ਭਾਰਤ - ਪਾਕਿਸਤਾਨ ਮੈਚ: ਕੀ ਕੋਹਲੀ ''''ਤੇ ਭਾਰੀ ਪਈ ਬਾਬਰ ਦੀ ਪਾਰੀ, ਕੀ ਇੰਜ਼ਮਾਮ ਦਾ ਦਾਅਵਾ ਸਹੀ ਸਾਬਤ ਹੋਇਆ

10/25/2021 1:23:56 PM

ਪਾਕਿਸਤਾਨ ਨੇ 29 ਸਾਲਾਂ ਦੇ ਵਿਸ਼ਵ ਕੱਪ ਦੇ ਇਤਿਹਾਸ ''ਚ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਨੂੰ ਹਰਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

1992 ''ਚ 50 ਓਵਰਾਂ ਦੇ ਵਿਸ਼ਵ ਕੱਪ ''ਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਏ ਸਨ।

ਉਦੋਂ ਤੋਂ ਲੈ ਕੇ ਹੁਣ ਤੱਕ 50 ਓਵਰਾਂ ਅਤੇ 20 ਓਵਰਾਂ ਦੇ ਵਿਸ਼ਵ ਕੱਪ ਦੇ ਮੁਕਾਬਲਿਆਂ ''ਚ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਹਮੇਸ਼ਾਂ ਹਾਰ ਦਾ ਹੀ ਮੂੰਹ ਵੇਖਣਾ ਪਿਆ ਸੀ।

ਪਰ ਹੁਣ ਆਖਰਕਾਰ 2021 ਦੇ ਟੀ-20 ਵਿਸ਼ਵ ਕੱਪ ''ਚ ਪਾਕਿਸਤਾਨ ਨੇ ਐਤਵਾਰ ਨੂੰ ਆਪਣੀ ਹਾਰ ਦੀ ਪਿਰਤ ਨੂੰ ਤੋੜ ਹੀ ਦਿੱਤਾ ਹੈ ਅਤੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ।

ਦੂਜੇ ਪਾਸੇ ਭਾਰਤੀ ਟੀਮ ਦੀ ਵੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਉਸ ਨੇ ਮੁਕਾਬਲੇ ਦਾ ਜਜ਼ਬਾ ਨਹੀਂ ਛੱਡਿਆ ਅਤੇ ਪਾਕਿਸਤਾਨ ਦੇ ਸਾਹਮਣੇ ਇੱਕ ਸਨਮਾਨਜਨਕ ਟੀਚਾ ਰੱਖਿਆ।

ਹਾਲਾਂਕਿ ਇਸ ਟੀਚੇ ਨੂੰ ਕਾਇਮ ਕਰਨ ''ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਵੱਡੀ ਭੂਮਿਕਾ ਰਹੀ ਹੈ।

ਇਹ ਵੀ ਪੜ੍ਹੋ:

  • ਭਾਰਤ - ਪਾਕਿਸਤਾਨ ਮੈਚ: ਸੋਸ਼ਲ ਮੀਡੀਆ ''ਤੇ ਵਿਰਾਟ ਕੋਹਲੀ ਦੀ ਝੱਪੀ ਤੇ ਧੋਨੀ ਕਿਉਂ ਟਰੈਂਡ ਹੋਏ
  • ਅਮਰੀਕੀ ਖ਼ੂਫੀਆ ਰਿਪੋਰਟ ’ਚ ਦਾਅਵਾ, ‘ਵਾਤਾਵਰਨ ਦੀ ਤਬਦੀਲੀ ਮੁਲਕਾਂ ਵਿਚਾਲੇ ਪਾਣੀ ਵਰਗੇ ਮਸਲਿਆਂ ’ਤੇ ਦੁਸ਼ਮਣੀ ਵਧਾ ਸਕਦੀ ਹੈ’
  • ਕੌਣ ਹੈ ਡਾਇਰੋ ਐਨਟੋਨੀਓ ਜਿਸ ਨੂੰ ਫੜ੍ਹਨ ਲਈ 500 ਫੌਜੀਆਂ, 22 ਹੈਲੀਕਾਪਟਰਾਂ ਤੇ ਕਈ ਖੂਫ਼ੀਆ ਏਜੰਸੀਆਂ ਨੇ ਸਾਂਝਾ ਆਪ੍ਰੇਸ਼ਨ ਕੀਤਾ

