ਪੰਜਾਬ ਵਿਚ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕਾਂਗਰਸ ਕੀ ਤਜਰਬਾ ਕਰਨ ਜਾ ਰਹੀ -ਪ੍ਰੈੱਸ ਰਿਵੀਊ

09/26/2021 8:08:25 AM

Getty Images

ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਆਗੂ ਕਨ੍ਹਈਆ ਕੁਮਾਰ ਅਤੇ ਗੁਜਰਾਤ ਤੋਂ ਅਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਅਗਲੇ ਹਫ਼ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਐੱਨਡੀਟੀਵੀ ਮੁਤਾਬਕ ਇਨ੍ਹਾਂ ਨੇ ਪਹਿਲਾਂ 2 ਅਕਤੂਬਰ ਨੂੰ ਕਾਂਗਰਸ ਪਾਰਟੀ ਨਾਲ ਜੁੜਨਾ ਸੀ ਪਰ ਬਾਅਦ ਵਿੱਚ ਇਹ ਤਰੀਕ 28 ਸਿਤੰਬਰ ਨੂੰ ਕਰ ਦਿੱਤੀ ਗਈ। 28 ਸਿਤੰਬਰ ਭਗਤ ਸਿੰਘ ਦਾ ਜਨਮ ਦਿਨ ਹੈ।

ਐੱਨਡੀਟੀਵੀ ਤੋਂ ਇਲਾਵਾ ਦਾ ਹਿੰਦੂ ਅਤੇ ਹੋਰ ਕਈ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਛਾਪਿਆਂ ਹੈ, ਭਾਵੇਂ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਆਗੂਆਂ ਨੂੰ ਕੇਂਦਰੀ ਵਿਚ ਪਾਰਟੀ ਦੀ ਕੋਈ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਾਂ ਸੂਬਿਆਂ ਵਿਚ।

ਰਿਪੋਰਟਾਂ ਮੁਤਾਬਕ ਇਹ ਕਵਾਇਤ ਨੂੰ ਚੋਣ ਰਣਨੀਤੀ ਕਾਰਨ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦਾ ਨਵਾਂ ਚਿਹਰਾ ਮੋਹਰਾ ਘੜਨ ਦੀ ਤਿਆਰੀ ਦੱਸ ਰਹੇ ਹਨ।

ਪ੍ਰਸ਼ਾਤ ਕਿਸ਼ੋਰ ਨੇ ਆਪ ਪੱਛਮੀ ਬੰਗਾਲ ਦੇ ਮੇਦਨੀਪੁਰ ਤੋਂ ਆਪਣੀ ਵੋਟ ਰਜਿਸਟਰ ਕਰਵਾਈ ਹੈ, ਪਰ ਉਹ ਕਾਂਗਰਸ ਵਿਚ ਰਸਮੀ ਤੌਰ ਉੱਤੇ ਕਦੋਂ ਸ਼ਾਮਲ ਹੋਣਗੇ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੈ।

ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਕਾਂਗਰਸ ਦਲਿਤ ਭਾਈਚਾਰੇ ਵਿਚੋਂ ਮੁੱਖ ਮੰਤਰੀ ਬਣਾਉਣ ਦਾ ਨਵਾਂ ਤਜਰਬਾ ਵੀ ਕਰ ਚੁੱਕੀ ਹੈ।

ਮੇਵਾਨੀ ਗੁਜਰਾਤ ਦੇ ਵਡਗਾਮ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਅਤੇ ਇੱਕ ਦਲਿਤ ਆਗੂ ਹਨ।

ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਪਾਰਟੀ ਦੀ ਸਟੇਟ ਇਕਾਈ ਦਾ ਕਾਰਜਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਜਦਕਿ ਕਨ੍ਹੀਆ ਕੁਮਾਰ ਆਪਣੇ ਨਾਲ ਖੱਬੇ ਪੱਖੀ ਪਾਰਟੀ ਦੇ ਕੁਝ ਹੋਰ ਚਿਹਰੇ ਵੀ ਆਪਣੇ ਨਾਲ ਲਿਆ ਸਕਦੇ ਹਨ।

ਸੂਤਰਾਂ ਮੁਤਾਬਕ ਕਨ੍ਹੀਆ ਕੁਮਾਰ ਪਹਿਲਾਂ ਹੀ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਮਿਲ ਕੇ ਕਾਂਗਰਸ ਵਿੱਚ ਆਪਣੇ ਭਵਿੱਖ ਅਤੇ ਭੂਮਿਕਾ ਬਾਰੇ ਚਰਚਾ ਕਰ ਚੁੱਕੇ ਹਨ।

ਦੋਵਾਂ ਆਗੂਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਨੌਜਵਾਨ ਅਤੇ ਗਤੀਸ਼ੀਲ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

  • ਕੈਪਟਨ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਤੇ ਚੰਨੀ ਨੇ ਦਬਦਬਾ ਕਾਇਮ ਕਰਨਾ ਹੈ ਤਾਂ ਇਹ 3 ਕੰਮ ਕਰਨੇ ਪੈਣਗੇ
  • ਪਾਕਿਸਤਾਨ: 6 ਮਹੀਨੇ ਦਿਲ ਵਿਚ ਫਸੀ ਰਹੀ ਗੋਲ਼ੀ ,ਆਖ਼ਰ ਕਿਵੇਂ ਬਚੀ ਜਾਨ
  • ਕਮਲਾ ਭਸੀਨ: ਅਜ਼ਾਦੀ ਦੇ ਵਿਚਾਰ ਨੂੰ ਕਿਸੇ ਮੁਲਕ ਤੋਂ ਪਰੇ ਔਰਤਾਂ ਦੀ ਅਜ਼ਾਦੀ ਤੱਕ ਪਹੁੰਚਾਉਣ ਵਾਲੀ ਕਾਰਕੁਨ

