''''ਅਲਟਰਾ-ਪ੍ਰੋਸੈਸਡ'''' : ਡੱਬਾਬੰਦ ਖਾਣਾ ਖਾਣ ਨਾਲ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਸਕਦਾ ਹੈ

06/23/2021 3:36:47 PM

ਜਦੋਂ ਤੋਂ ਮਨੁੱਖ ਨੇ ਅੱਗ ਅਤੇ ਮਸਲਿਆਂ ਦੀ ਖੋਜ ਕੀਤੀ ਹੈ, ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਅਸੀਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੱਖ ਕਰਨ ਅਤੇ ਮੁੜ ਉਨ੍ਹਾਂ ਨੂੰ ਜੋੜਨ ਦੇ ਕਈ ਨਵੇਂ ਢੰਗਾਂ ਦੀ ਲਗਾਤਾਰ ਕਾਢ ਕਰਦੇ ਰਹੇ ਹਾਂ।

ਨਵੇਂ ਸਵਾਦ ਅਤੇ ਤਜ਼ਰਬਿਆਂ ਨੂੰ ਇੱਕਠਾ ਕਰਨ ਲਈ ਅਸੀਂ ਜੋ ਕੁਝ ਵੀ ਭੋਜਨ ਨਾਲ ਕਰਦੇ ਹਾਂ, ਉਹ ਹੈਰਾਨੀ ਦੇ ਤੌਰ ''ਤੇ ਰਚਨਾਤਮਕ ਹੈ।

ਇਹ ਵੀ ਪੜ੍ਹੋ:

  • ਪੰਜਾਬ ਚੋਣਾਂ ਲਈ ਕੈਪਟਨ ਅਮਰਿੰਦਰ ਦੀਆਂ ਇਹ ਚੁਣੌਤੀਆਂ ਹਨ ਤੇ ਇਹ ਹੈ ‘ਕਾਂਗਰਸੀ ਆਗੂਆਂ ਦਾ ਡਰ’
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਹਿੰਦੂ ਮੁੰਡੇ ਤੇ ਮੁਸਲਿਮ ਕੁੜੀ ''ਤੇ ਬਣੀ ਡਰਾਮਾ ਸੀਰੀਜ਼ ਤੋਂ ਪਾਕਿਸਤਾਨ ''ਚ ਕਿਉਂ ਨਾਰਾਜ਼ ਹੋਏ ਲੋਕ

ਪਰ ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਸਾਡੇ ਲਈ ਹੋਰ ਵੀ ਲੁਭਾਵਨਾ ਹੋ ਸਕਦਾ ਹੈ, ਖਾਸ ਕਰਕੇ ਜਦੋਂ ਅਲਟਰਾ-ਪ੍ਰੋਸੈਸਡ ਭੋਜਨ ਦੀ ਗੱਲ ਆਉਂਦੀ ਹੈ।

''ਅਲਟਰਾ-ਪ੍ਰੋਸੈਸਡ'' ਭੋਜਨ ਕੀ ਹੁੰਦਾ ਹੈ?

ਪਿਕਲਿੰਗ, ਕੈਨਿੰਗ ਜਾਂ ਡੱਬਾ ਬੰਦ ਭੋਜਨ, ਪੇਸਟਰਾਈਜ਼ਡ, ਫਰਮੈਟਿੰਗ, ਪੁਨਰਗਠਨ ਕਰਨਾ ਆਦਿ ਸਾਰੇ ਹੀ ਫੂਡ ਪ੍ਰੋਸੈਸਿੰਗ ਦੇ ਰੂਪ ਹਨ ਅਤੇ ਇਸ ਦੇ ਕਾਰਨ ਭੋਜਨ ਦਾ ਸੁਆਦ ਲਾਜਵਾਬ ਹੋ ਜਾਂਦਾ ਹੈ।

