ਕਿਸਾਨ ਅੰਦੋਲਨ: ਚਢੂਨੀ ਨੇ ਕਿਸਾਨਾਂ ਨੂੰ ਚੋਣ ਲੜਨ ਦੀ ਅਪੀਲ ਕਰਦਿਆਂ ਕੀ ਕਿਹਾ - ਪ੍ਰੈੱਸ ਰਿਵੀਊ

08/04/2021 8:52:28 AM

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਮੰਗਲਵਾਰ ਨੂੰ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਪਹੁੰਚੇ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਲੋਕ ਸੇਵਾਦਾਰ ਬਣਨ ਲਈ ਚੋਣਾਂ ਲੜੀਆਂ ਜਾਣ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਦੁਹਰਾਇਆ ਕਿ ਉਹ ਅਜੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸਿਪਾਹੀ ਹਨ। ਸਗੋਂ ਉਹ ਤਾਂ ਲੋਕਾਂ ਨੂੰ ਚੋਣਾਂ ਲੜਨ ਬਾਰੇ ਵਿਚਾਰ ਦੇ ਕੇ ਸਮੇਂ ਦੇ ਜਾਲਮ ਹਾਕਮਾਂ ਨੂੰ ਚਲਦਿਆਂ ਕਰਨ ਲਈ ਜਾਗਰੂਕ ਕਰ ਰਹੇ ਹਨ।

ਅਖ਼ਬਾਰ ਮੁਤਾਬਕ ਚਢੂਨੀ ਨੇ ਗੜ੍ਹਸ਼ੰਕਰ ਵਿੱਚ ਬੋਲਦਿਆਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਇਸਦਾ ਪ੍ਰਬੰਧ ਬਦਲਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨੀਤੀ ਘਾੜਿਆਂ ਨੇ ਹੀ ਇਸ ਨੂੰ ਲੁੱਟਿਆ ਹੈ।

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮਿਸ਼ਨ ਪੰਜਾਬ ਕਿਸੇ ਸਿਆਸੀ ਚੌਧਰ ਲਈ ਨਹੀਂ ਸਗੋਂ ਪੰਜਾਬ ਵਿੱਚ 117 ਇਮਾਨਦਾਰ ਲੋਕਾਂ ਦੀ ਚੋਣ ਲਈ 2024 ਲਈ ਮਿਸ਼ਨ ਭਾਰਤ ਮੁਹਿੰਮ ਚਲਾਈ ਜਾਵੇਗੀ।

ਇਹ ਵੀ ਪੜ੍ਹੋ:

  • ਕੋਵਿਡ-19: ਕੇਰਲਾ ਵਿੱਚ ਲਾਗ ਦੇ ਮਾਮਲੇ ਵਧਣ ਪਿੱਛੇ ਰਹੱਸ ਕੀ ਹੈ
  • ਕਸ਼ਮੀਰ ਪ੍ਰੀਮੀਅਰ ਲੀਗ ਕੀ ਹੈ ਜਿਸ ਤੋਂ ਮੌਂਟੀ ਪਨੇਸਰ ਨੇ ਆਪਣਾ ਨਾਮ ਵਾਪਸ ਲਿਆ ਹੈ
  • ਪੰਜਾਬੀ ਗਾਇਕ ਹਨੀ ਸਿੰਘ ਦੀ ਪਤਨੀ ਨੇ ਉਨ੍ਹਾਂ ਖਿਲਾਫ਼ ਘਰੇਲੂ ਹਿੰਸਾ ਦਾ ਕੇਸ ਕੀਤਾ, ਅਦਾਲਤ ਨੂੰ ਇਹ ਅਪੀਲ ਵੀ ਕੀਤੀ

ਲਵਲੀਨਾ ਲਈ ਅਸਾਮ ਵਿੱਚ ਦੁਆਵਾਂ ਤੇ ਨੀਰਜ ਦਾ ਕਹਿਣਾ ਹੌਂਸਲੇ ਬੁਲੰਦ

ਭਾਰਤ ਦੇ ਉੱਤਰ-ਪੂਰਬੀ ਸੂਬੇ ਅਸਾਮ ਦੇ ਮੁੱਖ ਮੰਤਰੀ ਡਾ. ਹੇਮੰਤਾ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਬੌਕਸਿੰਗ ਦੇ ਸੈਮੀ-ਫਾਇਨਲ ਵਿੱਚ ਪਹੁੰਚੀ ਭਾਰਤੀ ਬੌਕਸਰ ਲਵਲੀਨਾ ਦੀ ਸਫ਼ਲਤਾ ਲਈ ਰੱਖੀ ਗਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਹਿੱਸਾ ਲਿਆ।

ਖ਼ਬਰ ਵੈਬਸਾਈਟ ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਨਹਿਰੂ ਸਟੇਡੀਅਮ ਵਿੱਚ ਰੱਖੇ ਗਏ ਇਸ ਪ੍ਰੋਗਰਾਮ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ। ਮੁੱਖ ਮੰਤਰੀ ਨੇ ਸਾਰਿਆਂ ਨੂੰ ਲਵਲੀਨਾ ਲਈ ਪ੍ਰਰਥਨਾ ਕਰਨ ਅਤੇ ਸਵੇਰੇ ਦੀਵਾ ਜਗਾਉਣ ਦੀ ਅਪੀਲ ਕੀਤੀ।

