International Yoga Day: ਯੋਗ ਸਿਰਫ਼ ਆਸਨ ਹੀ ਨਹੀਂ, ਹੋਰ ਕੀ ਹੈ? ਇਹ ਜਾਣੋ

06/20/2021 9:21:43 PM

BBC

ਸੱਤਵਾਂ ਯੋਗ ਦਿਵਸ 21 ਜੂਨ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਵਾਰ ਯੋਗ ਦਿਵਸ ਦਾ ਥੀਮ ਕੋਰੋਨਾ ਤੋਂ ਬਚਾਅ ਹੈ।

21 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ।

ਯੋਗ ਦਿਵਸ ਨੂੰ ਮਨਾਏ ਜਾਣ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ 27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਆਪਣੇ ਸੰਬੋਧਨ ਵਿੱਚ ਕੀਤਾ ਸੀ।

ਇਹ ਵੀ ਪੜ੍ਹੋ

  • ਜੇਕਰ ਕੁੰਵਰ ਵਿਜੈ ਪ੍ਰਤਾਪ ‘AAP’ ’ਚ ਜਾਂਦੇ ਹਨ ਤਾਂ ਪੰਜਾਬ ਦੀ ਸਿਆਸਤ ’ਚ ਕੀ ਬਦਲਾਅ ਆਵੇਗਾ
  • ਕੋਰੋਨਾਵਾਇਰਸ ਕਾਰਨ ਡੇਢ ਸਾਲ ਤੋਂ ਮਾਪਿਆਂ ਤੋਂ ਵਿਛੜੀ 5 ਸਾਲਾ ਬੱਚੀ ਦਾ ਇੰਝ ਮਿਲਾਪ ਹੋਇਆ
  • ਜਦੋਂ ਮਿਲਖਾ ਸਿੰਘ ਦੀ ਭੈਣ ਨੇ ਉਨ੍ਹਾਂ ਨੂੰ ਮਰਿਆ ਸਮਝ ਕੇ ਵਿਰਲਾਪ ਸ਼ੁਰੂ ਕਰ ਦਿੱਤਾ...

ਇਸ ਦੇ ਬਾਅਦ ਸੰਯੁਕਤ ਰਾਸ਼ਟਰ ਨੇ ਇਸ ਬਾਰੇ ਇੱਕ ਪ੍ਰਸਤਾਵ ਲਿਆ ਕੇ 21 ਜੂਨ ਨੂੰ ਇੰਟਰਨੈਸ਼ਨਲ ਯੋਗ ਡੇਅ ਮਨਾਉਣ ਦਾ ਐਲਾਨ ਕੀਤਾ।

ਯੋਗ ਦੇ ਅੱਠ ਅੰਗਾਂ ਵਿੱਚੋਂ ਇੱਕ ਹੈ ਪ੍ਰਾਣਾਯਾਮ ਜਿਸ ਵਿੱਚ ਸਾਹ ''ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਯੋਗ ਦੇ ਸਾਰੇ ਅੱਠ ਅੰਗਾਂ ਨੂੰ ਮਿਲਾ ਕੇ ਅਸ਼ਟਾਂਗ ਯੋਗ ਕਹਿੰਦੇ ਹਨ, ਜਾਣੋ ਕੀ ਹੈ ਇਹ ਅੱਠ ਅੰਗ।

ਯੋਗ ਦਾ ਅਰਥ ਹੈ ਜੁੜਨਾ। ਮਨ ਨੂੰ ਵਸ ਵਿੱਚ ਕਰਨਾ ਅਤੇ ਪ੍ਰਕਿਰਤੀ ਤੋਂ ਮੁਕਤ ਹੋਣਾ ਯੋਗ ਹੈ।

ਸਦੀਆਂ ਪਹਿਲਾਂ ਮਹਾਰਿਸ਼ੀ ਪਤੰਜਲੀ ਨੇ ਮੁਕਤੀ ਦੇ ਅੱਠ ਦੁਆਰ ਦੱਸੇ, ਜਿਨ੍ਹਾਂ ਨੂੰ ਅਸੀਂ ''ਅਸ਼ਟਾਂਗ ਯੋਗ'' ਕਹਿੰਦੇ ਹਾਂ।

