ਕੋਰੋਨਾਵਾਇਰਸ˸ ਕੀ ਭਾਰਤ ''''ਚ ਬੱਚਿਆਂ ਲਈ ਵੈਕਸੀਨ ਦਾ ਇੰਤਜ਼ਾਰ ਖ਼ਤਮ ਹੋ ਗਿਆ

10/15/2021 12:08:47 PM

Getty Images
2-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਕੋਵੈਕਸੀਨ ਨੂੰ ਸਬਜੈਕਟ ਐਕਸਪਰਟ ਕਮੇਟੀ ਵੱਲੋਂ ਹਰੀ ਝੰਡੀ ਮਿਲ ਗਈ ਹੈ (ਸੰਕੇਤਕ ਤਸਵੀਰ)

ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ, ਜੋ ਬੱਚਿਆਂ ਦੀ ਵੈਕਸੀਨ ਨੂੰ ਉਨ੍ਹਾਂ ਦੇ ਸਕੂਲ ਜਾਣ ਨਾਲ ਜੋੜ ਕੇ ਦੇਖ ਰਹੇ ਸੀ।

ਉਂਝ ਤਾਂ ਵਿਗਿਆਨੀਆਂ ਅਤੇ ਡਾਕਟਰਾਂ ਮੁਤਾਬਕ ਸਕੂਲਾਂ ਵਿੱਚ ਬੱਚਿਆਂ ਦੇ ਜਾਣ ਅਤੇ ਉਨ੍ਹਾਂ ਲਈ ਵੈਕਸੀਨ ਦੀ ਉਪਲਬਧਤਾ ਦੋਵੇਂ ਹੀ ਵੱਖ-ਵੱਖ ਗੱਲਾਂ ਹਨ, ਜਿਨ੍ਹਾਂ ਦਾ ਅਪਸ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ।

ਪਰ ਜੇਕਰ ਤੁਸੀਂ ਵੀ ਅਜਿਹੇ ਮਾਪਿਆਂ ਵਿੱਚ ਹੋ ਤਾਂ ਬੱਚਿਆਂ ਦੀ ਵੈਕਸੀਨ ਨਾਲ ਜੁੜੀ ਇਹ ਖ਼ਬਰ ਤੁਹਾਡੇ ਲਈ ਹੈ।

2-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਕੋਵੈਕਸੀਨ ਨੂੰ ਸਬਜੈਕਟ ਐਕਸਪਰਟ ਕਮੇਟੀ ਵੱਲੋਂ ਹਰੀ ਝੰਡੀ ਮਿਲ ਗਈ ਹੈ।

EPA
ਵੈਸੇ ਤਾਂ ਵਿਗਿਆਨੀਆਂ ਅਤੇ ਡਾਕਟਰਾਂ ਮੁਤਾਬਕ ਸਕੂਲਾਂ ਵਿੱਚ ਬੱਚਿਆਂ ਦੇ ਜਾਣ ਤੇ ਉਨ੍ਹਾਂ ਲਈ ਵੈਕਸੀਨ ਦੀ ਉਪਲਬਧਤਾ ਦੋਵੇਂ ਹੀ ਵੱਖ-ਵੱਖ ਗੱਲਾਂ ਹਨ

ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਮੁਤਾਬਕ ਉਨ੍ਹਾਂ ਨੇ ਟ੍ਰਾਇਲ ਦਾ ਜੋ ਡਾਟਾ ਕਮੇਟੀ ਸਾਹਮਣੇ ਪੇਸ਼ ਕੀਤਾ ਸੀ, ਉਸ ''ਤੇ ਕਮੇਟੀ ਨੇ ਸਕਾਰਾਤਮਕ ਸੁਝਾਅ ਦਿੱਤਾ ਹੈ।

ਹੁਣ ਇਸ ਟੀਕੇ ਨੂੰ ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।

ਉਸ ਕੋਲੋਂ ਆਗਿਆ ਮਿਲਣ ਤੋਂ ਬਾਅਦ ਭਾਰਤ ਵਿੱਚ ਬੱਚਿਆਂ ਲਈ ਇਸ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਸਕੇਗਾ।

