ਪੂਰੇ ਸਾਲ ਜਿੰਨਾ ਮੀਂਹ ਸਿਰਫ ਤਿੰਨ ਦਿਨਾਂ ਵਿੱਚ, ਇਸ ਦੇਸ਼ ਵਿੱਚ ਹੋਏ ਲੱਖਾਂ ਲੋਕ ਪ੍ਰਭਾਵਿਤ

07/22/2021 8:52:15 AM

Reuters
ਚੀਨ ਦੇ ਹੈਨਾਨ ਸੂਬੇ ਵਿੱਚ ਹੜ੍ਹਾਂ ਕਰਕੇ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ

ਦੁਨੀਆਂ ਦੇ ਕਈ ਹਿੱਸੇ ਇਸ ਸਮੇਂ ਹੜ੍ਹਾਂ ਨਾਲ ਪ੍ਰਭਾਵਿਤ ਹਨ। ਜਿੱਥੇ ਇੱਕ ਪਾਸੇ ਜਰਮਨੀ ਵਿੱਚ ਕਈ ਮੌਤਾਂ ਹੋਈਆਂ ਹਨ ਉੱਥੇ ਹੀ ਚੀਨ ਵਿੱਚ ਵੀ ਹਜ਼ਾਰਾਂ ਲੋਕ ਹੜ੍ਹਾਂ ਕਰਕੇ ਬੇਘਰ ਹੋਏ ਹਨ।

ਅੰਗਰੇਜ਼ੀ ਅਖ਼ਬਾਰ ''ਦਿ ਗਾਰਡੀਅਨ''ਦੀ ਖ਼ਬਰ ਅਨੁਸਾਰ ਚੀਨ ਦੇ ਹੈਨਾਨ ਸੂਬੇ ਵਿੱਚ ਹੜ੍ਹਾਂ ਕਰਕੇ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਲੋਕ ਲਾਪਤਾ ਹਨ।

ਸਰਕਾਰੀ ਅੰਕੜਿਆਂ ਅਨੁਸਾਰ ਦੋ ਲੱਖ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਣਾ ਪਿਆ ਹੈ ਅਤੇ ਚੀਨੀ ਮੀਡੀਆ ਅਨੁਸਾਰ ਪਿਛਲੇ ਹਜ਼ਾਰ ਸਾਲਾਂ ਵਿੱਚ ਇਹ ਸਭ ਤੋਂ ਖ਼ਤਰਨਾਕ ਮੀਂਹ ਹਨ।

ਅਧਿਕਾਰੀਆਂ ਅਨੁਸਾਰ ਪੂਰੇ ਸਾਲ ਜਿਨ੍ਹਾਂ ਮੀਂਹ ਕੇਵਲ ਤਿੰਨ ਦਿਨਾਂ ਵਿੱਚ ਪਿਆ ਹੈ ਅਤੇ ਲਗਭਗ 12 ਲੱਖ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿੱਚ ਭਾਰੀ ਮੀਂਹ ਕਾਰਨ ਰਾਜਧਾਨੀ ਜ਼ੈਂਗਹਊ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

ਚੀਨ ਤੋਂ ਇਲਾਵਾ ਯੂਰਪ ਵਿੱਚ ਜਰਮਨੀ ਵੀ ਹੜ੍ਹਾਂ ਦੀ ਮਾਰ ਹੇਠ ਹੈ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: ਜੰਤਰ ਮੰਤਰ ''ਚ ''ਕਿਸਾਨ ਸੰਸਦ'' ਕਰਨ ਦੀ ਆਗਿਆ, ਸੰਸਦ ਜਾਣ ਤੋਂ ਰੋਕਿਆ ਤਾਂ ਗ੍ਰਿਫ਼ਤਾਰੀ ਦਿਆਂਗੇ- ਦਰਸ਼ਨਪਾਲ
  • ਕਾਂਗਰਸ ਵਿਧਾਇਕਾਂ ਤੋਂ ਸੁਣੋ ਕਿ ਸਿੱਧੂ, ਕੈਪਟਨ ਤੋਂ ਮਾਫ਼ੀ ਮੰਗਣਗੇ ਕਿ ਨਹੀਂ
  • ਮਨਮੋਹਨ ਸਿੰਘ ਤੇ ਨਰਸਿਮ੍ਹਾ ਰਾਓ ਨੇ ਕਿਵੇਂ ਲੱਭਿਆ ਸੀ ਮੁਸ਼ਕਲ ਸਮੇਂ ''ਚ ਮੌਕਾ

