਦਾ ਕੁੱਝ ਗੁੰਝਲਦਾਰ ਰਿਸ਼ਤਾ ਹੈ।

ਉਨ੍ਹਾਂ ਨੂੰ ਪਰਿਵਾਰ ਅਤੇ ਭਾਈਚਾਰਕ ਚੁਟਕਲਿਆਂ ਦਾ ਇੱਕ ਮੁੱਖ ਹਿੱਸਾ ਪਸੰਦ ਆਉਂਦਾ ਹੈ। ਰਾਜਨੀਤਿਕ ਕਾਮੇਡੀ- ਗੈਗਸ ਅਤੇ ਮਿਮਿਕਰੀ ਵਧੀਆ ਪ੍ਰਭਾਵ ਛੱਡਦੇ ਹਨ। ਨੌਜਵਾਨ, ਉਦਾਰਵਾਦੀ ਦਰਸ਼ਕ ਤਿੱਖੇ ਵਿਅੰਗ ਨੂੰ ਤਰਜੀਹ ਦਿੰਦੇ ਹਨ ਅਤੇ ਉਹ ਅਜਿਹੇ ਵਿਅੰਗ ਦਾ ਲੁਤਫ਼ ਉਠਾਉਂਦੇ ਹਨ।

ਫਿਰ ਵੀ ਲੋਕ ਬਾਲੀਵੁੱਡ ਦੀ ਟੋਨ-ਡੇਫ ਕਾਮੇਡੀ ''ਚ ਬਾਡੀ ਸ਼ੇਮਿੰਗ ਅਤੇ ਅਪਾਹਜਤਾ ''ਤੇ ਬਣੇ ਚੁਟਕਲਿਆਂ ਦਾ ਅਨੰਦ ਲੈਂਦੇ ਹਨ। ਉਹ ਟੀਵੀ ਕਾਮੇਡੀ ''ਤੇ ਤਿੱਖੇ ਗੈਗਸ ਅਤੇ ਸੈਕਸਿਸਟ ਹਾਸੇ ਦੇ ਵਿਅੰਗ ''ਤੇ ਜ਼ੋਰ-ਜ਼ੋਰ ਨਾਲ ਹੱਸਦੇ ਹਨ।

ਹਿੰਦੀ ਭਾਸ਼ਾ ਦੇ ਪ੍ਰਸਿੱਧ ਹਾਸਰਸ ਕਲਾਕਾਰ ਦੀਪਕ ਸੈਣੀ, ਜੋ ਕਿ ਇੱਕ ਸਾਲ ''ਚ 200 ਤੋਂ ਵੀ ਵੱਧ ਸ਼ੋਅ ਕਰਦੇ ਹਨ, ਦਾ ਕਹਿਣਾ ਹੈ ਕਿ ਅਪਸ਼ਬਦ ਉਨ੍ਹਾਂ ਦੇ ਦਰਸ਼ਕਾਂ ਨੂੰ ਪਸੰਦ ਨਹੀਂ ਆਉਂਦੇ ਹਨ।

ਫਿਰ ਵੀ ਭਾਰਤ ਦੇ ਮਸ਼ਹੂਰ ਕਾਮੇਡੀਅਨ ਵੀਰ ਦਾਸ ਦਾ ਕਹਿਣਾ ਹੈ ਕਿ ਉਸ ਦਾ ਸਾਲ ਦਾ ਸਭ ਤੋਂ ਗੰਦਾ ਜਾਂ ਅਸ਼ਲੀਲ ਸੋਅ ਉਹ ਹੈ ਜੋ ਕਿ ਉਹ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਰੋਟਰੀ ਕਲੱਬ ''ਚ ਕਰਦਾ ਹੈ।