ਪਰ ਅਲਟਰਾ ਪ੍ਰੋਸੈਸਡ ਭੋਜਨ ਨੂੰ ਖਾਸ ਕਿਹੜੇ ਤੱਤ ਬਣਾਉਂਦੇ ਹਨ? ਦਰਅਸਲ ਇਸ ਪ੍ਰਕਿਰਿਆ ''ਚ ਭੋਜਨ ਨੂੰ ਨਿਰਧਾਰਤ ਮਾਨਤਾ ਤੋਂ ਪਰੇ ਰਸਾਇਣਕ ਰੂਪ ਨਾਲ ਬਦਲਿਆ ਜਾਂਦਾ ਹੈ। ਇਸ ''ਚ ਜੋ ਤਰੀਕੇ ਅਤੇ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਦੀ ਵਰਤੋਂ ਅਸੀਂ ਆਪਣੇ ਘਰਾਂ ''ਚ ਬਣ ਰਹੇ ਭੋਜਨ ''ਚ ਨਹੀਂ ਕਰਦੇ ਹਾਂ।

ਡਾ. ਕ੍ਰਿਸ ਵੈਨ ਟੂਲੇਕੇਨ ਨੇ ਹਾਲ ''ਚ ਹੀ ਬੀਬੀਸੀ ਲਈ ਇੱਕ ਪ੍ਰਯੋਗ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇੱਕ ਮਹੀਨੇ ਤੱਕ ਸਿਰਫ਼ ਅਲਟਰਾ ਪ੍ਰੋਸੈਸਡ ਭੋਜਨ ਹੀ ਖਾਧਾ। ਇਸ ਦਾ ਅੰਤ ਵਧੇਰੇ ਵਧੀਆ ਨਾ ਨਿਕਲਿਆ।

ਇਹ ਪ੍ਰਯੋਗ ''ਅਸੀਂ ਆਪਣੇ ਬੱਚਿਆਂ ਨੂੰ ਕੀ ਖਵਾ ਰਹੇ ਹਾਂ?'' ਦਸਤਾਵੇਜ਼ੀ ਫ਼ਿਲਮ ਦਾ ਹੀ ਹਿੱਸਾ ਸੀ।

Getty Images

ਡਾ. ਕ੍ਰਿਸ ਨੇ ਜੋ ਭੋਜਨ ਖਾਧਾ ਉਸ ''ਚ ਉਨ੍ਹਾਂ ਨੇ 80% ਕੈਲਰੀ ਅਲਟਰਾ ਪ੍ਰੋਸੈਸਡ ਭੋਜਨ ਤੋਂ ਹੀ ਹਾਸਲ ਕੀਤੀ। ਇਹ ਉਹ ਅੰਕੜਾ ਹੈ ਜੋ ਉੱਚ ਆਮਦਨੀ ਵਾਲੇ ਦੇਸ਼ਾਂ, ਜਿਵੇਂ ਕਿ ਯੂਕੇ, ਕੈਨੇਡਾ, ਆਸਟ੍ਰੇਲੀਆ ਅਤੇ ਯੂਐਸ ''ਚ ਆਮ ਹੈ।

ਅਲਟਰਾ-ਪ੍ਰੋਸੈਸਡ ਭੋਜਨ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਇੱਕ ਮਹੀਨਾ ਖ਼ਤਮ ਹੋਣ ਤੋਂ ਬਾਅਦ ਡਾ. ਕ੍ਰਿਸ ਨੂੰ ਘੱਟ ਨੀਂਦ, ਕਲੇਜੇ ''ਚ ਜਲਣ, ਸੁਸਤੀ, ਕਬਜ਼, ਬਵਾਸੀਰ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਗਈ ਸੀ ਅਤੇ ਨਾਲ ਹੀ ਉਨ੍ਹਾਂ ਦਾ ਭਾਰ ਵੀ 7 ਕਿੱਲੋ ਵੱਧ ਗਿਆ ਸੀ।

