ਕੌਮਾਂਤਰੀ ਯੋਗ ਦਿਵਸ: ਕੋਰੋਨਾ ਮਹਾਮਾਰੀ ਵਿਚ ਯੋਗ ਆਸ ਦੀ ਕਿਰਨ ਬਣਿਆ - ਮੋਦੀ

06/21/2021 8:06:45 AM

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੱਤਵੇਂ ਕੌਮਾਂਤਰੀ ਯੋਗ ਦਿਵਸ ਮੌਕ ਬੋਲਦਿਆਂ ਕਿਹਾ ਕਿ ਇੱਕ ਪਾਸੇ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ ਤਾਂ ਉਧਰ ਦੂਜੇ ਪਾਸੇ ਯੋਗ ਆਸ ਦੀ ਕਿਰਨ ਬਣੀ ਹੋਈ ਹੈ।

ਉਨ੍ਹਾਂ ਨੇ ਕਿਹਾ, "ਦੋ ਸਾਲ ਤੋਂ ਭਾਰਤ ਸਣੇ ਦੁਨੀਆਂ ਭਰ ਵਿੱਚ ਵੱਡੇ ਜਨਤਕ ਪ੍ਰੋਗਰਾਮ ਨਹੀਂ ਕਰਵਾਏ ਜਾ ਸਕੇ ਪਰ ਯੋਗ ਦਿਵਸ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ।"

"ਕੋਰੋਨਾ ਦੇ ਬਾਵਜੂਦ ਇਸ ਵਾਰ ਵੀ ਯੋਗ ਦਿਵਸ ਦੀ ਥੀਮ ''ਯੋਗ ਫਾਰ ਵੈਲਨੈੱਸ'' ਨੇ ਕਰੋੜਾਂ ਲੋਕਾਂ ਵਿੱਚ ਉਤਸ਼ਾਹ ਹੋਰ ਵਧਾਇਆ ਹੈ।"

ਇਹ ਵੀ ਪੜ੍ਹੋ-

  • ਜੇਕਰ ਕੁੰਵਰ ਵਿਜੈ ਪ੍ਰਤਾਪ ‘AAP’ ’ਚ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ’ਚ ਕੀ ਬਦਲਾਅ ਆਵੇਗਾ
  • ਵਿਸ਼ਵ ਯੋਗ ਦਿਵਸ: ਯੋਗ ਸਿਰਫ਼ ਆਸਨ ਹੀ ਨਹੀਂ, ਹੋਰ ਕੀ ਹੈ? ਇਹ ਜਾਣੋ
  • ਕੋਰੋਨਾਵਾਇਰਸ ਕਾਰਨ ਡੇਢ ਸਾਲ ਤੋਂ ਮਾਪਿਆਂ ਤੋਂ ਵਿਛੜੀ 5 ਸਾਲਾ ਬੱਚੀ ਦਾ ਇੰਝ ਮਿਲਾਪ ਹੋਇਆ

"ਮੈਂ ਯੋਗ ਦਿਵਸ ''ਤੇ ਇਹ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ, ਹਰ ਵਿਅਕਤੀ ਸਿਹਤਮੰਦ ਹੋਵੇ। ਸਾਰੇ ਇੱਕ-ਦੂਜੇ ਦੀ ਤਾਕਤ ਬਣਨ। ਸਾਡੇ ਰਿਸ਼ੀਆਂ-ਮੁੰਨੀਆਂ ਨੇ ''ਸਮਸਤਮ ਯੋਗ ਉੱਚਤੇ'' ਦੀ ਇਹੀ ਪਰਿਭਾਸ਼ਾ ਦਿੱਤੀ ਸੀ।"

"ਉਨ੍ਹਾਂ ਨੇ ਸੁੱਖ-ਦੁੱਖ ਵਿੱਚ ਬਰਾਬਰ ਰਹਿਣ ਲਈ ਯੋਗ ਨੂੰ ਸੰਜਮ ਦਾ ਪੈਰਾਮੀਟਰ ਬਣਾਇਆ ਸੀ। ਇਸ ਵਿਸ਼ਵ ਤ੍ਰਾਸਦੀ ਵਿੱਚ ਯੋਗ ਨੇ ਇਸ ਨੂੰ ਸਾਬਿਤ ਕਰ ਦਿਖਾਇਆ ਹੈ।"

https://twitter.com/PMOIndia/status/1406781671295176705

ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਇਸ ਦੌਰ ਵਿੱਚ ਭਾਰਤ ਸਣੇ ਕਿੰਨੇ ਹੀ ਦੇਸ਼ਾਂ ਨੇ ਸੰਕਟ ਦਾ ਸਾਹਮਣਾ ਕੀਤਾ ਹੈ।