ਇਹ ਵੀ ਪੜ੍ਹੋ

  • ਵੀਰ ਦਾਸ: ਉਹ ਕਾਮੇਡੀਅਨ, ਜਿਸ ਖ਼ਿਲਾਫ਼ ਕੰਗਨਾ ਰਨੌਤ ਨੇ ਕਾਰਵਾਈ ਦੀ ਮੰਗ ਕੀਤੀ
  • ਭਾਰਤ ''ਚ ਜਿਸ ਕਾਮੇਡੀਅਨ ਦਾ ਵਿਰੋਧ ਹੋ ਰਿਹਾ ਹੈ, ਉਸ ਦੀ ਜਿਸ ਐਮੀ ਐਵਾਰਡ ਲਈ ਨਾਮਜ਼ਦਗੀ ਹੋਈ ਉਹ ਕੀ ਹੈ
  • ਕਰਤਾਰਪੁਰ ਸਾਹਿਬ ਗੁਰਦੁਆਰੇ ''ਚ ''ਨੰਗੇ ਸਿਰ'' ਤਸਵੀਰਾਂ ਖਿੱਚਵਾਉਣਾ ਤੇ ਫਿਰ ਮਾਫ਼ੀ ਮੰਗਣਾ, ਕੀ ਹੈ ਪੂਰਾ ਮਾਮਲਾ

ਭਾਰਤੀ ਕਾਮੇਡੀ ਦੇ ਵੱਖ-ਵੱਖ ਪਹਿਲੂ

Getty Images
ਭਾਰਤ ਦੇ ਮਸ਼ਹੂਰ ਕਾਮੇਡੀਅਨ ਵੀਰ ਦਾਸ ਦਾ ਕਹਿਣਾ ਹੈ ਕਿ ਉਸ ਦਾ ਸਾਲ ਦਾ ਸਭ ਤੋਂ ਗੰਦਾ ਜਾਂ ਅਸ਼ਲੀਲ ਸੋਅ ਉਹ ਹੈ ਜੋ ਕਿ ਉਹ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਰੋਟਰੀ ਕਲੱਬ ''ਚ ਕਰਦਾ ਹੈ

ਸਪੱਸ਼ਟ ਤੌਰ ''ਤੇ ਭਾਰਤੀ ਵੱਖ-ਵੱਖ ਤਰ੍ਹਾਂ ਦੀ ਕਾਮੇਡੀ ਨੂੰ ਪਸੰਦ ਕਰਦੇ ਹਨ। ਵੱਖ-ਵੱਖ ਉਮਰ ਦੇ ਲੋਕਾਂ ਦੀ ਇਸ ਬਾਰੇ ਪਸੰਦ ਵੀ ਵੱਖੋ ਵੱਖ ਹੈ।

ਮੁਬੰਈ ਦੇ ਇੱਕ ਪ੍ਰਸਿੱਧ ਸਟੈਂਡ-ਅੱਪ ਸਥਾਨ ''ਦਿ ਹੈਬੀਟੇਰ'' ਦੇ ਮਾਲਕ ਬਲਰਾਜ ਘਈ ਦਾ ਕਹਿਣਾ ਹੈ ਕਿ "ਭਾਰਤ ''ਚ ਹਰ ਤਰ੍ਹਾਂ ਦੇ ਵਿਅੰਗ ਦੀ ਸਹਿ-ਮੌਜੂਦਗੀ ਹੈ। ਇਹ ਇੱਕ ਬਹੁਤ ਵੱਡਾ ਦੇਸ਼ ਹੈ।"

ਕਾਮੇਡੀ ਦਾ ਦੌਰ ਫਿਲਮਾਂ ਅਤੇ ਕਵਿਤਾਵਾਂ ਤੋਂ ਕੈਫੇ, ਕਲੱਬਾਂ, ਬਾਰਾਂ, ਕਾਰਪੋਰੇਟ ਸ਼ੋਅ, ਤਿਉਹਾਰਾਂ, ਟੀਵੀ, ਯੂਟਿਊਬ ਅਤੇ ਹੋਰ ਸਟ੍ਰੀਮਿੰਗ ਸੇਵਾਵਾਂ ''ਚ ਤਬਦੀਲ ਹੋ ਗਿਆ ਹੈ।

