ਜਨਰਲ ਨਦੀਮ ਅਹਿਮਦ ਅੰਜ਼ੁਮ: ਕੌਣ ਹਨ ਪਾਕਿਸਤਾਨ ਦੀ ਖੁਫ਼ੀਆਂ ਦੇ ਨਵੇਂ ਡਾਇਰੈਕਟਰ ਜਨਰਲ

10/26/2021 8:38:58 PM

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਨਦੀਮ ਅੰਜ਼ੁਮ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਦੇ ਨਵੇਂ ਡਾਇਰੈਕਟਰ ਜਨਰਲ ਹੋਣਗੇ।

ਮੰਗਲਵਾਲ ਸ਼ਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਨੋਟੀਫੇਕਸ਼ ਜਾਰੀ ਕਰਕੇ ਇਸ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫ਼ਤਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ, "ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਆਈਐਸਆਈ ਦੇ ਨਵੇਂ ਡੀਜੀ ਦੀ ਚੋਣ ਬਾਰੇ ਸੀ। ਇਸ ਪ੍ਰਕਿਰਿਆ ਦੌਰਾਨ ਰੱਖਿਆ ਮੰਤਰਾਲੇ ਤੋਂ ਅਧਿਕਾਰੀਆਂ ਦੀ ਸੂਚੀ ਪ੍ਰਾਪਤ ਹੋਈ। ਪ੍ਰਧਾਨ ਮੰਤਰੀ ਨੇ ਸਾਰੇ ਉਮੀਦਵਾਰਾਂ ਦੀ ਇੰਟਰਵਿਊ ਲਈ। ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਵਿਚਾਲੇ ਅੱਜ ਆਖਰੀ ਦੌਰ ਦੀ ਗੱਲਬਾਤ ਹੋਈ।

"ਵਿਸਥਾਰਤ ਵਿਚਾਰ ਵਟਾਂਦਰੇ ਤੋਂ ਬਾਅਦ, ਲੈਫਟੀਨੈਂਟ ਜਨਰਲ ਨਦੀਮ ਅੰਜ਼ੁਮ ਨੂੰ ਆਈਐਸਆਈ ਦਾ ਨਵਾਂ ਡੀਜੀ ਨਿਯੁਕਤ ਕੀਤਾ ਗਿਆ ਹੈ। ਉਹ 20 ਨਵੰਬਰ, 2021 ਤੋਂ ਅਹੁਦਾ ਸੰਭਾਲਣਗੇ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਨਰਲ ਬਾਜਵਾ ਕੁਝ ਸਮੇਂ ਤੋਂ ਆਈਐਸਆਈ ਦੇ ਡੀਜੀ ਦੇ ਅਹੁਦੇ ਨੂੰ ਲੈ ਕੇ ਆਹਮੋ-ਸਾਹਮਣੇ ਸਨ।

ਪਾਕਿਸਤਾਨ ਦੇ ਸਿਆਸੀ ਹਲਕਿਆਂ ਵਿਚ ਇਹ ਰਿਪੋਰਟਾਂ ਗਰਮ ਸਨ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੇ ਕੰਮ ਨਾਲ ਜ਼ਿਆਦਾ ਸਹਿਜ ਮਹਿਸੂਸ ਕੀਤਾ ਹੈ। ਉਹ ਚਾਹੁੰਦੇ ਸਨ ਕਿ ਫੈਜ਼ ਹਮੀਦ ਇਸ ਅਹੁਦੇ ''ਤੇ ਬਣੇ ਰਹਿਣ।

ਜਦਕਿ ਪਾਕਿਸਤਾਨੀ ਫੌਜ ਦੇ ਪਬਲਿਕ ਰਿਲੇਸ਼ਨ ਵਿਭਾਗ ਨੇ ਇਸ ਮਹੀਨੇ ਦੇ ਸ਼ੁਰੂ ''ਚ ਲੈਫਟੀਨੈਂਟ ਜਨਰਲ ਨਦੀਮ ਅਹਿਮਦ ਅੰਜੁਮ ਨੂੰ ਆਈਐੱਸਆਈ ਦੇ ਨਵੇਂ ਮੁਖੀ ਦੀ ਨਿਯੁਕਤੀ ਦੀ ਸੂਚਨਾ ਦਿੱਤੀ ਸੀ, ਜਿਸ ''ਤੇ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ।

