ਕੌਣ ਹੈ ਉਹ ਕਵਿੱਤਰੀ ਜੋ ‘ਮੋਦੀ ਦੀ ਆਲੋਚਨਾ ਕਰਨ ਵਾਲੀ’ ਕਵਿਤਾ ਲਿਖਣ ਕਰਕੇ ਟ੍ਰੋਲ ਹੋਈ ਸੀ

06/21/2021 6:51:45 PM

Parul Khakar
ਪਾਰੁਲ ਖੱਖਰ ਪਹਿਲਾਂ ਆਪਣੇ ਆਪ ਸੁਆਣੀ ਤੇ ਫਿਰ ਕਵਿੱਤਰੀ ਕਹਿੰਦੀ ਹੈ

ਮਈ ਮਹੀਨੇ ਦੀ ਇੱਕ ਸਵੇਰ ਅਤੇ ਗੁਜਰਾਤ ਦੇ ਇੱਕ ਕਸਬੇ ਵਿੱਚ ਇੱਕ ਕਵਿੱਤਰੀ ਨੇ ਆਪਣਾ ਕੰਮਕਾਜ ਖ਼ਤਮ ਕਰ ਕੇ ਅਖ਼ਬਾਰ ਚੁੱਕਿਆ।

ਭਾਰਤ ਕੋਰੋਨਾਵਾਇਰਸ ਦੇ ਦੂਸਰੀ ਲਹਿਰ ਨਾਲ ਜੂਝ ਰਿਹਾ ਸੀ। ਅਖ਼ਬਾਰਾਂ ਦੇ ਪਹਿਲੇ ਪੰਨੇ ’ਤੇ ਗੰਗਾ ਨਦੀ ਵਿਚੋਂ ਨਿਕਲ ਰਹੀਆਂ ਲਾਸ਼ਾਂ ਦੀਆਂ ਤਸਵੀਰਾਂ ਅਤੇ ਖ਼ਬਰਾਂ ਨਾਲ ਭਰੇ ਹੋਏ ਸਨ। ਖ਼ਦਸ਼ਾ ਸੀ ਕਿ ਇਹ ਕੋਵਿਡ-19 ਦੇ ਮਰੀਜ਼ਾਂ ਦੀਆਂ ਲਾਸ਼ਾਂ ਸਨ।

ਇਸ ਤੋਂ ਬਿਨਾਂ ਅਖ਼ਬਾਰ ਵਿੱਚ ਸ਼ਮਸ਼ਾਨਘਾਟਾਂ ਵਿੱਚ ਜਗ੍ਹਾ ਦੀ ਕਮੀ ਅਤੇ ਆਕਸੀਜਨ ਦੀ ਕਮੀ ਨਾਲ ਮਰ ਰਹੇ ਲੋਕਾਂ ਬਾਰੇ ਖ਼ਬਰਾਂ ਸਨ।

ਇਹ ਸਭ ਦੇਖ ਕੇ ਅਤੇ ਪੜ੍ਹ ਕੇ ਪਾਰੁਲ ਖੱਖਰ ਨੇ ਇੱਕ ਕਵਿਤਾ ਲਿਖੀ। 14 ਪੰਕਤੀਆਂ ਦੀ ਇਸ ਕਵਿਤਾ ਦਾ ਸਿਰਲੇਖ ਸੀ ''ਸ਼ਵਬਾਹਿਨੀ ਗੰਗਾ'' । ਇਸ ਕਵਿਤਾ ਨੂੰ ਪਾਰੁਲ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਕੀਤਾ ਜਿੱਥੇ 15000 ਤੋਂ ਜ਼ਿਆਦਾ ਫਾਲੋਅਰਜ਼ ਹਨ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ : ''ਸਾਡੇ ਆਪਣੇ ਰਹੇ ਨਹੀਂ ਤੇ ਸਰਕਾਰ ਨੇ ਸਾਨੂੰ ਕੀੜੇ ਮਕੌੜਿਆਂ ਵਾਂਗ ਛੱਡ ਦਿੱਤਾ''
  • ਕੁੰਵਰ ਵਿਜੇ ਪ੍ਰਤਾਪ ਕੌਣ ਹੈ ਤੇ ਉਹ ਕਿਹੜੇ ਕਾਰਨਾਂ ਕਰਕੇ ਕਾਫ਼ੀ ਚਰਚਾ ਵਿਚ ਰਹੇ ਹਨ
  • ਕੈਪਟਨ ਦੀ ਸੋਨੀਆ ਅੱਗੇ ਪੇਸ਼ੀ ਤੋਂ ਪਹਿਲਾਂ ਕੀ ਬੋਲੇ ਨਵਜੋਤ ਸਿੱਧੂ

