ਟੋਕੀਓ ਓਲੰਪਿਕ: ਕੀ ਭਾਰਤ ਦੀ ਮਹਿਲਾ ਰਾਕੀ ਟੀਮ ਉਹ ਕਰ ਸਕੇਗੀ ਜੋ ਪੁਰਸ਼ ਨਹੀਂ ਕਰ ਸਕੇ

08/04/2021 9:07:29 AM

EPA
ਮਹਿਲਾ ਹਾਕੀ ਟੀਮ ਨੂੰ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਿੱਚ 36 ਸਾਲ ਲੱਗ ਗਏ

ਭਾਰਤੀ ਮਹਿਲਾ ਹਾਕੀ ਟੀਮ, ਜਿਸ ਨੇ ਕਦੇ ਓਲੰਪਿਕ ਤਮਗਾ ਨਹੀਂ ਜਿੱਤਿਆ, ਘੱਟੋ ਘੱਟ ਚਾਂਦੀ ਦਾ ਤਮਗਾ ਪੱਕਾ ਕਰਨ ਤੋਂ ਸਿਰਫ਼ ਇੱਕ ਜਿੱਤ ਦੂਰ ਹੈ।

ਬੁੱਧਵਾਰ ਨੂੰ ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਟੀਮ ਦਾ ਸਾਹਮਣਾ ਅਰਜਨਟੀਨਾ ਨਾਲ ਹੋਣਾ ਹੈ, ਜੋ ਘੱਟੋ-ਘੱਟ ਕਾਗ਼ਜ਼ਾਂ ''ਤੇ ਮਜ਼ਬੂਤ ਦਿਖਾਈ ਦਿੰਦੀ ਹੈ।

ਪਹਿਲਾਂ ਹੀ ਭਾਰਤੀ ਮਹਿਲਾਵਾਂ ਨੇ ਪਹਿਲੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ।

ਬਿਲਕੁਲ ਉਸੇ ਤਰ੍ਹਾਂ ਜਿਵੇਂ ਪੁਰਸ਼ ਟੀਮ ਜਿਸ ਨੇ ਚਾਰ ਦਹਾਕਿਆਂ ਬਾਅਦ ਆਖ਼ਰੀ ਚਾਰ ਵਿੱਚ ਜਗ੍ਹਾ ਬਣਾਈ।

ਪਰ ਜਿੱਥੇ ਪੁਰਸ਼ ਟੀਮ ਬੈਲਜੀਅਮ ਦੇ ਖ਼ਿਲਾਫ਼ ਸੈਮੀਫਾਈਨਲ ਵਿੱਚ 2-5 ਨਾਲ ਹਾਰ ਗਈ ਤਾਂ ਮਹਿਲਾ ਟੀਮ ਇਸ ਤੋਂ ਅੱਗੇ ਵਧਣਾ ਪਸੰਦ ਕਰੇਗੀ।

ਇਹ ਤੀਜੀ ਵਾਰ ਹੈ ਜਦੋਂ ਭਾਰਤੀ ਮਹਿਲਾਵਾਂ ਓਲੰਪਿਕ ਵਿੱਚ ਖੇਡ ਰਹੀਆਂ ਹਨ।

ਇਹ ਵੀ ਪੜ੍ਹੋ-

  • ਟੋਕੀਓ ਓਲੰਪਿਕ: ਅੱਜ ਭਾਰਤ ਦੇ ਕਿਹੜੇ-ਕਿਹੜੇ ਮੁਕਾਬਲੇ ਹਨ
  • ਓਲੰਪਿਕਸ ਵਿੱਚ ਭਾਰਤ ਦੀ ਮਹਿਲਾ ਹਾਕੀ ਟੀਮ
  • ਓਲੰਪਿਕ ਖੇਡਾਂ ਟੋਕੀਓ 2020: ਮਹਿਲਾ ਹਾਕੀ ਟੀਮ ਦੀ ਗੁਰਜੀਤ ਦੇ ਗੋਲ ਸਦਕਾ ਭਾਰਤ ਨੇ ਰਚਿਆ ਇਤਿਹਾਸ

