ਭਾਰਤੀ ਟੀਮ ''''ਚ 11 ਖਿਡਾਰੀ ਟਰੋਲਿੰਗ ਮੁਹੰਮਦ ਸ਼ਮੀ ਦੀ ਹੀ ਕਿਉਂ? ''''ਅਸੀਂ ਕਿੱਥੇ ਪਹੁੰਚ ਗਏ ਹਾਂ, ਸ਼ਮੀ ਸਾਨੂੰ ਮਾਫ਼ ਕਰਨਾ''''

10/25/2021 9:08:58 PM

Getty Images

ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਐਤਵਾਰ ਨੂੰ ਟੀ -20 ਮੈਚ ਵਿੱਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਕਰਾਰੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਟਰੋਲ ਕੀਤਾ ਜਾ ਰਿਹਾ ਹੈ। ਪਰ ਹੁਣ ਲੋਕ ਸ਼ਮੀ ਦੇ ਸਮਰਥਨ ਵਿੱਚ ਇੱਕ ਤੋਂ ਬਾਅਦ ਇੱਕ ਬਾਹਰ ਆ ਰਹੇ ਹਨ।

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸ਼ਮੀ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਲਿਖਿਆ, "ਜਦੋਂ ਅਸੀਂ ਟੀਮ ਇੰਡੀਆ ਦਾ ਸਮਰਥਨ ਕਰਦੇ ਹਾਂ ਤਾਂ ਅਸੀਂ ਹਰ ਉਸ ਵਿਅਕਤੀ ਦਾ ਸਮਰਥਨ ਕਰਦੇ ਹਾਂ ਜੋ ਟੀਮ ਇੰਡੀਆ ਦੀ ਨੁਮਾਇੰਦਗੀ ਕਰਦਾ ਹੈ। ਮੁਹੰਮਦ ਸ਼ਮੀ ਇੱਕ ਵਿਸ਼ਵ ਪੱਧਰੀ ਗੇਂਦਬਾਜ਼ ਹੈ। ਉਸ ਦਾ ਦਿਨ ਬਹੁਤ ਬੁਰਾ ਸੀ। ਜਿਵੇਂ ਕਿਸੇ ਵੀ ਖਿਡਾਰੀ ਨਾਲ ਹੋ ਸਕਦਾ ਹੈ। ਮੈਂ ਸ਼ਮੀ ਅਤੇ ਟੀਮ ਇੰਡੀਆ ਦੇ ਨਾਲ ਖੜ੍ਹਾ ਹਾਂ। "

https://twitter.com/sachin_rt/status/1452629321512886277

ਇਸੇ ਦੌਰਾਨ ਮਸ਼ਹੂਰ ਕ੍ਰਿਕਟ ਕੂਮੈਂਟੇਟਰ ਹਰਸ਼ ਭੋਗਲੇ ਨੇ ਵੀ ਟ੍ਰੋਲਜ਼ ''ਤੇ ਚੁਟਕੀ ਲੈਂਦਿਆਂ ਲਿਖਿਆ, ''''ਮੇਰੀ ਉਨ੍ਹਾਂ ਲੋਕਾਂ ਨੂੰ ਬੇਨਤੀ ਹੈ. ਜੋ ਮੁਹੰਮਦ ਸ਼ਮੀ ਬਾਰੇ ਬੁਰਾ ਬੋਲ ਰਹੇ ਹਨ, ਕ੍ਰਿਕਟ ਨਾ ਦੇਖੋ ਅਤੇ ਤੁਹਾਨੂੰ ਮਿਸ ਨਹੀਂ ਕੀਤਾ ਜਾਵੇਗਾ।''''

https://twitter.com/bhogleharsha/status/1452604204778938368

ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਟਵੀਟ ਕੀਤਾ, "ਵਾਹ, ਅਸੀਂ ਕੀ ਬਣ ਗਏ ਹਾਂ? ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਰਾਸ਼ਟਰੀ ਖਿਡਾਰੀ ਨੂੰ ਹਾਰ ਲਈ ਟਰੋਲ ਕੀਤਾ ਜਾ ਰਿਹਾ ਹੈ? ਅਸੀਂ ਕਿੱਥੇ ਪਹੁੰਚ ਗਏ ਹਾਂ। ਸ਼ਰਮਨਾਕ! ਸ਼ਮੀ ਸਾਨੂੰ ਮਾਫ਼ ਕਰਨਾ, ਅਤੇ ਮਜ਼ਬੂਤ ਰਹੋ।"

