ਓਮੀਕਰੋਨ: ਕੀ ਭਾਰਤ ਕੋਰੋਨਾਵਾਇਰਸ ਦੀ ਤੀਜੀ ਲਹਿਰ ਲਈ ਤਿਆਰ ਹੈ

11/30/2021 6:09:36 PM

Getty Images
80 ਫੀਸਦ ਯੋਗ ਭਾਰਤੀਆਂ ਨੂੰ ਕੋਵਿਡ ਵੈਕਸੀਨ ਦੀ ਇੱਕ ਖੁਰਾਕ ਲੱਗ ਗਈ ਹੈ

ਜਿਵੇਂ ਕਿ ਅਸੀਂ ਮਹਾਮਾਰੀ ਦੇ ਤੀਜੇ ਸਾਲ ਵਿੱਚ ਜਾ ਰਹੇ ਹਾਂ, ਅਜਿਹੇ ਵਿੱਚ ਮਹਾਮਾਰੀ ਮਾਹਿਰ ਚੰਦਰਕਾਂਤ ਲਹਿਰੀਆ ਲਿਖਦੇ ਹਨ ਕਿ ਨੇ ਭਾਰਤ ਨੂੰ ਕੋਵਿਡ-19 ਨਾਲ ਆਪਣੀ ਜੰਗ ਤੋਂ ਕੀ ਸਿੱਖਣਾ ਚਾਹੀਦਾ ਹੈ।

ਉੱਤਰ ਭਾਰਤ ਦੇ ਸੂਬਿਆਂ ਦੀ ਯਾਤਰਾ ਕਰ ਰਹੇ ਕਿਸੇ ਵੀ ਸ਼ਖ਼ਸ ਨੂੰ ਇਹ ਸੋਚਣ ਲਈ ਮੁਆਫ਼ ਕੀਤਾ ਜਾ ਸਕਦਾ ਹੈ ਕਿ ਮਹਾਮਾਰੀ ਖ਼ਤਮ ਹੋ ਗਈ ਹੈ।

ਛੋਟੇ ਸ਼ਹਿਰਾਂ ਵਿੱਚ ਕੋਈ-ਕੋਈ ਮਾਸਕ ਲਗਾਉਂਦਾ ਹੈ, ਕੋਈ-ਕੋਈ ਹੀ ਸਮਾਜਿਕ ਦੂਰੀ ਬਣਾ ਕੇ ਰੱਖਦਾ ਹੈ ਅਤੇ ਕੋਵਿਡ-19 ਦਾ ਜ਼ਿਕਰ ਬਹੁਤ ਹੀ ਘੱਟ ਗੱਲਬਾਤ ਵਿੱਚ ਆਉਂਦਾ ਹੈ।

ਸਿਰਫ਼ ਹੋਰਡਿੰਗ ਬੋਰਡ ਹੀ ਹਨ ਜੋ ਕੋਵਿਡ ਨਾਲ ਨਜਿੱਠਣ ਲਈ ਨੇਤਾਵਾਂ ਦਾ ਧੰਨਵਾਦ ਕਰਦੇ ਨਜ਼ਰ ਆਉਂਦੇ ਹਨ।

ਰਾਜਧਾਨੀ ਦਿੱਲੀ ਵਿੱਚ, ਜ਼ਿਆਦਾਤਰ ਲੋਕਾਂ ਨੇ ਮਾਸਕ ਪਹਿਨਿਆਂ ਹੁੰਦਾ ਹੈ ਕਿਉਂਕਿ ਇਹ ਨਿਯਮ ਹੈ।

Getty Images
ਭਾਰਤ ਦੇ ਕਈਆਂ ਸੂਬਿਆਂ ਵਿੱਚ ਡੇਂਗੂ ਦਾ ਕਹਿਰ ਛਾਇਆ ਹੋਇਆ ਹੈ

ਪਰ ਭੀੜਭਾੜ ਵਾਲੇ ਬਾਜ਼ਾਰਾਂ, ਮਸਰੂਫ਼ ਰੈਸਟੋਰੈਂਟਾਂ ਨੂੰ ਦੇਖ ਕੇ ਲਗਦਾ ਹੈ ਕਿ ਸ਼ਹਿਰ ਪੂਰੇ ਜੋਸ਼ ਵਿੱਚ ਹੈ।

