ਪੀਵੀ ਸਿੰਧੂ ਸੈਮੀਫਾਇਨਲ ਵਿੱਚ ਹਾਰੇ, ਮੈਡਲ ਦੀ ਉਮੀਦ ਅਜੇ ਬਾਕੀ, ਇਹ ਹੈ ਸਿੰਧੂ ਦੀ ਸਫ਼ਲਤਾ ਦਾ ਮੰਤਰ

07/31/2021 5:37:24 PM

AFP
ਹਾਲਾਂਕਿ ਸਿੰਧੂ ਕਈ ਖਿਤਾਬ ਜਿੱਤ ਚੁੱਕੇ ਹਨ ਪਰ ਰੀਓ ਓਲੰਪਿਕ ਉਨ੍ਹਾਂ ਦਾ ਚਹੇਤਾ ਖਿਤਾਬ ਹੈ।

ਉਂਝ ਤਾਂ ਪੀਵੀ ਸਿੰਧੂ ਦੇ ਨਾਂਅ ਪਹਿਲਾਂ ਵੀ ਕਈ ਰਿਕਾਰਡ ਹਨ ਪਰ ਹੁਣ ਉਹ ਦੋ ਵਾਰ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਵੀ ਬਣ ਸਕਦੇ ਹਨ।

ਹੁਣ ਤੱਕ ਅਜਿਹਾ ਕਿਸੇ ਵੀ ਭਾਰਤੀ ਬੈਡਮਿੰਟਨ ਖਿਡਾਰੀ ਜਾਂ ਖਿਡਾਰਨ ਨੇ ਨਹੀਂ ਕੀਤਾ ਹੈ।

ਸੈਮੀਫਾਇਨਲ ਮੁਕਾਬਲੇ ਵਿੱਚ ਸਿੰਧੂ ਨੂੰ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੂ ਯਿੰਗ ਨੇ 18-21, 12-21 ਨਾਲ ਹਰਾਇਆ ਹੈ। ਅਜੇ ਸਿੰਧੂ ਦਾ ਕਾਂਸੀ ਦੇ ਮੈਡਲ ਲਈ ਮੁਕਾਬਲਾ ਹੋਣਾ ਹੈ।

ਟੋਕੀਓ ਜਾਣ ਤੋਂ ਪਹਿਲਾਂ ਸਿੰਧੂ ਨੇ ਗੱਲਬਾਤ ਦੌਰਾਨ ਕਿਹਾ ਸੀ,"ਪਿਛਲੀ ਵਾਰ ਜਦੋਂ ਮੈਂ ਰੀਓ ਓਲੰਪਿਕ ਗਈ ਸੀ ਤਾਂ ਸਾਰਿਆਂ ਨੂੰ ਲਗਦਾ ਸੀ ਕਿ ਠੀਕ ਹੈ ਸਿੰਧੂ ਗਈ ਹੈ ਪਰ ਇਸ ਵਾਰ ਟੋਕੀਓ ਜਾਣ ਤੋਂ ਪਹਿਲਾਂ ਹੀ ਲੋਕਾਂ ਨੂੰ ਮੈਡਲ ਦੀ ਉਮੀਦ ਹੈ...ਪਰ ਮੈਨੂੰ ਪਤਾ ਹੈ ਕਿ ਮੈਂ ਇਸ ਦਬਾਅ ਤੋਂ ਮੁਕਤ ਹੋ ਕੇ ਆਪਣੀ ਖੇਡ ਉੱਪਰ ਫੋਕਸ ਕਰਨਾ ਹੈ ਅਤੇ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨੀ ਹੈ।"

ਰੀਓ ਓਲੰਪਿਕ ਅਤੇ ਟੋਕੀਓ ਦਰਮਿਆਨ ਪੰਜ ਸਾਲਾਂ ਦਾ ਫ਼ਰਕ ਤਾਂ ਹੈ ਹੀ ਇਸ ਦੌਰਾਨ ਸਿੰਧੂ ਅਤੇ ਉਨ੍ਹਾਂ ਦੇ ਕੋਚ ਗੋਪੀਚੰਦ ਦੀ ਜੋੜੀ ਵੀ ਟੁੱਟ ਚੁੱਕੀ ਹੈ।

