ਭਗਤ ਸਿੰਘ : ਕਿੱਥੇ ਪਈਆਂ ਹਨ 160 ਕੇਸ ਫਾਇਲਾਂ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਉੱਠੀ ਮੰਗ

07/29/2021 9:37:24 PM

ਪ੍ਰੋਫੈਸਰ ਚਮਨ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਵਿੱਚੋਂ ਭਗਤ ਸਿੰਘ ਦੇ ਅਦਾਲਤੀ ਕੇਸਾਂ ਨਾਲ ਸਬੰਧਿਤ 160 ਕੇਸ ਫਾਈਲਾਂ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।

ਇਹ ਚਿੱਠੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਰਾਹੀ ਮੁੱਖ ਮੰਤਰੀ ਨੂੰ ਭੇਜੀ ਗਈ ਹੈ

ਪ੍ਰੋਫੈਸਰ ਚਮਨ ਲਾਲ ਜਵਾਹਰ ਲਾਲ ਯੂਨੀਵਰਸਿਟੀ, ਨਵੀਂ ਦਿੱਲੀ ਵਿੱਚ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਭਾਸ਼ਾਵਾਂ ਵਿਭਾਗ ਦੇ ਸਾਬਕਾ ਡੀਨ ਵਜੋਂ ਕੰਮ ਕਰ ਚੁੱਕੇ ਹਨ।

ਭਾਰਤੀ ਅਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੀਵਨ ਬਾਰੇ ਉਨ੍ਹਾਂ ਕਾਫ਼ੀ ਖੋਜ ਕਾਰਜ ਕੀਤੇ ਹਨ।

ਉਹ ਭਗਤ ਸਿੰਘ ਆਰਕਾਈਵ ਅਤੇ ਰੀਸੋਰਸ ਸੈਂਟਰ ਦਿੱਲੀ ਦੇ ਆਨਰੇਰੀ ਸਲਾਹਕਾਰ ਵੀ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਭਗਤ ਸਿੰਘ ਦੇ ਕੇਸਾਂ ਨਾਲ ਸਬੰਧਤ ਫਾਇਲਾਂ ਭਾਰਤ ਮੰਗਵਾਉਣ ਲਈ ਇਹ ਚਿੱਠੀ ਲਿਖੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਲਾਹੌਰ ਵਿੱਚ ਅਨਾਰਕਲੀ ਮਕਬਰੇ ਵਿਚਲੇ ਪੰਜਾਬ ਆਰਕਾਈਵ ਵਿੱਚ ਭਗਤ ਸਿੰਘ ਦੇ ਅਦਾਲਤੀ ਕਾਰਵਾਈ ਨਾਲ ਸਬੰਧਿਤ 160 ਕੇਸ ਫਾਈਲਾਂ ਪਈਆਂ ਹਨ।

ਇਹ ਵੀ ਪੜ੍ਹੋ-

  • 85 ਸਾਲ ਬਾਅਦ ਕਿਵੇਂ ਲੱਭੀ ਭਗਤ ਸਿੰਘ ਦੀ ਪਿਸਤੌਲ
  • ਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?
  • ਜਦੋਂ ਭਗਤ ਸਿੰਘ ਦੇ ਹੱਕ ''ਚ ਬੋਲੇ ਸਨ ਜਿਨਾਹ

ਉਨ੍ਹਾਂ ਨੇ ਚਿੱਠੀ ਵਿੱਚ ਇਨ੍ਹਾਂ ਫਾਈਲਾਂ ਦਾ ਅੰਕੜਾ 135 ਤੋਂ 165 ਤੱਕ ਦੱਸਿਆ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ, "ਮੇਰੇ ਸਣੇ ਹੋਰ ਖੋਜਕਾਰਾਂ ਨੇ ਇਸ ਆਰਕਾਈਵ ਦਾ ਦੌਰਾ ਕੀਤਾ ਹੈ ਪਰ ਉਨ੍ਹਾਂ ਨੇ ਫਾਈਲਾਂ ਨਹੀਂ ਦਿਖਾਈਆਂ ਤੇ ਕਦੇ-ਕਦੇ ਸਾਂਝੀਆਂ ਵੀ ਜਾਂਦੀਆਂ ਰਹੀਆਂ ਹਨ।"

