ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ''''ਤੇ ਹਾਈਕਮਾਨ ਨੇ ਕੀ ਸਪੱਸ਼ਟ ਹਦਾਇਤ ਦਿੱਤੀ - ਪ੍ਰੈੱਸ ਰਿਵੀਊ

10/15/2021 8:08:46 AM

ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਰਾਵਤ ਨੇ ਇਹ ਬਿਆਨ ਸਿੱਧੂ ਦੀ ਪਾਰਟੀ ਹਾਈ ਕਮਾਂਡ ਨਾਲ ਹੋਈ ਬੈਠਕ ਤੋਂ ਬਾਅਦ ਦਿੱਤਾ।

ਰਾਵਤ ਨੇ ਕਿਹਾ ਕਿ ਸਿੱਧੂ ਨੂੰ ਹਦਾਇਤ ਸਪੱਸ਼ਟ ਕੀਤੀ ਗਈ ਹੈ ਕਿ ਉਹ "ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਇਸ ਬਾਰੇ ਇੱਕ ਰਸਮੀ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।"

ਸਿੱਧੂ, ਜਿਨ੍ਹਾਂ ਨੇ ਚੰਨੀ ਸਰਕਾਰ ਵਿੱਚ ਅਫ਼ਸਰਾਂ ਦੀ ਨਿਯੁਕਤੀ ਅਤੇ ਕੈਬਨਿਟ ਵਿੱਚ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਤੋਂ ਖ਼ਫ਼ਾ ਹੁੰਦਿਆਂ ਇਹ ਕਹਿ ਕੇ ਅਸਤੀਫ਼ਾ ਦਿੱਤਾ ਸੀ ਕਿ ਉਹ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦੇ।

ਇਸ ਬੈਠਕ ਤੋਂ ਬਾਅਦ ਨਰਮ ਨਜ਼ਰ ਆਏ ਸਿੱਧੂ ਨੇ ਕਿਹਾ ਉਹ ਗਾਂਧੀ ਪਰਿਵਾਰ ਦੇ ਹਰ ਫ਼ੈਸਲੇ ਨੂੰ ਮੰਨਣਗੇ।

"ਮੈਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਵਿੱਚ ਪੂਰਾ ਭਰੋਸਾ ਹੈ... ਉਹ ਜੋ ਵੀ ਫ਼ੈਸਲਾ ਲੈਣਗੇ, ਕਾਂਗਰਸ ਅਤੇ ਪੰਜਾਬ ਦੇ ਭਲੇ ਵਿੱਚ ਹੋਵੇਗਾ। ਮੈਂ ਉਨ੍ਹਾਂ ਨੂੰ ਸ਼੍ਰੋਮਣੀ ਮੰਨਦਾ ਹਾਂ।"

https://twitter.com/sherryontopp/status/1448658390805147654

ਇਹ ਵੀ ਪੜ੍ਹੋ:

  • ਬੀਐੱਸਐੱਫ ਦੇ ਅਧਿਕਾਰ ਖੇਤਰ ''ਚ ਵਾਧੇ ਦਾ ਪੰਜਾਬ ''ਚ ਇਕੱਲੇ ਕੈਪਟਨ ਹੀ ਕਿਉਂ ਕਰ ਰਹੇ ਹਨ ਸਮਰਥਨ
  • ਉਹ ਸ਼ਖਸ ਜਿਸਦੇ ਇੱਕ ਕਦਮ ਨਾਲ ਸ਼ੇਅਰ ਬਜ਼ਾਰ ''ਚ ਹਲਚਲ ਪੈਦਾ ਹੋ ਜਾਂਦੀ ਹੈ, ਮੋਦੀ ਵੀ ਮੁਰੀਦ
  • ਜਦੋਂ ਵਾਜਪਾਈ ਦੇ ਭਾਸ਼ਣ ਤੋਂ ਨਿਰਾਸ਼ ਡਾ. ਮਨਮੋਹਨ ਸਿੰਘ ਨੇ ਅਸਤੀਫ਼ਾ ਦੇਣ ਬਾਰੇ ਸੋਚਿਆ