ਘੱਟ ਮਾਮਲਿਆਂ ਦੀ ਗਿਣਤੀ (ਕਰੀਬ 10 ਹਜ਼ਾਰ ਕੇਸ ਰੋਜ਼ਾਨਾ) ਅਤੇ ਚੱਲ ਰਹੀ ਟੀਕਾਕਰਨ ਮੁਹਿੰਮ (94 ਕਰੋੜ ਨੌਜਵਾਨਾਂ ਵਿੱਚੋਂ ਕਰੀਬ 80 ਫੀਸਦ ਨੂੰ ਟੀਕਾ ਲੱਗ ਚੁੱਕਿਆ ਹੈ) ਨੇ ਦੂਜੀ ਲਹਿਰ (ਇਸ ਸਾਲ ਅਪ੍ਰੈਲ ਤੇ ਮਈ) ਨੂੰ ਫਿੱਕਿਆਂ ਕਰ ਦਿੱਤਾ ਸੀ।

ਪਰ ਸੱਚਾਈ ਇਹ ਹੈ ਕਿ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ, ਯੂਰਪ ਵਿੱਚ ਮੁੜ ਕੇਸ ਵਧਣੇ ਸ਼ੁਰੂ ਹੋ ਗਏ ਹਨ, ਵਿਸ਼ਵ ਸਿਹਤ ਸੰਗਠਨ ਇਹ ਕਹਿ ਰਿਹਾ ਹੈ ਕਿ ''ਇਹ ਚਿੰਤਾ ਦਾ ਵਿਸ਼ਾ'' ਹੈ।

ਇਸ ਵਿਚਾਲੇ ਵਾਇਰਸ ਦਾ ਇੱਕ ਵੇਰੀਐਂਟ ਸਾਹਮਣੇ ਆਇਆ ਹੈ, ਜਿਸ ਦਾ ਸ਼ੁਰੂਆਤੀ ਨਾਮ B.1.1.529 ਸੀ ਅਤੇ ਹੁਣ ਇਸ ਨੂੰ ਓਮੀਕਰੋਨ ਕਿਹਾ ਜਾ ਰਿਹਾ ਹੈ, ਇਹ ਚਿੰਤਾ ਦਾ ਇੱਕ ਹੋਰ ਕਾਰਨ ਹੈ।

ਹਾਲਾਂਕਿ, ਇਹ ਨਿਰਧਾਰਿਤ ਕਰਨ ਲਈ ਹੋਰ ਵਧੇਰੇ ਖੋਜ ਦੀ ਲੋੜ ਹੈ ਕਿ ਇਹ ਕਿੰਨਾ ਕੁ ਖ਼ਤਰਨਾਕ ਹੈ।

ਤਾਂ ਇਹ ਪੁੱਛਣ ਲਈ ਪ੍ਰਸ਼ਨ ਹੈ ਕਿ ਕੀ ਇਹ ਕੋਵਿਡ-19 ਦੀ ਤੀਜੀ ਲਹਿਰ ਹੈ? ਅਤੇ ਜੇ ਹੈ ਤਾਂ ਕੀ ਭਾਰਤ ਇਸ ਲਈ ਤਿਆਰ ਹੈ?

ਇਹ ਸੰਭਾਵਨਾ ਹੈ ਕਿ ਭਾਰਤ ਵਿੱਚ ਕੇਸਾਂ ਵਿੱਚ ਜ਼ਿਆਦਾ ਵਾਧਾ ਨਾ ਹੋਵੇ ਕਿਉਂਕਿ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵਧੇਰੇ ਭਾਰਤੀਆਂ ਵਿੱਚ ਮੌਜੂਦਾ ਦੌਰ ਦੇ ਮੁੱਖ ਡੇਲਟਾ ਵੇਰੀਐਂਟ ਖ਼ਿਲਾਫ਼ ਲੜਨ ਵਾਲੇ ਐਂਟੀਬਾਡੀ ਹਨ ਅਤੇ ਸਾਰੇ ਬਾਲਗ਼ਾਂ ਵਿੱਚੋਂ ਆਂਸ਼ਿਕ ਤੌਰ ਉੱਤੇ ਚੌਥੇ-ਪੰਜਵੇਂ ਨੂੰ ਟੀਕਾ ਲਗਾਇਆ ਗਿਆ ਹੈ।