ਮੌਜੂਦਾ ਦੌਰ ਵਿੱਚ ਅਸੀਂ ਅਸ਼ਟਾਂਗ ਯੋਗ ਦੇ ਕੁਝ ਅੰਗਾਂ ਜਿਵੇਂ ਆਸਨ, ਪ੍ਰਾਣਾਯਾਮ ਅਤੇ ਧਿਆਨ ਨੂੰ ਹੀ ਜਾਣ ਸਕੇ ਹਾਂ।

ਅੱਜ ਅਸੀਂ ਤੁਹਨੂੰ ਪਤੰਜਲੀ ਯੋਗ ਦੇ ਅੱਠ ਅੰਗਾਂ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।

BBC

1. ਯਮ

ਯਮ ਸ਼ਬਦ ਤੋਂ ਹੀ ਬਣਿਆ ਹੈ ਸੰਜਮ ਯਾਨੀ ਮਰਿਆਦਾ ਆਚਰਣ-ਵਿਵਹਾਰ, ਯਮ ਦੇ ਪੰਜ ਅੰਗ ਹਨ।

ਅਹਿੰਸਾ-ਮਨ, ਵਚਨ ਅਤੇ ਕਰਮ ਨਾਲ ਕਿਸੇ ਨੂੰ ਕਸ਼ਟ ਨਾ ਪਹੁੰਚਾਉਣਾ

ਸੱਚ- ਭਰਮ ਤੋਂ ਪਰੇ ਸੱਚ ਦਾ ਗਿਆਨ

ਅਸਤੇਯ -ਨਕਲ ਜਾਂ ਚੋਰੀ ਦੀ ਕਮੀ

ਬ੍ਰਹਮਾਚਾਰਿਆ-ਚੇਤਨਾ ਨੂੰ ਬ੍ਰਹਮਾ ਤੱਤ ਨਾਲ ਇਕਸਾਰ ਰੱਖਣਾ

ਅਪਰਿਗ੍ਰਹਿ -ਸੰਗ੍ਰਿਹ ਜਾਂ ਸੰਜਮ ਦੀ ਅਣਹੋਂਦ

BBC

2. ਨਿਯਮ

ਨਿਯਮ ਦੇ ਵੀ ਪੰਜ ਅੰਗ ਹਨ।

ਸ਼ੌਚ-ਅੰਦਰੂਨੀ ਅਤੇ ਬਾਹਰੀ ਸਫ਼ਾਈ

ਸੰਤੋਸ਼- ਜੋ ਹੈ ਉਸ ਨੂੰ ਹੀ ਉਚਿੱਤ ਮੰਨਣਾ

ਤਪ-ਖੁਦ ਨੂੰ ਤਪਾ ਕੇ ਕਪਟ ਨੂੰ ਜਲਾਉਣਾ

ਸਵੈ ਅਧਿਐਨ-ਆਤਮਾ-ਪਰਮਾਤਮਾ ਨੂੰ ਸਮਝਣ ਲਈ ਅਧਿਐਨ

ਈਸ਼ਵਰ ਦਾ ਤੋਹਫ਼ਾ-ਈਸ਼ਵਰ ਪ੍ਰਤੀ ਸਮਰਪਣ, ਅਹੰਕਾਰ ਦਾ ਤਿਆਗ

BBC

3. ਆਸਨ

ਯੋਗ ਦਾ ਉਹ ਅੰਗ ਜੋ ਮੌਜੂਦਾ ਦੌਰ ਵਿੱਚ ਸਭ ਤੋਂ ਜ਼ਿਆਦਾ ਮੁਖਰਤਾ ਨਾਲ ਪ੍ਰਗਟ ਹੈ, ਉਹ ਹੈ ਆਸਨ।

ਆਸਨ ਮਹਿਜ਼ ਸਰੀਰਿਕ ਕਸਰਤ ਜਾਂ ਲਚਕੀਲਾਪਣ ਨਹੀਂ ਹੈ।

ਮਹਾਰਿਸ਼ੀ ਪਤੰਜਲੀ ਨੇ ਇਸ ਦੀ ਅਵਸਥਾ ਨੂੰ ਦੱਸਦੇ ਹੋਏ ਕਿਹਾ ਸੀ, ਜੇਕਰ ਤੁਸੀਂ ਇਨ੍ਹਾਂ ਦੋ ਸਥਿਤੀਆਂ ਨੂੰ ਨਹੀਂ ਹਾਸਲ ਕਰਦੇ ਤਾਂ ਤੁਸੀਂ ਆਸਨ ਵਿੱਚ ਨਹੀਂ ਹੋ।