ਡਾ. ਕ੍ਰਿਸ ਨੇ ਦੱਸਿਆ, "ਮੈਂ ਆਪਣੇ ਆਪ ਨੂੰ ਉਮਰ ''ਚ 10 ਸਾਲ ਵੱਡਾ ਮਹਿਸੂਸ ਕਰਨ ਲੱਗਿਆ। ਮੈਂ ਆਪਣੇ ਵੱਲੋਂ ਖਾਧੇ ਜਾ ਰਹੇ ਭੋਜਨ ਕਾਰਨ ਇਸ ਤਬਦੀਲੀ ਨੂੰ ਪਹਿਲਾਂ ਤਾਂ ਮਹਿਸੂਸ ਹੀ ਨਾ ਕੀਤਾ। ਬਾਅਦ ''ਚ ਜਦੋਂ ਮੈਂ ਇਹ ਭੋਜਨ ਖਾਣਾ ਬੰਦ ਕਰ ਦਿੱਤਾ ਤਾਂ ਇਸ ਯੂਪੀਐਫ ਦੇ ਕਾਰਨ ਮੇਰੀ ਇਹ ਹਾਲਤ ਹੋਈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਡਾ. ਕ੍ਰਿਸ ਦੇ ਇਸ ਪ੍ਰਯੋਗ ਦੇ ਨਾਲ ਕਰਵਾਏ ਗਏ ਅਧਿਐਨ ਨੇ ਇਸ ਦੇ ਕੁਝ ਵਿਗਿਆਨਕ ਕਾਰਨ ਦੱਸੇ ਹਨ।

ਇਸ ਅਧਿਐਨ ਨੇ ਦਰਸਾਇਆ ਹੈ ਕਿ ਯੂਪੀਐਫ ਦੀ ਘੱਟ ਮਾਤਰਾ ਲੈਣ ਵਾਲੇ ਲੋਕਾਂ ਦੀ ਤੁਲਨਾ ''ਚ ਯੂਪੀਐਫ ਭੋਜਨ ਖਾਣ ਵਾਲੇ ਲੋਕ ਪ੍ਰਤੀ ਦਿਨ 500 ਤੋਂ ਵੀ ਵੱਧ ਕੈਲਰੀ ਵਧੇਰੇ ਖਾ ਰਹੇ ਹਨ।

ਇਸ ਦੇ ਨਾਲ ਹੀ ਭੁੱਖ ਲਈ ਜ਼ਿੰਮੇਵਾਰ ਹਾਰਮੋਨ ''ਚ ਵਾਧਾ ਅਤੇ ਢਿੱਡ ਭਰਿਆ ਹੋਣ ਦਾ ਅਹਿਸਾਸ ਕਰਵਾਉਣ ਵਾਲੇ ਹਾਰਮੋਨ ''ਚ ਕਮੀ ਵੀ ਦਰਜ ਕੀਤੀ। ਜੋ ਇਹ ਦੱਸ ਸਕਦਾ ਹੈ ਕਿ ਕਿਉਂ ਕਈ ਵਧੇਰੇ ਲੋਕ ਭਾਰੀ ਸਰੀਰ ਦੇ ਹੋ ਜਾਂਦੇ ਹਨ ਅਤੇ ਭਾਰ ਵੱਧ ਜਾਂਦਾ ਹੈ।

ਪਰ ਭਾਰ ਦਾ ਵੱਧਣਾ ਯੂਪੀਐਫ ''ਚ ਉੱਚ ਅਹਾਰ ਨਾਲ ਜੁੜੇ ਅਣਗਿਣਤ ਮੁੱਦਿਆਂ ''ਚੋਂ ਇੱਕ ਹੈ। ਪਹਿਲਾਂ ਹੋ ਚੁੱਕੇ ਕਈ ਅਧਿਐਨਾਂ ਨੇ ਯੂਪੀਐਫ ਭੋਜਨ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਦਿਲ ਦੀਆਂ ਬਿਮਾਰੀਆਂ, ਮੋਟਾਪਾ, ਟਾਈਪ ਟੂ ਸ਼ੂਗਰ, ਕੈਂਸਰ ਅਤੇ ਇੱਥੋਂ ਤੱਕ ਕਿ ਤਣਾਅ ਦੇ ਖ਼ਤਰੇ ਨੂੰ ਦਰਸਾਇਆ ਹੈ।

ਅਧਿਐਨ ''ਚ ਯੂਪੀਐਫ ਨੇ ਇਸ ਗੱਲ ''ਤੇ ਵੀ ਪ੍ਰਭਾਵ ਪਾਇਆ ਹੈ ਕਿ ਅਸੀਂ ਕਿਵੇਂ ਖਾਂਦੇ ਹਾਂ। ਯੂਪੀਐਫ ''ਚ ਉੱਚ ਭੋਜਨ ਲੈਣ ਵਾਲੇ ਲੋਕਾਂ ਨੇ ਘੱਟ ਯੂਪੀਐਫ ਭੋਜਨ ਲੈਣ ਵਾਲਿਆਂ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਭੋਜਨ ਖਾਧਾ ਹੈ।

