ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ‘ਤਾਜਪੋਸ਼ੀ’ ਵਾਲੇ ਦਿਨ ਕੈਪਟਨ-ਸਿੱਧੂ ਦੀ ਤਸਵੀਰ ਸਾਹਮਣੇ ਆਈ

07/23/2021 11:37:16 AM

ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਵਿਖੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਆਪਣਾ ਅਹੁਦਾ ਸੰਭਾਲਣ ਜਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਦੇ ਨਾਲ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਵੀ ਰਸਮੀ ਤੌਰ ਤੇ ਆਪਣਾ ਅਹੁਦਾ ਸੰਭਾਲਣ ਜਾ ਰਹੇ ਹਨ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹਿਣਗੇ। ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਹਾਮੀ ਭਰੀ ਸੀ ਅਤੇ ਉਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਪੰਜਾਬ ਭਵਨ ਵਿਖੇ ਵਿਧਾਇਕਾਂ ਅਤੇ ਸਾਂਸਦਾਂ ਨੂੰ ਚਾਹ ’ਤੇ ਬੁਲਾਇਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਥਾਪੇ ਜਾਣ ਦਾ ਹਾਈਕਮਾਨ ਕੋਲ ਵਿਰੋਧ ਜਤਾਇਆ ਸੀ ਅਤੇ ਦੋਨਾਂ ਆਗੂਆਂ ਦੀ ਕੋਈ ਬੈਠਕ ਨਹੀਂ ਹੋਈ ਸੀ। ਕੈਪਟਨ ਅਮਰਿੰਦਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਕੀਤੇ ਟਵੀਟਸ ਲਈ ਮਾਫੀ ਮੰਗਣ ਬਾਰੇ ਕਿਹਾ ਜਾ ਰਿਹਾ ਸੀ।

18 ਜੁਲਾਈ ਨੂੰ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਪਾਰਟੀ ਨੇ ਥਾਪੇ ਹਨ।

ਹੁਣ ਫਿਲਹਾਲ ਮੌਜੂਦਾ ਵੇਲੇ ਲਈ ਦੋਹਾਂ ਵਿਚਾਲੇ ਸੁਲਾਹ ਨਜ਼ਰ ਆ ਰਹੀ ਹੈ। ਚਾਹ ਪਾਰਟੀ ਮੌਕੇ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਦੀ ਇਕੱਠਿਆਂ ਬੈਠੇ ਦੀ ਤਸਵੀਰ ਵੀ ਨਜ਼ਰ ਆਈ।

ਪ੍ਰਤਾਪ ਸਿੰਘ ਬਾਜਵਾ ਅਤੇ ਮਨੀਸ਼ ਤਿਵਾੜੀ ਵੀ ਪੰਜਾਬ ਭਵਨ ਵਿਖੇ ਮੌਜੂਦ ਸਨ। ਇਹ ਦੋਵੇਂ ਆਗੂ ਕਦੇ ਨਵਜੋਤ ਸਿੱਧੂ ਦੇ ਪ੍ਰਧਾਨਗੀ ਦੇ ਵਿਰੋਧੀ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ-

  • ਨਵਜੋਤ ਸਿੱਧੂ ਨੂੰ ਮਾਫ਼ੀ ਮੰਗਣ ਲਈ ਕਹਿਣ ਵਾਲੇ ਕੈਪਟਨ ਅਮਰਿੰਦਰ ਦੇ ਸੁਰ ਨਰਮ ਪੈਣ ਦੇ ਇਹ ਕਾਰਨ ਹੋ ਸਕਦੇ ਹਨ
  • ਟੋਕੀਓ ਓਲੰਪਿਕ 2020: ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਹਨ ਮੈਡਲ ਦੀਆਂ ਉਮੀਦਾਂ
  • ਮੀਨਾਕਸ਼ੀ ਲੇਖੀ ਨੇ ਕਿਸਾਨਾਂ ਬਾਰੇ ਦਿੱਤੇ ਇਸ ਬਿਆਨ ਲਈ ਮਾਫੀ ਮੰਗੀ

