ਭਾਰਤ - ਪਾਕਿਸਤਾਨ ਮੈਚ: ਸੋਸ਼ਲ ਮੀਡੀਆ ''''ਤੇ ਵਿਰਾਟ ਕੋਹਲੀ ਦੀ ਝੱਪੀ ਤੇ ਧੋਨੀ ਕਿਉਂ ਟਰੈਂਡ ਹੋਏ

10/25/2021 12:08:57 PM

Getty Images

ਦੁਬਈ ਵਿਖੇ ਹੋਏ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤ ਦੀ ਕਰਾਰੀ ਹਾਰ ਤੇ ਪਾਕਿਸਤਾਨ ਦਾ ਸ਼ਾਨਦਾਰ ਖੇਡ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਇਸ ਮੈਚ ਵਿੱਚ ਨਜ਼ਰ ਆਈ ਸ਼ਾਨਦਾਰ ਖੇਡ ਭਾਵਨਾ ਵੀ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ।

ਐਤਵਾਰ ਸ਼ਾਮ ਨੂੰ ਹੋਏ ਟੀ-ਵਿਸ਼ਵ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਮੈਨ ਆਫ ਦੀ ਮੈਚ ਰਹੇ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 152 ਦੌੜਾਂ ਦਾ ਟੀਚਾ ਪਾਕਿਸਤਾਨ ਦੇ ਸਾਹਮਣੇ ਰੱਖਿਆ। ਇਸ ਟੀਚੇ ਨੂੰ ਪਾਕਿਸਤਾਨ ਨੇ ਬਿਨਾਂ ਵਿਕਟ ਗਵਾਏ ਹਾਸਿਲ ਕਰ ਲਿਆ।

ਪਾਕਿਸਤਾਨ ਵੱਲੋਂ ਮੁਹੰਮਦ ਰਿਜ਼ਵਾਨ ਤੇ ਬਾਬਰ ਆਜ਼ਮ ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਮੈਚ ਤੋਂ ਬਾਅਦ ਕੋਹਲੀ ਦੀ ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਅਤੇ ਰਿਜ਼ਵਾਨ ਨੂੰ ਵਿਦਾਈ ਦੇਣ ਦੀ ਵੀਡੀਓ ਅਤੇ ਫੋਟੋ ਲੋਕਾਂ ਨੂੰ ਪਸੰਦ ਆ ਰਹੀਆਂ ਹਨ।

ਐਤਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਭਾਰਤ ਪਾਕਿਸਤਾਨ ਦੇ ਇਸ ਮੈਚ ਨਾਲ ਸਬੰਧਿਤ ਹੈਸ਼ਟੈਗ ਟ੍ਰੈਂਡ ਕਰ ਰਹੇ ਸਨ।

ਇਹ ਵੀ ਪੜ੍ਹੋ:

  • ਟੀ-20 ਵਿਸ਼ਵ ਕੱਪ: ਪਾਕਿਸਤਾਨ ਨੇ ਭਾਰਤ ਨੂੰ ਦਿੱਤੀ ਕਰਾਰੀ ਹਾਰ, 10 ਵਿਕਟਾਂ ਨਾਲ ਜਿੱਤਿਆ ਮੈਚ
  • ਜਨਰਲ ਇੰਦਰਜੀਤ ਸਿੰਘ ਗਿੱਲ: ਇੰਦਰਾ ਗਾਂਧੀ ਅਤੇ ਸੈਮ ਮਾਨੇਕ ਸ਼ਾਅ ਨਾਲ ਮੱਥਾ ਲਾਉਣ ਵਾਲਾ ਫ਼ੌਜੀ ਅਫ਼ਸਰ
  • ਭਾਰਤ- ਪਾਕ : ''ਬਲੈਂਕ ਚੈੱਕ ''ਚ ਜਿੰਨੀ ਮਰਜ਼ੀ ਰਕਮ ਭਰ ਲਓ, ਪਰ ਭਾਰਤ ਨੂੰ ਹਰਾ ਦਿਓ''