ਭਾਰਤ ਬਾਓਟੈਕ ਦੀ ਕੋਵੈਕਸੀਨ ਤੋਂ ਪਹਿਲਾਂ ਜਾਇਡਸ ਕੈਡਿਲ ਦੀ ਵੈਕਸੀਨ ਜਾਇਕੋਵ-ਡੀ ਨੂੰ ਬੱਚਿਆਂ ''ਤੇ ਇਸਤੇਮਾਲ ਲਈ ਮਨਜ਼ੂਰੀ ਮਿਲੀ ਸੀ।

ਇਸੇ ਸਾਲ ਅਕਤੂਬਰ ਦੇ ਅੱਧ ਤੋਂ ਬੱਚਿਆਂ ਲਈ ਬਾਜ਼ਾਰ ਵਿੱਚ ਆ ਸਕਦੀ ਹੈ।

ਇਸ ਕਾਰਨ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਵੈਕਸੀਨ ਲੱਗਣ ਤੋਂ ਬਸ ਇੱਕ ਕਦਮ ਦੂਰ ਹੈ ਭਾਰਤ।

ਤਾਂ ਕੀ ਇੱਕ ਮਹੀਨੇ ਅੰਦਰ ਹੀ ਹਰੇਕ ਸਿਹਤਮੰਦ ਬੱਚੇ ਨੂੰ ਕੋਰੋਨਾ ਵੈਕਸੀਨ ਲੱਗ ਸਕੇਗੀ?

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ: ਕੀ ਬੱਚਿਆਂ ਦੀ ਵੈਕਸੀਨ ਬਾਲਗਾਂ ਨਾਲੋਂ ਵੱਖ ਹੋਵੇਗੀ ਅਤੇ ਕਦੋਂ ਆਵੇਗੀ
  • ਵੈਕਸੀਨ ਲਗਵਾਉਣ ਵਿੱਚ ਔਰਤਾਂ ਪਿੱਛੇ ਕਿਉਂ ਹਨ
  • ਵੈਕਸੀਨ ਲਗਵਾਉਣ ਲਈ ਕੋਵਿਨ ਐਪ ’ਚ ਰਜਿਸਟਰ ਕਰਨਾ ਕੀ ਹਾਲੇ ਵੀ ਜ਼ਰੂਰੀ ਹੈ

ਬੱਚਿਆਂ ਲਈ ਵੈਕਸੀਨ ਦੀ ਉਪਲਬਧਤਾ?

ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਕਮਿਊਨਿਟੀ ਮੈਡੀਸਿਨ ਵਿਭਾਗ ਦੀ ਹੈੱਡ ਅਤੇ ਕੇਂਦਰ ਸਰਕਾਰ ਦੇ ਕੋਵਿਡ-19 ਟਾਸਕ ਦੀ ਮੈਂਬਰ ਡਾ. ਸੁਨੀਲਾ ਗਰਗ ਦਾ ਕਹਿਣਾ ਹੈ ਕਿ ਭਾਰਤ ਵਿੱਚ ਛੇਤੀ ਹੀ 97 ਕਰੋੜ ਵੈਕਸੀਨ ਦੇ ਡੋਜ਼ ਪੂਰੇ ਕਰ ਲਏ ਜਾਣਗੇ।

ਜਿਨ੍ਹਾਂ ਵਿੱਚ ਸਿਰਫ਼ 11 ਕਰੋੜ ਵੈਕਸੀਨ ਦੀ ਡੋਜ਼ ਹੀ ਕੋਵੈਕਸੀਨ ਦੀ ਹੈ।

EPA
ਇਸੇ ਸਾਲ ਅਕਤੂਬਰ ਦੇ ਅੱਧ ਤੋਂ ਬੱਚਿਆਂ ਲਈ ਬਾਜ਼ਾਰ ਵਿੱਚ ਆ ਸਕਦੀ ਹੈ (ਸੰਕੇਤਕ ਤਸਵੀਰ)

