ਮੈਰੀ ਕੌਮ : ਟੋਕੀਓ ਓਲੰਪਿਕ ''''ਚ ਸਟਾਰ ਭਾਰਤੀ ਮੁੱਕੇਬਾਜ਼ ਦੀ ਹਾਰ ਨਾਲ ਭਾਰਤ ਦੇ ਤਮਗੇ ਦੀ ਉਮੀਦ ਟੁੱਟੀ - ਜਾਣੋ ਜ਼ਿੰਦਗੀ ਦੇ ਅਹਿਮ ਕਿੱਸੇ

07/29/2021 5:07:22 PM

BBC

ਟੋਕੀਓ ਵਿੱਚ ਮੁੱਕੇਬਾਜ਼ੀ ਦੇ ਮੁਕਾਬਲੇ ਵਿੱਚ ਭਾਰਤ ਦੀ ਦਿੱਗਜ਼ ਮੁੱਕੇਬਾਜ਼ ਮੈਰੀ ਕੌਮ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵਾਲੇਂਸ਼ਿਆ ਕੋਲੋਂ ਹਾਰ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਦਾ ਟੋਕੀਓ ਓਲੰਪਿਕ 2020 ਦਾ ਸਫ਼ਰ ਵੀ ਖ਼ਤਮ ਹੋ ਗਿਆ ਹੈ।

ਮੈਰੀ ਕੌਮ ਦਾ ਇੱਕ ਹੀ ਟੀਚਾ ਸੀ- ਦੋ ਵਾਰ ਮੁੱਕੇਬਾਜ਼ੀ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣਨਾ ਪਰ ਇਸ ਹਾਰ ਨਾਲ ਸੁਪਨਾ ਅਧੂਰਾ ਹੀ ਰਹਿ ਗਿਆ।

ਉਮਰ ਉਸ ਦੀ 38 ਸਾਲ ਹੈ, ਕੱਦ ਹੈ ਪੰਜ ਫੁੱਟ ਦੋ ਇੰਚ... ਪਰ ਉਸ ਦੀ ਹਿੰਮਤ ਅਤੇ ਹੌਸਲੇ ਦੀ ਨਾ ਤਾਂ ਕੋਈ ਉਮਰ ਹੈ ਅਤੇ ਨਾ ਕੋਈ ਕੱਦ।

ਇਹ ਵੀ ਪੜ੍ਹੋ-

  • ਟੋਕੀਓ ਓਲੰਪਿਕ: ਖਾਲੀ ਸਟੇਡੀਅਮ ''ਚ ਬਿਨਾਂ ਦਰਸ਼ਕਾਂ ਦੀਆਂ ਤਾੜੀਆਂ ਸੁਣੇ ਖੇਡਣਾ ਕਿਸ ਤਰ੍ਹਾਂ ਲਗਦਾ ਹੈ
  • ਭਾਰਤ ਤੋਂ ਲੈ ਕੇ ਯੂਰਪ ਤੱਕ ਹੜ੍ਹਾਂ ਦੇ ਕਹਿਰ ਦੀਆਂ ਅਣਦੇਖੀਆਂ ਤਸਵੀਰਾਂ
  • ਮੀਨੋਪੌਜ਼ ਕੀ ਹੈ ਤੇ ਔਰਤਾਂ ਦੀ ਇਸ ਸਮੱਸਿਆ ਬਾਰੇ ਸਭ ਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਹੈ

ਪਿਛਲੇ 20 ਸਾਲ ਤੋਂ ਵੀ ਜ਼ਿਆਦਾ ਸਾਲਾਂ ਤੋਂ ਮੈਰੀ ਕੌਮ ਇਸੇ ਹਿੰਮਤ ਦੇ ਬਲਬੂਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਂਦੀ ਆਈ ਹੈ ਅਤੇ ਤੋੜਦੀ ਆਈ ਹੈ।

