ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ

07/28/2021 5:22:22 PM

Reuters
ਭਾਰਤ ਬੁੱਧਵਾਰ ਨੂੰ ਗ੍ਰੇਟ ਬ੍ਰਿਟੇਨ ਤੋਂ 1-4 ਨਾਲ ਮੈਚ ਹਾਰ ਗਿਆ ਹੈ

ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਸੋਰਡ ਮਾਰੀਨੇ ਨੇ ਟੀਮ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਅੱਜ ਇੱਕ ਟੀਮ ਵਾਂਗ ਨਹੀਂ ਖੇਡੇ।

ਜਿਸ ਨਾਲ ਉਸ ਨੂੰ ਸਿੱਧੇ ਤੌਰ ''ਤੇ ਟੋਕੀਓ ਓਲੰਪਿਕ ਦੇ ਪੂਲ ਏ ਵਿੱਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤ ਬੁੱਧਵਾਰ ਨੂੰ ਗ੍ਰੇਟ ਬ੍ਰਿਟੇਨ ਤੋਂ 1-4 ਨਾਲ ਮੈਚ ਹਾਰ ਗਿਆ ਹੈ ਅਤੇ ਨੀਦਰਲੈਂਡ ਅਤੇ ਜਰਮਨੀ ਤੋਂ ਹਾਰਨ ਮਗਰੋਂ ਇਹ ਭਾਰਤ ਦੀ ਲਗਾਤਾਰ ਹੋਈ ਤੀਜੀ ਹਾਰ ਹੈ।

ਆਖ਼ਰ ਟੀਮ ਨੂੰ ਕੀ ਹੋ ਗਿਆ ਹੈ, ਅਜਿਹਾ ਪੁੱਛੇ ਜਾਣ ਤੋਂ ਬਾਅਦ ਕੋਚ ਮਾਰੀਨੇ ਨੇ ਕਿਹਾ, "ਕਈ ਚੀਜ਼ਾਂ ਗੜਬੜ ਕਰ ਰਹੀਆਂ ਹਨ, ਕਈ ਲੋਕ ਇਕੱਲੇ-ਇਕੱਲੇ ਖੇਡ ਰਹੇ ਹਨ, ਇਹ ਕੋਈ ਟੀਮ ਵਜੋਂ ਨਹੀਂ ਖੇਡ ਰਹੇ, ਕੋਈ ਟੀਮ ਬਚਾਅ ਨਹੀਂ ਕਰ ਰਹੀ, ਮੈਨੂੰ ਨਹੀਂ ਪਤਾ ਅਜਿਹਾ ਕਿਉਂ ਹੈ।"

ਇਹ ਵੀ ਪੜ੍ਹੋ-

  • ਟੋਕੀਓ ਓਲੰਪਿਕ: ਖਾਲੀ ਸਟੇਡੀਅਮ ''ਚ ਬਿਨਾਂ ਦਰਸ਼ਕਾਂ ਦੀਆਂ ਤਾੜੀਆਂ ਸੁਣੇ ਖੇਡਣਾ ਕਿਸ ਤਰ੍ਹਾਂ ਲਗਦਾ ਹੈ
  • ਟੋਕੀਓ ਓਲੰਪਿਕ: ਕੀ ਭਾਰਤੀ ਮਹਿਲਾ ਹਾਕੀ ਟੀਮ ਨੇ ਬਹੁਤ ਸਾਰੇ ਮੌਕੇ ਗਵਾ ਦਿੱਤੇ
  • ਟੋਕੀਓ ਓਲੰਪਿਕ: ਅੱਜ ਭਾਰਤ ਦੇ ਕਿਹੜੇ-ਕਿਹੜੇ ਮੁਕਾਬਲੇ ਹਨ
Reuters
ਮੈਚ ਵਿੱਚ ਭਾਰਤੀਆਂ ਨੇ ਆਪਣੇ ਛੇ ਪੈਨਲਟੀ ਕਾਰਨਰ ਸਣੇ ਕਈ ਮੌਕੇ ਗਵਾਏ

"ਅਸੀਂ ਸੱਚਮੁੱਚ ਇਨ੍ਹਾਂ ਚੀਜ਼ਾਂ ਨੂੰ ਦਰਕਿਨਾਰ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਇਹੀ ਹੋ ਰਿਹਾ ਹੈ।"

ਮੈਚ ਵਿੱਚ ਭਾਰਤੀਆਂ ਨੇ ਆਪਣੇ ਛੇ ਪੈਨਲਟੀ ਕਾਰਨਰ ਸਣੇ ਕਈ ਮੌਕੇ ਗਵਾਏ।

ਕੋਚ ਨੇ ਕਿਹਾ, "ਵਿਅਕਤੀਗਤ ਪੱਧਰ ਬਹੁਤ ਘੱਟ ਸੀ। ਇੱਕ ਵੀ ਕੁੜੀ ਟੀਮ ਲਈ ਨਹੀਂ ਖੇਡ ਰਹੀ ਸੀ।"