ਮੁਬੰਈ ''ਚ ਇੱਕ ਸਿੰਗਲ ਕਾਮੇਡੀ ਕੈਫੇ ਇੱਕ ਮਹੀਨੇ ''ਚ ਲਗਭਗ 65 ਸ਼ੋਅ ਦੀ ਮੇਜ਼ਬਾਨੀ ਕਰਦਾ ਹੈ। ਪ੍ਰਸ਼ੰਸਕ ਹੀ ਕਾਮੇਡੀਅਨ ਨੂੰ ਬਣਾਉਂਦੇ ਹਨ ਅਤੇ ਉਨ੍ਹਾਂ ਨਾਲ ਸੈਲਫੀ ਲੈਂਦੇ ਹਨ। ਬਹੁਤ ਸਾਰੇ ਕਾਮੇਡੀਅਨਾਂ ਦੇ ਟਵਿੱਟਰ ''ਤੇ ਲੱਖਾਂ ਹੀ ਪ੍ਰਸ਼ੰਸਕ ਹਨ। ਇਸ ਲਈ ਇੰਝ ਲੱਗਦਾ ਹੈ ਕਿ ਸਭ ਕੁਝ ਠੀਕ ਹੈ।

ਪਰ ਇਹ ਨਹੀਂ ਹੈ। ਪਿਛਲੇ ਪੰਦਰਵਾੜੇ ਦੌਰਾਨ ਵਾਸ਼ਿੰਗਟਨ ਡੀਸੀ ਵਿਖੇ ਵੀਰ ਦਾਸ ਵੱਲੋਂ ਪੇਸ਼ ਕੀਤੇ ਗਏ ਇੱਕ ਮੋਨੋਲੋਗ ਦੇ ਵਿਰੋਧ ''ਚ ਭਾਰੀ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਜਿਸ ਕਰਕੇ ਪੁਲਿਸ ਅੱਗੇ ਉਸ ਖਿਲਾਫ਼ ਸ਼ਿਕਾਇਤਾਂ ਦਾ ਢੇਰ ਲੱਗਿਆ ਅਤੇ ਉਸ ਦੀ ਨਿੰਦਾ ਵੀ ਕੀਤੀ ਗਈ।

ਦਾਸ ਨੇ ਕਿਹਾ ਕਿ ਇਹ "ਦੋ ਬਹੁਤ ਹੀ ਵੱਖਰੇ ਭਾਰਤ ਦੇ ਵਿਰੋਧਾਭਾਸ ਬਾਰੇ" ਸੀ ਜਿਸ ''ਚ ਉਹ ਰਹਿੰਦੇ ਹਨ। ਉਨ੍ਹਾਂ ਦੇ ਆਲੋਚਕਾਂ ਨੇ ਦੇਸ਼ ਨੂੰ ਬਦਨਾਮ ਕਰਨ ਲਈ ਹੀ ਉਸ ਦੀ ਨਿੰਦਾ ਕੀਤੀ ਹੈ।

ਮੁਸਲਿਮ ਕਾਮੇਡੀਅਨ ਮੁਨੱਵਰ ਫਾਰੂਕੀ, ਜਿਸ ਨੂੰ ਇੱਕ ਮਜ਼ਾਕ ਕਰਨ ''ਤੇ ਇਸ ਸਾਲ ਇੱਕ ਮਹੀਨਾ ਜੇਲ੍ਹ ''ਚ ਕੱਟਣਾ ਪਿਆ ਹੈ, ਨੇ ਸੱਜੇ ਪੱਖੀ ਹਿੰਦੂ ਸਮੂਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਮੁਬੰਈ ਅਤੇ ਬੰਗਲੁਰੂ ''ਚ ਲਗਭਗ ਇੱਕ ਦਰਜਨ ਆਪਣੇ ਪ੍ਰੋਗਰਾਮ ਰੱਦ ਹੋਣ ''ਤੇ ਕਾਮੇਡੀ ਛੱਡਣ ਦਾ ਸੰਕੇਤ ਦਿੱਤਾ ਹੈ।

