ਕਮਲਾ ਭਸੀਨ: ਅਜ਼ਾਦੀ ਦੇ ਵਿਚਾਰ ਨੂੰ ਕਿਸੇ ਮੁਲਕ ਤੋਂ ਪਰੇ ਔਰਤਾਂ ਦੀ ਅਜ਼ਾਦੀ ਤੱਕ ਪਹੁੰਚਣ ਵਾਲੀ ਕਾਰਕੁਨ

09/25/2021 5:53:25 PM

ਦੱਖਣੀ ਏਸ਼ੀਆ ਵਿੱਚ ਆਪਣੇ ਨਾਅਰਿਆਂ, ਗੀਤਾਂ ਅਤੇ ਤਰਕਾਂ ਨਾਲ ਨਾਰੀਵਾਦੀ ਅੰਦੋਲਨ ਨੂੰ ਬੁਲੰਦੀਆਂ ਉੱਤੇ ਲੈ ਕੇ ਜਾਣ ਵਾਲੀ ਮਸ਼ਹੂਰ ਲੇਖਿਕਾ ਅਤੇ ਨਾਰੀਵਾਦੀ ਅੰਦੋਲਨਕਾਰੀ ਕਮਲਾ ਭਸੀਨ ਦਾ ਸ਼ਨੀਵਰ ਸਵੇਰੇ ਦਿੱਲੀ ਵਿਖੇ ਦੇਹਾਂਤ ਹੋ ਗਿਆ।

ਸਾਰੀ ਉਮਰ ਆਪਣੀਆਂ ਸ਼ਰਤਾਂ ਅਤੇ ਮਾਨਕਾਂ ਉੱਤੇ ਜ਼ਿੰਦਗੀ ਜਿਉਣ ਵਾਲੀ 76 ਸਾਲਾ ਕਮਲਾ ਭਸੀਨ ਜ਼ਿੰਦਗੀ ਦੇ ਆਖਰੀ ਸਮੇਂ ਕੈਂਸਰ ਨਾਲ ਲੜ ਰਹੇ ਸਨ।

ਕਮਲਾ ਭਸੀਨ ਨੂੰ ਬੇਹੱਦ ਨੇੜਿਓਂ ਜਾਣਨ ਵਾਲੀ ਨਾਰੀਵਾਦੀ ਕਾਰਕੁੰਨ ਕਵਿਤਾ ਸ਼੍ਰੀਵਾਸਤਵ ਦੱਸਦੇ ਹਨ ਕਿ ਉਹ ਆਪਣੇ ਆਖਰੀ ਦਿਨਾਂ ਵਿੱਚ ਵੀ ਆਪਣੇ ਗੀਤਾਂ, ਦੋਹਿਆਂ ਅਤੇ ਕਵਿਤਾਵਾਂ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਊਰਜਾ ਦਾ ਸੰਚਾਰ ਕਰਦੇ ਰਹੇ।

ਉਹ ਕਹਿੰਦੇ ਹਨ, ''''ਜੂਨ ਮਹੀਨੇ ''ਚ ਹੀ ਉਨ੍ਹਾਂ ਨੂੰ ਲੀਵਰ ਕੈਂਸਰ ਡਿਟੈਕਟ ਹੋਇਆ ਸੀ ਅਤੇ ਬਸ ਤਿੰਨ ਮਹੀਨਿਆਂ ''ਚ ਉਹ ਸਾਨੂੰ ਛੱਡ ਕੇ ਚਲੀ ਗਈ। ਕੀ ਕਿਹਾ ਜਾ ਸਕਦਾ ਹੈ....ਇਹ ਐਂਪਰਰ ਆਫ਼ ਆਲ ਮੇਲੇਡੀਜ਼ (ਸਭ ਤੋਂ ਵੱਡੀ ਬਿਮਾਰੀ) ਹੈ।''''

''''ਪਰ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਦੋ-ਤਿੰਨ ਵਾਰ ਹਸਪਤਾਲ ''ਚ ਭਰਤੀ ਹੋਏ। ਪਰ ਉਸ ਮਾਹੌਲ ''ਚ ਵੀ ਉਨ੍ਹਾਂ ਨੇ ਆਪਣੇ ਗੀਤਾਂ, ਦੋਹਿਆਂ ਅਤੇ ਕਵਿਤਾਵਾਂ ਦੇ ਦਮ ''ਤੇ ਊਰਜਾ ਦਾ ਸੰਚਾਰ ਕਰ ਦਿੱਤਾ।”

“ਉਹ ਆਪਣੇ ਸਾਥੀ ਮਰੀਜ਼ਾਂ ਨੂੰ ਹਸਾਉਂਦੇ ਸਨ। ਲੋਕਾਂ ਦੇ ਨਾਲ ਮਜ਼ਾਕ ਕਰਦੇ ਸਨ, ਯੋਗ ਕਰਦੇ ਸਨ ਅਤੇ ਡਾਕਟਰ ਨਾਲ ਵਿਸਥਾਰ ''ਚ ਆਪਣੇ ਇਲਾਜ ਬਾਰੇ ਗੱਲ ਕਰਦੇ ਸਨ।''''

