ਯੁਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ ’ਤੇ ਕੀਤਾ ਗਿਆ ਰਿਹਾਅ, ਇਹ ਸੀ ਮਾਮਲਾ

10/17/2021 11:08:48 PM

BBC

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਜਾਤੀਵਾਦੀ ਟਿੱਪਣੀਆਂ ਕਰਨ ਦੇ ਇਲਜ਼ਾਮ ਵਿੱਚ ਅੱਜ ਹਾਂਸੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਮਗਰੋਂ ਅੰਤਰਿਮ ਜ਼ਮਾਨਤ ਉੱਪਰ ਛੱਡ ਦਿੱਤਾ।

ਮਾਮਲਾ ਲਗਭਗ ਡੇਢ ਸਾਲ ਪੁਰਾਣਾ ਹੈ ਜਦੋਂ ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਕ੍ਰਿਕਟਰ ਯੁਜਵਿੰਦਰ ਚਾਹਲ ਬਾਰੇ ਕਥਿਤ ਜਾਤੀਵਾਦੀ ਟਿੱਪਣੀ ਕੀਤੀ ਸੀ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਇਸ ਬਾਰੇ ਮਾਫ਼ੀ ਵੀ ਮੰਗ ਲਈ ਸੀ।

ਹਾਂਸੀ ਦੇ ਇੱਕ ਵਕੀਲ ਰਤਨ ਕਲਸਾਂ ਨੇ ਉਨ੍ਹਾਂ ਦੇ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਐੱਸਸੀ/ਐੱਸਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।

ਹਾਂਸੀ ਦੇ ਐੱਸਪੀ ਨਿਕਿਤਾ ਗਹਿਲੋਤ ਨੇ ਦੱਸਿਆ ਕਿ ਯੁਵਰਾਜ ਸਿੰਘ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਜਾਂਚ ਵਿੱਚ ਸ਼ਾਮਲ ਹੋ ਗਏ ਹਨ। ਇਸ ਮਗਰੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦਾ ਫੋਨ ਪੁਲਿਸ ਨੇ ਜ਼ਬਤ ਕਰ ਲਿਆ ਹੈ।

ਹਾਈਕੋਰਟ ਨੇ ਆਪਣੀਆਂ ਹਦਾਇਤਾਂ ਵਿੱਚ ਕੀ ਕਿਹਾ ਸੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੂੰ ਕਥਿਤ ਜਾਤੀਵਾਦੀ ਟਿੱਪਣੀ ਮਾਮਲੇ ਵਿੱਚ ਹਰਿਆਣਾ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।

ਅਦਾਲਤ ਨੇ ਹਰਿਆਣਾ ਪੁਲਿਸ ਨੂੰ ਕਿਹਾ ਸੀ ਕਿ ਖਿਡਾਰੀ ਦੀ ਗ੍ਰਿਫ਼ਤਾਰੀ ਦੀ ਸੂਰਤ ਵਿੱਚ ਉਨ੍ਹਾਂ ਨੂੰ ਜ਼ਮਾਨਤ ''ਤੇ ਰਿਹਾਅ ਕਰ ਦਿੱਤਾ ਜਾਵੇ।

ਇਸ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਖਿਡਾਰੀ ਨੂੰ ਰਸਮੀ ਤੌਰ ''ਤੇ ਗ੍ਰਿਫ਼ਤਾਰ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

  • ਲਖੀਮਪੁਰ ਖੀਰੀ ਹਿੰਸਾ : ਸੁਪਰੀਮ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ
  • ਲਖੀਮਪੁਰ ਖੀਰੀ : ਜਦੋਂ ਯੋਗੀ ਅਦਿਤਿਆਨਾਥ ਨੂੰ ਕਿਸਾਨਾਂ ਨੂੰ ਜੀਪ ਨਾਲ ਦਰੜਨ ਦਾ ਫੋਨ ਗਿਆ ਤਾਂ....
  • ਬ੍ਰਿਟੇਨ ਦੀ ਮਹਿਲਾ ਕੂਟਨੀਤਿਕ ਨਾਲ ਚੰਡੀਗੜ੍ਹ ਵਿੱਚ ਕਥਿਤ ਛੇੜਛਾੜ

ਕੀ ਸੀ ਮਾਮਲਾ?

ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਖ਼ਿਲਾਫ਼ ਇੱਕ ਇੰਸਟਾਗ੍ਰਾਮ ਚਰਚਾ ਦੌਰਾਨ ਦਲਿਤ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮਾਂ ਤਹਿਤ ਹਰਿਆਣਾ ਪੁਲਿਸ ਵੱਲੋਂ ਇਸ ਸਾਲ ਦੇ ਫਰਵਰੀ ਮਹੀਨੇ ਵਿੱਚ ਐੱਫ਼ਆਈਆਰ ਦਰਜ ਕੀਤੀ ਗਈ ਸੀ।

ਘਟਨਾ ਤੋਂ ਅੱਠ ਮਹੀਨੇ ਮਗਰੋਂ ਹਰਿਆਣਾ ਦੇ ਹਿਸਾਰ ਵਿੱਚ ਪੈਂਦੇ ਹਾਂਸੀ ਪੁਲਿਸ ਸਟੇਸ਼ਨ ਵਿੱਚ ਪੁਲਿਸ ਵੱਲੋਂ ਯੁਵਰਾਜ ਖ਼ਿਲਾਫ਼ ਇਹ ਰਿਪੋਰਟ ਦਰਜ ਕੀਤੀ ਗਈ ਸੀ।