ਇਸ ਗੁਜਰਾਤੀ ਕਵਿਤਾ ਵਿੱਚ ਕੋਰੋਨਾ ਵਾਇਰਸ ਦੁਆਰਾ ਮਚਾਈ ਤਬਾਹੀ, ਵਿਨਾਸ਼ ਅਤੇ ਮੌਤ ਦਾ ਵਰਣਨ ਸੀ। ਪਾਰੁਲ ਨੇ ਇਸ ਕਵਿਤਾ ਵਿਚ ਗੰਗਾ ਵਿਚ ਤੈਰਦੀਆਂ ਲਾਸ਼ਾਂ, ਚਿਤਾਵਾਂ ਅਤੇ ਸ਼ਮਸ਼ਾਨਘਾਟਾਂ ਦੀਆਂ ਪਿਘਲ ਦੀਆਂ ਚਿਮਨੀਆਂ ਬਾਰੇ ਲਿਖਿਆ ਸੀ।

ਬਿਨਾਂ ਕਿਸੇ ਦਾ ਨਾਮ ਲਏ, ਪਾਰੁਲ ਨੇ ਲਿਖਿਆ ਸੀ,"ਸ਼ਹਿਰ ਵਿਚ ਅੱਗ ਲੱਗੀ ਹੈ ਪਰ ਉਹ ਬੇਪਰਵਾਹ ਹੈ।" ਇਕ ਹੋਰ ਪੰਕਤੀ ਵਿੱਚ ਲਿਖਿਆ ਸੀ ਬਾਹਰ ਆਓ ਅਤੇ ਖੁੱਲ੍ਹ ਕੇ ਕਹੋ ਕਿ ਰਾਜਾ ਕਮਜ਼ੋਰ ਅਤੇ ਬੇਪਰਵਾਹ ਹੈ।"

ਇਸ ਕਵਿਤਾ ਨੂੰ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ ਜਿਵੇਂ ਕਹਿਰ ਟੁੱਟ ਪਿਆ।

ਪਾਰੁਲ ਨੇ ਕੀਤਾ ਫੇਸਬੁੱਕ ਪੇਜ ਨੂੰ ਲੌਕ

ਇਹ ਕਵਿਤਾ, ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਆਲੋਚਨਾ ਕੀਤੀ ਹੈ, ਤੁਰੰਤ ਵਾਇਰਲ ਹੋ ਗਈ ਅਤੇ ਅੰਗਰੇਜ਼ੀ ਸਮੇਤ ਅੱਧਾ ਦਰਜਨ ਭਾਸ਼ਾਵਾਂ ਵਿੱਚ ਇਸ ਦਾ ਅਨੁਵਾਦ ਕੀਤਾ ਗਿਆ।

