ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਐਤਵਾਰ ਨੂੰ ਚੁੱਕੇਗੀ ਸਹੁੰ

09/25/2021 1:08:24 PM

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਸ ਤੋਂ ਬਾਅਦ ਐਲਾਨ ਕੀਤਾ ਕਿ ਨਵੀਂ ਕੈਬਨਿਟ ਐਤਵਾਰ ਸ਼ਾਮ 4.30 ਵਜੇ ਸਹੁੰ ਚੁੱਕੇਗੀ।

ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਨਵੇਂ ਕੈਬਨਿਟ ਦੇ ਅਹੁਦੇਦਾਰਾਂ ਦੀ ਸੂਚੀ ਸੌਂਪੀ ਗਈ ਹੈ।

ਸ਼ੁੱਕਰਵਾਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਦਿੱਲੀ ਵਿਖੇ ਬੈਠਕ ਤੋਂ ਬਾਅਦ ਇਸ ਸੂਚੀ ਉੱਤੇ ਮੋਹਰ ਲੱਗੀ ਹੈ। ਇਸ ਬੈਠਕ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਹਰੀਸ਼ ਰਾਵਤ, ਕੇਸੀ ਵੇਣੂਗੋਪਾਲ ਵੀ ਸ਼ਾਮਿਲ ਸਨ।

ਸ਼ਨੀਵਾਰ ਸਵੇਰੇ ਮੁੱਖ ਮੰਤਰੀ ਦਿੱਲੀ ਤੋਂ ਚੰਡੀਗੜ੍ਹ ਵਾਪਸ ਆਏ ਹਨ।

ਇਹ ਵੀ ਪੜ੍ਹੋ:

  • ਤਾਲਿਬਾਨ ਨੇ ਕਿਹਾ ਕਿ ਅੰਗ ਕੱਟਣ ਵਰਗੀਆਂ ਸਖ਼ਤ ਸਜ਼ਾਵਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ
  • ਭਾਰਤ ਨਾਲ ਕਦੋਂ ਤੱਕ ਗੱਲਬਾਤ ਨਹੀਂ ਕਰੇਗਾ ਪਾਕਿਸਤਾਨ - ਬੀਬੀਸੀ ਵਿਸ਼ੇਸ਼
  • ਪਾਕਿਸਤਾਨ ਤੋਂ ਮੁਹੰਮਦ ਹਨੀਫ਼ ਦਾ VLOG: ''ਸਾਡੀ ਇੱਜ਼ਤ ਵੀ ਬੜੀ ਛੇਤੀ ਹੋ ਜਾਂਦੀ ਹੈ ਤੇ ਬੇਇਜ਼ਤੀ ਹੋਣ ''ਤੇ ਵੀ ਕੋਈ ਟਾਈਮ ਨਹੀਂ ਲੱਗਦਾ''

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

ਕਈ ਬੈਠਕਾਂ ਤੋਂ ਬਾਅਦ ਹੋਏ ਨਾਮ ਤੈਅ

ਕਾਂਗਰਸ ਹਾਈ ਕਮਾਨ ਨਾਲ ਕਈ ਬੈਠਕਾਂ ਤੋਂ ਬਾਅਦ ਵੀ ਨਵੇਂ ਕੈਬਨਿਟ ਲਈ ਨਾਮ ਉੱਤੇ ਮੋਹਰ ਨਹੀਂ ਲੱਗ ਸਕੀ ਸੀ।

ਵੀਰਵਾਰ ਦੇਰ ਰਾਤ ਤਕ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਆਏ ਸਨ ਅਤੇ ਸ਼ੁੱਕਰਵਾਰ ਦੁਪਹਿਰ ਉਨ੍ਹਾਂ ਨੂੰ ਫਿਰ ਬੈਠਕ ਲਈ ਦਿੱਲੀ ਸੱਦਿਆ ਗਿਆ ਸੀ।

ਸ਼ੁੱਕਰਵਾਰ ਦੁਪਹਿਰ ਸਾਬਕਾ ਪੀਪੀਸੀਸੀ ਪ੍ਰਧਾਨ ਸੁਨੀਲ ਜਾਖੜ ਨੇ ਵੀ ਰਾਹੁਲ ਗਾਂਧੀ ਨਾਲ ਬੈਠਕ ਕੀਤੀ ਸੀ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਪਹਿਲੀ ਵਾਰ ਦਿੱਲੀ ਆਉਣ ''ਤੇ ਸਵਾਲ ਵੀ ਉੱਠੇ ਸਨ।

ਦਰਅਸਲ ਇਸ ਯਾਤਰਾ ਲਈ ਉਨ੍ਹਾਂ ਵੱਲੋਂ ਵਰਤੇ ਗਏ ਚਾਰਟਰਡ ਹਵਾਈ ਜਹਾਜ਼ ਕਾਰਨ ਨੂੰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਸਨ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=M0x2mHdAm0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9269294f-bdf7-4f65-98eb-ff3c586fe0fb'',''assetType'': ''STY'',''pageCounter'': ''punjabi.india.story.58689552.page'',''title'': ''ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਐਤਵਾਰ ਨੂੰ ਚੁੱਕੇਗੀ ਸਹੁੰ'',''published'': ''2021-09-25T07:27:07Z'',''updated'': ''2021-09-25T07:27:07Z''});s_bbcws(''track'',''pageView'');