ਸਿੰਘੂ ਬਾਰਡਰ ''''ਤੇ ਕਤਲ ਕੀਤੇ ਗਏ ਲਖਵੀਰ ਸਿੰਘ ਦੇ ਪਰਿਵਾਰ ਨੇ ਉਸਦੇ ਬਾਰੇ ਕੀ ਕੁਝ ਦੱਸਿਆ

10/16/2021 12:23:47 PM

15 ਅਕਤੂਬਰ ਨੂੰ ਸਿੰਘੂ ਬਾਰਡਰ ''ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੇ ਕਿਸਾਨ ਮੋਰਚੇ ਦੀ ਸਟੇਜ ਨੇੜੇ ਇੱਕ ਕੱਟੀ ਵੱਢੀ ਹੋਈ ਲਾਸ਼ ਮਿਲੀ ਸੀ। ਜਿਸਦੀ ਪਛਾਣ ਤਰਨਤਾਰਨ ਦੇ ਲਖਵੀਰ ਸਿੰਘ ਵਜੋਂ ਹੋਈ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਸਰਬਜੀਤ ਸਿੰਘ ਹੈ ਜੋ ਕਿ ਇੱਕ ਨਿਹੰਗ ਸਿੰਘ ਹੈ।

ਸਰਬਜੀਤ ਸਿੰਘ ਨੇ ਖ਼ੁਦ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: ਸਿੰਘੂ ਬਾਰਡਰ ਕਤਲ ਮਾਮਲੇ ''ਚ ਹੁਣ ਤੱਕ ਕੀ-ਕੀ ਪਤਾ ਹੈ
  • ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ''ਚ ਵਾਧਾ: ਕਿਵੇਂ ਫੈਲਦਾ ਹੈ, ਕੀ ਹਨ ਲੱਛਣ ਤੇ ਕਿਵੇਂ ਕਰੀਏ ਬਚਾਅ

ਲਖਵੀਰ ਦੀ ਮੌਤ ਮਗਰੋਂ ਪਰਿਵਾਰ ਕੀ ਕਹਿ ਰਿਹਾ ਹੈ

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਮ੍ਰਿਤਕ ਲਖਵੀਰ ਸਿੰਘ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਉਹ 50 ਰੁਪਏ ਲੈ ਕੇ ਗਿਆ ਸੀ ਅਤੇ ਕਹਿੰਦਾ ਸੀ ਕਿ ਉਹ ਕੰਮ ਲਈ ਝਬਾਲ ਜਾ ਰਿਹਾ ਹੈ ਅਤੇ ਸੱਤ ਦਿਨਾਂ ਵਿੱਚ ਪਰਤੇਗਾ।

ਰਾਜ ਕੌਰ ਨੇ ਅੱਗੇ ਕਿਹਾ, ''''ਮੈਨੂੰ ਲੱਗਿਆ ਉਹ ਉੱਥੇ ਕੰਮ ਕਰਨ ਗਿਆ ਹੈ। ਉਹ ਇਸ ਤਰ੍ਹਾਂ ਦਾ ਸ਼ਖ਼ਸ ਨਹੀਂ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ। ਅਪਰਾਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''''

ਉੱਧਰ ਲਖਵੀਰ ਸਿੰਘ ਦੇ ਸਹੁਰੇ ਨੇ ਕਿਹਾ ਕਿ ਉਹ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਕੋਈ ਭਰਮਾ ਕੇ ਸਿੰਘੂ ਬਾਰਡਰ ਲੈ ਗਿਆ ਸੀ।

ਉਨ੍ਹਾਂ ਕਿਹਾ, ''''ਉਸ ਨੂੰ ਭਰਮਾ ਕੇ ਉੱਥੇ ਲਿਜਾਇਆ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।''''