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਕੋਵੈਕਸੀਨ ਭਾਰਤ ਵਿੱਚ ਵੱਡਿਆਂ ਨੂੰ ਲੱਗ ਰਹੀ ਹੈ, ਇਹ ਕੋਵੈਕਸੀਨ ਹੀ ਬੱਚਿਆਂ ਨੂੰ ਲੱਗਣੀ ਹੈ। ਬਸ ਬੱਚਿਆਂ ਵਿੱਚ ਇਸ ਦੇ ਅਸਰ ਲਈ ਵੱਖਰਾ ਟ੍ਰਾਇਲ ਕੀਤਾ ਗਿਆ ਹੈ।

ਕੇਂਦਰ ਸਰਕਾਰ ਦੇ ਅੰਦਾਜ਼ੇ ਮੁਤਾਬਕ ਭਾਰਤ ਵਿੱਚ 18 ਸਾਲ ਤੋਂ ਘੱਟ ਉਮਰ ਦੇ 42-44 ਕਰੋੜ ਬੱਚੇ ਹਨ।

ਜੇਕਰ ਸਾਰਿਆਂ ਨੂੰ ਵੈਕਸੀਨ ਦੀਆਂ ਦੋ ਡੋਜ਼ ਲੱਗਣੀਆਂ ਹਨ ਤਾਂ ਕੁੱਲ 84-88 ਕਰੋੜ ਵੈਕਸੀਨ ਦੀ ਡੋਜ਼ ਦੀ ਲੋੜ ਪਵੇਗੀ, ਜਿਨ੍ਹਾਂ ਵਿੱਚੋਂ ਜਾਇਡਸ ਕੈਡਿਲਾ ਦੀ ਵੈਕਸੀਨ ਜ਼ਾਇਕੋਵ-ਡੀ ਦੀਆਂ 5 ਕਰੋੜ ਡੋਜ਼ਾਂ ਸਾਲ ਦੇ ਅੰਤ ਤੱਕ ਮਿਲਣ ਦਾ ਅੰਦਾਜ਼ਾ ਹੈ।

ਇਸ ਤੋਂ ਇਲਾਵਾ ਬੱਚਿਆਂ ''ਤੇ ਇਸਤੇਮਾਲ ਹੋਣ ਵਾਲੀਆਂ ਦੋ ਹੋਰ ਵੈਕਸੀਨਸ ਨੂੰ ਮਨਜ਼ੂਰੀ ਮਿਲਣਾ ਅਜੇ ਬਾਕੀ ਹੈ।

ਸਪੱਸ਼ਟ ਹੈ ਕਿ ਬੱਚਿਆਂ ਲਈ ਟੀਕਾਕਰਨ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਬੱਚਿਆਂ ਦੀ ਵੈਕਸੀਨ ਦੀ ਭਾਰਤ ਵਿੱਚ ਉਲਬਧਤਾ ''ਤੇ ਧਿਆਨ ਦੇਣਾ ਪਵੇਗਾ।

ਇਸ ਕਾਰਨ ਚਰਚਾ ਹੈ ਕਿ ਬੱਚਿਆਂ ਵਿੱਚ ਵੀ ਗੇੜਬੱਧ ਤਰੀਕੇ ਨਾਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

Getty Images
ਟੀਕੇ ਨੂੰ ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਦੀ ਮਨਜ਼ੂਰੀ ਦਾ ਇੰਤਜ਼ਾਰ ਹੈ (ਸੰਕੇਤਕ ਤਸਵੀਰ)

ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਈਜੇਸ਼ਨ ਇਨ ਇੰਡੀਆ (ਐਨਟੀਏਜੀਆਈ) ਦੇ ਮੁਖੀ ਡਾ. ਐੱਨ ਕੇ ਅਰੋੜ ਮੁਤਾਬਕ, "ਕੁਝ ਬੱਚਿਆਂ ਨੂੰ ਡਾਇਬਟੀਜ਼, ਕਿਡਨੀ, ਹਾਰਟ ਸਬੰਧੀ ਦੂਜੀਆਂ ਬਿਮਾਰੀਆਂ ਹੁੰਦੀਆਂ ਹਨ।"

