ਮਿਲਖਾ ਸਿੰਘ ਤੋਂ ਫਰਹਾਨ ਅਖ਼ਤਰ, ਸੁਨੀਲ ਛੇਤਰੀ ਨੇ ਕੀ ਹਾਸਲ ਕੀਤਾ

06/19/2021 10:21:42 AM

ਭਾਰਤ ਦੇ ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਉਲੰਪੀਅਨ ਮਿਲਖਾ ਸਿੰਘ 18 ਜੂਨ 2021 ਨੂੰ ਕੋਵਿਡ-19 ਨੂੰ ਤੋਂ ਬਾਅਦ ਪੈਦਾ ਹੋਈਆਂ ਪੇਚੀਦਗੀਆਂ ਸਦਕਾ ਇਸ ਫਾਨੀ ਸੰਸਾਰ ਨੂੰ 91 ਸਾਲ ਦੀ ਉਮਰ ਵਿੱਚ ਅਲਵਿਦਾ ਕਹਿ ਗਏ।

1960 ''ਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਸੀ ਕਿ ਉਹ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ ''ਚ ਹਿੱਸਾ ਲੈਣ।

ਮਿਲਖਾ ਸਿੰਘ ਨੂੰ "ਉੱਡਣੇ ਸਿੱਖ" ਦਾ ਖ਼ਿਤਾਬ ਪਾਕਿਸਤਾਨ ਦੇ ਤਤਕਾਲੀ ਰਾਸ਼ਟਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਉੱਥੋਂ ਦੇ ਸਰਬੋਤਮ ਦੌੜਾਕ ਅਬਦੁੱਲ ਖ਼ਾਲਿਕ ਨੂੰ ਹਰਾਉਣ ਤੋਂ ਬਾਅਦ ਦਿੱਤਾ ਸੀ।

ਇਹ ਵੀ ਪੜ੍ਹੋ:

  • ਮਿਲਖਾ ਸਿੰਘ ਨੂੰ ਇੰਝ ਮਿਲਿਆ ਸੀ ‘ਫਲਾਈਂਗ ਸਿੱਖ’ ਦਾ ਖਿਤਾਬ
  • ਇਤਿਹਾਸ ਰਚਣ ਵਾਲੇ ''ਫਲਾਇੰਗ ਸਿੱਖ'' ਮਿਲਖਾ ਸਿੰਘ ਦਾ ਦੇਹਾਂਤ, ਹਸਤੀਆਂ ਨੇ ਕਿਵੇਂ ਦਿੱਤੀ ਸ਼ਰਧਾਂਜਲੀ
  • ਭਾਰਤ ਵਿੱਚ ਕਦੋਂ ਆਵੇਗੀ ਤੀਜੀ ਲਹਿਰ ਅਤੇ ਖ਼ਤਰਾ ਕਿੰਨਾ ਗੰਭੀਰ

ਪਿਛਲੇ ਹਫ਼ਤੇ ਹੀ ਉਨ੍ਹਾਂ ਦੀ ਪਤਨੀ ਤੇ ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਕੋਰੋਨਾ ਕਾਰਨ ਦੇਹਾਂਤ 83 ਸਾਲ ਦੀ ਉਮਰ ਵਿੱਚ ਹੋਇਆ ਸੀ।

ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ, ਸ਼ਰਧਾਂਜਲੀ ਦੇ ਰਿਹਾ ਹੈ।

ਬਾਲੀਵੁੱਡ ਵਿੱਚ ਫ਼ਿਲਮੀ ਪੜਦੇ ਤੇ ਉਨ੍ਹਾਂ ਦੀ ਦੇ ਕਿਰਦਾਰ ਨੂੰ ਸਾਕਾਰ ਕਰਨ ਵਾਲੇ ਫ਼ਰਹਾਨ ਅਖ਼ਤਰ ਨੇ ਟਵਿੱਟਰ ਤੇ ਲਿਖਿਆ-

"ਮੇਰਾ ਇੱਕ ਹਿੱਸਾ ਅਜੇ ਵੀ ਇਹ ਮੰਨਣ ਤੋਂ ਇਨਕਾਰੀ ਹੈ ਕਿ ਤੁਸੀਂ ਨਹੀਂ ਰਹੇ। ਇਹ ਸ਼ਾਇਦ ਉਹ ਜਿੱਦੀ ਪਹਿਲੂ ਹੈ ਜੋ ਮੈਂ ਤੁਹਾਡੇ ਤੋਂ ਲਿਆ ਹੈ। ਜੋ (ਜਿੱਦ) ਜਦੋਂ ਕੁਝ ਮਨ ਵਿੱਚ ਧਾਰ ਲੈਂਦੀ ਹੈ ਤਾਂ ਬਸ ਉਸ ਦਾ ਪਿੱਛਾ ਨਹੀਂ ਛੱਡਦੀ।"