ਭਾਲਾ ਸੁੱਟਣ ਦੇ ਗਰੁੱਪ ਏ ਵਿੱਚ ਭਾਰਤ ਦੇ ਨੀਰਜ ਚੋਪੜਾ ਫਾਈਨਲ ਵਿੱਚ ਪਹੁੰਚ ਗਏ ਹਨ। ਉਹ ਸੱਤ ਅਗਸਤ ਨੂੰ ਹੋਣ ਵਾਲੇ ਫਾਇਨਲ ਵਿੱਚ ਜਰਮਨੀ ਦੇ ਜੌਹਨਸਨ ਵੈਟਰ ਦਾ ਮੁਕਾਬਲਾ ਕਰਨਗੇ ਜਿਨ੍ਹਾਂ ਨੂੰ ਸੋਨ ਤਗਮੇ ਦੇ ਜ਼ਬਰਦਸਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਨੀਰਜ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਫਾਇਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ। ਉਨ੍ਹਾਂ ਨੇ ਕੁਆਲੀਫਾਈ ਕਰਨ ਲਈ ਮਿੱਥੀ ਦੂਰੀ (83.50 ਮੀਟਰ) ਤੋਂ ਬਹੁਤ ਦੂਰ ਭਾਲਾ ਸੁੱਟ ਕੇ ਇਹ ਕਾਰਨਾਮਾ ਕੀਤਾ।

ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਨੋਟਿਸ ਦਿਓ

Getty Images

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਹਦਾਇਤ ਜਾਰੀ ਕੀਤੀ ਕਿ ਸੂਬੇ ਦੇ ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਇੱਕ ਹਫ਼ਤਾ ਪਹਿਲਾਂ ਨੋਟਿਸ ਭੇਜਿਆ ਜਾਵੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਸਟਿਸ ਅਵਨੀਸ਼ ਜਿੰਘਮ ਦੇ ਫੈਸਲੇ ਨਾਲ ਸੁਮੇਧ ਸੈਣੀ ਆਪਣੇ ਬਚਾਅ ਲਈ ਉਪਲਭਦ ਚਾਰਾਜੋਈਆਂ ਕਰ ਸਕਣਗੇ।

ਸੈਣੀ ਨੇ ਸੀਨੀਅਰ ਵਕੀਲ ਏਪੀਐੱਸ ਦਿਓਲ ਅਤੇ ਐੱਚਐੱਸ ਰਾਹੀਂ ਨੇ ਅਗਾਊਂ ਜ਼ਮਾਨਤ ਦੀ ਅਰਜੀ ਲਾਈ ਸੀ। ਸੈਣੀ ਦੇ ਵਕੀਲਾਂ ਨੇ ਅਦਾਲਤ ਨੂੰ ਕਿਹਾ ਸੀ ਕਿ ਜਦੋਂ 26 ਮਾਰਚ ਨੂੰ ਸੈਣੀ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਦਾ ਡਰ ਸੀ।

ਅਫ਼ਗਾਨਿਸਤਾਨ ਵਿੱਚ ਭਾਰਤੀ ਪ੍ਰੋਜੈਕਟਾਂ ਦੀ ਰਾਖੀ ਕੀਤੀ ਜਾਵੇਗੀ-ਤਾਲਿਬਾਨ

Getty Images

ਤਾਲਿਬਾਨ ਨੇ ਕਿਹਾ ਹੈ ਕਿ ਭਾਰਤ ਸਮੇਤ ਹੋਰ ਦੇਸ਼ਾਂ ਵੱਲੋਂ ਅਫ਼ਗਾਨਿਸਤਾਨ ਵਿੱਚ ਲਗਾਏ ਗਏ ਆਰਥਿਕ ਪ੍ਰੋਜੈਕਟਾਂ ਦੀ ਰਾਖੀ ਕੀਤੀ ਜਾਵੇਗੀ। ਹਾਲਾਂਕਿ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਰਤ ਸਰਕਾਰ ਵੱਲੋਂ ਇਸ ਬਿਆਨ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਜਿਹਾ ਪਹਿਲੀ ਵਾਰ ਹੈ ਜਦੋਂ ਤਾਲਿਬਾਨ ਨੇ ਭਾਰਤ ਪ੍ਰਤੀ ਨਰਮ ਰੁੱਖ ਦਰਸਾਇਆ ਹੈ। ਹਾਲਾਂਕਿ ਤਾਲਿਬਾਨ ਦੇ ਈਰਾਨ, ਰੂਸ ਅਤੇ ਚੀਨ ਪਹੁੰਚੇ ਵਫ਼ਦਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਿਸ ਆਗੂ ਨੇ ਭਾਰਤ ਦਾ ਇਸ ਸੰਬੰਧ ਵਿੱਚ ਜਿਕਰ ਕੀਤਾ ਹੈ ਉਹ ਬਾਕੀ ਦੇਸ਼ਾਂ ਦੇ ਵਫ਼ਦ ਦਾ ਹਿੱਸਾ ਬਣੇ ਤਾਲਿਬਾਨ ਆਗੂਆਂ ਦੇ ਮੁਕਾਬਲੇ ਨੀਵੇਂ ਪੱਧਰ ਦੇ ਹਨ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=QNyYYHVfro8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3b020a74-fa4a-4c1b-80ff-b7621bf3363d'',''assetType'': ''STY'',''pageCounter'': ''punjabi.india.story.58082375.page'',''title'': ''ਕਿਸਾਨ ਅੰਦੋਲਨ: ਚਢੂਨੀ ਨੇ ਕਿਸਾਨਾਂ ਨੂੰ ਚੋਣ ਲੜਨ ਦੀ ਅਪੀਲ ਕਰਦਿਆਂ ਕੀ ਕਿਹਾ - ਪ੍ਰੈੱਸ ਰਿਵੀਊ'',''published'': ''2021-08-04T03:08:12Z'',''updated'': ''2021-08-04T03:08:12Z''});s_bbcws(''track'',''pageView'');