ਟੋਕੀਓ ਓਲੰਪਿਕ 2021: ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਹਨ ਮੈਡਲ ਦੀਆਂ ਉਮੀਦਾਂ

07/23/2021 8:07:16 AM

ਟੋਕੀਓ ਓਲੰਪਿਕਸ ਲਈ ਹੁਣ ਤੱਕ ਦੇ ਇਤਿਹਾਸ ਵਿੱਚ ਭਾਰਤ ਆਪਣੀ ਸਭ ਤੋਂ ਵੱਡੀ ਖਿਡਾਰੀਆਂ ਦੀ ਟੀਮ ਭੇਜ ਰਿਹਾ ਹੈ। ਭਾਰਤ ਨੂੰ ਉਮੀਦ ਹੈ ਕਿ ਇਨ੍ਹਾਂ ਖੇਡਾਂ ਵਿੱਚ ਪਿਛਲੀ ਵਾਰ ਦੀਆਂ ਓਲੰਪਿਕਸ ਨਾਲੋਂ ਜ਼ਿਆਦਾ ਮੈਡਲ ਭਾਰਤ ਦੀ ਝੋਲੀ ਪੈਣਗੇ।

85 ਵੱਖ- ਵੱਖ ਖੇਡਾਂ ਵਿੱਚ ਭਾਰਤ ਦੇ 120 ਖਿਡਾਰੀ ਭਾਗ ਲੈਣਗੇ ਅਤੇ ਦੇਸ਼ ਨੂੰ ਨਿਸ਼ਾਨੇਬਾਜ਼ੀ, ਕੁਸ਼ਤੀ, ਬਾਕਸਿੰਗ,ਤੀਰਅੰਦਾਜ਼ੀ ਅਤੇ ਬੈਡਮਿੰਟਨ ਵਿੱਚ ਮੈਡਲਾਂ ਦੀ ਉਮੀਦ ਹੈ।

2016 ਵਿੱਚ ਬ੍ਰਾਜ਼ੀਲ ਦੇ ਸ਼ਹਿਰ ਰੀਓ ਵਿੱਚ ਹੋਏ ਓਲੰਪਿਕ ਵਿੱਚ ਭਾਰਤ ਨੇ ਕੇਵਲ ਦੋ ਮੈਡਲ ਜਿੱਤੇ ਸਨ। ਮਹਿਲਾਵਾਂ ਦੇ ਬੈਡਮਿੰਟਨ( ਸਿੰਗਲ) ਵਿੱਚ ਪੀਵੀ ਸਿੰਧੂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਫਰੀਸਟਾਈਲ ਕੁਸ਼ਤੀ ਦੇ 58 ਕਿਲੋ ਵਰਗ ਵਿੱਚ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: ਰਾਕੇਸ਼ ਟਿਕੈਤ ਨੇ ਕਿਹਾ, ''ਅਸੀਂ ਆਪਣਾ ਸੰਸਦ ਸੈਸ਼ਨ ਚਲਾਵਾਂਗੇ''; ਸੰਸਦ ''ਚ ਹੋਇਆ ਖੇਤੀ ਕਾਨੂੰਨਾਂ ਦਾ ਵਿਰੋਧ
  • ''ਦਿਲੀ ਅੰਦੋਲਨ ਤੋਂ ਪਰਤੇ ਜਿੰਨਾ ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦਾ ਕੋਈ ਰਿਕਾਰਡ ਨਹੀਂ''
  • ਪੰਜਾਬ ਦੇ 5 ਲੱਖ ਤੋਂ ਵੱਧ ''ਕਿਸਾਨਾਂ'' ਨੂੰ ਨਹੀਂ ਮਿਲੇਗੀ ਕਿਸਾਨ ਨਿਧੀ ਦੀ ਅਗਲੀ ਕਿਸ਼ਤ, ਉਗਰਾਹਾਂ ਨੇ ਦਿੱਤਾ ਇਹ ਜਵਾਬ

ਟੋਕੀਓ ਓਲੰਪਿਕਸ ਵਿੱਚ ਪਹਿਲੀ ਵਾਰ ਭਾਰਤ ਦੋ ਖੇਡ ਪ੍ਰਤੀਯੋਗਿਤਾਵਾਂ ਚ ਹਿੱਸਾ ਲੈ ਰਿਹਾ ਹੈ। ਤਲਵਾਰਬਾਜ਼ੀ ਵਿੱਚ ਭਵਾਨੀ ਦੇਵੀ ਪਹਿਲੀ ਵਾਰ ਭਾਰਤ ਵੱਲੋਂ ਪ੍ਰਤੀਯੋਗੀ ਹੋਣਗੇ ਅਤੇ ਇਸ ਨਾਲ ਹੀ ਫਵਾਦ ਮਿਰਜ਼ਾ ਘੋੜਸਵਾਰੀ ਦੀ ਖੇਡ ਵਿੱਚ ਹਿੱਸਾ ਲੈਣਗੇ।