ਜਰਮਨੀ ਦੀ ਡਿਜ਼ਾਸਟਰ ਰਿਲੀਫ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਘੱਟੋ ਘੱਟ 155 ਨਾਗਰਿਕ ਹਾਲੇ ਵੀ ਹੜ੍ਹਾਂ ਕਰਕੇ ਗੁੰਮ ਹਨ ਅਤੇ ਰਾਹਤ ਟੀਮਾਂ ਵੱਲੋਂ ਉਨ੍ਹਾਂ ਦੀ ਖੋਜ ਜਾਰੀ ਹੈ।

ਬੁੱਧਵਾਰ ਨੂੰ ਚਾਂਸਲਰ ਏਂਜਲਾ ਮਰਕਲ ਅਤੇ ਉਨ੍ਹਾਂ ਦੀ ਕੈਬਨਿਟ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੀਹ ਕਰੋੜ ਯੂਰੋ ਐਮਰਜੈਂਸੀ ਸਹਾਇਤਾ ਲਈ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਦੱਖਣੀ ਜਰਮਨੀ ਵਿੱਚ ਭਾਰੀ ਮੀਂਹ ਕਰਕੇ ਘੱਟੋ ਘੱਟ 171 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 764 ਲੋਕ ਜ਼ਖ਼ਮੀ ਹਨ। ਦੇਸ਼ ਦੀ ਇੰਸ਼ੋਰੈਂਸ ਐਸੋਸੀਏਸ਼ਨ ਅਨੁਸਾਰ ਇਨ੍ਹਾਂ ਹੜ੍ਹਾਂ ਕਰਕੇ ਚਾਰ ਤੋਂ ਪੰਜ ਅਰਬ ਯੂਰੋ ਦਾ ਨੁਕਸਾਨ ਹੋਇਆ ਹੈ।

ਦੇਸ਼ ਦੇ ਵਿੱਤ ਮੰਤਰੀ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਹਾਲਾਤਾਂ ਲਈ ਦੇਸ਼ ਦੇ ਨਾਗਰਿਕਾਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। ਮੌਸਮ ਵਿੱਚ ਬਦਲਾਅ ਇਸ ਦਾ ਕਾਰਨ ਹੈ ਜਿਸ ਕਰ ਕੇ ਸਾਰੀ ਮਨੁੱਖਤਾ ਪ੍ਰਭਾਵਿਤ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਮੋਦੀ ਸਰਕਾਰ ਭਾਰਤ ਨੂੰ ਨਿਗਰਾਨੀ ਵਾਲਾ ਦੇਸ਼ ਬਣਾਉਣਾ ਚਾਹੁੰਦੀ ਹੈ: ਮਮਤਾ ਬੈਨਰਜੀ

ਪੈਗਾਸਸ ਜਾਸੂਸੀ ਵਿਵਾਦ ਨੇ ਜਿੱਥੇ ਸੰਸਦ ਦਾ ਮੌਨਸੂਨ ਸਤਰ ਪ੍ਰਭਾਵਿਤ ਕੀਤਾ ਹੈ ਉਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਹੈ।