ਇਹ ਵੀ ਪੜ੍ਹੋ:

  • ਚਰਨਜੀਤ ਸਿੰਘ ਚੰਨੀ ਦਾ ਐਲਾਨ, ‘ਹਰ ਮੰਗਲਵਾਰ ਨੂੰ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਤੇ ਕੈਬਨਿਟ ਦੀ ਮੀਟਿੰਗ ਹੋਵੇਗੀ’
  • ਕੀ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਣ ਨਾਲ ਕੈਂਸਰ ਹੋ ਸਕਦਾ ਹੈ
  • ਇਮਰਾਨ ਖ਼ਾਨ ਨੇ UN ਅਸੈਂਬਲੀ ਵਿੱਚ ਭਾਜਪਾ ਦੀ ਕੀਤੀ ਆਲੋਚਨਾ, ਭਾਰਤ ਨੇ ਦਿੱਤਾ ਜਵਾਬ

ਕਮਲਾ ਭਸੀਨ ਦੇ ਦੇਹਾਂਤ ਉੱਤੇ ਅਦਾਕਾਰਾ ਸ਼ਬਾਨਾ ਆਜ਼ਮੀ ਸਣੇ ਵੱਖ-ਵੱਖ ਖੇਤਰਾਂ ਦੀਆਂ ਕਈ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਸ਼ਬਾਨਾ ਆਜ਼ਮੀ ਨੇ ਟਵਿੱਟਰ ''ਤੇ ਲਿਖਿਆ, ''''ਮੈਨੂੰ ਹਮੇਸ਼ਾ ਲਗਦਾ ਸੀ ਕਿ ਕਮਲਾ ਭਸੀਨ ਨੂੰ ਕਦੇ ਜਿੱਤਿਆ ਨਹੀਂ ਜਾ ਸਕਦਾ ਸੀ ਅਤੇ ਉਹ ਅੰਤ ਤੱਕ ਇਸੇ ਤਰ੍ਹਾਂ ਰਹੇ। ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕਿਸੇ ਤਰ੍ਹਾਂ ਦਾ ਵਿਰੋਧਾਭਾਸ ਨਹੀਂ ਸੀ।''''

https://twitter.com/AzmiShabana/status/1441621968113991682

ਮੀਡੀਆ ਵਿਸ਼ਲੇਸ਼ਕ ਨਲਕ ਗੁਣਵਰਦਨੇ ਲਿਖਦੇ ਹਨ ਕਿ ''ਕਮਲਾ ਭਸੀਨ ਦੇ ਰੂਪ ਵਿੱਚ ਦੱਖਣ ਏਸ਼ੀਆ ਨੇ ਇੱਕ ਪੁੰਜ ਅਤੇ ਤਰਕ ਨਾਲ ਭਰੀ ਜੋਸ਼ਿਲੀ ਆਵਾਜ਼ ਗੁਆ ਦਿੱਤੀ ਹੈ। ਉਨ੍ਹਾਂ ਦੇ ਸ਼ਬਦ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦੇ ਰਹਿਣਗੇ।''''

https://twitter.com/NalakaG/status/1441596277603590144

ਆਸਮਾਨ ਤੋਂ ਉੱਚਾ ਕੱਦ

ਕਮਲਾ ਭਸੀਨ ਨੇ ਦੱਖਣ ਏਸ਼ੀਆ ਦੇ ਨਾਰੀਵਾਦੀ ਅੰਦੋਲਨ ਨੂੰ ਨਵੇ ਸਿੱਖਰ ਤੱਕ ਲੈ ਜਾਣ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਨੇ ਆਪਣੇ ਗੀਤਾਂ, ਸਰਲ ਭਾਸ਼ਾ ਅਤੇ ਸਹਿਜ ਸੁਭਾਅ ਨਾਲ ਆਪਣੇ ਵਿਚਾਰਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ।

ਪਿੰਡਾਂ ਦੀਆਂ ਔਰਤਾਂ ਨੂੰ ਲੈ ਕੇ ਮਹਾ ਨਗਰ ਦੇ ਸੱਭਿਆਚਾਰ ਵਿੱਚ ਵੱਡੀ ਹੋਈਆਂ ਔਰਤਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆਂ ਅਤੇ ਭਾਰਤੀ ਨਾਰੀਵਾਦੀ ਅੰਦੋਲਨ ਨੂੰ ਇੱਕ ਸੰਗਠਿਤ ਰੂਪ ਦੇਣ ਵਿੱਚ ਅਹਿਮ ਰੋਲ ਅਦਾ ਕੀਤਾ।

