ਕੈਨੇਡਾ ''''ਚ ਕੈਲਗਰੀ ਗੁਰਦੁਆਰੇ ਨੂੰ ਜਾਂਦੀ ਸੜਕ ''''ਤੇ ਲਿਖੇ ਗਏ ਨਸਲੀ ਅਪਸ਼ਬਦ - ਪ੍ਰੈੱਸ ਰਿਵੀਊ

10/27/2021 8:53:58 AM

ਕੈਲਗਰੀ ਦੇ ਦਸ਼ਮੇਸ਼ ਕਲਚਰਲ ਸੈਂਟਰ ਗੁਰਦੁਆਰੇ ਨੂੰ ਜਾਂਦੀ ਸੜਕ ਉੱਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੱਗ ਅਤੇ ਗਊਆਂ ਬਾਰੇ ਅਪਸ਼ਬਦ ਲਿਖੇ ਗਏ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਜੋਤੀ ਗੋਨਡੇਕ, ਕੈਲਗਰੀ ਦੇ ਪਹਿਲੇ ਮਹਿਲਾ ਮੇਅਰ ਬਣਨ ਤੋਂ ਇੱਕ ਦਿਨ ਮਗਰੋਂ ਵਾਪਰੀ।

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕੈਲਗਰੀ ਪੁਲਿਸ ਨੇ ਆਪਣੇ ਟਵੀਟ ਵਿੱਚ ਲਿਖਿਆ, ਸਾਨੂੰ ਦਸ਼ਮੇਸ ਕਲਚਰਲ ਸੈਂਟਰ ਕੋਲ ਹੋਈ ਗਰੇਫਿਟੀ ਘਟਨਾ ਬਾਰੇ ਪਤਾ ਹੈ। ਇਹ ਕਾਰਵਾਈ ਸਵੀਕਾਰਨਯੋਗ ਨਹੀਂ ਹੈ ਅਤੇ ਅਸੀਂ ਡੂੰਘਾਈ ਨਾਲ ਜਾਂਚ ਕਰਕੇ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਉਣ ਲਈ ਵਚਨਬੱਧ ਹਾਂ।

https://twitter.com/DashmeshC/status/1452799250715140106

ਘਟਨਾ ਦੀ ਕੈਲਗਰੀ ਵਿੱਚ ਚੁਤਰਫ਼ਾ ਨਿੰਦਾ ਹੋ ਰਹੀ ਹੈ। ਟਵਿੱਟਰ ਉੱਪਰ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਮਸਲੇ ਬਾਰੇ ਟਵੀਟ ਕੀਤੇ ਹਨ ਅਤੇ ਲਿਖਿਆ ਹੈ ਕਿ ਕੈਨੇਡੀਅਨ ਸਮਾਜ ਵਿੱਚ ਅਜਿਹੇ ਕੰਮਾਂ ਲਈ ਕੋਈ ਥਾਂ ਨਹੀ ਹੋਣੀ ਚਾਹੀਦੀ।

ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਅਖ਼ਬਾਰ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰੇ ਨੂੰ ਨਸਲੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ 2016 ਵਿੱਚ ਗੁਰਦੁਆਰੇ ਦੇ ਬਾਹਰ ਨਾਜ਼ੀ ਸਵਾਸਤਿਕ ਦੇ ਨਿਸ਼ਾਨ ਬਣਾਏ ਗਏ ਸਨ।

ਮੁੰਬਈ ਰੇਵ ਪਾਰਟੀ: ''ਵਾਨਖੇੜੇ ਨੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ''

ਨਾਰਕੋਟਿਕਸ ਕੰਟਰੋਲ ਬਿਊਰੋ ਦੀ ਆਪਰੇਸ਼ਨਜ਼ ਯੂਨਿਟ ਜੋ ਕਿ ਦਿੱਲੀ ਵਿੱਚ ਸਥਿਤ ਹੈ, ਦੋ ਅਕਤੂਬਰ ਨੂੰ ਮੁੰਬਈ ਵਿੱਚ ਕੌਰਡੇਲੀਆ ਕਰੂਜ਼ ਜਹਾਜ਼ ਉੱਪਰ ਹੋਣ ਜਾ ਰਹੀ ਰੇਵ ਪਾਰਟੀ ਤੋਂ ਜਾਣੂ ਸੀ।

