ਅਰਵਿੰਦ ਕੇਜਰੀਵਾਲ ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਾ ਦੇ ਮਾਮਲੇ ਨਾਲ ਜੁੜੇ ਐੱਲਜੀ ਦੇ ਇਸ ਫੈਸਲੇ ਤੋਂ ਹੋਏ ਖਫ਼ਾ - ਪ੍ਰੈੱਸ ਰਿਵੀਊ

07/25/2021 8:52:18 AM

ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ 26 ਜਨਵਰੀ ਨੂੰ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਦੇ ਮਾਮਲੇ ਸਬੰਧੀ ਕੇਸਾਂ ਲਈ ਚੁਣੇ ਗਏ ਵਕੀਲਾਂ ਦੇ ਫ਼ੈਸਲੇ ਨੂੰ ਦਿੱਲੀ ਦੇ ਉਪ ਰਾਜਪਾਲ ਨੇ ਪਲਟ ਦਿੱਤਾ ਹੈ। ਇਸ ’ਤੇ ਅਰਵਿੰਦ ਕੇਜਰੀਵਾਲ ਨੇ ਸਖ਼ਤ ਇਤਰਾਜ਼ ਜਤਾਇਆ ਹੈ।

ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਇਸ ਫ਼ੈਸਲੇ ਨੂੰ ਕੇਂਦਰ ਸਰਕਾਰ ਵੱਲੋਂ ਪ੍ਰੇਰਿਤ ਦੱਸਿਆ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਦੇ ਫ਼ੈਸਲੇ ਨੂੰ ਬਦਲਣਾ ''ਦਿੱਲੀ ਦੇ ਲੋਕਾਂ ਦਾ ਅਪਮਾਨ ਹੈ।''

ਇਹ ਵੀ ਪੜ੍ਹੋ-

  • ਪੜ੍ਹ-ਲਿਖ ਕੇ ਇੰਸਪੈਕਟਰ ਬਣਨ ਦੀ ਇੱਛਾ ਰੱਖਣ ਵਾਲੀ ਕੁੜੀ ਦਾ ‘ਜੀਂਸ ਪਾਉਣ ਕਰਕੇ ਕਤਲ’ ਦਾ ਪੂਰਾ ਮਾਮਲਾ
  • ਅਫ਼ਗਾਨਿਸਤਾਨ : ਤਾਲਿਬਾਨ ਨੇ ਅਮਨ-ਸ਼ਾਂਤੀ ਲਈ ਰੱਖੀ ਇਹ ਸ਼ਰਤ, ਪਰ ਅਮਰੀਕਾ ਦਾ ਕੀ ਹੈ ਰੁਖ
  • ਟੋਕੀਓ ਓਲੰਪਿਕ 2020: ਮੀਰਾ ਬਾਈ ਚਾਨੂ ਦਾ ਪੰਜਾਬ ਨਾਲ ਕੀ ਹੈ ਰਿਸ਼ਤਾ ਤੇ ਮੈਡਲ ਜਿੱਤਣ ਤੋਂ ਬਾਅਦ ਕੀ ਕਿਹਾ

ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ''ਦਿੱਲੀ ਦੇ ਲੋਕਾਂ ਨੇ ਇਤਿਹਾਸਕ ਬਹੁਮਤ ਨਾਲ ਆਪ ਸਰਕਾਰ ਨੂੰ ਚੁਣਿਆ ਹੈ ਅਤੇ ਭਾਜਪਾ ਨੂੰ ਹਰਾਇਆ ਹੈ। ਭਾਜਪਾ ਨੂੰ ਦੇਸ਼ ਚਲਾਉਣ ਦਿਓ, ਆਪ ਨੂੰ ਦਿੱਲੀ ਚਲਾਉਣ ਦਿਓ। ਰੋਜ਼ਾਨਾ ਦੇ ਕੰਮਾਂ ਵਿੱਚ ਅਜਿਹਾ ਦਖ਼ਲ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ।"

https://twitter.com/ArvindKejriwal/status/1418921853943533574

ਦਰਅਸਲ 19 ਜੁਲਾਈ ਨੂੰ ਦਿੱਲੀ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਉਨ੍ਹਾਂ ਵੱਲੋਂ ਚੁਣੇ ਗਏ 26 ਜਨਵਰੀ ਨੂੰ ਹੋਈ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੇਸ ਲੜਨਗੇ।