ਯੋਗ ਨਾਲ ਪਿਆਰ ਵਧਿਆ

"ਸਾਥੀਓ ਦੁਨੀਆਂ ਦੇ ਵਧੇਰੇ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਸੱਭਿਆਚਾਰਕ ਦਿਵਸ ਨਹੀਂ ਹੈ। ਇੰਨੇ ਮੁਸ਼ਕਿਲ ਸਮੇਂ ਵਿੱਚ ਕਈ ਦੇਸ਼ ਇਸ ਨੂੰ ਆਸਾਨੀ ਨਾਲ ਭੁੱਲ ਸਕਦੇ ਸਨ, ਇਸ ਦੀ ਅਣਦੇਖੀ ਕਰ ਸਕਦੇ ਸਨ ਪਰ ਇਸ ਦੇ ਉਲਟ ਲੋਕਾਂ ਦਾ ਉਤਸ਼ਾਹ ਹੋਰ ਵਧਿਆ ਹੈ, ਯੋਗ ਨਾਲ ਪ੍ਰੇਮ ਵਧਿਆ ਹੈ। ਪਿਛਲੇ ਡੇਢ ਸਾਲਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਵਿੱਚ ਲੱਖਾਂ ਲੋਕ ਯੋਗ ਸਾਧਕ ਬਣੇ ਹਨ।"

"ਕੋਰੋਨਾ ਦੇ ਅਦ੍ਰਿਸ਼ ਵਾਇਰਸ ਨੇ ਦੁਨੀਆਂ ਵਿੱਚ ਜਦੋਂ ਦਸਤਕ ਦਿੱਤੀ ਸੀ ਤਾਂ ਕੋਈ ਵੀ ਦੇਸ਼ ਸਾਧਨਾਂ ਨਾਲ, ਸਮਰਥਤਾ ਨਾਲ ਅਤੇ ਮਾਨਸਿਕ ਤੌਰ ''ਤੇ ਇਸ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੀ ਔਖੀ ਘੜੀ ਵਿੱਚ ਯੋਗ ਆਤਮ ਬਲ ਦਾ ਇੱਕ ਵੱਡਾ ਮਾਧਿਅਮ ਬਣਿਆ।"

"ਯੋਗ ਨੇ ਲੋਕਾਂ ਵਿੱਚ ਉਹ ਭਰੋਸਾ ਬਣਾਇਆ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕਦਾ ਹਾਂ। ਮੈਂ ਜਦੋਂ ਫਰੰਟਲਾਈਨ ਵਾਰੀਅਰਜ਼ ਅਤੇ ਡਾਕਟਰਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕੋਰੋਨਾ ਨਾਲ ਲੜਾਈ ਵਿੱਚ ਯੋਗ ਨੂੰ ਹਥਿਆਰ ਬਣਾਇਆ। ਉਨ੍ਹਾਂ ਨੇ ਆਪਣੇ ਲਈ ਅਤੇ ਮਰੀਜ਼ਾਂ ਯੋਗ ਦੀ ਵਰਤੋਂ ਕੀਤੀ।"

ਇਲਾਜ ਦੇ ਨਾਲ-ਨਾਲ ਹੀਲਿੰਗ ''ਤੇ ਵੀ ਜ਼ੋਰ

ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੈਡੀਕਲ ਸਾਇੰਸ ਇਲਾਜ ਦੇ ਨਾਲ-ਨਾਲ ਹੀਲਿੰਗ ''ਤੇ ਵੀ ਜ਼ੋਰ ਦਿੰਦੀ ਹੈ ਅਤੇ ਯੋਗ ਹੀਲਿੰਗ ਵਿੱਚ ਉਪਚਾਰਕ ਹੈ।