"ਫਿਰ ਵੀ ਅਸੀਂ ਲੰਬੇ ਸਮੇਂ ਤੱਕ ਮੈਚ ਵਿੱਚ ਰਹੇ ਪਰ ਤੁਹਾਨੂੰ ਅੱਠ ਪੈਨਲਟੀ ਕਾਰਨਰ ਮਿਲੇ, ਅਸੀਂ ਇੱਕ ਗੋਲ ਮਾਰਿਆ, ਜੋ ਕਾਫੀ ਨਹੀਂ ਸੀ।"

ਕੋਚ ਨੇ ਕਿਹਾ ਕਿ ਅਜਿਹਾ ਹਰੇਕ ਲਈ ਹੈ ਕਿ ਜੇਕਰ ਤੁਸੀਂ ਟੀਮ ਲਈ ਨਹੀਂ ਖੇਡ ਰਹੇ ਤਾਂ ਕਦੇ ਵੀ ਮੈਚ ਨਹੀਂ ਜਿੱਤ ਸਕਦੇ।

ਉਨ੍ਹਾਂ ਨੇ ਅੱਗੇ ਕਿਹਾ, "ਹਰ ਕਿਸੇ ਦਾ ਵਿਅਕਤੀਗਤ ਪੱਧਰ ਚੰਗਾ ਨਹੀਂ ਹੁੰਦਾ। ਜੇ ਤੁਹਾਡਾ ਬੁਨਿਆਦੀ ਹੁਨਰ ਚੰਗਾ ਨਹੀਂ ਹੈ ਤਾਂ ਹਰ ਚੀਜ਼ ਵਿੱਚ ਬਹੁਤ ਸਮਾਂ ਲਗਦਾ ਹੈ ਅਤੇ ਅੱਜ ਬੁਨਿਆਦੀ ਹੁਨਰ ਵੀ ਨਿਖਰਨ ''ਚ ਲੰਬਾ ਸਮਾਂ ਲੈਂਦਾ ਹੈ।"

ਉਨ੍ਹਾਂ ਨੇ ਕਿਹਾ ਕਿ ਖਿਡਾਰੀ "ਪੁਰਾਣੀ ਭਾਰਤੀ ਸ਼ੈਲੀ" ਨਾਲ ਗੇਂਦ ਪਿੱਛੇ ਭੱਜਦੇ ਰਹੇ। "ਹੋਰਨਾਂ ਮੈਚਾਂ ਵਿੱਚ ਸਾਨੂੰ ਹੋਰ ਇੱਕਜੁੱਟ ਹੋ ਕੇ ਖੇਡਣਾ ਹੋਵੇਗਾ ਅਤੇ ਗੇਂਦ ਦਿੱਤੀ ਤੇ ਅੱਗੇ ਵਧੇ ਅਜਿਹਾ ਨਹੀਂ ਹੋਣਾ ਚਾਹੀਦਾ।"

ਉਨ੍ਹਾਂ ਨੇ ਕਿਹਾ ਕਿ ਚੰਗਾ ਪ੍ਰਦਰਸ਼ਨ ਕਰਨ ਅਤੇ ਜਿੱਤਣ ਲਈ ਟੀਮ ਨੂੰ "ਹਮੇਸ਼ਾ ਇੱਕਜੁੱਟ ਰਹਿਣਾ ਹੋਵੇਗਾ ਅਤੇ ਭਾਰਤੀ ਟੀਮ ਲਈ ਇਹ ਔਖਾ ਕੰਮ ਹੈ।"

ਬੀਤੇ ਦਿਨ ਗ੍ਰੇਟ ਬ੍ਰਿਟੇਨ ਟੀਮ (ਮਹਿਲਾ) ਨੇ ਗਰਮ ਅਤੇ ਹੁੰਮਸ ਭਰੇ ਮੌਸਮ ਵਿੱਚ ਖੇਡੇ ਮੈਚ ਦੌਰਾਨ ਕੁਝ ਮਿੰਟਾਂ ਵਿੱਚ ਹੀ ਹਮਲਾਵਰ ਸ਼ੈਲੀ ਵਿੱਚ ਆ ਗਈ ਸੀ।

ਹਾਲਾਂਕਿ, ਇਸੇ ਓਆਈ ਗਰਾਊਂਡ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੀ ਪੁਰਸ਼ਾਂ ਦੀ ਟੀਮ ਦਾ ਪ੍ਰਦਰਸ਼ਨ ਇਸ ਤੋਂ ਠੀਕ ਉਲਟ ਸੀ ਅਤੇ ਉਸ ਦਿਨ ਉੱਥੇ ਮੈਚ ਦੌਰਾਨ ਕਾਫੀ ਮੀਂਹ ਵੀ ਪੈਂਦਾ ਰਿਹਾ ਸੀ।

