ਕੋਵਿਡ-19: ਕੇਰਲਾ ਵਿੱਚ ਲਾਗ ਦੇ ਮਾਮਲੇ ਵਧਣ ਪਿੱਛੇ ਰਹੱਸ ਕੀ ਹੈ

08/04/2021 7:52:29 AM

Getty Images
ਦੇਸ਼ ਭਰ ਵਿੱਚ ਆਉਣ ਵਾਲੇ ਨਵੇਂ ਕੋਵਿਡ-19 ਲਾਗ ਦੇ ਮਾਮਲਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਮਾਮਲੇ ਇੱਕਲੇ ਕੇਰਲਾ ਵਿੱਚ ਆ ਰਹੇ ਹਨ

ਦੇਸ਼ ਭਰ ਵਿੱਚ ਆਉਣ ਵਾਲੇ ਨਵੇਂ ਕੋਵਿਡ-19 ਲਾਗ ਦੇ ਮਾਮਲਿਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਮਾਮਲੇ ਇੱਕਲੇ ਕੇਰਲਾ ਵਿੱਚ ਆ ਰਹੇ ਹਨ।

ਬੀਬੀਸੀ ਦੇ ਸੌਤਿਕ ਬਿਸਵਾਸ ਅਤੇ ਵਿਕਾਸ ਪਾਂਡੇ ਦੀ ਇਹ ਰਿਪੋਰਟ ਦੱਸਦੀ ਹੈ ਕਿ ਰਾਜ ਵਿੱਚ ਜਾਨਲੇਵਾ ਦੂਜੀ ਲਹਿਰ ਖ਼ਤਮ ਹੋਣ ਦੇ ਮਹੀਨਿਆਂ ਬਾਅਦ ਵੀ ਲਾਗ ਦੇ ਮਾਮਲੇ ਕਿਉਂ ਵੱਧ ਰਹੇ ਹਨ।

ਜਨਵਰੀ 2020 ਵਿੱਚ, ਇੱਕ ਮੈਡੀਕਲ ਵਿਦਿਆਰਥੀ ਕੇਰਲਾ ਦਾ ਪਹਿਲਾ ਕੋਵਿਡ -19 ਕੇਸ ਸੀ ਜੋ ਚੀਨ ਦੇ ਵੁਹਾਨ ਤੋਂ ਵਾਪਸ ਆਇਆ ਸੀ, ਜਿੱਥੇ ਮਹਾਂਮਾਰੀ ਸ਼ੁਰੂ ਹੋਈ ਸੀ।

ਕੋਵਿਡ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਗਈ ਅਤੇ ਇਹ ਰਾਜ ਇੱਕ ਹੌਟਸਪੌਟ ਬਣ ਗਿਆ।

ਹਾਲਾਂਕਿ, ਮਾਰਚ ਤੱਕ ਅੱਧਾ ਦਰਜਨ ਹੋਰ ਰਾਜਾਂ ਵਿੱਚ ਇਸ ਦੱਖਣੀ ਭਾਰਤੀ ਰਾਜ ਨਾਲੋਂ ਵਧੇਰੇ ਮਾਮਲੇ ਦਰਜ ਕੀਤੇ ਜਾਣ ਲੱਗੇ।

ਇਹ ਵੀ ਪੜ੍ਹੋ-

  • ਪੈਟਰੋਲ ਤੇ ਡੀਜ਼ਲ ''ਤੇ ਵਾਧੂ ਟੈਕਸ ਕੇਂਦਰ ਸਰਕਾਰ ਵਸੂਲ ਰਹੀ ਹੈ ਜਾਂ ਸੂਬਾ ਸਰਕਾਰ
  • ਓਲੰਪਿਕ ਖੇਡਾਂ ਟੋਕੀਓ 2020: ਹਾਕੀ ਦੇ ਸੈਮੀਫਾਈਨਲ ਵਿੱਚ ਬੈਲਜੀਅਮ ਤੋਂ ਭਾਰਤ ਦੀ ਹਾਰ ਦੇ ਕੀ ਕਾਰਨ ਰਹੇ
  • ਕਿਸਾਨੀ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਬਾਰੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ

ਮਹਾਂਮਾਰੀ ਨੂੰ ਕੰਟ੍ਰੋਲ ਕਰਨ ਲਈ ਟੈਸਟ, ਟਰੇਸ ਅਤੇ ਇਕਾਂਤਵਾਸ (ਆਈਸੋਲੇਸ਼ਨ) ਦੇ ਨਾਲ-ਨਾਲ ਜ਼ਮੀਨੀ ਨੈਟਵਰਕਾਂ ਨੂੰ ਸ਼ਾਮਿਲ ਕਰਕੇ ਕੇਰਲਾ ਨੇ ਆਪਣੇ ਮਾਮਲਿਆਂ ਦੀ ਗਿਣਤੀ ਵਿੱਚ ਭਾਰੀ ਕਮੀ ਕੀਤੀ।

ਹਾਲਾਂਕਿ ਪਹਿਲੀ ਲਹਿਰ ਲੰਬੀ ਸੀ, ਪਰ ਰਾਜ ਨੇ ਲਾਗ ਨੂੰ ਕਾਬੂ ਕੀਤਾ ਅਤੇ ਸਰਕਾਰੀ ਅੰਕੜਿਆਂ ਵਿੱਚ ਮੌਤਾਂ ਦੀ ਗਿਣਤੀ ਘੱਟ ਰਹੀ।

ਇਸ ਸਾਲ ਗਰਮੀਆਂ ਵਿੱਚ ਆਈ ਕੋਵਿਡ-19 ਦੀ ਦੂਜੀ ਘਾਤਕ ਲਹਿਰ ਦੌਰਾਨ ਲਾਗ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

ਪਰ ਹੁਣ ਜਿੱਥੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਾਮਲੇ ਘੱਟ ਆ ਰਹੇ ਹਨ, ਕੇਰਲਾ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲ ਰਿਹਾ ਅਤੇ ਰਾਜ ਵਿੱਚ ਵੱਡੀ ਗਿਣਤੀ ਵਿੱਚ ਮਾਮਲੇ ਦਰਜ ਹੋ ਰਹੇ ਹਨ।

ਭਾਰਤ ਦੀ ਤਕਰੀਬਨ 3% ਆਬਾਦੀ ਦੇ ਨਾਲ, ਕੇਰਲਾ ਭਾਰਤ ਦੇ ਅੱਧੇ ਤੋਂ ਵੱਧ ਨਵੇਂ ਮਾਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ।

ਵਾਇਰਸ ਦੀ ਪ੍ਰਜਨਨ ਸੰਖਿਆ/ਅੰਕ (ਰੀਪ੍ਰੋਡਕਸ਼ਨ ਨੰਬਰ) - ਜੋ ਬਿਮਾਰੀ ਦੇ ਫੈਲਣ ਦੀ ਯੋਗਤਾ ਦੀ ਵਿਆਖਿਆ ਕਰਦਾ ਹੈ ਅਤੇ ਪਹਿਲਾਂ ਤੋਂ ਸੰਕਰਮਿਤ ਵਿਅਕਤੀ ਦੁਆਰਾ ਲਾਗ ਲੱਗੇ ਹੋਏ ਲੋਕਾਂ ਦੀ ਸੰਖਿਆ ਦਾ ਅੰਦਾਜ਼ਾ ਲਗਾਉਂਦਾ ਹੈ - ਇੱਕ ਤੋਂ ਵੱਧ ਗਿਆ ਹੈ।

ਇਹ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੂੰ ਰੋਕਣ ਲਈ ਤਾਲਾਬੰਦੀ ਸਣੇ ਹੋਰ ਕਦਮ ਚੁੱਕਣ ਦੀ ਲੋੜ ਹੁੰਦੀ ਹੈ।