ਕੁਨਾਲ ਕਾਮਰਾ, ਜੋ ਕਿ ਇੱਕ ਸਟੈਂਡ-ਅੱਪ ਕਾਮੇਡੀਅਨ ਹੈ, ਨੇ ਆਪਣੇ ਚੁਟਕਲਿਆਂ ਅਤੇ ਵਿਅੰਗ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਬਰਦਸਤ ਨਕਲ ਕੀਤੀ ਹੈ ਅਤੇ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਬੇਇੱਜ਼ਤੀ ਵੀ ਕੀਤੀ ਹੈ।

ਹੈਬੀਟੇਟ ਨੂੰ ਪਹਿਲੀ ਵਾਰ 2017 ''ਚ ਨੌਜਵਾਨਾਂ ਦੇ ਇੱਕ ਸਮੂਹ ਵੱਲੋਂ ਨਿਸ਼ਾਨੇ ''ਤੇ ਲਿਆ ਗਿਆ ਸੀ। ਉਨ੍ਹਾਂ ਦੀ ਮੰਗ ਸੀ ਕਿ ਘਈ ਆਪਣੇ ਕਾਮਿਕ ''ਚੋਂ ਇੱਕ ਲਾਈਨ ਅੱਪ ਨੂੰ ਹਟਾ ਦੇਵੇ, ਕਿਉਂਕਿ ਉਸ ਨੇ 17ਵੀਂ ਸਦੀ ਦੇ ਇੱਕ ਯੋਧੇ ਸ਼ਿਵਾਜੀ, ਜੋ ਕਿ ਹੁਣ ਹਿੰਦੂ ਪਛਾਣ ਦੇ ਪ੍ਰਤੀਕ ਹਨ, ਬਾਰੇ ਵਿਅੰਗ ਕੀਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਫਿਰ ਸਾਲ 2020 ''ਚ ਇੱਕ ਹੋਰ ਸਮੂਹ ਹੱਲਾ ਗੁੱਲਾ ਕਰਦਾ ਕੈਫੇ ਦੇ ਅੰਦਰ ਵੜਿਆ। ਉਨ੍ਹਾਂ ਦੀ ਮੰਗ ਸੀ ਕਿ ਇਸ ਪ੍ਰੋਗਰਾਮ ਦੇ ਆਯੋਜਕ ਇੱਕ ਕਾਮੇਡੀਅਨ ਨੂੰ ਸਟੇਜ ਤੋਂ ਉਤਾਰ ਦੇਣ, ਜਿਸ ਨੇ ਕਿ ਸ਼ਿਵਾਜ਼ੀ ਦਾ ਮਜ਼ਾਕ ਉਡਾਇਆ ਸੀ।

ਅਕਤੂਬਰ ਮਹੀਨੇ ''ਚ ਇੱਕ ਸੱਜੇ ਪੱਖੀ ਸਮੂਹ ਦੇ ਕਾਰਕੁੰ ਨਾਂ ਨੇ ਕੈਫੇ ਨੂੰ ਘੇਰਦਿਆਂ ਫਾਰੂਕੀ ਦੇ ਸ਼ੌਅ ''ਤੇ ਪਾਬੰਦੀ ਲਗਾਉਣ ਦੀਮੰਗ ਕੀਤੀ। ਘਈ ਦੇ ਕਰਮਚਾਰੀਆਂ ਨੂੰ ਗੁੰਮਨਾਮ ਧਮਕੀ ਭਰੇ ਫੋਨ ਆਏ ਹਨ।

ਘਈ ਦਾ ਕਹਿਣਾ ਹੈ, "ਚਿੰਤਾ ਇਸ ਗੱਲ ਦੀ ਹੈ ਕਿ ਇਹ ਸਾਰਾ ਗੁੱਸਾ ਜ਼ਿੰਦਗੀ ਅਤੇ ਆਜ਼ਾਦੀ ਲਈ ਖ਼ਤਰਾ ਬਣ ਸਕਦਾ ਹੈ।"

