ਮਿਲਖਾ ਸਿੰਘ ਨੂੰ ਕਿਸ ਗੱਲ ਦਾ ਮਲਾਲ ਉਮਰ ਭਰ ਰਿਹਾ ਤੇ ਇੱਕ ''''ਖਵਾਇਸ਼'''' ਜੋ ''''ਅਧੂਰੀ'''' ਰਹਿ ਗਈ- 5 ਅਹਿਮ ਖ਼ਬਰਾਂ

06/21/2021 7:06:48 AM

BBC
ਮਿਲਖਾ ਸਿੰਘ ਮੁਤਾਬਕ ਹਰ ਵਿਅਕਤੀ ਲਈ 10 ਮਿੰਟ ਦੀ ਕਸਰਤ ਜ਼ਰੂਰੀ ਹੈ

1988 ਦੀਆਂ ਸਿਓਲ ਖੇਡਾਂ ਵਿੱਚ ਅਸੀਂ ਮੈਡਲਾਂ ਦੇ ਕਿਤੇ ਨੇੜੇ ਵੀ ਨਹੀਂ ਸੀ ਅਤੇ ਇਹੀ ਹਾਲ 1992 ਦੀਆਂ ਬਾਰਸੀਲੋਨਾ ਓਲੰਪਿਕ ਵਿੱਚ ਸੀ। ਪਹਿਲੀਆਂ ਖੇਡਾਂ ਵਿੱਚ ਅਸੀਂ ਮੈਡਲ ਸੂਚੀ ਵਿੱਚ ਦਸਵੇਂ ਅਤੇ ਫਿਰ 1992 ਵਿੱਚ 14ਵੇਂ ਨੰਬਰ ''ਤੇ ਸੀ।

ਖੇਡ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਮਿਲਖਾ ਸਿੰਘ ਨਾਲ ਮਿਲਣ ਦਾ ਕਈ ਵਾਰ ਮੌਕਾ ਮਿਲਿਆ ਅਤੇ ਓਲੰਪਿਕ ਵਿੱਚ ਸੋਨੇ ਦਾ ਤਗਮਾ ਖੁੱਸ ਜਾਣ ਦਾ ਮਲਾਲ ਉਨ੍ਹਾਂ ਨੂੰ ਉਮਰ ਭਰ ਰਿਹਾ।

ਉਨਾਂ ਨੂੰ ਮੈਂ ਆਖ਼ਰੀ ਵਾਰ ਇਸੇ ਸਾਲ ਅਪ੍ਰੈਲ ਮਹੀਨੇ ਦੀ ਅੱਠ ਤਰੀਕ ਨੂੰ ਮਿਲਿਆ ਸੀ। ਉਸ ਸਮੇਂ ਵੀ ਉਨ੍ਹਾਂ ਨੇ ਮੇਰੇ ਨਾਲ ਉਹੀ ਦੁਖ ਸਾਂਝਾ ਕੀਤਾ।

ਇਹ ਵੀ ਪੜ੍ਹੋ-

  • ਮਿਲਖਾ ਸਿੰਘ ਬਾਰੇ ਅਕਸ਼ੇ ਕੁਮਾਰ ਨੂੰ ਇਹ ਮਲਾਲ ਹਮੇਸ਼ਾ ਰਹੇਗਾ
  • ਢਾਬੇ ’ਤੇ ਸਾਫ-ਸਫ਼ਾਈ ਕਰਨ ਵਾਲਾ ਇਹ ਨੌਜਵਾਨ ਭਾਰਤੀ ਹਾਕੀ ਦੀ ਉਲੰਪਿਕ ਟੀਮ ਤੱਕ ਕਿਵੇਂ ਪਹੁੰਚਿਆ
  • ਮਾਂ ਤੇ ਪਤਨੀਆਂ ਦਾ ਕਤਲ ਕਰਨ ਵਾਲਾ ਸਮਰਾਟ ਨੀਰੋ ਕਿਉਂ ਜਿੰਨਾ ਬਦਨਾਮ ਸੀ, ਉਨ੍ਹਾਂ ਪ੍ਰਸਿੱਧ ਵੀ ਸੀ