ਪਿਛਲੀ ਖੋਜ ਨੇ ਭੋਜਨ ਨੂੰ ਹੌਲੀ-ਹੌਲੀ ਖਾਣ ਦੀ ਆਦਤ ਨੂੰ ਵਧੇਰੇ ਤਸੱਲੀ ਨਾਲ ਭੋਜਨ ਖਾਣ ਨਾਲ ਜੋੜਿਆ ਹੈ।

ਡਾ. ਕ੍ਰਿਸ ਨੇ ਮੰਨਿਆ ਹੈ ਕਿ ਯੂਪੀਐਫ ਭੋਜਨ ਨੂੰ ਚਬਾਉਣਾ ਅਤੇ ਨਿਗਲਣਾ ਬਹੁਤ ਹੀ ਸੌਖਾ ਹੈ।

ਖੁਰਾਕ ਅਤੇ ਪੋਸ਼ਣ ਵਿਗਿਆਨੀ ਡਾ. ਐਮਾ ਬੇਕੇਟ ਦਾ ਕਹਿਣਾ ਹੈ, "ਅਲਟਰਾ ਪ੍ਰੋਸੈਸਡ ਭੋਜਨ ਦਾ ਸੁਆਦ ਵਧੀਆ ਹੁੰਦਾ ਹੈ।"

ਐਮਾ ਪੋਸ਼ਣ ਵਿਗਿਆਨ ਦੀ ਮਾਹਰ ਹੋਣ ਦੇ ਨਾਤੇ ਇਸ ਦੀ ਇਕ ਸਰਲ ਵਿਆਖਿਆ ਪੇਸ਼ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਚਰਬੀ ਅਤੇ ਕਾਰਬੋ-ਹਾਈਡਰੇਟ ਲਈ ਸਾਡਾ ਲਗਾਅ ਇੱਕ ''ਵਿਕਾਸ ਦਾ ਹੈਂਡਓਵਰ'' ਹੈ। ਜਦੋਂ (ਕੁਦਰਤੀ) ਚੋਣ ਨੇ ਸਾਡੇ ਸੁਆਦ ਕਣਾਂ ਨੂੰ ਚੁਣਿਆ ਸੀ, ਉਸ ਸਮੇਂ ਊਰਜਾ ਅਤੇ ਨਮਕ ਦੇ ਸਰੋਤ ਬਹੁਤ ਘੱਟ ਸਨ।

ਸਾਡੇ ਬਜ਼ੁਰਗਾਂ ਨੂੰ ''ਮਿੱਠੇ ਅਤੇ ਉਮਾਮੀ ਨੇ ਕ੍ਰਮਵਾਰ ਊਰਜਾ ਦੇ ਸਰੋਤ ਅਤੇ ਪ੍ਰੋਟੀਨ ਦੇ ਸੰਕੇਤ ਦਿੱਤੇ। ਨਮਕ ਸੰਭਾਵੀ ਤੌਰ ''ਤੇ ਭੁੱਖ ਨੂੰ ਵਧਾਉਂਦਾ ਹੈ, ਕਿਉਂ ਕਿ ਇਹ ਘੱਟ ਮਾਤਰਾ ''ਚ ਵਰਤੋਂ ''ਚ ਆੳਂਦਾ ਹੈ ਪਰ ਇਤਿਹਾਸਕ ਤੌਰ ''ਤੇ ਇਹ ਆਸਾਨੀ ਨਾਲ ਉਪਲਬਧ ਨਹੀਂ ਸੀ।

ਪਰ ਇਕ ਕਾਰਕ ਜੋ ਕਿ ਵਿਕਾਸ ਨਾਲੋਂ ਘੱਟ ਮਹੱਤਵਪੂਰਨ ਨਹੀਂ ਹੈ, ਉਹ ਸ਼ਾਇਦ ਉਤਪਾਦਨ ਪ੍ਰਕਿਰਿਆ ਹੈ, ਜੋ ਅਲਟਰਾ ਪ੍ਰੋਸੈਸਡ ਭੋਜਨ ਦੀ ਬੁਨਿਆਦ ਹੈ।