ਐੱਲਜੀ ਨੇ ਦਿੱਲੀ ਸਰਕਾਰ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, “ਇਹ ਮਾਮਲਾ ਰਾਸ਼ਟਰਪਤੀ ਨੂੰ ਰੈਫਰ ਕੀਤਾ ਗਿਆ ਸੀ ਪਰ ਇਸ ਬਾਰੇ ਜਲਦੀ ਫੈਸਲਾ ਲੈਣਾ ਸੀ ਇਸ ਲਈ ਮੈਂ ਆਪਣੇ ਹੱਕ ਦਾ ਇਸਤੇਮਾਲ ਕਰਦੇ ਹੋਏ ਦਿੱਲੀ ਪੁਲਿਸ ਵੱਲੋਂ ਚੁਣੇ ਗਏ ਵਕੀਲਾਂ ਦੇ ਪੈਨਲ ਨੂੰ ਮਨਜ਼ੂਰੀ ਦਿੱਤੀ ਹੈ।”

ਖੇਤੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਬਾਰੇ ਪੰਜਾਬ ਸਰਕਾਰ ਕੋਲ ਕੀ ਜਾਣਕਾਰੀ

ਬੀਤੇ ਦਿਨੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਦੌਰਾਨ ਹੋਈਆਂ ਕਿਸਾਨਾਂ ਦੀਆਂ ਮੌਤਾਂ ਦਾ ਅੰਕੜਾ ਉਨ੍ਹਾਂ ਕੋਲ ਨਹੀਂ ਹੈ ਪਰ ਪੰਜਾਬ ਸਰਕਾਰ ਕੋਲ ਮੌਜੂਦ ਡੇਟਾ ਅਨੁਸਾਰ 220 ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ।

ਇੰਡੀਅਨ ਐੱਕਸਪ੍ਰੈੱਸ ਅਨੁਸਾਰ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਇਹ ਡੇਟਾ ਹਾਸਲ ਕੀਤਾ ਹੈ। ਸਰਕਾਰ ਨੇ ਇਹ ਵੀ ਦੱਸਿਆ ਕਿ ਇਸ ਲਈ ਸੂਬਾ ਸਰਕਾਰ ਨੇ 10.86 ਕਰੋੜ ਦਾ ਮੁਆਵਜ਼ਾ ਮਰਨ ਵਾਲਿਆਂ ਦੇ ਪਰਿਵਾਰ ਵਾਲਿਆਂ ਨੂੰ ਦਿੱਤਾ ਹੈ।

ਇਹ ਡੇਟਾ 20 ਜੁਲਾਈ ਤੱਕ ਦਾ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ 400 ਕਿਸਾਨਾਂ ਦੀ ਮੌਤ ਹੋਈ ਹੈ।

ਪੌਪ ਦੇ ਸ਼ਹਿਰ ਵੈਟੀਕਨ ਨੇ ਦੱਸਿਆ ਉਸ ਕੋਲ ਪੂਰੀ ਦੁਨੀਆਂ ਵਿੱਚ ਕਿੰਨੀ ਹੈ ਜਾਇਦਾਦ

ਵੈਟੀਕਨ ਨੇ ਪਹਿਲੀ ਵਾਰ ਆਪਣੀ ਜਾਇਦਾਦ ਬਾਰੇ ਜਾਣਕਾਰੀ ਦਿੱਤੀ ਹੈ।

ਉਸ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵਿਸਥਾਰਿਤ ਮਾਲੀ ਖੁਲਾਸਿਆਂ ਦੇ ਹਿੱਸੇ ਵਜੋਂ 5 ਹਜ਼ਾਰ ਤੋਂ ਵੱਧ ਜਾਇਦਾਦਾਂ ਦਾ ਮਾਲਕ ਦੱਸਿਆ ਹੈ।

