ਪਿਛਲੇ ਸਾਲ ਹੀ ਹੋਇਆ ਸੀ ਕਾਜਲ ਦਾ ਵਿਆਹ, ਹੁਣ ਟੋਟਿਆਂ ''''ਚ ਮਿਲੀ ਲਾਸ਼- ਗਰਾਊਂਡ ਰਿਪੋਰਟ

07/26/2021 7:52:20 PM

ਮੰਜੂ ਦੇਵੀ ਦੇ ਅਥਰੂ ਲਗਾਤਾਰ ਵਗ ਰਹੇ ਹਨ, ਸ਼ੁੱਕਰਵਾਰ ਨੂੰ ਕਰੀਬ ਤਿੰਨ ਘੰਟੇ ਤੱਕ ਉਹ ਪੂਰੇ ਪਰਿਵਾਰ ਨਾਲ ਨਾਲੰਦਾ ਦੇ ਹਿਲਸਾ ਡੀਐੱਸਪੀ ਦਫ਼ਤਰ ਵਿੱਚ ਬੈਠੀ ਰਹੀ।

ਕਾਫੀ ਦੇਰ ਤੱਕ ਪੁਲਿਸ ਨਾਲ ਗੱਲਬਾਤ ਹੋਈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਮੰਜੂ ਦੀ ਗਰਭਵਤੀ ਧੀ ਕਾਜਲ ਦਾ ਕਥਿਤ ਤੌਰ ''ਤੇ ਉਸ ਦੇ ਪਤੀ ਨੇ ਦਾਜ ਲਈ ਕਤਲ ਕਰ ਦਿੱਤਾ ਹੈ।

ਇਲਜ਼ਾਮ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਕਈ ਟੁਕੜਿਆਂ ਵਿੱਚ ਵੱਢ ਕੇ ਅਤੇ ਸਾੜ ਕੇ ਦਫ਼ਨਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ-

  • ਜਦੋਂ ਬ੍ਰਿਗੇ. ਬਾਜਵਾ ਦੀ ਸਿਫਾਰਿਸ਼ ’ਤੇ ਪਾਕ ਕੈਪਟਨ ਨੂੰ ਮਿਲਿਆ ਸਰਬ-ਉੱਚ ਸਨਮਾਨ
  • ਉਹ ਜ਼ਮਾਨਾ ਜਦੋਂ ਕੌਮਾਂਤਰੀ ਹਾਕੀ ਮੈਚਾਂ ਦੀ ਬੋਲੀ ਪੰਜਾਬੀ ਹੋ ਜਾਂਦੀ - ''ਲਈਂ ਨੂਰਿਆ, ਦੇਈਂ ਬੀਰਿਆ''
  • ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਕੀ ਕਿਹਾ

ਕਾਜਲ ਦੇ ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ''ਉਸ ਦੀ ਲਾਸ਼ ਨੇੜਲੇ ਖੇਤਾਂ ਵਿੱਚ ਮਿਲੀ ਅਤੇ ਹਾਲਤ ਇੰਨੀ ਬੁਰੀ ਸੀ ਕਿ ਲਾਸ਼ ਦੇ ਟੁਕੜਿਆਂ ਨੂੰ ਥੈਲੇ ਵਿੱਚ ਭਰਕੇ ਲੈ ਕੇ ਆਉਣਾ ਪਿਆ।''

20 ਜੁਲਾਈ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ, ਪਰ ਪੁਲਿਸ ਅਜੇ ਤੱਕ ਮੁਲਜ਼ਮਾਂ ਨੂੰ ਫੜ੍ਹ ਨਹੀਂ ਸਕੀ ਹੈ।

ਕਈ ਹੈ ਮਾਮਲਾ?

ਪਟਨਾ ਜ਼ਿਲ੍ਹੇ ਵਿੱਚ ਬਖ਼ਤਿਆਰਪੁਰ ਦੇ ਬਿਹਟਾ ਪਿੰਡ ਦੀ ਰਹਿਣ ਵਾਲੀ ਕਾਜਲ ਦਾ ਵਿਆਹ ਪਿਛਲੇ ਸਾਲ ਨਾਲੰਦਾ ਵਿੱਚ ਹਿਲਸਾ ਦੇ ਨੋਨੀਆ ਬਿਗਹਾ ਪਿੰਡ ਦੇ ਸੰਜੀਤ ਕੁਮਾਰ ਨਾਲ ਕੀਤਾ ਸੀ।