ਚੀਮਾ ਕਲਾਂ ਵਿਖੇ ਲਖਵੀਰ ਸਿੰਘ ਦੇ ਘਰ ਪਹੁੰਚੇ ਏਐਸਆਈ ਕਾਬਲ ਸਿੰਘ ਕਹਿੰਦੇ ਹਨ ਕਿ ਲਖਵੀਰ ਆਪਣੇ ਪਿੱਛੇ ਪਤਨੀ ਤੇ ਤਿੰਨ ਧੀਆਂ ਛੱਡ ਗਿਆ ਹੈ।

ਕਾਬਲ ਸਿੰਘ ਨੇ ਦੱਸਿਆ, ''''ਸਭ ਤੋਂ ਛੋਟੀ ਬੇਟੀ ਦੀ ਉਮਰ 8 ਸਾਲ ਹੈ ਅਤੇ ਸਭ ਤੋਂ ਵੱਡੀ ਬੇਟੀ ਦੀ ਉਮਰ 12 ਸਾਲ ਹੈ। ਲਖਵੀਰ ਦੀ ਪਤਨੀ ਉਸ ਨੂੰ 5-6 ਸਾਲ ਪਹਿਲਾਂ ਛੱਡ ਗਈ ਸੀ ਅਤੇ ਵੱਖ ਰਹਿ ਰਹੀ ਸੀ।''''

ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਲਖਵੀਰ ਦੇ ਪਿੰਡ ਚੀਮਾ ਕਲਾਂ ਵਿਖੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ।

ਲਖਵੀਰ ਦੇ ਫੁੱਫੜ ਬਲਕਾਰ ਸਿੰਘ ਦੱਸਦੇ ਹਨ ਉਹ ਖ਼ੁਦ ਉੱਥੇ ਨਹੀਂ ਜਾ ਸਕਦਾ, ਬਲਕਿ ਉਸ ਨੂੰ ਲਿਜਾਇਆ ਗਿਆ ਹੈ।

ਉਨ੍ਹਾਂ ਕਿਹਾ, ''''ਉਸ ਨੂੰ ਨਸ਼ਾ ਜਾਂ ਪੈਸਾ ਦੇ ਕੇ ਭਰਮਾਇਆ ਗਿਆ ਹੋਵੇਗਾ ਅਤੇ ਇਹ ਕੰਮ ਕਿਸੇ ਦੇ ਸਿਖਾਇਆ ਹੋਇਆ ਹੈ, ਉਹ ਇਕੱਲਾ ਇਹ ਕੰਮ ਨਹੀਂ ਕਰ ਸਕਦਾ।''''

''''ਲਖਵੀਰ ਨਸ਼ੇ ਕਰਦਾ ਸੀ ਪਰ ਕਿਸੇ ਨੂੰ ਤੰਗ ਨਹੀਂ ਕਰਦਾ ਸੀ

ਲਖਵੀਰ ਦੀ ਰਿਸ਼ਤੇਦਾਰ ਸਵਿੰਦਰ ਕੌਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਹੋਇਆ ਹੈ, ਲਖਵੀਰ ਉਸ ਤਰ੍ਹਾਂ ਦਾ ਬੰਦਾ ਨਹੀਂ ਸੀ।

ਇੱਕ ਹੋਰ ਰਿਸ਼ਤੇਦਾਰ ਸਿਮਰਨਜੀਤ ਕੌਰ ਵੀ ਕਹਿੰਦੇ ਹਨ ਕਿ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ।