ਪੰਜ ਜੁਲਾਈ 1995 ਨੂੰ ਹੈਦਰਾਬਾਦ ਵਿੱਚ ਜੰਮੀ ਅਤੇ ਕਰੀਬ ਛੇ ਫੁੱਟੀ ਇਸ ਮੁਟਿਆਰ ਦੀ ਸਫ਼ਲਤਾ ਦੀ ਕਹਾਣੀ ਕਿਸੇ ਖਿਡਾਰੀ ਦੀ ਲਗਨ, ਮਿਹਨਤ ਅਤੇ ਫੋਕਸ ਅਤੇ ਖੇਡ ਉੱਪਰ ਪਕੜ ਦੀ ਕਹਾਣੀ ਹੈ।

ਇਹ ਵੀ ਪੜ੍ਹੋ:

  • ਭਗਤ ਸਿੰਘ : ਕਿੱਥੇ ਪਈਆਂ ਹਨ 160 ਕੇਸ ਫਾਇਲਾਂ, ਜਿਨ੍ਹਾਂ ਨੂੰ ਪੰਜਾਬ ਲਿਆਉਣ ਦੀ ਉੱਠੀ ਮੰਗ
  • ਟੋਕੀਓ ਓਲੰਪਿਕਸ: ਲਵਲੀਨਾ ਬੋਰਗੋਹੇਨ ਦੀ ਮੁਹੰਮਦ ਅਲੀ ਤੋਂ ਸ਼ੁਰੂ ਹੋਈ ਕਹਾਣੀ ਓਲੰਪਿਕ ''ਤੇ ਜਾ ਕੇ ਰੁਕੀ
  • ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ

ਹੈਦਰਾਬਾਦ ਵਿੱਚ ਕੋਰਟ ’ਤੇ ਉਨ੍ਹਾਂ ਨੂੰ ਕਈ ਘੰਟੇ ਦੇਖਣ ਦਾ ਮੌਕਾ ਮਿਲਿਆ ਹੈ। ਕੋਰਟ ਉੱਪਰ ਕਰੀਬ ਚਾਰ ਘੰਟਿਆਂ ਦੇ ਅਭਿਆਸ ਵਿੱਚ ਇੱਕ ਵਾਰ ਵੀ ਸਿੰਧੂ ਦਾ ਧਿਆਨ ਭੰਗ ਨਹੀਂ ਹੁੰਦਾ ਬਸ ਲਗਾਤਾਰ ਅਭਿਆਸ।

ਸਿੰਧੂ ਨੇ ਅੱਠ ਸਾਲ ਦੀ ਉਮਰ ਵਿੱਚ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ, ਘਰ ਵਿੱਚ ਖੇਡ ਦਾ ਮਾਹੌਲ ਸੀ ਕਿਉਂਕਿ ਮਾਪੇ ਵਾਲੀਬਾਲ ਦੇ ਖਿਡਾਰੀ ਹਨ।

18 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਾਂਬੇ ਦਾ ਮੈਡਲ ਜਿੱਤ ਚੁੱਕੇ ਸਨ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੀ ਖਿਡਾਰਨ ਬਣੀ ।

ਉਸ ਸਮੇਂ ਤੋਂ ਲੈ ਕੇ ਸਿੰਧੂ ਕਈ ਖਿਤਾਬ ਜਿੱਤ ਚੁੱਕੇ ਹਨ ਪਰ ਰੀਓ ਓਲੰਪਿਕ ਉਨ੍ਹਾਂ ਦਾ ਚਹੇਤਾ ਖਿਤਾਬ ਹੈ।