ਉਨ੍ਹਾਂ ਦੇ ਗੱਲ ਕਰਨ ਦੇ ਅੰਦਾਜ਼ ਤੋਂ ਲੈ ਕੇ ਲੋਕਾਂ ਨਾਲ ਮਿਲਣ-ਜੁਲਣ ਦੇ ਉਨ੍ਹਾਂ ਦੇ ਢੰਗ ਵਿੱਚ ਇੱਕ ਖ਼ਾਸ ਸਕਾਰਾਤਮਕਤਾ ਸੀ ਜਿਸ ਨਾਲ ਉਹ ਉਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਵੀ ਮੁਸ਼ਕਲ ਟੀਚਿਆਂ ਦੇ ਪ੍ਰਤੀ ਸਕਾਰਤਮਕ ਬਣਾ ਦਿੰਦੇ ਸਨ।

ਇੱਕ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਜਾਣਨ-ਸਮਝਣ ਵਾਲੀ ਕਵਿਤਾ ਸ਼੍ਰੀਵਾਸਤਵ ਭਾਰਤੀ ਨਾਰੀਵਾਦੀ ਅੰਦੋਲਨ ''ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹਨ।

ਉਹ ਕਹਿੰਦੇ ਹਨ, ''''ਕਮਲਾ ਭਸੀਨ ਨੇ ਇਸ ਦੇਸ਼ ਵਿੱਚ ਹੋਰ ਭੈਣਾਂ ਦੇ ਨਾਲ ਮਿਲ ਕੇ ਮਹਿਲਾ ਅੰਦੋਲਨ ਨੂੰ ਖੜ੍ਹਾ ਕਰਨ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਹੈ।''''

''''ਪਾਰਲੀਆਮੈਂਟ੍ਰੀ ਕਮੇਟੀ ਦੀ ਰਿਪੋਰਟ ਸਟੇਟਸ ਆਫ਼ ਵਿਮਨ ਇਨ ਇੰਡੀਆ ਤੋਂ 1975 ਵਿੱਚ ਸ਼ੁਰੂ ਹੋਇਆ ਸਫ਼ਰ ਮਥੂਰਾ ਰੇਪ ਕੇਸ, ਬਲਾਤਕਾਰ ਕਾਨੂੰਨ ਵਿੱਚ ਸੋਧ, ਦਾਜ ਕਤਲ ਦੇ ਖ਼ਿਲਾਫ਼ ਅੰਦੋਲਨ ਤੋਂ ਲੈ ਕੇ ਹਾਲ ਹੀ ਦੇ ਦਿਨਾਂ ਤੱਕ ਜਾਰੀ ਰਿਹਾ।”

“ਉਹ ਪਿਛਲੇ 45 ਸਾਲ ਤੱਕ ਮਹਿਲਾ ਅੰਦੋਲਨ ਦਾ ਹਿੱਸਾ ਬਣੇ ਰਹੇ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਮਨੁੱਖੀ ਅਧਿਕਾਰ ਦੇ ਖ਼ੇਤਰ ਵਿੱਚ ਵੀ ਕਾਫ਼ੀ ਕੰਮ ਕੀਤਾ। ਉਹ ਪੀਯੂਸੀਐਲ ਦੇ ਨਾਲ ਕਾਫ਼ੀ ਗਰਮਜੋਸ਼ੀ ਦੇ ਨਾਲ ਖੜ੍ਹੇ ਰਹੇ ਅਤੇ ਕਾਫ਼ੀ ਉਤਸਾਹ ਵਧਾਇਆ। ਉਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਸਮਰਥਕ ਸਨ।''''

ਮੰਨਿਆਂ ਜਾਂਦਾ ਹੈ ਕਿ ਕਮਲਾ ਭਸੀਨ ਨੇ ਆਪਣੇ ਕੰਮ ਅਤੇ ਹਿੰਮਤ ਨਾਲ ਕਈ ਲੋਕਾਂ ਨੂੰ ਖਿੱਚੀਆਂ ਲਾਈਨਾਂ ਨੂੰ ਲੰਘਣ ਅਤੇ ਨਵੀਂ ਸਿੱਖਰਾਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ।

ਕਵਿਤਾ ਸ਼੍ਰੀਵਾਸਤਵ ਆਪਣੀ ਇੱਕ ਯਾਦ ਸਾਂਝਾ ਕਰਦੇ ਹੋਏ ਕਹਿੰਦੇ ਹਨ, ''''ਉਨ੍ਹਾਂ ਬਾਰੇ ਖ਼ਾਸ ਗੱਲ ਇਹ ਹੈ ਕਿ ਉਹ ਭਾਰਤ ਹੀ ਨਹੀਂ ਦੱਖਣੀ ਏਸ਼ੀਆ ਵਿੱਚ ਨਾਰੀਵਾਦੀ ਅੰਦੋਲਨ ਦੀ ਧੁਰੀ ਬਣੇ ਰਹੇ।”

