ਮਨਮੋਹਨ ਸਿੰਘ: ਸਿਆਸੀ ਕਰੀਅਰ ਦੇ 5 ਮੌਕੇ ਜੋ ਸਾਬਕਾ ਪ੍ਰਧਾਨ ਮੰਤਰੀ ਬਾਰੇ ਧਾਰਨਾਵਾਂ ਨੂੰ ਤੋੜਦੇ ਹਨ

10/14/2021 4:38:45 PM

BBC
ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਇਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਅਰਥਚਾਰੇ ਦੇ ਮੌਜੂਦਾ ਸਰੂਪ ਦਾ ਨੀਤੀਘਾੜਾ ਕਿਹਾ ਜਾਂਦਾ ਹੈ।

ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਇਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ।

ਪਹਿਲਾਂ ਆਰਥਿਕ ਮਾਹਰ ਵਜੋਂ, ਫੇਰ ਕੇਂਦਰੀ ਵਿੱਤ ਮੰਤਰੀ ਅਤੇ ਫੇਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਕਰੀਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤ ਦੀ ਆਰਥਿਕਤਾ ਉੱਤੇ ਪ੍ਰਭਾਵ ਪਾਇਆ।

Getty Images
ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਅਰਥਚਾਰੇ ਦੇ ਮੌਜੂਦਾ ਸਰੂਪ ਦਾ ਨੀਤੀਘਾੜਾ ਕਿਹਾ ਜਾਂਦਾ ਹੈ

ਉਹ ਬੋਲਦੇ ਘੱਟ ਸਨ, ਇਸੇ ਲਈ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ।

ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਹਥਠੋਕਾ, ਮੌਨ ਪ੍ਰਧਾਨ ਮੰਤਰੀ ਅਤੇ ਭ੍ਰਿਸ਼ਟ ਯੂਪੀਏ ਸਰਕਾਰ ਦੇ ਮੁਖੀ ਵਜੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇੱਥੇ ਅਸੀਂ ਮਨਮੋਹਨ ਸਿੰਘ ਦੇ ਸਿਆਸੀ ਕਰੀਅਰ ਦੇ ਅਜਿਹੇ ਪਲਾਂ ਦੀ ਚਰਚਾ ਕਰਾਂਗੇ ਜੋ ਉਨ੍ਹਾਂ ਦੀ ਸਖ਼ਸੀਅਤ ਉਨ੍ਹਾਂ ਬਾਰੇ ਪੇਸ਼ ਕੀਤੀਆਂ ਧਾਰਨਾਵਾਂ ਨੂੰ ਉਲਟਾ ਸਾਬਿਤ ਕਰਦੇ ਹਨ।

ਇਹ ਵੀ ਪੜ੍ਹੋ-

  • ਜਦੋਂ ਵਾਜਪਾਈ ਦੇ ਭਾਸ਼ਣ ਤੋਂ ਨਿਰਾਸ਼ ਡਾ. ਮਨਮੋਹਨ ਸਿੰਘ ਨੇ ਅਸਤੀਫ਼ਾ ਦੇਣ ਬਾਰੇ ਸੋਚਿਆ
  • ਜਦੋਂ ਵਾਜਪਾਈ ਨੇ ਮਨਮੋਹਨ ਸਿੰਘ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀ
  • ਜਦੋਂ ਮਨਮੋਹਨ ਸਿੰਘ ਨੂੰ ਪੀਐੱਮ ਦਾ ਫੋਨ ਆਇਆ ਕਿ ਮੈਂ ਤੁਹਾਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦਾ ਹਾਂ