ਇਹ ਵੀ ਪੜ੍ਹੋ:

  • ਗਰਮੀ ਤੋਂ ਬਚਣ ਲਈ ਕਿਹੋ ਜਿਹਾ ਹੋਵੇ ਸਾਡਾ ਖਾਣ-ਪੀਣ
  • ਖਾਣਾ ਖਾਣ ਦੇ ਸਮੇਂ ਦਾ ਤੁਹਾਡੀ ਸਿਹਤ ''ਤੇ ਕੀ-ਕੀ ਅਸਰ ਹੋ ਸਕਦੈ?
  • ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਡਾ. ਬੇਕੇਟ ਦੱਸਦੇ ਹਨ, "ਇੰਨ੍ਹਾਂ ਉਤਪਾਦਾਂ ਨੂੰ ਅਕਸਰ ਹੀ ਸਾਡੇ ''ਅਨੰਦ ਬਿੰਦੂਆਂ'' ਨੂੰ ਪ੍ਰਭਾਵਿਤ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਨਮਕ, ਫੈਟ ਅਤੇ/ਜਾਂ ਸ਼ੂਗਰ ਦਾ ਸਹੀ ਪੱਧਰ ਅਤੇ ਬਿੰਦੂ ਤੋਂ ਕੁਝ ਘੱਟ ਹੋਣਾ ''ਸੈਨਸਰੀ ਸਪੈਸੀਫਿਕ ਸੈਟੀਟੀ'' ਅਖਵਾਉਂਦਾ ਹੈ। ਇਹ ਉਹ ਬਿੰਦੂ ਹੈ, ਜਿੱਥੇ ਤੁਹਾਡੀਆਂ ਇੰਦਰੀਆਂ ਤ੍ਰਿਪਤ ਹੋ ਜਾਂਦੀਆਂ ਹਨ ਅਤੇ ਤੁਸੀਂ ਹੋਰ ਖਾਣ ਦੀ ਇੱਛਾ ਨਹੀਂ ਰੱਖਦੇ ਹੋ।

ਦੂਜੇ ਸ਼ਬਦਾਂ ''ਚ ਅਲਟਰਾ ਪ੍ਰੋਸੈਸਡ ਭੋਜਨ ਸਾਡੇ ਦਿਮਾਗ ਨਾਲ ਵੀ ਖੇਡ ਰਹੇ ਹਨ।

ਇਹ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?

ਡਾ. ਕ੍ਰਿਸ ਨੇ ਕਬੂਲ ਕੀਤਾ ਹੈ ਕਿ "ਮੇਰੇ ਲਈ ਅਲਟਰਾ ਪ੍ਰੋਸੈਸਡ ਭੋਜਨ ਖਾਣਾ ਕੁਝ ਇੰਝ ਬਣ ਗਿਆ ਹੈ ਜਿਵੇਂ ਮੈਂ ਭਾਵੇਂ ਨਾ ਵੀ ਚਾਹਾਂ ਪਰ ਮੇਰਾ ਦਿਮਾਗ ਉਸ ਨੂੰ ਖਾਣ ਦੀ ਕਮਾਂਡ ਦਿੰਦਾ ਹੈ।"

Getty Images

ਅਸਲ ''ਚ ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਨੂੰ ਸਕੈਨ ਕੀਤਾ ਗਿਆ, ਜਿਸ ''ਚ ਵੇਖਿਆ ਗਿਆ ਕਿ ਰਿਵਾਰਡ ਲਈ ਜ਼ਿੰਮੇਵਾਰ ਖੇਤਰ ਉਨ੍ਹਾਂ ਖੇਤਰਾਂ ਨਾਲ ਜੁੜੇ ਹੋਏ ਸਨ ਜੋ ਦੁਹਰਾਉਣ ਵਾਲੇ, ਸਵੈਚਲਿਤ ਵਿਵਹਾਰ ਨੂੰ ਚਲਾਉਂਦੇ ਹਨ। ਦਰਅਸਲ ਉਨ੍ਹਾਂ ਦਾ ਦਿਮਾਗ ਅਲਟਰਾ ਪ੍ਰੋਸੈਸਡ ਭੋਜਨ ਖਾਣ ਦਾ ਆਦੀ ਹੋ ਗਿਆ ਸੀ।