"ਉਨ੍ਹਾਂ ਨੂੰ ਟੀਕਾਕਰਨ ਮੁਹਿੰਮ ਵਿੱਚ ਪਹਿਲ ਦੇਣ ਦੀ ਲੋੜ ਹੋਵੇਗੀ। ਅਜਿਹੇ ਬੱਚਿਆਂ ਦੀ ਗਿਣਤੀ ਭਾਰਤ ਵਿੱਚ 6-7 ਕਰੋੜ ਦੀ ਹੈ।"

"ਅਜਿਹੇ ਬੱਚਿਆਂ ਵਿੱਚ ਸਿਹਤਮੰਦ ਬੱਚਿਆਂ ਦੇ ਮੁਕਾਬਲੇ ਗੰਭੀਰ ਇਨਫੈਕਸ਼ਨ ਦਾ ਖ਼ਤਰਾ 3-7 ਗੁਣਾ ਜ਼ਿਆਦਾ ਹੁੰਦਾ ਹੈ।"

"ਉਨ੍ਹਾਂ ਨੂੰ ਵੱਡਿਆਂ ਦੇ ਨਾਲ ਟੀਕਾਕਰਨ ਦੀ ਲੋੜ ਹੋਵੇਗੀ। ਵੱਡਿਆਂ ਅਤੇ ਕੋ-ਮਾਰਬਿਡ ਬੱਚਿਆਂ ਨੂੰ ਟੀਕਾ ਲੱਗਣ ਤੋਂ ਬਾਅਦ ਹੀ ਸਿਹਤਮੰਦ ਬੱਚਿਆਂ ਦਾ ਨੰਬਰ ਆਵੇਗਾ।"

ਸਿਹਤਮੰਦ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ?

ਮੰਨਿਆ ਜਾ ਰਿਹਾ ਹੈ ਕਿ ਕੋਵੈਕਸੀਨ ਨੂੰ ਬੱਚਿਆਂ ਵਿੱਚ ਇਸਤੇਮਾਲ ਕਰਨ ਲਈ ਕਮੇਟੀ ਨੇ ਕੁਝ ਸੁਝਾਅ ਵੀ ਦਿੱਤੇ, ਜਿਵੇਂ ਵੈਕਸੀਨ ਲੱਗਣ ਦੇ ਸ਼ੁਰੂਆਤੀ ਦੋ ਮਹੀਨੇ ਤੱਕ ਹਰ 15 ਦਿਨ ਦਾ ਡਾਟਾ ਕਮੇਟੀ ਨੂੰ ਭੇਜਣਾ ਹੋਵੇਗਾ।

ਟ੍ਰਾਇਲ ਅੱਗੇ ਵੀ ਚੱਲਦੇ ਰਹਿਣੇ ਚਾਹੀਦੇ ਹਨ, ਇਸ ਦੇ ਨਾਲ ਹੀ ਕੰਪਨੀ ਨੂੰ ਇੱਕ ਰਿਸਕ ਮੈਨੇਜਮੈਂਟ ਪਲਾਨ ਵੀ ਤਿਆਰ ਕਰਨਾ ਚਾਹੀਦਾ ਹੈ।

ਇਸ ਕਾਰਨ ਭਾਰਤ ਸਣੇ ਦੁਨੀਆਂ ਵਿੱਚ ਇਸ ਵਾਰ ਬਹਿਸ ਚੱਲ ਰਹੀ ਹੈ ਕਿ ਕੀ ਸਿਹਤਮੰਦ ਬੱਚਿਆਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ?

