ਤਾਲਿਬਾਨ ਨੇ ਕਿਹਾ ਕਿ ਅੰਗ ਕੱਟਣ ਵਰਗੀਆਂ ਸਖ਼ਤ ਸਜ਼ਾਵਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ

09/25/2021 9:23:24 AM

EPA

ਤਾਲਿਬਾਨ ਦੀ ਧਾਰਮਿਕ ਪੁਲਿਸ ਦੇ ਸਾਬਕਾ ਮੁੱਖੀ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਸਜ਼ਾਏ ਮੌਤ ਤੇ ਅੰਗ ਕੱਟਣ ਵਰਗੀਆਂ ਸਖ਼ਤ ਸਜ਼ਾਵਾਂ ਮੁੜ ਤੋਂ ਸ਼ੁਰੂ ਹੋਣਗੀਆਂ।

ਮੁੱਲ੍ਹਾ ਨੂਰੂਦੀਨ ਤੁਰਾਬੀ ਜੋ ਕਿ ਹੁਣ ਜੇਲ੍ਹਾਂ ਦੇ ਇੰਚਾਰਜ ਹਨ ਨੇ ਖ਼ਬਰ ਏਜੰਸੀ ਏਪੀ ਨੂੰ ਦੱਸਿਆ ਕਿ ਅੰਗ ਕੱਟਣਾ ''ਸੁਰੱਖਿਆ ਲਈ ਜ਼ਰੂਰੀ" ਸਨ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸੰਭਵ ਹੈ ਕਿ ਹੁਣ ਇਹ ਸਜ਼ਾਵਾਂ ਤਾਲਿਬਾਨ ਦੇ ਪਹਿਲੇ ਰਾਜ ਵਾਂਗ ਜਨਤਕ ਤੌਰ ''ਤੇ ਨਾ ਦਿੱਤੀਆਂ ਜਾਣ।

ਜਨਤਕ ਫਾਂਸੀਆਂ ਬਾਰੇ ਉਨ੍ਹਾਂ ਨੇ ਕਿਹਾ ਕਿ ਕੋਈ ਸਾਨੂੰ ਨਹੀਂ ਦੱਸੇਗਾ ਕਿ ਸਾਡੇ ਕਾਨੂੰਨ ਕਿਹੋ-ਜਿਹੇ ਹੋਣਗੇ।

15 ਅਗਸਤ ਨੂੰ ਅਫ਼ਗਾਨਿਸਤਾਨ ਦੀ ਸੱਤਾ ''ਤੇ ਕਾਬਜ਼ ਹੋਣ ਮਗਰੋਂ ਤਾਲਿਬਾਨ ਲਗਾਤਾਰ ਇੱਕ ਪਹਿਲਾਂ ਨਾਲੋਂ ਨਰਮ ਰਾਜ ਦੇ ਵਾਅਦੇ ਕਰ ਰਹੇ ਹਨ।

ਹਾਲਾਂਕਿ ਇਸ ਅਰਸੇ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚੋਂ ਮਨੁੱਖੀ ਹੱਕਾਂ ਦੀ ਉਲੰਘਣਾ ਦੀਆਂ ਖ਼ਬਰਾਂ ਆਉਣੀਆਂ ਜਾਰੀ ਹਨ।

ਇਹ ਵੀ ਪੜ੍ਹੋ:

  • ''ਨਵਾਂ'' ਤਾਲਿਬਾਨ ''ਪੁਰਾਣੇ'' ਤਾਲਿਬਾਨ ਨਾਲੋਂ ਵੱਖਰਾ ਹੈ ਜਾਂ ਸਿਰਫ਼ ਦਿਖਾਵਾ
  • ਅਫ਼ਗਾਨਿਸਤਾਨ: ਔਰਤਾਂ ਨੂੰ ਪੱਥਰ ਮਾਰ ਕੇ ਸਜ਼ਾ ਦੇਣ ਦੀ ਰਵਾਇਤ ਬਦਲੇਗੀ? - ਤਾਲਿਬਾਨ ਦਾ ਕੀ ਹੈ ਜਵਾਬ
  • ਤਾਲਿਬਾਨ ਕੌਣ ਹਨ? ਜੋ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਅਫ਼ਗਾਨਿਸਤਾਨ ’ਚ ਮੁੜ ਪੈਰ ਪਸਾਰ ਰਹੇ ਹਨ