ਮੁੰਬਈ ਰੇਵ ਪਾਰਟੀ ਮਾਮਲਾ, ਅਗਲੀ ਸੁਣਵਾਈ 20 ਅਕਤੂਬਰ ਨੂੰ

ਸ਼ੁੱਕਰਵਾਰ ਨੂੰ ਮੁੰਬਈ ਰੇਵ ਪਾਰਟੀ ਮਾਮਲੇ ਦੀ ਸੁਣਵਾਈ ਕਰ ਰਹੀ ਇੱਕ ਵਿਸ਼ੇਸ਼ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਰਿਅਨ ਖ਼ਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮਾਡਲ ਮੁਨਮੁਨ ਧਮੇਚਾ ਵੱਲੋਂ ਲਗਾਈ ਗਈ ਜ਼ਮਾਨਤ ਅਰਜੀ ਉੱਪਰ ਆਪਣਾ ਫ਼ੈਸਲਾ ਅਗਲੇ ਹਫ਼ਤੇ ਲਈ ਰਾਖਵਾਂ ਰੱਖ ਲਿਆ।

ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਤਿੰਨ ਅਕਤੂਬਰ ਨੂੰ ਮੁੰਬਈ ਵਿੱਚ ਇੱਕ ਕਰੂਜ਼ ਜਹਾਜ਼ ਉੱਪਰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

Getty Images

ਮਹਾਰਾਸ਼ਟਰ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਲਾਅ ਅਫ਼ਸਰ ਅਤੇ ਐੱਨਸੀਬੀ ਦੇ ਵਕੀਲ ਅਨਿਲ ਸਿੰਘ ਨੇ ਕਿਹਾ ਕਿ ਦੋਸ਼ ਸਾਬਤ ਹੋਣ ਤੱਕ ਨਿਰਦੋਸ਼ ਦਾ ਸਿਧਾਂਤ ਨਾਰਕੋਟਿਕਸ ਐਂਡ ਸਾਈਕੋਟਰੋਫ਼ਿਕ ਸਬਸਟਾਂਸਜ਼ ਐਕਟ ਵਿੱਚ ਲਾਗੂ ਨਹੀਂ ਹੁੰਦਾ।

ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਨੂੰ ਗੰਭੀਰਤਾ ਨਾਲ ਦੇਖਿਆ ਜਾਣਾ ਚਾਹੀਦਾ ਹੈ।

"ਮੌਜੂਦਾ ਐਪਲੀਕੈਂਟ (ਆਰਿਅਨ) ਨੇ ਪਹਿਲੀ ਵਾਰ ਨਸ਼ਾ ਨਹੀਂ ਲਿਆ ਹੈ। ਅਦਾਲਤ ਦੇ ਸਾਹਮਣੇ ਰੱਖਿਆ ਸਬੂਤ ਦਰਸਾਉਂਦਾ ਹੈ ਕਿ ਉਹ ਪਾਬੰਦੀਸ਼ੁਦਾ ਵਸਤੂ ਦਾ ਪੰਜ ਸਾਲਾਂ ਤੋਂ ਆਦੀ ਹੈ।''''

''''ਸਹਿ ਮੁਲਜ਼ਮ (ਮਰਚੈਂਟ ਕੋਲੋਂ ਫੜੀ ਗਈ ਛੇ ਗਰਾਮ ਚਰਸ) ਦੋਵਾਂ ਵੱਲੋਂ ਲਈ ਜਾਣੀ ਸੀ। ਇਸ ਲਈ ਇਹ ਕਹਿਣਾ ਕਿ ਐਪਲੀਕੈਂਟ ਕੋਲੋਂ ਕੁਝ ਵੀ ਫੜਿਆ ਨਹੀਂ ਗਿਆ ਸਹੀ ਨਹੀਂ ਹੋਵੇਗਾ।"

ਚੰਨੀ ਪਰਿਵਾਰ ਦੀ ਕੈਪਟਨ ਨਾਲ ਮੁਲਾਕਾਤ

ਪਿਛਲੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਦੇ ਉਨ੍ਹਾਂ ਦੇ ਕੈਬਨਿਟ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਵੇਂ ਵਿਆਹੇ ਪੁੱਤਰ ਨੂੰਹ ਨਵਜੀਤ ਸਿੰਘ ਅਤੇ ਸਿਮਰਨਧੀਰ ਕੌਰ ਅਤੇ ਹੋਰ ਪਰਿਵਾਰਕ ਜੀਅ ਵੀ ਮੌਜੂਦ ਸਨ ਤੇ ਇਹ ਮੁਲਾਕਾਤ ਕੈਪਟਨ ਦੇ ਮੁਹਾਲੀ ਵਿੱਚ ਸਥਿਤ ਸਿਸਵਾਂ ਫਾਰਮ ਹਾਊਸ ਵਿਖੇ ਹੋਈ।