ਉਸ ਜਿੱਤ ਨੂੰ ਭਾਵੇਂ ਪੰਜ ਸਾਲ ਹੋ ਗਏ ਹਨ ਪਰ ਓਲੰਪਿਕ ਦੀ ਗੱਲ ਸੁਣਦਿਆਂ ਹੀ ਸਿੰਧੂ ਦਾ ਚਿਹਰਾ ਦਮਕ ਉੱਠਦਾ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਸਿੰਧੂ ਨੇ ਦੱਸਿਆ ਸੀ,"ਰੀਓ ਓਲੰਪਿਕ ਮੈਡਲ ਮੇਰੇ ਲਈ ਹਮੇਸ਼ਾ ਖ਼ਾਸ ਰਹੇਗਾ। 2016 ਓਲੰਪਿਕ ਤੋਂ ਪਹਿਲਾਂ ਫਟੱੜ ਸੀ, ਛੇ ਮਹੀਨਿਆਂ ਲਈ ਬਾਹਰ ਰਹਿ ਚੁੱਕੀ ਸੀ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨਾ ਹੈ... ਮੈਂ ਬਸ ਇੰਨਾ ਸੋਚ ਰਹੀ ਸੀ ਕਿ ਇਹ ਮੇਰਾ ਪਹਿਲਾ ਓਲੰਪਿਕ ਹੈ ਅਤੇ ਮੈਂ ਆਪਣਾ ਸਰਬੋਤਮ ਦੇਣਾ ਹੈ। ਫਾਈਨਲ ਵਿੱਚ ਵੀ ਮੈਂ 100% ਦਿੱਤਾ।”

“ਮੈਂ ਸਿਲਵਰ ਮੈਡਲ ਜਿੱਤਿਆ ਜੋ ਮਾਮੂਲੀ ਗੱਲ ਨਹੀਂ ਹੈ। ਜਦੋਂ ਮੈਂ ਭਾਰਤ ਵਾਪਸ ਆਈ ਤਾਂ ਗਲੀ-ਗਲੀ ਵਿੱਚ ਲੋਕ ਸਵਾਗਤ ਲਈ ਖੜ੍ਹੇ ਸਨ, ਉਹ ਸਭ ਚੇਤੇ ਕਰਕੇ ਅੱਜ ਵੀ ਰੋਂਗਟੇ ਖੜ੍ਹੇ ਹੋ ਜਾਂਦੇ ਹਨ।"

ਰੀਓ ਓਲੰਪਿਕ ਵਿੱਚ ਹਾਰਨ ਦਾ ਮਲਾਲ ਹੁੰਦਾ ਹੈ?

ਇਸ ਬਾਰੇ ਉਹ ਕਹਿੰਦੇ ਹਨ,"ਜਦੋਂ ਮੈਂ ਹਾਰੀ ਸੀ ਤਾਂ ਕੁਝ ਬੁਰਾ ਤਾਂ ਲੱਗਣਾ ਹੀ ਸੀ, ਪਰ ਸਾਨੂੰ ਹਮੇਸ਼ਾ ਦੁਬਾਰਾ ਮੌਕਾ ਨਹੀਂ ਮਿਲਦਾ ਹੈ। ਮੈਂ ਤਾਂ ਇਸ ਗੱਲੋਂ ਖ਼ੁਸ਼ ਸੀ ਕਿ ਜਿਹੜਾ ਮੈਡਲ ਮੈਂ ਜਿੱਤਣ ਦਾ ਸੋਚਿਆ ਵੀ ਨਹੀਂ ਸੀ, ਮੈਂ ਉਹ ਹਾਸਲ ਕਰ ਲਿਆ ਹੈ।"

Getty Images
ਉਂਝ ਤਾਂ ਸਿੰਧੂ ਦਾ ਹਰ ਜਵਾਬ ਮੁਸਕਰਾਹਟ ਨਾਲ ਹੀ ਖ਼ਤਮ ਹੁੰਦਾ ਹੈ ਫਿਰ ਭਾਵੇਂ ਉਹ ਮੁਸ਼ਕਲਾਂ ਜਾਂ ਅਸਫ਼ਲਤਾ ਹੀ ਕਿਉਂ ਨਾਲ ਹੋਵੇ।