ਭਾਰਤ ਪਾਕਿਸਤਾਨ ਮੈਚ ਖੇਡ ਪ੍ਰੇਮੀਆਂ ਲਈ ਰੋਮਾਂਚ ਦੀ ਚਰਮ ਸੀਮਾ ਹੁੰਦਾ ਹੈ ਅਤੇ ਲੰਬੇ ਸਮੇਂ ਬਾਅਦ ਚ'' ਦੋਹਾਂ ਦੇਸ਼ਾਂ ਵਿੱਚ ਹੋ ਰਹੇ ਮੈਚ ਤੋਂ ਪਹਿਲਾਂ ਕਈ ਕਿਆਸਰਾਈਆਂ ਲਗਾਈਆਂ ਗਈਆਂ ਸਨ।

https://twitter.com/ESPNcricinfo/status/1452337544423673873?s=20

ਭਾਰਤ ਅਤੇ ਪਾਕਿਸਤਾਨ ਦੇ ਇਸ ਮੈਚ ਉੱਪਰ ਖੇਡ ਪ੍ਰੇਮੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਦੋਵਾਂ ਦੇਸ਼ਾਂ ਦਰਮਿਆਨ ਅਕਸਰ ਚੱਲਦੀ ਤਲਖ਼ੀ ਉੱਪਰ ਇਨਸਾਨੀ ਰਿਸ਼ਤੇ ਅਤੇ ਖੇਡ ਪ੍ਰੇਮ ਦੀ ਭਾਵਨਾ ਭਾਰੂ ਹੋਈ।

ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਦੀਆਂ ਫੋਟੋਆਂ ਨੂੰ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਨੇ ਵੀ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤਾ।

https://twitter.com/ShirazHassan/status/1452485483695648770?s=20

ਮੈਚ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਵੀ ਪਾਕਿਸਤਾਨੀ ਖਿਡਾਰੀ ਸ਼ੋਇਬ ਮਲਿਕ ਅਤੇ ਬਾਬਰ ਆਜ਼ਮ ਨਾਲ ਗੱਲ ਕਰਦੇ ਨਜ਼ਰ ਆਏ।

https://twitter.com/kaushikrj6/status/1452346431084261379?s=20

ਰੋਹਿਤ ਸ਼ਰਮਾ ਵੀ ਟਰੈਂਡ ਹੋਏ

ਸੋਸ਼ਲ ਮੀਡੀਆ ਉੱਤੇ ਰੋਹਿਤ ਸ਼ਰਮਾ ਵੀ ਟਰੈਂਡ ਹੋਏ, ਉਹ ਵੀ ਵਿਰਾਟ ਕੋਹਲੀ ਦੀ ਪ੍ਰੈੱਸ ਕਾਨਫਰੰਸ ਜ਼ਰੀਏ। ਮੈਚ ਤੋਂ ਬਾਅਦ ਇੱਕ ਪੱਤਰਕਾਰ ਨੇ ਵਿਰਾਟ ਕੋਹਲੀ ਨੂੰ ਪੁੱਛਿਆ ਕਿ, ਕੀ ਭਾਰਤ ਨੂੰ ਰੋਹਿਤ ਸ਼ਰਮਾ ਦੀ ਥਾਂ ਇਨਫਾਰਮ ਬੈਟਸਮੈਨ ਇਸਾਨ ਕਿਸ਼ਨ ਨੂੰ ਨਹੀਂ ਖਿਡਾਉਣਾ ਚਾਹੀਦਾ ਸੀ।

ਇਸ ''ਤੇ ਵਿਰਾਟ ਕੋਹਲੀ ਨੇ ਹੈਰਾਨੀ ਦਿਖਾਉਂਦੇ ਹੋਏ ਕਿਹਾ, "ਤੁਸੀਂ ਕੀ ਕਹਿ ਰਹੇ ਹੋ ਕੀ ਅਸੀਂ ਰੋਹਿਤ ਦੀ ਪਰਫੌਰਮੈਂਸ ਨੂੰ ਧਿਆਨ ਵਿੱਚ ਰੱਖ ਦੇ ਉਸ ਨੂੰ ਟੀ-20 ਟੀਮ ਤੋਂ ਕੱਢ ਸਕਦੇ ਹਾਂ?"

ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਪਾਕਿਸਤਾਨ ਖਿਲਾਫ਼ ਪਹਿਲੀ ਗੇਂਦ ’ਤੇ ਹੀ ਆਊਟ ਹੋ ਗਏ ਸੀ।

ਸ਼ਮੀ ਕਿਉਂ ਟਰੈਂਡ ਹੋਏ?