ਉਂਝ ਤਾਂ ਮੈਰੀ ਦੀ ਜ਼ਿੰਦਗੀ ਦੇ ਅਨੇਕ ਪਹਿਲੂਆਂ ''ਤੇ ਅਖ਼ਬਾਰਾਂ ਦੇ ਅਣਗਿਣਤ ਪੰਨੇ ਭਰੇ ਜਾ ਚੁੱਕੇ ਹਨ, ਟੀਵੀ ਸ਼ੋਅ ਦੇ ਕਈ ਪ੍ਰੋਗਰਾਮ ਹੋ ਚੁੱਕੇ ਹਨ। ਇੱਥੋਂ ਤੱਕ ਕਿ ਫ਼ਿਲਮ ਵੀ ਬਣ ਚੁੱਕੀ ਹੈ।

ਭਾਰਤ ਦੀ ਆਇਰਨ ਲੇਡੀ

ਪਰ ਉਹ ਹਰ ਵਾਰ ਇੱਕ ਨਵੀਂ ਉਪਲੱਬਧੀ ਹਾਸਲ ਕਰ ਕੇ ਸਭ ਨੂੰ ਕੁਝ ਨਵਾਂ ਲਿਖਣ ਦਾ ਮੌਕਾ ਦੇ ਦਿੰਦੀ ਹੈ।

BBC

ਵਰਲਡ ਬਾਕਸਿੰਗ ਚੈਂਪੀਅਨ, ਓਲੰਪਿਕ ਚੈਂਪੀਅਨ, ਸੰਸਦ ਮੈਂਬਰ, ਬਾਕਸਿੰਗ ਅਕਾਦਮੀ ਦੀ ਮਾਲਕ, ਮਾਂ ਅਤੇ ਪਤਨੀ ਮੈਰੀ ਕਾਮ ਕਈ ਰੋਲ ਇਕੱਠੇ ਨਿਭਾਉਂਦੀ ਹੈ ਅਤੇ ਹਰ ਕੰਮ ਵਿੱਚ ਓਨੀ ਹੀ ਲਗਨ ਜਿੰਨੀ ਲਗਨ ਨਾਲ ਉਹ ਰਿੰਗ ਵਿੱਚ ਖੇਡਦੀ ਹੈ।

ਉਸ ਨੂੰ ਐਵੇਂ ਹੀ ਆਇਰਨ ਲੇਡੀ ਨਹੀਂ ਕਿਹਾ ਜਾਂਦਾ। ਮੁੱਕੇਬਾਜ਼ੀ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। 2012 ਦੇ ਲੰਡਨ ਓਲੰਪਿਕ ਵਿੱਚ ਵੀ ਉਨ੍ਹਾਂ ਨੂੰ ਕਾਂਸੀ ਦਾ ਮੈਡਲ ਮਿਲਿਆ ਸੀ।

ਪਹਿਲੀ ਵਿਸ਼ਵ ਚੈਂਪੀਅਨਸ਼ਿਪ ਉਸ ਨੇ 2001 ਵਿੱਚ ਜਿੱਤੀ ਸੀ ਅਤੇ ਉਦੋਂ ਤੋਂ ਲੈ ਕੇ 2019 ਤੱਕ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ ਅੱਠ ਵਾਰ ਮੈਡਲ ਜਿੱਤ ਚੁੱਕੀ ਹੈ।

ਮੈਰੀ ਬਾਕਸਿੰਗ ਰਿੰਗ ਦੇ ਅੰਦਰ ਜਿੰਨੀ ਜੁਝਾਰੂ ਹੈ। ਅਸਲ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਵੀ ਉਨ੍ਹਾਂ ਨੇ ਡਟ ਕੇ ਸਾਹਮਣਾ ਕੀਤਾ ਹੈ।

2011 ਵਿੱਚ ਮੈਰੀ ਕਾਮ ਦੇ ਸਾਢੇ ਤਿੰਨ ਸਾਲ ਦੇ ਬੇਟੇ ਦੇ ਦਿਲ ਦਾ ਅਪਰੇਸ਼ਨ ਹੋਣਾ ਸੀ। ਉਸੀ ਦੌਰਾਨ ਮੈਰੀ ਕਾਮ ਨੂੰ ਚੀਨ ਵਿੱਚ ਏਸ਼ੀਆ ਕੱਪ ਲਈ ਵੀ ਜਾਣਾ ਸੀ। ਫ਼ੈਸਲਾ ਮੁਸ਼ਕਿਲ ਸੀ।