"ਸਚਾਈ ਹੈ ਕਿ ਤੁਸੀਂ ਹਮੇਸ਼ਾ ਜਿਉਂਦੇ ਰਹੋਗੇ। ਕਿਉਂਕਿ ਤੁਸੀਂ ਇੱਕ ਫਰਾਖ਼ ਦਿਲ, ਪਿਆਰੇ, ਨਿੱਘੇ, ਹਲੀਮ ਇਨਸਾਨ ਤੋਂ ਕਿਤੇ ਜ਼ਿਆਦਾ ਸੀ।"

"ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ। ਤੁਸੀਂ ਇੱਕ ਸੁਪਨੇ ਦੀ ਨੁਮਾਇੰਦਗੀ ਕੀਤੀ।"

"ਤੁਸੀਂ ਨੁਮਾਇੰਦਗੀ ਕੀਤੀ (ਤੁਹਾਡੇ ਅਲਫ਼ਾਜ਼ ਵਰਤਾਂ ਤਾਂ) ਕਿ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਕਿਵੇਂ ਇੱਕ ਇਨਸਾਨ ਦੇ ਨੂੰ ਚੁੱਕ ਕੇ ਅਸਮਾਨ ਛੁਹਾ ਸਕਦੀ ਹੈ।"

"ਤੁਸੀਂ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨੂੰ ਛੋਹਿਆ ਹੈ। ਜਿਨ੍ਹਾਂ ਨੇ ਤੁਹਾਨੂੰ ਇੱਕ ਪਿਤਾ ਅਤੇ ਮਿੱਤਰ ਵਜੋਂ ਜਾਣਿਆਂ ਉਨ੍ਹਾਂ ਲਈ ਇਹ ਇੱਕ ਨਿਆਮਤ ਸੀ।"

"ਦੂਜਿਆਂ ਲਈ ਤੁਸੀਂ ਪ੍ਰੇਰਣਾ ਦੇ ਨਰਿੰਤਰ ਸੋਮੇ ਅਤੇ ਸਫ਼ਲਤਾ ਵਿੱਚ ਹਲੀਮੀ ਦੀ ਯਾਦ ਸੀ।"

ਮੈਂ ਤੁਹਾਨੂੰ ਆਪਣੇ ਸਮੁੱਚੇ ਦਿਲ ਨਾਲ ਪਿਆਰ ਕਰਦਾ ਹਾਂ!"

https://twitter.com/FarOutAkhtar/status/1406070061241040900

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਲਿਖਿਆ, "ਅਸੀਂ ਭਲੇ ਹੀ ਤੁਹਾਨੂੰ ਮੁਕੰਮਲ ਰੂਪ ਵਿੱਚ ਨਾ ਦੇਖਿਆ ਹੋਵੇ ਪਰ ਬਚਪਨ ਵਿੱਚ ਜਦੋਂ ਕਦੇ ਵੀ ਅਸੀ ਤੇਜ਼ ਦੌੜੇ ਤਾਂ ਮਿਲਖਾ ਸਿੰਘ ਵਾਂਗ ਦੌੜੇ। ਮੇਰੇ ਲਈ ਤੁਹਾਡੀ ਇਹੀ ਵਿਰਾਸਤ ਹੈ ਜੋ ਤੁਸੀਂ ਪਿੱਛੇ ਛੱਡ ਕੇ ਜਾ ਰਹੇ ਹੋ। ਤੁਸੀਂ ਸਿਰਫ਼ ਦੌੜੇ ਨਹੀਂ ਤੁਸੀਂ ਪ੍ਰੇਰਿਤ ਕੀਤਾ।"

https://twitter.com/chetrisunil11/status/1406079604213751815

ਅਦਾਕਾਰ ਸ਼ਾਹਰੁਖ ਖ਼ਾਨ ਨੇ ਲਿਖਿਆ," ਉੱਡਣਾ ਸਿੱਖ ਭਾਵੇਂ ਸ਼ਖ਼ਸ਼ੀ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹਿਣਗੇ ਪਰ ਉਨ੍ਹਾਂ ਦੀ ਮੌਜੂਦਗੀ ਹਮੇਸ਼ਾ ਰਹੇਗੀ ਅਤੇ ਉਨ੍ਹਾਂ ਦੀ ਵਿਰਾਸਤ ਲਾਸਾਨੀ ਰਹੇਗੀ… ਮੇਰੇ ਲਈ ਇੱਕ ਪ੍ਰੇਰਨਾ… ਲੱਖਾਂ ਲੋਕਾਂ ਲਈ ਪ੍ਰੇਰਨਾ।"

https://twitter.com/iamsrk/status/1405989125887430656

ਅਦਾਕਾਰ ਅਕਸ਼ੇ ਕੁਮਾਰ ਨੇ ਲਿਖਿਆ," ਮਿਲਖਾ ਸਿੰਘ ਜੀ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁਖੀ ਹਾਂ। ਉਹ ਇੱਕ ਅਜਿਹਾ ਕਿਰਦਾਰ ਸਨ ਜਿਸ ਨੂੰ ਪੜਦੇ ਤੇ ਨਾ ਨਿਭਾ ਸਕਣ ਦਾ ਮੈਨੂੰ ਹਮੇਸ਼ਾ ਅਫ਼ਸੋਸ ਰਹੇਗਾ!