ਹੁਣ ਆਖਰਕਾਰ ਪ੍ਰਧਾਨ ਮੰਤਰੀ ਦਫਤਰ ਨੇ ਵੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੇ ਨਾਂ ''ਤੇ ਅਧਿਕਾਰਤ ਮੋਹਰ ਲਾ ਦਿੱਤੀ ਹੈ।

ਇਹ ਵੀ ਪੜ੍ਹੋ :

  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਕੀ ਤੁਸੀਂ ਜਾਣਦੇ ਹੋ ਪਾਕਿਸਤਾਨ ਦੀਆਂ 11 ਸ਼ਕਤੀਸ਼ਾਲੀ ਮਿਜ਼ਾਈਲਾਂ ਬਾਰੇ ?
  • ਇਮਰਾਨ ਖ਼ਾਨ ਚੁਣੇ ਗਏ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ
  • 17 ਸਾਲ ਦਾ ਹੈ ਇਹ ਪਾਕਿਸਤਾਨੀ ਵਿਗਿਆਨੀ

ਕੌਣ ਹਨ ਜਨਰਲ ਨਦੀਮ ਅੰਜੁਮ

ਬੀਬੀਸੀ ਉਰਦੂ ਦੇ ਪੱਤਰਕਾਰ ਫਰਹਤ ਜਾਵੇਦ ਮੁਤਾਬਕ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਆਈਐੱਸਆਈ ਦੇ 28ਵੇਂ ਮੁਖੀ ਹਨ।

ਪੰਜਾਬ ਰੈਂਜੀਮੈਂਟ ਦੀ ਐਂਟੀ ਟੈਂਕ ਬਟਾਲੀਅਨ ਦੇ ਤੋਂ ਕਮਿਸ਼ਨ ਹਾਸਲ ਕਰਕੇ ਪਾਕਿਸਤਾਨੀ ਫੌਜ ਜੁਆਇੰਨ ਕਰਨ ਵਾਲੇ ਅੰਜੁਮ ਸਖ਼ਤ ਅਤੇ ਸ਼ਾਂਤ ਸੁਭਾਅ ਦੇ ਅਫ਼ਸਰ ਵਜੋਂ ਜਾਣਿਆਂ ਜਾਂਦਾ ਹੈ।

ਉਨ੍ਹਾਂ ਕਰਾਚੀ ਕੋਰ ਦੇ ਮੁਖੀ ਵਜੋਂ ਕੰਮ ਕੀਤਾ ਹੈ ਅਤੇ ਕਬਾਇਲੀ ਖੇਤਰਾਂ ਵਿਚ ਮਿਲਟਰੀ ਓਪਰੇਸ਼ਨਜ਼ ਦਾ ਉਨ੍ਹਾਂ ਕੋਲ ਖਾਸ ਤਜਰਬਾ ਹੈ।

ਉਨ੍ਹਾਂ ਕਬਾਇਲ਼ੀ ਖੇਤਰਾਂ ਵਿਚ ਬ੍ਰਿਗੇਡੀਅਰ ਵਜੋਂ ਬ੍ਰਿਗੇਡ ਦੀ ਲੰਬਾ ਸਮਾਂ ਅਗਵਾਈ ਵੀ ਕੀਤੀ ਹੈ।

ਉਹ ਰਾਇਲ ਕਾਲਜ ਆਫ ਡਿਫੈਂਸ ਸਟੱਡੀਜ਼ ਲੰਡਨ ਤੋਂ ਗਰੈਜੂਏਟ ਹਨ, ਇਸੇ ਕਾਲਜ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਤੇ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਅਤੇ ਜਨਰਲ ਰਾਹੇਲ ਸ਼ਰੀਫ਼ ਵੀ ਪੜ੍ਹੇ ਹੋਏ ਹਨ।