ਆਖਿਰਕਾਰ ਮੈਰੀ ਕਾਮ ਦੇ ਪਤੀ ਓਨਲਰ ਬੇਟੇ ਨਾਲ ਰਹੇ ਅਤੇ ਮੈਰੀ ਕਾਮ ਏਸ਼ੀਆ ਕੱਪ ਵਿੱਚ ਗਈ ਅਤੇ ਗੋਲਡ ਮੈਡਲ ਜਿੱਤ ਕੇ ਲਿਆਈ।

ਮੈਰੀ ਦਾ ਬਚਪਨ ਤੇ ਸੰਘਰਸ਼

ਮਣੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਈ ਮੈਰੀ ਕਾਮ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਮੁੱਕੇਬਾਜ਼ੀ ਵਿੱਚ ਜਾਵੇ। ਬਚਪਨ ਵਿੱਚ ਮੈਰੀ ਕਾਮ ਘਰ ਦਾ ਕੰਮ ਕਰਦੀ, ਖੇਤ ਵਿੱਚ ਜਾਂਦੀ, ਭਰਾ-ਭੈਣ ਨੂੰ ਸੰਭਾਲਦੀ ਅਤੇ ਪ੍ਰੈਕਟਿਸ ਕਰਦੀ।

ਦਰਅਸਲ ਡਿੰਕੋ ਸਿੰਘ ਨੇ ਉਨ੍ਹਾਂ ਦਿਨਾਂ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉੱਥੋਂ ਹੀ ਮੈਰੀ ਕਾਮ ਨੂੰ ਵੀ ਮੁੱਕੇਬਾਜ਼ੀ ਦਾ ਚਸਕਾ ਲੱਗਿਆ। ਕਾਫ਼ੀ ਸਮੇਂ ਤੱਕ ਤਾਂ ਉਸ ਦੇ ਮਾਂ-ਬਾਪ ਨੂੰ ਪਤਾ ਹੀ ਨਹੀਂ ਸੀ ਕਿ ਮੈਰੀ ਕਾਮ ਮੁੱਕੇਬਾਜ਼ੀ ਕਰ ਰਹੀ ਹੈ।

ਸਾਲ 2000 ਵਿੱਚ ਅਖ਼ਬਾਰ ਵਿੱਚ ਛਪੀ ਸਟੇਟ ਚੈਂਪੀਅਨ ਦੀ ਫੋਟੋ ਤੋਂ ਉਨ੍ਹਾਂ ਨੂੰ ਪਤਾ ਲੱਗਿਆ। ਪਿਤਾ ਨੂੰ ਡਰ ਸੀ ਕਿ ਮੁੱਕੇਬਾਜ਼ੀ ਵਿੱਚ ਸੱਟ ਲੱਗੀ ਤਾਂ ਇਲਾਜ ਕਰਾਉਣਾ ਮੁਸ਼ਕਿਲ ਹੋਵੇਗਾ ਅਤੇ ਵਿਆਹ ਵਿੱਚ ਵੀ ਦਿੱਕਤ ਹੋਵੇਗੀ।

ਪਰ ਮੈਰੀ ਕਾਮ ਨਹੀਂ ਮੰਨੀ। ਮਾਂ-ਬਾਪ ਨੂੰ ਹੀ ਜ਼ਿੱਦ ਮੰਨਣੀ ਪਈ। ਮੈਰੀ ਨੇ 2001 ਦੇ ਬਾਅਦ ਤੋਂ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਇਸੀ ਦੌਰਾਨ ਮੈਰੀ ਕਾਮ ਦਾ ਵਿਆਹ ਹੋਇਆ ਅਤੇ ਦੋ ਜੌੜੇ ਬੱਚੇ ਵੀ।