ਉਨ੍ਹਾਂ ਨੇ ਕਿਹਾ,"ਵੰਡ ਤੋਂ ਬਾਅਦ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਸੀ ਜਦੋਂ ਮੇਰੇ ਹੱਥੋਂ ਉਹ ਮੈਡਲ ਖੁੰਝਿਆ। ਮੈਂ ਮਰਨ ਤੋਂ ਪਹਿਲਾਂ ਕਿਸੇ ਭਾਰਤੀ ਐਥਲੀਟ ਨੂੰ ਓਲੰਪਿਕ ਮੈਡਲ ਜਿੱਤਦਿਆਂ ਦੇਖਣਾ ਚਾਹੁੰਦਾ ਹਾਂ। ਆਸ ਹੈ ਉਹ ਟੋਕੀਓ ਵਿੱਚ ਜਿੱਤ ਜਾਣਗੇ ਜਾਂ ਮੈਨੂੰ ਹੋਰ ਚਾਰ ਕੁ ਸਾਲ ਇੰਤਜ਼ਾਰ ਕਰਨਾ ਪਵੇਗਾ।"

ਹਾਲਾਂਕਿ, ਉਨ੍ਹਾਂ ਦੀ ਟੋਕੀਓ ਓਲੰਪਿਕ ਸ਼ੁਰੂ ਹੋਣ ਤੋਂ 35 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਆਸ ਕਰਦੇ ਹਾਂ ਕੋਈ ਭਾਰਤੀ ਖਿਡਾਰੀ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰੇਗਾ। ਮਿਲਖਾ ਸਿੰਘ ਬਾਰੇ ਵਿਸਥਾਰ ''ਚ ਜਾਣਨ ਲਈ ਇੱਥੇ ਕਲਿੱਕ ਕਰੋ।

ਜੇਕਰ ਕੁੰਵਰ ਵਿਜੈ ਪ੍ਰਤਾਪ ''AAP'' ''ਚ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ''ਚ ਕੀ ਬਦਲਾਅ ਆਵੇਗਾ

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਜਾ ਰਹੇ ਹਨ।

ਕੇਜਰੀਵਾਲ ਦੇ ਇਸ ਦੌਰੇ ਦੌਰਾਨ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ''ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਕੁੰਵਰ ਵਿਜੈ ਪ੍ਰਤਾਪ ਨੇ ਇਸ ਬਾਰੇ ਅਜੇ ਸਾਫ ਨਹੀਂ ਕੀਤਾ ਪਰ ਇਸ ਗੱਲ ਨੂੰ ਨਕਾਰਿਆ ਵੀ ਨਹੀਂ ਹੈ।

ਅਜਿਹੇ ''ਚ ਕੁੰਵਰ ਵਿਜੈ ਪ੍ਰਤਾਪ ਦੀ ਸਿਆਸਤ ''ਚ ਜੇਕਰ ਐਂਟਰੀ ਹੁੰਦੀ ਹੈ ਤਾਂ ਉਸ ਨੂੰ ਕਿਵੇਂ ਸਮਝਿਆ ਜਾਵੇ, ਇਸ ਬਾਰੇ ਬੀਬੀਸੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਕੀਤੇ ਵਿਸ਼ੇਸ਼ ਸਵਾਲਾਂ ਦੇ ਜਵਾਬ ਜਾਨਣ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ: ਡੇਢ ਸਾਲ ਤੋਂ ਵਿਛੜੀ 5 ਸਾਲਾ ਬੱਚੀ ਦਾ ਜਦੋਂ ਮਾਪਿਆਂ ਨਾਲ ਹੋਇਆ ਮਿਲਾਪ