ਸੰਜੀਤ ਰੇਲਵੇ ਵਿੱਚ ਗਰੁੱਪ ਡੀ ਦੇ ਕਰਮੀ ਹਨ ਅਤੇ ਬੰਗਲੁਰੂ ਵਿੱਚ ਕੰਮ ਕਰਦੇ ਹਨ।

ਕਾਜਲ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਆਹ ਵੇਲੇ ਕਰੀਬ 12 ਲੱਖ ਰੁਪਏ, ਦਾਜ ਤੋਂ ਇਲਾਵਾ ਗਹਿਣੇ ਅਤੇ ਮੋਟਰਸਾਈਕਲ ਦਿੱਤਾ ਸੀ।

ਪਰ ਮੁੰਡੇ ਦੇ ਪ੍ਰਮੋਸ਼ਨ ਦਾ ਹਵਾਲਾ ਦੇ ਕੇ ਇੱਕ ਸਾਲ ਬਾਅਦ ਮੁੰਡੇ ਦੇ ਪਰਿਵਾਰ ਵੱਲੋਂ 6 ਲੱਖ ਰੁਪਏ ਦੀ ਹੋਰ ਮੰਗ ਕੀਤੀ ਗਈ।

ਕਾਜਲ ਦੇ ਪਰਿਵਾਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਮੁੰਡਾ, ਜੋ ਰੇਲਵੇ ਵਿੱਚ ਗਰੁੱਪ ਡੀ ਵਿੱਚ ਸੀ, ਉਹ ਪ੍ਰਮੋਸ਼ਨ ਮਿਲਣ ਕਰਕੇ ਟੀਟੀਈ ਬਣ ਗਿਆ, ਇਸ ਲਈ ਉਹ ਦਾਜ ਦੀ ਮੰਗ ਕਰ ਰਿਹਾ ਸੀ।

ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਕੁੜੀ ਦੇ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ ਸੀ। ਕੁੜੀ ਨੇ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਤਸੀਹੇ ਦੇਣ ਦੀ ਸ਼ਿਕਾਇਤ ਕੀਤੀ ਸੀ।

ਮੰਜੂ ਦੇਵੀ ਮੁਤਾਬਕ 17 ਜੁਲਾਈ ਨੂੰ ਆਖ਼ਰੀ ਵਾਰ ਉਨ੍ਹਾਂ ਦੀ ਧੀ ਨਾਲ ਫੋਨ ''ਤੇ ਗੱਲ ਹੋਈ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਬੋਲੀ ਕਿ ਮੈਨੂੰ ਡਰ ਲੱਗ ਰਿਹਾ ਹੈ। ਫਿਰ ਨੌ ਵਜੇ ਉਸ ਦਾ ਮੌਬਾਈਲ ਬੰਦ ਹੋ ਗਿਆ, ਕਿਸੇ ਮੌਬਾਈਲ ''ਤੇ ਗੱਲ ਨਹੀਂ ਹੋ ਸਕੀ।"

ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਦੂਜੇ ਮੈਂਬਰ ਵੀ ਕਾਜਲ ਨਾਲ ਗੱਲ ਨਹੀਂ ਕਰਵਾ ਰਹੇ ਸਨ। ਇਸ ਤੋਂ ਪਹਿਲਾਂ ਵੀ ਉਸ ਨੂੰ ਘਰ ਭੇਜਣ ਲਈ ਉਹ ਰਾਜ਼ੀ ਨਹੀਂ ਹੋਏ ਸਨ।

ਉਹ ਕਹਿੰਦੀ ਹਨ, "ਉਹ ਲੋਕ ਆਉਣ ਹੀ ਨਹੀਂ ਦਿੰਦੇ ਸਨ, ਵਿਦਾ ਨਹੀਂ ਕਰਦੇ ਸਨ, ਪਿਤਾ ਅਤੇ ਭਰਾ ਲੈਣ ਗਏ ਸਨ ਪਰ ਉਹ ਲੋਕ ਨਹੀਂ ਆਉਣ ਦਿੰਦੇ ਸਨ।"

''ਥੈਲੇ ਵਿੱਚ ਭਰੇ ਲਾਸ਼ ਦੇ ਟੁਕੜੇ''