ਇਕ ਸਮੇਂ ਭਾਰਤੀ ਟੀਮ ਦਾ ਸਕੋਰ 6 ਓਵਰਾਂ ''ਚ 3 ਵਿਕਟਾਂ ਦੇ ਨੁਕਸਾਨ ''ਤੇ ਸਿਰਫ 36 ਦੌੜਾਂ ਹੀ ਸੀ ਅਤੇ ਕਪਤਾਨ ਕੋਹਲੀ ਮੈਦਾਨ ''ਚ ਸਨ।

ਉਨ੍ਹਾਂ ਨੇ 49 ਗੇਂਦਾਂ ''ਚ 57 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ''ਚ ਉਨ੍ਹਾਂ ਨੇ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ।

ਹਰ ਮੋਰਚੇ ''ਤੇ ਦਬਾਅ ਹੇਠ ਵਿਖੀ ਭਾਰਤੀ ਟੀਮ

ਪਹਿਲੇ ਓਵਰ ਤੋਂ ਟਿਕੇ ਹੋਏ ਕੋਹਲੀ ਨੂੰ ਸ਼ਾਹੀਨ ਸ਼ਫ਼ਰੀਦੀ ਨੇ 1ਵੇਂ ਓਵਰ ''ਚ ਆਊਟ ਕਰ ਦਿੱਤਾ। ਇਹ ਕੋਹਲੀ ਹੀ ਸਨ ਜੋ ਕਿ ਕਦੇ ਸੂਰਿਆਕੁਮਾਰ ਯਾਦਵ (11), ਕਦੇ ਰਿਸ਼ਭ ਪੰਤ (39) ਅਤੇ ਕਦੇ ਰਵਿੰਦਰ ਜਡੇਜਾ (13) ਦੇ ਸਹਾਰੇ ਭਾਰਤੀ ਟੀਮ ਨੂੰ 151 ਦੇ ਸਕੋਰ ਤੱਕ ਲੈ ਕੇ ਗਏ।

ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਨੇ 53 ਦੌੜਾਂ ਦੀ ਸਾਂਝੇਦਾਰੀ ਕੀਤੀ।

ਪਾਕਿਸਤਾਨੀ ਟੀਮ ਮੈਚ ਦੌਰਾਨ ਹਰ ਫਰੰਟ ''ਤੇ ਮਜ਼ਬੂਤ ਨਜ਼ਰ ਆਈ। ਪਹਿਲੇ ਤਿੰਨ ਓਵਰਾਂ ''ਚ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਦੋ ਵਿਕਟਾਂ ਲੈ ਕੇ ਭਾਰਤ ''ਤੇ ਦਬਾਅ ਕਾਇਮ ਕੀਤਾ।

Getty Images

ਕਪਤਾਨ ਵਿਰਾਟ ਕੋਹਲੀ ਨੇ ਇਸ ਗੱਲ ਨੂੰ ਪ੍ਰੈਸ ਕਾਨਫਰੰਸ ਦੌਰਾਨ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ, "ਅਸੀਂ ਜੋ ਚਾਹੁੰਦੇ ਸੀ ਜਾਂ ਸੋਚਿਆ ਸੀ, ਉਹ ਅਸੀਂ ਮੈਦਾਨ ''ਚ ਨਹੀਂ ਕਰ ਸਕੇ ਅਤੇ ਸ਼ੁਰੂ ''ਚ ਹੀ ਤਿੰਨ ਵਿਕਟਾਂ ਗੁਆਉਣ ਨਾਲ ਮੈਚ ''ਚ ਵਾਪਸੀ ਕਰਨਾ ਮੁਸ਼ਕਲ ਹੋ ਜਾਂਦਾ ਹੈ।"

ਭਾਰਤੀ ਟੀਮ ਬੱਲੇਬਾਜ਼ੀ ''ਚ ਆਪਣਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਸਕੀ, ਪਰ ਉਮੀਦ ਸੀ ਕਿ ਉਹ ਗੇਂਦਬਾਜ਼ੀ ''ਚ ਜਰੂਰ ਕੁਝ ਨਾ ਕੁਝ ਕਰਨਗੇ, ਕਿਉਂਕਿ ਭਾਰਤੀ ਟੀਮ ਨੇ ਪਲੇਇੰਗ-11 ''ਚ ਤਿੰਨ ਤੇਜ਼ ਗੇਂਦਬਾਜ਼ਾਂ ਅਤੇ 2 ਸਪਿਨਰਾਂ ਨੂੰ ਜਗ੍ਹਾ ਦਿੱਤੀ ਸੀ।