ਸੂਤਰਾਂ ਮੁਤਾਬਕ ਇਹ ਇੱਕ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਸੀ ਅਤੇ ਇਸ ਦੌਰਾਨ ਕੋਈ ਸਿਆਸੀ ਮੁੱਦੇ ਨਹੀਂ ਵਿਚਾਰੇ ਗਏ।

ਜ਼ਿਕਰਯੋਗ ਹੈ ਕਿ ਕੈਪਟਨ ਚੰਨੀ ਦੇ ਪੁੱਤਰ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋਏ ਸਨ ਅਤੇ ਨਵਜੋਤ ਸਿੰਘ ਸਿੱਧੂ ਵੀ ਵਿਆਹ ਵਿੱਚ ਨਹੀਂ ਆਏ ਸਨ।

18 ਸਾਲਾ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

BBC

ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਇੱਕ 18 ਸਾਲਾ ਕਾਲਜ ਵਿਦਿਆਰਥੀ ਗੌਰਵ ਯਾਦਵ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦੀ ਖ਼ਬਰ ਹੈ।

ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਵਾਪਰੀ ਇਸ ਘਟਨਾ ਪਿੱਛੇ ਨਿੱਜੀ ਦੁਸ਼ਮਣੀ ਦੱਸੀ ਜਾ ਰਹੀ ਹੈ, ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਮੁਲਜ਼ਮ ਨੇ ਸਮੁੱਚੀ ਘਟਨਾ ਦੀ ਵੀਡੀਓ ਬਣਾਈ ਜੋ ਕਿ ਵਾਇਰਲ ਹੋ ਗਈ।

ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਛੇ ਜਣਿਆਂ ਨੇ ਮਰਹੂਮ ਜੋ ਕੀ ਬੀਐੱਸੀਸੀ ਫਰਸਟ ਈਅਰ ਦਾ ਵਿਦਿਆਰਥੀ ਸੀ ਨੂੰ ਡਾਂਗਾਂ ਨਾਲ ਕੁੱਟ ਰਹੇ ਸਨ। ਪੀੜਤ ਨੇ ਇੱਕ ਵਾਰ ਪਾਣੀ ਵੀ ਮੰਗਿਆ ਇਸ ''ਤੇ ਮੁਲਜ਼ਮ ਨੇ ਉਸ ਨੂੰ ਪਾਣੀ ਦਿੱਤਾ ਪਰ ਜਿਵੇਂ ਹੀ ਪੀੜਤ ਨੇ ਘੁੱਟ ਭਰੀ ਉਸ ਨੂੰ ਫਿਰ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ।

ਮੁਲਜ਼ਮਾਂ ਦੀ ਰਵੀ ਮੋਹਨ, ਅਜੇ ਪ੍ਰੀਤਮ, ਸੁਖਦੇਵ ਉਰਫ਼ ਭਾਂਜਾ ਅਤੇ ਵਿੱਕੀ ਉਰਫ਼ ਫੁਕਰਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮ ਨਜ਼ਦੀਕੀ ਪਿੰਡ ਵਾਸੀ ਸਨ ਅਤੇ ਮਰਹੂਮ ਦੇ ਜਾਣਕਾਰ ਸਨ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=Ele244Rypx4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3dae14a5-7afe-4212-a430-41a9ccdf1c07'',''assetType'': ''STY'',''pageCounter'': ''punjabi.india.story.58921916.page'',''title'': ''ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ \''ਤੇ ਹਾਈਕਮਾਨ ਨੇ ਕੀ ਸਪੱਸ਼ਟ ਹਦਾਇਤ ਦਿੱਤੀ - ਪ੍ਰੈੱਸ ਰਿਵੀਊ'',''published'': ''2021-10-15T02:31:20Z'',''updated'': ''2021-10-15T02:31:20Z''});s_bbcws(''track'',''pageView'');