ਟੈਸਟ ਕੀਤੇ ਜਾ ਰਹੇ ਲੋਕਾਂ ਵਿੱਚ ਇੱਕ ਮਹੀਨੇ ਤੋਂ 10% ਤੋਂ ਵੱਧ ਲੋਕ ਪੌਜ਼ੀਟਿਵ ਆ ਰਹੇ ਹਨ।

ਕੇਰਲਾ ਵਿੱਚ ਹੁਣ ਤੱਕ ਕੋਵਿਡ -19 ਦੇ 34 ਲੱਖ ਮਾਮਲੇ ਸਾਹਮਣੇ ਆਏ ਹਨ ਅਤੇ 16,837 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਮਹਾਮਾਰੀ ਵਿਗਿਆਨੀ ਕਹਿੰਦੇ ਹਨ ਕਿ ਇਹ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਤੁਹਾਨੂੰ ਸਾਰੀ ਕਹਾਣੀ ਨਹੀਂ ਦੱਸਦੇ।

ਉਹ ਕਹਿੰਦੇ ਹਨ, ਕੇਰਲਾ ਬਹੁਤ ਸਾਰੇ ਲੋਕਾਂ ਦੀ ਜਾਂਚ ਕਰ ਰਿਹਾ ਹੈ, ਦੇਸ਼ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿੱਚ ਪ੍ਰਤੀ ਮਿਲੀਅਨ ਲੋਕਾਂ ਦੀ ਗਿਣਤੀ ਨਾਲੋਂ ਦੁੱਗਣੇ ਤੋਂ ਵੱਧ। ਇਸ ਨੇ ਲਾਗ ਦੇ ਪੱਧਰ ਨੂੰ ਕੰਟ੍ਰੋਲ ਵਿੱਚ ਰੱਖਿਆ ਹੈ।

ਇਹ ਰਾਜ ਦੂਜੇ ਰਾਜਾਂ ਦੇ ਮੁਕਾਬਲੇ ਲਾਗ ਦੇ ਹਰ ਦੋ ਮਾਮਲਿਆਂ ਵਿੱਚੋਂ ਇੱਕ ਨੂੰ ਫੜ ਰਿਹਾ ਹੈ, ਜਦਕਿ ਦੂਜੇ ਰਾਜਾਂ ਵਿੱਚ ਲਾਗ ਦੇ 30 ਮਾਮਲਿਆਂ ਵਿੱਚੋਂ ਇੱਕ ਨੂੰ ਫੜਿਆ ਜਾ ਰਿਹਾ ਹੈ।

ਭਾਰਤ ਦੇ ਪ੍ਰਮੁੱਖ ਵਾਇਰੋਲੋਜਿਸਟਾਂ ਵਿੱਚੋਂ ਇੱਕ ਡਾ. ਗਗਨਦੀਪ ਕੰਗ ਕਹਿੰਦੇ ਹਨ, "ਕੇਰਲਾ ਵਧੇਰੇ ਜਾਂਚ ਕਰ ਰਿਹਾ ਹੈ ਅਤੇ ਬਿਹਤਰ ਜਾਂਚ ਕਰ ਰਿਹਾ ਹੈ। ਅਸਲ ਮਾਮਲਿਆਂ ਦਾ ਪਤਾ ਲਗਾਉਣ ਲਈ ਕੋਵਿਡ ਦੇ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾ ਕੇ, ਟੈਸਟਿੰਗ ਦਾ ਬਿਹਤਰ ਇਸਤੇਮਾਲ ਕੀਤਾ ਜਾ ਰਿਹਾ ਹੈ।"

ਕੰਟ੍ਰੋਲ ਕਰਨ ਲਈ ਸ਼ਲਾਘਾਯੋਗ ਕੰਮ

ਐਂਟੀਬਾਡੀ ਟੈਸਟਿੰਗ ਨਾਲ ਸਬੰਧਿਤ ਤਾਜ਼ਾ ਸਰਵੇਖਣ ਦਰਸਾਉਂਦਾ ਹੈ ਕਿ ਕੇਰਲਾ ਵਿੱਚ ਛੇ ਸਾਲ ਤੋਂ ਵੱਧ ਉਮਰ ਦੇ ਸਿਰਫ 43% ਲੋਕ ਹੀ ਇਸ ਲਾਗ ਦੇ ਸੰਪਰਕ ਵਿੱਚ ਆਏ ਹਨ ਜਦਕਿ ਪੂਰੇ ਦੇਸ਼ ਵਿੱਚ ਇਹ ਅੰਕੜਾ 68% ਹੈ।