ਉਨ੍ਹਾਂ ਨੇ ਉੱਤਰੀ ਬਲੋਚਿਸਤਾਨ ਵਿਚ ਮੇਜਰ ਜਰਨਲ ਵਜੋਂ ਫੌਜੀ ਓਪੇਰਸ਼ਨਜ਼ ਦੀ ਅਗਵਾਈ ਵੀ ਕੀਤੀ ਹੈ।

ਫੌਜ ਵਲੋਂ ਕਰਾਚੀ ਵਿਚ ਆਈਜੀ ਸਿੰਧ ਨੂੰ ਕਥਿਤ ਅਗਵਾਕਰਨ ਦੀ ਘਟਨਾ ਤੋਂ ਬਾਅਦ ਨਦੀਮ ਨੂੰ ਲੈਫਟੀਨੈਂਟ ਜਨਰਲ ਹੂੰਮਾਯੂ ਅਜੀਜ਼ ਦੀ ਥਾਂ ਨਿਯੁਕਤ ਕੀਤਾ ਗਿਆ ਸੀ।

ਡੀਜੀ ਆਈਐੱਸਆਈ ਕਿੰਨਾ ਪਾਵਰਫੁੱਲ ਹੈ

ਪਾਕਿਸਤਾਨ ਦੇ ਰੱਖਿਆ ਮਾਮਲਿਆਂ ਦੇ ਜਾਣਕਾਰ ਮੰਨਦੇ ਹਨ ਕਿ ਆਈਐੱਸਆਈ ਫੌਜੀ ਅਤੇ ਸਿਆਸੀ ਦੋਵਾਂ ਫਰੰਟਸ ਉੱਤੇ ਕੰਮ ਕਰਦੀ ਹੈ।

ਆਈਐੱਸਆਈ ਦੇ ਸਾਬਕਾ ਡੀਜੀ ਲੈਫਟੀਨੈਂਟ ਜਨਰਲ ਸੇਵਾਮੁਕਤ ਜਾਵੇਦ ਅਸ਼ਰਫ਼ ਕਾਜੀ ਮੁਤਾਬਕ ਬਤੌਕ ਅਦਾਰੇ ਦੇ ਤੌਰ ਉੱਤੇ ਪਾਕਿਸਤਾਨ ਦੇ ਸਭ ਤੋਂ ਤਾਕਤਵਰ ਅਦਾਰਿਆਂ ਵਿਚੋਂ ਇੱਕ ਹੈ।

ਡਾਇਰੈਕਟਰ ਜਨਰਲ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਉਹ ਜਿਸ ਨੂੰ ਚਾਹੇ ਸੰਸਥਾ ਵਿਚ ਰੱਖੇ ਜਾਂ ਬਾਹਰ ਕੱਢ ਕੇ ਮੁੜ ਫੌਜ ਵਿਚ ਭੇਜ ਦੇਵੇ। ਪਰ ਸਮੁੱਚੇ ਤੌਰ ਉੱਤੇ ਆਈਐੱਸਆਈ ਦੇ ਡੀਜੀ ਦੀ ਤਾਕਤ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸ ਦੇ ਫੌਜ ਮੁਖੀ ਅਤੇ ਪ੍ਰਧਾਨ ਮੰਤਰੀ ਨਾਲ ਸਬੰਧਾਂ ਉੱਤੇ ਨਿਰਭਰ ਕਰਦੇ ਹਨ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=8Gn_TjTge3U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8fbb623c-7db0-4f31-a822-ea94b7073011'',''assetType'': ''STY'',''pageCounter'': ''punjabi.india.story.59054502.page'',''title'': ''ਜਨਰਲ ਨਦੀਮ ਅਹਿਮਦ ਅੰਜ਼ੁਮ: ਕੌਣ ਹਨ ਪਾਕਿਸਤਾਨ ਦੀ ਖੁਫ਼ੀਆਂ ਦੇ ਨਵੇਂ ਡਾਇਰੈਕਟਰ ਜਨਰਲ'',''published'': ''2021-10-26T15:06:32Z'',''updated'': ''2021-10-26T15:06:32Z''});s_bbcws(''track'',''pageView'');