ਭਾਰਤ ਦੇ ਅਰਥਚਾਰੇ ਦਾ ਮੁਹਾਂਦਰਾ ਬਦਲਣ ਵਾਲੇ

ਨਰਸਿਮ੍ਹਾ ਰਾਓ ਨੇ ਮਨਮੋਹਨ ਸਿੰਘ ਨੂੰ ਕਿਵੇਂ ਵਿੱਤ ਮੰਤਰੀ ਬਣਨ ਲਈ ਮਨਾਇਆ ਸੀ।

ਤਤਕਾਲੀ ਪ੍ਰਧਾਨ ਮੰਤਰੀ ਨਰਸ੍ਹਿਮਾ ਰਾਓ ਨੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਸੀ। ਉਹ ਸੰਸਦ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀ।

ਮਨਮੋਹਨ ਸਿੰਘ ਨੂੰ ਮੰਤਰੀ ਮੰਡਲ ਵਿੱਚ ਲਿਆਉਣ ਦਾ ਮੁੱਖ ਕਾਰਨ ਭਾਰਤ ਦੇ ਅਰਥਚਾਰੇ ਵਿੱਚ ਆਈ ਮੰਦਹਾਲੀ ਸੀ।

24 ਜੁਲਾਈ 1991 ਨੂੰ ਆਪਣੇ ਪਹਿਲੇ ਬਜਟ ਵਿੱਚ ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਦੀ ਨੀਂਹ ਰੱਖੀ।

ਉਨ੍ਹਾਂ ਭਾਰਤ ਵਿੱਚ ਚੱਲਦੇ ਲਾਇਸੰਸ ਪਰਮਿਟ ਰਾਜ ਨੂੰ ਖ਼ਤਮ ਕਰ ਦਿੱਤਾ ਅਤੇ ਅਰਥਚਾਰੇ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ।

ਸਰਕਾਰ ਨੇ ਨਿੱਜੀ ਕੰਪਨੀਆਂ ਤੋਂ ਆਪਣਾ ਕੰਟਰੋਲ ਖ਼ਤਮ ਕੀਤਾ।

ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਇਹੀ ਉਹ ਕਦਮ ਸਨ ਜਿਸ ਨੇ ਭਾਰਤ ਦੀ ਮਾੜੇ ਅਰਥਚਾਰੇ ਦੀ ਦਿਸ਼ਾ ਤੇ ਦਸ਼ਾ ਸਦਾ ਲਈ ਬਦਲ ਦਿੱਤੀ।

ਮਨਮੋਹਨ ਸਿੰਘ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ, ਧਰਤੀ ਉੱਤੇ ਉਹ ਵਿਚਾਰ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ, ਜਿਸ ਦਾ ਸਮਾਂ ਆ ਗਿਆ ਹੋਵੇ।

ਅਮਰੀਕਾ ਨਾਲ ਪਰਮਾਣੂ ਸਮਝੌਤੇ ''ਤੇ ਅਸਤੀਫ਼ੇ ਦੀ ਪੇਸ਼ਕਸ਼

ਡਾਕਟਰ ਮਨਮੋਹਨ ਸਿੰਘ ਦੇ ਸਿਆਸੀ ਜੀਵਨ ਦੌਰਾਨ ਭਾਰਤ-ਅਮਰੀਕਾ ਪਰਮਾਣੂ ਸਮਝੌਤੇ ਦੌਰਾਨ ਪੈਦਾ ਹੋਏ ਹਾਲਾਤ ਕਾਫ਼ੀ ਔਖ਼ੇ ਪਲ਼ਾਂ ਵਿਚੋਂ ਇੱਕ ਸਨ।

ਪਰ ਮਨਮੋਹਨ ਸਿੰਘ ਦਾ ਮੰਨਣਾ ਸੀ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਲੰਬੇ ਸਮੇਂ ਤੱਕ ਹੁਲਾਰਾ ਮਿਲੇਗਾ।