BBC

4. ਪ੍ਰਾਣਾਯਾਮ

ਸਰੀਰ ਵਿੱਚ ਸੂਖਮ ਪ੍ਰਾਣ ਸ਼ਕਤੀ ਨੂੰ ਵਿਸਥਾਰ ਦੇਣ ਦੀ ਸਾਧਨਾ ਹੈ-ਪ੍ਰਾਣਾਯਾਮ।

ਯੋਗ ਯਾਗਿਆਵਲਕਯ ਸੰਹਿਤਾ ਵਿੱਚ ਪ੍ਰਾਣ (ਆਉਂਦਾ ਸਾਹ) ਅਤੇ ਅਪਾਨ (ਜਾਂਦਾ ਸਾਹ) ਪ੍ਰਤੀ ਚੌਕਸ ਹੋਣ ਦੇ ਸੰਜੋਗ ਨੂੰ ਪ੍ਰਾਣਾਯਾਮ ਦੱਸਿਆ ਹੈ।

ਸਾਹ ਦੀ ਡੋਰ ਨਾਲ ਅਸੀਂ ਤਨ-ਮਨ ਦੋਵਾਂ ਨੂੰ ਸਾਧ ਸਕਦੇ ਹਾਂ।

ਹਠਯੋਗ ਗ੍ਰੰਥ ਕਹਿੰਦਾ ਹੈ ''ਚਲੇ ਵਾਤੇ, ਚਲੰ ਚਿਤੰਯਾਨੀ'' ਤੇਜ਼ ਸਾਹ ਹੋਣ ਨਾਲ ਸਾਡਾ ਚਿਤ-ਮਨ ਤੇਜ਼ ਹੁੰਦਾ ਹੈ ਅਤੇ ਸਾਹ ਨੂੰ ਲੈਅਬੱਧ ਕਰਨ ਨਾਲ ਚਿਤ ਵਿੱਚ ਸ਼ਾਂਤੀ ਆਉਂਦੀ ਹੈ।

ਸਾਹ ਪ੍ਰਤੀ ਚੌਕਸ ਹੋਣ ਨਾਲ ਸਿਧਾਰਥ ਗੌਤਮ ਨੇ ਬੁੱਧਤਵ ਨੂੰ ਸਾਧਿਆ, ਉੱਥੇ ਹੀ ਗੁਰੂ ਨਾਨਕ ਨੇ ਇੱਕ-ਇੱਕ ਸਾਹ ਦੀ ਪਹਿਰੇਦਾਰੀ ਨੂੰ ਪਰਮਾਤਮਾ ਨਾਲ ਜੁੜਨ ਦੀ ਕੁੰਜੀ ਦੱਸਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

BBC

5. ਪ੍ਰਤਿਹਾਰ

ਸਾਡੀਆਂ 11 ਇੰਦਰੀਆਂ ਹਨ-ਯਾਨੀ ਪੰਜ ਗਿਆਨ ਇੰਦਰੀਆਂ, ਪੰਜ ਕਰਮਇੰਦਰੀਆਂ ਅਤੇ ਇੱਕ ਮਨ।

ਪ੍ਰਤਿਆਹਾਰ ਸ਼ਬਦ ਪ੍ਰਤੀ ਅਤੇ ਆਹਾਰ ਤੋਂ ਬਣਿਆ ਹੈ ਯਾਨੀ ਇੰਦਰੀਆਂ ਜਿਨ੍ਹਾਂ ਵਿਸ਼ਿਆਂ ਨੂੰ ਭੋਗ ਰਹੀਆਂ ਹਨ, ਯਾਨੀ ਉਨ੍ਹਾਂ ਦਾ ਆਹਾਰ ਕਰ ਰਹੀਆਂ ਹਨ, ਉੱਥੋਂ ਉਸ ਨੂੰ ਮੂਲ ਸਰੋਤ (ਸਵੈ) ਵੱਲ ਮੋੜਨਾ।