“ਉਨ੍ਹਾਂ ਨੇ ਸਰਹੱਦਾਂ ਤੋਂ ਪਾਰ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਭੈਣਾਂ ਨੂੰ ਵੀ ਪ੍ਰੇਰਿਤ ਕੀਤੀ। ਕਮਲਾ ਨੇ ਮੈਨੂੰ ਪਾਕਿਸਤਾਨ ਜਾਣ ਲਈ ਕਾਫ਼ੀ ਪ੍ਰੇਰਿਤ ਕੀਤਾ। ਉਦੋਂ ਅਜਿਹਾ ਕਰਨਾ ਬਹੁਤ ਔਖਾ ਸੀ। ਪਰ ਇਸ ਤਜਰਬੇ ਨੇ ਮੇਰੀ ਪ੍ਰਸਨੈਲਿਟੀ ਨੂੰ ਇੱਕ ਨਵਾਂ ਜਨਮ ਦਿੱਤਾ। ਮੈਂ ਪਾਕਿਸਤਾਨ ''ਚ ਦੋਸਤੀ ਵਧਾਉਣ ਲਈ ਗਈ।''''

''''ਦੱਖਣੀ ਏਸ਼ੀਆਈ ਨਾਰੀਵਾਦੀ ਅੰਦੋਲਨ ਦਾ ਜੋ ਨਾਅਰਾ ਹੈ, ਜਿਸ ਨੂੰ ਹਾਲ ਹੀ ਵਿੱਚ ਲੋਕਾਂ ਨੇ ਕਨ੍ਹਿਆ ਕੁਮਾਰ ਦੀ ਜ਼ੁਬਾਨ ਤੋਂ ਸੁਣਿਆ ਹੈ। ਯੇ ਆਜ਼ਾਦੀ....ਵਾਲਾ ਨਾਅਰਾ ਕਮਲਾ ਭਸੀਨ ਅਤੇ ਪਾਕਿਸਤਾਨ ਦੀ ਸਾਡੀ ਸਾਥੀ ਨਿਖਤ ਨੇ ਬਣਾਇਆ ਸੀ।”

“ਇਸ ਨਾਅਰੇ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਸੀ - ''ਮੇਰੇ ਬਹਿਨੇ ਮਾਂਗੇ ਆਜ਼ਾਦੀ, ਮੇਰੀ ਬੇਟੀ ਮਾਂਗੇ ਆਜ਼ਾਦੀ, ਮੇਰੀ ਅੰਮੀ ਮਾਂਗੇ ਆਜ਼ਾਦੀ, ਭੂਖ ਸੇ ਮਾਂਗੇ ਆਜ਼ਾਦੀ... '' ਇਸੇ ਵਿੱਚ ਅੱਗੇ ਫਾਸੀਵਾਦ, ਮਰਦਵਾਦ ਅਤੇ ਜਾਤੀਵਾਦ ਸੇ ਦੇ ਦੋ ਆਜ਼ਾਦੀ ਵਰਗੀਆਂ ਲਾਈਨਾਂ ਹਨ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕਮਲਾ ਭਸੀਨ ਖ਼ਾਸ ਕਿਉਂ ਸਨ?

ਛੇ ਭਰਾ-ਭੈਣਾਂ ਵਾਲੇ ਪਰਿਵਾਰ ਵਿੱਚ ਜਨਮ ਲੈਣ ਵਾਲੀ ਕਮਲਾ ਭਸੀਨ ਦਾ ਬਚਪਨ ਰਾਜਸਥਾਨ ਵਿੱਚ ਲੰਘਿਆ। ਇੱਥੇ ਉਨ੍ਹਾਂ ਨੇ ਸਮਾਜਿਕ ''ਫ੍ਰੇਮ'' ਅਤੇ ਉਸ ਵਿੱਚ ਔਰਤਾਂ ਦੀ ਥਾਂ, ਬੰਧਨਾਂ ਅਤੇ ਚੁਣੌਤੀਆਂ ਨੂੰ ਨੇੜਿਓਂ ਦੇਖਿਆ ਅਤੇ ਸਮਝਿਆ।

ਰਾਜਸਥਾਨ ਯੂਨੀਵਰਸਿਟੀ ਤੋਂ ਐਮ ਏ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਜਰਮਨੀ ਗਏ, ਜਿੱਥੇ ਉਨ੍ਹਾਂ ਸਮਾਜਵਾਦੀ ਵਿਕਾਸ ਵਿਸ਼ੇ ਉੱਤੇ ਪੜ੍ਹਾਈ ਕੀਤੀ। ਉਹ ਕੁਝ ਸਮੇਂ ਤੱਖ ਜਰਮਨੀ ਵਿੱਚ ਵੀ ਪੜ੍ਹਾਉਂਦੇ ਰਹੇ।