ਡਾ. ਸੁਨੀਲਾ ਗਰਗ ਕਹਿੰਦੀ ਹੈ, "ਕੋਰੋਨਾ ਤੋਂ ਬਚਾਅ ਲਈ ਪਹਿਲਾ ਵੱਡਿਆਂ ਅਤੇ ਨੌਜਵਾਨਾਂ ਨੂੰ ਦਿੱਤੇ ਜਾਣ ਦੀ ਲੋੜ ਹੈ। ਉਸ ਤੋਂ ਬਾਅਦ 12 ਤੋਂ 18 ਸਾਲ ਦੀ ਉਮਰ ਵਿੱਚ ਕੋ-ਮਾਰਬਿਡ ਵਾਲਿਆਂ ਦਾ ਨੰਬਰ ਆਉਣਾ ਚਾਹੀਦਾ ਹੈ।"

Getty Images
ਜੇਕਰ 1000 ਬੱਚੇ ਇੱਕ ਸਕੂਲ ਵਿੱਚ ਹਨ ਅਤੇ ਉਸ ਵਿੱਚੋਂ 100 ਬੱਚਿਆਂ ਨੂੰ ਕੋਵਿਡ ਹੋ ਵੀ ਗਿਆ, ਤਾਂ ਡਰਨ ਦੀ ਲੋੜ ਨਹੀਂ ਹੈ

ਕਈ ਥਾਵਾਂ ਵਿੱਚ ਹੋਏ ਸੀਰੋ ਸਰਵੇ ਵਿੱਚ ਦੇਖਿਆ ਗਿਆ ਹੈ ਕਿ 60 ਫੀਸਦ ਬੱਚਿਆਂ ਵਿੱਚ ਐਂਟੀਬਾਡੀ ਪਾਈ ਗਈ ਹੈ। ਮਤਲਬ ਇਹ ਕਿ ਉਹ ਬਿਮਾਰ ਵੀ ਹੋਏ ਅਤੇ ਠੀਕ ਵੀ ਹੋ ਗਏ

ਇਸ ਕਾਰਨ ਜੇਕਰ 1000 ਬੱਚੇ ਇੱਕ ਸਕੂਲ ਵਿੱਚ ਹਨ ਅਤੇ ਉਸ ਵਿੱਚੋਂ 100 ਬੱਚਿਆਂ ਨੂੰ ਕੋਵਿਡ ਹੋ ਵੀ ਗਿਆ, ਤਾਂ ਡਰਨ ਦੀ ਲੋੜ ਨਹੀਂ ਹੈ।

ਅਜਿਹਾ ਇਸ ਲਈ ਵੀ ਕਿਉਂਕਿ ਵੱਡਿਆਂ ਦੇ ਮੁਕਾਬਲੇ ਬੱਚਿਆਂ ਵਿੱਚ ACE ਰਿਸੈਪਟਰਸ ਬਹੁਤ ਹੁੰਦੇ ਹਨ।

ਹੁਣ ਤੱਕ ਭਾਰਤ ਬਾਓਟੈਕ ਨੇ ਪੂਰੇ ਦੇਸ਼ ਵਿੱਚ 500 ਬੱਚਿਆਂ ''ਤੇ ਇਸ ਵੈਕਸੀਨ ਦਾ ਟ੍ਰਾਇਲ ਕੀਤਾ ਹੈ। ਕੁਝ ਜਾਣਕਾਰ ਇਸ ਟ੍ਰਾਇਲ ਡਾਟਾ ਨੂੰ ਬਹੁਤ ਛੋਟੇ ਪੱਧਰ ''ਤੇ ਕੀਤਾ ਗਿਆ ਟ੍ਰਾਇਲ ਮੰਨ ਰਹੇ ਹਨ।

ਡਾ. ਸੁਨੀਲਾ ਗਰਗ ਕਹਿਦੀ ਹੈ, "ਬੱਚਿਆਂ ਵਿੱਚ ਇਸ ਵੈਕਸੀਨ ਦੀ ਏਫਿਕੇਸੀ ਅਤੇ ਸਾਈਡ ਇਫੈਕਟ ਨੂੰ ਲੈ ਕੇ ਅਜੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ।"