''ਦਿ ਇੰਡੀਅਨ ਐਕਸਪ੍ਰੈਸ'' ਦੀ ਖਬਰ ਮੁਤਾਬਕ ਵਰਚੁਅਲ ਰੈਲੀ ਵਿੱਚ ਮਮਤਾ ਬੈਨਰਜੀ ਨੇ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਕੇਂਦਰ ਸਰਕਾਰ ਉਪਰ ਦੇਸ਼ ਨੂੰ ਨਿਗਰਾਨੀ ਵਾਲਾ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਨੂੰ ਇਸ ਜਸੂਸੀ ਮਾਮਲੇ ਦਾ ਨੋਟਿਸ ਲੈਣ ਦੀ ਵੀ ਅਪੀਲ ਕੀਤੀ ਹੈ। ਰੈਲੀ ਦੌਰਾਨ ਮਮਤਾ ਬੈਨਰਜੀ ਨੇ ਆਪਣਾ ਮੋਬਾਇਲ ਫੋਨ ਚੁੱਕ ਕੇ ਦਿਖਾਉਂਦੇ ਕਿਹਾ ਕਿ ਉਨ੍ਹਾਂ ਨੇ ਟੇਪ ਲਗਾ ਕੇ ਆਪਣਾ ਕੈਮਰਾ ਢੱਕ ਲਿਆ ਹੈ।

ਬੈਨਰਜੀ ਨੇ ਮੋਦੀ ਨੂੰ ਸੰਬੋਧਨ ਕਰਦੇ ਕਿਹਾ ਕਿ ਮੈਂ ਤੁਹਾਡੇ ਉੱਪਰ ਨਿੱਜੀ ਤੌਰ ''ਤੇ ਹਮਲੇ ਨਹੀਂ ਕਰ ਰਹੀ ਪਰ ਤੁਸੀਂ ਹੋਵੇ ਜਾਂ ਤੁਹਾਡੇ ਗ੍ਰਹਿ ਮੰਤਰੀ, ਤੁਸੀਂ ਵਿਰੋਧੀ ਆਗੂਆਂ ਖ਼ਿਲਾਫ਼ ਏਜੰਸੀਆਂ ਨੂੰ ਵਰਤ ਰਹੇ ਹੋ।

ਮਮਤਾ ਬੈਨਰਜੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਕਿਸੇ ਖ਼ਾਸ ਮਕਸਦ ਅਧੀਨ ਕਾਰਕੁਨਾਂ, ਸਿਆਸਤਦਾਨਾਂ, ਪੱਤਰਕਾਰਾਂ ਅਤੇ ਇੱਥੋਂ ਤਕ ਜੱਜਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਟੀਐਮਸੀ ਮੁਖੀ ਨੇ ਸੁਪਰੀਮ ਕੋਰਟ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਦਾ ਨੋਟਿਸ ਲੈ ਕੇ ਇਕ ਪੈਨਲ ਬਣਾਇਆ ਜਾਵੇ ਅਤੇ ਜਾਂਚ ਕੀਤੀ ਜਾਵੇ।