ਪਰ ਆਖਿਰਕਾਰ ਉਹ ਭਾਰਤ ਵਾਪਸ ਆ ਗਏ ਅਤੇ ਉਨ੍ਹਾਂ ਨੇ ਰਾਜਸਥਾਨ ਵਿੱਚ ਸੇਵਾ ਮੰਦਰ ਸੰਗਠਨ ਦੇ ਨਾਲ ਜ਼ਮੀਨੀ ਪੱਧਰ ''ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਸੇ ਦੌਰ ਵਿੱਚ ਉਨ੍ਹਾਂ ਦੀ ਮੁਲਾਕਾਤ ਕਵਿਤਾ ਸ਼੍ਰੀਵਾਸਤਵ ਸਣੇ ਹੋਰ ਕਈ ਨੌਜਵਾਨ ਨਾਰੀਵਾਦੀ ਅੰਦੋਲਨਕਾਰੀਆਂ ਨਾਲ ਹੋਈ।

ਕਵਿਤਾ ਦੱਸਦੇ ਹਨ ਕਿ ''''ਕਮਲਾ ਭਸੀਨ ਬਾਰੇ ਇੱਕ ਖਾਸ ਗੱਲ ਇਹ ਸੀ ਉਹ ਜ਼ਿੰਦਗੀ ਅਤੇ ਰੌਸ਼ਣੀ ਨਾਲ ਭਰੀ ਔਰਤ ਸਨ। ਉਹ ਇੰਨੇ ਸਹਿਜ ਸਨ ਕਿ ਕਈ ਪੀੜ੍ਹੀਆਂ ਦੇ ਲੋਕ ਉਨ੍ਹਾਂ ਦੇ ਨਾਲ ਗੱਲ ਕਰਨ ਵਿੱਚ ਸਹਿਜ ਮਹਿਸੂਸ ਕਰਦੇ ਸਨ।”

“ਉਹ ਉਮਰ ਦਰਾਜ਼ ਸਾਥੀਆਂ ਦੇ ਨਾਲ ਜਿੰਨੇ ਸਹਿਜ ਸਨ, ਉਨੇ ਹੀ ਸਹਿਜ ਕਾਲਜ ਤੋਂ ਨਿਕਲ ਕੇ ਅੰਦੋਲਨ ਵਿੱਚ ਜੁਟਣ ਵਾਲੇ ਸਾਥੀਆਂ ਦੇ ਨਾਲ ਵੀ। ਸ਼ਾਇਦ ਇਹੀ ਗੱਲ ਹੈ ਜਿਸ ਨੇ ਉਨ੍ਹਾਂ ਨੂੰ ਹਰ ਪੀੜ੍ਹੀ ਵਿਚਾਲੇ ਕਾਫ਼ੀ ਲੋਕਪ੍ਰਿਅਤਾ ਦਵਾਈ।''''

ਕਮਲਾ ਭਸੀਨ ਨੇ ਸੇਵਾ ਮੰਦਰ ਤੋਂ ਬਾਅਦ ਸੰਯੁਕਤ ਰਾਸ਼ਟਰ ਵਰਗੀਆਂ ਕਈ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕੀਤਾ।

ਨਾਰੀਵਾਦੀ ਅੰਦੋਲਨ ਨਾਲ ਜੁੜੇ ਕਵਿਤਾ ਕ੍ਰਿਸ਼ਣਨ ਮੰਨਦੇ ਹਨ ਕਿ ਕਮਲਾ ਭਸੀਨ ਵਰਗੀ ਸ਼ਖ਼ਸੀਅਤ ਨਾ ਪਹਿਲਾਂ ਹੋਈ ਹੈ ਅਤੇ ਨਾ ਅੱਗੇ ਹੋਣ ਦੀ ਸੰਭਾਵਨਾ ਹੈ।

ਉਹ ਕਹਿੰਦੇ ਹਨ, ''''ਕਮਲਾ ਵਰਗਾ ਦੂਜਾ ਕੋਈ ਕਦੇ ਰਿਹਾ ਨਹੀਂ ਹੈ ਅਤੇ ਨਾ ਅੱਗੇ ਹੋਵੇਗਾ। ਕਿਉਂਕਿ ਉਹ ਸਿਰਫ਼ ਭਾਰਤ ਹੀ ਨਹੀਂ ਦੱਖਣੀ ਏਸ਼ੀਆ ਦੇ ਨਾਰੀਵਾਦੀ ਅੰਦੋਲਨ ਵਿੱਚ ਇੱਕ ਬਹੁਤ ਵੱਡੀ ਹਸਤੀ ਹਨ। ਕਮਲਾ ਦੀ ਜਿੰਨੀ ਅਹਿਮ ਭੂਮਿਕਾ ਅਤੇ ਲੰਬਾ ਤਜਰਬਾ ਸੀ, ਉਸ ਦੇ ਨਾਲ ਹੀ ਉਹ ਨੌਜਵਾਨ ਨਾਰੀਵਾਦਜੀ ਅੰਦੋਲਨਕਾਰੀਆਂ ਪ੍ਰਤੀ ਅਥਾਹ ਪਿਆਰ ਦੀ ਭਾਵਨਾ ਰੱਖਦੇ ਸਨ।''''

