ਬਾਇਸੈਕਸ਼ੁਅਲ ਸੂਪਰਮੈਨ ਜੋ ਬਣਿਆ ਚਰਚਾ ਦਾ ਵਿਸ਼ਾ

10/14/2021 3:53:45 PM

ਨਵੰਬਰ ਵਿੱਚ ਰਿਲੀਜ਼ ਹੋਣ ਜਾ ਰਹੀ ਡੀਸੀ ਕਾਮਿਕਸ ਦੀ ਅਗਲੀ ਕਾਮਿਕ ਕਿਤਾਬ ਵਿੱਚ, ਇਸ ਦੇ ਕਿਰਦਾਰ ਜੌਨ ਨੂੰ ਉਸ ਦੇ ਪੁਰਸ਼ ਮਿੱਤਰ ਜੇ ਨਾਕਾਮੂਰਾ ਨਾਲ ਸਮਲਿੰਗੀ ਸੰਬੰਧਾਂ ਵਿੱਚ ਦਿਖਾਇਆ ਜਾਵੇਗਾ।

ਇਹ ਕਹਾਣੀ ''ਸੁਪਰਮੈਨ: ਸਨ ਆਫ਼ ਕਾਲ ਐਲ'' ਦਾ ਹਿੱਸਾ ਹੋਵੇਗੀ, ਸੀਰੀਜ਼ ਜੌਨ ਦੇ ਕਿਰਦਾਰ ''ਤੇ ਅਧਾਰਿਤ ਹੋਵੇਗੀ ਜੋ ਆਪਣੇ ਪਿਤਾ ਕੋਲੋਂ ਸੁਪਰਮੈਨ ਵਾਲੀਆਂ ਸ਼ਕਤੀਆਂ ਪ੍ਰਾਪਤ ਕਰਦਾ ਹੈ।

ਡੀਸੀ ਕਾਮਿਕਸ ਨੇ ਇਸ ਦਾ ਐਲਾਨ ਨੈਸ਼ਨਲ ਕਮਿੰਗ ਆਊਟ ਡੇ ਮੌਕੇ ਕੀਤਾ, ਇਸ ਦਿਨ ਦੀ ਸ਼ੁਰੂਆਤ ਅਮਰੀਕਾ ਵਿੱਚ ਸਾਲਾਨਾ ਐਲਜੀਬੀਟੀ ਜਾਗਰੂਕਤਾ ਦਿਵਸ ਵਜੋਂ ਕੀਤੀ ਗਈ ਹੈ।

ਜੁਲਾਈ ਤੋਂ ਸ਼ੁਰੂ ਹੋਈ ਇਸ ਸੀਰੀਜ਼ ਵਿੱਚ ਹੁਣ ਤੱਕ ਜੌਨ ਮੌਸਮੀ ਬਦਲਾਅ ਕਾਰਨ ਲੱਗਣ ਵਾਲੀ ਅੱਗ ਦਾ ਮੁਕਾਬਲਾ ਕਰ ਚੁੱਕਿਆ ਹੈ, ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਚੁੱਕਿਆ ਹੈ ਅਤੇ ਰਫਿਊਜੀਆਂ ਨੂੰ ਦੇਸ਼ ਤੋਂ ਕੱਢਣ ਦਾ ਵਿਰੋਧ ਕਰ ਚੁੱਕਿਆ ਹੈ।

ਹੁਣ ਇੱਕ ਨਵੇਂ ਮੁੱਦੇ ਨੂੰ ਪੇਸ਼ ਕਰਦਿਆਂ, ਸੀਰੀਜ਼ ਵਿੱਚ ਜੌਨ ਨੂੰ ਚਸ਼ਮੇ ਵਾਲੇ ਅਤੇ ਗੁਲਾਬੀ ਵਾਲਾਂ ਵਾਲੇ ਪੱਤਰਕਾਰ ਨਾਲ ਦੋਸਤੀ ਕਰਦੇ ਹੋਏ ਦਿਖਾਇਆ ਜਾਵੇਗਾ।