ਬਹੁਤੇ ਮੰਨ ਰਹੇ ਹਨ ਕਿ ਇਹ ਅੰਕੜੇ ਸਾਬਿਤ ਕਰਦੇ ਹਨ ਕਿ ਕੇਰਲ ਨੇ ਬਾਕੀ ਭਾਰਤ ਦੇ ਉਲਟ ਕੋਰੋਨਾਵਾਇਰਸ ਦੇ ਫੈਲਣ ਨੂੰ ਕੰਟ੍ਰੋਲ ਕਰਨ ਵਿੱਚ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ।

ਇਸ ਦੇ ਨਾਲ ਹੀ, ਕੇਸਾਂ ਦੀ ਵੱਧ ਰਹੀ ਗਿਣਤੀ ਦੇ ਬਾਵਜੂਦ ਵੀ, ਇੱਥੋਂ ਦੇ ਹਸਪਤਾਲਾਂ ''ਤੇ ਜ਼ਿਆਦਾ ਬੋਝ ਨਹੀਂ ਪਿਆ ਹੈ।

ਕੇਰਲਾ ਦੇ ਮਾਮਲੇ ਵਿੱਚ ਮੌਤ ਦਰ ਭਾਰਤ ਦੇ ਰਾਸ਼ਟਰੀ ਅਨੁਮਾਨ ਦਾ ਇੱਕ ਤਿਹਾਈ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਕਿਹੜੇ ਟੀਕੇ ਮੌਜੂਦ ਤੇ ਇਨ੍ਹਾਂ ਦੀ ਲੋੜ ਕਿਉਂ?
  • ਕੀ ਮਾਹਵਾਰੀ ''ਚ ਤਬਦੀਲੀ ਕੋਵਿਡ ਵੈਕਸੀਨ ਦਾ ਸਾਈਡ-ਇਫੈਕਟ ਹੋ ਸਕਦਾ ਹੈ

ਹਸਪਤਾਲਾਂ ਵਿੱਚ ਅੱਧੇ ਕੋਵਿਡ-19 ਬਿਸਤਰ ਖਾਲੀ ਹਨ ਅਤੇ ਇੱਕ ਰਿਪੋਰਟ ਦੇ ਅਨੁਸਾਰ, ਸੰਭਾਵਿਤ ਤੌਰ ''ਤੇ ਰਾਜ ਵਿੱਚ ਕੋਵਿਡ-19 ਨਾਲ ਹੋਈਆਂ ਅਜਿਹੀਆਂ ਮੌਤਾਂ ਦਾ ਅੰਕੜਾ ਸਭ ਤੋਂ ਘੱਟ ਹੈ ਜਿਨ੍ਹਾਂ ਨੂੰ ਦਰਜ ਨਹੀਂ ਕੀਤਾ ਗਿਆ।

ਇਸ ਦੇ ਨਾਲ ਹੀ, ਕੇਰਲਾ ਨੇ ਆਪਣੇ 20% ਤੋਂ ਵੱਧ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਦਿੱਤਾ ਹੈ ਅਤੇ 38% - ਜਿਸ ਵਿੱਚ 45 ਸਾਲ ਤੋਂ ਵੱਧ ਉਮਰ ਦੇ 70% ਲੋਕ ਸ਼ਾਮਲ ਹਨ, ਨੂੰ ਪਹਿਲਾ ਟੀਕਾ ਲਗਾ ਦਿੱਤਾ ਗਿਆ ਹੈ, ਜੋ ਕਿ ਕੌਮੀ ਔਸਤ ਨਾਲੋਂ ਬਹੁਤ ਜ਼ਿਆਦਾ ਹੈ।