ਜੌਹੱਨਾ ਭਾਰਤ ਵਿੱਚ ਆਪਣੇ ਨਾਨਕਿਆਂ ਦੇ ਆਈ ਹੋਈ ਸੀ ਜਦੋਂ ਕੋਰੋਨਾਵਾਇਰਸ ਮਹਾਮਾਰੀ ਫ਼ੈਲ ਗਈ ਅਤੇ ਆਸਟਰੇਲੀਆ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ।

ਪੰਜ ਸਾਲਾਂ ਦੀ ਜੌਹੱਨਾ ਸੋਮਵਾਰ ਨੂੰ ਆਸਟਰੇਲੀਆ ਦੀ ਰਾਜਧਾਨੀ ਸਿਡਨੀ ਪਹੁੰਚੀ ਅਤੇ ਹੁਣ ਆਪਣੀ ਮਾਂ ਨਾਲ ਇਕਾਂਤਵਾਸ ਕੱਟ ਰਹੀ ਹੈ।

ਦ੍ਰਿਆਸ ਨੇ ਬੀਬੀਸੀ ਨੂੰ ਦੱਸਿਆ,"ਹੇ ਪ੍ਰਮਾਤਮਾ, ਇਹ ਬੜਾ ਵੱਖਰਾ ਸੀ, ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।" ਦ੍ਰਿਆਸ ਅਤੇ ਜੌਹੱਨਾ ਦੇ ਪਿਤਾ ਡਿਲਿਨ ਨੇ ਆਪਣੀ ਬੇਟੀ ਨੂੰ ਸਿਡਨੀ ਬੁਲਾਉਣ ਦੀ ਪੂਰੀ ਵਾਹ ਲਗਾਈ ਸੀ ਪਰ ਬਦਲਦੇ ਨਿਯਮਾਂ ਸਦਕਾ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪੈਣ ਲਈ ਕਾਫ਼ੀ ਉਡੀਕ ਕਰਨੀ ਪਈ।

ਇਨ੍ਹਾਂ ਨਿਯਮਾਂ ਵਿੱਚ ਇੱਕ ਇਹ ਵੀ ਸੀ ਕਿ ਬੱਚੇ ਕਿਸੇ ਗਾਰਡੀਅਨ ਤੋਂ ਬਿਨਾਂ ਸਫ਼ਰ ਨਹੀਂ ਕਰ ਸਕਦੇਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

International Yoga Day: ਯੋਗ ਸਿਰਫ਼ ਆਸਨ ਹੀ ਨਹੀਂ, ਹੋਰ ਕੀ ਹੈ? ਇਹ ਜਾਣੋ

21 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ।

ਯੋਗ ਦਿਵਸ ਨੂੰ ਮਨਾਏ ਜਾਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਪਣੇ ਸੰਬੋਧਨ ਵਿੱਚ ਕੀਤਾ ਸੀ।

ਯੋਗ ਦੇ ਅੱਠ ਅੰਗਾਂ ਵਿੱਚੋਂ ਇੱਕ ਹੈ ਪ੍ਰਾਣਾਯਾਮ ਜਿਸ ਵਿੱਚ ਸਾਹ ''ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਯੋਗ ਦੇ ਸਾਰੇ ਅੱਠ ਅੰਗਾਂ ਨੂੰ ਮਿਲਾ ਕੇ ਅਸ਼ਟਾਂਗ ਯੋਗ ਕਹਿੰਦੇ ਹਨ, ਜਾਣੋ ਕੀ ਹੈ ਇਹ ਅੱਠ ਅੰਗ।

