ਚਾਕੂ ਹਮਲੇ ਵਿੱਚ ਬਰਤਾਨਵੀਂ ਸੰਸਦ ਮੈਂਬਰ ਡੇਵਿਡ ਅਮੇਸ ਦੀ ਮੌਤ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ

10/15/2021 10:23:46 PM

Getty Images
ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਕੰਜ਼ਰਵੈਟਿਵ ਸੰਸਦ ਮੈਂਬਰ ਸਰ ਡੇਵਿਡ ਦੀ ਮੌਤ ਹੋ ਗਈ ਹੈ

ਬ੍ਰਿਟੇਨ ਦੇ ਏਸੈਕਸ ਵਿੱਚ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਕੰਜ਼ਰਵੈਟਿਵ ਸੰਸਦ ਮੈਂਬਰ ਸਰ ਡੇਵਿਡ ਦੀ ਮੌਤ ਹੋ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੇ-ਆਨ-ਸੀ ਦੇ ਇੱਕ ਚਰਚ ਵਿੱਚ ਹੋਏ ਇਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੱਕੀ ਕੋਲੋਂ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਉਹ ਹੋਰ ਕਿਸੇ ਦੀ ਭਾਲ ਨਹੀਂ ਕਰ ਰਹੇ ਹਨ।

ਪੁਲਿਸ ਮੁਤਾਬਕ ਚਾਕੂ ਮਾਰਨ ਦੀ ਘਟਨਾ ਦੀ ਜਾਣਕਾਰੀ ਮਿਲਣ ਦੇ ਕੁਝ ਦੇਰ ਬਾਅਦ ਉਹ ਘਟਨਾ ਵਾਲੀ ਥਾਂ ''ਤੇ ਪਹੁੰਚੀ।

ਐਮਰਜੈਂਸੀ ਦੌਰਾਨ ਉਨ੍ਹਾਂ ਦਾ ਇਲਾਜ ਵੀ ਕੀਤਾ ਗਿਆ ਪਰ ਉਹ ਬਚ ਨਹੀਂ ਸਕੇ।

69 ਸਾਲਾ ਸਰ ਡੇਵਿਡ 1983 ਤੋਂ ਹੀ ਸੰਸਦ ਮੈਂ ਬਰ ਅਤੇ ਉਨ੍ਹਾਂ ਦੇ ਪੰਜ ਬੱਚੇ ਹਨ।

ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਟੈਰਿਜ਼ਾ ਮੇ ਨੇ ਉਨ੍ਹਾਂ ਦੀ ਮੌਤ ''ਤੇ ਇੱਕ ਟਵੀਟ ਕੀਤਾ ਹੈ।

ਉਨ੍ਹਾਂ ਨੇ ਲਿਖਿਆ, "ਸਰ ਡੇਵਿਡ ਅਮੇਸ ਦੀ ਮੌਤ ਬਾਰੇ ਸੁਣ ਕੇ ਡੂੰਘਾ ਧੱਕਾ ਵੱਜਾ ਹੈ। ਉਹ ਇੱਕ ਸੱਭਿਆ ਅਤੇ ਸਨਮਾਨਿਤ ਸੰਸਦ ਮੈਂਬਰ ਸਨ।"

"ਉਨ੍ਹਾਂ ਦੀ ਮੌਤ ਆਪਣੇ ਹੀ ਲੋਕਾਂ ਵਿਚਾਲੇ ਜਨਤਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਹੋਈ। ਸਾਡੇ ਲੋਕਤੰਤਰ ਲਈ ਇਹ ਦੁੱਖ ਭਰਿਆ ਦਿਨ ਹੈ। ਡੇਵਿਡ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ ਅਤੇ ਦੁਆਵਾਂ।"

ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ, "ਉਹ ਚੰਗੇ ਇਨਸਾਨ, ਵਧੀਆ ਦੋਸਤ ਅਤੇ ਮਹਾਨ ਸੰਸਦ ਮੈਂਬਰ ਸਨ, ਜੋ ਆਪਣਾ ਲੋਕਤਾਂਤਰਿਕ ਭੂਮਿਕਾ ਨੂੰ ਨਿਭਾਉਂਦਿਆਂ ਮਾਰੇ ਗਏ ਹਨ।"