ਵਿਆਪਕ ਪੱਧਰ ''ਤੇ ਜਾਂਚ

ਇਸ ਤਰ੍ਹਾਂ ਸਪਸ਼ੱਟ ਹੈ ਕਿ ਰਾਜ ਵਿਆਪਕ ਪੱਧਰ ''ਤੇ ਜਾਂਚ ਕਰ ਰਿਹਾ ਹੈ, ਇਮਾਨਦਾਰੀ ਨਾਲ ਕੇਸ ਦਰਜ ਕਰ ਰਿਹਾ ਹੈ, ਤੇਜ਼ੀ ਨਾਲ ਟੀਕਾ ਲਗਾ ਰਿਹਾ ਹੈ ਅਤੇ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਹਸਪਤਾਲਾਂ ''ਤੇ ਜ਼ਿਆਦਾ ਬੋਝ ਨਾ ਪਵੇ।

Getty Images
ਸੂਬੇ ਵਿੱਚ ਲਾਗ ਦੀ ਨਿਰੰਤਰ ਉੱਚ ਟੈਸਟ ਸਕਾਰਾਤਮਕ ਦਰ ਅਜੇ ਵੀ ਚਿੰਤਾ ਦਾ ਕਾਰਨ ਹੈ

ਸਿਹਤ ਅਰਥ ਸ਼ਾਸਤਰੀ ਡਾ. ਰੀਜੋ ਐਮ ਜੌਨ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਕੋਵਿਡ ਦੀ ਲਾਗ ਦੀਆਂ ਲਹਿਰਾਂ "ਦੂਜੀ ਲਹਿਰ ਵਰਗੀਆਂ ਗੰਭੀਰ ਨਹੀਂ ਹੋਣਗੀਆਂ, ਬਸ਼ਰਤੇ ਕੇਰਲਾ ਇਸੇ ਤਰੀਕੇ ਨਾਲ ਆਪਣੀ ਆਬਾਦੀ ਦਾ ਟੀਕਾਕਰਨ ਕਰਦਾ ਰਹੇ।"

ਫਿਰ ਵੀ ਮਹਾਂਮਾਰੀ ਵਿਗਿਆਨੀ ਚਿੰਤਤ ਹਨ ਕਿ ਕੇਰਲਾ ਦੀ ਇਹ ਸਫ਼ਲਤਾ ਸਾਨੂੰ ਪੂਰੀ ਕਹਾਣੀ ਨਹੀਂ ਦੱਸਦੀ।

ਪਹਿਲਾ ਕਾਰਨ ਹੈ ਕਿ ਰਾਜ ਵਿੱਚ ਵੱਡੀ ਗਿਣਤੀ ਵਿੱਚ ਲੋਕ ਨੂੰ ਵਾਇਰਸ ਦੀ ਲਾਗ ਲੱਗਣ ਦਾ ਖਤਰਾ ਹੈ।

ਰੋਗ ਮਾਡਲਿੰਗ ਮਾਹਿਰ ਪ੍ਰੋਫੈਸਰ ਗੌਤਮ ਮੈਨਨ ਕਹਿੰਦੇ ਹਨ, "ਇਸ ਨਾਲ ਹੁਣ ਰਾਜ ਵਿੱਚ ਮਹਾਂਮਾਰੀ ਫੈਲਣ ਦੀ ਸੰਭਾਵਨਾ ਹੈ।"

ਵਾਇਰੋਲੋਜਿਸਟ ਸ਼ਾਹਿਦ ਜਮੀਲ ਦਾ ਕਹਿਣਾ ਹੈ, "ਮੌਤਾਂ ਨੂੰ ਰੋਕਣ ਦੇ ਬਾਵਜੂਦ, ਲੋਕਾਂ ਨੂੰ ਲਾਗ ਹੋਣ ਦੇਣ" ਵਿੱਚ ਵੀ ਜੋਖ਼ਮ ਹੁੰਦਾ ਹੈ।