ਉਨ੍ਹਾਂ ਮੁਤਾਬਕ ਉਹ ਆਪਣਾ ਖਾਂਦਾ-ਪੀਂਦਾ ਸੀ ਤੇ ਅਜਿਹਾ ਕੰਮ ਨਹੀਂ ਕਰ ਸਕਦਾ।

ਪਰਿਵਾਰ ਵਾਲੇ ਇਨਸਾਫ਼ ਦੀ ਮੰਗ ਕਰਦੇ ਹਨ।

ਪਿੰਡ ਵਾਲੇ ਕੀ ਕਹਿੰਦੇ

ਚੀਮਾ ਕਲਾਂ ਪਿੰਡ ਦੇ ਵਾਸੀ ਹਰਭਜਨ ਸਿੰਘ ਕਹਿੰਦੇ ਹਨ ਕਿ ਉਹ ਅਮਲੀ ਬੰਦਾ ਹੈ।

ਉਹ ਕਹਿੰਦੇ ਹਨ, ''''ਇਸ ਨੂੰ ਤਾਂ ਤਰਨ ਤਾਰਨ ਦੇ ਰਾਹ ਦਾ ਨਹੀਂ ਪਤਾ ਅਤੇ ਕਛਹਿਰਾ ਕਿਸੇ ਭੇਤੀ ਬੰਦੇ ਨੇ ਪਾਇਆ ਹੈ। ਇਹ ਅਮਲੀ ਬੰਦਾ ਹੈ ਅਤੇ ਲੱਤਾਂ ਵਿੱਚ ਟੀਕੇ ਵੀ ਲਾਉਂਦਾ ਹੈ, ਨਸ਼ੇ ਸਾਰੇ ਕਰਦਾ ਹੈ ਤੇ ਘਰ ਕੋਈ ਕਮਾਈ ਕਰਕੇ ਨਹੀਂ ਦਿੰਦਾ।''''

''''ਇਸ ਨੂੰ ਕੋਈ ਬੰਦਾ ਭਰਮਾ ਕੇ, ਲਾਲਚ ਦੇ ਕੇ ਲੈ ਗਿਆ ਹੈ...ਉਹ ਲੈ ਕੈ ਗਿਆ ਹੈ ਜਿਸ ਨੇ ਸਿੰਘੂ ਬਾਰਡਰ ਦਾ ਰਾਹ ਵੇਖਿਆ ਹੈ। ਸਿੰਘੂ ਬਾਰਡਰ ''ਤੇ ਜਾ ਕੇ ਇਹ ਘਟਨਾ ਕਰਵਾਈ ਹੈ।

ਸਰਬਜੀਤ ਨਾਮ ਦੇ ਸ਼ਖ਼ਸ ਨੇ ਕਬੂਲੀ ਵਾਰਦਾਤ ਦੀ ਗੱਲ

ਮੀਡੀਆ ਨਾਲ ਗੱਲਬਾਤ ਵਿੱਚ ਕਥਿਤ ਮੁਲਜ਼ਮ ਸਰਬਜੀਤ ਸਿੰਘ ਨੇ ਖੁਦ ਨੂੰ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਦੱਸਿਆ।

ਸਰਬਜੀਤ ਸਿੰਘ ਨਾਂ ਦੇ ਇਸ ਸ਼ਖਸ ਨੇ ਦੱਸਿਆ, "ਇਸ ਕਤਲ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਮੈਂ ਹੀ ਉਸ ਵਿਅਕਤੀ ਨੂੰ ਮਾਰਿਆ ਹੈ ਕਿਉਂਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਮੈਨੂੰ ਕੋਈ ਪਛਤਾਵਾ ਨਹੀਂ ਹੈ।"

ਮ੍ਰਿਤਕ ਵਿਅਕਤੀ ਕੌਣ ਹੈ

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿੰਘੂ ਬਾਰਡਰ ਉੱਤੇ ਜਿਸ ਵਿਅਕਤੀ ਨੂੰ ਬੰਨ੍ਹ ਕੇ ਮਾਰਿਆ ਗਿਆ, ਉਸ ਦੇ ਹੱਥ ਵੱਢੇ ਗਏ, ਉਸ ਦੀ ਪਛਾਣ ਲਖਵੀਰ ਸਿੰਘ ਉਰਫ਼ ਟੀਟੂ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ।

ਉਹ ਤਰਨਤਾਰਨ ਦੇ ਨੇੜਲੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ।

ਲਖਵੀਰ ਦੇ ਮਾਪਿਆ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਲਖਵੀਰ ਦੇ ਤਿੰਨ ਬੱਚੇ ਹਨ ਅਤੇ ਉਹ ਮਜ਼ਦੂਰੀ ਕਰਦਾ ਸੀ।