ਦਰਸ਼ਕ ਵੀ ਦਿਲਕਸ਼ ਹੋ ਸਕਦੇ ਹਨ।

ਕਾਮੇਡੀਅਨਾਂ ਦੀ ਆਲੋਚਨਾ

ਪਰਿਵਾਰਕ ਚੁਟਕਲੇ ਲਗਭਗ ਹਮੇਸ਼ਾ ਹਸਾਉਂਦੇ ਹੀ ਹਨ। ਪਰ ਫਿਰ ਵੀ ਕਾਮੇਡੀਅਨ ਨੀਤੀ ਪਲਟਾ ਨੂੰ ਉਸ ਸਮੇਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੇ ਸਰੀਰਕ ਸਜ਼ਾ ਬਾਰੇ ਇੱਕ ਮਜ਼ਾਕੀਆ ਗੱਲ ਕੀਤੀ ਅਤੇ ਕਾਮੇਡੀਅਨ ਅਮਿਤ ਟੰਡਨ ਨੂੰ ਉਸ ਸਮੇਂ ਸੈਕਸਿਸਟ ਕਿਹਾ ਗਿਆ ਜਦੋਂ ਉਸ ਨੇ ਆਪਣੀ ਪਤਨੀ ਬਾਰੇ ਮਜ਼ਾਕ ਕੀਤਾ।

ਸਾਲ 2017 ''ਚ ਇੱਕ ਸਿੱਖ ਵਕੀਲ ਨੇ ਸਿੱਖ ਭਾਈਚਾਰੇ ਬਾਰੇ ਚੁਟਕਲਿਆਂ ''ਤੇ ਪਾਬੰਦੀ ਲਗਾਉਣ ਲਈ ਸੁਪਰੀਮ ਕੋਰਟ ''ਚ ਪਟੀਸ਼ਿਨ ਦਾਇਰ ਕੀਤੀ ਸੀ। (ਅਦਾਲਤ ਨੇ ਇਹ ਕਹਿ ਕੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਨਾਗਰਿਕਾਂ ਲਈ ''ਨੈਤਿਕ ਦਿਸ਼ਾ-ਨਿਰਦੇਸ਼ ਨਹੀਂ ਦੇ ਸਕਦਾ ਹੈ'')

ਸੋਸ਼ਲ ਮੀਡੀਆ ਤੋਂ ਪ੍ਰੇਰਿਤ ਇੱਕ ਪ੍ਰਫੁੱਲਤ ਭੜਕਿਆ ਵਰਗ ਇੰਨ੍ਹਾਂ ਮਾਮਲਿਆਂ ''ਚ ਮਦਦ ਨਹੀਂ ਕਰ ਰਿਹਾ ਹੈ। ਨੀਤੀ ਦਾ ਕਹਿਣਾ ਹੈ ਕਿ ਲੋਕ ਹੁਣ ਬਹੁਤ ਤੇਜ਼ੀ ਨਾਲ ਚੀਜ਼ਾਂ ਦਾ ਅਪਮਾਨ ਕਰ ਰਹੇ ਹਨ।

ਫਰਿੰਜ ਸਮੂਹ ਅਕਸਰ ਹੀ ਸੱਜੇ ਪੱਖੀ ਅਤੇ ਮੁੱਖ ਤੌਰ ''ਤੇ ਬੇਰੁਜ਼ਗਾਰ ਨੌਜਵਾਨਾਂ ਦੇ ਬਣੇ ਹੁੰਦੇ ਹਨ ਅਤੇ ਅਕਸਰ ਹੀ ਪ੍ਰੋਗਰਾਮ ''ਚ ਰੁਕਾਵਟ ਪਾਉਂਦੇ ਹਨ।

ਸੰਵੇਦਨਸ਼ੀਲ ਵਿਸ਼ਿਆਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਕਰ ਰਹੇ ਕਾਮੇਡੀਅਨਾਂ ਲਈ ਇਹ ਢੁੱਕਵਾਂ ਸਮਾਂ ਨਹੀਂ ਹੈ।