ਨਿਸ਼ਾਨੇਬਾਜ਼ੀ

ਭਾਰਤ ਦੀ 15 ਖਿਡਾਰੀਆਂ ਦੀ ਨਿਸ਼ਾਨੇਬਾਜ਼ੀ ਟੀਮ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਹਨ।

ਮਨੂ ਭਾਕਰ ਅਤੇ ਸੌਰਭ ਚੌਧਰੀ ਤੋਂ ਪੂਰੇ ਦੇਸ਼ ਨੂੰ ਤਮਗੇ ਦੀ ਉਮੀਦ ਹੈ। 19 ਸਾਲਾ ਮਨੂ ਭਾਕਰ ਦਸ ਮੀਟਰ ਮਹਿਲਾਵਾਂ ਦੇ ਏਅਰ ਪਿਸਟਲ ਈਵੈਂਟ ਵਿੱਚ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇਕ ਹੈ।

Getty Images
ਮਨੂ ਭਾਕਰ ਅਤੇ ਸੌਰਭ ਚੌਧਰੀ ਤੋਂ ਪੂਰੇ ਦੇਸ਼ ਨੂੰ ਤਗ਼ਮੇ ਦੀ ਉਮੀਦ ਹੈ

2018 ਵਿੱਚ 16 ਸਾਲ ਦੀ ਉਮਰ ਵਿੱਚ ਮਨੂ ਨੇ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ ਅਤੇ ਇਹ ਮੁਕਾਮ ਹਾਸਲ ਕਰਨ ਵਾਲੀ ਉਹ ਭਾਰਤ ਦੇ ਸਭ ਤੋਂ ਛੋਟੀ ਉਮਰ ਦੀ ਨਿਸ਼ਾਨੇਬਾਜ਼ ਹਨ।ਦਸ ਮੀਟਰ ਏਅਰ ਪਿਸਟਲ (ਮਿਕਸਡ )ਲਈ ਭਾਕਰ ਅਤੇ ਚੌਧਰੀ ਭਾਰਤ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ।

ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਦੋਵਾਂ ਦੀ ਜੋੜੀ ਨੇ ਮਿਲ ਕੇ ਪੰਜ ਸੋਨੇ ਦੇ ਤਮਗੇ ਹਾਸਲ ਕੀਤੇ ਹਨ ਅਤੇ ਕਰੋਸ਼ੀਆ ਵਿੱਚ ਹੋਏ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਬੈਡਮਿੰਟਨ

ਰੀਓ ਓਲੰਪਿਕਸ 21 ਸਾਲਾ ਪੀਵੀ ਸਿੰਧੂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਇਸਦੇ ਨਾਲ ਹੀ ਇੱਕ ਅਰਬ ਭਾਰਤੀਆਂ ਦਾ ਦਿਲ।

ਏਨੀ ਛੋਟੀ ਉਮਰ ਵਿੱਚ ਕਿਸੇ ਨੇ ਉਨ੍ਹਾਂ ਤੋਂ ਮੈਡਲ ਦੀ ਉਮੀਦ ਨਹੀਂ ਲਗਾਈ ਸੀ ਪਰ ਹੁਣ ਪੰਜ ਸਾਲ ਬਾਅਦ ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਹਨ।

Getty Images
ਰੀਓ ਓਲੰਪਿਕਸ 21 ਸਾਲਾ ਪੀਵੀ ਸਿੰਧੂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ

ਬੀਬੀਸੀ ਨੂੰ ਸਿੰਧੂ ਨੇ ਦੱਸਿਆ ਸੀ, "ਮੈਂ ਉਸ ਸਮੇਂ ਮਹਿਜ਼ ਇੱਕ ਪ੍ਰਤੀਯੋਗੀ ਸੀ ਪਰ ਹੁਣ ਹਰ ਕੋਈ ਕਹਿ ਰਿਹਾ ਹੈ ਕਿ ਸਿੰਧੂ ਨੇ ਮੈਡਲ ਲੈ ਕੇ ਆਉਣਾ ਹੀ ਆਉਣਾ ਹੈ।"