''''ਉਨ੍ਹਾਂ ਦੇ ਤਜਰਬੇ ਅਤੇ ਖ਼ਾਸ ਰੋਲ ਦੇ ਬਾਵਜੂਦ ਨੌਜਵਾਨਾਂ ਤੋਂ ਉਨ੍ਹਾਂ ਦੀ ਦੂਰੀ ਕਦੇ ਨਹੀਂ ਹੋਈ। ਉਹ ਇੰਨੀ ਗਰਮਜੋਸ਼ੀ ਨਾਲ ਦੁਜੇ ਨਾਰੀਵਾਦੀ ਕਾਰਕੁੰਨਾਂ ਦੀ ਤਾਰੀਫ਼ ਕਰਦੇ ਸਨ ਅਤੇ ਉਨ੍ਹਾਂ ਤੋਂ ਹਮੇਸ਼ਾ ਸਿੱਖਦੇ ਸਨ। ਆਖ਼ਿਰ ਤੱਕ ਜੇ ਕੋਈ ਉਨ੍ਹਾਂ ਨੂੰ ਟੋਕ ਦਿੰਦਾ ਸੀ ਤਾਂ ਉਹ ਆਪਣੀ ਗਲਤੀ ਮੰਨ ਕੇ ਉਨ੍ਹਾਂ ਤੋਂ ਸਿੱਖਦੇ ਸਨ।''''

''''ਉਨ੍ਹਾਂ ਨੇ ਨਿੱਜੀ ਜ਼ਿੰਦਗੀ ਵਿੱਚ ਕਾਫ਼ੀ ਦਰਦ ਝੱਲੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਜਿਉਣ ਦੀ ਇੱਛਾ ਕਦੇ ਨਹੀਂ ਛੱਡੀ।“

“ਸਭ ਤੋਂ ਖ਼ਾਸ ਗੱਲ ਮੈਨੂੰ ਲੱਗਦੀ ਹੈ ਕਿ ਉਹ ਜਿਸ ਭਾਸ਼ਾ ''ਚ ਬੋਲਦੇ ਸਨ, ਉਹ ਅਜਿਹੀ ਭਾਸ਼ਾ ਹੁੰਦੀ ਸੀ ਕਿ ਬੱਚੀ ਵੀ ਸਮਝ ਸਕਦਾ ਹੈ। ਮੈਂ ਵੀ ਉਨ੍ਹਾਂ ਤੋਂ ਇਸੇ ਮਾਮਲੇ ਵਿੱਚ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਸੌਖੇ ਤਰੀਕੇ ਔਖੀ ਤੋਂ ਔਖੀ ਗੱਲ ਕਹੀ ਜਾ ਸਕਦੀ ਹੈ।''''

''''ਨਾਰੀਵਾਦੀ ਅੰਦੋਲਨ ਤੋਂ ਲੈ ਕੇ ਕਿਸੇ ਵੀ ਅੰਦੋਲਨ ''ਚ ਇਹ ਕਿੰਨਾ ਜ਼ਰੂਰੀ ਹੈ, ਇਹ ਅਸੀਂ ਉਨ੍ਹਾਂ ਤੋਂ ਸਿੱਖਿਆ ਹੈ। ਉਹ ਗੀਤਾਂ ਅਤੇ ਕਵਿਤਾ ਰਾਹੀਂ ਸੋਚ ਬਦਲਣ ਦਾ ਕੰਮ ਬਹੁਤ ਬਿਹਤਰ ਢੰਗ ਨਾਲ ਕਰਦੇ ਸਨ।''''

ਸ਼ਾਨਦਾਰ ਅਕਸ ਵਾਲੀ ਕਮਲਾ ਭਸੀਨ

ਵਿਸ਼ਲੇਸ਼ਣ - ਦਿਵਿਆ ਆਰਿਆ, ਬੀਬੀਸੀ ਪੱਤਰਕਾਰ

ਕਮਲਾ ਭਸੀਨ ਸ਼ੁਰੂਆਤੀ ਮਹਿਲਾ ਅੰਦੋਲਨਕਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਨ੍ਹਾਂ ਨੇ 1975 ਤੋਂ ਆਪਣਾ ਕੰਮ ਸ਼ੁਰੂ ਕੀਤਾ ਅਤੇ ਤਤਕਾਲੀ ਨਾਰੀਵਾਦੀ ਅੰਦੋਲਨ ਦਾ ਇੱਕ ਅਹਿਮ ਚਿਹਰਾ ਬਣ ਕੇ ਉੱਭਰੇ।

ਉਨ੍ਹਾਂ ਦੇ ਕੰਮ ਦੀ ਸਭ ਤੋਂ ਸੋਹਣੀ ਗੱਲ ਜਾਂ ਉਨ੍ਹਾਂ ਦੇ ਕੰਮ ਦੀ ਵਿਰਾਸਤ ਉਨ੍ਹਾਂ ਵੱਲੋਂ ਲਿਖੇ ਗਏ ਗੀਤ ਹਨ।

