ਪੰਜਾਬ ਸਰਕਾਰ ਦੀ ਕੈਬਨਿਟ ਫੇਰਬਦਲ ਤੋਂ ਪਹਿਲਾਂ ਉੱਠਿਆ ਵਿਵਾਦ, ਇਨ੍ਹਾਂ ਲੀਡਰਾਂ ਨੇ ਜਤਾਈ ਨਰਾਜ਼ਗੀ

09/26/2021 3:23:26 PM

ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਨਵੇਂ ਮੰਤਰੀ ਸਹੁੰ ਚੁੱਕਣ ਜਾ ਰਹੇ ਹਨ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਬਾਬਤ ਸ਼ਨੀਵਾਰ ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਨਾਲ ਰਾਜਭਵਨ ਵਿੱਚ ਮੁਲਾਕਾਤ ਵੀ ਕੀਤੀ ਸੀ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਐਤਵਾਰ ਸ਼ਾਮੀ 4.30 ਵਜੇ ਨਵੇਂ ਮੰਤਰੀ ਸਹੁੰ ਚੁੱਕ ਰਹੇ ਹਨ।

ਦੱਸ ਦੇਈਏ ਕਿ ਦਿੱਲੀ ''ਚ ਪਾਰਟੀ ਹਾਈਕਮਾਨ ਨੂੰ ਮਿਲ ਕੇ ਪਰਤਣ ਤੋਂ ਕੁਝ ਘੰਟਿਆਂ ਬਾਅਦ ਹੀ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ।

ਵਿਸਥਾਰ ਤੋਂ ਪਹਿਲਾਂ ਹੀ ਵਿਵਾਦ

ਹਾਲਾਂਕਿ ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਮੁਤਾਬਕ ਚੰਨੀ ਲਈ ਇਹ ਵਜਾਰਤੀ ਵਿਸਥਾਰ ਸੌਖਾ ਨਹੀਂ ਹੋਣ ਜਾ ਰਿਹਾ।

ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਆਪਣੇ ਦਸਤਖ਼ਤਾਂ ਹੇਠ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਆਪਣੀ ਕੈਬਨਿਟ ਵਿੱਚੋਂ ਕੈਪਟਨ ਦੀ ਕੈਬਨਿਟ ਵਿੱਚ ਵੀ ਕੈਬਨਿਟ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਸਿੰਘ ਸੋਢੀ ਨੂੰ ਬਾਹਰ ਰੱਖਣ ਦੀ ਅਪੀਲ ਕੀਤੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਢੀ ਇੱਕ ਦਾਗੀ ਸਿਆਸਤਦਾਨ ਹਨ ਅਤੇ ਉਨ੍ਹਾਂ ਦੀ ਥਾਂ ਦੁਆਬੇ ਦੇ ਕਿਸੇ ਸਾਫ਼ ਅਕਸ ਵਾਲੇ ਆਗੂ ਨੂੰ ਨੁਮਾਇੰਦਗੀ ਦੇ ਕੇ ਕੈਬਿਨਟ ਦੀ ਇਹ ਸੀਟ ਭਰਨੀ ਚਾਹੀਦੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਦੁਆਬੇ ਦੇ ਆਮ ਲੋਕਾਂ ਵਿੱਚ ਸੋਢੀ ਨੂੰ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣ ਤੋਂ ਭਾਰੀ ਨਿਰਾਸ਼ਾ ਹੈ।

ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਰਾਣਾ ਸੋਢੀ ਨੂੰ 2018 ਵਿੱਚ ਹੀ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੁੰ ਮੁੜ ਕਿਉਂ ਸ਼ਾਮਲ ਕੀਤਾ ਜਾ ਰਿਹਾ ਹੈ।