ਪਿਛਲੇ ਸਾਲ ਸਿੰਧੂ ਨੇ ਬੀਬੀਸੀ ਦਾ ਪਹਿਲਾ ''ਇੰਡੀਅਨ ਸਪੋਰਟਸ ਵੁਮੈਨ ਆਫ ਦਿ ਯੀਅਰ'' ਪੁਰਸਕਾਰ ਹਾਸਲ ਕੀਤਾ ਸੀ।

ਮੁੱਕੇਬਾਜ਼ੀ

ਮੈਰੀਕਾਮ ਜਿਨ੍ਹਾਂ ਨੂੰ ''ਮੈਗਨੀਫਿਸੈਟ ਮੈਰੀ,'' ਆਇਰਨਲੇਡੀ'' ਅਤੇ ਹੋਰ ਕਈ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ, ਮੁੱਕੇਬਾਜ਼ੀ ਵਿੱਚ ਭਾਰਤ ਦੀ ਇਕ ਹੋਰ ਮਜ਼ਬੂਤ ਦਾਅਵੇਦਾਰ ਹਨ।

2012 ਵਿੱਚ ਹੋਏ ਲੰਡਨ ਓਲੰਪਿਕਸ ਵਿਚ ਮੈਰੀ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਹੁਣ ਉਨ੍ਹਾਂ ਦੀ ਨਜ਼ਰ ਸੋਨ ਤਗ਼ਮੇ ’ਤੇ ਰਹੇਗੀ । ਮੈਰੀਕਾਮ ਫਲਾਈਵੇਟ 51 ਕਿੱਲੋ ਵਿੱਚ ਤਮਗੇ ਲਈ ਭਿੜੇਗਨਗੇ।

Getty Images
ਮੈਰੀਕਾਮ ਫਲਾਈਵੇਟ 51 ਕਿੱਲੋ ਵਿੱਚ ਤਮਗੇ ਲਈ ਭਿੜੇਗਨਗੇ

ਮਈ ਵਿੱਚ ਮੈਰੀ ਨੇ ਦੁਬਈ ਵਿਖੇ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਕਜ਼ਾਕਿਸਤਾਨ ਦੀ ਨਾਜ਼ਿਮ ਨੇ ਇਹ ਪ੍ਰਤੀਯੋਗਤਾ ਜਿੱਤੀ ਸੀ।

38 ਸਾਲ ਦੀ ਉਮਰ ਵਿੱਚ ਇਹ ਮੈਰੀਕਾਮ ਦੇ ਆਖ਼ਰੀ ਓਲੰਪਿਕਸ ਹੋਣਗੇ ਅਤੇ ਸੰਨਿਆਸ ਲੈਣ ਤੋਂ ਪਹਿਲਾਂ ਭਾਰਤ ਮੈਰੀਕਾਮ ਨੂੰ ਟੋਕੀਓ ਵਿੱਚ ਜਿੱਤ ਲਈ ਉਤਸ਼ਾਹਿਤ ਕਰਦਾ ਰਹੇਗਾ।

ਕੁਸ਼ਤੀ

2016 ਰੀਓ ਓਲੰਪਿਕ ਵਿੱਚ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਟੋਕੀਓ ਓਲੰਪਿਕ ਵਿੱਚ ਵਿਨੇਸ਼ ਫੋਗਾਟ ਭਾਰਤੀ ਮਹਿਲਾ ਕੁਸ਼ਤੀ ਟੀਮ ਦੀ ਅਗਵਾਈ ਕਰ ਰਹੇ ਹਨ।

ਰੀਓ ਓਲੰਪਿਕ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਫੋਗਾਟ ਨੂੰ ਵੀਲ੍ਹ ਚੇਅਰ ਉੱਪਰ ਭਾਰਤ ਵਾਪਸ ਆਉਣਾ ਪਿਆ ਸੀ ਅਤੇ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ।

Getty Images
ਟੋਕੀਓ ਓਲੰਪਿਕ ਵਿੱਚ ਵਿਨੇਸ਼ ਫੋਗਾਟ ਭਾਰਤੀ ਮਹਿਲਾ ਕੁਸ਼ਤੀ ਟੀਮ ਦੀ ਅਗਵਾਈ ਕਰ ਰਹੇ ਹਨ

