ਮੋਦੀ ਸਰਕਾਰ ਦਾ ਦਾਅਵਾ ਕਿ ਪਿਛਲੇ 5 ਸਾਲ ''''ਚ ਕਿਸੇ ਸੀਵਰ ਕਾਮੇ ਦੀ ਮੌਤ ਨਹੀਂ ਹੋਈ, ਦਾ ਸੱਚ - ਫੈਕਟ ਚੈੱਕ

08/01/2021 7:52:25 AM

ਭਾਰਤ ਦੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਹੱਥੀਂ ਮੈਲਾ ਸਾਫ਼ ਕਰਨ ( ਹੱਥੀਂ ਨਾਲਿਆਂ ਦੀ ਸਫ਼ਾਈ ਕਰਦਿਆਂ) ਕਿਸੇ ਵੀ ਸਫ਼ਾਈ ਕਾਮੇ ਦੀ ਮੌਤ ਨਹੀਂ ਹੋਈ ਹੈ।

28 ਜੁਲਾਈ ਨੂੰ ਰਾਜ ਸਭਾ ਵਿੱਚ ਸਮਾਜਿਕ ਨਿਆਂ ਮੰਤਰੀ ਰਾਮਦਾਸ ਅਠਾਵਲੇ ਨੇ ਮਲਿਕਾਰਜੁਨ ਖੜਗੇ ਅਤੇ ਹਨੁਮੰਤੇਯ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਮੈਨੂਅਲ ਸਕਵੈਂਜਿੰਗ ਨਾਲ਼ ਕਿਸੇ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਹਾਲਾਂਕਿ ਇਹ ਦਿਲਚਸਪ ਹੈ ਕਿ ਇਸ ਸਾਲ ਫ਼ਰਵਰੀ ਦੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਉਨ੍ਹਾਂ ਨੇ ਖ਼ੁਦ ਹੀ ਦੱਸਿਆ ਸੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਸੈਪਟਿਕ ਟੈਂਕ ਅਤੇ ਸੀਵਰ ਸਾਫ਼ ਕਰਨ ਦੌਰਾਨ 340 ਮੌਤਾਂ ਹੋਈਆਂ। ਇਹ ਡੇਟਾ ਦਸੰਬਰ 2020 ਤੱਕ ਦਾ ਸੀ।

ਸਾਲ 2020 ਵਿੱਚ ਸਰਕਾਰੀ ਸੰਸਥਾ ਰਾਸ਼ਟਰੀ ਸਫ਼ਾਈ ਕਰਮਚਾਰੀ ਆਯੋਗ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਾਲ 2010 ਤੋਂ ਲੈ ਕੇ ਮਾਰਚ 2020 ਤੱਕ ਜਾਣੀ 10 ਸਾਲਾਂ ਦੇ ਅੰਦਰ 631 ਲੋਕਾਂ ਦੀ ਮੌਤ ਸੈਪਟਿਕ ਟੈਂਕ ਅਤੇ ਸੀਵਰ ਸਾਫ਼ ਕਰਦਿਆਂ ਹੋ ਗਈ।

ਹਾਲਾਂਕਿ ਹੁਣ ਸਰਕਾਰ ਨੇ ਕਿਹਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਇੱਕ ਵੀ ਮੌਤ ਹੱਥੀਂ ਮੈਲਾ ਸਾਫ਼ ਕਰਨ ਦੇ ਕਾਰਨ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

  • ਪੀਵੀ ਸਿੰਧੂ ਸੈਮੀਫਾਇਨਲ ਵਿੱਚ ਹਾਰੇ, ਮੈਡਲ ਦੀ ਉਮੀਦ ਅਜੇ ਬਾਕੀ, ਇਹ ਹੈ ਸਿੰਧੂ ਦੀ ਸਫ਼ਲਤਾ ਦਾ ਮੰਤਰ
  • ਓਲੰਪਿਕ ਦੇ ਫਾਈਨਲ ''ਚ ਪਹੁੰਚੀ ਮੁਕਤਸਰ ਦੀ ਕੁੜੀ ਕਮਲਪ੍ਰੀਤ ਕੌਰ ਦੀ ਜਦੋਂ ਸਾਰੀ ਤਨਖ਼ਾਹ ਜੁੱਤੇ ਖਰੀਦਣ ’ਚ ਖਰਚ ਹੋ ਜਾਂਦੀ ਸੀ
  • ਸੀਵਰੇਜ ਕਰਮਚਾਰੀਆਂ ਦੀ ਮੌਤ ''ਤੇ ਸਰਕਾਰ ਨੇ ਅਜਿਹਾ ਕੀ ਕਿਹਾ ਜਿਸ ਨੂੰ ਕਾਰਕੁਨ ਗ਼ੈਰਮਨੁੱਖੀ ਕਰਾਰ ਦੇ ਰਹੇ

ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਸਾਲ 2013 ਵਿੱਚ ਮੈਨੂਅਲ ਸਕਵੈਂਜਿੰਗ (ਹੱਥੀਂ ਮੈਲ਼ਾ ਚੁੱਕਣ ਵਾਲੇ) ਨਿਯੋਜਨ ਅਤੇ ਮੁੜਵਸੇਬਾ ਐਕਟ ਲਿਆਂਦਾ ਗਿਆ ਸੀ ਅਤੇ ਸਰਕਾਰ ਨੇ ਇਸਦੀ ਪਰਿਭਾਸ਼ਾ ਵੀ ਤੈਅ ਕੀਤੀ ਸੀ।

ਇਸ ਪਰਿਭਾਸ਼ਾ ਦੇ ਮੁਤਾਬਕ,"ਅਜਿਹਾ ਵਿਅਕਤੀ ਜਿਸ ਤੋਂ ਸਥਾਨਕ ਅਹੁਦੇਦਾਰ ਹੱਥਾਂ ਨਾਲ਼ ਮੈਲਾ ਚੁਕਵਾਉਣ, ਸਾਫ਼ ਕਰਵਾਉਣ, ਅਜਿਹੀਆਂ ਖੁੱਲ੍ਹੀਆਂ ਨਾਲੀਆਂ ਜਾਂ ਟੋਏ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਨਾਲ਼ ਇਨਸਾਨੀ ਮਲ-ਮੂਤਰ ਇਕੱਠਾ ਹੁੰਦਾ ਹੋਵੇ ਉਸ ਨੂੰ ਹੱਥਾਂ ਨਾਲ਼ ਸਾਫ਼ ਕਰਵਾਏ ਤਾਂ ਉਹ ਵਿਅਕਤੀ ਮੈਨੂਅਲ ਸਕੇਵੇਂਜਰ ਕਹਾਵੇਗਾ।"

ਇਸ ਐਕਟ ਦੇ ਤੀਜੇ ਅਧਿਆਏ ਦਾ ਸੱਤਵਾਂ ਬਿੰਦੂ ਕਹਿੰਦਾ ਹੈ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਕੋਈ ਸਥਾਨਕ ਅਧਿਕਾਰੀ ਜਾਂ ਕੋਈ ਹੋਰ ਵਿਅਕਤੀ ਕਿਸੇ ਨੂੰ ਵੀ ਸੈਪਟਿਕ ਟੈਂਕ ਜਾਂ ਸੀਵਰ ਵਿੱਚ ''ਖ਼ਤਰੇ ਵਾਲੀ ਸਫ਼ਾਈ'' ਕਰਨ ਦਾ ਕੰਮ ਨਹੀਂ ਦੇ ਸਕਦਾ ਹੈ।

ਐਕਟ ਵਿੱਚ ਸੈਪਟਿਕ ਟੈਂਕ ਅਤੇ ਖ਼ਤਰੇ ਵਾਲ਼ੀ ਸਫ਼ਾਈ ਨੂੰ ਵੀ ਪਰਿਭਾਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

  • ਬੱਚਿਆਂ ਨੂੰ ਸਿੱਖਿਆ ਦੇਣ ਦਾ ਸੁਪਨਾ ਸੀਵਰੇਜ ’ਚ ਗੁਆਚਿਆ
  • ਮੋਦੀ 2.0: ਲੌਕਡਾਊਨ ''ਚ ਕਿਵੇਂ ਹਨ ਉਹ ਔਰਤਾਂ ਪੀਐੱਮ ਮੋਦੀ ਨੇ ਜਿਨ੍ਹਾਂ ਦੇ ਪੈਰ ਧੋਤੇ ਸਨ
  • ''ਮੇਰੇ ਪਤੀ ਨੂੰ ਸੀਵਰ ਅੰਦਰ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ''