ਪ੍ਰੋ. ਚਮਨ ਲਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਲਿਖੀ ਚਿੱਠੀ ਦੀਆਂ ਮੁੱਖ ਗੱਲਾਂ-

ਹੁਣ ਹਾਲਾਤ ਬਿਹਤਰੀ ਲਈ ਬਦਲ ਗਏ ਹਨ। 23 ਮਾਰਚ 2018 ਨੂੰ ਲਾਹੌਰ ਆਰਕਾਈਵ ਨੇ ਪਹਿਲੀ ਵਾਰ ਮਹੀਨਾ ਭਰ ਚੱਲਣ ਵਾਲੀ ਨੁਮਾਇਸ਼ ਲਗਾਈ ਸੀ, ਜਿਸ ਵਿੱਚ ਭਗਤ ਸਿੰਘ ਨਾਲ ਜੁੜੀਆਂ 200 ਤੋਂ ਵੱਧ ਚੀਜ਼ਾਂ ਸਨ।

ਇਨ੍ਹਾਂ ਨੂੰ ਫਾਈਲਾਂ ਨੂੰ ਡਿਜੀਟਲ ਕਰਨ ਦੀ ਵੀ ਯੋਜਨਾ ਹੈ।

ਜਦੋਂ ਪੱਤਰਕਾਰ ਕੁਲਦੀਪ ਨਈਅਰ ਜ਼ਿੰਦਾ ਸਨ ਅਤੇ ਮੈਂ ਵੀ ਉਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ, ਉਦੋਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀ (ਤਤਕਾਲੀ) ਸ਼ਾਹਬਾਜ਼ ਸ਼ਰੀਫ਼ ਨਾਲ ਗੱਲ ਕਰਨੀ ਚਾਹੀਦੀ ਹੈ।

ਜੋ ਉਨ੍ਹਾਂ ਦਾ ਦੋਸਤ ਸੀ ਅਤੇ ਜਿਸ ਨੇ ਫਾਈਲਾਂ ਤੱਕ ਪਹੁੰਚ ਕਰਵਾਈ ਸੀ।

ਉਨ੍ਹਾਂ ਸਲਾਹ ਦਿੱਤੀ ਸੀ ਕਿ ਮੈਨੂੰ ਲਾਹੌਰ ਜਾ ਕੇ ਫਾਈਲਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਪਰ ਭਾਰਤ-ਪਾਕਿਸਤਾਨ ਦੇ ਰਿਸ਼ਤੇ ਖ਼ਰਾਬ ਹੋਣ ਕਰ ਕੇ, ਇਸ ਵਿਚਾਰ ''ਤੇ ਅਮਲ ਹੋ ਨਾ ਸਕਿਆ।

ਕੁਝ ਸਾਲ ਪਹਿਲਾਂ, ਪਾਕਿਸਤਾਨ ਸੁਪਰੀਮ ਕੋਰਟ ਦੇ ਤਤਕਾਲੀ ਚੀਫ ਜਸਟਿਸ ਰਾਣਾ ਭਗਵਾਨ ਦਾਸ ਭਾਰਤ ਦੀ ਨਿੱਜੀ ਫੇਰੀ ''ਤੇ ਆਏ ਸਨ।

ਉਨ੍ਹਾਂ ਨੇ ਪੰਜਾਬ ਹਾਈ ਕੋਰਟ ਲਾਹੌਰ ਵਿੱਚ ਭਗਤ ਸਿੰਘ ਦੇ ਰਿਕਾਰਡ ਦੀ ਇੱਕ ਕਾਪੀ ਪੰਜਾਬ-ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੂੰ ਤੋਹਫ਼ੇ ਵਜੋਂ ਦਿੱਤੀ ਸੀ।

