ਕਿਸਾਨ ਅੰਦੋਲਨ: ਸਿੰਘੂ ਬਾਰਡਰ ''''ਤੇ ਭੇਤਭਰੇ ਹਾਲਾਤ ''''ਚ ਲਟਕਦੀ ਮਿਲੀ ਲਾਸ਼ ਬਾਰੇ ਪੁਲਿਸ ਨੇ ਕੀ ਕਿਹਾ

10/15/2021 1:23:46 PM

ਸਿੰਘੂ ਬਾਰਡਰ ਉੱਤੇ ਕੁੰਡਲੀ ''ਤੇ ਇੱਕ ਵਿਅਕਤੀ ਦੀ ਭੇਤਭਰੇ ਹਾਲਾਤਾਂ ਵਿੱਚ ਲਾਸ਼ ਲਟਕਦੀ ਮਿਲੀ ਹੈ। ਜਿਸਦੀ ਚਰਚਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਹੋ ਰਹੀ ਹੈ।

ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਹੈਸ਼ਟੈਗ ਸਿੰਘੂ ਬਾਰਡਰ ਸੋਸ਼ਲ ਮੀਡੀਆ ''ਤੇ ਕਾਫ਼ੀ ਟਰੈਂਡ ਕਰਨ ਲੱਗਾ ਹੈ।

ਇਸ ਘਟਨਾ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਕੁਝ ਕੁ ਵੀਡੀਓਜ਼ ਵਿੱਚ ਨਿਹੰਗਾਂ ਨੂੰ ਇਸ ਮਾਮਲੇ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਇਸ ਬਾਰੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਡੀਐੱਸਪੀ ਹੰਸਰਾਜ ਨੇ ਦੱਸਿਆ, "ਥਾਣਾ ਕੁੰਡਲੀ ਵਿੱਚ ਸੂਚਨਾ ਮਿਲੀ ਸੀ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਦੇ ਮੰਚ ਦੇ ਕੋਲੋਂ ਇੱਕ ਵਿਅਕਤੀ ਦੇ ਹੱਥ ਪੈਰ ਕੱਟ ਕੇ ਲਟਕਾਇਆ ਹੋਇਆ ਹੈ। ਏਐੱਸਆਈ ਸੰਦੀਪ ਮੌਕੇ ''ਤੇ ਪਹੁੰਚੇ ਅਤੇ ਦੇਖਿਆ ਕਿ ਇੱਕ ਵਿਅਕਤੀ ਦੇ ਹੱਥ-ਪੈਰ ਕੱਟੇ ਹੋਏ ਹਨ। ਬੈਰੀਕੇਡ ਨਾਲ ਉਸ ਦੀ ਲਾਸ਼ ਲਟਕੀ ਹੋਈ ਸੀ।"

https://twitter.com/ANI/status/1448881816702623745

"ਉੱਥੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਕਿਸ ਨੇ ਅਜਿਹਾ ਕੀਤਾ ਹੈ। ਹਾਲੇ ਵੀ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਫ਼ਆਈਆਰ ਦਰਜ ਕਰ ਲਈ ਹੈ ਅਤੇ ਜਾਂਚ ਕਰ ਰਹੇ ਹਾਂ।"

ਸੋਸ਼ਲ ਮੀਡੀਆ ਉੱਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਹ ਵਿਅਤਕੀ ਕਥਿਤ ਤੌਰ ''ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ। ਇਸ ਬਾਰੇ ਡੀਐੱਸਪੀ ਹੰਸਰਾਜ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ।

ਡੀਐੱਸਪੀ ਹੰਸਰਾਜ ਬੋਲੇ, "ਇਹ ਜਾਂਚ ਦਾ ਵਿਸ਼ਾ ਹੈ। ਵੀਡੀਓ ਵਿੱਚ ਕੀ ਆਇਆ ਹੈ, ਲੋਕ ਕੀ ਕਹਿ ਰਹੇ ਹਨ, ਅਫ਼ਵਾਹਾਂ ਚੱਲਦੀਆਂ ਰਹਿਣਗੀਆਂ। ਜਾਂਚ ਵਿੱਚ ਜੋ ਗੱਲ ਸਾਹਮਣੇ ਆਏਗੀ ਉਹ ਤੱਥ ਅਸੀਂ ਪੇਸ਼ ਕਰਾਂਗੇ।"

ਭਾਜਪਾ ਆਗੂ ਅਮਿਤ ਮਾਲਵੀਆ ਨੇ ਇਲਜ਼ਾਮ ਲਾਇਆ, "ਬਲਾਤਕਾਰ, ਕਤਲ, ਵੇਸਵਾਗਮਨੀ, ਹਿੰਸਾ ਅਤੇ ਅਰਾਜਕਤਾ ... ਇਹ ਸਭ ਕਿਸਾਨ ਅੰਦੋਲਨ ਦੇ ਨਾਂ ''ਤੇ ਹੋਇਆ ਹੈ। ਹੁਣ ਹਰਿਆਣਾ ਦੀ ਕੁੰਡਲੀ ਸਰਹੱਦ ''ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ... ਆਖ਼ਰ ਕੀ ਹੋ ਰਿਹਾ ਹੈ? ਕਿਸਾਨ ਅੰਦੋਲਨ ਦੇ ਨਾਂ ''ਤੇ ਇਹ ਅਰਾਜਕਤਾ?"

ਅਮਿਤ ਮਾਲਵੀਆ ਨੇ ਇੱਕ ਹੋਰ ਟੀਵਟ ਕੀਤਾ, "ਜੇ ਰਾਕੇਸ਼ ਟਿਕੈਤ ਨੇ ਯੋਗੇਂਦਰ ਯਾਦਵ ਦੇ ਨਾਲ ਬੈਠੇ, ਚੁੱਪੀ ਧਾਰ ਕੇ, ਲਖੀਮਪੁਰ ਵਿੱਚ ਮੌਬ ਲਿੰਚਿੰਗ ਨੂੰ ਜਾਇਜ਼ ਨਹੀਂ ਠਹਿਰਾਇਆ ਹੁੰਦਾ, ਤਾਂ ਕੁੰਡਲੀ ਸਰਹੱਦ ''ਤੇ ਇੱਕ ਨੌਜਵਾਨ ਦਾ ਘਿਨਾਉਣਾ ਕਤਲ ਨਾ ਹੁੰਦਾ। ਕਿਸਾਨਾਂ ਦੇ ਨਾਮ ''ਤੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਅਰਾਜਕਤਾਵਾਦੀਆਂ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ।"

https://twitter.com/amitmalviya/status/1448871815644733444

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=-_zKzsrkxT0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b31ec683-4bb6-44d9-8d4c-2761874405e7'',''assetType'': ''STY'',''pageCounter'': ''punjabi.india.story.58924108.page'',''title'': ''ਕਿਸਾਨ ਅੰਦੋਲਨ: ਸਿੰਘੂ ਬਾਰਡਰ \''ਤੇ ਭੇਤਭਰੇ ਹਾਲਾਤ \''ਚ ਲਟਕਦੀ ਮਿਲੀ ਲਾਸ਼ ਬਾਰੇ ਪੁਲਿਸ ਨੇ ਕੀ ਕਿਹਾ'',''published'': ''2021-10-15T07:40:17Z'',''updated'': ''2021-10-15T07:48:01Z''});s_bbcws(''track'',''pageView'');