ਮਹਾਂਮਾਰੀ ਕਾਰਨ ਭਾਰਤ ਵਿੱਚ ਇੱਕ ਲੱਖ ਤੋਂ ਵੱਧ ਬੱਚੇ ਹੋਏ ਅਨਾਥ: ਲੈਂਸੇਟ

ਮੈਡੀਕਲ ਜਰਨਲ ਲੈਂਸੇਟ ਅਨੁਸਾਰ ਪੂਰੀ ਦੁਨੀਆਂ ਵਿੱਚ 15 ਲੱਖ ਤੋਂ ਵੱਧ ਬੱਚਿਆਂ ਨੇ ਕੋਰੋਨਾਵਇਰਸ ਕਰਕੇ ਆਪਣੀ ਮਾਤਾ, ਪਿਤਾ ਜਾਂ ਦੇਖਭਾਲ ਕਰਤਾ ਨੂੰ ਗਵਾਇਆ ਹੈ ਜਿਸ ਵਿੱਚੋਂ ਇੱਕ ਲੱਖ ਤੋਂ ਵੱਧ ਬੱਚੇ ਭਾਰਤ ਦੇ ਹਨ।ਅੰਗਰੇਜ਼ੀ ਅਖ਼ਬਾਰ ''ਦਿ ਟ੍ਰਿਬਿਊਨ'' ਦੀ ਖ਼ਬਰ ਅਨੁਸਾਰ ਇਹ ਅੰਕੜੇ ਦੁਨੀਆਂ ਭਰ ਦੇ 21 ਦੇਸ਼ਾਂ ਵਿੱਚੋਂ ਇਕੱਠੇ ਕੀਤੇ ਗਏ ਹਨ ਅਤੇ ਭਾਰਤ ''ਚ ਨੈਸ਼ਨਲ ਇੰਸਟੀਚਿਊਟ ਐਂਡ ਡਰੱਗ ਅਬਿਊਜ਼ ਵੱਲੋਂ ਇਸ ਅਧਿਐਨ ਵਿੱਚ ਮਦਦ ਕੀਤੀ ਗਈ ਹੈ।

ਖਬਰ ਮੁਤਾਬਕ 25 ਹਜ਼ਾਰ ਤੋਂ ਵੱਧ ਅਜਿਹੇ ਬੱਚੇ ਹਨ ਜਿਨ੍ਹਾਂ ਨੇ ਆਪਣੀ ਮਾਤਾ ਨੂੰ ਗੁਆ ਦਿੱਤਾ ਅਤੇ 90 ਹਜ਼ਾਰ ਤੋਂ ਵੱਧ ਬੱਚਿਆਂ ਦੇ ਪਿਤਾ ਦੀ ਕੋਰੋਨਾਵਾਇਰਸ ਕਰਕੇ ਮੌਤ ਹੋਈ ਹੈ। 12 ਬੱਚੇ ਅਜਿਹੇ ਹਨ ਜਿਨ੍ਹਾਂ ਨੇ ਦੋਨੋਂ ਮਾਤਾ ਪਿਤਾ ਗਵਾ ਦਿੱਤੇ।ਭਾਰਤ, ਬ੍ਰਾਜ਼ੀਲ, ਮੈਕਸਿਕੋ, ਅਮਰੀਕਾ, ਦੱਖਣੀ ਅਫ਼ਰੀਕਾ ਵਿੱਚ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਇਸ ਦੇ ਨਾਲ ਹੀ ਅਮਰੀਕਾ ਆਧਾਰਿਤ ਸੈਂਟਰ ਫਾਰ ਗਲੋਬਲ ਡਿਵੈਲਪਮੈਂਟ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 49 ਲੱਖ ਮੌਤਾਂ ਭਾਰਤ ਹੋਇਆਂ ਹਨ।

Getty Images
ਮਹਾਂਮਾਰੀ ਦੌਰਾਨ ਭਾਰਤ, ਬ੍ਰਾਜ਼ੀਲ, ਮੈਕਸਿਕੋ, ਅਮਰੀਕਾ, ਦੱਖਣੀ ਅਫ਼ਰੀਕਾ ਵਿੱਚ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋਏ

ਇਹ ਰਿਪੋਰਟ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ, ਜਸਟਿਨ ਸੈਂਡਫਰ ਅਤੇ ਹਾਵਰਡ ਯੂਨੀਵਰਸਿਟੀ ਦੇ ਅਭਿਸ਼ੇਕ ਆਨੰਦ ਵੱਲੋਂ ਤਿਆਰ ਕੀਤੀ ਗਈ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਮੌਤਾਂ ਦੀ ਅਧਿਕਾਰਿਕ ਗਿਣਤੀ ਚਾਰ ਲੱਖ ਤੋਂ ਕਈ ਗੁਣਾਂ ਵੱਧ ਹੋ ਸਕਦੀ ਹੈ। ਇਨ੍ਹਾਂ ਮੌਤਾਂ ਦਾ ਅੰਦਾਜ਼ਾ ਤਿੰਨ ਵੱਖ ਵੱਖ ਸਰੋਤਾਂ ਤੋਂ ਲਗਾਇਆ ਗਿਆ ਹੈ। ਸੱਤ ਸੂਬਿਆਂ ਵਿੱਚ ਮੌਤਾਂ ਦੀ ਸੂਬਾ ਪੱਧਰੀ ਰਜਿਸਟ੍ਰੇਸ਼ਨ ਜੋ 34 ਲੱਖ ਤੋਂ ਵੱਧ ਹੈ।