ਪਰ ਖੁਸ਼ ਹੋਣ ਲਈ ਇਹ ਕਾਰਨ ਕਾਫੀ ਨਹੀਂ ਹੈ।

ਇਸ ਵੇਲੇ ਕਊ ਭਾਰਤੀ ਸੂਬਿਆਂ ਵਿੱਚ ਡੇਂਗੂ ਦੀ ਕਹਿਰ ਹੈ, ਡੇਂਗੂ ਇੱਕ ਸਥਾਨਕ ਬਿਮਾਰੀ ਹੈ।


ਇਹ ਵੀ ਪੜ੍ਹੋ-

  • ਓਮੀਕਰੋਨ ਦੇ ਮੱਦੇਨਜ਼ਰ ਹਵਾਈ ਅੱਡਿਆਂ ''ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਲਾਜ਼ਮੀ
  • ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ : ਭਾਰਤ ਸਣੇ ਸੰਸਾਰ ਭਰ ’ਚ ਕਿਹੋ ਜਿਹੇ ਬਣ ਰਹੇ ਹਾਲਾਤ, ਕਿੱਥੇ ਨਹੀਂ ਜਾਣਗੀਆਂ ਭਾਰਤੀ ਫਲਾਇਟਾਂ
  • ਕੋਰੋਨਾਵਾਇਰਸ: ਕੋਵਿਡ-19 ਦਾ 50 ਵਾਰ ਤਬਦੀਲ ਹੋਇਆ ਵੇਰੀਐਂਟ ਕਿੰਨਾ ਖ਼ਤਰਨਾਕ, ਕਿੱਧਰ ਕਿੰਨੇ ਕੇਸ ਤੇ ਵੈਕਸੀਨ ਕਿੰਨੀ ਅਸਰਦਾਰ

ਹਾਲ ਦੀਆਂ ਰਿਪੋਰਟਾਂ ਮੁਤਾਬਕ ਇਸ ਗੱਲ ਦਾ ਸਬੂਤ ਹੈ ਕਿ ਸਿਹਤ ਪ੍ਰਣਾਲੀ ਅਜੇ ਵੀ ਉਭਰਦੀ ਅਤੇ ਉਭਰਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਤੇ ਉਨ੍ਹਾਂ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ।

ਇਹ ਸਮੱਸਿਆ ਇੱਥੇ ਹੀ ਨਹੀਂ ਰੁਕਦੀ ਹੈ। ਜਦੋਂ 2020 ਦੀ ਸ਼ੁਰੂਆਤ ਵਿੱਚ ਮਹਾਮਾਰੀ ਆਈ ਤਾਂ ਆਸ ਸੀ ਕਿ ਸਖ਼ਤ ਲੌਕਡਾਊਨ ਦੌਰਾਨ ਸਰਕਾਰ ਨੂੰ ਘੱਟ ਸਟਾਫ ਅਤੇ ਘੱਟ ਕੀਮਤ ਵਿੱਚ ਪ੍ਰਣਾਲੀ ਨੂੰ ਪੋਸ਼ਿਤ ਕਰਨ ਦਾ ਮੌਕਾ ਮਿਲੇਗਾ।

ਮੋਹਰੀ ਨੇਤਾਵਾਂ ਅਤੇ ਸੀਨੀਅਰ ਸਿਹਤ ਪ੍ਰਣਾਲੀ ਦੇ ਨੀਤੀ ਘਾੜਿਆਂ ਦਾ ਵਾਰ-ਵਾਰ ਕਹਿਣਾ ਸੀ ਕਿ ਇਹੀ ਲੌਕਡਾਊਨ ਦਾ ਉਦੇਸ਼ ਸੀ।