https://twitter.com/akshaykumar/status/1406060404573294592

ਅਦਾਕਾਰ ਅਤੇ ਸਿਆਸਤਦਾਨ ਰਾਜ ਬੱਬਰ ਨੇ ਲਿਖਿਆ, "ਇਹ ਜਾਨਣਾ ਦੁਖਦਾਈ ਹੈ ਕਿ ਲਿਜੈਂਡਰੀ ਖਿਡਾਰੀ ਮਿਲਖਾ ਸਿੰਘ ਨਹੀਂ ਰਹੇ। ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਜੋ ਮਾਣ ਉਹ ਦੇਸ਼ ਲਈ ਲੈ ਕੇ ਆਏ ਉਹ ਲੋਕ-ਕਥਾਵਾਂ ਦਾ ਹਿੱਸਾ ਹਨ।"

"ਉੱਡਣੇ ਸਿੱਖ ਦੀ ਵਿਰਾਸਤ ਹਮੇਸ਼ਾ ਯਾਦ ਰੱਖੀ ਜਾਵੇਗੀ। ਸ਼ੁਕਰੀਆ ਸਰ, ਦੇਸ਼ ਲਈ ਤੁਹਾਡੀਆਂ ਕੋਸ਼ਿਸ਼ਾਂ ਦਾ।"

https://twitter.com/RajBabbarMP/status/1406079190470856706

ਅਦਾਕਾਰ ਅਨੁਪਮ ਖੇਰ ਨੇ ਲਿਖਿਆ, "ਆਪਣੇ ਆਪ ਨੂੰ ਕੀ ਮਿਲਖਾ ਸਿੰਘ ਸਮਝਦਾ ਹੈਂ? ਜਦੋਂ ਕੋਈ ਹਸਤੀ ਮੁਹਾਵਰਾ ਬਣ ਜਾਵੇ ਤਾਂ ਇਹ ਉਨ੍ਹਾਂ ਦੀ ਮਾਹਨਤਾ ਦਾ ਪ੍ਰਤੀਕ ਬਣ ਜਾਂਦਾ ਹੈ। ਮੈਨੂੰ ਦੋ ਵਾਰ ਮਿਲਖਾ ਸਿੰਘ ਜੀ ਨਾਲ ਮਿਲਣ ਦਾ ਸੁਭਾਗ ਮਿਲਿਆ ਸੀ। ਬਹੁਤ ਥੋੜ੍ਹੇ ਲੋਕਾਂ ਵਿੱਚ ਅਜਿਹੀ ਉਦਾਰਤਾ ਦੇਖਣ ਨੂੰ ਮਿਲਦੀ ਹੈ। ਉਹ ਹਰ ਉਮਰ ਦੇ ਲਈ ਪ੍ਰੇਰਣਾ ਦੇ ਪ੍ਰਤੀਕ ਸਨ ਅਤੇ ਰਹਿਣਗੇ।"

https://twitter.com/AnupamPKher/status/1406069228336128000

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਲਿਖਿਆ, "ਉੱਡਣੇ ਸਿੱਖ ਮਿਲਖਾ ਸਿੰਘ ਜੀ ਦੀ ਮੌਤ ਬਾਰੇ ਸੁਣ ਕੇ ਬੇਹੱਦ ਦੁੱਖ ਵਿੱਚ ਹਾਂ। ਇਹ ਸ਼ਖ਼ਸ ਜਿਸ ਨੇ ਸਾਡੇ ਵਿੱਚੋਂ ਬਹੁਤਿਆਂ ਨੂੰ ਪ੍ਰੇਰਿਤ ਕੀਤਾ, ਹਮੇਸ਼ਾ ਸਾਡੇ ਦਿਲ ਵਿੱਚ ਰਹੇਗਾ। ਪਰਿਵਾਰ ਨਾਲ ਮੇਰੀਆਂ ਦਿਲੀ ਸੰਵੇਦਨਾਵਾਂ।"

https://twitter.com/imranirampal/status/1406076651721543684

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ

https://www.youtube.com/watch?v=u3UO1jckuOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4f66c6f9-d386-447e-aae9-65eda8fa9c1f'',''assetType'': ''STY'',''pageCounter'': ''punjabi.india.story.57536591.page'',''title'': ''ਮਿਲਖਾ ਸਿੰਘ ਤੋਂ ਫਰਹਾਨ ਅਖ਼ਤਰ, ਸੁਨੀਲ ਛੇਤਰੀ ਨੇ ਕੀ ਹਾਸਲ ਕੀਤਾ'',''published'': ''2021-06-19T04:37:52Z'',''updated'': ''2021-06-19T04:37:52Z''});s_bbcws(''track'',''pageView'');