ਡੀਸੀ ਕਾਮਿਕਸ ਦੁਆਰਾ ਦੱਸਿਆ ਗਿਆ ਹੈ ਕਿ ਜੌਨ "ਜਿੱਥੋਂ ਤੱਕ ਸੰਭਵ ਹੋ ਸਕੇ ਹਰ ਇੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਨਾਲ ਮਾਨਸਿਕ ਅਤੇ ਸਰੀਰਕ ਤੌਰ ''ਤੇ ਬੁਰੀ ਤਰ੍ਹਾਂ ਥੱਕ ਜਾਂਦਾ ਹੈ ਅਤੇ ਜਿਸ ਤੋਂ ਬਾਅਦ, ਇਸ ਪੰਜਵੇਂ ਸੰਸਕਰਨ ਵਿੱਚ ਦੋਵਾਂ ਵਿਚਕਾਰ ਰੋਮਾਂਟਿਕ ਸੰਬੰਧ ਬਣਨਗੇ।

ਹਾਲਾਂਕਿ, ਕਹਾਣੀ ਬਾਰੇ ਹਾਲੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਡੀਸੀ ਕਾਮਿਕਸ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਜੌਨ ਅਤੇ ਜੇ ਨੂੰ ਚੁੰਮਣ ਕਰਦੇ ਹੋਏ ਵੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

  • ਇੱਕ ਪਲ ਮਨੋਰੰਜਨ ਦੂਜੇ ਪਲ ਮੌਤ ਦੀ ਕਹਾਣੀ
  • ''ਅਡਲਟ'' ਕੰਟੈਂਟ ਦੇਖਣ ਨੂੰ ਕਿਉਂ ਮਜਬੂਰ ਹਨ ਬੱਚੇ?
  • ਪੋਰਨ ਫਿਲਮਾਂ ਦੇਖਣ ਨਾਲ ਇਹ ਹਾਲਤ ਹੋ ਸਕਦੀ ਹੈ?

ਸੀਰੀਜ਼ ਦੇ ਲੇਖਕ ਟੌਮ ਟੇਲਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਇਹ ਕੰਮ ਸੌਂਪਿਆ ਗਿਆ ਤਾਂ ਉਨ੍ਹਾਂ ਨੇ ਸੋਚਿਆ ਕਿ "ਅੱਜ ਦੇ ਸੁਪਰਮੈਨ ਨੂੰ ਕਿਹੋ-ਜਿਹਾ ਹੋਣਾ ਚਾਹੀਦਾ ਹੈ?"

ਉਨ੍ਹਾਂ ਕਿਹਾ, "ਮੈਨੂੰ ਲੱਗਾ ਕਿ ਜੇ ਅਸੀਂ ਕਲਾਰਕ ਕੇਂਟ ਨੂੰ ਗੋਰੇ ਰੰਗ ਵਾਲੇ ਇੱਕ ਆਮ ਰੱਖਿਅਕ ਕਿਰਦਾਰ ਨਾਲ ਬਦਲਦੇ ਹਾਂ ਤਾਂ ਇਹ ਇੱਕ ਸ਼ਾਨਦਾਰ ਮੌਕੇ ਨੂੰ ਗੁਆਉਣ ਵਾਲੀ ਗੱਲ ਹੋਵੇਗੀ।"

ਇਸ ਤੋਂ ਪਹਿਲਾਂ ਕਿ ਉਹ ਜੌਨ ਨੂੰ ਬਾਇਸੈਕਸ਼ੁਅਲ ਦਿਖਾਉਣ ਦਾ ਆਪਣਾ ਵਿਚਾਰ ਪੇਸ਼ ਕਰਦੇ, ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਡੀਸੀ ਕਾਮਿਕਸ ਵੀ ਇਸ ''ਤੇ ਵਿਚਾਰ ਕਰ ਰਹੇ ਸਨ।

ਟੇਲਰ ਨੇ ਦੱਸਿਆ, ਪਿਛਲੇ ਕੁਝ ਸਾਲਾਂ ਦੌਰਾਨ ਵਾਕਈ ਬਹੁਤ ਬਦਲਾਅ ਆਏ ਹਨ, ਦਸ ਸਾਲ ਪਹਿਲਾਂ ਜਾਂ ਪੰਜ ਸਾਲ ਪਹਿਲਾਂ ਇਹ ਸਭ ਹੋਰ ਵੀ ਔਖਾ ਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਨੂੰ ਲੈ ਕੇ ਆਏ ਇਨ੍ਹਾਂ ਪਰਿਵਰਤਨਾਂ ਦਾ ਸੁਆਗਤ ਕੀਤਾ ਗਿਆ ਹੈ।"

ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ''ਤੇ "ਟ੍ਰੋਲ" ਹੋਣ ਦੇ ਬਾਵਜੂਦ ਵੀ ਇਸ ਕਹਾਣੀ ਦੇ ਵਿਸ਼ੇ ਵਸਤੂ ਨੂੰ ਲੋਕਾਂ ਤੋਂ ਬਹੁਤ ਸਕਾਰਾਤਮਕ ਪ੍ਰਤੀਕਿਰਿਆਵਾਂ ਮਿਲੀਆਂ ਹਨ।

ਟੇਲਰ ਯਾਦ ਕਰਦੇ ਹਨ, "ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅੱਜ ਇਹ ਖਬਰ ਪੜ੍ਹੀ ''ਤੇ ਸਾਡੀਆਂ ਅੱਖਾਂ ਵਿੱਚ ਹੰਝੂ ਆ ਗਏ।"

"ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਸਲ ਜੀਵਨ ''ਚ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਆਪਣੇ ਆਪ ਨੂੰ ਕਦੇ ਸੁਪਰਮੈਨ ਵਜੋਂ ਵੀ ਦੇਖਣਗੇ... ਵਾਕਈ ਕਾਮਿਕਸ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰਮੈਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਉਹ ਅੱਗੇ ਕਹਿੰਦੇ ਹਨ, "ਤੁਹਾਨੂੰ ਹਮੇਸ਼ਾ ਅਜਿਹੇ ਲੋਕ ਮਿਲਣਗੇ ਜੋ ਕਹਿਣਗੇ ਕਿ ਇਸ ਵਿੱਚ ਰਾਜਨੀਤੀ ਨੂੰ ਸ਼ਾਮਲ ਨਾ ਕਰੋ, ਉਹ ਇਹ ਭੁੱਲ ਜਾਂਦੇ ਹਨ ਕਿ ਹਰੇਕ ਕਾਮਿਕ ਕਿਤਾਬ ਦੀ ਕਹਾਣੀ ਕਿਸੇ ਨਾ ਕਿਸੇ ਤਰ੍ਹਾਂ ਰਾਜਨੀਤੀ ਨਾਲ ਜੁੜੀ ਹੀ ਹੁੰਦੀ ਹੈ।"

"ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ (ਮਾਰਵਲ ਕਾਮਿਕ ਸੀਰੀਜ਼) ਐਕਸ ਮੈਨ, ਸਿਵਿਲ ਰਾਇਟਸ ਅੰਦੋਲਨ ਦਾ ਹੀ ਇੱਕ ਰੂਪ ਸਨ।"

"ਅਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਲੈ ਕੇ ਤੁਰਨਾ ਚਾਹੁੰਦੇ ਹਾਂ, ਪਰ ਅਸੀਂ ਉਨ੍ਹਾਂ ਲੋਕਾਂ ਲਈ ਲਿਖ ਰਹੇ ਹਾਂ ਜੋ ਸੁਪਰਮੈਨ ਨੂੰ ਦੇਖਣ ਅਤੇ ਸ਼ਾਇਦ ਕਹਿਣ ਕਿ "ਇਹ ਸੁਪਰਮੈਨ ਮੇਰੇ ਵਰਗਾ ਹੈ।" ਇਹ ਸੁਪਰਮੈਨ ਉਨ੍ਹਾਂ ਚੀਜ਼ਾਂ ਲਈ ਲੜਦਾ ਹੈ ਜਿਨ੍ਹਾਂ ਨਾਲ ਮੈਨੂੰ ਫਰਕ ਪੈਂਦਾ ਹੈ।"

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=zTnh1jcAoeQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f2b9c805-da04-46e4-956d-76221e9647e0'',''assetType'': ''STY'',''pageCounter'': ''punjabi.international.story.58898408.page'',''title'': ''ਬਾਇਸੈਕਸ਼ੁਅਲ ਸੂਪਰਮੈਨ ਜੋ ਬਣਿਆ ਚਰਚਾ ਦਾ ਵਿਸ਼ਾ'',''published'': ''2021-10-14T10:10:32Z'',''updated'': ''2021-10-14T10:10:32Z''});s_bbcws(''track'',''pageView'');