ਟੀਮ 1980 ਵਿੱਚ ਮਾਸਕੋ ਵਿੱਚ ਚੌਥੇ ਸਥਾਨ ''ਤੇ ਰਹੀ ਸੀ ਜਦੋਂ ਕੁੜੀਆਂ ਦੀ ਹਾਕੀ ਨੇ ਓਲੰਪਿਕਸ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਿੱਚ 36 ਸਾਲ ਲੱਗ ਗਏ। ਪਰ ਰਿਓ ਵਿੱਚ ਟੀਮ ਇੱਕ ਵੀ ਮੈਚ ਨਹੀਂ ਜਿੱਤ ਸਕੀ ਅਤੇ ਆਖ਼ਰੀ ਸਥਾਨ ''ਤੇ ਰਹੀ।

ਖ਼ਰਾਬ ਸ਼ੁਰੂਆਤ

ਇਸ ਵਾਰ ਵੀ ਟੀਮ ਦੀ ਸ਼ੁਰੂਆਤ ਕੁਝ ਚੰਗੀ ਨਹੀਂ ਰਹੀ, ਉਹ ਪਹਿਲੇ ਤਿੰਨ ਮੈਚਾਂ ਵਿੱਚ ਹਾਰ ਗਈ। ਉਨ੍ਹਾਂ ਦੇ ਕੋਚ ਸ਼ੋਅਰਡ ਮਾਰੀਨ ਟੀਮ ਦੀ ਸਖ਼ਤ ਆਲੋਚਨਾ ਕਰਦੇ ਸਨ ਜਦੋਂ ਉਹ ਆਪਣੇ ਮੈਚ ਹਾਰ ਗਏ ਸੀ।

ਉਨ੍ਹਾਂ ਨੇ ਕਿਹਾ ਕਿ ਟੀਮ ਉਹੀ ਕਰ ਰਹੀ ਹੈ ਜਿਸ ਨੂੰ ਟੀਮ ਪ੍ਰਬੰਧਨ ਉਨ੍ਹਾਂ ਨੂੰ ਕਰਨ ਤੋਂ ਵਰਜ ਰਿਹਾ ਹੈ, ਵਿਅਕਤੀਗਤ ਤੌਰ ''ਤੇ ਖੇਡਣਾ, ਨਾ ਕਿ ਇੱਕ ਟੀਮ ਵਜੋਂ।

ਪਰ ਜਦੋਂ ਬਹੁਤ ਸਾਰੇ ਲੋਕਾਂ ਨੂੰ ਲੱਗਣ ਲੱਗਾ ਕਿ ਭਾਰਤ ਉਹ ਕਰਨ ਜਾ ਰਿਹਾ ਹੈ ਜੋ ਉਨ੍ਹਾਂ ਨੇ ਰੀਓ ਵਿੱਚ ਕੀਤਾ ਸੀ, ਉਨ੍ਹਾਂ ਨੇ ਆਪਣੇ ਗੇਅਰ ਬਦਲ ਲਏ।

ਟੀਮ ਨੇ ਪਹਿਲਾਂ ਆਇਰਲੈਂਡ ਅਤੇ ਫਿਰ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਿਰ ਭਾਰਤ ਨੇ ਆਸਟਰੇਲੀਆ ''ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।

Reuters
ਭਾਰਤੀ ਮਹਿਲਾਵਾਂ ਨੇ ਪਹਿਲੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ

ਦੂਜੇ ਪਾਸੇ ਅਰਜਨਟੀਨਾ ਨੇ ਕੁਆਰਟਰ ਫਾਈਨਲ ਵਿੱਚ ਜਰਮਨੀ ਨੂੰ 3-0 ਨਾਲ ਹਰਾਇਆ।

ਉਨ੍ਹਾਂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਨਿਊਜ਼ੀਲੈਂਡ ਤੋਂ ਹਾਰ ਦੇ ਨਾਲ ਕੀਤੀ ਸੀ ਪਰ ਉਦੋਂ ਤੋਂ ਉਹ ਸੈਮੀਫਾਈਨਲ ਦੇ ਰਸਤੇ ਵਿੱਚ ਆਸਟਰੇਲੀਆ ਦੇ ਖ਼ਿਲਾਫ਼ ਸਿਰਫ਼ ਇੱਕ ਮੈਚ ਹਾਰੇ।

ਉਨ੍ਹਾਂ ਨੇ ਜਰਮਨੀ ਦੇ ਵਿਰੁੱਧ ਆਪਣੀ ਸ਼ਾਨਦਾਰ ਜਿੱਤ ਵਿੱਚ ਦਿਖਾਇਆ ਕਿ ਉਨ੍ਹਾਂ ਦੇ ਹਮਲਾਵਰ ਤੇਜ਼ ਅਤੇ ਹੁਨਰਮੰਦ ਹਨ।

