ਕੈਨੇਡਾ ਲਈ ਭਾਰਤ ਤੋਂ ਸਿੱਧੀ ਉਡਾਣ ’ਤੇ ਸਵਾਰ ਹੋਣ ਤੋਂ ਪਹਿਲਾਂ ਇਹ ਤਿਆਰੀਆਂ ਕਰ ਲੈਣਾ

09/26/2021 6:38:28 PM

Getty Images
ਏਅਰ ਕੈਨੇਡਾ ਭਾਰਤ ਤੋਂ ਆਪਣੀਆਂ ਉਡਾਣਾਂ 27 ਸਿਤੰਬਰ ਤੋਂ ਹੀ ਸ਼ੁਰੂ ਕਰ ਸਕਦੀ ਹੈ

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਦੇ ਉੱਪਰ ਜਾਰੀ ਪਾਬੰਦੀ ਨੂੰ ਮੰਗਲਵਾਰ ਨੂੰ ਹਟਾ ਦਿੱਤੀ ਹੈ।

ਟਰਾਂਸਪੋਰਟ ਕੈਨੇਡਾ ਦੀ ਵੈਬਸਾਈਟ ਮੁਤਾਬਕ "27 ਸਿਤੰਬਰ, 2021 ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ।"

ਟਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦਾਖ਼ਲ ਹੋ ਸਕਣ ਦੇ ਯੋਗ ਵਿਅਕਤੀ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਲੈ ਸਕਣਗੇ।

ਕੈਨੈਡਾ ਦੀ ਫਲਾਈਟ ਫੜ੍ਹਨ ਲਈ ਕੀ ਹੋਣਾ ਜ਼ਰੂਰੀ ਹੈ?

  • ਯਾਤਰੀਆਂ ਕੋਲ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਫੜਨ ਤੋਂ ਪਹਿਲਾਂ ਹੀ ਕੋਵਿਡ-19 ਮੋਲੀਕਿਊਲਰ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਚਾਹੀਦੀ ਹੈ।
  • ਇਹ ਰਿਪੋਰਟ ਡਿਪਾਰਚਰ ਤੋਂ 18 ਤੋਂ ਜ਼ਿਆਦਾ ਘੰਟੇ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਤੇ ਮਾਨਤਾ ਪ੍ਰਾਪਤ ਲੈਬੋਰੇਟਰੀ ਦੀ ਹੋਣੀ ਚਾਹੀਦੀ ਹੈ।
  • ਕੈਨੇਡਾ ਜਾਣ ਦੇ ਚਾਹਵਾਨ ਇਸ ਲੈਬ ਤੋਂ ਜਾਰੀ ਕੋਵਿਡ ਨੈਗੇਟਿਵ ਟੈਸਟ ਰਿਪੋਰਟ ਲੈਬ ਵੱਲੋਂ ਜਾਰੀ ਕਿਊਆਰ ਕੋਡ ਦੇ ਨਾਲ ਹਵਾਈ ਕੰਪਨੀ ਨੂੰ ਦਿਖਾਉਣਾ ਪਵੇਗਾ।
  • ਯਾਤਰਾ ਕਰਨ ਵਾਲੇ ਵਿਅਕਤੀ ਨੂੰ ਟੀਕੇ ਦੀ ਪੂਰੀ ਡੋਜ਼ ਲੈਣੀਆਂ ਜ਼ਰੂਰੀ ਹਨ ਤੇ ਇਸ ਬਾਰੇ ਜਾਣਕਾਰੀ ਅਰਾਈਵ ਕੈਨ ਐਪ ਜਾਂ ਵੈਬਸਾਈਟ ਉੱਤੇ ਪਾਉਣੀ ਜ਼ਰੂਰੀ ਹੈ।

https://twitter.com/Transport_gc/status/1441840496712749058

ਜਾਰੀ ਕੀਤੀ ਗਈ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਯਾਤਰੀ ਇਹ ਰਿਪੋਰਟ ਨਹੀਂ ਦਿਖਾ ਸਕਣਗੇ, ਹਵਾਈ ਕੰਪਨੀਆਂ ਉਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦੇਣਗੀਆਂ।

ਇਸੇ ਤਰ੍ਹਾਂ ਅਸਿੱਧੀਆਂ ਉਡਾਣਾਂ ਲਈ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਲਈ ਉਡਾਣ ਤੋਂ ਪਹਿਲਾਂ ਦੀ ਕੋਵਿਡ-19 ਮੋਲਿਕਿਊਲਰ ਟੈਸਟ ਰਿਪੋਰਟ, ਉਸ ਤੀਜੇ ਦੇਸ਼ ਵਿੱਚੋਂ ਹਾਸਲ ਕੀਤੀ ਗਈ ਦਿਖਾਉਣੀ ਲਾਜ਼ਮੀ ਹੋਵੇਗੀ, ਜਿਸ ਰਾਹੀਂ ਉਹ ਕੈਨੇਡਾ ਜਾ ਰਹੇ ਹਨ।

ਇਸ ਦੇ ਨਾਲ ਹੀ ਧਿਆਨਯੋਗ ਹੈ ਕਿ ਕਿਸੇ ਤੀਜੇ ਦੇਸ਼ ਰਾਹੀਂ ਕੈਨੇਡਾ ਜਾਣ ਸਮੇਂ ਇਹ ਜ਼ਰੂਰੀ ਨਹੀਂ ਹੈ ਕਿ ਉੱਥੇ ਤੁਹਾਨੂੰ ਕੋਵਿਡ ਟੈਸਟ ਕਰਵਾਉਣ ਦੀ ਸਹੂਲਤ ਮਿਲੇਗੀ।

ਇਸ ਤੋਂ ਇਲਾਵਾ ਜੇ ਤੁਹਾਡੀ ਰਿਪੋਰਟ ਉੱਥੇ ਪੌਜ਼ਿਟਿਵ ਆ ਗਈ ਤਾਂ ਹੋ ਸਕਦਾ ਹੈ ਤੁਹਾਨੂੰ ਉੱਥੇ ਹੀ ਕੁਆਰੰਟੀਨ ਕਰ ਲਿਆ ਜਾਵੇ ਅਤੇ ਜਾਂ ਫਿਰ ਜਿਸ ਦੇਸ਼ ਤੋਂ ਉੱਥੇ ਪਹੁੰਚੇ ਸੀ ਉੱਥੇ ਹੀ ਵਾਪਸ ਭੇਜ ਦਿੱਤਾ ਜਾਵੇ।

ਇਸ ਮਾਮਲੇ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਏਅਰ ਕੈਨੇਡਾ ਜਿੱਥੇ ਭਾਰਤ ਤੋਂ ਆਪਣੀਆਂ ਉਡਾਣਾਂ 27 ਸਿਤੰਬਰ ਤੋਂ ਹੀ ਸ਼ੁਰੂ ਕਰ ਸਕਦੀ ਹੈ, ਉੱਥੇ ਹੀ ਏਅਰ ਇੰਡੀਆ 30 ਸਿਤੰਬਰ ਤੋਂ ਇਹ ਸੇਵਾ ਸ਼ੁਰੂ ਕਰ ਸਕਦੀ ਹੈ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=cFNAJD1jDc0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4a978a66-9b48-430c-bfaa-b4af967b3f56'',''assetType'': ''STY'',''pageCounter'': ''punjabi.india.story.58696767.page'',''title'': ''ਕੈਨੇਡਾ ਲਈ ਭਾਰਤ ਤੋਂ ਸਿੱਧੀ ਉਡਾਣ ’ਤੇ ਸਵਾਰ ਹੋਣ ਤੋਂ ਪਹਿਲਾਂ ਇਹ ਤਿਆਰੀਆਂ ਕਰ ਲੈਣਾ'',''published'': ''2021-09-26T13:02:37Z'',''updated'': ''2021-09-26T13:02:37Z''});s_bbcws(''track'',''pageView'');