ਬ੍ਰਿਟੇਨ ਦੇ ਸਿੱਖਿਆ ਮੰਤਰੀ ਨਦੀਮ ਜਹਾਵੀ ਨੇ ਟਵਿੱਟਰ ''ਤੇ ਲਿਖਿਆ, "ਰੈਸਟ ਇਨ ਪੀਸ, ਸਰ ਡੇਵਿਡ।"

"ਤੁਸੀਂ ਜਾਨਵਰਾਂ ਦੀ ਭਲਾਈ, ਉਨ੍ਹਾਂ ਦੇ ਕਲਿਆਣ ''ਤੇ ਕਰਨ ਵਾਲੇ ਸੀ। ਸਾਊਥੈਂਡ ਵੈਸਟ ਦੇ ਲੋਕਾਂ ਲਈ ਇੱਕ ਚੈਂਪੀਅਨ ਸੀ। ਤੁਹਾਡੀ ਘਾਟ ਕਈ ਲੋਕਾਂ ਨੂੰ ਮਹਿਸੂਸ ਹੋਵੇਗੀ।"

ਸਾਊਥੈਂਡ ਵੈਸਟ ਦੀ ਅਗਵਾਈ ਕਰਨ ਵਾਲੇ ਡੇਵਿਡ ਈਸਟਵੁੱਡ ਰੋਡ ਨਾਰਥ ਵਿੱਚ ਬੈਲਫੇਅਰ ਮੈਥੋਡਿਸਟ ਚਰਚ ਵਿੱਚ ਲੋਕਾਂ ਨੂੰ ਮਿਲ ਰਹੇ ਸਨ।

ਸਾਲ 2016 ਵਿੱਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੋ ਕਾਕਸ ਦੇ ਕਤਲ ਤੋਂ ਬਾਅਦ, ਡੇਵਿਡ 5 ਸਾਲਾਂ ਵਿੱਚ ਕਤਲ ਹੋਣ ਵਾਲੇ ਦੂਜੇ ਸੰਸਦ ਮੈਂਬਰ ਹਨ।

ਉਨ੍ਹਾਂ ਨੂੰ ਵੈਸਟ ਯਾਰਕਸ਼ਾਇਰ ਦੇ ਬਿਰਸਟਲ ਵਿੱਚ ਇੱਕ ਲਾਈਬ੍ਰੇਰੀ ਦੇ ਬਾਹਰ ਮਾਰ ਦਿੱਤਾ ਗਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੌਣ ਸਨ ਸਰ ਡੇਵਿਡ ਅਮੇਸ?

ਸਰ ਡੇਵਿਡ ਨੇ 1983 ਵਿੱਚ ਪਹਿਲੀ ਵਾਰ ਬੇਸਿਲਡਨ ਤੋਂ ਸੰਸਦ ਮੈਂਬਰ ਦੀ ਚੋਣ ਲੜੀ ਸੀ।

ਉਨ੍ਹਾਂ ਨੇ 1992 ਵਿੱਚ ਆਪਣੀ ਸੀਟ ਬਚਾਈ ਪਰ 1997 ਦੀਆਂ ਚੋਣਾਂ ਨੇੜੇ ਸਾਊਥੈਂਡ ਵੈਸਟ ਵਿੱਚ ਚਲੇ ਗਏ।

ਉਨ੍ਹਾਂ ਨੂੰ ਸਿਆਸਤ ਵਿੱਚ ਸਮਾਜਿਕ ਰੂੜੀਵਾਦੀ ਅਤੇ ਗਰਭਪਾਤ ਖ਼ਿਲਾਫ਼ ਤੇ ਪਸ਼ੂ ਕਲਿਆਣ ਮੁੱਦਿਆਂ ''ਤੇ ਇੱਕ ਪ੍ਰਮੁੱਖ ਪ੍ਰਚਾਰਕ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=TY9hgXzmsf0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''25ba53e2-accb-4a11-81ae-2ea021c7030b'',''assetType'': ''STY'',''pageCounter'': ''punjabi.international.story.58930442.page'',''title'': ''ਚਾਕੂ ਹਮਲੇ ਵਿੱਚ ਬਰਤਾਨਵੀਂ ਸੰਸਦ ਮੈਂਬਰ ਡੇਵਿਡ ਅਮੇਸ ਦੀ ਮੌਤ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ'',''published'': ''2021-10-15T16:51:33Z'',''updated'': ''2021-10-15T16:51:33Z''});s_bbcws(''track'',''pageView'');