ਇਸ ਦਾ ਮਤਲਬ ਹੈ ਕਿ ਸਾਰੇ ਸਥਾਨਕ ਅਹੁਦੇਦਾਰਾਂ ਨੂੰ ਹੱਥਾਂ ਨਾਲ਼ ਮੈਲਾ ਢੋਣ ਦੀ ਪ੍ਰਣਾਲੀ ਖ਼ਤਮ ਕਰਨ ਲਈ ਅਤੇ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਸਫ਼ਾਈ ਦੇ ਲਈ ਆਧੁਨਿਕ ਤਕਨੀਕਾਂ ਨੂੰ ਅਪਨਾਉਣਾ ਪਵੇਗਾ।

ਕੋਈ ਵੀ ਠੇਕੇਦਾਰ ਜਾਂ ਅਹੁਦੇਦਾਰ ਸੈਪਟਿਕ ਟੈਂਕ ਅਤੇ ਸੀਵਰ ਸਾਫ਼ ਕਰਾਉਣ ਲਈ ਬਿਨਾਂ ਸੁਰੱਖਿਆ ਉਪਕਰਣ ਦਿੱਤਿਆਂ ਸਫ਼ਾਈ ਕਾਮਿਆਂ ਤੋਂ ਸਫ਼ਾਈ ਨਹੀਂ ਕਰਾ ਸਕਦਾ। ਅਜਿਹਾ ਕਰਨਾ ਪੂਰਨ ਤੌਰ ''ਤੇ ਪਾਬੰਦੀਸ਼ੁਦਾ ਹੈ।

ਹਾਲਾਂਕਿ ਸੱਚ ਇਹ ਹੈ ਕਿ ਸੀਵਰ ਅਤੇ ਸੈਪਟਿਕ ਟੈਂਕ ਦੀ ਸਫ਼ਾਈ ਦੇ ਦੌਰਾਨ ਜ਼ਿਆਦਤਰ ਸਫ਼ਾਈ ਕਾਮਿਆਂ ਨੂੰ ਸੀਵਰ ਦੇ ਅੰਦਰ ਹੀ ਜਾਣਾ ਪੈਂਦਾ ਹੈ।

''ਇਸ ਸਾਲ ਹੁਣ ਤੱਕ 26 ਮੌਤਾਂ ਹੋ ਚੁੱਕੀ ਹੈ''

ਸਫ਼ਾਈ ਮੁਲਾਜ਼ਮ ਅੰਦੋਲਨ ਦੇ ਕੌਮੀ ਕਨਵੀਨਰ ਬੇਜਵਾੜਾ ਵਿਲਸਨ ਨੇ ਬੀਬੀਸੀ ਨਾਲ਼ ਸਰਕਾਰ ਦੇ ਇਸ ਬਿਆਨ ਬਾਰੇ ਗੱਲ ਕਰਦਿਆਂ ਕਿਹਾ,"ਇਨ੍ਹਾਂ ਪੰਜ ਸਾਲਾਂ ਵਿੱਚ ਸਫ਼ਾਈ ਦੌਰਾਨ 472 ਸਫ਼ਾਈ ਕਰਮਚਾਰੀਆਂ ਦੀ ਮੌਤ ਹੋਈ ਹੈ।

"ਇਸ ਤੋਂ ਪਹਿਲਾਂ ਸਰਕਾਰ ਨੇ 340 ਮੌਤਾਂ ਦੀ ਗੱਲ ਮੰਨੀ ਸੀ ਪਰ ਉਸ ਵਿੱਚੋਂ ਵੀ 122 ਜਣਿਆਂ ਦੀ ਗਿਣਤੀ ਨਹੀਂ ਕੀਤੀ ਗਈ। ਇਸ ਸਾਲ 2021 ਵਿੱਚ ਹੁਣ ਤੱਕ 26 ਜਣਿਆਂ ਦੀ ਮੌਤ ਸੀਵਰ ਸਫ਼ਾਈ ਦੌਰਾਨ ਹੋਈ ਹੈ। ਇਸ ਹਿਸਾਬ ਨਾਲ਼ 498 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਸਰਕਾਰ ਪੂਰੀ ਤਰ੍ਹਾਂ ਖਾਰਜ ਕਰ ਰਹੀ ਹੈ।"