Reuters

ਰੋਇਟਰਜ਼ ਦੀ ਖ਼ਬਰ ਮੁਤਾਬਕ ਬਜਟ ਤੋਂ ਪਤਾ ਲਗਦਾ ਹੈ ਕਿ ਵੈਟੀਕਨ ਦੀਆਂ ਇਟਲੀ ਵਿੱਚ 4051 ਅਤੇ ਵਿਦੇਸ਼ਾਂ ਵਿੱਚ ਲਗਭਗ 1120 ਜਾਇਦਾਦਾਂ ਹਨ।

ਦਰਅਸਲ ਵੈਟੀਕਨ ਨੇ ਇੱਕ ਟ੍ਰਾਇਲ ਤੋਂ ਪਹਿਲਾਂ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਕੀਤਾ ਹੈ। ਇਟਲੀ ਦੀਆਂ ਕਈ ਜਾਇਦਾਦਾਂ ਕਿਰਾਏ ਉੱਤੇ ਦਿੱਤੀਆਂ ਹੋਈਆਂ ਹਨ ਤਾਂ ਕੁਝ ਚਰਚ ਦੇ ਮੁਲਾਜ਼ਮਾਂ ਨੂੰ ਹੀ ਦਿੱਤੀਆਂ ਗਈਆਂ ਹਨ।

ਸਾਲ 2014 ਵਿੱਚ ਲੰਡਨ ਦੇ ਸਾਊਥ ਕੈਨਸਿੰਗਟਨ ਜ਼ਿਲ੍ਹੇ ਵਿੱਚ ਵੇਟੀਕਨ ਦੇ ਸੈਕਟ੍ਰੀਏਟ ਵੱਲੋਂ ਨਿਵੇਸ਼ ਵਜੋਂ ਖਰੀਦੀ ਗਈ ਇੱਕ ਇਮਾਰਤ ਬਾਰੇ ਵੱਡਾ ਨੁਕਸਾਨ ਹੋਇਆ ਸੀ।

ਮੰਗਲਵਾਰ ਨੂੰ ਇੱਕ ਮੁੱਖ ਕਾਰਡੀਨਲ (ਮੁਖੀ) ਸਣੇ ਇਸ ਦੀ ਖਰੀਦ ਸਬੰਧੀ 10 ਲੋਕਾਂ ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।

ਉਨ੍ਹਾਂ ''ਤੇ ਧੋਖਾਧੜੀ, ਘੁਟਾਲਾ, ਮਨੀ ਲਾਂਡ੍ਰਿੰਗ, ਜਬਰਨ ਵਸੂਲੀ ਅਤੇ ਦਫ਼ਤਰਾਂ ਦੀ ਦੁਰਵਰਤੋਂ ਸਣੇ ਵਿੱਤੀ ਅਪਰਾਧਾਂ ਦਾ ਇਲਜ਼ਾਮ ਲੱਗਾ ਹੈ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=qrQmhcFXSWQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cc12a2af-5079-44d4-92a1-25434632511d'',''assetType'': ''STY'',''pageCounter'': ''punjabi.india.story.57958710.page'',''title'': ''ਅਰਵਿੰਦ ਕੇਜਰੀਵਾਲ ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਾ ਦੇ ਮਾਮਲੇ ਨਾਲ ਜੁੜੇ ਐੱਲਜੀ ਦੇ ਇਸ ਫੈਸਲੇ ਤੋਂ ਹੋਏ ਖਫ਼ਾ - ਪ੍ਰੈੱਸ ਰਿਵੀਊ'',''published'': ''2021-07-25T03:11:26Z'',''updated'': ''2021-07-25T03:11:26Z''});s_bbcws(''track'',''pageView'');