ਕਮਲਾ ਭਸੀਨ ਨੇ ਮਹਿਲਾ ਅੰਦੋਲਨ ਨੂੰ ਪਹਿਲੇ ਗੀਤ ਦਿੱਤੇ। ਕੋਈ ਵੀ ਕੁੜੀ ਜੇ ਮਹਿਲਾ ਅੰਦੋਲਨ ਨਾਲ ਜੁੜੇਗੀ, ਕਿਸੇ ਮੋਰਚੇ ''ਤੇ ਜਾਏਗੀ ਤਾਂ ਉਹ ਇਹ ਗਾਣੇ ਜ਼ਰੂਰ ਗਾਏਗੀ।

ਇਨ੍ਹਾਂ ਵਿੱਚੋਂ ਇੱਕ ਗੀਤ ਇਹ ਹੈ - ਤੋੜ ਕੇ ਬੰਧਨੋ ਕੋ, ਦੇਖੋ ਬਹਿਨੇਂ ਆਤੀ ਹੈਂ, ਦੇਖੋ ਲੋਗੋ, ਦੇਖੋ ਬਹਿਨੇਂ ਆਤੀ ਹੈਂ, ਆਏਂਗੀ ਜ਼ੁਲਮ ਮਿਟਾਏਂਗੀ, ਵੋ ਤੋ ਨਯਾ ਜ਼ਮਾਨਾ ਲਾਏਂਗੀ।

ਸ਼ੁਰੂਆਤੀ ਦੌਰ ਦੇ ਇਹ ਗੀਤ ਮਹਿਲਾਵਾਂ ਦੇ ਮੁੱਦਿਆਂ ਨੂੰ ਸਿੱਧੇ ਅਤੋ ਜ਼ੋਰਦਾਰ ਤਰੀਕੇ ਨਾਲ ਰੱਖਦੇ ਸਨ। ਕਮਲਾ ਭਸੀਨ ਦੇ ਕੰਮ ਦੀ ਇਹੀ ਨਿਸ਼ਾਨੀ ਵੀ ਰਹੀ ਹੈ।

ਹਾਲਾਂਕਿ, ਮੈਂ ਕਮਲਾ ਭਸੀਨ ਦੇ ਕੰਮ ਵਿੱਚ ਇੱਕ ਲਿਮੀਟੇਸ਼ਨ ਵੀ ਦੇਖਦੀ ਹਾਂ। ਨੱਬੇ ਦੇ ਦਹਾਕੇ ਤੋਂ ਬਾਅਦ ਨਾਰੀਵਾਦੀ ਅੰਦੋਲਨ ਨੇ ਔਰਤ ਦੇ ਸ਼ੋਸ਼ਣ ''ਤੇ ਆਪਣੀ ਸਮਝ ਵਧਾਈ। ਦਲਿਤ ਔਰਤਾਂ, ਟ੍ਰਾਂਸਜੈਂਡਰ ਅਤੇ ਸਮਲਿੰਗੀਆਂ ਦੇ ਸਰੋਕਾਰਾਂ ਉੱਤੇ ਕੰਮ ਕਰਨਾ ਸ਼ੁਰੂ ਕੀਤਾ।

ਪਰ ਕਮਲਾ ਭਸੀਨ ਆਪਣੇ ਕੰਮ ਨੂੰ ਉਸ ਤਰ੍ਹਾਂ ਅੱਗੇ ਨਹੀਂ ਵਧਾ ਸਕੇ। ਉਨ੍ਹਾਂ ਦਾ ਕੰਮ ਹਮੇਸ਼ਾ ਔਰਤਾਂ ਦੇ ਮੁੱਦੇ ''ਤੇ ਸਿੱਧੇ ਤਰੀਕੇ ਹੀ ਜੁੜਿਆ ਰਿਹਾ ਅਤੇ ਇੰਟਰ-ਸੈਕਸ਼ੰਜ਼ ਨੂੰ ਉਨ੍ਹਾਂ ਨੇ ਆਪਣੇ ਕੰਮ ਵਿੱਚ ਸ਼ਾਮਿਲ ਨਹੀਂ ਕੀਤਾ।

ਇਹੀ ਗੱਲ ਉਨ੍ਹਾਂ ਦੇ ਗੀਤਾਂ ਵਿੱਚ ਵੀ ਨਜ਼ਰ ਆਉਂਦੀ ਹੈ। ਪਰ ਉਨ੍ਹਾਂ ਦੇ ਗੀਤ ਅੱਜ ਵੀ ਪ੍ਰਾਸੰਗਿਕ ਹਨ। ਆਜ਼ਾਦੀ ਵਾਲੇ ਗੀਤ ਚ ਜੋ ਅਸੀਂ ਫ਼ਿਲਮ ਗਲੀ ਬੁਆਏ ਵਿੱਚ ਸੁਣਿਆ, ਉਸ ਨੂੰ ਭਾਰਤ ਵਿੱਚ ਸਭ ਤੋਂ ਪਹਿਲਾਂ ਗਾਉਣ ਵਾਲੇ ਕਮਲਾ ਭਸੀਨ ਸਨ।