ਇੱਕ ਪਾਸੇ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਮੁਹੰਮਦ ਸ਼ਮੀ ਵਰਗੇ ਤੇਜ਼ ਗੇਂਦਬਾਜ਼ ਸਨ ਅਤੇ ਦੂਜੇ ਪਾਸੇ ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਵਰਗੇ ਸਪਿਨਰ ਸਨ। ਪਰ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵੀ ਉਮੀਦ ਤੋਂ ਪਰਾਂ ਹੀ ਰਿਹਾ। ਬੱਲੇਬਾਜ਼ਾਂ ਨੇ ਤਾਂ ਫਿਰ ਕੁਝ ਨਾ ਕੁਝ ਕੀਤਾ ਪਰ ਗੇਂਦਬਾਜ਼ ਤਾਂ ਇੱਕ ਵੀ ਵਿਕਟ ਲੈਣ ''ਚ ਕਾਮਯਾਬ ਨਾ ਹੋਏ।

ਕਪਤਾਨ ਕੋਹਲੀ ਨੇ ਪਹਿਲੇ ਦੇ ਚਾਰ ਓਵਰਾਂ ''ਚ ਚਾਰ ਵੱਖ-ਵੱਖ ਗੇਂਦਬਾਜ਼ਾਂ ਤੋਂ ਓਵਰ ਕਰਵਾਏ, ਪਰ ਕੋਈ ਵੀ ਗੇਂਦਬਾਜ਼ ਵਿਕਟ ਲੈਣ ''ਚ ਸਫਲ ਨਾ ਹੋਇਆ।

ਬਾਬਰ ਕੋਹਲੀ ਤੋਂ ਬਿਹਤਰ ਹਨ?

ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਜਿਓ ਨਿਊਜ਼ ਨੂੰ ਦਿੱਤੀ ਇੰਟਰਵਿਊ ''ਚ ਕਿਹਾ ਸੀ ਕਿ ਬਾਬਰ ਆਜ਼ਮ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਤਕਨੀਕੀ ਤੌਰ ''ਤੇ ਬਿਹਤਰ ਹਨ।

ਉਨ੍ਹਾਂ ਕਿਹਾ, “ਮੈਨੂੰ ਬਾਬਰ ਆਜ਼ਮ ''ਚ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਉਸ ''ਚ ਦੌੜਾਂ ਬਣਾਉਣ ਦੀ ਲਾਲਸਾ ਹੈ ਅਤੇ ਹਰ ਵਾਰ ਵੱਡਾ ਸਕੋਰ ਕਾਇਮ ਕਰਨ ਦੀ ਉਤਸੁਕਤਾ ਹੈ। ਮੈਂ ਕਿਸੇ ਹੋਰ ਖਿਡਾਰੀ ''ਚ ਅਜਿਹੀ ਭੁੱਖ ਨਹੀਂ ਵੇਖੀ ਹੈ।”

“ਉਸ ਦੇ ਬਾਰੇ ''ਚ ਇੱਕ ਹੋਰ ਸਕਾਰਾਤਮਕ ਗੱਲ ਇਹ ਹੈ ਕਿ ਉਹ ਹਮੇਸ਼ਾ ਹੀ ਆਪਣੀ ਖੇਡ ''ਤੇ ਧਿਆਨ ਕੇਂਦਰਤ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਕਈ ਕ੍ਰਿਕਟ ਰਿਕਾਰਡ ਤੋੜੇਗਾ।"

Getty Images
ਬਾਬਰ ਆਜ਼ਮ

ਬਾਬਰ ਆਜ਼ਮ ਅਤੇ ਵਿਰਾਟ ਕੋਹਲੀ ਦੀ ਤੁਲਨਾ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਇੰਜ਼ਮਾਮ ਨੇ ਕਿਹਾ ਕਿ ਦੋਵੇਂ ਹੀ ਖਿਡਾਰੀਆਂ ਦੀ ਆਪੋ ਆਪਣੀ ਖਾਸੀਅਤ, ਬੱਲੇਬਾਜ਼ੀ ਅਤੇ ਦੌੜਾਂ ਬਣਾਉਣ ਦਾ ਤਰੀਕਾ ਹੈ।