ਲੇਕਿਨ ਜਿੱਤ ਦਾ ਇਹ ਸਿਲਸਿਲਾ ਸੌਖਾ ਨਹੀਂ ਸੀ। ਸਿੰਧੂ ਨੇ ਗੋਪੀਚੰਦ ਦੀ ਕੋਚਿੰਗ ਵਿੱਚ ਨਾ ਸਿਰਫ਼ ਟਰੇਨਿੰਗ ਕੀਤੀ ਸਗੋਂ 21 ਸਾਲ ਦੀ ਸਿੰਧੂ ਦਾ ਫ਼ੋਨ ਵੀ ਕਈ ਮਹੀਨੇ ਉਨ੍ਹਾਂ ਤੋਂ ਲੈ ਲਿਆ ਗਿਆ ਸੀ। ਆਈਸਕ੍ਰੀਮ ਖਾਣ ਵਰਗੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਵੀ ਉਨ੍ਹਾਂ ਲਈ ਦੂਰ ਦੀ ਗੱਲ ਸੀ।

ਕਈਆਂ ਨੂੰ ਉਹ ਵਾਇਰਲ ਵੀਡੀਓ ਯਾਦ ਹੋਵੇਗਾ ਜਦੋਂ ਰੀਓ ਓਲੰਪਿਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਸਿੰਧੂ ਆਈਸਕ੍ਰੀਮ ਖਾ ਰਹੇ ਸਨ।

ਉਂਝ ਤਾਂ ਸਿੰਧੂ ਦਾ ਹਰ ਜਵਾਬ ਮੁਸਕਰਾਹਟ ਨਾਲ ਹੀ ਖ਼ਤਮ ਹੁੰਦਾ ਹੈ ਫਿਰ ਭਾਵੇਂ ਉਹ ਮੁਸ਼ਕਲਾਂ ਜਾਂ ਅਸਫ਼ਲਤਾ ਹੀ ਕਿਉਂ ਨਾਲ ਹੋਵੇ।

ਬੇਸ਼ੁਮਾਰ ਸਫ਼ਲਤਾ ਦੇ ਬਾਵਜੂਦ, ਸਿੰਧੂ ਦੀ ਆਲੋਚਨਾ ਕਰਨ ਵਾਲੇ ਵੀ ਰਹੇ ਹਨ ਜੋ ਵੱਡੇ ਫਾਈਨਲ ਮੈਚਾਂ ਵਿੱਚ ਉਨ੍ਹਾਂ ਦੇ ਹਾਰਨ ਉੱਪਰ ਸਵਾਲ ਚੁੱਕਦੇ ਰਹੇ ਹਨ, ਪਰ ਸਿੰਧੂ ਉਨ੍ਹਾਂ ਵਿੱਚੋਂ ਨਹੀਂ ਹਨ ਜੋ ਸ਼ਬਦਾਂ ਨਾਲ ਜਵਾਬ ਦਿੰਦੇ ਹਨ।

AFP
ਗੋਪੀ ਚੰਦ ਦੇ ਵਿਦਿਆਰਥੀਆਂ ਵਿੱਚ-ਪੀਵੀ ਸਿੰਧੂ, ਸਾਇਨਾ ਨੇਹਵਾਲ, ਗੁਰੂਸਾਂਈ ਦੱਤ ਅਤੇ ਅਰੁਣ ਵਿਸ਼ਣੂ ਵਰਗੇ ਸਫ਼ਲ ਖਿਡਾਰੀ ਸ਼ਾਮਲ ਹਨ

"ਕਈ ਲੋਕ ਕਹਿੰਦੇ ਸਨ ਕਿ ਇਸ ਨੇ ਫਾਈਨਲ ਵਿੱਚ ਕੀ ਜਾਣਾ ਹੈ, ਸਿੰਧੂ ਨੂੰ ਫ਼ਾਈਨਲ ਫੋਬੀਆ ਹੈ। ਮੈਨੂੰ ਲਗਦਾ ਹੈ ਕਿ ਮੈਂ ਆਪਣਾ ਜਵਾਬ ਖੇਡ ਨਾਲ ਦੇਵਾਂ। ਮੈਂ ਖ਼ੁਦ ਨੂੰ ਸਾਬਤ ਕੀਤਾ ਹੈ।"