ਇਸ ਤੋਂ ਇਲਾਵਾ, ਉਹ ਸੈਮੀਫਾਈਨਲ ਜਿੱਤਣ ਦੇ ਭੁੱਖੇ ਹੋਣਗੇ। ਉਨ੍ਹਾਂ ਨੇ ਪਿਛਲੀਆਂ ਤਿੰਨ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤੇ ਹਨ ਜਦੋਂ ਕਿ ਉਹ ਰੀਓ ਵਿੱਚ ਕੁਆਰਟਰ ਫਾਈਨਲ ਵਿੱਚ ਬਾਹਰ ਹੋ ਗਏ ਸਨ।

ਇਹ ਵੀ ਪੜ੍ਹੋ:-

  • ਗੁਰਜੀਤ ਦੇ ਪਿਤਾ 17 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਣ ਜਾਂਦੇ ਤੇ ਕਈ ਘੰਟੇ ਖੜ੍ਹੇ ਰਹਿੰਦੇ
  • ਉਲੰਪਿਕ ਖੇਡਾਂ ਟੋਕੀਓ 2020: ਹੈਟ੍ਰਿਕ ਵਾਲੀ ਵੰਦਨਾ ਸਣੇ 5 ਸੁਪਰ ਸਟਾਰਜ਼ ਜਿੰਨ੍ਹਾਂ ਭਾਰਤ ਨੂੰ ਸੈਮੀਫਾਇਨਲ ਵਿਚ ਪਹੁੰਚਾਇਆ
  • ਭਾਰਤ ਨੂੰ ਹਾਕੀ ''ਚ ਓਲੰਪਿਕ ਦਾ ਟਿਕਟ ਦੁਆਉਣ ਵਾਲੀ ਮਜ਼ਦੂਰ ਦੀ ਧੀ ਦੇ ਸੰਘਰਸ਼ ਦੀ ਕਹਾਣੀ

ਭਾਰਤੀ ਰਣਨੀਤੀ

ਸਪੱਸ਼ਟ ਹੈ ਕਿ ਭਾਰਤ ਨੂੰ ਇੱਕ ਟੀਮ ਵਜੋਂ ਖੇਡਣਾ ਹੋਵੇਗਾ ਜਿਵੇਂ ਉਨ੍ਹਾਂ ਨੇ ਆਪਣੇ ਪਿਛਲੇ ਮੈਚ ਵਿੱਚ ਕੀਤਾ ਸੀ।

ਪਰ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਕੰਮ ਕਰਨੇ ਪੈਣਗੇ ਜੋ ਉਨ੍ਹਾਂ ਨੇ ਆਸਟਰੇਲੀਆ ਦੇ ਵਿਰੁੱਧ ਕੀਤੇ ਸਨ।

Reuters
ਇਸ ਵਾਰ ਵੀ ਟੀਮ ਦੀ ਸ਼ੁਰੂਆਤ ਬੁਰੀ ਤਰ੍ਹਾਂ ਹੋਈ, ਪਹਿਲੇ ਤਿੰਨ ਮੈਚਾਂ ਵਿੱਚ ਹਾਰ ਗਈ

ਭਾਰਤੀ ਟੀਮ ਦੀ ਪੈਨਲਟੀ ਕਾਰਨਰ ਦੀ ਮਾੜੀ ਪਰਿਵਰਤਨ ਦਰ ਹੈ ਪਰ ਜਦੋਂ ਇਹ ਬਹੁਤ ਮਹੱਤਵਪੂਰਨ ਸੀ, ਉਨ੍ਹਾਂ ਨੇ ਕੁਆਰਟਰ ਫਾਈਨਲ ਵਿੱਚ ਅਜਿਹਾ ਕੀਤਾ।

ਗੁਰਜੀਤ ਕੌਰ ਨੇ ਇੱਕ ਪੈਨਲਟੀ ਕਾਰਨਰ ਨੂੰ ਖ਼ੂਬਸੂਰਤੀ ਨਾਲ ਗੋਲ ਵਿੱਚ ਬਦਲਿਆ। ਭਾਰਤ ਨੂੰ ਇਹੀ ਕਰਨਾ ਪਵੇਗਾ। ਤੁਹਾਨੂੰ ਮਜ਼ਬੂਤ ਟੀਮਾਂ ਦੇ ਵਿਰੁੱਧ ਬਹੁਤ ਸਾਰੇ ਮੌਕੇ ਨਹੀਂ ਮਿਲਦੇ।