"ਯੋਗ ਦੇ ਇਸ ਪਹਿਲੂ ''ਤੇ ਦੁਨੀਆਂ ਦੇ ਮਾਹਿਰ ਰਿਸਰਚ ਕਰ ਰਹੇ ਹਨ। ਸਾਥੀਓ ਕੋਰੋਨਾ ਕਾਲ ਵਿੱਚ ਯੋਗ ਨਾਲ ਸਾਡੇ ਸਰੀਰ ਅਤੇ ਇਮਿਊਨਿਟੀ ਅਤੇ ਸਕਾਰਾਤਮਕ ਪ੍ਰਭਾਵਾਂ ''ਤੇ ਕਈ ਸਟੱਡੀਜ਼ ਹੋ ਰਹੀਆਂ ਹਨ।"

https://twitter.com/narendramodi/status/1406581799128473757

"ਯੋਗ ਵਿੱਚ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਹਿਤ ''ਤੇ ਵੀ ਧਿਆਨ ਦਿੱਤਾ ਗਿਆ ਹੈ। ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਵਿਚਾਰ ਸ਼ਕਤੀ ਅਤੇ ਆਂਤਿਰਕ ਸਮਰਥਤਾ ਇੰਨੀ ਜ਼ਿਆਦਾ ਹੈ ਕਿ ਦੁਨੀਆਂ ਦੀ ਕੋਈ ਪਰੇਸ਼ਾਨੀ ਸਾਨੂੰ ਤੋੜ ਨਹੀਂ ਸਕਦੀ। ਯੋਗ ਵਿੱ ਨੈਗੇਟੀਵਿਟੀ ਤੋਂ ਕ੍ਰਿਏਟੀਵਿਟੀ ਦਾ ਰਸਤਾ ਨਜ਼ਰ ਆਉਂਦਾ ਹੈ।"

ਪੀਐੱਮ ਮੋਦੀ ਨੇ ਦੱਸਿਆ ਕਿ ਦੁਨੀਆਂ ਨੂੰ ਵਿਸ਼ਵ ਸਿਹਤ ਸੰਗਠਨ ਰਾਹੀਂ ਯੋਗ ''ਤੇ ਇੱਕ ਮੋਬਾਈਲ ਐਪਲੀਕੇਸ਼ਨ ਦੀ ਸ਼ਕਤੀ ਮਿਲਣ ਜਾ ਰਹੀ ਹੈ, ਜਿਸ ਵਿੱਚ ਯੋਗ ਸਿਖਲਾਈ ਦੇ ਕਈ ਵੀਡੀਓਜ਼ ਕਈ ਭਾਸ਼ਾਵਾਂ ਵਿੱਚ ਮੌਜੂਦ ਹੋਣਗੇ ਜਾ ਦੁਨੀਆਂ ਭਰ ਵਿੱਚ ਇਸ ਦਾ ਪ੍ਰਸ਼ਾਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ।"

"ਯੋਗ ਤੋਂ ਸਹਿਯੋਗ ਤੱਕ ਸਾਨੂੰ ਇੱਕ ਨਵਾਂ ਮਾਰਗ ਦਿਖਾਏਗਾ। ਇਸੀ ਸ਼ੁਭਕਾਮਨਾਵਾਂ ਦੇ ਨਾਲ ਪੂਰੀ ਮਨੁੱਖ ਜਾਤੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।"

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ
  • ਉਨ੍ਹਾਂ ਕੁਝ ਮਿੰਟਾਂ ਦੀ ਕਹਾਣੀ ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ''ਤੇ ਗੋਲੀਆਂ ਚਲਾ ਦਿੱਤੀਆਂ

https://www.youtube.com/watch?v=7d29TQkv_ag

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e93b3866-ba0f-43a9-8363-6d6435c09ab0'',''assetType'': ''STY'',''pageCounter'': ''punjabi.india.story.57549588.page'',''title'': ''ਕੌਮਾਂਤਰੀ ਯੋਗ ਦਿਵਸ: ਕੋਰੋਨਾ ਮਹਾਮਾਰੀ ਵਿਚ ਯੋਗ ਆਸ ਦੀ ਕਿਰਨ ਬਣਿਆ - ਮੋਦੀ'',''published'': ''2021-06-21T02:24:01Z'',''updated'': ''2021-06-21T02:24:01Z''});s_bbcws(''track'',''pageView'');