BBC

ਯੋਗ ਦਾ ਅਰਥ ਹੈ ਜੁੜਨਾ। ਮਨ ਨੂੰ ਵਸ ਵਿੱਚ ਕਰਨਾ ਅਤੇ ਪ੍ਰਕਿਰਤੀ ਤੋਂ ਮੁਕਤ ਹੋਣਾ ਯੋਗ ਹੈ।

ਸਦੀਆਂ ਪਹਿਲਾਂ ਮਹਾਰਿਸ਼ੀ ਪਤੰਜਲੀ ਨੇ ਮੁਕਤੀ ਦੇ ਅੱਠ ਦੁਆਰ ਦੱਸੇ, ਜਿਨ੍ਹਾਂ ਨੂੰ ਅਸੀਂ ''ਅਸ਼ਟਾਂਗ ਯੋਗ'' ਕਹਿੰਦੇ ਹਨ। ਪਤੰਜਲੀ ਯੋਗ ਦੇ ਅੱਠ ਅੰਗਾਂ ਬਾਰੇ ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਜੈਪਾਲ ਭੁੱਲਰ ਦੇ ਪਿਤਾ: ''ਮੈਂ ਐਨਕਾਊਂਟਰ ਦੀ CBI ਜਾਂਚ ਨਹੀਂ ਮੰਗ ਰਿਹਾ, ਮੈਂ ਜਾਣਦਾ ਹਾਂ ਮੇਰੇ ਪੁੱਤਰ ਦਾ ਕਤਲ ਹੋਇਆ''

ਜੈਪਾਲ ਭੁੱਲਰ ਦੇ ਪਰਿਵਾਰ ਦੀ ਮੰਗ ਹੈ ਕਿ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਜੋ ਜੈਪਾਲ ਦੀ ਮੌਤ ਦੇ ਅਸਲ ਕਾਰਨ ਉਜਾਗਰ ਹੋ ਸਕਣ।

ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਆਪਣੀ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ''ਚ ਰੱਦ ਹੋਣ ਮਗਰੋਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।

ਜੈਪਾਲ ਭੁੱਲਰ ਦੀ ਲਾਸ਼ ਦੇ ਦੁਬਾਰਾ ਪੋਸਟਮਾਰਟਮ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ ਅੱਜ ਸੁਣਵਾਈ ਹੋਵੇਗੀ।

ਪਟੀਸ਼ਨ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਮੁਠਭੇੜ ਦੀ ਸੀਬੀਆਈ ਜਾਂਚ ਦੀ ਮੰਗ ਨਹੀਂ ਕਰ ਰਿਹਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਇਹ ਪਤਾ ਲਗਾਉਣ ਲਈ ਦੂਜਾ ਪੋਸਟਮਾਰਟਮ ਕੀਤਾ ਜਾਵੇ ਕਿ ਉਸ ਦੀ ਹਿਰਾਸਤ ਵਿੱਚ ਤਸੀਹੇ ਦੇਣ ਨਾਲ ਮੌਤ ਹੋਈ ਹੈ ਜਾਂ ਨਹੀਂ।" ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ
  • ਉਨ੍ਹਾਂ ਕੁਝ ਮਿੰਟਾਂ ਦੀ ਕਹਾਣੀ ਜਦੋਂ ਨੇਪਾਲ ਦੇ ਯੁਵਰਾਜ ਨੇ ਪੂਰੇ ਸ਼ਾਹੀ ਪਰਿਵਾਰ ''ਤੇ ਗੋਲੀਆਂ ਚਲਾ ਦਿੱਤੀਆਂ

https://www.youtube.com/watch?v=7d29TQkv_ag

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4dd70827-eb18-460e-b55a-831a4c880e84'',''assetType'': ''STY'',''pageCounter'': ''punjabi.india.story.57549502.page'',''title'': ''ਮਿਲਖਾ ਸਿੰਘ ਨੂੰ ਕਿਸ ਗੱਲ ਦਾ ਮਲਾਲ ਉਮਰ ਭਰ ਰਿਹਾ ਤੇ ਇੱਕ \''ਖਵਾਇਸ਼\'' ਜੋ \''ਅਧੂਰੀ\'' ਰਹਿ ਗਈ- 5 ਅਹਿਮ ਖ਼ਬਰਾਂ'',''published'': ''2021-06-21T01:25:07Z'',''updated'': ''2021-06-21T01:35:34Z''});s_bbcws(''track'',''pageView'');