ਉਨ੍ਹਾਂ ਦਾ ਇਸ਼ਾਰਾ 2019 ਵਿੱਚ ਜਿੱਤੇ ਵਿਸ਼ਵ ਚੈਂਪੀਅਨਸ਼ਿਪ ਗੋਲਡ ਵੱਲ ਸੀ। ਇਸ ਤੋਂ ਪਹਿਲਾਂ ਉਹ 2018 ਅਤੇ 2017 ਵਿੱਚ ਫਾਈਨਲ ਵਿੱਚ ਹਾਰ ਗਏ ਸਨ।

ਸਿੰਧੂ ਨਾ ਸਿਰਫ਼ ਭਾਰਤ ਦੀ ਸਭ ਤੋਂ ਸਫ਼ਲ ਖਿਡਾਰਨ ਹਨ ਸਗੋਂ ਸਭ ਤੋਂ ਜ਼ਿਆਦਾ ਕਮਾਊ ਖਿਡਾਰੀਆਂ ਵਿੱਚ ਵੀ ਗਿਣੇ ਜਾਂਦੇ ਹਨ।

ਫੋਰਬਸ ਰਸਾਲੇ ਨੇ ਸਾਲ 2018 ਵਿੱਚ ਸਿੰਧੂ ਨੂੰ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਕਮਾਊ ਖਿਡਾਰਨਾਂ ਵਿੱਚ ਸ਼ਾਮਲ ਕੀਤਾ ਸੀ। ਸਿੰਧੂ ਆਪਣੇ ਆਪ ਵਿੱਚ ਇੱਕ ਬਰਾਂਡ ਬਣ ਚੁੱਕੇ ਹਨ ਅਤੇ ਕਈ ਬਰਾਂਡਾਂ ਦਾ ਚਿਹਰਾ ਵੀ ਹਨ।

Getty Images
ਸਿੰਧੂ ਉਨ੍ਹਾਂ ਲੋਕਾਂ ਵਿੱਚੋਂ ਹਨ ਜੋ ਹਮੇਸ਼ਾ ਆਸ਼ਾਵਾਨ ਰਹਿੰਦੇ ਹਨ।

2018 ਵਿੱਚ ਬੈਡਮਿੰਟਨ ਕੋਰਟ ਉੱਪਰ ਖੇਡਦੇ ਹੋਏ ਸਿੰਧੂ ਨੇ ਪੰਜ ਲੱਖ ਡਾਲਰ ਕਮਾਏ ਅਤੇ ਮਸ਼ਹੂਰੀਆਂ ਰਾਹੀਂ ਉਨ੍ਹਾਂ ਨੇ 80 ਲੱਖ ਡਾਲਰ ਹੋਰ ਕਮਾਏ। ਯਾਨੀ ਹਰ ਹਫ਼ਤੇ ਘੱਟੇ-ਘੱਟ ਇੱਕ ਲੱਖ 63 ਹਜ਼ਾਰ ਦੀ ਕਮਾਈ ਜੋ ਕਈ ਕ੍ਰਿਕਟ ਖਿਡਾਰੀਆਂ ਤੋਂ ਵੀ ਜ਼ਿਆਦਾ ਹੈ।

ਫਿਰ ਸਿੰਧੂ ਦੀ ਸਫ਼ਲਤਾ ਦਾ ਮੰਤਰ ਕੀ ਹੈ?

