ਓਲੰਪਿਕ ਖੇਡਾਂ ਕੋਰੋਨਾ ਦੇ ਸਾਏ ਥੱਲੇ ਹੋਈਆਂ ਸ਼ੁਰੂ, ਦੇਖੋ ਤਸਵੀਰਾਂ

07/23/2021 7:37:16 PM

Reuters

ਖੇਡਾਂ ਦਾ ਮਹਾਂ ਕੁੰਭ, ਓਲੰਪਿਕ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਅੱਜ ਸ਼ੁਰੂ ਹੋ ਗਿਆ ਹੈ।

ਇਸ ਵਾਰ ਭਾਕਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕੌਮ ਅਤੇ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੀਤੀ। ਭਾਰਤੀ ਖਿਡਾਰੀਆਂ ਦੇ ਸਾਹਮਣੇ ਉਹ ਤਿਰੰਗਾ ਲੈ ਕੇ ਤੁਰ ਰਹੇ ਸਨ।

ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਖਾਲੀ ਸਟੇਡੀਅਮ ਵਿੱਚ ਖੇਡਾਂ ਸ਼ੁਰੂ ਹੋਈਆਂ।

ਜਪਾਨ ਦੇ ਸਮਰਾਟ ਸਮੇਤ 15 ਕੌਮਾਂਤਰੀ ਮਹਿਮਾਨਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-

  • ਟੋਕਿਓ ਓਲੰਪਿਕ ਕੋਰੋਨਾ ਕਾਲ ’ਚ ਕਿਵੇਂ ਹੋਣ ਜਾ ਰਹੇ ਹਨ, 7 ਸਵਾਲਾਂ ਦੇ ਜਵਾਬ
  • ਟੋਕੀਓ ਓਲੰਪਿਕ 2020: ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਹਨ ਮੈਡਲ ਦੀਆਂ ਉਮੀਦਾਂ
  • ਮੀਨਾਕਸ਼ੀ ਲੇਖੀ ਨੇ ਕਿਸਾਨਾਂ ਬਾਰੇ ਦਿੱਤੇ ਇਸ ਬਿਆਨ ਲਈ ਮਾਫੀ ਮੰਗੀ

https://twitter.com/Olympics/status/1418545096312696832

ਆਮ ਤੌਰ ''ਤੇ ਜਿਸ ਤਰ੍ਹਾਂ ਦਾ ਰੰਗਾ-ਰੰਗ ਪ੍ਰੋਗਰਆ ਓਲੰਪਿਕ ਦੀ ਸ਼ੁਰੂਆਤ ਮੌਕੇ ਕੀਤਾ ਜਾਂਦਾ ਹੈ ਉਹ ਇਸ ਵਾਰ ਦੇਖਣ ਨੂੰ ਨਹੀਂ ਮਿਲਿਆ। ਸਗੋਂ ਕੋਰੋਨਾ ਮਹਾਮਾਰੀ ਵਿੱਚ ਜਾਨ ਗਵਾਉਣ ਵਾਲਿਆਂ ਅਤੇ ਇਸ ਸੰਕਟ ਦੇ ਦੌਰ ਵਿੱਚ ਖਿਡਾਰੀਆਂ ਦੀਆਂ ਮੁਸ਼ਕਲਾਂ ਨੂੰ ਯਾਦ ਕੀਤਾ ਗਿਆ।

  • ਟੋਕੀਓ ਉਲੰਪਿਕ 2021: ਮਨਪ੍ਰੀਤ ਸਣੇ ਅੱਧੇ ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਪੰਜਾਬੀ ਹਨ, ਇਹ ਸੰਭਵ ਕਿਵੇਂ ਹੋਇਆ
Getty Images
ਸਮਾਗਮ ਵਿੱਚ ਕੋਰੋਨਾਵਾਇਰਸ ਕਾਰਨ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਵਿੱਚ ਆਈਆਂ ਮੁਸ਼ਕਲਾਂ ਨੂੰ ਵੀ ਯਾਦ ਕੀਤਾ ਗਿਆ
Getty Images
ਕਈ ਹਜ਼ਾਰ ਦੀ ਸਮਰੱਥਾ ਵਾਲੇ ਸਟੇਡੀਅਮ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਾਰਨ ਬਹੁਤ ਸਾਰੀਆ ਸੀਟਾਂ ਖਾਲੀ ਰੱਖੀਆਂ ਗਈਆਂ ਹਨ

