ਗੁਰਜੀਤ ਕੌਰ: ਜਦੋਂ ਪਿਤਾ 17 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਣ ਜਾਂਦੇ ਸੀ ਤੇ ਕਈ ਘੰਟੇ ਉੱਥੇ ਹੀ ਖੜ੍ਹੇ ਰਹਿੰਦੇ

08/02/2021 2:07:27 PM

Getty Images
ਕੁਆਟਰਫਾਈਨਲ ਵਿੱਚ ਭਾਰਤ ਲਈ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ ਹੈ

ਸ਼ੁਰੂਆਤੀ ਮੁਕਾਬਲਿਆਂ ਵਿੱਚ ਹਾਰ ਤੋਂ ਬਾਅਦ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਪਹਿਲਾਂ ਕੁਆਟਰਫਾਈਨਲ ਅਤੇ ਫਿਰ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਕੇ ਇਤਿਹਾਸ ਰਚਿਆ ਹੈ।

ਕੁਆਰਟਰਫਾਈਨਲ ਵਿੱਚ ਭਾਰਤ ਨੇ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿੱਚ ਸ਼ੁਮਾਰ ਆਸਟਰੇਲੀਆ ਨੂੰ ਹਰਾਇਆ ਹੈ ਅਤੇ ਇਸ ਮੈਚ ਵਿੱਚ ਭਾਰਤ ਲਈ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ ਹੈ।

ਭਾਰਤ ਦੀ ਮਹਿਲਾ ਹਾਕੀ ਟੀਮ ਵਿੱਚ ਗੁਰਜੀਤ ਡਿਫੈਂਡਰ ਅਤੇ ਡ੍ਰੈਗ ਫਲਿੱਕਰ ਦੇ ਤੌਰ ਤੇ ਦੋ ਭੂਮਿਕਾਵਾਂ ਨਿਭਾਉਂਦੇ ਹਨ। ਗੁਰਜੀਤ ਕੌਰ ਅੰਮ੍ਰਿਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

ਕਈ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਦੇ ਸਨ ਪਿਤਾ

ਖੇਡ ਪੱਤਰਕਾਰ ਸੌਰਭ ਦੁੱਗਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੁਰਜੀਤ ਕੌਰ ਭਾਰਤ ਹੀ ਨਹੀਂ ਦੁਨੀਆਂ ਦੇ ਬਿਹਤਰੀਨ ਡਰੈਗ ਫਲਿੱਕਰਜ਼ ਵਿੱਚੋਂ ਇੱਕ ਹਨ।

ਸ਼ੁਰੂਆਤ ਵਿੱਚ ਉਨ੍ਹਾਂ ਨੂੰ ਆਪਣੀ ਡ੍ਰੈਗ ਫਲਿਕਿੰਗ ਦੀ ਕਲਾ ਬਾਰੇ ਪਤਾ ਨਹੀਂ ਸੀ ਪਰ ਜਲੰਧਰ ਦੀ ਅਕੈਡਮੀ ਵਿੱਚ ਕੋਚ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਵੀ ਅਤੇ ਅਭਿਆਸ ਕਰਾ ਕੇ ਮਾਹਿਰ ਵੀ ਬਣਾਇਆ।

ਇਹ ਵੀ ਪੜ੍ਹੋ:

  • ਓਲੰਪਿਕ ਖੇਡਾਂ ਟੋਕੀਓ 2020: ਪੀਵੀ ਸਿੰਧੂ ਨੇ ਜਿੱਤ ਤੋਂ ਬਾਅਦ ਕਿਹਾ, ਬਹੁਤ ਦਬਾਅ ਹੇਠ ਮੈਡਲ ਹਾਸਲ ਹੋਇਆ
  • ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਧਦੀ ਪਕੜ-ਜਕੜ ਨੂੰ ਸਮਝੋ
  • ਓਲੰਪਿਕ ਫਾਈਨਲ ''ਚ ਪਹੁੰਚੀ ਮੁਕਤਸਰ ਦੀ ਕਮਲਪ੍ਰੀਤ ਦੀ ਜਦੋਂ ਸਾਰੀ ਤਨਖ਼ਾਹ ਸਪੋਰਟਸ ਸ਼ੂਅਜ਼ ’ਚ ਹੀ ਖਰਚ ਹੋ ਜਾਂਦੀ ਸੀ