ਭਾਰਤੀ ਸੀਰੋ ਸਰਵੇ ਤਹਿਤ ਖ਼ਾਸ ਉਮਰ ਆਧਾਰਿਤ ਮੌਤ ਦਰ ਦੇ ਕੌਮਾਂਤਰੀ ਅਨੁਮਾਨ ਮੁਤਾਬਕ ਲਗਭਗ ਚਾਲੀ ਲੱਖ ਮੌਤਾਂ ਦਾ ਪਤਾ ਲੱਗਦਾ ਹੈ। ਤੀਸਰਾ ਅਨੁਮਾਨ ਕੰਜ਼ਿਊਮਰ ਪਿਰਾਮਿਡ ਹਾਊਸਹੋਲਡ ਸਰਵੇ ਹੈ ਜੋ ਕਿ ਸਾਰੇ ਸੂਬਿਆਂ ''ਚ ਅੱਠ ਲੱਖ ਤੋਂ ਵੱਧ ਲੋਕਾਂ ''ਤੇ ਕੀਤਾ ਗਿਆ ਹੈ। ਇਸ ਵਿੱਚ ਲਗਭਗ 49 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਹੈ। ਇਸ ਰਿਪੋਰਟ ''ਤੇ ਟਿੱਪਣੀ ਕਰਦਿਆਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ''ਤੇ ਹਮਲਾ ਕੀਤਾ ਅਤੇ ਆਖਿਆ ਕਿ ਸਰਕਾਰ ਦੇ ਗਲਤ ਫ਼ੈਸਲਿਆਂ ਕਰਕੇ 50 ਲੱਖ ਲੋਕਾਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ:

  • ਕਿਊਬਾ ਸੰਕਟ : ਫੀਦਲ ਕਾਸਤਰੋ ਤੇ ਚੇਅ ਗਵੇਰਾ ਦਾ ਮੁਲਕ ਜਦੋਂ ਸੁਰਜੀਤ ''ਸਾਬਣ'' ਤੇ ''ਬਰੈੱਡ'' ''ਤੇ ਜ਼ਿੰਦਾ ਰਿਹਾ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਤੁਹਾਡਾ ਫੋਨ ਹੈਕ ਹੋ ਗਿਆ ਹੈ, ਕਿਵੇਂ ਪਤਾ ਲੱਗੇਗਾ ਤੇ ਇਸ ਤੋਂ ਕਿਵੇਂ ਬਚ ਸਕਦੇ ਹੋ

ਇਹ ਵੀ ਵੇਖੋ:

https://www.youtube.com/watch?v=zL9Fe9AQ5cw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ecf536f1-464a-443d-ad5a-b8b2b7b05fb0'',''assetType'': ''STY'',''pageCounter'': ''punjabi.india.story.57924525.page'',''title'': ''ਪੂਰੇ ਸਾਲ ਜਿੰਨਾ ਮੀਂਹ ਸਿਰਫ ਤਿੰਨ ਦਿਨਾਂ ਵਿੱਚ, ਇਸ ਦੇਸ਼ ਵਿੱਚ ਹੋਏ ਲੱਖਾਂ ਲੋਕ ਪ੍ਰਭਾਵਿਤ'',''published'': ''2021-07-22T03:12:22Z'',''updated'': ''2021-07-22T03:12:22Z''});s_bbcws(''track'',''pageView'');