ਪਰ ਇੱਕ ਸਾਲ ਬਾਅਦ ਦੂਜੀ ਕੋਵਿਡ ਲਹਿਰ ਨੇ ਭਾਰਤ ਨੂੰ ਤਬਾਹ ਕਰ ਦਿੱਤਾ ਕਿਉਂਕਿ ਹਸਪਤਾਲਾਂ ਵਿੱਚ ਬਿਸਤਰੇ, ਦਵਾਈਆਂ ਅਤੇ ਆਕਸੀਜਨ ਦੀ ਘਾਟ ਹੋ ਗਈ ਸੀ।

Getty Images
ਮਹਾਮਾਰੀ ਦੌਰਾਨ ਟੀਬੀ ਨਾਲ ਲੜ ਰਹੇ ਮਰੀਜ਼ਾਂ ਨੂੰ ਸੰਘਰਸ਼ ਕਰਨਾ ਪਿਆ

ਬੀਮਾ ਯੋਜਨਾਵਾਂ ਦੇ ਨਾਲ ਮਾਰਕਿਟ ਵਿੱਚ ਮੈਡੀਕਲ ਬਿੱਲ ਵਧ ਰਹੇ ਸਨ ਅਤੇ ਲੋਕਾਂ ਨੇ ਭੁਗਤਾਨ ਕਰਨ ਲਈ ਪੈਸੇ ਉਧਾਰ ਲਏ ਜਾਂ ਪਰਿਵਾਰਕ ਜਾਇਦਾਦਾਂ ਵੇਚੀਆਂ।

ਇਸ ਦੇ ਤੁਰੰਤ ਬਾਅਦ ਜੁਲਾਈ 2021 ਵਿੱਚ ਸਰਕਾਰ ਨੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੋਵਿਡ-19 ਪੈਕੇਜ ਦਾ ਐਲਾਨ ਕੀਤਾ।

ਪਰ ਕੁਝ ਲੋਕਾਂ ਨੇ ਤਰਕ ਦਿੱਤਾ ਕਿ ਇਹ ਵੱਧ ਰੱਖੀ ਗਈ ਰਾਸ਼ੀ ਅਤੇ ਇਸ ''ਤੇ ਕਾਰਵਾਈ ਕਰਨ ਦੀ ਕੋਈ ਜ਼ਰੂਰਤ ਨਜ਼ਰ ਨਹੀਂ ਆ ਰਹੀ ਹੈ।

2017 ਵਿੱਚ ਐਲਾਨੀ ਗਈ ਭਾਰਤ ਦੀ ਕੌਮੀ ਸਿਹਤ ਨੀਤੀ ਤਹਿਤ 2025 ਤੱਕ ਸਿਹਤ ''ਤੇ ਸਰਕਾਰੀ ਖਰਚ ਨੂੰ ਜੀਡੀਪੀ ਦੇ 2.5 ਫੀਸਦ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਸੀ।

ਪਰ ਖਰਚ ਵਿੱਚ ਕੇਵਲ ਮਾਮੂਲੀ ਵਾਧਾ ਹੀ ਹੋਇਆ ਹੈ, ਪਰ 2022 ਨੂੰ ਖ਼ਤਮ ਹੋਣ ਵਾਲੇ ਮਾਲੀ ਸਾਲ ਵਿੱਚ ਇਹ ਸਿਰਫ਼ ਸਕਲ ਘਰੇਲੂ ਉਤਪਾਦ ਦਾ ਸਿਰਫ਼ 1.3 ਫੀਸਦ ਸੀ ਅਤੇ ਸਪੱਸ਼ਟ ਤੌਰ ''ਤੇ ਟੀਚੇ ਤੱਕ ਪਹੁੰਚਣ ਲਈ ਟਰੈਕ ''ਤੇ ਨਹੀਂ ਹੈ।