ਵਿਲਸਨ ਕਹਿੰਦੇ ਹਨ,"ਸਰਕਾਰ ਤਾਂ ਪਹਿਲਾਂ ਵੀ ਇਹੀ ਕਹਿੰਦੀ ਸੀ ਕਿ ਦੇਸ਼ ਵਿੱਚ ਹੱਥੀਂ ਮੈਲ਼ਾ ਢੋਣ ਦੀ ਪ੍ਰਥਾ ਖ਼ਤਮ ਹੋ ਗਈ ਹੈ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਕੋਲ ਪ੍ਰਮਾਣ ਹਨ ਕਿ ਅਜਿਹੇ ਖੁੱਲ੍ਹੇਆਮ ਹੋ ਰਿਹਾ ਹੈ, ਫਿਰ ਜਾ ਕੇ ਸੁਪਰੀਮ ਕੋਰਟ ਦੇ ਕਹਿਣ ''ਤੇ ਸਰਕਾਰ 2013 ਵਿੱਚ ਇੱਕ ਐਕਟ ਲੈ ਕੇ ਆਈ ਸੀ।"

ਹੁਣ ਜਦੋਂ ਸੁਪਰੀਮ ਕੋਰਟ ਨੇ ਇਸ ਵਿੱਚ ਦਖ਼ਲ ਦੇਣਾ ਬੰਦ ਕਰ ਦਿੱਤਾ ਹੈ ਤਾਂ ਫਿਰ ਉਹੀ ਗੱਲ ਕਰ ਰਹੇ ਹਨ ਕਿ ਦੇਸ਼ ਵਿੱਚ ਮੈਨੂਅਲ ਸਕਵੈਂਜਿੰਗ ਨਹੀਂ ਹੈ।

ਇਸ ਨਾਲ ਕੋਈ ਮਰ ਨਹੀਂ ਰਿਹਾ। ਸੋਚੋ, ਲੋਕ ਮਰ ਰਹੇ ਹਨ ਅਤੇ ਕਿਵੇਂ ਇੱਕ ਮੰਤਰੀ ਸੰਸਦ ਵਿੱਚ ਇਹ ਕਹਿ ਰਹੇ ਹਨ ਕਿ ਕੋਈ ਮੌਤ ਹੀ ਨਹੀਂ ਹੋਈ ਹੈ।"

ਪਰਿਭਾਸ਼ਾ ਦੀ ਵਿਆਖਿਆ ਦਾ ਸਵਾਲ

ਸਰਕਾਰ ਤਕਨੀਕੀ ਪਰਿਭਾਸ਼ਾ ਦੇ ਹਵਾਲੇ ਨਾਲ਼ ਇਹ ਦਾਅਵਾ ਕਰਦੀ ਰਹੀ ਹੈ। ਇਸ ਸਾਲ ਫ਼ਰਵਰੀ ਵਿੱਚ ਜਦੋਂ ਕੇਂਦਰ ਸਰਕਾਰ ਨੇ ਸੰਸਦ ਵਿੱਚ 340 ਜਣਿਆਂ ਦੀ ਸਫ਼ਾਈ ਦੌਰਾਨ ਮੌਤ ਦਾ ਅੰਕੜਾ ਪੇਸ਼ ਕੀਤਾ ਸੀ ਤਾਂ ਉੱਥੇ ਮੈਨੂਅਲ ਸਕਵੈਂਜਿੰਗ ਸ਼ਬਦ ਦੀ ਵਰਤੋਂ ਨਾ ਕਰਕੇ ''ਸੈਪਟਿਕ ਟੈਂਕ ਦੀ ਸਫ਼ਾਈ ਸ਼ਬਦ'' ਦੀ ਵਰਤੋਂ ਕੀਤੀ ਗਈ ਸੀ।

ਇਸ ਦਾ ਮਤਲਬ ਹੋਇਆ ਕਿ 2003 ਦੇ ਐਕਟ ਤੋਂ ਉਲਟ ਸਰਕਾਰ ਸੀਵਰ ਸਾਫ਼ ਕਰਨ ਵਾਲੇ ਲੋਕਾਂ ਨੂੰ ਹੱਥੀਂ ਮੈਲਾ ਸਾਫ਼ ਕਰਨ ਵਾਲੇ ਨਹੀਂ ਮੰਨ ਰਹੀ ਹੈ।