ਕਾਜਲ ਨਾਲ ਸੰਪਰਕ ਨਹੀਂ ਹੋ ਸਕਣ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਉਨ੍ਹਾਂ ਦਾ ਦਾਅਵਾ ਹੈ ਕਿ ਕੁਝ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਨੇੜਲੇ ਖੇਤਾਂ ਵਿੱਚ ਭਾਲ ਕਰਨ ਲਈ ਕਿਹਾ।

ਸੜਕ ਤੋਂ ਕਰੀਬ 500 ਮੀਟਰ ਅੰਦਰ ਖੇਤਾਂ ਵਿਚਾਲੇ ਪਰਿਵਾਰ ਵਾਲਿਆਂ ਅਤੇ ਪੁਲਿਸ ਨੂੰ ਕਈ ਟੁਕੜਿਆਂ ਵਿੱਚ ਇੱਕ ਲਾਸ਼ ਮਿਲੀ।

ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਪੁਲਿਸ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਟੁਕੜਿਆਂ ਨੂੰ ਖ਼ੁਦ ਥੈਲਿਆਂ ਵਿੱਚ ਭਰਿਆ।

ਕਾਜਲ ਦੇ ਪਿਤਾ ਅਰਵਿੰਦ ਕੁਮਾਰ ਨੇ ਬੀਬੀਸੀ ਨੂੰ ਕਿਹਾ, "ਹੋਰ ਕਿਵੇਂ ਲੈ ਕੇ ਆਉਂਦੇ, ਉਹ ਗਾਇਬ ਹੋਈ 17 ਤਰੀਕ ਦੀ ਸਵੇਰੇ ਤੇ ਮਿਲੀ ਚਾਰ ਦਿਨ ਬਾਅਦ 21 ਨੂੰ, ਉਸ ਨੂੰ ਸਾੜ ਕੇ ਗੱਡ ਦਿੱਤਾ, ਉਸ ਦੀ ਹਾਲਤ ਕੀ ਰਹੀ ਹੋਵੇਗੀ। ਹੱਥ-ਪੈਰ ਕੱਟ ਕੇ ਸਾਰੇ ਵੱਖ ਕਰ ਦਿੱਤੇ ਸਨ, ਇਸ ਲਈ ਥੈਲੇ ਵਿੱਚ ਲੈ ਕੇ ਗਏ।"

"ਉੱਥੇ ਪੁਲਿਸ ਵਾਲੇ ਸਨ, ਪਰ ਲਾਸ਼ ਦੇ ਟੁਕੜਿਆਂ ਨੂੰ ਉਨ੍ਹਾਂ ਲੋਕਾਂ ਨੇ ਹੱਥ ਨਹੀਂ ਲਗਾਇਆ, ਪ੍ਰਸ਼ਾਸਨ ਦਾ ਕੰਮ ਹੈ ਇਹ? ਪਰ ਕੀ ਕਰੀਏ।"

ਉਨ੍ਹਾਂ ਦਾ ਦਾਅਵਾ ਹੈ ਕਿ ਲਾਸ਼ ਮਿਲਣ ਤੋਂ ਇੱਕ ਦਿਨ ਪਹਿਲਾ ਤੱਕ ਮੁਲਜ਼ਮ ਪਿੰਡ ਵਿੱਚ ਸਨ।

ਜਿੱਥੋਂ ਲਾਸ਼ ਦੇ ਟੁਕੜੇ ਮਿਲੇ ਉਸ ਤੋਂ ਥੋੜ੍ਹੀ ਦੂਰ ਸੜ੍ਹੀ ਹੋਈ ਲੱਕੜ ਅਤੇ ਸੜ੍ਹੇ ਹੋਈ ਘਾਹ ਦੇ ਨਿਸ਼ਾਨ ਮਿਲੇ ਹਨ। ਉੱਤੇ ਦਰੱਖ਼ਤ ਦੇ ਪੱਤੇ ਵੀ ਸੜ੍ਹੇ ਹੋਏ ਸਨ।

ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਖ਼ੇਤ ਵਿੱਚ ਮੌਜੂਦ ਇੱਕ ਔਰਤ ਨੇ ਲਾਸ਼ ਨੂੰ ਦੇਖਣ ਦੀ ਗੱਲ ਵੀ ਆਖੀ ਹੈ।

