ਮਨੀਸ਼ ਤਿਵਾੜੀ ਦਾ ਦਾਅਵਾ, ‘ਭਾਜਪਾ ਦੀ ਲੋਕ ਸਭਾ ਦੀਆਂ ਸੀਟਾਂ 1000 ਤੱਕ ਕਰਨ ਦੀ ਯੋਜਨਾ’ - ਪ੍ਰੈੱਸ ਰਿਵੀਊ

07/26/2021 8:37:19 AM

ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਲੋਕ ਸਭਾ ਦੀਆਂ ਸੀਟਾਂ 1000 ਤੱਕ ਕਰਨ ਦੀ ਯੋਜਨਾ ਬਣਾ ਰਹੀ ਹੈ।

ਕਾਂਗਰਸੀ ਆਗੂ ਤਿਵਾੜੀ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ 2024 ਤੱਕ 1000 ਤੋਂ ਵੀ ਵੱਧ ਕਰਨ ਦੀ ਯੋਜਨਾ ਹੈ ਅਤੇ ਇਸ ਲਈ ਤਿਵਾੜੀ ਨੇ ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਮੰਗ ਕੀਤੀ ਹੈ।

ਆਪਣੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਦਿਆਂ ਮਨੀਸ਼ ਤਿਵਾੜੀ ਨੇ ਲਿਖਿਆ, ''''ਮੈਨੂੰ ਆਪਣੇ ਭਰੋਸੇਮੰਦ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ 2024 ਤੱਕ ਲੋਕ ਸਭਾ ਸੀਟਾਂ ਦੀ ਗਿਣਤੀ 1000 ਜਾਂ ਇਸ ਤੋਂ ਵੱਧ ਕਰਨ ਦਾ ਪ੍ਰਪੋਜ਼ਲ ਹੈ। ਨਵਾਂ ਸੰਸਦੀ ਚੈਂਬਰ 1000 ਸੀਟਾਂ ਵਾਲਾ ਬਣਾਇਆ ਜਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਲੋਕਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।''''

https://twitter.com/ManishTewari/status/1419321272530472971

ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋਕ ਸਭਾ ਸੀਟਾਂ 1000 ਕਰਨ ਦਾ ਪ੍ਰਪੋਜ਼ਲ ਹੈ ਤਾਂ ਇਸ ਦੇ ਪ੍ਰਭਾਵ ਵੀ ਹੋਣਗੇ।

ਇਹ ਵੀ ਪੜ੍ਹੋ:

  • ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਨੇ ਆਸਟਰੇਲੀਆ ਤੋਂ ਮਿਲੀ ਹਾਰ ਮਗਰੋਂ ਕੀ ਕਿਹਾ
  • ''ਕਿਸ ਤਰ੍ਹਾਂ ਦਾ ਸਮਾਜ ਬਣਾਇਆ ਜਾ ਰਿਹਾ ਹੈ ਜਿੱਥੇ ਲੋਕਾਂ ਨੂੰ ਵੱਖਰੀ ਰਾਇ ਰੱਖਣ ਬਦਲੇ ਦੇਸ਼ਧ੍ਰੋਹੀ ਕਿਹਾ ਜਾਂਦਾ ਹੈ''
  • ਕਿਸਾਨ ਅੰਦੋਲਨ: 26 ਜਨਵਰੀ ਦੀਆਂ ਘਟਨਾਵਾਂ ਤੇ ਵਕੀਲਾਂ ਦੀ ਨਿਯੁਕਤੀ ਬਾਰੇ ਦਿੱਲੀ ਸਰਕਾਰ ਤੇ ਐੱਲਜੀ ਵਿਚਾਲੇ ਰੇੜਕੇ ਦਾ ਪੂਰਾ ਮਾਮਲਾ