BBC

ਇਸ ਨਾਲ ਲੌਂਗ ਕੋਵਿਡ ਹੋਣ ਦਾ ਖਤਰਾ ਹੈ ਜਾਂ ਮੂਲ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ। ਇਹ ਲਾਗ ਵਾਲੇ ਮਰੀਜ਼ਾਂ ਵਿੱਚੋਂ ਲਗਭਗ ਇੱਕ ਤਿਹਾਈ ਨੂੰ ਪੀੜਤ ਕਰਦੀਆਂ ਹਨ ਅਤੇ ਜਿਨ੍ਹਾਂ ਵਿੱਚ ਬਿਨਾਂ ਲੱਛਣ ਵਾਲੇ ਮਰੀਜ਼ ਵੀ ਸ਼ਾਮਲ ਹਨ।

ਡਾਕਟਰ ਸਵਪਨਿਲ ਪਾਰਿਖ ਦਾ ਮੰਨਣਾ ਹੈ ਕਿ ਕੇਰਲ "ਲਾਗ ਦੇ ਮਾਮਲਿਆਂ ਦੇ ਸ਼ੁਰੂਆਤੀ (ਪੜਾਅ) ਵਿੱਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।"

ਉਹ ਕਹਿੰਦੇ ਹਨ ਕਿ ਵਾਇਰਸ ਦਾ ਡੈਲਟਾ ਵੇਰੀਐਂਟ ਬਹੁਤ ਜ਼ਿਆਦਾ ਘਾਤਕ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ, ਜਿਸ ਨਾਲ ਲਾਗ ਨੂੰ ਖ਼ਤਮ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।

ਪਾਰਿਖ ਕਹਿੰਦੇ ਹਨ, "ਪਿਛਲੇ ਕੁੱਝ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਹੋਣਾ ਅਤੇ ਮੌਤਾਂ ਲਾਗ ਨੂੰ ਦਰਸਾਉਂਦੀਆਂ ਹਨ, ਇਸ ਲਈ ਮੈਂ ਇਸ ਤੱਥ ''ਤੇ ਧਿਆਨ ਨਹੀਂ ਦੇਵਾਂਗਾ ਕਿ ਉਹ ਹੁਣ ਘੱਟ ਹਨ।" ਲਾਗ ਦੀ ਨਿਰੰਤਰ ਉੱਚ ਟੈਸਟ ਸਕਾਰਾਤਮਕ ਦਰ "ਅਜੇ ਵੀ ਚਿੰਤਾ ਦਾ ਕਾਰਨ ਹੈ।"

ਪ੍ਰੋਫੈਸਰ ਮੈਨਨ ਦਾ ਕਹਿਣਾ ਹੈ ਕਿ ਲੰਬੀ ਮਹਾਂਮਾਰੀ ਦਾ ਮਤਲਬ ਵਾਇਰਸ ਦੇ ਵਧੇਰੇ ਪਰਿਵਰਤਨ ਦੀ ਸੰਭਾਵਨਾ ਹੋ ਸਕਦਾ ਹੈ, ਜਿਸ ਨਾਲ ਵਾਇਰਸ ਦੇ ਨਵੇਂ ਅਤੇ ਖ਼ਤਰਨਾਕ ਰੂਪ ਉੱਭਰਦੇ ਹਨ ਜੋ ਬਿਮਾਰੀ ਨੂੰ ਉਨ੍ਹਾਂ ਲੋਕਾਂ ਤੱਕ ਫੈਲਾ ਸਕਦੇ ਹਨ ਜਿਨ੍ਹਾਂ ਨੇ ਟੀਕੇ ਨਹੀਂ ਲਏ ਅਤੇ ਜਿਨ੍ਹਾਂ ਨੂੰ ਸੰਕਰਮਣ ਨਹੀਂ ਹੋਇਆ।