ਸਿੰਧੂ ਉਸ ਆਤਮਵਿਸ਼ਵਾਸ ਨਾਲ ਜਵਾਬ ਦਿੰਦੀ ਹੈ ਜੋ ਇੱਕ ਵਿਸ਼ਵ ਚੈਂਪੀਅਨ ਦੇ ਕੋਲ ਹੀ ਹੋ ਸਕਦਾ ਹੈ।

''''ਚਾਹੇ ਕੁਝ ਵੀ ਹੋ ਜਾਵੇ, ਹਮੇਸ਼ਾ ਖ਼ੁਦ ''ਤੇ ਭਰੋਸਾ ਰੱਖੋ, ਇਹੀ ਮੇਰੀ ਤਾਕਤ ਹੈ ਕਿਉਂਕਿ ਕਿਸੇ ਹੋਰ ਲਈ ਨਹੀਂ ਖ਼ੁਦ ਲਈ ਖੇਡ ਰਹੇ ਹਾਂ, ਖ਼ੁਦ ਨੂੰ ਕਹੋ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ।''''

ਪਰ ਜੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਵਿਸ਼ਵ ਚੈਂਪੀਅਨ ਹੋਣ ਦਾ ਮਤਲਬ ਹੈ ਬਹੁਤ ਸਾਰੀ ਮਿਹਨਤ ਅਤੇ ਥੋੜ੍ਹੀ ਜਿਹੀ ਬੋਰੀਅਤ ਤਾਂ ਸਿੰਧੂ ਸਭ ਨੂੰ ਗ਼ਲਤ ਸਾਬਤ ਕਰਦੀ ਹੈ।

ਖੇਡਾਂ ਦੇ ਨਾਲ-ਨਾਲ ਸਿੰਧੂ ਫੈਸ਼ਨ ਆਈਕਨ ਵੀ ਬਣ ਰਹੇ ਹਨ।

ਆਪਣੀ ਸ਼ਖ਼ਸ਼ੀਅਤ ਦੇ ਇਸ ਪਹਿਲੂ ਨੂੰ ਦੱਸਦੇ ਹੋਏ ਸਿੰਧੂ ਬੱਚਿਆਂ ਵਾਂਗ ਉਤਸ਼ਾਹਿਤ ਹੋ ਜਾਂਦੇ ਹਨ।

''''ਮੈਨੂੰ ਚੰਗੇ ਕੱਪੜੇ ਪਹਿਨਣਾ, ਤਿਆਰ ਹੋਣਾ ਚੰਗਾ ਲੱਗਦਾ ਹੈ।''''

ਉਸਦੇ ਨਹੁੰਆਂ ''ਤੇ ਲੱਗੀ ਚਟਕਦਾਰ ਰੰਗ ਵਾਲੀ ਨਹੁੰ ਪਾਲਿਸ਼ ਵੀ ਇਸੀ ਵੱਲ ਇਸ਼ਾਰਾ ਕਰਦੀ ਹੈ।

ਇੱਕ ਵਾਰ ਲਈ ਤਾਂ ਮੈਂ ਇਹ ਪੁੱਛਣ ਲਈ ਬੇਤਾਬ ਹੋ ਰਹੀ ਸੀ ਕਿ ਇਹ ਨਹੁੰ ਪਾਲਿਸ਼ ਕਿੱਥੋਂ ਲਈ ਹੈ। ਖ਼ੈਰ, ਆਪਣੀ ਗੱਲ ਅੱਗੇ ਵਧਾਉਂਦੇ ਹੋਏ ਸਿੰਧੂ ਕਹਿੰਦੀ ਹੈ, ''''ਬਿਲਬੋਰਡ ''ਤੇ, ਵਿਗਿਆਪਨਾਂ ਵਿੱਚ ਖ਼ੁਦ ਨੂੰ ਦੇਖਣਾ ਚੰਗਾ ਲੱਗਦਾ ਹੈ।''''

ਬੈਡਮਿੰਟਨ ਦੇ ਬਾਹਰ ਸਿੰਧੂ ਨੂੰ ਸੰਗੀਤ ਸੁਣਨ ਦਾ ਬਹੁਤ ਸ਼ੌਕ ਹੈ ਅਤੇ ਨਾਲ ਹੀ ਆਪਣੇ ਭਤੀਜੇ ਨਾਲ ਖੇਡਣਾ ਉਸ ਲਈ ਸਭ ਤੋਂ ਵੱਡਾ ਸਟਰੈੱਸਬਸਟਰ ਹੈ।