https://twitter.com/Guttajwala/status/1452612026677690368

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਏਆਈਐੱਮਆਈਐੱਮ ਦੇ ਮੁਖੀ ਸਈਦਉਦ-ਦੀਨ ਓਵੈਸੀ ਨੇ ਇੱਕ ਟਵੀਟ ਕਰਕੇ ਕਿਹਾ ਕਿ ਮੁਹੰਮਦ ਸ਼ਮੀ ਨੂੰ ਟਾਰਗੈੱਟ ਕਰਨਾ ਮੁਸਲਾਮਾਨਾਂ ਖਿਲਾਫ਼ ਨਫ਼ਰਤ ਦਾ ਨਤੀਜਾ ਹੈ। ਟੀਮ ਦੇ 11 ਖਿਡਾਰੀ ਸਨ ਅਤੇ ਸਿਰਫ਼ ਮੁਸਲਮਾਨ ਖਿਡਾਰੀ ਨੂੰ ਹੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਕੀ ਭਾਜਪਾ ਇਸ ਦੀ ਨਿਖੇਧੀ ਕਰੇਗੀ ?

https://twitter.com/ANI/status/1452571536045449220

ਸ਼ਮੀ ਕਿਉਂ ਟਰੈਂਡ ਹੋਏ?

ਇਸ ਮੈਚ ਤੋਂ ਬਾਅਦ ਵਿਰਾਟ ਕੋਹਲੀ ਹੀ ਨਹੀਂ ਪਰ ਮੁਹੰਮਦ ਸ਼ਮੀ ਵੀ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਆਏ ਹਨ।

ਮੁਹੰਮਦ ਸ਼ਮੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਲੋਕਾਂ ਵੱਲੋਂ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਹਨ। ਮੈਚ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਉੱਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਸਵਾਲ ਚੁੱਕੇ ਹਨ।

ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੁਹੰਮਦ ਸ਼ਮੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ।

ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਨੇ ਰੰਗ ਨਸਲਭੇਦ ਖ਼ਿਲਾਫ਼ ''ਬਲੈਕ ਲਾਈਵ ਮੈਟਰਜ਼'' ਕੈਂਪੇਨ ਨੂੰ ਸਮਰਥਨ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਪਣੇ ਸਾਥੀ ਖਿਡਾਰੀ ਨੂੰ ਵੀ ਉਸੇ ਤਰ੍ਹਾਂ ਸਮਰਥਨ ਦੇਣਾ ਚਾਹੀਦਾ ਹੈ।

https://twitter.com/baxiabhishek/status/1452351752972292096

ਪਾਕਿਸਤਾਨੀ ਲੇਖਿਕਾ ਫ਼ਾਤਿਮਾ ਭੁੱਟੋ ਨੇ ਮੁਹੰਮਦ ਸ਼ਮੀ ਪ੍ਰਤੀ ਇਸ ਰਵੱਈਏ ਬਾਰੇ ਰੋਸ ਜਤਾਇਆ ਹੈ।

https://twitter.com/fbhutto/status/1452356745376981001

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=C5GpmMwUBLQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cb1b1e4b-8fae-4e6a-9757-198a31d67eb8'',''assetType'': ''STY'',''pageCounter'': ''punjabi.india.story.59041420.page'',''title'': ''ਭਾਰਤੀ ਟੀਮ \''ਚ 11 ਖਿਡਾਰੀ ਟਰੋਲਿੰਗ ਮੁਹੰਮਦ ਸ਼ਮੀ ਦੀ ਹੀ ਕਿਉਂ? \''ਅਸੀਂ ਕਿੱਥੇ ਪਹੁੰਚ ਗਏ ਹਾਂ, ਸ਼ਮੀ ਸਾਨੂੰ ਮਾਫ਼ ਕਰਨਾ\'''',''published'': ''2021-10-25T15:34:37Z'',''updated'': ''2021-10-25T15:34:37Z''});s_bbcws(''track'',''pageView'');