ਨੀਤੀ ਪਲਟਾ ਨੇ ਹਾਲ ''ਚ ਹੀ ਇੱਕ ਸ਼ੋਅ ਦੌਰਾਨ ਕਿਹਾ, "ਭਾਰਤ ''ਚ ਇੱਕ ਅੰਦੋਲਨ ਚੱਲ ਰਿਹਾ ਹੈ। ਜੇਕਰ ਤੁਸੀਂ ਕੋਈ ਮਜ਼ਾਕਿਆ ਗੱਲ ਕਰਦੇ ਹੋ ਤਾਂ ਉਹ ਤੁਹਾਨੂੰ ਨਹੀਂ ਛੱਡਣਗੇ।"

ਨੀਤੀ ਨੇ ਕਾਮੇਡੀਅਨਾਂ ਨੂੰ ਜੇਲ੍ਹ ''ਚ ਸੁੱਟੇ ਜਾਣ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਜਦੋਂ ਮੈਂ ਕਾਮੇਡੀ ਕਰਨੀ ਸ਼ੁਰੂ ਕੀਤੀ ਸੀ, ਉਸ ਸਮੇਂ ਮੇਰੇ ਅੱਗੇ ਚੁਣੌਤੀ ਸੀ ਕਿ ਕਿਵੇਂ ਘੱਟ ਸ਼ਬਦਾਂ ''ਚ ਪੰਚਲਾਈਨ ਨੂੰ ਬਣਾਇਆ ਜਾਵੇ, ਭਾਵ ਘੱਟ ਸ਼ਬਦਾਂ ’ਚ ਆਪਣੇ ਵਿਅੰਗ ਨੂੰ ਪੇਸ਼ ਕੀਤਾ ਜਾਵੇ।”

“ਪਰ ਹੁਣ ਮੇਰੇ ਲਈ ਇਹ ਤਣਾਅ ਵਾਲੀ ਗੱਲ ਹੈ ਕਿ ਮੇਰੀ ਪੰਚਲਾਈਨ ਮੇਰੇ ਲਈ ਸਜ਼ਾ ਦਾ ਕਾਰਨ ਬਣ ਸਕਦੀ ਹੈ।"

ਕਈ ਕਾਰਨਾਂ ਕਰਕੇ ਇਹ ਸਮਾਂ ਭਾਰਤੀ ਹਾਸਰਸ ਲਈ ਸਭ ਤੋਂ ਵਧੀਆ ਅਤੇ ਨਾਲ ਹੀ ਸਭ ਤੋਂ ਬੁਰਾ ਸਮਾਂ ਜਾਪਦਾ ਹੈ।

ਪਰਿਵਾਰਕ ਅਤੇ ਭਾਈਚਾਰਕ ਚੁਟਕਲੇ ਕਿਸੇ ਹੱਦ ਤੱਕ ਠੀਕ ਹਨ ਪਰ ਧਰਮ, ਰਾਸ਼ਟਰੀ ਚਿੰਨ੍ਹਾਂ ਅਤੇ ਦੇਵੀ ਦੇਵਤਿਆਂ ਦਾ ਮਜ਼ਾਕ ਨਾ ਉਡਾਇਆ ਜਾਵੇ।

ਟੰਡਨ ਦਾ ਕਹਿਣਾ ਹੈ ਕਿ ਉਹ ਅੱਜਕੱਲ੍ਹ ਧਰਮ ਦੇ ਸਧਾਰਨ ਹਵਾਲੇ ਦੇਣ ਤੋਂ ਵੀ ਪਰਹੇਜ ਹੀ ਕਰਦਾ ਹੈ। ਕਈਆਂ ਦਾ ਮੰਨਣਾ ਹੈ ਕਿ ਫਾਰੂਕੀ ਨੂੰ ਉਸ ਦੇ ਧਰਮ ਦੇ ਕਾਰਨ ਹੀ ਨਿਸ਼ਾਨੇ ''ਤੇ ਲਿਆ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਲਗਭਗ ਅਸੰਭਵ ਹੋਵੇਗਾ ਕਿ ਇੱਕ ਦਲਿਤ, ਜਿਸ ਨੂੰ ਕਿ ਪਹਿਲਾਂ ਅਛੂਤ ਅਤੇ ਹਿੰਦੂ ਜਾਤੀ ਪ੍ਰਣਾਲੀ ''ਚ ਸਭ ਤੋਂ ਹੇਠਲੇ ਪੱਧਰ ''ਤੇ ਰੱਖਿਆ ਗਿਆ ਹੈ, ਉਹ ਉੱਚ ਜਾਤੀਆਂ ਦਾ ਮਜ਼ਾਕ ਉਡਾਏ।