ਇਸ ਚਿੱਠੀ ਉੱਪਰ ਮੋਹਿੰਦਰ ਸਿੰਘ ਕੇਪੀ (ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ), ਨਵਤੇਜ ਸਿੰਘ ਚੀਮਾ (ਵਿਧਾਇਕ ਸੁਲਤਾਨਪੁਰ), ਬਲਵਿੰਦਰ ਸਿੰਘ ਧਾਲੀਵਾਲ (ਵਿਆਧਿਕ ਫਗਵਾੜਾ),ਬਾਵਾ ਹੈਨਰੀ (ਵਿਧਾਇਕ ਜਲੰਧਰ ਉੱਤਰੀ), ਰਾਜ ਕੁਮਾਰ (ਵਿਧਾਇਕ ਚੱਬੇਵਾਲ), ਪਵਨ ਆਦੀਆ ( (ਵਿਧਾਇਕ ਸ਼ਾਮ ਚੁਰਾਸੀ) ਅਤੇ ਸੁਖਪਾਲ ਸਿੰਘ ਖਹਿਰਾ (ਵਿਧਾਇਕ ਭੁੱਲਥ) ਦੇ ਦਸਤਖ਼ਤ ਹਨ।

ਇਹ ਵੀ ਪੜ੍ਹੋ

  • ਕੈਪਟਨ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਤੇ ਚੰਨੀ ਨੇ ਦਬਦਬਾ ਕਾਇਮ ਕਰਨਾ ਹੈ ਤਾਂ ਇਹ 3 ਕੰਮ ਕਰਨੇ ਪੈਣਗੇ
  • ਬਿਸ਼ਨ ਸਿੰਘ ਬੇਦੀ ਦੇ ਪਾਕਿਸਤਾਨ ਵਿਚ ਦੋਸਤ ਨਵਜੋਤ ਸਿੱਧੂ ਤੋਂ ਵੀ ਜ਼ਿਆਦਾ ਹਨ
  • ਪਾਕਿਸਤਾਨ: 6 ਮਹੀਨੇ ਦਿਲ ਵਿਚ ਫਸੀ ਰਹੀ ਗੋਲ਼ੀ ,ਆਖ਼ਰ ਕਿਵੇਂ ਬਚੀ ਜਾਨ

ਸੁਖਪਾਲ ਖਹਿਰਾ ਨੇ ਚੁੱਕੇ ਸਵਾਲ

ਸੁਖਪਾਲ ਖਹਿਰਾ ਨੇ ਕਿਹਾ ਕਿ ਕੈਬਨਿਟ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਿਲ ਕਰਕੇ ਪੰਜਾਬ ਸਰਕਾਰ ਵੱਡੀ ਗਲਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਗੇ ਮੁੱਦਾ ਚੁੱਕਣਗੇ।

https://twitter.com/ANI/status/1442043124725915653

ਕੌਣ ਹੋ ਸਕਦਾ ਹੈ ਇਨ ਕੌਣ ਹੋ ਸਕਦਾ ਹੈ ਆਊਟ

ਸੂਤਰਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਅਤੇ ਏਐਨਆਈ ਦੇ ਮੁਤਾਬਕ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਕੈਬਨਿਟ ਚੋਂ ਬਾਹਰ ਹੋ ਸਕਦੇ ਹਨ।

ਕੈਬਨਿਟ ''ਤ ਸ਼ਾਮਲ ਹੋਣ ਵਾਲੇ ਚਿਹਰੇ ਪਰਗਟ ਸਿੰਘ, ਰਾਜ ਕੁਮਾਰ ਵੇਰਕਾ, ਗੁਰਕਿਰਤ ਸਿੰਘ ਕੋਟਲੀ, ਸੰਗਤਕ ਸਿੰਘਕ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਤੇ ਰਾਣਾ ਗੁਰਮੀਤ ਸੋਢੀ ਦੇ ਹੋਣ ਦੀ ਸੰਭਾਵਨਾ ਹੈ।

ਯਾਨੀ ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮੋਹਿੰਦਰਾ, ਸੁਖਬਿੰਦਰ ਸਿੰਘ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੂਣਾ ਚੌਧਰੀ, ਰਜ਼ਿਆ ਸੁਲਤਾਨਾ ਅਤੇ ਭਾਰਤ ਭੂਸ਼ਣ ਆਸ਼ੂ ਮੰਤਰਾਲੇ ''ਚ ਬਣੇ ਰਹਿ ਸਕਦੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਉਨ੍ਹਾਂ ਨੂੰ ਕੈਬਨਿਟ ’ਚੋਂ ਬਾਹਰ ਕੱਢਣ ਦੀਆਂ ਖ਼ਬਰਾਂ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, “ਮੈਨੂੰ ਤਾਂ ਨਹੀਂ ਪਤਾ ਕਿ ਮੈਨੂੰ ਕਿਉਂ ਕੱਢਿਆ ਜਾ ਰਿਹਾ ਹੈ। ਸਾਨੂੰ ਦੱਸ ਦਿੰਦੇ ਕਿ ਸਾਨੂੰ ਕੈਬਨਿਟ ਤੋਂ ਹਟਾਉਣਾ ਹੈ, ਅਸੀਂ ਖੁਦ ਹੀ ਅਹੁਦਾ ਛੱਡ ਦਿੰਦੇ। ਇਸ ਤਰ੍ਹਾਂ ਸਾਨੂੰ ਜਲੀਲ ਨਹੀਂ ਕਰਨਾ ਚਾਹੀਦਾ ਸੀ।”