ਉਨ੍ਹਾਂ ਨੇ ਬਾਬਰ ਆਜ਼ਮ ਦੀ ਤਾਰੀਫ ''ਚ ਕਿਹਾ, " ਜੇਕਰ ਤੁਸੀਂ ਵੇਖੋ ਕਿ ਬਾਬਰ ਨੇ ਹੁਣ ਤੱਕ ਜਿਸ ਤਰ੍ਹਾਂ ਨਾਲ ਕ੍ਰਿਕਟ ਖੇਡੀ ਹੈ, ਜੇਕਰ ਉਸ ਦੀ ਤੁਲਨਾ ਕੋਹਲੀ ਦੇ ਸ਼ੁਰੂਆਤੀ ਸਾਲਾਂ ਨਾਲ ਕੀਤੀ ਜਾਵੇ ਤਾਂ ਬਾਬਰ ਥੋੜਾਂ ਅੱਗੇ ਹੀ ਨਜ਼ਰ ਆਉਂਦੇ ਹਨ।"

ਜੇਕਰ ਇੰਜ਼ਮਾਮ ਦੇ ਦਾਅਵੇ ''ਤੇ ਝਾਤ ਮਾਰੀ ਜਾਵੇ ਤਾਂ ਉਹ ਉਮਰ ਦੇ ਲਿਹਾਜ਼ ਨਾਲ ਬਾਬਰ ਨੂੰ ਕੋਹਲੀ ਤੋਂ ਅੱਗੇ ਦੱਸ ਰਹੇ ਸਨ, ਪਰ ਜੇਕਰ ਐਤਵਾਰ ਦੇ ਮੈਚ ''ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਕੋਹਲੀ ਦਬਾਅ ''ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ।

ਇੱਕ ਪਾਸੇ ਜਿੱਥੇ ਭਾਰਤੀ ਟੀਮ ਦੇ ਖਿਡਾਰੀ ਇਕ ਤੋਂ ਬਾਅਦ ਇਕ ਆਊਟ ਹੁੰਦੇ ਜਾ ਰਹੇ ਸੀ, ਉੱਥੇ ਹੀ ਕਪਤਾਨ ਕੋਹਲੀ ਨੇ ਜ਼ਿੰਮੇਦਾਰੀ ਨਾਲ ਪਾਰੀ ਖੇਡੀ। ਦੂਜੇ ਪਾਸੇ ਜੇਕਰ ਬਾਬਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਸ਼ੁਰੂ ''ਚ ਹੀ ਟਾਸ ਜਿੱਤ ਕੇ ਮਜ਼ਬੂਤ ਬੜ੍ਹਤ ਹਾਸਲ ਹੋ ਗਈ ਸੀ।

ਕੋਹਲੀ ਨੇ ਕਿਹਾ ਸੀ ਕਿ ਜੇਕਰ ਉਹ ਟਾਸ ਜਿੱਤਦੇ ਤਾਂ ਉਹ ਪਹਿਲਾਂ ਗੇਂਦਬਾਜ਼ੀ ਕਰਦੇ ਕਿਉਂਕਿ ਬਾਅਦ ''ਚ ਤ੍ਰੇਲ ਡਿੱਗਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਦਾ ਫਾਇਦਾ ਬੱਲੇਬਾਜ਼ ਨੂੰ ਮਿਲਦਾ ਹੈ।

ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਟੂਰਾਨਮੈਂਟ ''ਚ ਟਾਸ ਇੱਕ ਅਹਿਮ ਭੂਮਿਕਾ ਨਿਭਾਉਣ ਵਾਲਾ ਸੀ ਕਿਉਂਕਿ ਦੂਜੀ ਪਾਰੀ ''ਚ ਪਿੱਚ ਬੱਲੇਬਾਜ਼ਾਂ ਨੂੰ ਚੰਗੀ ਪਕੜ ਦਿੰਦੀ ਹੈ।

ਬਾਬਰ ਨੂੰ ਪੂਰੇ ਮੈਚ ''ਚ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦਾ ਬਹੁਤ ਸਮਰਥਨ ਮਿਲਿਆ। ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 55 ਗੇਂਦਾਂ ''ਚ 79 ਦੌੜਾਂ ਦੀ ਪਾਰੀ ਖੇਡੀ, ਜਿਸ ''ਚ 3 ਛੱਕੇ ਅਤੇ 4 ਚੌਕੇ ਸ਼ਾਮਲ ਸਨ।