ਕਾਮੇਡੀ ਬਾਰੇ ਲੋਕਾਂ ਦੀ ਸੰਵੇਦਨਸ਼ੀਲਤਾ

ਰਾਜੌਰਾ, ਇੱਕ ਸੰਗੀਤਕ ਵਿਅੰਗ ਸ਼ੋਅ- ਐਤੀ ਤੈਸੀ ਡੈਮੋਕਰੇਸੀ ਦਾ ਮੈਂਬਰ ਹੈ ਅਤੇ ਉਸ ਦਾ ਮੰਨਣਾ ਹੈ ਕਿ ਬਹੁਤ ਸਾਰੇ ਭਾਰਤੀ ਕਾਮੇਡੀ ਦੇ ਪ੍ਰਤੀ ਸੰਵੇਦਨਸ਼ੀਲ ਹੋ ਗਏ ਹਨ, ਕਿਉਂਕਿ ਉਹ ਵਿਸ਼ਵ ''ਚ ਆਪਣੇ ਰੁਤਬੇ ਬਾਰੇ ਅਣਜਾਣ ਅਤੇ ਅਨਿਸ਼ਚਿਤ ਹਨ।

ਅਸਹਿਣਸ਼ੀਲਤਾ ਦਾ ਮਾਹੌਲ ਬਹੁਤ ਹੀ ਆਸਾਨੀ ਨਾਲ ਕਾਮੇਡੀ ਨੂੰ ਘੇਰ ਸਕਦਾ ਹੈ। ਆਈ ਐਮ ਔਫੈਂਡਡ ਦੇ ਨਿਰਦੇਸ਼ਕ ਜੈਦੀਪ ਵਰਮਾ ਦਾ ਕਹਿਣਾ ਹੈ, "ਕੁਝ ਹੱਸਣ ਨਾਲੋਂ ਵਿਚਾਰਧਾਰਾ ਵਧੇਰੇ ਮਹੱਤਵਪੂਰਨ ਹੋ ਗਈ ਹੈ। ਜਦੋਂ ਤੁਸੀਂ ਲਗਾਤਾਰ ਸੁਚੇਤ ਅਤੇ ਡਰ ਦੇ ਮਾਹੌਲ ''ਚ ਕਾਮੇਡੀ ਕਰਨ ਦਾ ਯਤਨ ਕਰੋਗੇ ਤਾਂ ਅਜਿਹੇ ''ਚ ਹਾਸਰਸ ਕਿਵੇਂ ਪ੍ਰਫੁੱਲਤ ਹੋ ਸਕਦਾ ਹੈ?"

ਸੈਣੀ ਵਰਗੇ ਕਾਮੇਡੀਅਨ ਇਹ ਨਹੀਂ ਮੰਨਦੇ ਕਿ ਚੀਜ਼ਾਂ ਅਸਲ ''ਚ ਇੰਨ੍ਹੀਆਂ ਗੰਭੀਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਮੇਡੀਅਨ ਨੂੰ ਰਾਜਨੀਤੀ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਪਰ ਇੱਕ ਸੁੰਤਲਨ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਹੈ।