ਇਸ ਮੈਚ ਤੋਂ ਬਾਅਦ ਵਿਰਾਟ ਕੋਹਲੀ ਹੀ ਨਹੀਂ ਪਰ ਮੁਹੰਮਦ ਸ਼ਮੀ ਵੀ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਆਏ ਹਨ।

ਮੁਹੰਮਦ ਸ਼ਮੀ ਦੇ ਇੰਸਟਾਗ੍ਰਾਮ ਅਕਾਉਂਟ ਤੇ ਕੁਝ ਲੋਕਾਂ ਵੱਲੋਂ ਵਿਵਾਦਤ ਟਿੱਪਣੀਆਂ ਕੀਤੀਆਂ ਗਈਆਂ ਹਨ। ਮੈਚ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਉੱਪਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਸਵਾਲ ਚੁੱਕੇ ਹਨ।

ਸੋਸ਼ਲ ਮੀਡੀਆ ਯੂਜ਼ਰਜ਼ ਵੱਲੋਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੁਹੰਮਦ ਸ਼ਮੀ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ।

ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਟੀਮ ਨੇ ਰੰਗ ਨਸਲਭੇਦ ਖ਼ਿਲਾਫ਼ ''ਬਲੈਕ ਲਾਈਵ ਮੈਟਰਜ਼'' ਕੈਂਪੇਨ ਨੂੰ ਸਮਰਥਨ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਨੂੰ ਆਪਣੇ ਸਾਥੀ ਖਿਡਾਰੀ ਨੂੰ ਵੀ ਉਸੇ ਤਰ੍ਹਾਂ ਸਮਰਥਨ ਦੇਣਾ ਚਾਹੀਦਾ ਹੈ।

https://twitter.com/baxiabhishek/status/1452351752972292096?s=20

ਪਾਕਿਸਤਾਨੀ ਲੇਖਿਕਾ ਫ਼ਾਤਿਮਾ ਭੁੱਟੋ ਨੇ ਮੁਹੰਮਦ ਸ਼ਮੀ ਪ੍ਰਤੀ ਇਸ ਰਵੱਈਏ ਬਾਰੇ ਰੋਸ ਜਤਾਇਆ ਹੈ।

https://twitter.com/fbhutto/status/1452356745376981001?s=20

ਮੈਚ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਵੀ ਪਾਕਿਸਤਾਨ ਦੀ ਟੀਮ ਨੂੰ ਵਧਾਈ ਦਿੱਤੀ।

https://twitter.com/ImranKhanPTI/status/1452328854211768332?s=20

ਹਰਭਜਨ ਸਿੰਘ ਨੇ ਵੀ ਪਾਕਿਸਤਾਨ ਦੀ ਟੀਮ ਨੂੰ ਮੈਚ ਤੋਂ ਬਾਅਦ ਵਧਾਈ ਦਿੱਤੀ ਅਤੇ ਭਾਰਤ ਲਈ ਅਗਲੇ ਮੈਚਾਂ ਵਿੱਚ ਇਸ ਤੋਂ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਕਿਵੇਂ ਪਾਕਿਸਤਾਨੀ ਟੀਮ ਨੇ ਸ਼ਾਨਦਾਰ ਪਰਫੌਰਮੈਂਸ ਦਿੱਤੀ।

https://twitter.com/harbhajan_singh/status/1452329833250369545

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=8Gn_TjTge3U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f837f8d0-99f4-40af-9ce9-b8febed9ab6e'',''assetType'': ''STY'',''pageCounter'': ''punjabi.india.story.59033778.page'',''title'': ''ਭਾਰਤ - ਪਾਕਿਸਤਾਨ ਮੈਚ: ਸੋਸ਼ਲ ਮੀਡੀਆ \''ਤੇ ਵਿਰਾਟ ਕੋਹਲੀ ਦੀ ਝੱਪੀ ਤੇ ਧੋਨੀ ਕਿਉਂ ਟਰੈਂਡ ਹੋਏ'',''published'': ''2021-10-25T06:28:57Z'',''updated'': ''2021-10-25T06:28:57Z''});s_bbcws(''track'',''pageView'');