Getty Images
ਗੰਗਾ ਕੰਢੇ ਕਈ ਲਾਸ਼ਾਂ ਦਫ਼ਨਾਈਆਂ ਗਈਆਂ ਤੇ ਕਈਆਂ ਤੇ ਸਸਕਾਰ ਕੀਤੇ ਗਏ

ਮੋਦੀ ਸਮਰਥਕਾਂ ਦੁਆਰਾ ਪਾਰੁਲ ਨੂੰ ਭਿਆਨਕ ਤਰੀਕੇ ਨਾਲ ਟ੍ਰੋਲ ਕੀਤਾ ਗਿਆ। ਉਨ੍ਹਾਂ ਅਨੁਸਾਰ ਇਹ ਉਨ੍ਹਾਂ ਦੇ ਲੀਡਰ ਉੱਤੇ ਹਮਲਾ ਹੈ। ਪਾਰੁਲ ਖ਼ਿਲਾਫ਼ ਵੱਡੇ- ਵੱਡੇ ਮੈਸੇਜ ਵ੍ਹੱਟਸਐਪ ਉੱਪਰ ਭੇਜੇ ਗਏ। ਉਨ੍ਹਾਂ ਨੂੰ ਦੇਸ਼ ਵਿਰੋਧੀ ਅਤੇ ਹੋਰ ਕਈ ਨਾਵਾਂ ਨਾਲ ਬੁਲਾਇਆ ਗਿਆ। ਕਈ ਕਾਲਮਨਵੀਸਾਂ ਅਤੇ ਕਵੀਆਂ ਨੇ ਵੀ ਇਸ ਦੀ ਆਲੋਚਨਾ ਕੀਤੀ।

ਪਰ ਪਾਰੁਲ ਨੂੰ ਵੱਡੇ ਪੱਧਰ 46ਤੇ ਸਮਰਥਨ ਵੀ ਮਿਲਿਆ।

ਗੁਜਰਾਤੀ ਤੋਂ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਕਰਨ ਵਾਲੇ ਸਲਿਲ ਤ੍ਰਿਪਾਠੀ ਜੋ ਨਿਊਯਾਰਕ ਵਿੱਚ ਰਹਿੰਦੇ ਹਨ, ਨੇ ਕਿਹਾ ,"ਇਸ ਕਵਿਤਾ ਵਿਚ ਵਿਡੰਬਨਾ ਹੈ। ਪਾਰੁਲ ਨੇ ਮੋਦੀ ਦਾ ਨਾਮ ਨਹੀਂ ਲਿਆ ਪਰ ਉਸ ਦਾ ਦਰਦ ਅਤੇ ਗੁੱਸਾ ਸਾਫ਼ ਝਲਕ ਰਿਹਾ ਹੈ।"

ਆਲੋਚਨਾ ਤੋਂ ਬਾਅਦ ਪਾਰੁਲ ਨੇ ਚੁੱਪੀ ਸਾਧ ਲਈ ਹੈ। ਮੇਰੇ ਵੱਲੋਂ ਦਿੱਤੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਫ਼ਿਲਹਾਲ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨਗੇ ਅਤੇ ਇਸ ਸਦਭਾਵ ਲਈ ਧੰਨਵਾਦੀ ਹਨ।

ਪਾਰੁਲ ਨੇ ਆਪਣੇ ਫੇਸਬੁੱਕ ਪੇਜ ਨੂੰ ਲੌਕ ਕਰ ਦਿੱਤਾ ਹੈ ਪਰ ਇਹ ਕਵਿਤਾ ਉੱਥੇ ਮੌਜੂਦ ਹੈ। ਗੁਜਰਾਤੀ ਕਵੀ ਮੇਹੁਲ ਦੇਵਕਾਲਾ ਨੇ ਪਾਰੁਲ ਨੂੰ ਕਵਿਤਾ ਨਾ ਹਟਾਉਣ ਲਈ ਵਧਾਈ ਦਿੱਤੀ ਤਾਂ ਪਾਰੁਲ ਨੇ ਕਿਹਾ,"ਮੈਂ ਇਸ ਨੂੰ ਕਿਉਂ ਡਿਲੀਟ ਕਰਾਂ ਜਦੋਂ ਮੈਂ ਕੁਝ ਗਲਤ ਨਹੀਂ ਕਿਹਾ।"

ਇਹ ਵੀ ਪੜ੍ਹੋ-

  • ਗੰਗਾ ਵਿਚ ਲਾਸ਼ਾਂ ਕਿੱਥੋਂ ਤੇ ਕਿਵੇਂ ਆ ਰਹੀਆਂ ਤੇ ਇਹ ਕੌਣ ਅਤੇ ਕਿਉਂ ਵਹਾ ਰਿਹਾ
  • ਗੰਗਾ ਕੰਢੇ ਸੈਂਕੜੇ ਲਾਸ਼ਾਂ ਮਿਲਣ ਨਾਲ ਸਥਾਨਕ ਲੋਕਾਂ ਵਿੱਚ ਫ਼ਿਕਰ ਤੇ ਦਹਿਸ਼ਤ
  • ''ਗੰਗਾ ''ਚ ਤੈਰਦੀਆਂ ਲਾਸ਼ਾਂ, ਜੰਗਲੀ ਕੁੱਤੇ ਤੇ ਕਾਂ ਬੋਟੀਆਂ ਨੋਚ ਨੋਚ ਕੇ ਖਾ ਰਹੇ ਸਨ''