''ਐੱਸਸੀ ਬੱਚੇ ਆਪਣੇ ਭਾਂਡੇ ਵੱਖ ਰੱਖਣ''

Getty Images

ਉੱਤਰ ਪ੍ਰਦੇਸ਼ ਦੇ ਮੇਨਪੁਰੀ ਜਿਲ੍ਹੇ ਦੇ ਦਾਉਦਾਪੁਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 80 ਵਿੱਚ 60 ਬੱਚੇ ਐੱਸੀ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਕਿ ਇੱਥੇ ਐੱਸੀ ਬੱਚਿਆਂ ਵੱਲੋਂ ਮਿਡ ਡੇ ਮੀਲ ਦੌਰਾਨ ਵਰਤੇ ਜਾਂਦੇ ਭਾਂਡੇ ਵੱਖ ਰੱਖੇ ਜਾਂਦੇ ਸਨ ਅਤੇ ਉਹ ਆਪ ਹੀ ਭਾਂਡੇ ਮਾਂਜਦੇ ਹਨ।

ਅਧਿਕਾਰੀਆਂ ਨੇ ਸਕੂਲ ਦੀ ਮੁੱਖ ਅਧਿਆਪਕਾ ਗਰਿਮਾ ਰਾਜਪੂਤ ਨੂੰ ਸਸਪੈਂਡ ਕਰ ਦਿੱਤਾ ਜਦਕਿ ਖਾਣਾ ਬਣਾਉਣ ਵਾਲੀਆਂ ਦੋ ਕੁੱਕ ਬੀਬੀਆਂ ਨੂੰ ਹਟਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਐੱਸਸੀ ਬੱਚਿਆਂ ਦੇ ਭਾਂਡਿਆਂ ਨੂੰ ਹੱਥ ਨਹੀਂ ਲਗਾ ਸਕਦੀਆਂ ਅਤੇ ਜੇ ਉਨ੍ਹਾਂ ਉੱਪਰ ਅਜਿਹਾ ਕਰਨ ਲਈ ਦਬਾਅ ਪਾਇਆ ਗਿਆ ਤਾਂ ਉਹ ਸਕੂਲ ਵਿੱਚ ਕੰਮ ਨਹੀਂ ਕਰਨਗੀਆਂ।

ਸਕੂਲ ਵਿੱਚ ਜਾਰੀ ਇਸ ਵਿਤਕਰੇ ਦੀ ਸ਼ਿਕਾਇਤ ਸਰਪੰਚ ਮੰਜੂ ਦੇਵੀ ਦੇ ਪਤੀ ਸਾਹਿਬ ਸਿੰਘ ਨੇ ਕੀਤੀ ਸੀ ਜੋ ਕੁਝ ਮਾਪਿਆਂ ਵੱਲੋਂ ਇਸ ਬਾਰੇ ਦੱਸਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਕੇ ਆਏ ਸਨ।

ਪੰਜਾਬ ਵਿੱਚ ਕੋਵਿਡ ਦੇ ਨਵੇਂ ਕੇਸ

EPA

ਪੰਜਾਬ ਵਿੱਚ 28 ਜਣੇ ਕੋਵਿਡ ਤੋਂ ਠੀਕ ਹੋਏ ਹਨ ਅਤੇ ਸੂਬੇ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ 5,84,681 ਹੋ ਗਈ ਹੈ।

ਇਸ ਦੇ ਨਾਲ ਹੀ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਤ ਸ਼ਨਿੱਚਰਵਾਰ ਨੂੰ ਸੂਬੇ ਵਿੱਚਕੋਰੋਨਾਵਾਇਰਸ ਦੇ 25 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਲਾਗ ਵਾਲੇ ਵਿਅਕਤੀ ਦੀਆਂ ਦੀ ਗਿਣਤੀ 6,01,468 ਹੋ ਗਈ ਹੈ।

ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਮੀਡੀਆ ਬੁਲਿਟੇਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਈ ਮੌਤ ਨਹੀਂ ਹੋਈ ਸੀ।

ਨਵੇਂ ਕੇਸ ਪਠਾਨਕੋਟ ਅਤੇ ਰੂਪਨਗਰ ਵਿੱਚ ਤਿੰਨ-ਤਿੰਨ ਅਤੇ ਅੰਮ੍ਰਿਤਸਰ ਵਿੱਚ ਦੋ ਸਾਹਮਣੇ ਆਏ ਹਨ। ਸੂਬੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 287 ਤੋਂ ਘਟ ਕੇ 282 ਰਹਿ ਗਈ ਹੈ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=cFNAJD1jDc0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d4d5a7f9-9456-41a7-8030-1090ced07202'',''assetType'': ''STY'',''pageCounter'': ''punjabi.india.story.58695792.page'',''title'': ''ਪੰਜਾਬ ਵਿਚ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕਾਂਗਰਸ ਕੀ ਤਜਰਬਾ ਕਰਨ ਜਾ ਰਹੀ -ਪ੍ਰੈੱਸ ਰਿਵੀਊ'',''published'': ''2021-09-26T02:28:27Z'',''updated'': ''2021-09-26T02:28:27Z''});s_bbcws(''track'',''pageView'');