ਵੀਰਵਾਰ ਨੂੰ ਹਿਊਮਨ ਰਾਈਟਸ ਵਾਚ ਨੇ ਚੇਤਾਵਨੀ ਦਿੱਤੀ ਸੀ ਕਿ ਤਾਲਿਬਾਨ ਹੇਰਾਤ ਵਿੱਚ ''ਕੁਲੀਨ ਔਰਤਾਂ ਦੀ ਭਾਲ ਕਰ ਰਹੇ ਸਨ, ਤਾਂ ਜੋ ਔਰਤਾਂ ਦੀ ਘਰ ਤੋਂ ਬਾਹਰ ਜਾਣ ਦੀ ਅਜ਼ਾਦੀ ''ਤੇ ਰੋਕ ਲਾਈ ਜਾ ਸਕੇ ਅਤੇ ਲਾਜ਼ਮੀ ਡਰੈਸ ਕੋਡ ਲਾਗੂ ਕੀਤਾ ਜਾ ਸਕੇ।''

ਅਗਸਤ ਵਿੱਚ ਐਮਨੈਸਿਟੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ ਹਜ਼ਾਰਾ ਭਾਈਚਾਰੇ ਦੇ ਨੌਂ ਜਣਿਆਂ ਦੇ ਕਤਲ ਪਿੱਛੇ ਤਾਲਿਬਾਨ ਲੜਾਕਿਆਂ ਦਾ ਹੱਥ ਸੀ।

ਐਮਨੈਸਿਟੀ ਨੇ ਕਿਹਾ ਸੀ ਕਿ ''ਇਹ ਬੇਰਹਿਮ ਕਰੂਰਤਾ ਤਾਲਿਬਾਨ ਦੇ ਪਿਛਲੇ ਰਿਕਾਰਡ ਦੀ ਯਾਦ ਅਤੇ ਇੱਕ ਡਰਾਉਣਾ ਸੰਕੇਤ ਹੈ ਕਿ ਤਾਲਿਬਾਨ ਦਾ ਰਾਜ ਕੀ ਲਿਆ ਸਕਦਾ ਹੈ''।

ਤੁਰਾਬੀ ਨੇ ਕੀ ਕਿਹਾ

ਤੁਰਾਬੀ ਗੈਰ-ਧਾਰਮਿਕ ਸੰਗੀਤ ਸੁਣਨ ਜਾਂ ਆਪਣੀ ਦਾੜ੍ਹੀ ਕਤਰਨ ਵਾਲਿਆਂ ਨੂੰ 1990 ਦੇ ਦਹਾਕੇ ਵਿੱਚ ਭਿਆਨਕ ਸਜ਼ਾਵਾਂ ਦੇਣ ਲਈ ਬਦਨਾਮ ਹਨ।

ਉਨ੍ਹਾਂ ਨੇ ਏਪੀ ਨੂੰ ਦੱਸਿਆ, ਕਿ ਭਾਵੇਂ ਕਿ ਸਖ਼ਤ ਸਜ਼ਾਵਾਂ ਜਾਰੀ ਰਹਿਣਗੀਆਂ ਪਰ ਟੈਲੀਵਿਜ਼ਨ ਅਤੇ ਮੋਬਾਈਲ ਫੋਨ ਅਤੇ ਵੀਡੀਓਜ਼ ਦੀ ਛੋਟ ਹੋਵੇਗੀ।

ਤੁਰਾਬੀ ਉੱਪਰ ਪਿਛਲੇ ਕੰਮਾਂ ਕਾਰਨ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਾਗੂ ਹਨ।

ਉਨ੍ਹਾਂ ਨੇ ਦੱਸਿਆ, ਕੈਬਨਿਟ ਮੰਤਰੀ ਚਰਚਾ ਕਰ ਰਹੇ ਹਨ ਕਿ ਸਜਾਵਾਂ ਜਨਤਕ ਰੂਪ ਵਿੱਚ ਦਿੱਤੀਆਂ ਜਾਣਗੀਆਂ ਜਾਂ ਨਹੀਂ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=cFNAJD1jDc0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e0d37b36-371d-44bd-8afa-682ffb3d7c49'',''assetType'': ''STY'',''pageCounter'': ''punjabi.international.story.58688595.page'',''title'': ''ਤਾਲਿਬਾਨ ਨੇ ਕਿਹਾ ਕਿ ਅੰਗ ਕੱਟਣ ਵਰਗੀਆਂ ਸਖ਼ਤ ਸਜ਼ਾਵਾਂ ਮੁੜ ਤੋਂ ਸ਼ੁਰੂ ਹੋ ਸਕਦੀਆਂ ਹਨ'',''published'': ''2021-09-25T03:39:36Z'',''updated'': ''2021-09-25T03:39:36Z''});s_bbcws(''track'',''pageView'');