ਇਹ ਸਮਝੌਤਾ ਕਰਨ ਲਈ ਉਹ ਆਪਣਾ ਪ੍ਰਧਾਨ ਮੰਤਰੀ ਦਾ ਅਹੁਦਾ ਤੱਕ ਕੁਰਬਾਨ ਕਰਨ ਲਈ ਤਿਆਰ ਸਨ।

ਇਹ ਦਾਅਵਾ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਮੌਨਟੇਂਕ ਸਿੰਘ ਆਹਲੂਵਾਲੀਆਂ ਨੇ 17 ਫਰਵਰੀ 2020 ਨੂੰ ਹਿੰਦੂਸਤਾਨ ਟਾਇਮਜ਼ ਵਿੱਚ ਛਪੇ ਇੱਕ ਲੇਖ ਵਿੱਚ ਕੀਤਾ ਸੀ।

ਉਹ ਲਿਖਦੇ ਹਨ, 2007 ਵਿੱਚ ਉਨ੍ਹਾਂ ਨੂੰ ਇੱਕ ਦਿਨ ਸੋਨੀਆਂ ਗਾਂਧੀ ਨੇ ਮਿਲਣ ਲਈ ਬੁਲਾਇਆ, ਸੋਨੀਆ ਨੇ ਪਹਿਲਾਂ ਕਦੇ ਇਸ ਤਰ੍ਹਾਂ ਨਿੱਜੀ ਤੌਰ ਉੱਤੇ ਨਹੀਂ ਬੁਲਾਇਆ ਸੀ। ਇਸ ਲਈ ਉਹ ਕਾਫ਼ੀ ਉਤਸਕ ਸਨ।

ਆਹਲੂਵਾਲੀਆਂ ਮੁਤਾਬਕ ਸੋਨੀਆਂ ਨੇ ਉਨ੍ਹਾਂ ਨੂੰ ਕਿਹਾ, ''''ਸੀਪੀਐੱਮ ਦੇ ਜਨਰਲ ਸਕੱਤਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਸਰਕਾਰ ਅਮਰੀਕਾ ਨਾਲ ਪਰਮਾਣੂ ਸਮਝੌਤਾ ਕਰਦੀ ਹੈ ਤਾਂ ਖੱਬੀਆਂ ਧਿਰਾਂ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣਗੀਆਂ।''''

''''ਪਰ ਪ੍ਰਧਾਨ ਮੰਤਰੀ (ਤਤਕਾਲੀ) ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਜੇਕਰ ਇਸ ਕਾਰਨ ਮੱਧਵਰਤੀ ਚੋਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤਿਆਰ ਰਹਿਣਾ ਚਾਹੀਦਾ ਹੈ।''''

''''ਸੋਨੀਆ ਗਾਂਧੀ ਮੁਤਾਬਕ ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ ਸਾਲ ਮਾਨਸੂਨ ਕਮਜ਼ੋਰ ਹੋਵੇਗਾ ਅਤੇ ਆਰਥਿਕਤਾ ਨੂੰ ਸੱਟ ਵੱਜ ਸਕਦੀ ਹੈ, ਇਸ ਲਈ ਜੇ ਪਹਿਲਾਂ ਚੋਣਾਂ ਹੋ ਜਾਣ ਤਾਂ ਸੱਤਾਧਾਰੀ ਧਿਰ ਨੂੰ ਫਾਇਦਾ ਹੀ ਹੋਵੇਗਾ।''''

ਮੌਨਟੇਂਕ ਸਿੰਘ ਅੱਗੇ ਲਿਖਦੇ ਹਨ, ''''ਪ੍ਰਧਾਨ ਮੰਤਰੀ ਨੇ ਪਰਮਾਣੂ ਸਮਝੌਤਾ ਸਿਰੇ ਨਾ ਚੜ੍ਹਨ ਦੇਣ ਦੀ ਸੂਰਤ ਵਿੱਚ ਅਸਤੀਫਾ ਦੇਣ ਦੀ ਵੀ ਪੇਸ਼ਕਸ਼ ਕੀਤੀ।''''