ਡਾ. ਕ੍ਰਿਸ ਨੇ ਮੰਨਿਆ ਹੈ, "ਸੱਚਮੁਚ ''ਚ ਇਸ ਸੁਆਦੀ ਭੋਜਨ ਦਾ ਮਾੜਾ ਪ੍ਰਭਾਵ ਵੀ ਹੈ, ਉਹ ਹੈ ਆਪਣੇ ਆਪ ਨੂੰ ਇਸ ਨੂੰ ਖਾਣ ਤੋਂ ਰੋਕਣ ''ਚ ਅਸਮਰੱਥ ਰਹਿਣਾ। ਤੁਸੀਂ ਆਪਣੀ ਇਸ ਆਦਤ ਨੂੰ ਛੱਡਣ ''ਚ ਬਹੁਤ ਮੁਸ਼ਕਿਲ ਮਹਿਸੂਸ ਕਰਨ ਲੱਗ ਜਾਂਦੇ ਹੋ।"

ਡਾ. ਬੇਕੇਟ ਦਾ ਕਹਿਣਾ ਹੈ ਕਿ ਯੂਪੀਐਫ ਇਕ ਅਜਿਹੀ ਵਿਧੀ ਨੂੰ ਸ਼ੂਰੂ ਕਰ ਸਕਦਾ ਹੈ, ਜਿਸ ਨੂੰ ''ਆਸ਼ਾਵਾਦੀ ਪੱਖਪਾਤ'' ਕਿਹਾ ਜਾਂਦਾ ਹੈ।

"ਜੰਕ ਫੂਡ ਦੀਆਂ ਸਕਾਰਾਤਮਕ ਭਾਵਨਾਵਾਂ ਸਾਨੂੰ ਤੁਰੰਤ ਪ੍ਰਭਾਵਿਤ ਕਰਦੀਆਂ ਹਨ। ਪਰ ਇਸ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ''ਚ ਕੁਝ ਸਮਾਂ ਲੱਗਦਾ ਹੈ। ਸਾਡੇ ਲਈ ਇਹ ਵਿਸ਼ਵਾਸ ਕਰਨਾ ਸੌਖਾ ਹੈ ਕਿ ਸਾਡੇ ਕੋਲ ਬਾਅਦ ''ਚ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣ ਦਾ ਸਮਾਂ ਹੈ ਜਾਂ ਫਿਰ ਇਸ ਦੇ ਨਤੀਜੇ ਤਾਂ ਤੈਅ ਹੀ ਹਨ।"

ਸੌਖੇ ਸ਼ਬਦਾਂ ''ਚ ਤੁਸੀਂ ਇਸ ਨੂੰ ਹੁਣ ਤਾਂ ਪਸੰਦ ਕਰ ਰਹੇ ਹੋ ਪਰ ਬਾਅਦ ''ਚ ਤੁਹਾਨੂੰ ਪਛਤਾਵਾ ਜ਼ਰੂਰ ਹੋਵੇਗਾ।

ਡਾ.ਬੇਕੇਟ ਦਾ ਕਹਿਣਾ ਹੈ ਕਿ ਇੰਨ੍ਹਾਂ ਖਾਧ ਪਦਾਰਥਾਂ ਦੀ ਪ੍ਰਭਾਵੀ ਮਾਰਕੀਟਿੰਗ ਉਨ੍ਹਾਂ ਨੂੰ ਸਾਡੇ ਦਿਲੋ ਦਿਮਾਗ ''ਤੇ ਹਮਲਾਵਰ ਢੰਗ ਨਾਲ ਪੇਸ਼ ਕਰਦੀ ਹੈ, ਜਿਸ ਕਾਰਨ ਅਸੀਂ ਇਸ ਵੱਲ ਖਿੱਚੇ ਚੱਲੇ ਜਾਂਦੇ ਹਾਂ।