ਰਿਪੋਰਟ ਵਿੱਚ ਸਾਬਕਾ ਕ੍ਰਿਕਟਰ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 153, 153-ਏ, 295 ਤੋਂ ਇਲਾਵਾ ਐੱਸਸੀ/ਐੱਸਟੀ ਐਕਟ ਦੀਆਂ ਧਾਰਾਵਾਂ 3(1)(R) ਅਤੇ 3 (1) (ਐੱਸ) ਵੀ ਲਗਾਈਆਂ ਗਈਆਂ ਸਨ।

ਉਨ੍ਹਾਂ ਖ਼ਿਲਾਫ਼ ਹਿਸਾਰ ਦੇ ਇੱਕ ਵਕੀਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਉੱਪਰ ਕਾਰਵਾਈ ਕਰਦਿਆਂ ਅੱਠ ਮਹੀਨੇ ਬਾਅਦ ਇਹ ਰਿਪੋਰਟ ਲਿਖੀ ਗਈ ਸੀ।

ਯੁਵਰਾਜ ਸਿੰਘ ਨੇ ਭਾਰਤ ਦੇ ਤਤਕਾਲੀ ਵਾਈਸ ਕੈਪਟਨ ਰੋਹਿਤ ਸ਼ਰਮਾ ਨਾਲ ਇੱਕ ਲਾਈਵ ਚਰਚਾ ਦੌਰਾਨ ਕ੍ਰਿਕਟਰ ਯੁਜਵਿੰਦਰ ਚਾਹਲ ਦੀਆਂ ਆਮ ਸੋਸ਼ਲ ਮੀਡੀਆ ਪੋਸਟਾਂ ਬਾਰੇ ਚਰਚਾ ਦੌਰਾਨ ਕਥਿਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ।

https://twitter.com/YUVSTRONG12/status/1268810700429897728

ਯੁਵਰਾਜ ਸਿੰਘ ਨੇ ਮਾਫ਼ੀ ਵਿੱਚ ਕੀ ਕਿਹਾ ਸੀ?

ਵਿਵਾਦ ਅਤੇ ਵਕੀਲ ਰਜਤ ਕਲਸਨ ਦੀ ਸ਼ਿਕਾਇਤ ਤੋਂ ਬਾਅਦ ਯੁਵਰਾਜ ਨੇ ਘਟਨਾ ਬਾਰੇ ਮਾਫ਼ੀ ਮੰਗੀ, ਉਨ੍ਹਾਂ ਨੇ ਲਿਖਿਆ, ''''ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਕਰਦੇ ਵੀ ਕਿਸੇ ਵੀ ਕਿਸਮ ਦੀ ਊਚਨੀਚ ਵਿੱਚ ਵਿਸ਼ਵਾਸ ਨਹੀਂ ਕੀਤਾ, ਇਹ ਭਾਵੇਂ ਜਾਤ, ਰੰਗ, ਨਸਲ ਜਾਂ ਲਿੰਗ ਕਿਸੇ ਵੀ ਅਧਾਰ ਤੇ ਹੋਵੇ।''''

''''ਮੈਂ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ ਨੂੰ ਸਮਰਪਿਤ ਕੀਤੀ ਹੈ ਅਤੇ ਉਸੇ ਤਰ੍ਹਾਂ ਜਿਉਂ ਰਿਹਾ ਹਾਂ। ਮੈਂ ਜੀਵਨ ਦੇ ਸਤਿਕਾਰ ਵਿੱਚ ਅਤੇ ਬਿਨਾਂ ਕਿਸੇ ਅਪਵਾਦ ਦੇ ਹਰੇਕ ਵਿਅਕਤੀ ਦਾ ਸਤਿਕਾਰ ਕਰਦਾ ਹਾਂ।''''

''''ਮੈਂ ਸਮਝਦਾ ਹਾਂ ਕਿ ਜਦੋਂ ਮੈਂ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ, ਤਾਂ ਮੈਨੂੰ ਗਲਤ ਸਮਝਿਆ ਗਿਆ ਜਿਸ ਦੀ ਕਿ ਲੋੜ ਨਹੀਂ ਸੀ।''''

ਹਾਲਾਂਕਿ ਇੱਕ ਜ਼ਿੰਮੇਵਾਰ ਭਾਰਤੀ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਜਾਣੇ ਜਾਂ ਅਨਜਾਣੇ ਵਿੱਚ ਦੁੱਖ ਪਹੁੰਚਾਇਆ ਹੋਵੇ ਤਾਂ ਮੈਂ ਉਸ ਲਈ ਮਾਫ਼ੀ ਚਾਹੁੰਦਾ ਹਾਂ।''''

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=Ele244Rypx4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ddc0633b-af82-410b-a9b1-c9570753da79'',''assetType'': ''STY'',''pageCounter'': ''punjabi.india.story.58948986.page'',''title'': ''ਯੁਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ ’ਤੇ ਕੀਤਾ ਗਿਆ ਰਿਹਾਅ, ਇਹ ਸੀ ਮਾਮਲਾ'',''author'': ''ਸਤ ਸਿੰਘ '',''published'': ''2021-10-17T17:37:52Z'',''updated'': ''2021-10-17T17:37:52Z''});s_bbcws(''track'',''pageView'');