ਮਾਹਿਰ ਕਹਿੰਦੇ ਹਨ ਕਿ ਹਰ ਚੀਜ਼ ਜੋ ਸਰਗਰਮ ਹੈ, ਉਹ ਊਰਜਾ ਦੀ ਖਪਤ ਕਰਦੀ ਹੈ।

ਇੰਦਰੀਆਂ ਦੀ ਨਿਰੰਤਰ ਦੌੜ ਸਾਨੂੰ ਊਰਜਾਵਾਨ ਕਰਦੀ ਹੈ। ਇੰਦਰੀਆਂ ਦੀ ਦੌੜ ਨੂੰ ਤਿਆਗ ਕੇ ਮਗਨ ਰਹਿਣਾ ਪ੍ਰਤਿਆਹਾਰ ਹੈ।

BBC

6. ਧਾਰਨਾ

''ਦੇਸ਼ ਬੰਧ: ਚਿਤਸਯ ਧਾਰਨਾ'' ਯਾਨੀ ਚਿਤ ਦਾ ਇੱਕ ਜਗ੍ਹਾ ਟਿਕ ਜਾਣਾ ਧਾਰਨਾ ਹੈ।

ਅੱਜਕੱਲ੍ਹ ਅਕਸਰ ਧਾਰਨਾ ਅਭਿਆਸ ਨੂੰ ਅਸੀਂ ਧਿਆਨ ਸਮਝ ਲੈਂਦੇ ਹਾਂ। ਧਾਰਨਾ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਹੈ।

ਇਸ ਦੇ ਕਈ ਸਵਰੂਪ ਹਨ ਜਿਵੇਂ ਪ੍ਰਾਣ-ਧਾਰਨਾ ਸਾਹ ''ਤੇ ਫੋਕਸ, ਜਿਓਤੀ ਜਾਂ ਬਿੰਦੂ ਤਰਾਟਕ ਆਦਿ।

ਧਾਰਨਾ ਦਰਅਸਲ ਧਿਆਨ ਤੋਂ ਪਹਿਲਾਂ ਦੀ ਸਥਿਤੀ ਹੈ। ਧਾਰਨਾ ਮਨ ਦੇ ਵਿਚਾਰਾਂ ਦੇ ਹੜ੍ਹ ਨੂੰ ਨਿਯੰਤਰਿਤ ਕਰ ਕੇ ਸਾਨੂੰ ਸ਼ਾਂਤੀ ਦਿੰਦੀ ਹੈ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਭਾਰਤ ’ਚ ਕੋਰੋਨਾ ਵੈਕਸੀਨ ਨਾਲ ਜੁੜੇ ਤੁਹਾਡੇ ਹਰ ਸਵਾਲ ਦਾ ਜਵਾਬ
  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਕੋਰੋਨਾ ਵੈਕਸੀਨ ਦਾ ਅਸਰ: ਕੀ ਹਨ ਅਫ਼ਵਾਹਾਂ ਤੇ ਕੀ ਹੈ ਸੱਚਾਈ
BBC

7. ਧਿਆਨ

ਯੋਗਸੂਤਰ ਕਹਿੰਦਾ ਹੈ ਕਿ ਜਦੋਂ ਧਾਰਣਾ ਲਗਾਤਾਰ ਬਣੀ ਰਹਿ ਜਾਂਦੀ ਹੈ ਤਾਂ ਧਿਆਨ ਘਟ ਜਾਂਦਾ ਹੈ।

ਸਾਫ਼ ਹੈ ਕਿ ਧਿਆਨ ਅਸੀਂ ਕਰ ਨਹੀਂ ਸਕਦੇ, ਬਲਕਿ ਇਹ ਘਟ ਜਾਂਦਾ ਹੈ।

ਧਿਆਨ ਦੇ ਨਾਂ ''ਤੇ ਜੋ ਵੀ ਵਿਧੀ ਜਾਂ ਪ੍ਰਕਿਰਿਆ ਅਸੀਂ ਅਪਣਾਉਂਦੇ ਹਾਂ, ਉਹ ਸਿਰਫ਼ ਸਾਨੂੰ ਧਾਰਨਾ ਯਾਨੀ ਇਕਾਗਰਤਾ ਵੱਲ ਲੈ ਜਾ ਸਕਦੀ ਹੈ।

