ਪ੍ਰਕਾਸ਼ ਸਿੰਘ ਬਾਦਲ - ਸੂਬਿਆਂ ਵਿੱਚ ਖੇਤਰੀ ਪਾਰਟੀਆਂ ਦੀ ਸਰਕਾਰ ਬਣਾਓ, ਉਹ ਗਰੀਬਾਂ-ਮਜ਼ਦੂਰਾਂ ਦਾ ਦਰਦ ਸਮਝਦੀਆਂ ਹਨ

09/25/2021 11:08:25 PM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਲੋਕਾਂ ਨੂੰ ਖੇਤਰੀ ਪਾਰਟੀਆਂ ਨੂੰ ਸੱਤਾ ਵਿੱਚ ਲਿਆਉਣਾ ਪਵੇਗਾ।

ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਜੀਂਦ ਵਿੱਚ ਆਯੋਜਿਤ ਸਨਮਾਨ ਰੈਲੀ ਵਿੱਚ ਕੀਤੀ। ਇਹ ਰੈਲੀ ਹਰਿਆਣਾ ਦੇ ਸੀਨੀਅਰ ਆਗੂ ਰਹੇ ਚੌਧਰੀ ਦੇਵੀ ਲਾਲ ਦੀ 108ਵੀਂ ਜਯੰਤੀ ਮੌਕੇ ਰੱਖੀ ਗਈ ਸੀ।

ਇਸ ਰੈਲੀ ਨੂੰ ਓਮ ਪ੍ਰਕਾਸ਼ ਚੌਟਾਲਾ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਰੈਲੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ ਸਨ।

ਇਨ੍ਹਾਂ ਵਿੱਚ ਨੈਸ਼ਨਲ ਕਾਨਫਰੰਸ ਦੇ ਫਾਰੂਖ਼ ਅਬਦੁੱਲਾ, ਭਾਜਪਾ ਦੇ ਆਗੂ ਬੀਰੇਂਦਰ ਸਿੰਘ ਤੇ ਜਨਤਾ ਦਲ ਯੂਨਾਇਟਿਡ ਦੇ ਆਗੂ ਕੇ ਸੀ ਤਿਆਗੀ ਸ਼ਾਮਿਲ ਸਨ।

ਇਹ ਵੀ ਪੜ੍ਹੋ:

  • ਸਿੱਧੂ ਨੇ ਉਹ ਕੀਤਾ ਜੋ ''ਆਪ'' ਤੇ ਅਕਾਲੀ ਨਾ ਕਰ ਸਕੇ - ਇੱਕ ਕਾਂਗਰਸ ਦੇ ਮੁੱਖ ਮੰਤਰੀ ਦਾ ''ਤਖ਼ਤਾਪਲਟ''
  • ਸਿੱਧੂ ਪੰਜਾਬ ਲਈ ਤਬਾਹੀ ਸਾਬਿਤ ਹੋਵੇਗਾ, ਜੇਕਰ ਉਹ ਸੀਐੱਮ ਬਣੇ ਤਾਂ ਮੈਂ ਡਟ ਕੇ ਵਿਰੋਧ ਕਰਾਂਗਾ- ਕੈਪਟਨ ਅਮਰਿੰਦਰ ਸਿੰਘ
  • ਕੈਪਟਨ ਅਮਰਿੰਦਰ: ''ਮੈਨੂੰ ਕੱਢ ਦੇਣ ਪਾਰਟੀ ਚੋਂ ਕੋਈ ਪਰਵਾਹ ਨਹੀਂ ਪਰ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦਿੰਦਾ''

ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰੋ - ਬਾਦਲ

ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੇਰਾ ਤਜਰਬਾ 70 ਸਾਲ ਦਾ ਹੈ ਤੇ ਮੇਰੀ ਉਮਰ 94 ਸਾਲ ਦੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰੋ ਜੋ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਤਕਲੀਫਾਂ ਨੂੰ ਸਮਝਦੀਆਂ ਹਨ।"