51 ਸਾਲਾ ਪਾਰੁਲ ਗੁਜਰਾਤ ਦੇ ਅਮਰੇਲੀ ਵਿਖੇ ਰਹਿੰਦੇ ਹਨ ਅਤੇ ਇਹ ਵਿਵਾਦ ਉਨ੍ਹਾਂ ਲਈ ਨਵਾਂ ਹੈ। ਸਲਿਲ ਤ੍ਰਿਪਾਠੀ ਅਨੁਸਾਰ,"ਪਾਰੁਲ ਨੇ ਰਾਜਨੀਤਕ ਕਵਿਤਾਵਾਂ ਨਹੀਂ ਲਿਖੀਆਂ। ਉਨ੍ਹਾਂ ਨੇ ਹਮੇਸ਼ਾਂ ਕੁਦਰਤ ਪਿਆਰ ਅਤੇ ਰੱਬ ਬਾਰੇ ਲਿਖਿਆ ਹੈ। ਇਹ ਕਵਿਤਾ ਪੂਰੀ ਤਰ੍ਹਾਂ ਵੱਖਰੀ ਹੈ।"

ਪਾਰੁਲ ਇੱਕ ਗ੍ਰਹਿਣੀ ਹੈ ਜਿਨ੍ਹਾਂ ਦਾ ਵਿਆਹ ਬੈਂਕ ਮੁਲਾਜ਼ਮ ਨਾਲ ਹੋਇਆ ਹੈ ਅਤੇ ਉਹ ਆਪਣੇ ਆਪ ਨੂੰ ਪਹਿਲਾਂ ਗ੍ਰਹਿਣੀ ਅਤੇ ਫੇਰ ਕਵਿੱਤਰੀ ਦੱਸਦੇ ਹਨ। ਪਿਛਲੇ ਇੱਕ ਦਹਾਕੇ ਵਿੱਚ ਉਨ੍ਹਾਂ ਨੇ ਲੋਕ ਗੀਤ ਅਤੇ ਗ਼ਜ਼ਲਾਂ ਲਿਖੀਆਂ ਹਨ ਜੋ ਕਾਫੀ ਪ੍ਰਚੱਲਿਤ ਹੋਈਆਂ ਹਨ।

ਸ਼ਵਬਾਹਿਨੀ ਗੰਗਾ ਪਾਰੁਲ ਦੀ ਪਹਿਲੀ ਰਾਜਨੀਤਕ ਕਵਿਤਾ ਹੈ। ਦੂਰਦਰਸ਼ਨ ਦੀ ਸਾਬਕਾ ਸਟੇਸ਼ਨ ਹੈੱਡ ਰੂਪਾ ਮਹਿਤਾ ਨੇ ਦੱਸਿਆ ਕਿ ,"ਪਾਰੁਲ ਕਾਫ਼ੀ ਸ਼ਾਂਤ ਅਤੇ ਰਿਵਾਇਤੀ ਮਹਿਲਾ ਹੈ।"

ਕਵਿ ਮਨੀਸ਼ੀ ਜਾਨੀ ਅਨੁਸਾਰ,"ਪਾਰੁਲ ਸਾਦਾ ਲਿਖਦੇ ਹਨ ਪਰ ਬਹੁਤ ਸੁਚੱਜੇ ਢੰਗ ਨਾਲ ਆਪਣੀ ਗੱਲ ਰੱਖਦੇ ਹਨ।"