26 ਸਾਲਾ ਫੋਗਟ 53 ਕਿੱਲੋ ਸ਼੍ਰੇਣੀ ਵਿੱਚ ਤਮਗੇ ਲਈ ਭਿੜਣਗੇ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ ਹੈ ਅਤੇ ਉਹ ਦੁਬਾਰਾ ਨੰਬਰ ਇੱਕ ਦੇ ਪਾਇਦਾਨ ’ਤੇ ਪਹੁੰਚ ਗਏ ਹਨ।

"ਇੱਕ ਸਮੇਂ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਖੇਡਾਂ ਵਿੱਚ ਭਵਿੱਖ ਖ਼ਤਮ ਹੋ ਗਿਆ ਹੈ ਪਰ ਹੁਣ ਮੈਨੂੰ ਦੁਬਾਰਾ ਮੌਕਾ ਮਿਲਿਆ ਹੈ ਅਤੇ ਮੇਰੀ ਇੱਛਾ ਹੈ ਕਿ ਮੇਰਾ ਸੁਪਨਾ ਪੂਰਾ ਹੋਵੇ।"

ਇਹ ਵੀ ਪੜ੍ਹੋ:

  • ਇਸ ਤਰ੍ਹਾਂ ਬਣਨਗੇ ਟੋਕੀਓ ਉਲੰਪਿਕ ਦੇ ਮੈਡਲ
  • ਟੋਕੀਓ ਓਲੰਪਿਕ ਲਈ ਹਾਕੀ ਟੀਮ ’ਚ ਅੱਧੇ ਖਿਡਾਰੀ ਪੰਜਾਬ ਤੋਂ ਹਨ, ਇਹ ਕਿਵੇਂ ਸੰਭਵ ਹੋਇਆ

ਬੀਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਮੈਡਲ ਸੂਚੀ

2016 ਰੀਓ ਓਲੰਪਿਕ ਇਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ

2012 ਲੰਡਨ ਓਲੰਪਿਕ ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ

2008 ਬੀਜਿੰਗ ਓਲੰਪਿਕ ਇੱਕ ਸੋਨੇ ਦਾ ਅਤੇ ਦੋ ਕਾਂਸੀ ਦੇ ਤਮਗੇ

1900 ਤੋਂ ਲੈ ਕੇ ਹੁਣ ਤੱਕ ਭਾਰਤ ਨੇ 28 ਕੁੱਲ ਤਮਗੇ ਜਿੱਤੇ ਹਨ ਜਿਨ੍ਹਾਂ ਵਿੱਚੋਂ 11 ਹਾਕੀ ਵਿੱਚ ਹਨ ,5 ਕੁਸ਼ਤੀ ਤੋਂ ਅਤੇ 4 ਨਿਸ਼ਾਨੇਬਾਜ਼ਾਂ, ਬੈਡਮਿੰਟਨ, ਬਾਕਸਿੰਗ ਅਤੇ ਅਥਲੈਟਿਕਸ ਵਿੱਚ ਦੋ-ਦੋ, ਟੈਨਿਸ ਅਤੇ ਭਾਰਤੋਲਣ ਵਿੱਚ ਇੱਕ-ਇੱਕ।

ਭਾਰਤੋਲਨ

ਟੋਕੀਓ ਓਲੰਪਿਕ ਚ'' ਮੀਰਾਬਾਈ ਚਾਨੂ ਦੂਸਰੀ ਵਾਰ ਭਾਰਤ ਦੀ ਭਾਰਤੋਲਨ ਸ਼੍ਰੇਣੀ ਵਿੱਚ ਦਾਅਵੇਦਾਰੀ ਪੇਸ਼ ਕਰਨਗੇ। ਚਾਨੂ ਨੇ ਰੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਪਰ ਤਿੰਨੇ ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ’ਤੇ ਮਹਿਲਾਵਾਂ ਦੇ 48 ਕਿਲੋ ਸ਼੍ਰੇਣੀ ’ਚੋਂ ਬਾਹਰ ਹੋਏ ਸਨ। 2017 ਵਿੱਚ ਚਾਨੂ ਨੇ ਵਿਸ਼ਵ ਭਾਰਤੋਲਨ ਪ੍ਰਤੀਯੋਗਤਾ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ ਅਤੇ ਕਾਮਨਵੈਲਥ ਖੇਡਾਂ ਵਿਚ ਵੀ ਸੋਨੇ ਦਾ ਤਮਗਾ ਹਾਸਿਲ ਕੀਤਾ ਸੀ।