ਇੱਕ ਹੈਦਰਾਬਾਦੀ ਹੋਣ ਦੇ ਨਾਤੇ, ਹੈਦਰਾਬਾਦੀ ਬਰਿਆਨੀ ਦੀ ਤਾਂ ਸਿੰਧੂ ਫੈਨ ਹੈ।

ਖਾਣਾ, ਫੈਸ਼ਨ ਅਤੇ ਪਰਿਵਾਰ ਤੋਂ ਅਲੱਗ ਸਿੰਧੂ ਦਾ ਪੂਰਾ ਫੋਕਸ ਟੋਕੀਓ ਓਲੰਪਿਕ 2020 ''ਤੇ ਹੈ। ਓਲੰਪਿਕ ਮੈਡਲ (ਦੁਬਾਰਾ) ਜਿੱਤਣਾ ਉਸਦਾ ਸਭ ਤੋਂ ਵੱਡਾ ਸੁਪਨਾ ਹੈ।

ਖਾਣੇ, ਫੈਸ਼ਨ ਅਤੇ ਪਰਿਵਾਰ ਤੋਂ ਜੁਦਾ ਸਿੰਧੂ ਦਾ ਫੋਕਸ ਹਮੇਸ਼ਾ ਟੋਕੀਓ ਓਲੰਪਿਕ ਰਿਹਾ ਹੈ। ਹਾਲਾਂਕਿ ਪਿਛਲੇ ਸਾਲ ਵਿੱਚ ਸਿੰਧੂ ਦਾ ਪ੍ਰਦਰਸ਼ਨ ਕੋਈ ਬਹੁਤਾ ਵਧੀਆ ਨਹੀਂ ਰਿਹਾ ਹੈ।

ਓਲੰਪਿਕ ਮੈਡਲ ਮੁੜ ਜਿੱਤਣਾ ਉਨ੍ਹਾਂ ਦਾ ਸਭ ਤੋਂ ਵੱਡਾ ਸੁਫ਼ਨਾ ਹੈ।

ਸਿੰਧੂ ਦੀ ਉਸੀ ਮੁਸਕਰਾਹਟ ਅਤੇ ਇਸ ਸਲਾਹ ਦੇ ਨਾਲ ਗੱਲਬਾਤ ਦਾ ਸਿਲਸਿਲਾ ਖ਼ਤਮ ਹੋਇਆ...

''''ਮੈਂ ਖ਼ੁਸ਼ ਹਾਂ ਕਿ ਲੋਕ ਮੈਨੂੰ ਪ੍ਰੇਰਣਾ ਦਾ ਇੱਕ ਜ਼ਰੀਆ ਮੰਨਦੇ ਹਨ। ਬਹੁਤ ਲੋਕ ਬੈਡਮਿੰਟਨ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਗੀ ਕਿ ਇਹ ਮਿਹਨਤ ਕੁਝ ਹਫ਼ਤਿਆਂ ਦੀ ਨਹੀਂ ਹੈ, ਬਲਕਿ ਸਾਲਾਂ ਦੀ ਮਿਹਨਤ ਲੱਗੇਗੀ, ਸਫ਼ਲਤਾ ਕਦੋਂ ਆਸਾਨੀ ਨਾਲ ਮਿਲੀ ਹੈ?''''

ਸਿੰਧੂ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹਨ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=fAPmMFbQ608

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7068a86d-69d0-4745-b73c-ef53c1a418e8'',''assetType'': ''STY'',''pageCounter'': ''punjabi.india.story.58040382.page'',''title'': ''ਪੀਵੀ ਸਿੰਧੂ ਸੈਮੀਫਾਇਨਲ ਵਿੱਚ ਹਾਰੇ, ਮੈਡਲ ਦੀ ਉਮੀਦ ਅਜੇ ਬਾਕੀ, ਇਹ ਹੈ ਸਿੰਧੂ ਦੀ ਸਫ਼ਲਤਾ ਦਾ ਮੰਤਰ'',''author'': ''ਵੰਦਨਾ'',''published'': ''2021-07-31T11:59:04Z'',''updated'': ''2021-07-31T11:59:04Z''});s_bbcws(''track'',''pageView'');