ਸੋਨੀਆ ਗਾਂਧੀ ਨੇ ਮੌਨਟੇਕ ਸਿੰਘ ਨੂੰ ਕਿਹਾ ਕਿ ਉਹ ਮਨਮੋਹਨ ਸਿੰਘ ਨੂੰ ਅਸਤੀਫ਼ਾ ਨਾ ਦੇਣ ਲਈ ਮਨਾਉਣ, ਅਤੇ ਸੋਨੀਆ ਵਲੋਂ ਉਨ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦੇਣ।

ਮੋਦੀ ਦੀ ਨੋਟਬੰਦੀ ਨੂੰ ਕਿਹਾ ''ਆਰਗੇਨਾਈਜ਼ਡ ਲੁੱਟ''

2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਰਾਤੀ 8 ਵਜੇ ਟੀਵੀ ਚੈਨਲ ਉੱਤੇ ਆ ਕੇ 1000 ਅਤੇ 500 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਤਾਂ ਪੂਰੇ ਦੇਸ ਵਿੱਚ ਹਾਹਾਕਾਰ ਮਚ ਗਈ।

ਵਿਰੋਧੀ ਧਿਰ ਨੇ ਬੈਂਕਾਂ ਅੱਗੇ ਆਪਣੇ ਹੀ ਪੈਸੇ ਕਢਵਾਉਣ ਲਈ ਲੱਗ ਰਹੀਆਂ ਲੰਬੀਆਂ ਲਾਇਨਾਂ ਅਤੇ ਕਈ ਥਾਈਂ ਕਥਿਤ ਤੌਰ ਉੱਤੇ ਹੋ ਰਹੀਆਂ ਮੌਤਾਂ ਨੂੰ ਲੈ ਕੇ ਤਿੱਖਾ ਵਿਰੋਧ ਦਰਜ ਕਰਵਾਇਆ।

ਪਰ ਮਨਮੋਹਨ ਸਿੰਘ ਦਾ ਰਾਜ ਸਭਾ ਵਿੱਚ ਦਿੱਤਾ ਗਿਆ ਭਾਸ਼ਣ ਸਭ ਤੋਂ ਵੱਧ ਚਰਚਾ ਵਿੱਚ ਆਇਆ।

ਸਾਬਕਾ ਪ੍ਰਧਾਨ ਮੰਤਰੀ ਪਹਿਲੇ ਅਰਥ ਸਾਸ਼ਤਰੀ ਸਨ, ਜਿਨ੍ਹਾਂ ਨੋਟਬੰਦੀ ਦਾ ਭਾਰਤ ਦੀ ਆਰਥਿਕਤਾ ''ਤੇ ਨੈਗੇਵਿਟ ਅਸਰ ਹੋਣ ਦਾ ਦਾਅਵਾ ਕੀਤਾ ਜੋ ਬਾਅਦ ਵਿੱਚ ਸਹੀ ਵੀ ਸਾਬਤ ਹੋਇਆ।

ਨੋਟਬੰਦੀ ਬਾਰੇ ਲੋਕ ਆਮ ਕਰਕੇ ਮਨਮੋਹਨ ਸਿੰਘ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੰਦੇ ਹਨ, ''''ਜਿਸ ਤਰੀਕੇ ਨਾਲ ਇਹ ਸਕੀਮ ਲਾਗੂ ਕੀਤੀ ਉਹ ਇੱਕ ਇਤਿਹਾਸਕ ਪ੍ਰਬੰਧਨ ਨਾਕਾਮੀ ਹੈ, ਅਸਲ ਵਿੱਚ ਇਹ ਸੰਗਠਿਤ ਲੁੱਟ ਅਤੇ ਕਾਨੂੰਨੀ ਡਾਕਾ ਹੈ।''''

ਬਾਥਰੂਮ ਵਿੱਚ ਰੇਨਕੋਟ ਪਾ ਕੇ ਨਹਾਉਣ ਦੀ ਕਲਾ

ਡਾਕਟਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਵਜੋਂ 10 ਸਾਲਾ ਕਾਰਜਕਾਲ ਦੌਰਾਨ ਕਈ ਵੱਡੇ ਸਕੈਂਡਲ ਸਾਹਮਣੇ ਆਏ।