"ਹੁਣ ਸਾਵਧਾਨੀ ਵਰਤਣ ਦਾ ਸਮਾਂ ਆ ਗਿਆ ਹੈ। ਕੇਰਲਾ ਦਾ ਧਿਆਨ ਮਾਮਲਿਆਂ ਦੀ ਸੰਖਿਆ ਨੂੰ ਘਟਾਉਣ ''ਤੇ ਹੋਣਾ ਚਾਹੀਦਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕਈਆਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਲਾਗੂ ਕਰਨ ਵੇਲੇ ਕੇਰਲਾ ਨੂੰ ਵਧੇਰੇ ਸਮਝਦਾਰੀ ਅਤੇ ਸਖ਼ਤੀ ਵਰਤਣ ਦੀ ਜ਼ਰੂਰਤ ਹੈ।

ਰਾਜ ਨੇ ਤਿਉਹਾਰ ਮਨਾਉਣ ਦੀ ਆਗਿਆ ਦਿੱਤੀ ਜਿਸ ਨਾਲ ਵੱਡੇ ਇਕੱਠ ਹੁੰਦੇ ਹਨ ਅਤੇ ਲਾਗ ਦੇ ਜੋਖ਼ਮ ਵਿੱਚ ਵਾਧਾ ਹੁੰਦਾ ਹੈ।

ਵਾਇਰੋਲੋਜਿਸਟਾਂ ਦਾ ਕਹਿਣਾ ਹੈ ਕਿ ਕੇਰਲਾ ਨੂੰ ਇਹ ਪਤਾ ਲਗਾਉਣ ਲਈ ਕਿ ਲਾਗਾਂ ਸਭ ਤੋਂ ਵੱਧ ਕਿੱਥੇ ਵੱਧ ਰਹੀਆਂ ਹਨ ਅਤੇ ਨਵੇਂ ਰੂਪਾਂ ਦਾ ਪਤਾ ਲਗਾਉਣ ਲਈ ਵਧੇਰੇ ਸਪੱਸ਼ਟ ਅੰਕੜਿਆਂ ਦੀ ਜ਼ਰੂਰਤ ਹੈ ਤਾਂ ਜੋ ਸਹੀ ਟੈਸਟਿੰਗ ਕੀਤੀ ਜਾ ਸਕੇ।

ਲੰਡਨ ਦੀ ਮਿਡਲਸੇਕਸ ਯੂਨੀਵਰਸਿਟੀ ਦੇ ਗਣਿਤ ਵਿਗਿਆਨੀ ਡਾ. ਮੁਰਾਦ ਬਾਨਾਜੀ ਕਹਿੰਦੇ ਹਨ, "ਜੇ ਭਾਰਤ ਦੀ ਮਹਾਮਾਰੀ ਤੋਂ ਸਾਨੂੰ ਹੁਣ ਤੱਕ ਇੱਕ ਚੀਜ਼ ਸਿੱਖਣੀ ਚਾਹੀਦੀ ਹੈ, ਤਾਂ ਉਹ ਹੈ ਅਪਵਾਦਾਂ ਦੇ ਹੁੰਦੇ ਹੋਏ ਸਾਵਧਾਨੀ ਨਾਲ ਇਲਾਜ ਕਰਨਾ।"

ਸਪੱਸ਼ਟ ਹੈ, ਕੇਰਲਾ ਵਿਲਖੱਣ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=QNyYYHVfro8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d82ba093-488b-41e4-882f-98b360eaabef'',''assetType'': ''STY'',''pageCounter'': ''punjabi.india.story.58072791.page'',''title'': ''ਕੋਵਿਡ-19: ਕੇਰਲਾ ਵਿੱਚ ਲਾਗ ਦੇ ਮਾਮਲੇ ਵਧਣ ਪਿੱਛੇ ਰਹੱਸ ਕੀ ਹੈ'',''author'': ''ਸੌਤਿਕ ਬਿਸਵਾਸ ਅਤੇ ਵਿਕਾਸ ਪਾਂਡੇ'',''published'': ''2021-08-04T02:21:20Z'',''updated'': ''2021-08-04T02:21:20Z''});s_bbcws(''track'',''pageView'');