ਪਰ ਉਹ ਸਿਰਫ਼ ਅਦਾਲਤ ਦੇ ਰਿਕਾਰਡ ਸੀ, ਖ਼ਾਸ ਕਰ ਕੇ ਫ਼ੈਸਲੇ, ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਅਦਾਲਤੀ ਰਿਕਾਰਡ ਦਾ ਹਿੱਸਾ ਨਹੀਂ ਹਨ।

ਲੰਡਨ ਵਿੱਚ ਕਿੰਗਜ਼ ਕਾਲਜ ਵਿੱਚ ਕਾਨੂੰਨ ਦੇ ਪ੍ਰੋਫੈਸਰ ਬੈਰਿਸਟਰ ਸਤਵਿੰਦਰ ਸਿੰਘ ਨੇ ਆਪਣੀ ਨਵੀਂ ਕਿਤਾਬ ''ਦਿ ਐਕਜੀਕਿਊਸ਼ਨ ਆਫ ਭਗਤ ਸਿੰਘ'' ਵਿੱਚ 160 ਫਾਈਲਾਂ ਦਾ ਜ਼ਿਕਰ ਕੀਤਾ ਹੈ। ਜ਼ਿਕਰ ਵਾਲੇ ਪੰਨੇ ਨਾਲ ਨੱਥੀ ਕੀਤੇ ਹੋਏ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਪ੍ਰੋ. ਚਮਨ ਲਾਲ ਨੇ ਕਿਹਾ ਕਿ ਪੰਜਾਬ ਦਾ ਨੈਤਿਕ ਫਰਜ਼ ਹੈ ਕਿ ਉਹ ਇਨ੍ਹਾਂ ਫਾਈਲਾਂ ਦੀ ਅਸਲ ਕਾਪੀ ਨਾ ਸਹੀ ਨਹੀਂ ਫਿਰ ਫੋਟੋ ਕਾਪੀ ਸਣੇ ਡਿਜੀਟਲ ਕਾਪੀ ਹਾਸਿਲ ਕਰਨੀ ਚਾਹੀਦੀ ਹੈ।

ਉਨ੍ਹਾਂ ਨਾਲ ਹੀ ਕਿਹਾ ਕਿ ਇਹ ਪਾਕਿਸਤਾਨ ਪੰਜਾਬ ਦੀ ਵੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਾਈਲਾਂ ਨੂੰ ਖੁਸ਼ੀ-ਖੁਸ਼ੀ ਚੜ੍ਹਦੇ ਪੰਜਾਬ (ਭਾਰਤ) ਨੂੰ ਸੌਂਪੇ।

ਚਿੱਠੀ ਦੇ ਅਖ਼ੀਰ ਵਿੱਚ ਉਨ੍ਹਾਂ ਆਸ ਜਤਾਈ ਕਿ ਪੰਜਾਬ ਸਰਕਾਰ ਤੁਰੰਤ ਪੰਜਾਬ ਸਰਕਾਰ, ਲਾਹੌਰ ਨਾਲ ਸੰਪਰਕ ਸਾਧੇਗੀ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=5KHqJDJZhUY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''65ca151f-b8c0-4566-998b-a771bb595d4f'',''assetType'': ''STY'',''pageCounter'': ''punjabi.india.story.58014736.page'',''title'': ''ਭਗਤ ਸਿੰਘ : ਕਿੱਥੇ ਪਈਆਂ ਹਨ 160 ਕੇਸ ਫਾਇਲਾਂ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਉੱਠੀ ਮੰਗ'',''published'': ''2021-07-29T15:58:20Z'',''updated'': ''2021-07-29T15:58:20Z''});s_bbcws(''track'',''pageView'');