ਇਨ੍ਹਾਂ ਵਿੱਚ ਟੈਲੀਕਾਮ ਘੋਟਾਲਾ, ਕੋਲ ਘੋਟਾਲਾ, ਕਾਮਨਵੈਲਥ ਗੇਮਜ਼ ਘੋਟਾਲਾ, ਏਅਰਫੋਰਸ ਦੇ ਹਵਾਈ ਜਹਾਜ਼ ਖਰੀਦ ਘੋਟਾਲਾ, ਕੈਸ਼ ਫਾਰ ਵੋਟ ਘੋਟਾਲਾ, ਸੱਤਿਅਮ ਘੋਟਾਲਾ ਜ਼ਿਕਰਯੋਗ ਹਨ।

Getty Images
ਮੋਦੀ ਨੇ ਕਿਹਾ ਸੀ ਕਿ ਮਨਮੋਹਨ ਸਿੰਘ ਵਰਗੇ ਵਿਅਕਤੀ ਤੋਂ ਸਾਨੂੰ ਸਿਆਸੀ ਆਗੂਆਂ ਨੂੰ ਵੀ ਸਿੱਖਣ ਦੀ ਜਰੂਰਤ ਹੈ

ਕੋਲਾ ਮੰਤਰਾਲਾ ਪ੍ਰਧਾਨ ਮੰਤਰੀ ਕੋਲ ਹੋਣ ਕਾਰਨ ਅਤੇ ਟੈਲੀਕਾਮ ਘੋਟਾਲੇ ਵਿੱਚ ਉਨ੍ਹਾਂ ''ਤੇ ਸਿੱਧੇ ਇਲਜ਼ਾਮ ਲਾਏ ਗਏ।

ਪਰ ਮਨਮੋਹਨ ਸਿੰਘ ਨੇ ਇਨ੍ਹਾਂ ਦਾ ਸੰਸਦ ਦੇ ਅੰਦਰ ਤੇ ਬਾਹਰ ਬੇਬਾਕੀ ਨਾਲ ਜਵਾਬ ਦਿੱਤਾ ਸੀ।

ਰਾਜ ਸਭਾ ਵਿੱਚ ਨੋਟਬੰਦੀ ਦੀ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਮੋਹਨ ਸਿੰਘ ਦੇ ਬੇਦਾਗ਼ ਹੋਣ ਉੱਤੇ ਖੁਦ ਮੋਹਰ ਲਾਈ ਸੀ।

ਮੋਦੀ ਨੇ ਰਾਜ ਸਭਾ ਵਿੱਚ ਕਿਹਾ, ''''ਪਿਛਲੇ 70 ਸਾਲਾ ਵਿੱਚ ਡਾਕਟਰ ਮਨਮੋਹਨ ਸਿੰਘ ਅਜਿਹੇ ਅਰਥ ਸ਼ਾਸਤਰੀ ਰਹੇ ਹਨ ਜਿਨ੍ਹਾਂ ਦਾ ਕਰੀਬ 35 ਸਾਲ ਆਰਥਿਕ ਫੈਸਲਿਆਂ ਉੱਤੇ ਅਸਰ ਰਿਹਾ ਹੈ।"

"ਉਨ੍ਹਾਂ ਦੇ ਆਲੇ ਦੁਆਲੇ ਇੰਨਾ ਕੁਝ ਹੋਇਆ ਪਰ ਉਨ੍ਹਾਂ ਉੱਤੇ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ।''''

ਮੋਦੀ ਨੇ ਕਿਹਾ ਸੀ ਕਿ ਮਨਮੋਹਨ ਸਿੰਘ ਵਰਗੇ ਵਿਅਕਤੀ ਤੋਂ ਸਾਨੂੰ ਸਿਆਸੀ ਆਗੂਆਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ।