ਹਾਲਾਂਕਿ ਯੂਨਿਟ ਵੱਲੋਂ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਉਸ ਵਿੱਚ ਕੋਈ ਵੱਡੇ ਨਾਮ ਸ਼ਾਮਲ ਨਹੀਂ ਸਨ ਅਤੇ ਦੂਜਾ ਕਿਆਸ ਸੀ ਕਿ ਨਸ਼ੇ ਦੀ ਕੋਈ ਵੱਡੀ ਮਾਤਰਾ ਉੱਥੇ ਨਹੀਂ ਹੋਵੇਗੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਖ਼ਬਾਰ ਨੂੰ ਇਹ ਜਾਣਕਾਰੀ ਬਿਊਰੋ ਵਿੱਚ ਮਾਮਲੇ ਦੇ ਜਾਣਕਾਰਾਂ ਨੇ ਦੱਸੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਸਮੀਰ ਵਾਨਖੇੜੇ ਜੋ ਕਿ ਐਨਸੀਬੀ ਦੀ ਮੁੰਬਈ ਯੂਨਿਟ ਦੇ ਜ਼ੋਨਲ ਡਾਇਰੈਕਟਰ ਹਨ ਕੋਲ ਵੀ ਇਹ ਜਾਣਕਾਰੀ ਸੀ, ਨੇ ਸੁਤੰਤਰ ਰੂਪ ਵਿੱਚ ਆਪਣੀ ਟੀਮ ਅਤੇ ਸੁਤੰਤਰ ਗਵਾਹਾਂ ਨਾਲ ਇਹ ਛਾਪਾ ਮਾਰਿਆ।

ਹਾਲਾਂਕਿ ਇੱਕ ਹੋਰ ਅਧਿਕਾਰੀ ਮੁਤਾਬਕ ਵਾਨਖੇੜੇ ਦੀ ਕਾਰਵਾਈ ਵਿੱਚ ਕੁਝ ਵੀ ਗਲਤ ਨਹੀਂ ਸੀ ਕਿਉਂਕਿ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਨੂੰ ਪੁਸ਼ਟੀ ਕੀਤੀ ਜਾ ਸਕਣ ਵਾਲੀ ਇਤਲਾਹ ਦੇ ਅਧਾਰ ''ਤੇ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਹੈ।

  • ਆਰਿਅਨ ਖ਼ਾਨ ਡਰੱਗਸ ਕੇਸ: ਐਨਸੀਬੀ ਨੇ ਆਪਣੇ ਹੀ ਅਫ਼ਸਰ ਖਿਲਾਫ਼ ਜਾਂਚ ਦੇ ਹੁਕਮ ਕਿਉਂ ਦਿੱਤੇ
  • ਨਦੀਮ ਅਹਿਮਦ ਅੰਜੁਮ: ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਦੇ ਨਵੇਂ ਡਾਇਰੈਕਟਰ ਜਨਰਲ ਕੌਣ ਹਨ
  • ਭਾਰਤ ''ਚ ਫਿਰਕੂ ਨਫ਼ਰਤ ਨੂੰ ਫੈਲਣ ਤੋਂ ਰੋਕਣ ਚ ਬੇਵਸ ਕਿਉਂ ਨਜ਼ਰ ਆ ਰਿਹਾ ਹੈ ਫੇਸਬੁੱਕ
Getty Images

ਇਸ ਦੇ ਨਾਲ ਹੀ ਖ਼ਬਰ ਵੈਬਸਾਈਟ ਐੱਨਡੀਟੀਵੀ ਮੁਤਾਬਕ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਐਨਸੀਬੀ ਦੇ ਇੱਕ ਅਧਿਕਾਰੀ ਦੀ ਚਿੱਠੀ ਮਿਲੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਨਖੇੜੇ ਨੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।