ਕੋਹਲੀ ਅਤੇ ਬਾਬਰ ਦੀ ਤੁਲਨਾ

ਇੰਜ਼ਮਾਮ ਨੇ ਬਾਬਰ ਅਤੇ ਕੋਹਲੀ ਦੀ ਤੁਲਨਾ ਕਰਕੇ ਇੱਕ ਵਾਰ ਫਿਰ ਦੋਵੇਂ ਖਿਡਾਰੀਆਂ ''ਚੋਂ ਕੌਣ ਬਿਹਤਰ ਹੈ, ਇਸ ਬਾਰੇ ਬਹਿਸ ਛੇੜ ਦਿੱਤੀ ਹੈ।

ਪਰ ਇਸ ''ਚ ਕੋਈ ਦੋ ਰਾਇ ਨਹੀਂ ਹੈ ਕਿ ਕੋਹਲੀ ਦੇ ਰਿਕਾਰਡ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਤੁਲਨਾ ਅਰਥਹੀਣ ਹੈ।

ਕੋਹਲੀ ਨੇ ਜਿੱਥੇ 91 ਟੀ-20 ਮੈਚਾਂ ''ਚ 3,216 ਦੌੜਾਂ ਬਣਾਈਆਂ ਹਨ, ਉੱਥੇ ਹੀ ਬਾਬਰ ਨੇ 62 ਮੈਚਾਂ ''ਚ 2272 ਦੌੜਾਂ ਬਣਾਈਆਂ ਹਨ। ਕੋਹਲੀ ਨੇ 254 ਅੰਤਰਰਾਸ਼ਟਰੀ ਇੱਕ ਦਿਨਾਂ ਮੈਚਾਂ ''ਚ 12 ਹਜ਼ਾਰ ਤੋਂ ਵੀ ਵੱਧ ਦੌੜਾਂ ਬਣਾਈਆਂ ਹਨ ਜਦਕਿ ਬਾਬਰ ਨੇ 83 ਇੱਕ ਰੋਜ਼ਾ ਮੈਚਾਂ ''ਚ 3,985 ਦੌੜਾਂ ਬਣਾਈਆਂ ਹਨ।

ਹਾਲਾਂਕਿ ਇੰਨ੍ਹਾਂ ਦੀ ਉਮਰ ''ਚ ਵੀ ਅੰਤਰ ਹੈ। ਕੋਹਲੀ ਜਲਦੀ ਹੀ 33 ਸਾਲਾਂ ਦੇ ਹੋਣ ਵਾਲੇ ਹਨ ਜਦਕਿ ਬਾਬਰ ਅਜੇ 28 ਸਾਲਾਂ ਦੇ ਵੀ ਨਹੀਂ ਹੋਏ ਹਨ। ਇਸ ਕਾਰਨ ਹੀ ਇੰਜ਼ਮਾਮ ਨੇ ਕਿਹਾ ਕਿ ਉਹ ਕੋਹਲੀ ਤੋਂ ਅੱਗੇ ਹੋਣਗੇ ਪਰ ਇਹ ਤਾਂ ਸਮਾਂ ਹੀ ਦੱਸੇਗਾ।

Reuters
ਸ਼ਾਹੀਨ ਅਫ਼ਰੀਦੀ

ਕੋਹਲੀ ਨੇ ਕਿਹਾ ਕਿ ਉਹ ਟੀਮਾਂ ''ਚ ਫਰਕ ਨਹੀਂ ਸਮਝਦੇ

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਜਿੱਥੇ ਇਸ ਨੂੰ ਇਸਲਾਮਿਕ ਜਗਤ ਦੀ ਕ੍ਰਿਕਟ ਦੀ ਜਿੱਤ ਦੱਸ ਰਹੇ ਹਨ, ਉੱਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ''ਚ ਕਿਹਾ ਕਿ ਉਹ ਹਰ ਟੀਮ ਨੂੰ ਆਪਣੇ ਵਿਰੋਧੀ ਦੇ ਤੌਰ ''ਤੇ ਵੇਖਦੇ ਹਨ।