ਵਿਅੰਗਆਤਮਕ ਲਹਿਜ਼ੇ ਵਿੱਚ ਪਿਛਲੀ ਯੂਪੀਏ ਸਰਕਾਰ ਉੱਤੇ ਵਿਅੰਗ ਕੱਸਦਿਆਂ ਉਨ੍ਹਾਂ ਕਿਹਾ, ''''ਬਾਥਰੂਮ ਵਿੱਚ ਰੇਨ ਕੋਟ ਪਾ ਕੇ ਨਹਾਉਣ ਦੀ ਕਲਾ ਤਾਂ ਡਾਕਟਰ ਮਨਮੋਹਨ ਸਿੰਘ ਹੀ ਜਾਣਦੇ ਹਨ, ਹੋਰ ਕੋਈ ਨਹੀਂ ਜਾਣਦਾ।''''

ਮਨਮੋਹਨ ਸਿੰਘ ਨੇ ਖੁਦ ਵੀ ਇੱਕ ਭਾਸ਼ਣ ਵਿੱਚ ਕਿਹਾ ਸੀ, ''''ਮੈਂ ਕਦੇ ਵੀ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਂ ਦੋਸਤ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਵਰਤੋਂ ਨਹੀਂ ਕੀਤੀ।''''

Getty Images
ਮਨਮੋਹਨ ਸਿੰਘ ਨੂੰ ਰਾਜਨੀਤੀ ਵਿੱਚ ਲਿਆਉਣ ਦਾ ਕ੍ਰੈਡਿਟ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਜਾਂਦਾ ਹੈ

ਸੰਸਦ ''ਚ ਸ਼ੇਅਰੋ ਸ਼ਾਇਰੀ ਰਾਹੀਂ ਜਵਾਬ

ਮਨਮੋਹਨ ਸਿੰਘ ਨੂੰ ਆਮ ਤੌਰ ਉੱਤੇ ਉਨ੍ਹਾਂ ਦੀ ਚੁੱਪ ਕਾਰਨ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਵਿਰੋਧੀਆਂ ਦਾ ਇਲਜ਼ਾਮ ਰਿਹਾ ਹੈ ਕਿ ਉਹ ਕਦੇ ਵੀ ਬੋਲਦੇ ਨਹੀਂ ਹਨ।

ਪਰ ਮਨਮੋਹਨ ਸਿੰਘ ਨੇ ਭਾਜਪਾ ਦੀ ਵਿਰੋਧੀ ਧਿਰ ਆਗੂ ਸੁਸ਼ਮਾ ਸਵਰਾਜ ਦੀ ਉਰਦੂ ਸ਼ਾਇਰੀ ਦਾ ਜਿਸ ਤਰੀਕੇ ਨਾਲ ਜਵਾਬ ਦਿੱਤਾ ਸੀ ਉਹ ਮੀਡੀਆ ਅਤੇ ਸੋਸ਼ਲ ਹਲਕਿਆਂ ਵਿੱਚ ਕਾਫ਼ੀ ਵਾਇਰਲ ਹੋਇਆ ਸੀ।

ਅਸਲ ਵਿੱਚ ਮਨਮੋਹਨ ਸਿੰਘ ਨੇ ਭਾਜਪਾ ਬਾਰੇ ਸਦਨ ਵਿੱਚ ਕਿਹਾ ਸੀ, ''''ਹਮਕੋ ਹੈ ਉਨਸੇ ਵਫ਼ਾ ਕੀ ਉਮੀਦ ਜੋ ਜਾਨਤੇ ਨਹੀਂ ਵਫ਼ਾ ਕਿਆ ਹੈ।''''

ਪਰ ਸ਼ੁਸ਼ਮਾ ਸਵਰਾਜ ਨੇ ਕਿਹਾ ਕਿ ਮਨਮੋਹਨ ਸਿੰਘ ਉਰਦੂ ਦੇ ਚੰਗੇ ਗਿਆਤਾ ਹਨ ਅਤੇ ਸ਼ਾਇਰੀ ਵੀ ਸਮਝਦੇ ਹਨ ਅਤੇ ਸ਼ਾਇਰੀ ਦਾ ਉਧਾਰ ਨਹੀਂ ਰੱਖਿਆ ਜਾਂਦਾ ।