Getty Images
ਟੋਕੀਓ ਓਲੰਪਿਕ ਲਈ ਚਾਨੂ ਭਾਰਤ ਵੱਲੋਂ ਇਕਲੌਤੇ ਭਾਰਤੋਲਕ ਹਨ

2019 ਦੇ ਏਸ਼ੀਅਨ ਭਾਰ ਤੋਲਨ ਚੈਂਪੀਅਨਸ਼ਿਪ ਵਿਚ ਚਾਨੂ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ। ਟੋਕੀਓ ਓਲੰਪਿਕ ਲਈ ਚਾਨੂ ਭਾਰਤ ਵੱਲੋਂ ਇਕਲੌਤੇ ਭਾਰਤੋਲਕ ਹਨ।

ਤੀਰਅੰਦਾਜ਼ੀ

ਪਿਛਲੇ ਮਹੀਨੇ ਦੀਪਿਕਾ ਕੁਮਾਰੀ ਨੇ ਵਿਸ਼ਵ ਆਰਚਰੀ ਕੱਪ ਵਿੱਚ ਪੈਰਿਸ ਵਿਖੇ ਤਿੰਨ ਸੋਨ ਤਮਗੇ ਹਾਸਿਲ ਕੀਤੇ ਸਨ। ਮਹਿਲਾਵਾਂ ਦੇ ਰਿਕਰਵ ਕੈਟੇਗਰੀ ਵਿੱਚ ਦੀਪਿਕਾ ਪਹਿਲੇ ਸਥਾਨ ’ਤੇ ਹਨ ਅਤੇ ਟੋਕੀਓ ਓਲੰਪਿਕ ਲਈ ਭਾਰਤ ਵੱਲੋਂ ਇੱਕ ਵੱਡੀ ਦਾਅਵੇਦਾਰੀ ਵੀ।

Getty Images
ਦੀਪਿਕਾ ਕੁਮਾਰੀ ਨੇ ਵਿਸ਼ਵ ਆਰਚਰੀ ਕੱਪ ਵਿੱਚ ਪੈਰਿਸ ਵਿਖੇ ਤਿੰਨ ਸੋਨ ਤਮਗੇ ਹਾਸਿਲ ਕੀਤੇ ਸਨ

ਦੀਪਿਕਾ ਕੁਮਾਰੀ ਨੇ ਕੁੱਲ ਨੌੰ ਸੋਨੇ ਦੇ ਤਮਗੇ,ਬਾਰਾਂ ਚਾਂਦੀ ਦੇ ਤਮਗੇ ਅਤੇ ਸੱਤ ਕਾਂਸੀ ਦੇ ਤਮਗੇ ਵੱਖ ਵੱਖ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿਚ ਜਿੱਤੇ ਹਨ ਅਤੇ ਹੁਣ ਉਨ੍ਹਾਂ ਦੀ ਨਜ਼ਰ ਓਲੰਪਿਕਸ ’ਤੇ ਰਹੇਗੀ।

ਇਹ ਵੀ ਪੜ੍ਹੋ:

  • ਕਿਊਬਾ ਸੰਕਟ : ਫੀਦਲ ਕਾਸਤਰੋ ਤੇ ਚੇਅ ਗਵੇਰਾ ਦਾ ਮੁਲਕ ਜਦੋਂ ਸੁਰਜੀਤ ''ਸਾਬਣ'' ਤੇ ''ਬਰੈੱਡ'' ''ਤੇ ਜ਼ਿੰਦਾ ਰਿਹਾ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਤੁਹਾਡਾ ਫੋਨ ਹੈਕ ਹੋ ਗਿਆ ਹੈ, ਕਿਵੇਂ ਪਤਾ ਲੱਗੇਗਾ ਤੇ ਇਸ ਤੋਂ ਕਿਵੇਂ ਬਚ ਸਕਦੇ ਹੋ

ਇਹ ਵੀ ਵੇਖੋ:

https://www.youtube.com/watch?v=cmtEoCRnKEk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6ac75b69-6a3e-43a8-8f7b-949a26ae7fea'',''assetType'': ''STY'',''pageCounter'': ''punjabi.india.story.57927550.page'',''title'': ''ਟੋਕੀਓ ਓਲੰਪਿਕ 2021: ਭਾਰਤ ਨੂੰ ਇਨ੍ਹਾਂ ਖਿਡਾਰੀਆਂ ਤੋਂ ਹਨ ਮੈਡਲ ਦੀਆਂ ਉਮੀਦਾਂ'',''author'': ''ਐਂਡ੍ਰਿਊ ਕਲਾਰਾਂਸ'',''published'': ''2021-07-23T02:27:14Z'',''updated'': ''2021-07-23T02:27:14Z''});s_bbcws(''track'',''pageView'');