"ਭੋਜਨ ਦੀ ਚੋਣ ਅਸੀਂ ਆਪਣੇ ਅਵਚੇਤਨ ਅਤੇ ਆਦਤ ਅਨੁਸਾਰ ਕਰਦੇ ਹਾਂ। ਅਸੀਂ ਹਮੇਸ਼ਾਂ ਹੀ ਆਪਣੀ ਸਿਹਤ ਬਾਰੇ ਸੋਚ ਵਿਚਾਰ ਨਹੀਂ ਕਰਦੇ। ਅਸੀਂ ਵੱਖ-ਵੱਖ ਸਟੋਰਾਂ, ਮੀਡੀਆ ਅਤੇ ਇਸ਼ਤਿਹਾਰਬਾਜ਼ੀ ''ਚ ਜਿੰਨਾਂ ਇੰਨ੍ਹਾਂ ਬਾਰੇ ਵੇਖਦੇ ਸੁਣਦੇ ਹਾਂ, ਉਨ੍ਹੇ ਹੀ ਅਸੀਂ ਇੰਨ੍ਹਾਂ ਨੂੰ ਖਰੀਦਣ ਦੀ ਸੰਭਾਵਨਾ ਰੱਖਦੇ ਹਾਂ।"

ਅਲਟਰਾ ਪ੍ਰੋਸੈਸਡ ਭੋਜਨ ਕਿਉਂ ਖਾਂਦੇ ਹਨ ਲੋਕ?

ਜੇ ਯੂਪੀਐਫ ਦੇ ਮਨੁੱਖੀ ਸਿਹਤ ਲਈ ਇੰਨ੍ਹੇ ਨੁਕਸਾਨ ਹਨ ਤਾਂ ਫਿਰ ਇੰਨ੍ਹਾਂ ਦੀ ਹੋਂਦ ਹੀ ਕਿਉਂ ਹੈ? ਤੁਸੀਂ ਵੀ ਇਸ ਬਾਰੇ ਹੈਰਾਨ ਹੋਵੋਗੇ।

ਡਾ. ਬੇਕੇਟ ਦਾ ਕਹਿਣਾ ਹੈ, "ਸਿਹਤਮੰਦ ਭੋਜਨ ਬਾਰੇ ਆਸਟ੍ਰੇਲੀਆਈ ਡਾਈਟ ''ਚ ਇਸ ਨੂੰ ''ਵਿਵੇਕਸ਼ੀਲ ਭੋਜਨ'' ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਡੀ ਆਪਣੀ ਚੋਣ ਹੈ ਨਾ ਕਿ ਸਾਡੀ ਜ਼ਰੂਰਤ।"

ਉਹ ਅੱਗੇ ਕਹਿੰਦੇ ਹਨ ਕਿ ਪਸੰਦ ਦੀ ਹੈਸੀਅਤ/ਲਗਜ਼ਰੀ ਰੱਖਣ ਵਾਲੇ ਲੋਕਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਹਰ ਕੋਈ ਸਿਹਤ ਲਈ ਭੋਜਨ ਦੀ ਚੋਣ ਕਰਨ ਦੀ ਸਥਿਤੀ ''ਚ ਨਹੀਂ ਹੈ।

''''ਅਲਟਰਾ ਪ੍ਰੋਸੈਸਡ ਭੋਜਨ ਲੰਮੇ ਸਮੇਂ ਤੱਕ ਚੱਲਦੇ ਹਨ, ਇੰਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ''ਤੇ ਲਿਜਾਣਾ ਵੀ ਆਸਾਨ ਹੈ ਅਤੇ ਇੰਨ੍ਹਾਂ ਨੂੰ ਬਣਾਉਣ ''ਚ ਬਹੁਤ ਘੱਟ ਸਮਾਂ ਲੱਗਦਾ ਹੈ। ਜਦੋਂ ਸਾਡੇ ਕੋਲ ਸਮੇਂ ਦੀ ਘਾਟ ਜਾਂ ਨਕਦੀ ਦੀ ਘਾਟ ਹੁੰਦੀ ਹੈ, ਉਸ ਸਮੇਂ ਯੂਪੀਐਫ ਇਕ ਵਧੀਆ ਵਿਕਲਪ ਬਣ ਕੇ ਸਾਹਮਣੇ ਆਉਂਦੇ ਹਨ।"