ਸਰਕਾਰ ਅਕਸਰ ਦਾਅਵਾ ਕਰਦੀ ਹੈ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੁਨੀਆਂ ਦੀ ਵੱਡੀ ਪਬਲਿਕ ਹੈਲਥ ਇੰਸ਼ੋਰੈਂਸ (ਬੀਮਾ) ਯੋਜਨਾ ਹੈ।

Getty Images
ਕੋਰੋਨਾਵਾਇਰਸ ਦਾ ਹੁਣ ਇੱਕ ਹੋਰ ਖ਼ਤਰਨਾਕ ਰੂਪ ਓਮੀਕਰੋਨ ਵੇਰੀਐਂਟ ਵਜੋਂ ਸਾਹਮਣੇ ਆਇਆ ਹੈ

ਪਰ ਕਈ ਨਿਊਜ਼ ਰਿਪੋਰਟਾਂ ਮੁਤਾਬਕ ਇਹ ਸਕੀਮ ਮੁਸ਼ਕਲ ਨਾਲ ਉਸ ਤਬਕੇ ਹੀ ਲੋੜ ਪੂਰੀ ਕਰਦੀ ਹੈ, ਜਿਨ੍ਹਾਂ ਨੂੰ ਇਸ ਦੀ ਖ਼ਾਸ ਲੋੜ ਹੈ।

ਚੁਣੌਤੀ ਤਾਂ ਅੱਗੇ ਜਾ ਹੋਰ ਵੱਡੀ ਹੈ ਅਤੇ ਮਹਾਂਮਾਰੀ ਤੋਂ ਪਾਰ ਹੈ। ਜਦਕਿ ਵਧੇਰੇ ਸਿਹਤ ਪ੍ਰਣਾਲੀ ਕੋਵਿਡ-19 ਨਾਲ ਨਜਿੱਠਣ ''ਤੇ ਕੇਂਦ੍ਰਿਤ ਸੀ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਨੁਕਸਾਨ ਪਹੁੰਚਿਆ।

ਇਹ ਇੱਕ ਕਾਰਨ ਹੈ ਕਿ ਕਈ ਭਾਰਤੀ ਸੂਬੇ ਡੇਂਗੂ ਦੇ ਕਹਿਰ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਮਹਾਮਾਰੀ ਨੇ "ਟੀਬੀ ਨਾਲ ਨਜਿੱਠਣ ਦੇ ਸਾਲਾਂ ਨੂੰ ਉਲਟਾ" ਦਿੱਤਾ ਹੈ ਕਿਉਂਕਿ ਲੋਕ ਇਸ ਦੇ ਇਲਾਜ ਲਈ ਸੰਘਰਸ਼ ਕਰ ਰਹੇ ਸਨ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 2019 ਅਤੇ 2020 ਵਿਚਾਲੇ ਬਿਮਾਰੀ ਦੀ ਰਿਪੋਰਟ ਕਰਨ ਵਿੱਚ ਭਾਰਤ ਦੀ ਕੁੱਲ ਵੈਸ਼ਵਿਕ ਗਿਰਾਵਟ ਦਾ 41 ਫੀਸਦ ਹੈ।

ਗੈਰ-ਸੰਚਾਰੀ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਲੋੜੀਂਦੀ ਦੇਖਭਾਲ ਲੈਣੀ ਵੀ ਮੁਸ਼ਕਲ ਹੋ ਗਈ ਹੈ।

Getty Images
ਥਰਮਲ ਸਕ੍ਰੀਨਿੰਗ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਕੋਰੋਨਾ ਵਰਗੇ ਵਿਸ਼ਾਣੂਆਂ ਦੇ ਸੰਕਰਮਣ ਦੀ ਜਾਂਚ ਕੀਤੀ ਜਾਂਦੀ ਹੈ।

ਤਾਂ ਭਾਰਤ ਨੂੰ ਅਜਿਹੇ ਵਿੱਚ ਕੀ ਕਰਨਾ ਚਾਹੀਦਾ ਹੈ?