ਇਸ ਸਵਾਲ ਬਾਰੇ ਵਿਲਸਨ ਕਹਿੰਦੇ ਹਨ,"ਇਹ ਲੋਕ ਪਰਿਭਾਸ਼ਾ ਦੀ ਦੁਹਾਈ ਦੇ ਰਹੇ ਹਨ ਕਿ ਮੈਨੂਅਲ ਸਕੇਵੇਂਜਿੰਗ ਦਾ ਮਤਲਬ ਹੱਥੀਂ ਮੈਲ਼ਾ ਢੋਣਾ ਹੈ ਅਤੇ ਉਹ ਨਹੀਂ ਹੋ ਰਿਹਾ ਪਰ ਜੋ ਲੋਕ ਸੀਵਰ ਦੇ ਅੰਦਰ ਦਾਖ਼ਲ ਹੋ ਰਹੇ ਹਨ, ਕੀ ਉਹ ਮੈਲ਼ਾ ਹੱਥ ਲਾਏ ਬਿਨਾਂ ਕੰਮ ਕਰ ਰਹੇ ਹਨ? ਉਹ ਤਾਂ ਖ਼ੁਦ ਨੂੰ ਮੈਲੇ ਵਿੱਚ ਡੁੱਬੋ ਲੈਂਦੇ ਹਨ।"

"ਐਕਟ ਤਾਂ ਇਹੀ ਕਹਿੰਦਾ ਹੈ ਕਿ ਮਨੁੱਖੀ ਮਲ-ਮੂਤਰ, ਸੀਵਰ, ਸੈਪਟਿਕ ਟੈਂਕ ਨੂੰ ਜੇ ਕਿਸੇ ਵੀ ਤਰ੍ਹਾਂ ਹੱਥ ਨਾਲ਼ ਸਾਫ਼ ਕੀਤਾ ਜਾ ਰਿਹਾ ਹੈ ਤਾਂ ਉਹ ਪਾਬੰਦੀਸ਼ੁਦਾ ਹੈ।

ਫਿਰ ਪਰਿਭਾਸ਼ਾ ਦੇ ਅਧਾਰ ''ਤੇ ਇਹ ਝੂਠ ਹੈ। ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਉਹ ਅਜਿਹੇ ਲੋਕਾਂ ਦੀ ਜਾਨ ਨਾਲ਼ ਇਸ ਤਰ੍ਹਾਂ ਨਹੀਂ ਕਰ ਸਕਦੇ।"

ਬੇਜਵਾੜਾ ਕਹਿੰਦੇ ਹਨ,"ਸਰਕਾਰ ਤਾਂ ਇਹ ਵੀ ਕਹਿ ਰਹੀ ਹੈ ਕਿ ਆਕਸੀਜ਼ਨ ਦੀ ਕਮੀ ਨਾਲ਼ ਦੇਸ਼ ਵਿੱਚ ਲੋਕ ਨਹੀਂ ਮਰੇ ਤਾਂ ਕੀ ਅਸੀਂ ਜੋ ਦੇਖ ਰਹੇ ਹਾਂ ਜਾਂ ਜੋ ਦੇਖਿਆ ਹੈ ਸਾਰਿਆਂ ਦੀ ਪੁਸ਼ਟੀ ਸਰਕਾਰ ਦੇ ਬਿਆਨਾਂ ਨਾਲ਼ ਹੋਵੇਗੀ?"

"ਇਹ ਸਭ ਤੋਂ ਸੌਖਾ ਤਰੀਕਾ ਹੈ ਕਿ ਕਹਿ ਦਿਓ ਕਿ ਕੋਈ ਡੇਟਾ ਨਹੀਂ ਹੈ ਅਤੇ ਸਵਾਲਾਂ ਤੇ ਪਰੇਸ਼ਾਨੀਆਂ ਤੋਂ ਬਚ ਜਾਓ ਕਿਉਂਕਿ ਜੇ ਡੇਟਾ ਦਿੱਤਾ ਤਾਂ ਤੁਹਾਨੂੰ ਹੋਰ ਸਵਾਲ ਪੁੱਛੇ ਜਾਣਗੇ ਅਤੇ ਜੇ ਡੇਟਾ ਸਹੀ ਨਾ ਹੋਇਆ ਤਾਂ ਲੋਕ ਸਵਾਲ ਚੁੱਕਣਗੇ।"

"ਇਸ ਨਾਲੋਂ ਬਿਹਤਰ ਹੈ, ਕਹਿ ਦਿਓ ਕਿ ਅਜਿਹਾ ਹੋਇਆ ਹੀ ਨਹੀਂ ਅਤੇ ਡੇਟਾ ਹੀ ਨਹੀਂ ਹੈ। ਜਵਾਬਦੇਹੀ ਤੋਂ ਬਚਣ ਦਾ ਇਸ ਤੋਂ ਸੌਖਾ ਤਰੀਕਾ ਹੋਰ ਕੀ ਹੋਵੇਗਾ?"