ਮਲਿਕ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਛਾਪੇ ਦੀ ਇੱਕ ਫ਼ੋਟੋ ਦਿਖਾਉਂਦਿਆਂ ਸਵਾਲ ਚੁੱਕੇ ਸਨ ਕਿ ਕਾਰਵਾਈ ਦੌਰਾਨ ਗੁਜਰਾਤ ਭਾਜਪਾ ਦਾ ਇੱਕ ਆਗੂ ਵੀ ਐਨਸੀਬੀ ਦੀ ਟੀਮ ਦੇ ਨਾਲ ਮੌਜੂਦ ਸੀ।

ਮੰਤਰੀ ਨੇ ਕਿਹਾ ਕਿ ਉਹ ਇਹ ਚਿੱਠੀ ਐਨਸੀਬੀ ਦੇ ਨਿਰਦੇਸ਼ਕ ਨੂੰ ਭੇਜ ਕੇ ਜਾਂਚ ਦੀ ਮੰਗ ਕਰਨਗੇ।

ਪਾਕਿਸਤਾਨ ਦੀ ਜਿੱਤ ''ਤੇ ਪੋਸਟ ਕਰਨ ਤੋਂ ਅਧਿਆਪਕ ਬਰਖ਼ਾਸਤ

Getty Images

ਰਾਜਸਥਾਨ ਦੇ ਇੱਕ ਨਿੱਜੀ ਸਕੂਲ ਨੇ ਆਪਣੀ ਇੱਕ ਅਧਿਆਪਕਾ ਨੂੰ ਭਾਰਤ-ਪਾਕਿਸਤਾਨ ਮੈਚ ਵਿੱਚ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਖ਼ੁਸ਼ੀ ਜ਼ਾਹਰ ਕਰਨ ਦੇ ਮਾਮਲੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਹੈ।

ਖ਼ਬਰ ਵੈਬਸਾਈਟ ਐੱਨਡੀਟੀਵੀ ਦੀ ਖ਼ਬਰ ਮੁਤਾਬਕ ਅਧਿਆਪਕਾ ਨੇ ਮੈਚ ਦੇ ਨਤੀਜੇ ਤੋਂ ਬਾਅਦ ਪਾਕਿਸਤਨੀ ਖਿਡਾਰੀਆਂ ਦੀ ਤਸਵੀਰ ਦੇ ਨਾਲ ਆਪਣਾ ਵਟਸਐਪ ਸਟੇਸ ਲਾਇਆ ਅਤੇ ਲਿਖਿਆ ਵੀ ਵੌਨ (ਅਸੀਂ ਜਿੱਤ ਗਏ)।

ਅਧਿਆਪਕਾ ਦਾ ਕਹਿਣਾ ਹੈ ਕਿ ਉਸ ਨੇ ਮੈਚ ਤੋਂ ਬਾਅਦ ਹਾਸੀ-ਮਜ਼ਾਕ ਦੇ ਰੌਂਅ ਵਿੱਚ ਅਜਿਹਾ ਕੀਤਾ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਾਕਿਸਤਾਨ ਦੀ ਹਮਾਇਤ ਕਰਦੀ ਹੈ ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

ਇਹ ਵੀ ਵੇਖੋ:

https://www.youtube.com/watch?v=bPJ9vbeSlsw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''aa19bd7a-9ef9-48ec-86f3-203d39237651'',''assetType'': ''STY'',''pageCounter'': ''punjabi.india.story.59059389.page'',''title'': ''ਕੈਨੇਡਾ \''ਚ ਕੈਲਗਰੀ ਗੁਰਦੁਆਰੇ ਨੂੰ ਜਾਂਦੀ ਸੜਕ \''ਤੇ ਲਿਖੇ ਗਏ ਨਸਲੀ ਅਪਸ਼ਬਦ - ਪ੍ਰੈੱਸ ਰਿਵੀਊ'',''published'': ''2021-10-27T03:20:00Z'',''updated'': ''2021-10-27T03:20:00Z''});s_bbcws(''track'',''pageView'');