ਧਿਆਨ ਉਹ ਅਵਥਸਾ ਹੈ ਜਿੱਥੇ ਕਰਤਾ, ਵਿਧੀ ਜਾਂ ਪ੍ਰਕਿਰਿਆ ਸਭ ਕੁਝ ਖਤਮ ਹੋ ਜਾਂਦੀ ਹੈ, ਬਸ ਇੱਕ ਖਾਲੀਪਣ (ਜ਼ੀਰੋ ਭਾਵਨਾ) ਹੁੰਦਾ ਹੈ।

ਜਿਵੇਂ ਜਿਵੇਂ ਨੀਂਦ ਤੋਂ ਪਹਿਲਾਂ ਅਸੀਂ ਤਿਆਰੀ ਕਰਦੇ ਹਾਂ, ਪਰ ਇਹ ਤਿਆਰੀ ਨੀਂਦ ਦੀ ਗਾਰੰਟੀ ਨਹੀਂ ਹੈ, ਉਹ ਅਚਾਨਕ ਆਉਂਦੀ ਹੈ, ਯਾਨੀ ਘਟ ਜਾਂਦੀ ਹੈ।

8. ਸਮਾਧੀ

ਸਮਾਧੀ ਸ਼ਬਦ ਸਮ ਯਾਨੀ ਸਮਤਾ ਤੋਂ ਆਇਆ ਹੈ। ਯੋਗ ਯਾਗਿਵਲਕਯ ਸੰਹਿਤਾ ਵਿੱਚ ਜੀਵਾਤਮਾ ਅਤੇ ਪਰਮਾਤਮਾ ਦੀ ਸਮਤਾ ਦੀ ਅਵਸਥਾ ਨੂੰ ਸਮਾਧੀ ਕਿਹਾ ਗਿਆ ਹੈ।

ਮਹਾਰਿਸ਼ੀ ਪਤੰਜਲੀ ਕਹਿੰਦੇ ਹਨ ਕਿ ਜਦੋਂ ਯੋਗੀ ਖੁਦ ਦੇ ਅਸਲ ਸਵਰੂਪ (ਸਤ ਚਿਤ ਆਨੰਦ ਸਵਰੂਪ) ਵਿੱਚ ਲੀਨ ਹੋ ਜਾਂਦਾ ਹੈ, ਉਦੋਂ ਸਾਧਕ ਦੀ ਉਹ ਅਵਸਥਾ ਸਮਾਧੀ ਕਹਾਉਂਦੀ ਹੈ।

ਸਮਾਧੀ ਪੂਰਣ ਯੋਗਸਥ ਸਥਿਤੀ ਦਾ ਪ੍ਰਗਟੀਕਰਨ ਹੈ।

ਕਬੀਰ ਇਸ ਅਵਸਥਾ ਨੂੰ ਪ੍ਰਗਟ ਕਰਦੇ ਹੋਏ ਕਹਿੰਦੇ ਹਨ-ਜਬ-ਜਬ ਡੋਲੂੰ ਤਬ ਤਬ ਪਰਿਕਰਮਾ, ਜੋ-ਜੋ ਕਰੂੰ ਸੋ-ਸੋ ਪੂਜਾ।

ਬੁੱਧ ਨੇ ਇਸ ਨੂੰ ਹੀ ਨਿਰਵਾਣ ਅਤੇ ਮਹਾਵੀਰ ਨੇ ਕੈਵਲਯ ਕਿਹਾ।

(ਲੇਖ: ਯੋਗਗੁਰੂ ਧੀਰਜ, ''ਯੋਗ ਸੰਜੀਵਨੀ'' ਦੇ ਲੇਖਕ, ਚਿੱਤਰਾਂਕਣ: ਪੁਨੀਤ ਗੌੜ ਬਰਨਾਲਾ)

ਇਹ ਵੀ ਪੜ੍ਹੋ:

  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''

https://www.youtube.com/watch?v=mZAPL21DSs8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98840744-391b-41c9-bc7d-7f8aa1e7938a'',''assetType'': ''STY'',''pageCounter'': ''punjabi.india.story.57546697.page'',''title'': ''International Yoga Day: ਯੋਗ ਸਿਰਫ਼ ਆਸਨ ਹੀ ਨਹੀਂ, ਹੋਰ ਕੀ ਹੈ? ਇਹ ਜਾਣੋ'',''published'': ''2021-06-20T15:46:11Z'',''updated'': ''2021-06-20T15:46:11Z''});s_bbcws(''track'',''pageView'');