ਇਹ ਵੀ ਪੜ੍ਹੋ-

  • ਔਰਤ ਦੀ ਕਤਲ ਮਗਰੋਂ ਸਾੜੀ ਲਾਸ਼ ਮਿਲੀ
  • ਸੈਕਸ ਤੋਂ ਇਨਕਾਰ ਕਰਨ ''ਤੇ ਪਤਨੀ ਦਾ ਕਤਲ
  • ਹਾਥਰਸ ਮਾਮਲੇ ਦੀ ਉਲਝਦੀ ਗੁੱਥੀ: ਹੁਣ ਤੱਕ ਕੀ-ਕੀ ਹੋਇਆ- ਗਰਾਊਂਡ ਰਿਪੋਰਟ

ਕਤਲ ਦਾ ਮਾਮਲਾ ਦਰਜ

ਪੁਲਿਸ ਨੇ 20 ਜੁਲਾਈ ਨੂੰ ਮਾਮਲਾ ਦਰਜ ਕੀਤਾ। 20 ਜੁਲਾਈ ਨੂੰ ਹੀ ਲਾਸ਼ ਦੇ ਟੁਕੜਿਆਂ ਨੂੰ ਪੋਸਟਮਾਰਟਮ ਅਤੇ ਡੀਐੱਨਏ ਜਾਂਚ ਲਈ ਪਟਨਾ ਭੇਜਿਆ ਗਿਆ ਹੈ।

ਹਾਲਾਂਕਿ, ਪਰਿਵਾਰ ਵਾਲਿਆਂ ਨੂੰ ਹੁਣ ਵੀ ਰਿਪੋਰਟ ਦਾ ਇੰਤਜ਼ਾਰ ਹੈ।

ਪੁਲਿਸ ਨੇ ਕਾਜਲ ਦੇ ਪਰਿਵਾਰ ਵਾਲਿਆਂ ਨੂੰ 23 ਜੁਲਾਈ ਨੂੰ ਲਾਸ਼ ਦੇ ਟੁਕੜੇ ਸੌਂਪ ਦਿੱਤੇ ਸਨ, ਜਿਸ ਤੋਂ ਬਾਅਦ ਪਟਨਾ ਵਿੱਚ ਗੰਗਾ ਨਦੀ ਦੇ ਕੰਢੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਹਿਲਸਾ ਦੇ ਡੀਐੱਸਪੀ ਕ੍ਰਿਸ਼ਣ ਮੁਰਾਰੀ ਪ੍ਰਸਾਦ ਨੇ ਬੀਬੀਸੀ ਨੂੰ ਕਿਹਾ, "304 ਬੀ ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਤਸੀਹਿਆਂ ਕਾਰਨ ਮੌਤ ਹੋਈ ਹੈ। ਕਤਲ ਹੋਵੇ ਜਾਂ ਖ਼ੁਦਕੁਸ਼ੀ ਡਿਪੈਂਡ ਕਰਦਾ ਹੈ। ਸੱਤ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਮੁੰਡਾ, ਮੁੰਡੇ ਦਾ ਭਰਾ ਦੋਵੇਂ ਭੈਣਾਂ ਅਤੇ ਉਨ੍ਹਾਂ ਦੇ ਪਤੀ।"

ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕੀ ਹੈ ਕਿ ਮਾਮਲਾ ਕਤਲ ਦਾ ਹੈ ਜਾਂ ਖ਼ੁਦਕੁਸ਼ੀ ਤੋਂ ਬਾਅਦ ਲਾਸ਼ ਨੂੰ ਕੱਟਿਆ ਜਾਂ ਸਾੜਿਆ ਗਿਆ ਹੈ, ਪਰ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਮੌਤ ਤਸੀਹਿਆਂ ਕਾਰਨ ਹੋਈ ਹੈ।

ਖ਼ਬਰ ਲਿਖਣ ਤੱਕ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਲਾਸ਼ ਮਿਲਣ ਵਾਲੀ ਥਾਂ ਤੋਂ ਮੁਲਜ਼ਮਾਂ ਦਾ ਘਰ ਮਹਿਜ਼ 500 ਮੀਟਰ ਦੀ ਦੂਰੀ ''ਤੇ ਹੈ।

ਰਸਤੇ ਵਿੱਚ ਦੋਵਾਂ ਪਾਸੇ ਘਰ ਬਣੇ ਹੋਏ ਹਨ, ਇਹ ਇੱਕ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਪਰ ਆਂਢ-ਗੁਆਂਢ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ।