  • ਪਹਿਲਾ, ਸਰਕਾਰ ਨੂੰ ਆਪਣੀ ਮਹਾਮਾਰੀ ਪ੍ਰਤੀਕਿਰਿਆ ਦਾ ਨਿਰਪੱਖ ਮੁਲੰਕਣ ਕਰਨ ਲਈ ਸੁਤੰਤਰ ਮਾਹਰਾਂ ਨੂੰ ਨਿਯੁਕਤ ਕਰਨਾ ਚਾਹੀਦਾ ਹੈ।
  • ਦੂਜਾ, ਭਾਰਤ ਨੂੰ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੁੜ ਦ੍ਰਿੜ ਹੋਣ ਦੀ ਲੋੜ ਹੈ। ਜੇ ਇਸ ਮੋਰਚੇ ''ਤੇ ਪਿਛਲੇ ਪੰਜਾਂ ਸਾਲਾਂ ਵਿੱਚ ਸੰਘੀ ਅਤੇ ਸੂਬਾ ਸਰਕਾਰਾਂ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਤਾਂ ਦੇਸ਼ ਸਿਹਤ ਪ੍ਰਣਾਲੀ ਵਿੱਚ ਬਹੁਤ ਮਜ਼ਬੂਤ ਹੋ ਸਕਦਾ ਹੈ।
  • ਤੀਜਾ, ਗ਼ਲਤ ਸੂਚਨਾਵਾਂ ਤੋਂ ਬਚਣ ਲਈ ਸਾਰੇ ਨੀਤੀ ਘਾੜਿਆਂ ਨੂੰ ਮੈਡੀਕਲ ਮਾਹਰਾਂ ਅਤੇ ਤਕਨੀਕੀ ਮਾਹਰਾਂ ਨੂੰ ਵਿਗਿਆਨ ਸੰਚਾਰ ਵਿੱਚ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
  • ਚੌਥਾ, ਭਾਰਤ ਦੀ ਮਹਾਮਾਰੀ ਦੀ ਪ੍ਰਤੀਕਿਰਿਆ ਨੂੰ ਪ੍ਰਾਥਮਿਕ ਸਿਹਤ ਸੇਵਾਵਾਂ ਵਿੱਚ ਜੋੜਿਆ ਜਾਣਾ ਚਾਹੀਦਾ ਹੈ।
  • ਪੰਜਵਾਂ, ਭਾਰਤ ਨੂੰ ਮੈਡੀਕਲ ਖੇਤਰ ਵਿੱਚ ਖਾਲੀ ਪਈਆਂ ਸਾਰੀਆਂ ਆਸਾਮੀਆਂ ਨੂੰ ਤੁਰੰਤ ਭਰਨਾ ਚਾਹੀਦਾ ਹੈ ਅਤੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਬਰਾਬਰ ਵੰਡ ਲਈ ਵਿਸਥਾਰ ਵਿੱਚ ਯੋਜਨਾ ਕਰਨੀ ਚਾਹੀਦੀ ਹੈ। ਜਿਸ ਵਿੱਚ ਘੱਟ ਸੇਵਾ ਵਾਲੇ ਇਲਾਕਿਆਂ ਨੂੰ ਪਹਿਲ ਦਿੱਤੀ ਜਾਵੇ।

ਓਮੀਕਰੋਨ ਦੇ ਆਗਮਨ ਨੂੰ ਦੇਸ਼ ਵਿੱਚ ਮਹਾਮਾਰੀ ਦੀਆਂ ਤਿਆਰੀਆਂ ਨੂੰ ਮੁੜ ਗੌਰ ਨਾਲ ਵੇਖਣ ਦੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਸਾਵਧਾਨੀ

ਪਰ ਇੱਥੇ ਇੱਕ ਸਾਵਧਾਨੀ ਵਰਤਣ ਦੀ ਵੀ ਲੋੜ ਹੈ।

ਨਵੇਂ ਵੇਰੀਐਂਟ ਦੇ ਆਉਣ ਨਾਲ ਵੈਕਸੀਨ ਦੇ ਅੰਤਰਾਲ ਦੀ ਡੋਜ਼, ਬੂਸਟਰ ਜਾਂ ਇੱਥੋਂ ਤੱਕ ਤਿ ਸਕੂਲਾਂ ਬਾਰੇ ਕੋਈ ਫ਼ੈਸਲਾ ਲੈਣ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਜੋ ਹੁਣ ਇੱਕ ਸਾਲ ਤੋਂ ਵੱਧ ਸਮਾਂ ਬੰਦ ਰਹਿਣ ਤੋਂ ਬਾਅਦ ਮੁੜ ਸ਼ੁਰੂ ਹੋ ਗਏ ਹਨ।

ਇਨ੍ਹਾਂ ਫ਼ੈਸਲਿਆਂ ਨੂੰ ਵਿਗਿਆਨਕ ਮੁਲੰਕਣ ਨਾਲ ਹੀ ਲਿਆ ਜਾਣਾ ਚਾਹੀਦਾ ਹੈ।

ਹੋ ਸਕਦਾ ਹੈ ਕਿ ਭਾਰਤ ਤੀਜੀ ਲਹਿਰ ਦਾ ਸਾਹਮਣਾ ਕਰੇ ਜਾਂ ਨਾ ਕਰੇ ਪਰ ਮਹਾਂਮਾਰੀ ਤੋਂ ਹਰ ਬਿਮਾਰੀਆਂ ਅਤੇ ਪ੍ਰਕੋਪ ਕਾਇਮ ਰਹਿ ਸਕਦੇ ਹਨ, ਜਿਵੇਂ ਕਿ ਇਸ ਤੋਂ ਪਹਿਲਾਂ ਸਨ।

ਜੇਕਰ ਕੋਈ ਦੇਸ਼ ਕਿਸੇ ਵੀ ਬਿਮਾਰੀ ਦੇ ਕਹਿਰ ਨੂੰ ਰੋਕਣ ਲਈ ਅਤੇ ਕੰਟ੍ਰੋਲ ਕਰਨ ਲਈ ਤਿਆਰ ਹੈ ਤਾਂ ਉਹ ਮਹਾਮਾਰੀ ''ਤੇ ਕਾਬੂ ਪਾਉਣ ਲਈ ਵੀ ਤਿਆਰ ਹੈ।

15 ਭਾਰਤੀ ਸੂਬਿਆਂ ਵਿੱਚ ਡੇਂਗੂ ਦਾ ਕਹਿਰ ਨੂੰ ਕਾਬੂ ਕਰਨ ਦਾ ਸੰਘਰਸ਼ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਅਜੇ ਤਿਆਰ ਨਹੀਂ ਹੈ।

ਹੁਣ ਕਾਰਵਾਈ ਦੀ ਲੋੜ ਹੈ ਅਤੇ ਕੋਈ ਕੇਵਲ ਇਹ ਆਸ ਕਰ ਸਕਦਾ ਹੈ ਕਿ ਕੋਈ ਸੁਣ ਰਿਹਾ ਹੈ।

(ਚੰਦਰਕਾਂਤ ਲਹਿਰੀਆ, ਇੱਕ ਮੈਡੀਕਲ ਵਿਗਿਆਨੀ, ਦਿੱਲੀ ਵਿੱਚ ਸਥਿਤ ਇੱਕ ਜਨਤਕ ਨੀਤੀ ਅਤੇ ਸਿਹਤ ਪ੍ਰਣਾਲੀ ਮਾਹਿਰ ਹੈ। )

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=3ewGSy7Fj7k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7803c708-be34-4a89-ab4d-c822a7e440bd'',''assetType'': ''STY'',''pageCounter'': ''punjabi.india.story.59456109.page'',''title'': ''ਓਮੀਕਰੋਨ: ਕੀ ਭਾਰਤ ਕੋਰੋਨਾਵਾਇਰਸ ਦੀ ਤੀਜੀ ਲਹਿਰ ਲਈ ਤਿਆਰ ਹੈ'',''published'': ''2021-11-30T12:27:10Z'',''updated'': ''2021-11-30T12:27:10Z''});s_bbcws(''track'',''pageView'');