ਉਹ ਕਹਿੰਦੇ ਹੈ ਕਿ ਅਸਲ ਬੋਗੀਮੈਨ ਉਹ ਤਾਕਤਾਂ ਹਨ ਜੋ ਕਿ ਲੋਕਾਂ ਨੂੰ ਸਿਹਤਮੰਦ ਵਿਕਲਪਾਂ ਦੀ ਬਜਾਏ ਇੰਨ੍ਹਾਂ ਯੂਪੀਐਫ ਦੀ ਚੋਣ ਕਰਨ ਲਈ ਪ੍ਰੇਰਿਤ ਕਰਦੀਆਂ ਹਨ।

ਇਕ ਮਿਸਾਲ ਦਿੰਦਿਆਂ ਉਹ ਕਹਿੰਦੇ ਹਨ ਕਿ ਪੁਰਾਣਾ ਤਣਾਅ ''ਮਿੱਠੇ, ਚਰਬੀ ਵਾਲੇ ਅਤੇ ਨਮਕੀਨ ਭੋਜਨ'' ਪ੍ਰਤੀ ਸਾਡੀ ਭੁੱਖ ''ਚ ਤਬਦੀਲੀ ਲਿਆ ਸਕਦਾ ਹੈ।

''''ਤਣਾਅ ਉਸ ਸਮੇਂ ਅਤੇ ਊਰਜਾ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨੂੰ ਅਸੀਂ ਸਿਹਤਮੰਦ ਵਿਕਲਪਾਂ ਦੀ ਚੋਣ ਕਰਨ ''ਚ ਲਗਾਉਣ ਲਈ ਤਿਆਰ ਹੁੰਦੇ ਹਾਂ।"

ਇਸ ਸਭ ਤੋਂ ਇਲਾਵਾ ਯੂਪੀਐਫ ਪੂਰੀ ਤਰ੍ਹਾਂ ਨਾਲ ਜੰਕ ਫੂਡ ਨਹੀਂ ਹੈ।

"ਪ੍ਰੋਸੈਸਡ ਭੋਜਨ ''ਚ ਕੁਝ ਮਹੱਤਵਪੂਰਨ ਅਤੇ ਸਿਹਤਮੰਦ ਭੋਜਨ ਵੀ ਸ਼ਾਮਲ ਹੁੰਦੇ ਹਨ। ਜਿਵੇਂ ਕਿ ਡੱਬਾਬੰਦ ਸਬਜ਼ੀਆਂ, ਪਾਸਤਾ, ਚਾਵਲ, ਬ੍ਰੈੱਡ ਅਤੇ ਉੱਚ ਫਾਈਬਰ ਵਾਲੇ ਸੀਰੀਅਲਜ਼/ਅਨਾਜ।"

ਪਰ ਸਭ ਤੋਂ ਖਾਸ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਭੋਜਨ ਆਪਣੇ ਮਸਾਲਿਆਂ, ਸਮੱਗਰੀ ਆਦਿ ਤੋਂ ਕਿਤੇ ਵੱਧ ਹੈ।

ਡਾ. ਬੇਕੇਟ ਦਾ ਕਹਿਣਾ ਹੈ, "ਭੋਜਨ ਇੱਕ ਜ਼ਰੂਰਤ ਤੋਂ ਕਿਤੇ ਵੱਧ ਕੇ ਹੈ, ਇਹ ਸਾਡੀ ਖੁਸ਼ੀ, ਸੱਭਿਆਚਾਰ, ਸਮਾਜ ਅਤੇ ਹੋਰ ਕਈਆਂ ਦਾ ਹਿੱਸਾ ਹੈ।"

"ਸਾਨੂੰ ਸਿਰਫ ਲੋਕਾਂ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ''ਚ ਮਦਦ ਕਰਨ ਦੀ ਲੋੜ ਹੈ।"

ਇਹ ਵੀ ਪੜ੍ਹੋ:

  • ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ

https://www.youtube.com/watch?v=wXEvYuSZhgM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''befb853c-c5d8-4436-8589-f7c54217fb54'',''assetType'': ''STY'',''pageCounter'': ''punjabi.india.story.57570387.page'',''title'': ''\''ਅਲਟਰਾ-ਪ੍ਰੋਸੈਸਡ\'' : ਡੱਬਾਬੰਦ ਖਾਣਾ ਖਾਣ ਨਾਲ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਸਕਦਾ ਹੈ'',''published'': ''2021-06-23T09:54:15Z'',''updated'': ''2021-06-23T09:54:15Z''});s_bbcws(''track'',''pageView'');