Reuters

ਜਾਨੀ ਅਨੁਸਾਰ ਜਦੋਂ ਉਨ੍ਹਾਂ ਨੇ ਪਾਰੁਲ ਨੂੰ ਫੋਨ ਕਰ ਕੇ ਪੁੱਛਿਆ ਕਿ, ਕੀ ਕੁਝ ਲੋਕ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਕਿਸ ਤਰ੍ਹਾਂ ਲੇਖਕ ਉਨ੍ਹਾਂ ਨੂੰ ਸਹਿਯੋਗ ਦੇ ਸਕਦੇ ਹਨ ਤਾਂ ਪਾਰੁਲ ਕਾਫੀ ਸ਼ਾਂਤ ਸਨ। ਉਹਨਾਂ ਨੇ ਕਿਹਾ, "ਮੇਰੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਜਾਂ ਪ੍ਰੇਸ਼ਾਨੀ ਨਹੀਂ ਹੈ। ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਤੁਸੀਂ ਕਰੋ।"

ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਪਾਰੁਲ ਨੂੰ ਆਪਣੇ ਸਾਹਿਤਕ ਕੰਮ ਲਈ ਓਨੀ ਪ੍ਰਸ਼ੰਸਾ ਤੇ ਪਹਿਚਾਣ ਨਹੀਂ ਮਿਲੀ ਜੋ ਮਿਲਣੀ ਚਾਹੀਦੀ ਸੀ।

ਪਾਰੁਲ ਨੇ ਆਪਣੇ ਘਰ ਕੋਲ ਲੱਗੇ ਫੁੱਲਾਂ ਨਾਲ ਲੱਦੇ ਦਰੱਖਤਾਂ ਨੂੰ ਕੱਟੇ ਜਾਣ ਦੌਰਾਨ ਵੀ ਗਹਿਰੀ ਭਾਵਨਾਤਮਕ ਕਵਿਤਾ ਲਿਖੀ ਸੀ। ਉਹਨਾਂ ਨੇ ਇੱਕ ਕਵਿਤਾ ਵਨਪ੍ਰਸਥਾ ਉਪਰ ਵੀ ਲਿਖੀ ਸੀ ਜੋ ਹਿੰਦੂ ਧਰਮ ਅਨੁਸਾਰ ਜੀਵਨ ਦੇ ਚਾਰ ਪੜਾਵਾਂ ਵਿੱਚੋਂ ਇੱਕ ਨੂੰ ਦਰਸਾਉਂਦਾ ਹੈ।

ਪਿਛਲੇ ਸਾਲ ਮਾਰਚ ਵਿੱਚ ਵੀ ਲੋਕਾਂ ਨੂੰ ਜਾਗ ਜਾਣ ਦੀ ਅਪੀਲ ਕਰਨ ਵਾਲੀ ਕਵਿਤਾ ਲਿਖੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਜਰਾਤ ਦੇ ਸਥਾਨਕ ਲੇਖਕਾਂ ਅਤੇ ਕਵੀਆਂ ਨੇ ਮੋਦੀ ਦੀ ਆਲੋਚਨਾ ਕੀਤੀ ਹੈ।

12 ਸਾਲ ਗੁਜਰਾਤ ਉੱਪਰ ਰਾਜ ਕਰਨ ਤੋਂ ਬਾਅਦ 2014 ਵਿੱਚ ਦਿੱਲੀ ਜਿੱਤਣ ਵਾਲੇ ਮੋਦੀ ਨੂੰ ਮਹਾਂਮਾਰੀ ਦੌਰਾਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸਥਾਨਕ ਪਤ੍ਰਿਕਾ ਇਤਾਦ ਨੇ ਇਸ ਬਾਰੇ ਕਈ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਹਨ।

ਗੁਜਰਾਤ ਸਾਹਿਤ ਅਕੈਡਮੀ ਦੇ ਮੁਖੀ ਵਿਸ਼ਨੂੰ ਪਾਂਡਿਆ ਅਨੁਸਾਰ ਪਾਰੁਲ ਇੱਕ "ਵਧੀਆ ਕਵਿੱਤਰੀ"ਹੈ ਪਰ ਉਸ ਦੀ "ਨਵੀਂ ਕਵਿਤਾ ਕਾਵਿ ਨਹੀਂ" ਹੈ।