Reuters
ਕੋਚ ਨੇ ਟੀਮ ਵਿੱਚ ਇੱਕਜੁੱਟਤਾ ਦੀ ਕਮੀ ਦਰਸਾਈ

ਉਨ੍ਹਾਂ (ਬ੍ਰਿਟੇਨ) ਨੇ ਦੂਜੇ ਕੁਆਟਰ ਵਿੱਚ 2-0 ਗੋਲ ਕਰ ਲਏ ਸਨ ਪਰ ਭਾਰਤੀ ਟੀਮ ਪੈਨਲਟੀ ਕਾਰਨਰ ਰਾਹੀਂ ਇੱਕ ਗੋਲ ਕਰਨ ਵਿੱਚ ਹੀ ਸਫ਼ਲ ਰਹੀ।

ਪਰ ਅਗਲੇ ਦੋ-ਕੁਆਟਰਾਂ ਵਿੱਚ ਭਾਰਤੀ ਟੀਮ ਕੁਝ ਜ਼ਿਆਦਾ ਨਾ ਕਰ ਸਕੀ ਅਤੇ ਗ੍ਰੇਟ ਬ੍ਰਿਟੇਨ ਨੇ ਦੋ ਹੋਰ ਗੋਲ ਦਾਗ਼ ਦਿੱਤੇ।

ਭਾਰਤੀਆਂ ਨੂੰ ਵਧੇਰੇ ਕਾਰਡ ਮਿਲਣ ਕਰਕੇ ਕੀ ਬੁਰਾ ਹੋਇਆ?

ਸਲੀਮਾ ਟੇਟੇ ਅਤੇ ਨਵਜੋਤ ਕੌਰ ਨੂੰ ਪੀਲਾ ਕਾਰਡ ਦਿਖਾਇਆ ਗਿਆ।

ਬੀਬੀਸੀ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਭਾਰਤੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ, "ਇਹ ਸਾਡੇ ਵਿੱਚ ਸਪੱਸ਼ਟ ਤੌਰ ''ਤੇ ਅਨੁਸਾਸ਼ਨਹੀਣਤਾ ਸੀ।"

ਪਰ ਕੋਚ ਨਾਰਾਜ਼ ਸਨ। ਉਨ੍ਹਾਂ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਹ ਠੀਕ ਸਨ ਜਾਂ ਗ਼ਲਤ। ਮੈਂ ਉਸ ਨੂੰ ਜੱਜ ਨਹੀਂ ਕਰਨਾ ਚਾਹੁੰਦਾ। ਬਲਕਿ ਅਜਿਹਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਉਸ ਹਾਲਾਤ ਵਿੱਚ ਨਾ ਲੈ ਕੇ ਆਓ ਤਾਂ ਜੋ ਰੈਫਰੀ ਨੂੰ ਅਜਿਹਾ ਕਰਨਾ ਪਵੇ।"

"ਇਸ ਲਈ ਮੈਂ ਟੀਮ ਨੂੰ ਇਸ ਦਾ ਦੋਸ਼ ਦਿੰਦਾ ਹਾਂ ਅਤੇ ਜੇ ਤੁਸੀਂ 10 ਖਿਡਾਰੀਆਂ ਨਾਲ ਮਿਲ ਕੇ ਖੇਡਦੇ ਹੋ ਤਾਂ ਇਹ ਦੂਜੇ ਖਿਡਾਰੀਆਂ ਦੀ ਊਰਜਾ ਨੂੰ ਕਾਇਮ ਰੱਖਦਾ ਹੈ।"

ਸੋਰਡ ਮਾਰੀਨੇ ਕਹਿੰਦੇ ਹਨ, "ਅਜੇ ਵੀ 6 ਪੁਆਇੰਟ ਰਹਿ ਗਏ ਅਤੇ ਇਹ ਸਾਨੂੰ ਕੁਆਟਰ ਤੱਕ ਲੈ ਕੇ ਜਾ ਸਕਦੇ ਹਨ।"

ਬਿਲਕੁੱਲ, ਭਾਰਤ ਕਰ ਸਕਦਾ ਹੈ ਪਰ ਇਹ ਕਾਫੀ ਔਖਾ ਜਾਪਦਾ ਹੈ। ਭਾਰਤ ਦੇ ਦੋ ਮੈਚ ਬਚੇ ਹਨ, ਦੋਵਾਂ ਵਿੱਚ ਜਿੱਤ ਤੋਂ ਇਲਾਵਾ ਅੰਤਮ ਅੱਠ ਵਿੱਚ ਥਾਂ ਬਣਾਉਣ ਲਈ ਬਹੁਤ ਕੁਝ ਇਸ ਗੱਲ ''ਤੇ ਨਿਰਭਰ ਕਰੇਗਾ ਕਿ ਹੋਰ ਟੀਮਾਂ ਕਿਵੇਂ ਪ੍ਰਦਰਸ਼ਨ ਕਰਦੀਆਂ ਹਨ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=484ac4-gnWM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9139fd37-6aa9-4a59-92ae-e418cb12c36a'',''assetType'': ''STY'',''pageCounter'': ''punjabi.international.story.57998619.page'',''title'': ''ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ'',''author'': ''ਅਰਵਿੰਦ ਛਾਬੜਾ'',''published'': ''2021-07-28T11:39:39Z'',''updated'': ''2021-07-28T11:39:39Z''});s_bbcws(''track'',''pageView'');