"ਇੱਥੇ ਸੱਜੇ-ਪੱਖੀ ਅਤੇ ਖੱਬੇ-ਪੱਖੀ ਕਾਮੇਡੀਅਨ ਹਨ। ਦਰਸ਼ਕ ਸੰਤੁਲਨ ਚਾਹੁੰਦੇ ਹਨ। ਅੰਗ੍ਰੇਜ਼ੀ ਭਾਸ਼ਾ ''ਚ ਕੀਤੀ ਜਾਣ ਵਾਲੀ ਬਹੁਤੇਰੀ ਕਾਮੇਡੀ ਸਿਰਫ ਗਾਲੀ-ਗਲੋਚ ਅਤੇ ਅਪਸ਼ਬਦਾਂ ਨਾਲ ਭਰੀ ਹੁੰਦੀ ਹੈ। ਜੋ ਕਿ ਭਾਰਤ ਦੀ ਮੁੱਖ ਧਾਰਾ ''ਚ ਕੰਮ ਨਹੀਂ ਕਰਦੀ ਹੈ।"

ਇਹ ਸਭ ਕੁਝ ਵਿਅੰਗਾਤਮਕ ਹੈ ਕਿਉਂਕਿ ਭਾਰਤ ''ਚ ਹਾਸੇ-ਮਜ਼ਾਕ ਦਾ ਇੱਕ ਅਮੀਰ ਇਤਿਹਾਸ ਹੈ। ਬੀਰਬਲ ਅਤੇ ਤੇਨਾਲੀ ਰਾਮਾ ਵਰਗੇ ਹਾਸਰਸ ਕਲਾਕਾਰਾਂ ਨੇ ਮੱਧਯੁੱਗੀ ਦਰਬਾਰਾਂ ''ਚ ਆਪਣੀ ਤੇਜ਼ ਬੁੱਧੀ ਅਤੇ ਹਾਜ਼ਰ ਜਵਾਬੀ ਨਾਲ ਦਰਸ਼ਕਾਂ ਨੂੰ ਟੁੰਬ ਕੇ ਰੱਖ ਦਿੱਤਾ ਸੀ। ਪਰੰਪਰਾਗਤ ਜਾਂ ਰਿਵਾਇਤੀ ਗੀਤਾਂ ''ਚ ਵੀ ਬੇਬਾਕੀ ਅਤੇ ਆਨੰਦ ਦੀ ਭਾਵਨਾ ਮੌਜੂਦ ਰਹੀ ਹੈ।

ਖੁਸ਼ਵੰਤ ਸਿੰਘ, ਜੋ ਕਿ ਦੇਸ਼ ਦੇ ਸਭ ਤੋਂ ਮਸ਼ਹੂਰ ਹਾਸਰਸਕਾਰ ਹੋਏ ਹਨ, ਉਨ੍ਹਾਂ ਨੇ ਦਹਾਕਿਆਂ ਤੱਕ ਬਹੁਤ ਹੀ ਮਸ਼ਹੂਰ ਸਿੰਡੀਕੇਟਿਡ ਕਾਲਮ ''ਵਿਦ ਮੈਲਿਸ ਟੂ ਵਨ ਐਂਡ ਆਲ'' ਲਿਖਿਆ ਹੈ।

ਦਿੱਲੀ ਦੇ ਨਜ਼ਦੀਕ ਹਾਲ ''ਚ ਹੀ ਇੱਕ ਓਪਨ ਮਾਈਕ ਨਾਈਟ ਦੌਰਾਨ ਇੱਕ ਹਾਜ਼ਰੀਨ ਨੇ ਨੀਤੀ ਪਲਟਾ ਨੂੰ ਆਪਣੇ ਹਾਸੇ ਦੇ ਨਾਲ ਗੰਭੀਰ ਹੋਣ ਲਈ ਕਿਹਾ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''87d82e1c-fda8-4947-9d49-efc25d4967c9'',''assetType'': ''STY'',''pageCounter'': ''punjabi.india.story.59476651.page'',''title'': ''ਮੁਨੱਵਰ ਫਾਰੂਕੀ: ਕੀ ਭਾਰਤ \''ਚ ਮਜ਼ਾਕ ਕਰਨਾ ਹੁਣ ਖ਼ਤਰਨਾਕ ਹੋ ਗਿਆ ਹੈ'',''author'': ''ਸੌਤਿਕ ਬਿਸਵਾਸ'',''published'': ''2021-12-01T02:41:18Z'',''updated'': ''2021-12-01T02:41:18Z''});s_bbcws(''track'',''pageView'');