ਗੁਆਂਢ ਵਿੱਚ ਬੈਠੀਆਂ ਕੁਝ ਔਰਤਾਂ ਨੇ ਕਿਹਾ ਕਿ ਉਸ ਘਰ ਨਾਲ ਸਬੰਧ ਬਹੁਤ ਘੱਟ ਸਨ।

ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਘਰ ਵਿੱਚ ਕਿਸੇ ਤਰ੍ਹਾਂ ਦੇ ਸ਼ੋਰ ਅਤੇ ਲੜਾਈ-ਝਗੜੇ ਦੀ ਗੱਲ ਨਹੀਂ ਸੁਣੀ।

ਘਰ ਦੇ ਸਾਰੇ ਲੋਕ ਫਰਾਰ ਹੋ ਗਏ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਨਕ ਤੱਕ ਨਹੀਂ ਲੱਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਨਸਾਫ਼ ਦੀ ਆਸ ਅਤੇ ਉਮਰ ਭਰ ਦਾ ਦਰਦ

ਪੁਲਿਸ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਮੁਲਜ਼ਮਾਂ ਨੂੰ ਫੜ੍ਹ ਲਵੇਗੀ। ਕਾਜਲ ਦੇ ਘਰ ਵਾਲਿਆਂ ਨੂੰ ਇਨਸਫ਼ ਦੀ ਆਸ ਹੈ ਪਰ ਇੱਕ ਗੱਲ ਉਨ੍ਹਾਂ ਨੂੰ ਝੰਝੋੜ ਰਹੀ ਹੈ ਕਿ ਸਮੇਂ ਰਹਿੰਦਿਆਂ ਉਨ੍ਹਾਂ ਦੀ ਧੀ ਨੂੰ ਘਰ ਬੁਲਾ ਲਿਆ ਹੁੰਦਾ ਤਾਂ ਅੱਜ ਇਹ ਦਿਨ ਨਹੀਂ ਦੇਖਣਾ ਪੈਂਦਾ।

ਕਾਜਲ ਦੇ ਪਿਤਾ ਅਰਵਿੰਦ ਕੁਮਾਰ ਕਹਿੰਦੇ ਹਨ, "ਅਸੀਂ ਰਾਖਸ਼ਾਂ ਦੇ ਹੱਥ ਵਿੱਚ ਆਪਣੀ ਧੀ ਦੇ ਦਿੱਤੀ। ਜਦੋਂ ਉਹ ਘਰ ਆਈ ਸੀ ਤਾਂ ਅਸੀਂ ਨਹੀਂ ਚਾਹੁੰਦੇ ਸੀ ਕਿ ਉਸ ਨੂੰ ਵਾਪਸ ਭੇਜੀਏ।"

"ਸੋਚਦੇ ਸੀ ਬੱਚਾ ਹੋਣ ਤੋਂ ਬਾਅਦ ਭੇਜਾਗੇ, ਪਰ ਉਨ੍ਹਾਂ ਲੋਕਾਂ ਨੇ ਬੁਲਾਇਆ ਤਾਂ ਅਸੀਂ ਸੋਚਿਆ ਭੇਜ ਦਿੰਦੇ ਹਾਂ, ਪਰਿਵਾਰ ਰੁੱਸ ਜਾਵੇਗਾ। ਫਿਰ ਸੋਚਿਆ ਕਿ ਲੈ ਆਵਾਂਗੇ। ਪੂਰਨਮਾਸ਼ੀ ਵਾਲੇ ਦਿਨ ਜਾ ਕੇ ਲੈ ਕੇ ਆਉਣਾ ਸੀ ਪਰ ਪਹਿਲਾ ਹੀ ਖ਼ਤਮ ਹੋ ਗਈ।"

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=W1YeTYrtzME

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3807585a-6a17-44a5-8600-f31e21d17f83'',''assetType'': ''STY'',''pageCounter'': ''punjabi.india.story.57970905.page'',''title'': ''ਪਿਛਲੇ ਸਾਲ ਹੀ ਹੋਇਆ ਸੀ ਕਾਜਲ ਦਾ ਵਿਆਹ, ਹੁਣ ਟੋਟਿਆਂ \''ਚ ਮਿਲੀ ਲਾਸ਼- ਗਰਾਊਂਡ ਰਿਪੋਰਟ'',''author'': ''ਸ਼ੁਭਮ ਕਿਸ਼ੌਰ'',''published'': ''2021-07-26T14:18:10Z'',''updated'': ''2021-07-26T14:18:10Z''});s_bbcws(''track'',''pageView'');