"ਮੰਨਿਆ ਜਾ ਰਿਹਾ ਹੈ ਕਿ ਟ੍ਰਾਇਲ ਵਿੱਚ ਬੱਚਿਆਂ ਵਿੱਚ ਵੱਡਿਆਂ ਦੇ ਮੁਕਾਬਲੇ ਘੱਟ ਸਾਈਡ ਇਫੈਕਟਸ ਦੇਖਣ ਨੂੰ ਮਿਲੇ ਹਨ। ਇਸ ਲਈ ਵੀ ਹੋਰ ਡਾਟਾ ਦੀ ਲੋੜ ਹੋਵੇਗੀ, ਖ਼ਾਸ ਤੌਰ ''ਤੇ 2-6 ਸਾਲ ਦੇ ਬੱਚਿਆਂ ਲਈ।"

ਵਿਸ਼ਵ ਦੇ ਦੂਜੇ ਦੇਸ਼ਾਂ ਵਿੱਚ ਫਾਈਜ਼ਰ ਵੈਕਸੀਨ ਅਜੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਗਾਈ ਜਾ ਰਹੀ ਹੈ, ਜਿਸ ਬਾਰੇ ਵੀ ਬਹੁਤ ਜ਼ਿਆਦਾ ਡਾਟਾ ਉਪਲਬਧ ਨਹੀਂ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕਿੰਨੀ ਦੂਰ ਹਨ ਸਿਹਤਮੰਦ ਬੱਚੇ ਕੋਰੋਨਾ ਵੈਕਸੀ ਤੋਂ?

ਕੇਂਦਰ ਸਰਕਾਰ ਵੱਲੋਂ ਬੱਚਿਆਂ ਨੂੰ ਕੋਵੈਕਸੀਨ ਕਦੋਂ ਤੋਂ ਮਿਲੇਗੀ, ਇਸ ''ਤੇ ਕੋਈ ਠੋਸ ਪ੍ਰਤੀਕਿਰਿਆ ਨਹੀਂ ਆਈ ਹੈ।

ਹਾਲਾਂਕਿ, ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਇਹ ਡੀਸੀਜੀਆਈ ਦਾ ਅਧਿਕਾਰ ਖੇਤਰ ਹੈ। ਕੇਂਦਰ ਸਰਕਰ ਇਸ ਵਿੱਚ ਦਖ਼ਲ ਨਹੀਂ ਦਿੰਦੀ ਹੈ, ਥੋੜ੍ਹਾ ਸਮਾਂ ਲੱਗੇਗਾ।"

ਡਾ. ਐੱਨ ਕੇ ਅਰੋੜਾ ਮੁਤਾਬਕ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਕਿਸੇ ਵੇਲੇ ਵੀ ਸਿਹਤਮੰਦ ਬੱਚਿਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਸਕੇਗੀ।

ਹਾਲਾਂਕਿ, ਸੁਨੀਲਾ ਗਰਗ ਦਾ ਅੰਦਾਜ਼ਾ ਹੈ ਕਿ ਸਾਲ 2022 ਦੇ ਅੰਤ ਤੱਕ ਹੀ ਭਾਰਤ ਵਿੱਚ ਸਿਹਤਮੰਦ ਬੱਚਿਆਂ ਲਈ ਕੋਰੋਨਾ ਵੈਕਸੀਨ ਦਾ ਨੰਬਰ ਆ ਸਕੇਗਾ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=IQq7EEm_JI8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5392c98b-bc3f-445f-8a84-b7538cb7f092'',''assetType'': ''STY'',''pageCounter'': ''punjabi.india.story.58912443.page'',''title'': ''ਕੋਰੋਨਾਵਾਇਰਸ˸ ਕੀ ਭਾਰਤ \''ਚ ਬੱਚਿਆਂ ਲਈ ਵੈਕਸੀਨ ਦਾ ਇੰਤਜ਼ਾਰ ਖ਼ਤਮ ਹੋ ਗਿਆ'',''author'': ''ਸਰੋਜ ਸਿੰਘ'',''published'': ''2021-10-15T06:29:48Z'',''updated'': ''2021-10-15T06:35:24Z''});s_bbcws(''track'',''pageView'');