ਖੇਤਰੀ ਪਾਰਟੀਆਂ ਨੂੰ ਕੌਮੀ ਫਰੰਟ ਬਣਾਉਣਾ ਚਾਹੀਦਾ ਹੈ - ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤਰੀ ਸਿਆਸੀ ਪਾਰਟੀਆਂ ਨੂੰ ਇਕੱਠੇ ਆ ਕੇ ਇੱਕ ਨੈਸ਼ਨਲ ਫਰੰਟ ਕਾਇਮ ਕਰਨਾ ਚਾਹੀਦਾ ਹੈ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ''ਚ ਭਾਜਪਾ ਦੇ ਮੁਕਾਬਲੇ ਇੱਕ ਕੌਮੀ ਮੋਰਚਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਨਾਲ ਉਨ੍ਹਾਂ ਦੀ ਪਾਰਟੀ ਦੀ ਕਹਾਣੀ ਖ਼ਤਮ ਹੋ ਗਈ ਹੈ।

ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਮੂਲ ''ਚ ਹਨ ਅਤੇ ਉਨ੍ਹਾਂ ਪਾਰਟੀ ਇਨ੍ਹਾਂ ''ਤੇ ਕਦੇ ਸਮਝੌਤਾ ਨਹੀਂ ਕਰ ਸਕਦੀ ਇਸ ਲਈ ਉਨ੍ਹਾਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਨਾਲ ਆਪਣਾ ਦਹਾਕਿਆਂ ਪੁਰਾਣਾ ਗੱਠਜੋੜ ਤੋੜ ਦਿੱਤਾ ਅਤੇ ਕੇਂਦਰ ਸਰਕਾਰ ਤੋਂ ਬਾਹਰ ਹੋ ਗਈ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਕੋਰੋਨਾ ਖ਼ਿਲਾਫ਼ ਪੰਜਾਬ ''ਚ 63% ਲੋਕਾਂ ''ਚ ਐਂਟੀਬੌਡੀਜ਼

ਪੰਜਾਬ ਵਿੱਚ 63.4 ਫੀਸਦੀ ਲੋਕਾਂ ਵਿੱਚ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਕੋਰੋਨਾ ਖ਼ਿਲਾਫ਼ ਐਂਟੀਬੌਡੀਜ਼ ਵਿਕਸਿਤ ਹੋਏ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਤੱਥ ਚੌਥੇ ਸੀਰੋ ਸਰਵੇਖਣ ਵਿੱਚ ਆਏ ਹਨ ਜੋ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ (ICMR) ਵੱਲੋਂ ਕਰਵਾਇਆ ਗਿਆ ਹੈ।

Getty Images

ਇਸ ਸਰਵੇਖਣ ਦੌਰਾਨ ਐਂਟੀ ਬੌਡੀ ਟੈਸਟ (ਐਂਟੀ SI-RBD ਐਂਟੀ ਬੌਡੀਜ਼) ਪਿਛਲੇ ਮਹੀਨੇ 1,585 ਲੋਕਾਂ ਉੱਤੇ ਕੀਤਾ ਗਿਆ। ਇਹ ਲੋਕ ਪੰਜਾਬ ਦੇ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਤੋਂ ਸਨ।

ਐਂਟੀ ਬੌਡੀਜ਼ ਦੇ ਮਾਮਲੇ ''ਚ ਲੁਧਿਆਣਾ ਸਭ ਤੋਂ ਉੱਤੇ 71 ਫੀਸਦੀ ਰਿਹਾ, ਇਸ ਤੋਂ ਬਾਅਦ ਜਲੰਧਰ 65.5 ਫੀਸਦੀ, ਗੁਰਦਾਸਪੁਰ 63.4 ਫੀਸਦੀ ਅਤੇ ਪਟਿਆਲਾ 52.6 ਫੀਸਦੀ ਰਿਹਾ।