ਸੁਸ਼ਮਾ ਨੇ ਸ਼ੇਅਰ ਰਾਹੀਂ ਹੀ ਜਵਾਬ ਦਿੱਤਾ, ''ਪ੍ਰਧਾਨ ਮੰਤਰੀ ਜੀ, ਕੁਛ ਤੋਂ ਮਜਬੂਰੀਆਂ ਰਹੀ ਹੋਂਗੀ ਯੂੰ ਹੀ ਕੋਈ ਬੇਵਫਾ ਨਹੀਂ ਹੋਤਾ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਸੁਸ਼ਮਾ ਸਵਰਾਜ ਨੇ ਮਨਮੋਹਨ ਸਿੰਘ ਉੱਤੇ ਮੁਲਕ ਨਾਲ ਬੇਵਫਾਈ ਕਰਨ ਦਾ ਇਲਜ਼ਾਮ ਲਾਉਂਦਿਆ ਕਿਹਾ,

ਤੁਮਹੇ ਵਫ਼ਾ ਯਾਦ ਨਹੀਂ , ਹਮੇ ਯਫ਼ਾ ਯਾਦ ਨਹੀਂ।

ਜ਼ਿੰਦਗੀ ਔਰ ਮੌਤ ਕੇ ਦੋ ਹੀ ਤੋਂ ਤਰਾਨੇ ਹੈ।

ਇੱਕ ਤੁਮਹੇ ਯਾਦ ਨਹੀਂ ਇੱਕ ਹਮੇ ਯਾਦ ਨਹੀਂ।

ਸੁਸ਼ਮਾ ਸਵਰਾਜ ਨੇ ਦੂਜੇ ਸ਼ੇਅਰ ਰਾਹੀ ਮਨਮੋਹਨ ਸਿੰਘ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ:

ਤੂੰ ਇਧਰ ਉੱਧਰ ਕੀ ਨਾ ਬਾਤ ਕਰ , ਯਹ ਬਤਾ ਕਿ ਕਾਫ਼ਿਲਾ ਕਿਉਂ ਲੁਟਾ

ਹਮੇ ਰਹਿਬਰੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।

ਜਿਸ ਦੇ ਜਵਾਬ ਵਿੱਚ ਮਨਮੋਹਨ ਸਿੰਘ ਨੇ ਅਗਲਾ ਸ਼ੇਅਰ ਪੜ੍ਹ ਕੇ ਵਿਰੋਧੀ ਧਿਰ ਦੀ ਆਗੂ ਦਾ ਜਵਾਬ ਦਿੱਤਾ :

ਮਾਨਾ ਕੇ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ

ਤੂੰ ਮੇਰਾ ਸ਼ੌਕ ਦੇਖ, ਮੇਰਾ ਇੰਤਜ਼ਾਰ ਤੋਂ ਕਰ

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=LcpSOUohMJk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''28f524d4-4816-4ef3-8464-5f90880887f2'',''assetType'': ''STY'',''pageCounter'': ''punjabi.india.story.58912438.page'',''title'': ''ਮਨਮੋਹਨ ਸਿੰਘ: ਸਿਆਸੀ ਕਰੀਅਰ ਦੇ 5 ਮੌਕੇ ਜੋ ਸਾਬਕਾ ਪ੍ਰਧਾਨ ਮੰਤਰੀ ਬਾਰੇ ਧਾਰਨਾਵਾਂ ਨੂੰ ਤੋੜਦੇ ਹਨ'',''author'': ''ਖੁਸ਼ਹਾਲ ਲਾਲੀ'',''published'': ''2021-10-14T11:04:44Z'',''updated'': ''2021-10-14T11:04:44Z''});s_bbcws(''track'',''pageView'');