ਅੰਮ੍ਰਿਤਸਰ ਦੇ ਅਜਨਾਲਾ ਕੋਲ ਪਿੰਡ ਮਿਆਦੀ ਕਲਾਂ ਦੀ ਗੁਰਜੀਤ ਕੌਰ ਨੇ ਟੋਕੀਓ ਓਲੰਪਿਕਸ ਲਈ ਜਾਣ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਵੰਦਨਾ ਨਾਲ ਗੱਲਬਾਤ ਕਰਕੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ ।

ਉਨ੍ਹਾਂ ਦਾ ਪਿੰਡ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਹੋਣ ਕਰਕੇ ਸਹੂਲਤਾਂ ਦੀ ਕਮੀ ਸੀ ਪਰ ਪਰਿਵਾਰ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਓਲੰਪਿਕਸ ਵਿੱਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਅਤੇ ਹੁਣ ਇਹ ਸੁਪਨਾ ਪੂਰਾ ਹੋ ਗਿਆ ਹੈ। ਟੋਕੀਓ ਓਲੰਪਿਕਸ ਗੁਰਜੀਤ ਕੌਰ ਦੇ ਪਹਿਲੇ ਓਲੰਪਿਕਸ ਹਨ।

ਪਿੰਡ ਤੋਂ ਅਜਨਾਲਾ ਵਿਖੇ ਸਕੂਲ ਲਗਭਗ 17 ਕਿਲੋਮੀਟਰ ਦੂਰ ਸੀ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਸਾਈਕਲ ''ਤੇ ਛੱਡਣ ਜਾਂਦੇ ਸਨ ਅਤੇ ਓੱਥੇ ਹੀ ਰੁੱਕ ਜਾਂਦੇ ਸਨ ਅਗਲੀ ਪੜ੍ਹਾਈ ਲਈ ਹੋਸਟਲ ਜਾ ਕੇ ਗੁਰਜੀਤ ਕੌਰ ਨੂੰ ਖੇਡਾਂ ਬਾਰੇ ਪਤਾ ਲੱਗਿਆ ਅਤੇ ਫਿਰ ਉਨ੍ਹਾਂ ਦੀ ਖੇਡਾਂ ਵਿੱਚ ਰੁਚੀ ਵਧੀ।

ਗੁਰਜੀਤ ਕੌਰ ਨੇ ਬੀਬੀਸੀ ਨੂੰ ਇੰਟਰਵਿਊ ਵਿੱਚ ਦੱਸਿਆ ਸੀ ਕਿ ਪਿੰਡ ਵਿੱਚ ਸ਼ੁਰੂਆਤ ਵਿੱਚ ਲੋਕਾਂ ਨੇ ਖੇਡਾਂ ਦੌਰਾਨ ਉਨ੍ਹਾਂ ਦੇ ਕੱਪੜਿਆਂ ਬਾਰੇ ਉਨ੍ਹਾਂ ਦੇ ਘਰਦਿਆਂ ਨਾਲ ਅਸਹਿਮਤੀ ਜਤਾਈ ਪਰ ਉਨ੍ਹਾਂ ਦੇ ਪਰਿਵਾਰ ਨੇ ਕਦੇ ਇਨ੍ਹਾਂ ਗੱਲਾਂ ਬਾਰੇ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ।

ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ ਗੁਰਜੀਤ ਕੌਰ ਨੇ ਕੁੱਲ 87 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ 60 ਗੋਲ ਕੀਤੇ ਹਨ। ਗੁਰਜੀਤ ਕੌਰ ਹਾਕੀ ਲਈ ਸੰਦੀਪ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ।

ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਹੀ ਕੀਤਾ ਸੀ ਗੋਲ

ਵਧੀਆ ਖਿਡਾਰੀ ਦੀਆਂ ਖ਼ੂਬੀਆਂ ਬਾਰੇ ਪੁੱਛੇ ਜਾਣ ''ਤੇ ਗੁਰਜੀਤ ਕੌਰ ਨੇ ਦੱਸਿਆ ਕਿ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਜੋ ਟੀਚਾ ਅਸੀਂ ਮਿੱਥਿਆ ਹੁੰਦਾ ਹੈ, ਉਸ ''ਤੇ ਅਸੀਂ ਜ਼ਰੂਰ ਪਹੁੰਚਦੇ ਹਾਂ ਜੇਕਰ ਅਸੀਂ ਮਿਹਨਤ ਕਰੀਏ।

ਆਪਣੀ ਡ੍ਰੈਗ ਫਲਿਕਿੰਗ ਦੀ ਕਲਾ ਨਾਲ ਗੁਰਜੀਤ ਕੌਰ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਮੈਚ ਵਿੱਚ ਹੀ ਗੋਲ ਸਕੋਰ ਕੀਤਾ ਸੀ ਅਤੇ ਫਿਰ ਕਦੇ ਮੁੜ ਕੇ ਨਹੀਂ ਦੇਖਿਆ।

ਇਹ ਵੀ ਪੜ੍ਹੋ:

  • ਓਲੰਪਿਕ ਖੇਡਾਂ ਟੋਕੀਓ 2020: ਮਹਿਲਾ ਹਾਕੀ ਟੀਮ ਦੀ ਗੁਰਜੀਤ ਦੇ ਗੋਲ ਸਦਕਾ ਭਾਰਤ ਨੇ ਰਚਿਆ ਇਤਿਹਾਸ
  • ਓਲੰਪਿਕ 2020: ਭਾਰਤੀ ਹਾਕੀ ਟੀਮ ਦਹਾਕਿਆਂ ਬਾਅਦ ਸੈਮੀਫਾਇਨਲ ''ਚ ਪਹੁੰਚੀ, ਟੀਮ ’ਚ ਅੱਧੇ ਪੰਜਾਬੀ ਹੋਣ ਪਿੱਛੇ ਇਹ ਕਾਰਨ
  • ਉਹ ਜ਼ਮਾਨਾ ਜਦੋਂ ਕੌਮਾਂਤਰੀ ਹਾਕੀ ਮੈਚਾਂ ਦੀ ਬੋਲੀ ਪੰਜਾਬੀ ਹੋ ਜਾਂਦੀ - ''ਲਈਂ ਨੂਰਿਆ, ਦੇਈਂ ਬੀਰਿਆ''

2019 ਵਿੱਚ ਐਫਆਈਐਚ ਮਹਿਲਾਵਾਂ ਦੀ ਸੀਰੀਜ਼ ਦੇ ਫਾਈਨਲ ਵਿੱਚ ਭਾਰਤ ਨੇ ਸੋਨ ਤਮਗਾ ਜਿੱਤਿਆ ਸੀ ਜਿਸ ਵਿੱਚ ਗੁਰਜੀਤ ਕੌਰ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਇਹ ਮੁਕਾਬਲਾ ਜਾਪਾਨ ਵਿਖੇ ਹੋਇਆ ਸੀ।

ਜਿੱਥੇ ਪੁਰਸ਼ਾਂ ਦੀ ਹਾਕੀ ਟੀਮ ਵਿੱਚ ਅੱਧੇ ਤੋਂ ਵੱਧ ਖਿਡਾਰੀ ਪੰਜਾਬ ਦੇ ਹਨ ਉੱਥੇ ਮਹਿਲਾ ਹਾਕੀ ਟੀਮ ਵਿੱਚ ਸਿਰਫ਼ ਗੁਰਜੀਤ ਕੌਰ ਹੀ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।

''ਕੁੜੀਆਂ ਦੀ ਹਾਕੀ ਵੱਲ ਵੀ ਧਿਆਨ ਦੇਵੇ ਪੰਜਾਬ ਸਰਕਾਰ''

ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀਆਂ ਖਿਡਾਰਨਾਂ ਪਿੱਛੇ ਕਿਉਂ ਹਨ ਪੁੱਛੇ ਜਾਣ ਤੇ ਗੁਰਜੀਤ ਕੌਰ ਨੇ ਦੱਸਿਆ ਸੀ," ਪੰਜਾਬ ਵਿੱਚ ਕੋਚ, ਮੈਦਾਨ ਅਤੇ ਹੋਸਟਲ ਦੀ ਕਮੀ ਹੈ। ਮਾਪਿਆਂ ਦੇ ਪੱਖੋਂ ਸੋਚੀਏ ਤਾਂ ਉਨ੍ਹਾਂ ਲਈ ਇੱਕ ਜ਼ਿੰਮੇਵਾਰ ਕੋਚ ਬਹੁਤ ਮਹੱਤਵਪੂਰਨ ਹੁੰਦਾ ਹੈ।''''

''''ਆਉਣ ਵਾਲੇ ਸਮੇਂ ਵਿੱਚ ਕੁੜੀਆਂ ਦੀ ਹਾਕੀ ਬਿਲਕੁਲ ਖ਼ਤਮ ਹੋ ਜਾਵੇਗੀ। ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।"

ਮੈਚ ਤੋਂ ਪਹਿਲਾਂ ਦੀ ਰਣਨੀਤੀ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਇਸ ਬਾਰੇ ਵੀ ਗੁਰਜੀਤ ਕੌਰ ਨੇ ਗੱਲ ਕੀਤੀ ਸੀ।

Getty Images
ਮਹਿਲਾ ਹਾਕੀ ਟੀਮ ਵਿੱਚ ਸਿਰਫ਼ ਗੁਰਜੀਤ ਕੌਰ ਹੀ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ

"ਮੈਚ ਤੋਂ ਪਹਿਲਾਂ ਮੀਟਿੰਗ ਵਿੱਚ ਹੀ ਅਟੈਕ, ਡਿਫੈਂਸ ਅਤੇ ਇਹ ਸਾਰੀ ਰਣਨੀਤੀ ਤਿਆਰ ਹੋ ਜਾਂਦੀ ਹੈ।''''

''''ਚੇਂਜਿੰਗ ਰੂਮ ਵਿੱਚ ਮੈਚ ਤੋਂ ਪਹਿਲਾਂ ਸਪੀਕਰ ''ਤੇ ਗਾਣੇ ਲਗਾ ਕੇ ਕੋਈ ਨੱਚ ਰਿਹਾ ਹੁੰਦਾ ਹੈ ਅਤੇ ਮਾਹੌਲ ਨੂੰ ਹਲਕਾ- ਫੁਲਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

''''ਸਭ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਬਿਹਤਰੀਨ ਪ੍ਰਦਰਸ਼ਨ ਕਰੀਏ।"

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਭਾਰਤ ਦੇ ਮੁੱਖ ਆਰਥਿਕ ਸਲਾਹਕਾਰ ਦੇ ਸਟਾਫ਼ ਨੇ ‘ਵਧੀਆ ਗੁਸਲਖ਼ਾਨੇ’ ਲਈ ਲੜਾਈ ਲੜੀ

https://www.youtube.com/watch?v=L3UUjRontp0

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b67ba388-014d-43f1-9ab6-2774b4344b47'',''assetType'': ''STY'',''pageCounter'': ''punjabi.india.story.58051952.page'',''title'': ''ਗੁਰਜੀਤ ਕੌਰ: ਜਦੋਂ ਪਿਤਾ 17 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਛੱਡਣ ਜਾਂਦੇ ਸੀ ਤੇ ਕਈ ਘੰਟੇ ਉੱਥੇ ਹੀ ਖੜ੍ਹੇ ਰਹਿੰਦੇ'',''published'': ''2021-08-02T08:23:55Z'',''updated'': ''2021-08-02T08:31:24Z''});s_bbcws(''track'',''pageView'');