ਕੇਂਦਰੀ ਮੰਤਰੀ ਨੇ ਦੱਸਿਆ ਪੰਜਾਬ ਵਿੱਚ ਕਿੰਨੀਆਂ ਹਿਰਾਸਤੀ ਮੌਤਾਂ ਹੋਈਆਂ - ਪ੍ਰੈੱਸ ਰਿਵੀਊ

07/29/2021 7:52:23 AM

AFP
ਹਿਰਾਸਤੀ ਮੌਤ ਨਾਲ ਜੁੜੇ ਕੁਝ ਸਵਾਲ ਸਮੇਂ-ਸਮੇਂ ''ਤੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਸਦਨ ਵਿੱਚ ਦੇਸ਼ ਭਰ ਵਿੱਚ ਹੋਈਆਂ ਹਿਰਾਸਤੀ ਮੌਤਾਂ ਬਾਰੇ ਜਾਣਕਾਰੀ ਦਿੱਤੀ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਕੇਂਦਰੀ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਪਿਛਲੇ ਤਿੰਨਾਂ ਸਾਲਾਂ ਦੌਰਾਨ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਪੁਲਿਸ ਹਿਰਾਸਤ ਵਿੱਚ 348 ਮੌਤਾਂ ਜਦਕਿ ਜੇਲ੍ਹਾਂ ਵਿੱਚ 5,221 ਮੌਤਾਂ ਹੋਈਆਂ।

ਨਿਆਂਇਕ ਹਿਰਾਸਤ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਉੱਤਰ ਪ੍ਰਦੇਸ਼ ਵਿੱਚ (443) ਹੋਈਆਂ ਜਦਕਿ ਦੂਜੇ ਨੰਬਰ ''ਤੇ ਪੱਛਮੀ ਬੰਗਾਲ ਰਿਹਾ ਜਿੱਥੇ 177 ਮੌਤਾਂ ਅਤੇ ਬਿਹਾਰ ਵਿੱਚ 156 ਜਾਨਾਂ ਗਈਆਂ।

ਜਦਕਿ ਪੰਜਾਬ ਅਤੇ ਹਰਿਆਣਾ ਵਿੱਚ ਇਸੇ ਅਰਸੇ ਦੌਰਾਨ ਪੁਲਿਸ ਕਸਟਡੀ ਵਿੱਚ 13-13 ਮੌਤਾਂ ਦੇ ਮਾਮਲੇ ਦਰਜ ਕੀਤੇ ਗਏ।

ਮੰਤਰੀ ਮੁਤਾਬਕ ਪੰਜਾਬ ਨੇ ਕੁੱਲ ਮਿਲਾ ਕੇ ਹਿਰਾਸਤੀ ਮੌਤਾਂ ਦੇ 293 ਮਾਮਲੇ ਦਰਜ ਕੀਤੇ, ਜਿਨ੍ਹਾਂ ਵਿੱਚੋਂ 13 ਜਾਨਾਂ ਪੁਲਿਸ ਹਿਰਾਸਤ ਵਿੱਚ ਅਤੇ 280 ਨਿਆਂਇਕ ਹਿਰਾਸਤ (ਜੇਲ੍ਹਾਂ) ਵਿੱਚ ਗਈਆਂ। ਜਦਕਿ ਹਰਿਆਣੇ ਵਿੱਚ 198 ਜਾਨਾਂ ਹਿਰਾਸਤ ਦੌਰਾਨ ਗਈਆਂ।

ਇਹ ਵੀ ਪੜ੍ਹੋ:

  • ਲਵਪ੍ਰੀਤ ਸਿੰਘ ਮਾਮਲਾ: ਕੁੜੀ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਪਰਿਵਾਰ ਨਿਰਾਸ਼ ਕਿਉਂ
  • ਬਿਜਲੀ ਸਮਝੌਤੇ ਰੱਦ ਕਰਨ ਦੇ ਹੁਕਮ : ਕੈਪਟਨ ਨੇ ਫ਼ੈਸਲੇ ਲਈ ਕੀ ਅਧਾਰ ਬਣਾਇਆ
  • ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ

WHO ਦੀ ਕੋਵਿਡ ਮੌਤਾਂ ਬਾਰੇ ਨਵੀਂ ਚੇਤਾਵਨੀ

ਮਹਾਮਾਰੀ ਬਾਰੇ ਆਪਣੀ ਹਫ਼ਤਾਵਾਰੀ ਅਪਡੇਟ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਹੈ ਕਿ ਹਫ਼ਤੇ ਦੌਰਾਨ ਹੋਈਆਂ 69,000 ਹਜ਼ਾਰ ਮੌਤਾਂ ਵਿੱਚੋ ਜ਼ਿਆਦਾਤਰ ਅਮਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਹੋਈਆਂ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਿਛਲੇ ਹਫ਼ਤੇ ਦੌਰਾਨ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 21% ਦਾ ਵਾਧਾ ਦੇਖਿਆ ਗਿਆ ਹੈ। ਸੰਸਥਾ ਮੁਤਾਬਕ ਇਸ ਦੀ ਮੁੱਖ ਵਜ੍ਹਾ ਡੇਲਟਾ ਵੇਰੀਐਂਟ ਹੈ।

ਸੰਗਠਨ ਦੇ ਚੇਤਾਇਆ ਹੈ ਕਿ ਜੇ ਇਹੀ ਰੁਝਾਨ ਜਾਰੀ ਰਹੇ ਤਾਂ ਆਉਣ ਵਾਲੇ ਦੋ ਹਫ਼ਤਿਆਂ ਵਿੱਚ ਮੌਤਾਂ ਦਾ ਅੰਕੜਾ 20 ਕਰੋੜ ਤੋਂ ਪਾਰ ਹੋ ਸਕਦਾ ਹੈ।

ਸਾਊਦੀ ਅਰਬ ਨੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲਿਆਂ ਉੱਪਰ ਲਾਈ 3 ਸਾਲ ਦੀ ਪਾਬੰਦੀ

PA Media
ਲਾਲ ਸੂਚੀ ਵਿੱਚ ਸ਼ਾਮਲ ਦੇਸ਼ਾਂ ਦੀ ਯਾਤਰਾ ਕਰਨ ਨੂੰ ਕੋਵਿਡ ਹਦਾਇਤਾਂ ਦੀ ਉਲੰਘਣਾ ਮੰਨਿਆ ਜਾਵੇਗਾ

ਸਾਊਦੀ ਅਰਬ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੀ ਲਾਲ ਸੂਚੀ ਜਾਰੀ ਕੀਤੀ ਹੈ ਜਿੱਥੋਂ ਆਉਣ ਵਾਲੇ ਯਾਤਰੀਆਂ ਉੱਪਰ ਭਾਰੀ ਜੁਰਮਾਨੇ ਅਤੇ ਤਿੰਨ ਸਾਲਾਂ ਲਈ ਦਾਖ਼ਲੇ ਉੱਪਰ ਪਾਬੰਦੀ ਲਗਾਈ ਜਾਵੇਗੀ।

ਖ਼ਬਰ ਵੈਬਸਾਈਟ ਐੱਨਡੀਟੀਵੀ ਨੇ ਗਲਫ਼ ਨਿਊਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਬੰਦੀਸ਼ੁਦਾ ਦੇਸ਼ਾਂ ਦਾ ਸਫ਼ਰ ਕਰਨਾ ਮੌਜੂਦਾ ਕੋਵਿਡ ਪਾਬੰਦੀਆਂ ਦੀ ਉਲੰਘਣਾ ਹੈ।

ਲਾਲ ਸੂਚੀ ਵਿੱਚ ਸ਼ਾਮਲ ਕੀਤੇ ਗਏ ਦੇਸ਼ਾਂ ਵਿੱਚ ਸ਼ਾਮਲ ਹਨ- ਯੂਏਈ, ਲਿਬੀਆ, ਸੀਰੀਆ, ਲਿਬਨਾਨ, ਯਮਨ, ਈਰਾਨ, ਤੁਰਕੀ, ਅਮਰੀਕਾ, ਇਥੋਪੀਆ, ਸੋਮਾਲੀਆ, ਕੌਂਗੋ, ਅਫ਼ਗਾਨਿਸਤਾਨ, ਵੈਨੇਜ਼ੂਏਲਾ, ਬੇਲਾਰੂਸ, ਭਾਰਤ ਅਤੇ ਵੀਅਤਨਾਮ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=8rJ06IBlZTM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f0abfb46-066b-4e4a-963b-32c6fecc09fd'',''assetType'': ''STY'',''pageCounter'': ''punjabi.india.story.58007635.page'',''title'': ''ਕੇਂਦਰੀ ਮੰਤਰੀ ਨੇ ਦੱਸਿਆ ਪੰਜਾਬ ਵਿੱਚ ਕਿੰਨੀਆਂ ਹਿਰਾਸਤੀ ਮੌਤਾਂ ਹੋਈਆਂ - ਪ੍ਰੈੱਸ ਰਿਵੀਊ'',''published'': ''2021-07-29T02:20:19Z'',''updated'': ''2021-07-29T02:20:19Z''});s_bbcws(''track'',''pageView'');