ਸਟੇਡੀਅਮ ਵਿੱਚ ਮਸ਼ਾਲ ਜਗਾਉਣ ਵਾਲੇ ਖਿਡਾਰੀ ਦਾ ਨਾਂਅ ਗੁਪਤ ਰੱਖਿਆ ਗਿਆ ਹੈ।

ਓਲੰਪਿਕ ਇੰਤਜ਼ਾਮੀਆ ਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਖੇਡਾਂ ਅੱਗੇ ਤੁਰਨਗੀਆਂ ਇਨ੍ਹਾਂ ਨੂੰ ਕਰਾਉਣ ਬਾਰੇ ਹੋ ਰਹੀ ਆਲੋਚਨਾ ਵਿੱਚ ਕਮੀ ਆਵੇਗੀ।

Getty Images
ਓਲੰਪਿਕ ਦੇ ਛੱਲੇ ਬਣਾਉਣ ਲਈ ਵਰਤੀ ਗਈ ਲੱਕੜ ਉਨ੍ਹਾਂ ਦਰਖ਼ਤਾਂ ਤੋਂ ਲਈ ਗਈ ਹੈ ਜੋ ਜਪਾਨੀ ਟੀਮ ਨੇ 1964 ਦੇ ਓਲੰਪਿਕ ਮੌਕੇ ਲਗਾਏ ਸਨ। ਪਿਛਲੀ ਵਾਰ ਇਸੇ ਸਾਲ ਜਪਾਨ ਨੇ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ

ਹਾਲਾਂਕਿ ਇਨ੍ਹਾਂ ਖੇਡਾਂ ਸਾਲ 2021 ਵਿੱਚ ਹੋ ਰਹੀਆਂ ਹਨ ਪਰ ਇਨ੍ਹਾਂ ਨੂੰ ਕਿਹਾ ਟੋਕੀਓ-2020 ਹੀ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਵੀ ''ਤੇ ਖੇਡਾਂ ਦੀ ਓਪਨਿੰਗ ਸੈਰੇਮਨੀ ਦੇਖੀ ਤੇ ਭਾਰਤੀ ਖਿਡਾਰੀਆਂ ਦੇ ਆਉਂਦਿਆਂ ਹੀ ਖੜ੍ਹੇ ਹੋ ਕੇ ਉਨ੍ਹਾਂ ਦਾ ਉਤਸਾਹ ਵਧਾਇਆ।

ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਿਰਫ਼ ਤਿੰਨ ਮੌਕਿਆਂ ਤੇ ਹੀ, ਇਨ੍ਹਾਂ ਖੇਡਾਂ ਨੂੰ ਟਾਲਣ ਜਾਂ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ

ਇਹ ਵੀ ਪੜ੍ਹੋ :

  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਤਲਾਕ ਲੈਣ ਦਾ ਕੀ ਕਾਰਨ ਦੱਸਿਆ, 20 ਸਾਲ ਪਹਿਲਾਂ ਕਿਵੇਂ ਹੋਈ ਸੀ ਮੁਲਾਕਾਤ

https://www.youtube.com/watch?v=C6ZNJKPTlfw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4e0a60fd-83d2-4ee5-9386-24a791c0ad4c'',''assetType'': ''STY'',''pageCounter'': ''punjabi.india.story.57944523.page'',''title'': ''ਓਲੰਪਿਕ ਖੇਡਾਂ ਕੋਰੋਨਾ ਦੇ ਸਾਏ ਥੱਲੇ ਹੋਈਆਂ ਸ਼ੁਰੂ, ਦੇਖੋ ਤਸਵੀਰਾਂ'',''published'': ''2021-07-23T14:03:57Z'',''updated'': ''2021-07-23T14:03:57Z''});s_bbcws(''track'',''pageView'');