ਹੁਣ ਤੱਕ ਕੀ-ਕੀ ਹੋਇਆ

  • 15 ਅਕਤੂਬਰ ਨੂੰ ਦਿੱਲੀ ਦੀ ਸਰਹੱਦ ਨਾਲ ਲਗਦੇ ਸਿੰਘੂ ਬਾਰਡਰ ''ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਾਈ ਬੈਠੇ ਕਿਸਾਨ ਮੋਰਚੇ ਦੀ ਸਟੇਜ ਨੇੜੇ ਇੱਕ ਕੱਟੀ ਵੱਢੀ ਹੋਈ ਲਾਸ਼ ਮਿਲੀ ਸੀ।
  • ਸੋਸ਼ਲ ਮੀਡੀਆ ਉੱਤੇ ਇਸ ਵਾਰਦਾਤ ਦੀਆਂ ਕੁਝ ਕਥਿਤ ਵੀਡੀਓਜ਼ ਵਾਇਰਲ ਹੋਣ ਲੱਗੀਆਂ।
  • ਮ੍ਰਿਤਕ ਦੀ ਪਛਾਣ ਪਿੰਡ ਚੀਮਾ ਕਲਾਂ, ਜ਼ਿਲ੍ਹਾ ਤਰਨ ਤਾਰਨ ਦੇ ਲਖਵੀਰ ਸਿੰਘ ਵਜੋਂ ਹੋਈ।
  • ਸੋਨੀਪਤ ਦੇ ਡੀਐੱਸਪੀ ਹੰਸਰਾਜ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
  • ਬਾਅਦ ਵਿੱਚ ਏਡੀਜੀਪੀ ਰੋਹਤਕ ਰੇਂਜ ਸੰਦੀਪ ਖਿਰਵਰ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਕੁਝ ਸ਼ੱਕੀ ਮੁਲ਼ਜ਼ਮਾਂ ਦੇ ਨਾਮ ਹਨ ਅਤੇ ਉਹ ਉਨ੍ਹਾਂ ਦੇ ਰਡਾਰ ''ਤੇ ਹਨ।
  • ਦੇਰ ਸ਼ਾਮ ਮੀਡੀਆ ਨਾਲ ਗੱਲਬਾਤ ਵਿੱਚ ਕਥਿਤ ਮੁਲਜ਼ਮ ਸਰਬਜੀਤ ਸਿੰਘ ਨੇ ਖੁਦ ਨੂੰ ਇਸ ਕਤਲ ਦੀ ਵਾਰਦਾਤ ਲਈ ਜ਼ਿੰਮੇਵਾਰ ਦੱਸਿਆ।
  • ਪੁਲਿਸ ਨੇ ਲਖਵੀਰ ਦੇ ਕਤਲ ਕੇਸ ਵਿੱਚ ਸਰੰਡਰ ਕਰਨ ਵਾਲੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
  • ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮੋਰਚੇ ''ਤੇ ਬੈਠੇ ਨਿਹੰਗ ਸਿੱਖਾਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇਸ ਮਾਮਲੇ ਵਿੱਚ ਜਾਂਚ ਅਤੇ ਕਾਰਵਾਈ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=rbBrH4t2Ucs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1de2f913-6ba7-418d-9225-54ff4bbf2293'',''assetType'': ''STY'',''pageCounter'': ''punjabi.india.story.58936772.page'',''title'': ''ਸਿੰਘੂ ਬਾਰਡਰ \''ਤੇ ਕਤਲ ਕੀਤੇ ਗਏ ਲਖਵੀਰ ਸਿੰਘ ਦੇ ਪਰਿਵਾਰ ਨੇ ਉਸਦੇ ਬਾਰੇ ਕੀ ਕੁਝ ਦੱਸਿਆ'',''published'': ''2021-10-16T06:43:35Z'',''updated'': ''2021-10-16T06:47:20Z''});s_bbcws(''track'',''pageView'');