ਉਨ੍ਹਾਂ ਕਿਹਾ, "ਕ੍ਰਿਕਟ ਇੱਕ ਸਨਮਾਨਯੋਗ ਖੇਡ ਹੈ ਅਤੇ ਅਸੀਂ ਕਿਸੇ ਵੀ ਟੀਮ ''ਚ ਫਰਕ ਨਹੀਂ ਸਮਝਦੇ ਹਾਂ। ਅਸੀਂ ਹਾਰ ਗਏ ਹਾਂ ਅਤੇ ਅਸੀਂ ਆਪਣੀ ਹਾਰ ਨੂੰ ਸਵੀਕਾਰ ਕਰਦੇ ਹਾਂ ਅਤੇ ਆਪਣੀ ਵਿਰੋਧੀ ਟੀਮ ਨੂੰ ਜਿੱਤ ਦਾ ਸਿਹਰਾ ਦਿੰਦੇ ਹਾਂ। ਹੁਣ ਅਸੀਂ ਸਕਾਰਾਤਮਕ ਤਰੀਕੇ ਨਾਲ ਅੱਗੇ ਵਧਾਂਗੇ।"

Getty Images

" ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਜਿੱਤ ਦਾ ਸਿਹਰਾ ਦੇਣ ਅਤੇ ਆਪਣੀ ਹਾਰ ਮੰਨਣ ''ਚ ਸਾਨੂੰ ਕੋਈ ਸ਼ਰਮਿੰਦਗੀ ਨਹੀਂ ਹੈ। ਅਸੀਂ ਖੁੱਲ੍ਹੇ ਤੌਰ ''ਤੇ ਮੰਨਦੇ ਹਾਂ ਕਿ ਉਹ ਸਾਡੇ ਤੋਂ ਵਧੀਆ ਖੇਡੇ ਹਨ। ਅਸੀਂ ਪੂਰੀ ਕੋਸ਼ਿਸ਼ ਕੀਤੀ ਅਤੇ ਆਪਣੀ ਸਥਿਤੀ ਦੇ ਅਨੁਸਾਰ ਇੱਕ ਵਧੀਆ ਟੀਚਾ ਵੀ ਦਿੱਤਾ। ਪਰ ਉਨ੍ਹਾਂ ਨੂੰ ਜਿੱਤ ਦਾ ਸਿਹਰਾ ਜਾਂਦਾ ਹੈ।"

ਕੋਹਲੀ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਸ ਨੇ ਨਵੀਂ ਗੇਂਦ ਨਾਲ ਬਹੁਤ ਹੀ ਵਧੀਆ ਢੰਗ ਨਾਲ ਗੇਂਦਬਾਜ਼ੀ ਕੀਤੀ ਅਤੇ ਉਸ ਨੇ ਭਾਰਤੀ ਟੀਮ ਨੂੰ ਤੁਰੰਤ ਹੀ ਬੈਕਫੁੱਟ ''ਤੇ ਲਿਆ ਦਿੱਤਾ।

ਹਾਲਾਂਕਿ ਕੋਹਲੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਇਹ ਟੂਰਨਾਮੈਂਟ ਦਾ ਪਹਿਲਾ ਮੈਚ ਹੈ ਅਤੇ ਇਸ ਤੋਂ ਹੀ ਬਾਕੀ ਮੈਚਾਂ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, " ਇਹ ਹਾਰ ਨਹੀਂ ਸਗੋਂ ਸਾਡੇ ਲਈ ਸਬਕ ਹੈ, ਕਿਉਂਕਿ ਇਹ ਪਹਿਲਾ ਮੈਚ ਹੈ ਅਤੇ ਅਜੇ ਕਈ ਮੈਚ ਬਾਕੀ ਹਨ।"

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=8Gn_TjTge3U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b5a6a7e8-39d9-4813-b0d1-0bf50a03d9d1'',''assetType'': ''STY'',''pageCounter'': ''punjabi.india.story.59033784.page'',''title'': ''ਭਾਰਤ - ਪਾਕਿਸਤਾਨ ਮੈਚ: ਕੀ ਕੋਹਲੀ \''ਤੇ ਭਾਰੀ ਪਈ ਬਾਬਰ ਦੀ ਪਾਰੀ, ਕੀ ਇੰਜ਼ਮਾਮ ਦਾ ਦਾਅਵਾ ਸਹੀ ਸਾਬਤ ਹੋਇਆ'',''published'': ''2021-10-25T07:51:48Z'',''updated'': ''2021-10-25T07:51:48Z''});s_bbcws(''track'',''pageView'');