AFP

ਮੌਤਾਂ, ਜਿਨ੍ਹਾਂ ਨੂੰ ਸਰਕਾਰ ਨਹੀਂ ਮੰਨਦੀ

ਜਨਵਰੀ 2019 ਵਿੱਚ ਬੀਬੀਸੀ ਵਿੱਚ ਕਿਸ਼ਨਲਾਲ ਦੀ ਪਤਨੀ ਇੰਦੂ ਦੇਵੀ ਨਾਲ਼ ਮੁਲਾਕਾਤ ਕੀਤੀ ਸੀ। ਉਹ ਆਪਣੇ ਤਿੰਨ ਬੱਚਿਆਂ ਨਾਲ਼ ਤਿਮਾਰਪੁਰ ਦੀ ਝੁੱਗੀ ਵਿੱਚ ਬੈਠੇ ਸਨ। ਇਸ ਪਰਿਵਾਰ ਦੀ ਕਮਾਈ ਦਾ ਇਕਲੌਤਾ ਜ਼ਰੀਆ ਰਹੇ ਕਿਸ਼ਨਲਾਲ ਦੀ ਨਾਲ਼ੇ ਦੀ ਸਫ਼ਾਈ ਦੌਰਾਨ ਮੌਤ ਹੋ ਗਈ ਸੀ। ਪਰਿਵਾਰਕ ਜੀਆਂ ਦਾ ਕਹਿਣਾ ਸੀ ਕਿ ਸਫ਼ਾਈ ਦੇ ਸਮੇਂ ਉਨ੍ਹਾਂ ਨੂੰ ਬਾਂਸ ਦਾ ਡੰਡਾ ਤੱਕ ਨਹੀਂ ਦਿੱਤਾ ਗਿਆ।

ਇੱਕ ਸਰਕਾਰੀ ਰਿਪੋਰਟ ਦੱਸਦੀ ਹੈ 23 ਨਵੰਬਰ,2019 ਨੂੰ ਅਸ਼ੋਕ ਨਾਮ ਦੇ ਇੱਕ ਸਫ਼ਾਈ ਕਰਮਚਾਰੀ ਦੀ ਜ਼ਹਿਰੀਲੀ ਗੈਸ ਕਾਰਨ ਦਮ ਘੁਟਣ ਕਾਰਨ ਜਾਨ ਚਲੀ ਗਈ ਸੀ। ਅਸ਼ੋਕ ਦਿੱਲੀ ਦੇ ਸ਼ਕੂਰਪੁਰ ਵਿੱਚ ਇੱਕ ਸੀਵਰ ਦੀ ਸਫ਼ਾਈ ਕਰ ਰਹੇ ਸਨ।

26 ਜੂਨ,2019 ਨੂੰ ਹਰਿਆਣੇ ਦੇ ਰੋਹਤਕ ਵਿੱਚ ਚਾਰ ਸਫ਼ਾਈ ਕਮਰਚਾਰੀਆਂ ਦੀ ਮੌਤ ਸੀਵਰ ਦੀ ਸਫ਼ਾਈ ਦੌਰਾਨ ਹੋ ਗਈ ਸੀ।

28 ਅਗਸਤ, 2019 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਚਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਸੀਵਰ ਦੀ ਸਫ਼ਾਈ ਕਰਨ ਦੇ ਦੌਰਾਨ ਹੋ ਗਈ ਸੀ।

ਫ਼ਰਵਰੀ 2020 ਵਿੱਚ 24 ਸਾਲਾ ਰਵੀ ਦੀ ਜਾਨ 15 ਫੁੱਟ ਡੂੰਘੇ ਸੀਵਰ ਨੂੰ ਸਾਫ਼ ਕਰਦੇ ਸਮੇਂ ਚਲੀ ਗਈ ਸੀ। ਦਿੱਲੀ ਦੇ ਸ਼ਹਾਦਰਾ ਇਲਾਕੇ ਵਿੱਚ ਰਵੀ ਅਤੇ 35 ਸਾਲਾ ਸੰਜੇ ਨੂੰ ਸੀਵਰ ਦੀ ਸਫ਼ਾਈ ਦਾ ਕੰਮ ਮਿਲਿਆ ਸੀ ਪਰ ਇਸ ਦੌਰਾਨ ਰਵੀ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਸੀ। ਸੰਜੇ ਨੂੰ ਸਮਾਂ ਰਹਿੰਦਿਆਂ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਨ ਕਿਸੇ ਤਰ੍ਹਾਂ ਬਚ ਗਈ।