ਆਜ਼ਾਦੀ ਕਿਸੇ ਇੱਕ ਵਿਅਕਤੀ ਵੱਲੋਂ ਲਿਖਿਆ ਗੀਤ ਨਹੀਂ ਹੈ। ਸਗੋਂ ਇਹ ਕਿਹਾ ਜਾਂਦਾ ਹੈ ਕਿ ਆਜ਼ਾਦੀ ਦੇ ਵਿਚਾਰ ਨੂੰ ਕਿਸੇ ਦੇਸ਼ ਦੀ ਆਜ਼ਾਦੀ ਤੋਂ ਅੱਗੇ ਲਿਜਾਕੇ ਔਰਤਾਂ ਦੇ ਮੁੱਦੇ ਨਾਲ ਜੋੜਣ, ਉਸ ਵਿੱਚ ਪਿੱਤਰਸੱਤਾ ਤੋਂ ਆਜ਼ਾਦੀ, ਪਰਿਵਾਰ ਤੋਂ ਆਜ਼ਾਦੀ ਵਰਗੀਆਂ ਸੱਤਰਾਂ ਜੋੜ ਕੇ ਨਾਰੀਵਾਦੀ ਅੰਦੋਲਨ ਦਾ ਨਾਅਰਾ ਬਣਾਉਣ ਦਾ ਸਹਿਰੀ ਵੀ ਕਮਲਾ ਭਸੀਨ ਨੂੰ ਹੀ ਜਾਂਦਾ ਹੈ।

ਕਮਲਾ ਭਸੀਨ ਦਾ ਇੱਕ ਹੋਰ ਯੋਗਦਾਨ ਇਹ ਹੈ ਕਿ ਉਹ ਬਹੁਤ ਸਾਰੀ ਫੰਡਿਗ ਲੈ ਕੇ ਆਏ। ਉਹ ਭਾਰਤ ''ਚ ਸੰਗਠਿਤ ਮਹਿਲਾ ਅੰਦੋਲਨ ਦਾ ਚਿਹਰਾ ਬਣ ਕੇ ਉੱਭਰੇ।

ਉਹ ਸੰਯੁਕਤ ਰਾਸ਼ਟਰ ਤੋਂ ਲੈ ਕੇ ਹੋਰ ਕਈ ਏਜੰਸੀਆਂ ਤੋਂ ਫੰਡਿੰਗ ਲੈ ਕੇ ਆਏ। ਉਨ੍ਹਾਂ ਵਿੱਚ ਔਰਤਾਂ ਨੂੰ ਸੰਗਠਿਤ ਕਰਨ ਦਾ ਇੱਕ ਵਿਸ਼ੇਸ਼ ਹੁਨਰ ਸੀ।

ਉਹ ਇੱਕ ਬਹੁਤ ਚੰਗੇ ਬੁਲਾਰੇ ਸਨ ਅਤੇ ਇਹ ਸਾਰੀਆਂ ਚੀਜ਼ਾਂ ਉਨ੍ਹਾਂ ਨੂੰ ਖ਼ਾਸ ਬਣਾਉਂਦੀਆਂ ਸਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਵਨ ਬਿਲੀਅਨ ਰਾਈਜ਼ਿੰਗ ਦੇ ਨਾਮ ਨਾਲ ਇੱਕ ਅੰਦੋਲਨ ਦੇਖਿਆ। ਇਹ ਇੱਕ ਅੰਤਰਰਾਸ਼ਟਰੀ ਅੰਦੋਲਨ ਹੈ ਜਿਸ ਨੂੰ ਭਾਰਤ ''ਚ ਵੀ ਇੱਕ ਚਿਹਰਾ ਮਿਲਿਆ ਅਤੇ ਇਹ ਚਿਹਰਾ ਕਮਲਾ ਭਸੀਨ ਦਾ ਰਿਹਾ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=QPWWxegyWAA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c1c28010-305e-449e-a884-eb60e4b94eb7'',''assetType'': ''STY'',''pageCounter'': ''punjabi.india.story.58690425.page'',''title'': ''ਕਮਲਾ ਭਸੀਨ: ਅਜ਼ਾਦੀ ਦੇ ਵਿਚਾਰ ਨੂੰ ਕਿਸੇ ਮੁਲਕ ਤੋਂ ਪਰੇ ਔਰਤਾਂ ਦੀ ਅਜ਼ਾਦੀ ਤੱਕ ਪਹੁੰਚਣ ਵਾਲੀ ਕਾਰਕੁਨ'',''author'': ''ਅਨੰਤ ਪ੍ਰਕਾਸ਼'',''published'': ''2021-09-25T12:21:20Z'',''updated'': ''2021-09-25T12:21:20Z''});s_bbcws(''track'',''pageView'');