ਇਸ ਲਈ, ਉਨ੍ਹਾਂ ਨੂੰ ਆਪਣੇ ਆਉਣ ਵਾਲੇ ਮੌਕਿਆਂ ਦਾ ਬਿਹਤਰੀਨ ਲਾਭ ਚੁੱਕਣਾ ਪਏਗਾ।

ਅਰਜਨਟੀਨਾ ਇੱਕ ਟੀਮ ਹੈ ਜੋ ਮੈਚ ਦੀ ਸ਼ੁਰੂਆਤ ਦੀ ਸੀਟੀ ਤੋਂ ਹੀ ਹਮਲਾ ਕਰਦੀ ਹੈ। ਭਾਰਤ ਨੂੰ ਸਖ਼ਤ ਰੱਖਿਆ ਕਰਨੀ ਪਵੇਗੀ।

ਭਾਰਤੀ ਪੁਰਸ਼ ਗੋਲ ਕੀਪਰ ਸ਼੍ਰੀਜੇਸ਼ ਨੂੰ ਅਕਸਰ ਗੋਲ ਪੋਸਟ ਦੇ ਸਾਹਮਣੇ ਦੀਵਾਰ ਕਿਹਾ ਜਾਂਦਾ ਹੈ।

ਪਰ ਮਹਿਲਾ ਟੀਮ ਦੀ ਗੋਲ ਕੀਪਰ ਸਵਿਤਾ ਨੇ ਆਸਟਰੇਲੀਆ ਦੇ ਖ਼ਿਲਾਫ਼ ਆਪਣਾ ਹੁਨਰ ਦਿਖਾਇਆ ਸੀ।

ਉਸ ਨੇ ਆਸਟਰੇਲੀਆ ਦੇ ਖਿਡਾਰੀਆਂ ਤੋਂ ਭਿਆਨਕ ਅਤੇ ਨਿਰੰਤਰ ਹਮਲਿਆਂ ਨੂੰ ਬਚਾਇਆ। ਪਰ ਇਸ ਲਈ ਸਾਰਾ ਬਚਾਅ ਠੋਸ ਹੋਣਾ ਚਾਹੀਦਾ ਹੈ।

ਅੰਤ ਵਿੱਚ, ਟੀਮ ਨੂੰ ਆਪਣੇ ਆਪ ਵਿੱਚ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਹ ਆਸਟਰੇਲੀਆ ਦੇ ਵਿਰੁੱਧ ਜਿੱਤ ਸਕਦੇ ਹਨ ਤਾਂ ਕੋਈ ਕਾਰਨ ਨਹੀਂ ਹੈ ਕਿ ਉਹ ਅਰਜਨਟੀਨਾ ਦੇ ਵਿਰੁੱਧ ਅਜਿਹਾ ਨਹੀਂ ਕਰ ਸਕਦੇ ਜੋ ਗਰੁੱਪ ਪੜਾਅ ਵਿੱਚ ਆਸਟਰੇਲੀਆ ਤੋਂ ਹਾਰ ਗਏ ਸਨ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਮੀਨੋਪੌਜ਼ ਕੀ ਹੈ ਤੇ ਔਰਤਾਂ ਦੀ ਇਸ ਸਮੱਸਿਆ ਬਾਰੇ ਸਭ ਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਹੈ
  • ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾਈ ਹਰਲੀਨ ਦਿਓਲ ਕੌਣ ਹੈ

https://www.youtube.com/watch?v=yGG-vu1C6mw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''07bf9cd4-f9f7-4ae7-a4ed-463994ce3104'',''assetType'': ''STY'',''pageCounter'': ''punjabi.international.story.58077503.page'',''title'': ''ਟੋਕੀਓ ਓਲੰਪਿਕ: ਕੀ ਭਾਰਤ ਦੀ ਮਹਿਲਾ ਰਾਕੀ ਟੀਮ ਉਹ ਕਰ ਸਕੇਗੀ ਜੋ ਪੁਰਸ਼ ਨਹੀਂ ਕਰ ਸਕੇ'',''author'': ''ਅਰਵਿੰਦ ਛਾਬੜਾ'',''published'': ''2021-08-04T03:25:05Z'',''updated'': ''2021-08-04T03:25:05Z''});s_bbcws(''track'',''pageView'');