ਮਾਂ ਬਣਨ ਤੋਂ ਬਾਅਦ ਜਿੱਤਿਆ ਸੀ ਓਲੰਪਿਕ ਮੈਡਲ

ਵਿਸ਼ਵ ਚੈਂਪੀਅਨ ਰਹਿ ਚੁੱਕੀ ਮੈਰੀ ਕਾਮ ਨੇ ਕਈ ਵਿਸ਼ਵ ਚੈਂਪੀਅਨਸ਼ਿਪ ਮੈਡਲ ਅਤੇ ਓਲੰਪਿਕ ਮੈਡਲ ਮਾਂ ਬਣਨ ਤੋਂ ਬਾਅਦ ਜਿੱਤੇ।

2012 ਓਲੰਪਿਕ ਵਿੱਚ ਤਾਂ ਚੁਣੌਤੀ ਇਹ ਵੀ ਸੀ ਕਿ ਮੈਰੀ ਕਾਮ ਨੂੰ ਆਪਣੇ ਭਾਰ ਵਰਗ 48 ਕਿਲੋਗ੍ਰਾਮ ਦੀ ਬਜਾਏ 51 ਕਿਲੋਗ੍ਰਾਮ ਵਰਗ ਵਿੱਚ ਖੇਡਣਾ ਪਿਆ ਸੀ। ਇਸ ਵਰਗ ਵਿੱਚ ਉਨ੍ਹਾਂ ਨੇ ਸਿਰਫ਼ ਦੋ ਹੀ ਮੈਚ ਖੇਡੇ ਸਨ।

ਮੈਰੀ ਕਾਮ ਨੇ ਕਰੀਅਰ ਵਿੱਚ ਬੁਰੇ ਦਿਨ ਵੀ ਦੇਖੇ ਜਦੋਂ ਉਹ 2014 ਵਿੱਚ ਗਲਾਸਗੋ ਵਿੱਚ ਕੁਆਲੀਫਾਈ ਨਹੀਂ ਕਰ ਸਕੀ ਅਤੇ ਨਾ ਹੀ ਰੀਓ ਓਲੰਪਿਕ ਲਈ ਕੁਆਲੀਫਾਈ ਕਰ ਸਕੀ ਸੀ।

ਮੈਰੀ ਕਾਮ ਨੇ ਨਿੱਜੀ ਜ਼ਿੰਦਗੀ ਵਿੱਚ ਵੀ ਕਈ ਚੁਣੌਤੀਆਂ ਝੱਲੀਆਂ ਹਨ। ''ਹਿੰਦੁਸਤਾਨ ਟਾਈਮਜ਼'' ਵਿੱਚ ਛਪੇ ਆਪਣੇ ਬੇਟਿਆਂ ਦੇ ਨਾਂ ਲਿਖੇ ਖ਼ਤ ਵਿੱਚ ਉਨ੍ਹਾਂ ਨੇ ਸਾਂਝਾ ਕੀਤਾ ਸੀ ਕਿ ਕਿਵੇਂ ਜਦੋਂ ਉਹ 17 ਸਾਲ ਦੀ ਸੀ ਤਾਂ ਉਹ ਜਿਨਸੀ ਉਤਪੀੜਨ ਦਾ ਸ਼ਿਕਾਰ ਹੋਈ ਸੀ-ਪਹਿਲੀ ਵਾਰ ਮਣੀਪੁਰ ਵਿੱਚ, ਫਿਰ ਦਿੱਲੀ ਵਿੱਚ ਅਤੇ ਹਿਸਾਰ ਵਿੱਚ। ਇਹ ਉਹ ਦੌਰ ਸੀ ਜਦੋਂ ਮੈਰੀ ਕਾਮ ਮੁੱਕੇਬਾਜ਼ੀ ਵਿੱਚ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੀ ਸੀ।

ਜਦੋਂ ਉਹ ਆਪਣੀ ਤੀਜੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਘਰ ਪਰਤੀ ਤਾਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਸਹੁਰੇ ਦਾ ਕਤਲ ਕਰ ਦਿੱਤਾ ਗਿਆ ਸੀ।

ਪਰ ਹਰ ਬਾਰ ਮੈਰੀ ਨੇ ਹਾਲਾਤ ਨੂੰ ਮਾਤ ਦਿੱਤੀ ਅਤੇ ਬਾਕਸਿੰਗ ਰਿੰਗ ਵਿੱਚ ਉਹ ਅਲੱਗ ਹੀ ਰੂਪ ਵਿੱਚ ਨਜ਼ਰ ਆਉਂਦੀ ਹੈ।

ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ, ''''ਇਹ ਇੱਕ ਤਰ੍ਹਾਂ ਨਾਲ ਸਜ਼ਾ ਦੇਣ ਵਾਲੀ ਖੇਡ ਹੈ। ਰਿੰਗ ਵਿੱਚ ਸਿਰਫ਼ ਦੋ ਹੀ ਮੁੱਕੇਬਾਜ਼ੀ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਰਿੰਗ ਵਿੱਚ ਜਾਓ ਅਤੇ ਤੁਸੀਂ ਗੁੱਸੇ ਵਿੱਚ ਨਾ ਆਓ ਤਾਂ ਤੁਸੀਂ ਅਸਲ ਬਾਕਸਰ ਨਹੀਂ ਹੋ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਆਪਣੇ ਅੰਦਰ ਦੇ ਇਸੀ ਗੁੱਸੇ ਨੂੰ ਰਿੰਗ ਵਿੱਚ ਉਤਾਰ ਕੇ ਮੈਰੀ ਕਾਮ ਚੈਂਪੀਅਨ ਬਣਦੀ ਆਈ ਹੈ।

ਇੱਕ ਮਝੇ ਹੋਏ ਖਿਡਾਰੀ ਦੀ ਤਰ੍ਹਾਂ ਮੈਰੀ ਨੇ ਸਮੇਂ ਦੇ ਨਾਲ ਆਪਣੀ ਤਕਨੀਕ ਵਿੱਚ ਵੀ ਤਬਦੀਲੀ ਕੀਤੀ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਸੀ, ''''ਅੱਜ ਦੀ ਮੈਰੀ ਅਤੇ 2012 ਤੋਂ ਪਹਿਲਾਂ ਦੀ ਮੈਰੀ ਵਿੱਚ ਫਰਕ, ਨੌਜਵਾਨ ਮੈਰੀ ਇੱਕ ਤੋਂ ਬਾਅਦ ਇੱਕ ਲਗਾਤਾਰ ਪੰਚ ਮਾਰਦੀ ਸੀ। ਹੁਣ ਮੈਰੀ ਹਮਲਾ ਕਰਨ ਲਈ ਸਹੀ ਵਕਤ ਦਾ ਇੰਤਜ਼ਾਰ ਕਰਦੀ ਹੈ ਅਤੇ ਇਸ ਤਰ੍ਹਾਂ ਆਪਣੀ ਊਰਜਾ ਬਚਾਉਂਦੀ ਹੈ।''''

ਨਵੇਂ ਖਿਡਾਰੀਆਂ ਨੂੰ ਉਹ ਇੱਕ ਹੀ ਗੱਲ ਕਹਿੰਦੀ ਹੈ-ਜੇਕਰ ਮੈਂ ਕਰ ਸਕਦੀ ਹਾਂ, ਤਾਂ ਤੁਸੀਂ ਕਿਉਂ ਨਹੀਂ?

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=2S58VJUa8Kg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8db598c3-9838-44ad-a6bc-39b904b90c61'',''assetType'': ''STY'',''pageCounter'': ''punjabi.india.story.58010979.page'',''title'': ''ਮੈਰੀ ਕੌਮ : ਟੋਕੀਓ ਓਲੰਪਿਕ \''ਚ ਸਟਾਰ ਭਾਰਤੀ ਮੁੱਕੇਬਾਜ਼ ਦੀ ਹਾਰ ਨਾਲ ਭਾਰਤ ਦੇ ਤਮਗੇ ਦੀ ਉਮੀਦ ਟੁੱਟੀ - ਜਾਣੋ ਜ਼ਿੰਦਗੀ ਦੇ ਅਹਿਮ ਕਿੱਸੇ'',''author'': ''ਵੰਦਨਾ'',''published'': ''2021-07-29T11:28:51Z'',''updated'': ''2021-07-29T11:28:51Z''});s_bbcws(''track'',''pageView'');