"ਇਹ ਮਾਨਹਾਣੀ ਅਤੇ ਬਦਸਲੂਕੀ ਨਾਲ ਭਰਪੂਰ ਹੈ। ਇਸ ਵਿੱਚ ਕੋਈ ਤੁਕਬੰਦੀ ਨਹੀਂ ਹੈ। ਜੋ ਲੋਕ ਭਾਜਪਾ ਅਤੇ ਮੋਦੀ ਦੇ ਵਿਰੋਧੀ ਹਨ ਉਨ੍ਹਾਂ ਵੱਲੋਂ ਇਸ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ।"

"ਅਸੀਂ ਪਾਰੁਲ ਦੇ ਵਿਰੋਧੀ ਨਹੀਂ ਹਾਂ ਉਹ ਜੋ ਚਾਹੇ ਲਿਖ ਸਕਦੇ ਹਨ ਪਰ ਅਸੀਂ ਖੱਬੇ ਪੱਖੀ ਅਤੇ ਦੇਸ਼ ਵਿਰੋਧੀ ਲੋਕਾਂ ਵੱਲੋਂ ਉਨ੍ਹਾਂ ਦੇ ਕੰਮ ਦੀ ਦੁਰਵਰਤੋਂ ਦੇ ਖ਼ਿਲਾਫ਼ ਹਾਂ।"

ਗੁਜਰਾਤ ਦੀਆਂ 160 ਤੋਂ ਵੱਧ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਗੁਜਰਾਤ ਸਾਹਿਤ ਅਕੈਡਮੀ ਵੱਲੋਂ ਇਸ ਕਵਿਤਾ ਦੇ ਖ਼ਿਲਾਫ਼ ਲਿਖੇ ਲੇਖ ਖ਼ਿਲਾਫ਼ ਵਿਰੋਧ ਜਤਾਇਆ ਹੈ।

ਪਿਛਲੇ ਹਫ਼ਤੇ ਪਾਰੁਲ ਨੇ ਇਕ ਨਵੀਂ ਕਵਿਤਾ ਲਿਖੀ ਹੈ ਜੋ ਸਥਾਨਕ ਪੱਤ੍ਰਿਕਾ ਵਿਚ ਛਪੀ ਹੈ।

ਤ੍ਰਿਪਾਠੀ ਅਨੁਸਾਰ ਪਾਰੁਲ ਹੁਣ ਆਪਣੇ ਆਲੋਚਕਾਂ ਦੀ ਆਲੋਚਨਾ ਕਰ ਰਹੀ ਹੈ ਪਰ ਸਹਿਯੋਗ ਦੇਣ ਵਾਲਿਆਂ ਪ੍ਰਤੀ ਸਾਵਧਾਨ ਵੀ ਹੈ।"

ਇਸ ਕਵਿਤਾ ਦੀ ਇੱਕ ਪੰਕਤੀ ਅਨੁਸਾਰ , "ਇਹ ਦਰਦ ਅਸਹਿ ਹੋ ਜਾਵੇਗਾ ਪਰ ਤੁਸੀਂ ਬੋਲਣਾ ਨਹੀਂ ਹੈ,ਜੇਕਰ ਤੁਹਾਡਾ ਦਿਲ ਚੀਖੇ ਤਾਂ ਵੀ ਤੁਸੀਂ ਬੋਲਣਾ ਨਹੀਂ ਹੈ"

ਇਹ ਵੀ ਪੜ੍ਹੋ:

  • ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ

https://www.youtube.com/watch?v=-fHTjEZ6n-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e3a90aae-e362-4ff1-83cb-fb0ab80abfa1'',''assetType'': ''STY'',''pageCounter'': ''punjabi.india.story.57549977.page'',''title'': ''ਕੌਣ ਹੈ ਉਹ ਕਵਿੱਤਰੀ ਜੋ ‘ਮੋਦੀ ਦੀ ਆਲੋਚਨਾ ਕਰਨ ਵਾਲੀ’ ਕਵਿਤਾ ਲਿਖਣ ਕਰਕੇ ਟ੍ਰੋਲ ਹੋਈ ਸੀ'',''author'': ''ਸੌਤਿਕ ਬਿਸਵਾਸ '',''published'': ''2021-06-21T13:06:46Z'',''updated'': ''2021-06-21T13:06:46Z''});s_bbcws(''track'',''pageView'');