"ਜਿਨ੍ਹਾਂ ਲੋਕਾਂ ਨੇ ਪਿੰਡ ਹੀ ਨਹੀਂ ਵੇਖਿਆ ਹੈ ਉਹ ਤੁਹਾਡੀਆਂ ਸਮੱਸਿਆਵਾਂ ਦਾ ਕੀ ਹੱਲ ਕੱਢ ਸਕਦੇ ਹਨ।"

ਉਨ੍ਹਾਂ ਨੇ ਰੈਲੀ ਵਿੱਚ ਮੌਜੂਦ ਆਗੂਆਂ ਨੂੰ ਗੁਜਾਰਿਸ਼ ਕਰਦਿਆਂ ਕਿਹਾ, "ਮੈਂ ਮੰਚ ਉੱਤੇ ਬੈਠੇ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ ਦੀਆਂ ਖੇਤਰੀ ਪਾਰਟੀਆਂ ਨੂੰ ਇਕੱਠਿਆਂ ਕੀਤਾ ਜਾਵੇ।"

ਇਸ ਮੌਕੇ ਉਨ੍ਹਾਂ ਨੇ ਐਮਰਜੈਂਸੀ ਵੇਲੇ ਦੇ ਹਾਲਾਤ ਨੂੰ ਯਾਦ ਕੀਤਾ।

ਉਨ੍ਹਾਂ ਕਿਹਾ, "ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਸਾਰੀਆਂ ਵਿਰੋਧੀਆਂ ਪਾਰਟੀਆਂ ਦੇ ਆਗੂ ਮੌਜੂਦ ਸਨ। ਉਸ ਵੇਲੇ ਸਾਰੀਆਂ ਪਾਰਟੀਆਂ ਕਾਂਗਰਸ ਦੇ ਖਿਲਾਫ਼ ਸਨ।”

"ਮੇਰੇ ਕਮਰੇ ਵਿੱਚ ਹੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਈ ਸੀ ਤੇ ਕਿਹਾ ਸੀ ਕਿ ਇੱਕ ਪਾਰਟੀ ਬਣਾਓ। ਉਸ ਵੇਲੇ ਹੀ ਜਨਤਾ ਦਲ ਦਾ ਗਠਨ ਹੋਇਆ ਸੀ।"

ਪ੍ਰਕਾਸ਼ ਸਿੰਘ ਬਾਦਲ ਨੇ ਓਮ ਪ੍ਰਕਾਸ਼ ਚੌਟਾਲਾ ਦੀ ਤਾਰੀਫ਼ ਕਰਦਿਆਂ ਕਿਹਾ, "ਮੇਰੀ ਤਾਂ ਉਮਰ ਬਹੁਤ ਹੋ ਗਈ ਹੈ ਪਰ ਚੌਟਾਲਾ ਸਾਹਬ ਦੀ ਹਿੰਮਤ ਹੈ ਕਿ ਉਹ ਕਹਿੰਦੇ ਹਨ ਕਿ ਪਿੰਡ-ਪਿੰਡ ਜਾਣਗੇ।"

"ਮੈਂ ਕਹਿੰਦਾ ਹਾਂ ਕਿ ਹਰ ਸਟੇਟ ਵਿੱਚ ਜਾਓ ਤੇ ਵਿਰੋਧੀ ਪਾਰਟੀਆਂ ਨੂੰ ਇਕੱਠਾ ਕਰੋ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਚਰਨਜੀਤ ਚੰਨੀ ਵੱਲ ਵੀ ਕੀਤਾ ਇਸ਼ਾਰਾ

ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਵਿੱਚ ਮੌਜੂਦਾ ਸੰਕਟ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ, "ਦਿੱਲੀ ਦੇ ਹੱਥ ਵਿੱਚ ਸਭ ਕੁਝ ਹੈ। ਪੰਜਾਬ ਵਿੱਚ ਥੋੜ੍ਹੇ ਦਿਨਾਂ ਵਿੱਚ ਚਾਰ ਮੁੱਖ ਮੰਤਰੀ ਬਦਲੇ। ਕਦੇ ਕਿਸੇ ਨੂੰ ਮੁੱਖ ਮੰਤਰੀ ਬਣਾਉਂਦੇ ਹਨ ਤਾਂ ਕਦੇ ਕਿਸੇ ਨੂੰ। ਹਾਈਕਮਾਂਡ ਉਹ ਹੁੰਦੀ ਹੈ ਜੋ ਆਪਣੇ ਫੈਸਲੇ ਉੱਤੇ ਕਾਇਮ ਰਹੇ।"

"ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੌਣ ਮੁੱਖ ਮੰਤਰੀ ਬਣਨ ਦੇ ਕਾਬਿਲ ਹੈ ਤੇ ਕੌਣ ਮੰਤਰੀ ਬਣਨ ਦੇ ਕਾਬਿਲ ਹੈ।

ਰੈਲੀ ਨੂੰ ਸੰਬੋਧਿਤ ਕਰਦਿਆਂ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ, "ਮੈਂ 3200 ਨੌਜਵਾਨਾਂ ਨੂੰ ਨੌਕਰੀਆਂ ਦੇਣ ਖਾਤਿਰ ਸਾਢੇ 10 ਸਾਲ ਜੇਲ੍ਹ ਗਿਆ। ਮੈਂ ਵਾਅਦਾ ਕਰਦਾ ਹਾਂ ਕਿ ਅਸੀਂ ਹਰ ਇੱਕ ਨੌਜਵਾਨ ਨੂੰ ਨੌਕਰੀ ਦੇਵਾਂਗੇ, ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ।"

ਰੈਲੀ ਵਿੱਚ ਪਹੁੰਚੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਕਿਹਾ, "ਅੱਜ ਵੀ ਵਤਨ ਮੁਸ਼ਕਿਲ ਵਿੱਚ ਹੈ। ਅੱਜ ਕਿਸਾਨ ਆਪਣਾ ਹੱਕ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਜੋ ਕਾਨੂੰਨ ਤੁਸੀਂ ਪਾਸ ਕੀਤਾ ਹੈ ਉਹ ਗਲਤ ਹੈ। ਤੁਸੀਂ ਉਸ ਨੂੰ ਰੱਦ ਕਰੋ। ਫਿਰ ਤੁਸੀਂ ਜੋ ਨਵੇਂ ਕਾਨੂੰਨ ਬਣਾਓਗੇ ਉਸ ਵਿੱਚ ਅਸੀਂ ਤੁਹਾਡੇ ਨਾਲ ਹੋਵਾਂਗੇ।"

"ਮਗਰ ਉਹ ਉਦਯੋਗਪਤੀਆਂ ਦੇ ਚੁੰਗਲ ਵਿੱਚ ਫਸੇ ਹੋਏ ਹਨ। ਉਹ ਉਨ੍ਹਾਂ ਲਈ ਕਿਸਾਨਾਂ ਨੂੰ ਕੁਰਬਾਨ ਕਰਨਾ ਚਾਹੁੰਦੇ ਹਨ।"

ਬੀਤੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਪਰ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਹੈ।

ਦੋਹਾਂ ਧਿਰਾਂ ਵਿੱਚ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਨਤੀਜਾ ਕੋਈ ਨਹੀਂ ਨਿਕਲਿਆ ਹੈ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://youtu.be/uexFqD0K2ZY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3c4ae15d-4566-4814-9734-1a2808f4b045'',''assetType'': ''STY'',''pageCounter'': ''punjabi.india.story.58693422.page'',''title'': ''ਪ੍ਰਕਾਸ਼ ਸਿੰਘ ਬਾਦਲ - ਸੂਬਿਆਂ ਵਿੱਚ ਖੇਤਰੀ ਪਾਰਟੀਆਂ ਦੀ ਸਰਕਾਰ ਬਣਾਓ, ਉਹ ਗਰੀਬਾਂ-ਮਜ਼ਦੂਰਾਂ ਦਾ ਦਰਦ ਸਮਝਦੀਆਂ ਹਨ'',''author'': ''ਸਤ ਸਿੰਘ '',''published'': ''2021-09-25T17:27:05Z'',''updated'': ''2021-09-25T17:27:05Z''});s_bbcws(''track'',''pageView'');