ਪੈਗਾਸਸ ਵਾਲੀ ਇਜ਼ਰਾਇਲੀ ਕੰਪਨੀ ਦੀ ਜਾਂਚ ਲਈ ਫਰਾਂਸ ਦੇ ਰਾਸ਼ਟਰਪਤੀ ਨੇ ਕੀ ਕਿਹਾ

ਫਰਾਂਸ ਦੇ ਰਾਸ਼ਟਰਪਤੀ ਇਮੈਨਿਉਲ ਮੈਕਰੋਨ ਦੇ ਇਜ਼ਰਾਇਲੀ ਪ੍ਰਧਾਨ ਮੰਤਰੀ ਨਫਟਾਲੀ ਬੈਨਟ ਨਾਲ ਕਥਿਤ ਪੈਗਾਸਸ ਜਸੂਸੀ ਕਾਂਡ ਬਾਰੇ ਗੱਲ ਕੀਤੀ ਜਾਣ ਦੀ ਖ਼ਬਰ ਹੈ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਮੈਕਰੋਨ ਨੇ ਇਜ਼ਰਾਇਲੀ ਸਰਕਾਰ ਨੂੰ ਉਨ੍ਹਾਂ ਇਲਜ਼ਾਮਾਂ ਦੀ ''''ਮੁਕੰਮਲ ਜਾਂਚ'''' ਕਰਨ ਬਾਰੇ ਕਿਹਾ ਹੈ ਜਿਨ੍ਹਾਂ ਮੁਤਾਬਿਕ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਇਜ਼ਰਾਇਲੀ ਜਸੂਸੀ ਸੌਫ਼ਟਵੇਅਰ ਨਾਲ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ।

ਮੈਕਰੋਨ ਨੇ ਇੱਕ ਫੋਨ ਕਾਲ ਰਾਹੀਂ ਉਨ੍ਹਾਂ ਅਤੇ ਕੈਬਿਨੇਟ ਦੇ ਸਾਥੀਆਂ ਦੇ ਫੋਨ ਪੈਗਾਸਸ ਨਾਲ ਅਟੈਕ ਕੀਤੇ ਜਾਣ ਬਾਰੇ ਗੱਲ ਕੀਤੀ ਹੈ। ਮੈਕਰੋਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਜ਼ਰਾਇਲੀ ਕੰਪਨੀ ਵੱਲੋਂ ਬਣਾਇਆ ਗਿਆ ਹੈਕਿੰਗ ਸੌਫ਼ਟਵੇਅਰ ਮੈਸੇਜ, ਤਸਵੀਰਾਂ, ਈ-ਮੇਲ, ਕਾਲ ਰਿਕਾਰਡ ਆਦਿ ਨਾਲ ਫੋਨ ਨੂੰ ਪ੍ਰਭਾਵਿਤ ਕਰਦਾ ਹੈ।

ਪੈਗਾਸਸ ਪ੍ਰੋਜੈਕਟ ਦੌਰਾਨ ਲੀਕ ਹੋਏ ਡਾਟਾ ਵਿੱਚ ਇਮੈਨਿਉਲ ਮੈਕਰੋਂ ਦਾ ਮੋਬਾਈਲ ਨੰਬਰ ਵੀ ਹੈ।

ਹਾਲਾਂਕਿ ਸੌਫ਼ਟਵੇਅਰ ਬਣਾਉਣ ਵਾਲੀ ਕੰਪਨੀ NSO ਨੇ ਕਿਹਾ ਹੈ ਕਿ ਮੈਕਰੋਂ ਨੂੰ ''''ਨਿਸ਼ਾਨਾ'''' ਨਹੀਂ ਬਣਾਇਆ ਗਿਆ।

ਇਹ ਵੀ ਪੜ੍ਹੋ :

  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਤਲਾਕ ਲੈਣ ਦਾ ਕੀ ਕਾਰਨ ਦੱਸਿਆ, 20 ਸਾਲ ਪਹਿਲਾਂ ਕਿਵੇਂ ਹੋਈ ਸੀ ਮੁਲਾਕਾਤ

https://www.youtube.com/watch?v=L9Z_AFyCMS4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a277089f-d1b1-4214-a274-44654c1e212a'',''assetType'': ''STY'',''pageCounter'': ''punjabi.india.story.57966063.page'',''title'': ''ਮਨੀਸ਼ ਤਿਵਾੜੀ ਦਾ ਦਾਅਵਾ, ‘ਭਾਜਪਾ ਦੀ ਲੋਕ ਸਭਾ ਦੀਆਂ ਸੀਟਾਂ 1000 ਤੱਕ ਕਰਨ ਦੀ ਯੋਜਨਾ’ - ਪ੍ਰੈੱਸ ਰਿਵੀਊ'',''published'': ''2021-07-26T03:06:08Z'',''updated'': ''2021-07-26T03:06:08Z''});s_bbcws(''track'',''pageView'');