ਮਾਰਚ 2020 ਵਿੱਚ ਦਿੱਲੀ ਦੇ ਗਾਜ਼ੀਪੁਰ ਵਿੱਚ ਐਂਪਰਰ ਬੈਂਕੁਇਟ ਹਾਲ ਦੇ ਸੀਵਰ ਦੀ ਸਫ਼ਾਈ ਦਾ ਕੰਮ 1500 ਰੁਪਏ ਵਿੱਚ ਲੋਕੇਸ਼ ਅਤੇ ਪ੍ਰੇਮ ਚੰਦ ਨੂੰ ਦਿੱਤਾ ਗਿਆ ਸੀ ਪਰ ਦੋਵਾਂ ਦੀ ਉਸੇ ਸੀਵਰ ਵਿੱਚ ਦਮ ਘੁਟਣ ਨਾਲ਼ ਜਾਨ ਚਲੀ ਗਈ।

28 ਮਈ,2021 ਨੂੰ 21 ਸਾਲਾਂ ਦੇ ਇੱਕ ਸਫ਼ਾਈ ਕਰਮਚਾਰੀ ਦੀ ਮੌਤ ਹੋ ਗਈ ਸੀ ਕਿਉਂਕਿ ਉਨ੍ਹਾਂ ਨੂੰ ਠੇਕੇਦਾਰ ਨੇ ਬਿਨਾਂ ਕਿਸੇ ਸੁਰੱਖਿਆ ਉਪਕਰਣ ਦੇ ਹੀ ਸੀਵਰ ਵਿੱਚ ਉਤਾਰ ਦਿੱਤਾ ਗਿਆ ਸੀ।

ਇਹ ਉਹ ਕੁਝ ਨਾਮ ਹਨ ਜਿਨ੍ਹਾਂ ਦੀ ਮੌਤ ਸੀਵਰ ਦੇ ਅੰਦਰ ਜਾ ਕੇ ਸਫ਼ਾਈ ਕਰਨ ਦੇ ਕਾਰਨ ਹੋਈ। ਇਸ ਤਰ੍ਹਾਂ ਮਰਨ ਵਾਲਿਆਂ ਦੀ ਲਿਸਟ ਲੰਬੀ ਹੈ। ਹਾਲਾਂਕਿ ਸਰਕਾਰੀ ਫ਼ਾਈਲਾਂ ਵਿੱਚ ਇਨ੍ਹਾਂ ਲਈ ਕੋਈ ਥਾਂ ਨਹੀਂ ਹੈ।

ਇਨ੍ਹਾਂ ਦੇ ਨਾਵਾਂ ਦਾ ਤਾਂ ਦੂਰ ਸਰਕਾਰ ਇਨ੍ਹਾਂ ਦੀ ਗਿਣਤੀ ਤੱਕ ਦਾ ਹਿਸਾਬ ਨਹੀਂ ਰੱਖਦੀ। ਕੇਂਦਰ ਸਰਕਾਰ ਮੰਨਦੀ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਮੌਤ ਹੱਥੀ ਮੈਲ਼ਾ ਢੋਣ ਜਾਂ ਸੀਵਰ ਸਾਫ਼ ਕਰਨ ਨਾਲ਼ ਨਹੀਂ ਹੋਈ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=fAPmMFbQ608

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''79c994c6-b254-4c41-8fe4-b929947e8c23'',''assetType'': ''STY'',''pageCounter'': ''punjabi.india.story.58040535.page'',''title'': ''ਮੋਦੀ ਸਰਕਾਰ ਦਾ ਦਾਅਵਾ ਕਿ ਪਿਛਲੇ 5 ਸਾਲ \''ਚ ਕਿਸੇ ਸੀਵਰ ਕਾਮੇ ਦੀ ਮੌਤ ਨਹੀਂ ਹੋਈ, ਦਾ ਸੱਚ - ਫੈਕਟ ਚੈੱਕ'',''author'': ''ਕੀਰਤੀ ਦੂਬੇ'',''published'': ''2021-08-01T02:09:40Z'',''updated'': ''2021-08-01T02:09:40Z''});s_bbcws(''track'',''pageView'');