ਖਟਕੜ ਕਲਾਂ ਵਿਖੇ ਭਗਤ ਸਿੰਘ ਦੇ ਜੱਦੀ ਘਰ ਅਤੇ ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨਾਂ ''ਤੇ ਵੀ ਨਤਮਸਤਕ ਹੋਏ। ਕਾਂਗਰਸ ਦੇ ਕਈ ਵਿਧਾਇਕਾਂ ਨਾਲ ਅੰਮ੍ਰਿਤਸਰ ਵਿਖੇ ਬੈਠਕ ਕਰਨ ਤੋਂ ਬਾਅਦ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਸਮੀ ਅਹੁਦਾ ਸੰਭਾਲਣ ਦੇ ਸਮਾਗਮ ਲਈ ਨਿਓਤਾ ਭੇਜਿਆ ਸੀ।

ਚਿੱਠੀ ਦੇ ਰੂਪ ਵਿੱਚ ਇਸ ਨਿਓਤੇ ਵਿੱਚ ਸਿੱਧੂ ਸਮੇਤ ਕਈ ਸਾਰੇ ਵਿਧਾਇਕਾਂ ਨੇ ਵੀ ਦਸਤਖ਼ਤ ਕੀਤੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਦੋਨਾਂ ਕਾਂਗਰਸੀ ਆਗੂਆਂ ਵੱਲੋਂ ਆਪਣੇ ਸਮਰਥਕਾਂ ਨਾਲ ਬੈਠਕਾਂ ਦਾ ਦੌਰ ਜਾਰੀ ਸੀ। ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੰਘ ਸਿੱਧੂ ਦੇ ਰਸਮੀ ਤੌਰ ਤੇ ਪ੍ਰਧਾਨ ਬਣਨ ਦੇ ਸਮਾਗਮ ਵਿਚ ਸ਼ਾਮਿਲ ਹੋਣ ਨੂੰ ਲੈ ਕੇ ਵੀ ਅਟਕਲਾਂ ਦਾ ਦੌਰ ਸੀ।

ਵੀਰਵਾਰ ਸ਼ਾਮੀਂ ਕੈਪਟਨ ਅਮਰਿੰਦਰ ਸਿੰਘ ਦੁਆਰਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਗਈ ਅਤੇ ਉਸ ਤੋਂ ਪਹਿਲਾਂ ਵਿਧਾਇਕਾਂ ਨੂੰ ਪੰਜਾਬ ਭਵਨ ਵਿਖੇ ਚਾਹ ਲਈ ਨਿਓਤਾ ਭੇਜਿਆ ਗਿਆ।

ਇਹ ਵੀ ਪੜ੍ਹੋ-

  • 40 ਸਾਲ ਤੋਂ ਮਸਜਿਦ ਵਿਚ ਜੋੜਿਆਂ ਦੀ ਸੇਵਾ ਕਰਨ ਵਾਲਾ ਸਿੱਖ : ਸਿੱਖੀ ''ਚ ਸੇਵਾ ਦੇ ਸਕੰਲਪ ਦਾ ਸਰੋਤ ਕੀ ਹੈ : ਨਜ਼ਰੀਆ
  • ਕੋਰੋਨਾਵਾਇਰਸ : 10 ਮੁਲਕ ਜਿੰਨ੍ਹਾਂ ਭਾਰਤੀਆਂ ਲਈ ਵੀਜ਼ਾ ਸਰਵਿਸ ਮੁੜ ਸ਼ੁਰੂ ਕੀਤੀ
  • ਵਟਸਐਪ ਇਹ ਨਵਾਂ ਫੀਚਰ ਲਿਆਉਣ ਜਾ ਰਿਹਾ ਹੈ

ਇਹ ਵੀ ਵੇਖੋ:

https://www.youtube.com/watch?v=jg7gMPsvtos

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9a7264db-09c4-4055-9c2a-7200fb2a5a12'',''assetType'': ''STY'',''pageCounter'': ''punjabi.india.story.57938421.page'',''title'': ''ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ‘ਤਾਜਪੋਸ਼ੀ’ ਵਾਲੇ ਦਿਨ ਕੈਪਟਨ-ਸਿੱਧੂ ਦੀ ਤਸਵੀਰ ਸਾਹਮਣੇ ਆਈ'',''published'': ''2021-07-23T05:53:15Z'',''updated'': ''2021-07-23T05:53:15Z''});s_bbcws(''track'',''pageView'');