ਬਲਬੀਰ ਸਿੱਧੂ ਨਾਲ ਇਸ ਮੌਕੇ ਵਿਧਾਇਕ ਗੁਰਪ੍ਰੀਤ ਕਾਂਗੜ ਵੀ ਮੌਜੂਦ ਸਨ।

ਇਹ ਵੀ ਪੜ੍ਹੋ

  • ਚੰਨੀ ਬਣੇ ਮੁੱਖ ਮੰਤਰੀ˸ ਕੀ ਕਾਂਗਰਸ ਦੀਆਂ ਮੁਸੀਬਤਾਂ ਘਟ ਗਈਆਂ ਜਾਂ ਸਿੱਧੂ ਲਈ ਚੁਣੌਤੀਆਂ ਵੱਧ ਗਈਆਂ
  • ਸਿੱਧੂ ਨੇ ਉਹ ਕੀਤਾ ਜੋ ''ਆਪ'' ਤੇ ਅਕਾਲੀ ਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ ''ਤਖ਼ਤਾਪਲਟ''
  • ਚਰਨਜੀਤ ਸਿੰਘ ਚੰਨੀ ਦਾ ਐਲਾਨ, ‘ਹਰ ਮੰਗਲਵਾਰ ਨੂੰ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਤੇ ਕੈਬਨਿਟ ਦੀ ਮੀਟਿੰਗ ਹੋਵੇਗੀ’

ਕਿਸ ਨੇ ਕੀ ਕਿਹਾ

ਰਾਜ ਕੁਮਾਰ ਵੇਰਕਾ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਸਮਾਂ ਕਾਫੀ ਘੱਟ ਹੈ। ਸਾਨੂੰ ਸਹੁੰ ਚੁੱਕਦਿਆਂ ਹੀ ਆਪਣਾ ਕੰਮ ਸ਼ੁਰੂ ਕਰਨਾ ਹੋਵੇਗਾ।

https://twitter.com/ANI/status/1441997959659360258?s=20

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਹੁੰ ਚੁੱਕਣ ਤੋਂ ਕੁਝ ਘੰਟੇ ਪਹਿਲਾਂ ਲਿਸਟ ਆ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਕੋਈ ਅਹੁਦਾ ਨਹੀਂ ਬਲਕਿ ਜ਼ਿੰਮਵਾਰੀ ਹੈ। ਉਨ੍ਹਾਂ ਕਿਹਾ, “ਕੁਝ ਲੋਕ ਅਹੁਦਾ ਮਿਲਦਿਆਂ ਹੀ ਆਪਣੀ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਪਰ ਮੈਂ ਅਜਿਹਾ ਨਹੀਂ ਹਾਂ।”

https://twitter.com/ANI/status/1441981717980479491?s=20

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=JIBgJfhcsvQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''94c4e0e4-faef-4a32-997a-3acd5d988169'',''assetType'': ''STY'',''pageCounter'': ''punjabi.india.story.58696536.page'',''title'': ''ਪੰਜਾਬ ਸਰਕਾਰ ਦੀ ਕੈਬਨਿਟ ਫੇਰਬਦਲ ਤੋਂ ਪਹਿਲਾਂ ਉੱਠਿਆ ਵਿਵਾਦ, ਇਨ੍ਹਾਂ ਲੀਡਰਾਂ ਨੇ ਜਤਾਈ ਨਰਾਜ਼ਗੀ'',''published'': ''2021-09-26T09:39:17Z'',''updated'': ''2021-09-26T09:39:17Z''});s_bbcws(''track'',''pageView'');